ਮਹਿਲ ਕਲਾਂ/ਬਰਨਾਲਾ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)-
ਤਿੰਨੇ ਆਰਡੀਨੈਂਸ ਦੇ ਵਿਰੁੱਧ ਵਿਚ ਦਿੱਲੀ ਚੱਲ ਰਹੇ ਸੰਘਰਸ਼ ਦੇ ਨਾਲ ਨਾਲ ਨੌਜਵਾਨਾ ਨੂੰ ਖੂਨਦਾਨ ਕਰਨ ਦੀ ਵੀ ਲੋੜ ਇਹ ਸ਼ਬਦ ਬਲੱਡ ਡੋਨਰ ਸੁਸਾਇਟੀ ਰਜਿ ਬਰਨਾਲਾ ਪੰਜਾਬ ਦੇ ਪ੍ਰਧਾਨ ਸਮਾਜ ਸੇਵੀ ਨਿਰਮਲ ਝਿੰਜਰ ਨੈਣੇਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਅਤੇ ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਅਤੇ ਕਰੋਨਾ ਮਹਾਂਮਾਰੀ ਦੋਰਾਨ ਲੱਗੇ ਲਾਕਡਾਉਨ ਕਾਰਨ ਖੂਨਦਾਨ ਕੈਂਪ ਨਹੀਂ ਲੱਗ ਸਕੇ ਇਸ ਦੇ ਕਾਰਨ ਬਲੱਡ ਬੈਂਕਾਂ ਵਿਚ ਖੂਨ ਦੀ ਕਾਫੀ ਕਮੀਂ ਆ ਰਹੀ ਹੈ । ਉਨ੍ਹਾਂ ਦੱਸਿਆ ਕਿ ਮੈਡੀਕਲ ਹਸਪਤਾਲ ਫਰੀਦਕੋਟ ਦੀ ਬਲੱਡ ਬੈਂਕ ਵਿੱਚ ਬਲੱਡ ਦੀ ਬਹੁਤ ਕਮੀਂ ਆ ਕੈਂਸਰ ਅਤੇ ਥੈਲੇਸੀਮੀਆ ਦੇ ਮਰੀਜ਼ ਕਾਫੀ ਹੋਣ ਕਾਰਨ ਬਲੱਡ ਬੈਂਕ ਵਿੱਚ ਖੂਨ ਨਹੀਂ ਮਿਲ ਰਿਹਾ ਨੌਜਵਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਖੂਨਦਾਨ ਜ਼ਰੂਰ ਕਰਨ ਉਨ੍ਹਾਂ ਕਿਹਾ ਕਿ ਹਰ ਇਕ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ ਖ਼ੂਨਦਾਨ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਲਗਦੀਆ । ਹਰ ਇਕ ਤੰਦਰੁਸਤ ਵਿਅਕਤੀ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ ਤਾਂ ਜ਼ੋ ਸਮਾਜ਼ ਸੇਵੀ ਕੰਮਾਂ ਵਿਚ ਥੋੜਾ ਜਿਹਾ ਯੋਗਦਾਨ ਪਾਇਆ ਜਾ ਇਹਨਾਂ ਦਾ ਕਹਿਣਾ ਹੈ ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਸਾਨੂੰ ਸਾਰਿਆਂ ਨੂੰ ਖੂਨ ਦਾਨ ਕਰਕੇ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਚਾਉਣੀ ਚਾਹੀਦੀ ਹੈ ।