26 ਜਨਵਰੀ ਦਿੱਲੀ ਵਿਖੇ ਟਰੈਕਟਰ ਲੈਕੇ ਪਹੁੰਚਣ ਦੀ ਅਪੀਲ
ਮਹਿਲ ਕਲਾਂ/ਬਰਨਾਲਾ- ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-
ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸੈਂਟਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਕਾਫ਼ਲਾ ਲੈ ਕੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੀ ਅਗਵਾਈ ਹੇਠ ਪਿੰਡ ਛੀਨੀਵਾਲ ਕਲਾਂ ਤੋਂ ਹਾਕਮ ਸਿੰਘ ਧਾਲੀਵਾਲ ਛੀਨੀਵਾਲ, ਨਿਰਭੈ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਮੀਤ ਪ੍ਰਧਾਨ ਮੁਖਤਿਆਰ ਸਿੰਘ ਬੀਹਲਾ, ਪ੍ਰਚਾਰ ਸਕੱਤਰ ਕਰਨੈਲ ਸਿੰਘ ਕੁਰੜ ਦੀ ਅਗਵਾਹੀ ਹੇਠ ਇਸਤਰੀਆਂ ਦਾ ਜਥਾ ਦਿੱਲੀ ਨੂੰ ਰਵਾਨਾ ਹੋਇਆ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਕਿਹਾ ਕਿ ਜੇਕਰ ਕਾਲੇ ਕਾਨੂੰਨ ਵਾਪਸ ਨਾ ਕੀਤੇ ਤਾਂ ਅਸੀਂ ਉੱਥੇ ਹੀ ਤਿੱਖਾ ਸੰਘਰਸ਼ ਕਰਾਂਗੇ ਚਾਹੇ ਸਾਨੂੰ ਕਿੰਨੇ ਹੀ ਮਹੀਨੇ ਕਿਉਂ ਨਾ ਲੱਗ ਜਾਣ ਅਤੇ ਸੈਂਟਰ ਸਰਕਾਰ ਨੇ 3 ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਹਨ ਉਸ ਦੇ ਖ਼ਿਲਾਫ਼ ਲਗਭਗ 3 ਮਹੀਨਿਆਂ ਤੋਂ ਅਸੀਂ ਸ਼ਾਂਤਮਈ ਨਾਲ ਧਰਨੇ ਲਾ ਰਹੇ ਹਾਂ ਤਾਂ ਜੋ ਇਹ ਕਾਲੇ ਕਨੂੰਨ ਰੱਦ ਹੋ ਸਕਣ ।