You are here

*ਧੁੰਦ ਤੋਂ ਅਜੇ ਰਾਹਤ ਨਹੀਂ*✍️ ਸਲੇਮਪੁਰੀ ਦਾ ਮੌਸਮਨਾਮਾ

- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਵਾਂਗ ਅਗਲੇ 3-4 ਦਿਨ ਧੁੰਦ ਅਤੇ ਧੁੰਦ ਬੱਦਲਾਂ ਕਾਰਨ ਸਿੱਲੀ- ਸਿੱਲੀ ਠੰਡ ਬਣੀ ਰਹੇਗੀ। ਬੀਤੇ ਦਿਨੀਂ ਵੱਖੋ-ਵੱਖ ਹਿੱਸਿਆਂ 'ਚ 2-3  ਘੰਟੇਂ ਧੁੱਪ ਲੱਗ ਜਾਂਦੀ ਸੀ, ਪਰ ਹੁਣ ਨਾਮਾਤਰ ਧੁੱਪ ਦੀ ਹੀ ਆਸ ਹੈ, ਕਿਉਂਕਿ ਅਗਲੇ ਦੋ ਦਿਨ ਪੁਰੇ ਦੇ ਵਹਾਅ ਕਾਰਨ ਨਮੀ ਵਧੇਗੀ । 20 ਅਤੇ 21ਜਨਵਰੀ ਨੂੰ ਪੱਛੋੰ ਦੇ ਤੇਜ ਵਹਾਅ ਕਾਰਨ ਕੁਝ ਜਿਲ੍ਹਿਆਂ 'ਚ ਦੁਪਹਿਰ ਧੁੱਪ ਦੇ ਕੁਝ ਆਸਾਰ ਰਹਿਣਗੇ ਜਦਕਿ 23 ਅਤੇ 24 ਜਨਵਰੀ ਨੂੰ ਪੱਛਮੀ ਸਿਸਟਮ ਆਉਣ ਦੀ ਉਮੀਦ ਬੱਝ ਰਹੀ ਹੈ। ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਧੁੰਦ ਅਤੇ ਧੁੰਦ ਦੇ ਬੱਦਲਾਂ ਕਾਰਨ ਬਹਤੇ ਜਿਲ੍ਹਿਆਂ 'ਚ ਕੋਲਡ ਡੇਅ ਸਥਿਤੀ ਬੀਤੇ 8-9 ਦਿਨਾਂ ਤੋਂ ਜਾਰੀ ਹੈ, ਜੋਕਿ ਅਗਲੇ ਦਿਨੀਂ ਵੀ ਜਾਰੀ ਰਹੇਗੀ। ਕਈ ਜਿਲ੍ਹਿਆਂ' ਚ ਇਕਾਈ ਦੇ ਅੰਕੜੇ 'ਚ ਵੱਧੋ-ਵੱਧ ਪਾਰਾ ਦਰਜ਼ ਹੁੰਦਾ ਰਹੇਗਾ।

ਹੁਣ ਤੱਕ ਇਹ ਸਿਆਲ ਧੁੰਦ ਅਤੇ ਧੁੰਦ ਦੇ ਬੱਦਲਾਂ ਦੇ ਨਾਂ ਰਿਹਾ ਹੈ ਜਦਕਿ ਬਾਰਿਸ਼ਾਂ ,ਕੋਹਰੇ ਅਤੇ ਧੁੱਪ ਦਾ ਕੋਈ ਯਾਦਗਰ ਸਪੈਲ ਫਿਲਹਾਲ ਨਹੀਂ ਲੱਗਾ। ਕਾਫ਼ੀ ਲੋਕ ਧੁੰਦ ਤੋਂ ਅੱਕ ਚੁੱਕੇ ਹਨ, ਪਰ ਉਨ੍ਹਾਂ ਲਈ ਰਾਹਤ ਦੀ ਕੋਈ ਚੰਗੀ ਖ਼ਬਰ ਨਹੀਂ।

ਪੇਸ਼ਕਸ਼ -

-ਸੁਖਦੇਵ ਸਲੇਮਪੁਰੀ

09780620233

16 ਜਨਵਰੀ, 2021.