ਨਸ਼ਾ ਤਸਕਰਾਂ ਤੇ ਮੁਕੱਦਮੇ ਦਰਜ ਹੁੰਦੇ ਹਨ! ਜ਼ਮਾਨਤ ਤੇ ਆਉਂਦੇ ਹਨ ਤੇ ਫੇਰ ਉਹੀ ਕੰਮ ਕਰਦੇ ਹਨ -ਐੱਸ ਐੱਸ ਪੀ ਸੋਹਲ
ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਜਗਰਾਓਂ ਪੁਲਿਸ ਵੱਲੋਂ ਭੁੱਕੀ ਤਸਕਰੀ ਕਰਨ ਆਏ ਗੈਂਗ ਦੇ ਇੱਕ ਮੈਂਬਰ ਨੂੰ ਗਿ੍ਫਤਾਰ ਕਰਨ ਅਤੇ ਦੋਵਾਂ ਦੀ ਗਿ੍ਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਫਰਾਰ ਬਲਜੀਤ ਸਿੰਘ ਉਰਫ ਮੀਤਾ ਪੁੱਤਰ ਬਲਵੀਰ ਸਿੰਘ ਵਾਸੀ ਝਨੇਰ ਜੋ ਨਸ਼ਿਆਂ ਦੇ ਕਾਰੋਬਾਰ ਦਾ ਸ਼ੌਕੀਨ ਹੈ, ਹੁਣ ਤਕ ਉਸ ਖਿਲਾਫ 5 ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹੋਏ।ਮੁਕੱਦਮਾ ਦਰਜ ਹੁੰਦੇ ਹੀ ਗਿ੍ਫਤਾਰੀ, ਜਮਾਨਤ ਅਤੇ ਫਿਰ ਨਸ਼ਾ ਤਸਕਰੀ ਉਸ ਦਾ ਧੰਦਾ ਬਣ ਚੁੱਕਾ ਹੈ। ਐੱਸਐੱਸਪੀ ਸੋਹਲ ਅਨੁਸਾਰ ਮੀਤਾ ਨੂੰ ਕਈ ਮਾਮਲਿਆਂ 'ਚ ਸਜ਼ਾ ਵੀ ਹੋ ਚੁੱਕੀ ਹੈ। ਸ਼ਜਾ ਕੱਟਣ ਅਤੇ ਪਰੋਲ ਅਤੇ ਜਮਾਨਤ 'ਤੇ ਆਉਂਦੇ ਹੀ ਨਸ਼ਾ ਤਸਕਰੀ ਵਿਚ ਜੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਦੂਸਰਾ ਫਰਾਰ ਸਾਥੀ ਜਗਪ੍ਰਰੀਤ ਸਿੰਘ ਉਰਫ ਗੋਲਡੀ ਪੁੱਤਰ ਗੁਰਪ੍ਰਰੀਤ ਸਿੰਘ ਵੀ ਇਨ੍ਹਾਂ ਨਾਲ ਨਸ਼ਾ ਤਸਕਰੀ 'ਚ ਟਰੇਡ ਹੋ ਚੁੱਕਾ ਹੈ। ਤਿੰਨੋਂ ਮਿਲ ਕੇ ਹੁਣ ਤਕ ਕਈ ਵਾਰ ਰਾਜਸਥਾਨ ਦੇ ਨਾਲ ਲੱਗਦੀਆਂ ਪੰਜਾਬ ਦੀਆਂ ਹੱਦਾਂ ਵਾਲੇ ਸ਼ਹਿਰਾਂ ਵਿਚ ਨਸ਼ਾ ਤਸਕਰੀ ਲਈ ਗਾਹਕਾਂ ਦੀ ਵੱਡੀ ਚੇਨ ਬਣਾ ਰੱਖੀ ਹੈ। ਡਿਮਾਂਡ ਅਨੁਸਾਰ ਆਪਣੇ ਰੱਖੇ ਮਹਿੰਦਰਾ ਪਿੱਕਅਪ 'ਤੇ ਭੁੱਕੀ ਲਿਆ ਕੇ ਸਪਲਾਈ ਕਰਦੇ ਆ ਰਹੇ ਸਨ।
ਸੀਆਈਏ ਸਟਾਫ ਜਗਰਾਉਂ ਦੀ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਨਸ਼ਾ ਤਸਕਰੀ ਗੈਂਗ ਮਾਮਲੇ ਦਾ ਖੁਲਾਸਾ ਕਰਨ ਵਿਚ ਇੱਕ ਵਾਰ ਫਿਰ ਥਾਣੇਦਾਰ ਚਮਕੌਰ ਸਿੰਘ ਦੇ ਚੰਗੇ ਕੰਮ ਨੂੰ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਪ੍ਰਰੈਸ ਕਾਨਫਰੰਸ ਵਿਚ ਸਲਾਉਂਦਿਆਂ ਕਿਹਾ ਕਿ ਅਜਿਹੇ ਮਿਹਨਤੀ ਅਫਸਰਾਂ ਦੀ ਨਸ਼ਿਆਂ ਨੂੰ ਖਤਮ ਕਰਨ ਲਈ ਜ਼ਰੂਰਤ ਹੈ।
1, ਮੁਕਦਮਾ ਨ 91ਮਿਤੀ08-07-2007ਅ/ਧ15-61-85ਐਨ ਡੀ ਪੀ ਐੱਸ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ
2, ਮੁਕਦਮਾ ਨ 149ਮਿਤੀ5-11-2009ਅ/ਧ15-61-85ਐਨ ਡੀ ਪੀ ਐੱਸ ਥਾਣਾ ਸਦਰ ਮਲੇਰਕੋਟਲਾ
3, ਮੁਕਦਮਾ ਨ 79ਮਿਤੀ12-7-2010ਅ/ਧ15-61-85ਐਨ ਡੀ ਪੀ ਐੱਸ ਥਾਣਾ ਅਮਰਗੜ੍ਹ
4, ਮੁਕਦਮਾ ਨ 86ਮਿਤੀ17-10-2011ਅ/ਧ15-61-85ਐਨ ਡੀ ਪੀ ਐੱਸ ਥਾਣਾ ਸੰਦੋੜ
5, ਮੁਕਦਮਾ ਨ 31, ਮਿਤੀ 1-2-2018ਅ/ਧ15-61-85ਐਨ ਡੀ ਪੀ ਐੱਸ ਥਾਣਾ ਡੇਹਲੋਂ