ਅਜੀਤਵਾਲ,ਜਨਵਰੀ 2021 ( ਬਲਬੀਰ ਸਿੰਘ ਬਾਠ)
ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਦੇਸ਼ ਅਨੁਸਾਰ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਮਨਾਇਆ ਗਿਆ । ਪਹਿਲਾਂ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਨਮਿਤ 2 ਮਿੰਟ ਮੋਨ ਧਾਰਨ ਕਰਕੇ ਸਰਧਾਂਜਲੀ ਦਿਤੀ ਗਈ । ਅੱਜ ਦੇ ਦਿਨ ਔਰਤ ਦਿਵਸ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਔਰਤ ਵਿੰਗ ਦੀ ਪਰਧਾਨ ਕਰਮਜੀਤ, ਪ੍ਰੈਸ ਸਕੱਤਰ ਰਮਨਪ੍ਰੀਤ ਕੌਰ ਲੇਖਿਕਾ ਦੀ ਅਗਵਾਈ ਵਿੱਚ 25 ਔਰਤਾ ਦਿੱਲੀ ਗਈਆਂ । ਸਟੇਜ ਦੀ ਕਾਰਵਾਈ ਅਮਨਦੀਪ ਕੌਰ ਮੀਤ ਪਰਧਾਨ ਨੇ ਬਾਖੂਬੀ ਨਿਭਾਈ । ਸੁਰਿੰਦਰ ਕੌਰ ਆਗੂ ਔਰਤ ਵਿੰਗ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵਿਸਥਾਰ ਨਾਲ ਤਿੰਨੇ ਕਾਲੇ ਕਿਸਾਨੀ ਕਾਨੂੰਨ ਪਾਸ ਹੋਣ ਨਾਲ ਆਪਾਂ ਸਾਰੇ ਕਿਸਾਨ, ਮਜਦੂਰ, ਦੁਕਾਨਦਾਰ, ਹਰੇਕ ਵਰਗਾਂ ਤੇ ਨੁਕਸਾਨ ਦੱਸੇ ਤੈਨੂੰ ਔਰਤਾਂ ਨੂੰ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ । ਪਵਨਦੀਪ ਕੌਰ ਐਡਵੋਕੇਟ ਨੇ ਔਰਤਾਂ ਨੂੰ ਆਪਣੀ ਤਾਕਤ ਪਛਾਣ ਕੇ ਅੱਗੇ ਆਉਣ ਲਈ ਕਿਹਾ । ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਨੇ ਗੁਰੂ ਨਾਨਕ ਜੀ ਦੇ ਕਥਨ ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ ਦਾ ਹਵਾਲਾ ਦੇ ਕੇ ਔਰਤ ਦੇ ਮਹਾਨ ਯੋਗਦਾਨ ਵਾਰੇ ਬਹੁਤ ਭਾਵਪੂਰਤ ਸ਼ਬਦਾਂ ਰਾਹੀਂ ਬਿਆਨ ਕੀਤਾ। ਵਿਦਿਆਰਥੀ ਆਗੂ ਜਤਿੰਦਰ ਸਿੰਘ ਨੇ ਕਿਹਾ ਕਿ ਘਰ ਵਿੱਚ ਬੱਚੀ ਜੰਮਣ ਤੇ ਸੋਗ ਨਹੀਂ ਮਨਾਉਣਾ ਚਾਹੀਦਾ । ਅੰਤ ਵਿੱਚ ਮਾਸਟਰ ਗੁਰਚਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ , ਸਵਰਾਜ ਸਿੰਘ, ਅਮਰਿੰਦਰ ਸਿੰਘ, ਹਰਮੇਲ ਸਿੰਘ, ਗੁਰਮੀਤ ਸਿੰਘ ਪੰਨੂ, ਤੇ ਬਹੁਤ ਗਿਣਤੀ ਵਿੱਚ ਔਰਤਾਂ ਸਾਮਲ ਸਨ