You are here

ਪੰਜਾਬ ਦੇ ਕਿਸਾਨਾਂ ਦੇ ਸ਼ੰਘਰਸ ਦੀ ਬਰਤਾਨੀਆ ਦੇ ਸੰਸਦ ਮੈਂਬਰ ਵਲੋਂ ਹਮਾਇਤ

ਲੰਡਨ, ਅਕਤੂਬਰ 2020 -(ਗਿਆਨੀ ਰਵਿੰਦਰਪਾਲ ਸਿੰਘ)-

ਭਾਰਤ ਅਤੇ ਪੰਜਾਬ ਦੇ ਕਿਸਾਨਾਂ ਦਾ ਦਰਦ ਵਿਦੇਸ਼ਾਂ ਵਿਚ ਬੈਠੇ ਲੋਕ ਵੀ ਮਹਿਸੂਸ ਕਰ ਰਹੇ ਹਨ । ਕਿਸਾਨਾਂ ਦੇ ਹੱਕਾਂ ਬਾਰੇ ਦਰਜਨਾਂ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਹਲਕਾ ਨਿਵਾਸੀਆਂ ਨੇ ਵਰਚੂਅਲ ਮੀਟਿੰਗ ਕੀਤੀ । ਵਿਵਾਦਗ੍ਰਸਤ ਕਾਨੂੰਨਾਂ ਬਾਰੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਦੇ ਵਾਈਸ ਚੇਅਰਮੈਨ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਖੁੱਲ ਕੇ ਵਿਚਾਰਾਂ ਕੀਤੀਆਂ ।ਪੰਜਾਬ ਤੋਂ ਦੋ ਮੁੱਖ ਬੁਲਾਰਿਆਂ ਅਜੈਪਾਲ ਸਿੰਘ ਬਰਾੜ ਅਤੇ ਮਨਧੀਰ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਇਆ । ਇਸ ਮੀਟਿੰਗ ਵਿਚ ਸ਼ੈਡੋ ਵਿਕਾਸ ਮੰਤਰੀ ਪ੍ਰੀਤ ਕੌਰ ਗਿੱਲ, ਡਿਪਟੀ ਸਪੀਕਰ ਡੇਮ ਰੋਜੀ, ਸ਼ੈਡੋ ਲੀਡਰ ਵੇਲਰੀ ਵਾਜ, ਐਮ.ਪੀ. ਮਾਰਟਿਨ ਡੌਹਰਟੀ ਹਗਜ, ਐਮ.ਪੀ. ਰੂਥ ਕੈਡਬਰੀ, ਐਮ.ਪੀ. ਮੁਹੰਮਦ, ਐਮ.ਪੀ. ਸੀਮਾ ਮਲਹੋਤਰਾ ਤੋਂ ਇਲਾਵਾ ਬੋਬਿਨੀ ਦੇ ਡਿਪਟੀ ਮੇਅਰ ਰਣਜੀਤ ਸਿੰਘ, ਸਿੱਖ ਫੈਡਰੇਸ਼ਨ ਯੂ.ਕੇ. ਦੇ ਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ, ਮਾਨਵਜੋਤ ਸਿੰਘ ਢਿੱਲੋਂ, ਜਸ ਸਿੰਘ ਸਿੱਖ ਨੈਟਵਰਕ, ਗੁਰਪ੍ਰੀਤ ਸਿੰਘ ਆਨੰਦ ਮੁੱਖ ਸਕੱਤਰ ਸਿੱਖ ਕੌਾਸਲ ਯੂ ਕੇ , ਬਲਵਿੰਦਰ ਕੌਰ ਸੌਧ ਚੇਅਰ ਆਫ ਸਿੱਖ ਵੂਮੈਨ ਅਲਾਇੰਸ, ਜਸਵੀਰ ਸਿੰਘ ਸਿੱਖ ਪੀ ਏ ਅਤੇ ਨਰਿੰਦਰਜੀਤ ਸਿੰਘ ਮੁੱਖ ਸਤੱਤਰ ਸਿੱਖ ਫੈਡਰੇਸ਼ਨ ਯੂ ਕੇ ਆਦਿ ਨੇ ਹਿੱਸਾ ਲਿਆ । ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦਾ ਸਭ ਤੋਂ ਵੱਧ ਅਸਰ ਪੰਜਾਬ 'ਤੇ ਪਵੇਗਾ ਅਤੇ ਵਿਦੇਸ਼ਾਂ ਵਿਚ ਬੈਠਾ ਹਰ ਪੰਜਾਬੀ ਅਤੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਪਰਿਵਾਰ ਖੇਤੀਬਾੜੀ ਨਾਲ ਸਿੱਧੇ ਜੁੜ ਹੋਏ ਹਨ । ਇਸ ਮੌਕੇ ਕਿਸਾਨਾਂ ਵਲੋਂ ਆਰਥਿਕ ਮੁਸ਼ਕਿਲਾਂ ਕਾਰਨ ਖੁਦਕੁਸ਼ੀਆਂ ਦੇ ਮਾਮਲੇ ਨੂੰ ਵੀ ਉਠਾਇਆ ਗਿਆ ਅਤੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੀਤੇ ਜਾ ਰਹੇ ਸੰਘਰਸ ਨੂੰ ਸ਼ਹੀ ਦਸਿਆ।