ਅਜੀਤਵਾਲ, ਜਨਵਰੀ 2021 ( ਬਲਵੀਰ ਸਿੰਘ ਬਾਠ)
ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸ ਪਾਸ ਕੀਤੇ ਬਿੱਲਾ ਨੂੰਹ ਰੱਦ ਕਰਵਾਉਣ ਲਈ ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹ ਕਿਸਾਨੀ ਅੰਦੋਲਨ ਵਿਸ਼ਵ ਦਾ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਅੰਦੋਲਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਇਸ ਤੋਂ ਇਲਾਵਾ ਛੋਟੇ ਬੱਚੇ ਮਾਤਾਵਾਂ ਭੈਣਾਂ ਬਜ਼ੁਰਗਾਂ ਅਤੇ ਬੀਬੀਆਂ ਨੇ ਵੀ ਆਪਣਾ ਬਾਖੂਬੀ ਰੋਲ ਨਿਭਾਇਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਸ਼ਕਤੀ ਨਿਊਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਵਿਦੇਸ਼ ਤੋਂ ਉੱਘੇ ਲੇਖਕ ਅਤੇ ਸਮਾਜ ਸੇਵੀ ਪਵਿੱਤਰ ਕੌਰ ਮਾਟੀ ਨੇ ਕੁੱਝ ਵਿਚਾਰਾਂ ਸਾਂਝੀਆਂ ਕੀਤੀਆਂ ਮਾਟੀ ਨੇ ਕਿਹਾ ਕਿ ਅਸੀਂ ਬੀਬੀ ਮਾਈ ਭਾਗੋ ਦੇ ਬਾਰਸ ਹਾ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਉਨ੍ਹਾਂ ਕਿਹਾ ਕਿ ਇਕ ਕਿਸਾਨ ਦੀ ਬੇਟੀ ਹੋਣ ਦੇ ਨਾ ਤੇ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਅਤੇ ਹਰ ਹਾਲ ਵਿਚ ਛੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ ਕਿਸਾਨ ਮਜ਼ਦੂਰ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਹੁਣ ਆਪਣੀਆਂ ਆਖਰੀ ਬਰੂਹਾਂ ਸਰ ਕਰ ਰਿਹਾ ਹੈ ਅਤੇ ਜਿੱਤ ਵੱਲ ਨੂੰ ਵਧ ਰਿਹਾ ਹੈ ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਕਿ ਬਸ ਕਿਸਾਨੀ ਅੰਦੋਲਨ ਜਿੱਤ ਦੇ ਝੰਡੇ ਬੁਲੰਦ ਕਰੇਗਾ ਕਿਉਂਕਿ ਇਸ ਅੰਦੋਲਨ ਵਿਚ ਗੁਰੂ ਸਾਹਿਬ ਆਪ ਵੱਸਦੇ ਹਨ ਤਾਂ ਹੀ ਏਨੀ ਏਕੇ ਦੇ ਵਿੱਚ ਬਰਕਤ ਪਾਈ ਜਾ ਰਹੀ ਹੈ ਅਤੇ ਕਿਸਾਨੀ ਅੰਦੋਲਨ ਵਿਚ ਸਾਰੀ ਸੰਗਤ ਬਹੁਤ ਪਿਆਰ ਅਤੇ ਨਿਮਰਤਾ ਨਾਲ ਆਪਣਾ ਬਾਖੂਬੀ ਰੋਲ ਨਿਭਾ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਕਿਸਾਨੀ ਅੰਦੋਲਨ ਵਿਚ ਬਿਨਾਂ ਪੱਖ ਪਾਤ ਬਿਨਾਂ ਭੇਦ ਭਾਵ ਤੋਂ ਦੇਖਣ ਨੂੰ ਮਿਲੀ ਅਤੇ ਦੇਸ਼ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ