You are here

ਨੌਜਵਾਨ ਭਾਰਤ ਸਭਾ ਦੀ ਮੀਟਿੰਗ ਹੋਈ

ਹਠੂਰ,ਫਰਵਰੀ 2021 -(ਕੌਸ਼ਲ ਮੱਲ੍ਹਾ)-ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਜਿਲ੍ਹਾ ਪੱਧਰੀ ਮੀਟਿੰਗ ਹਲਕਾ ਪ੍ਰਧਾਨ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਰਸੂਲਪੁਰ ਵਿਖੇ ਹੋਈ।ਇਸ ਮੀਟਿੰਗ ਨੂੰ ਸµਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਸਿੰਘ ਮਾਣੂੰਕੇ ਅਤੇ ਯੂਥ ਵਿੰਗ ਦੇ ਆਗੂ ਮਨੋਹਰ ਸਿµਘ ਝੋਰੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਲਿਆਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਸਮੂਹ ਇਨਸਾਫ ਪਸੰਦ ਜੱਥੇਬੰਦੀਆ ਪਿਛਲੇ 75 ਦਿਨਾ ਤੋ ਦਿੱਲੀ ਦੀਆਂ ਵੱਖ-ਵੱਖ ਸਰਹੱਦਾ ਤੇ ਸਾਤਮਈ ਤਰੀਕੇ ਨਾਲ ਰੋਸ ਪ੍ਰਦਰਸਨ ਕਰ ਰਹੀਆ ਹਨ।ਉਨ੍ਹਾ ਦਾ ਸਾਥ ਦੇਣ ਲਈ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋ ਪਿੰਡਾ ਅਤੇ ਸਹਿਰਾ ਵਿਚ ਇਕਾਈਆ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਪਿੰਡ ਅਤੇ ਸਹਿਰ ਵਿਚੋ ਨੌਜਵਾਨਾ ਨੂੰ ਦਿੱਲੀ ਦੇ ਕਿਸਾਨੀ ਸੰਘਰਸ ਵਿਚ ਭੇਜਿਆ ਜਾਵੇ।ਉਨ੍ਹਾ ਕਿਹਾ ਕਿ ਬੀ ਜੇ ਪੀ ਦੇ ਆਈ ਟੀ ਸੈੱਲ ਵੱਲੋ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਗਲਤ ਆਈਡੀ ਬਣਾ ਕੇ ਸੰਘਰਸ ਦੀ ਪਿੱਠ ਵਿਚ ਛੁੱਰਾ ਮਾਰਿਆ ਜਾ ਰਿਹਾ ਹੈ ਜਿਸ ਦੀ ਅਸੀ ਸਖਤ ਸਬਦਾ ਵਿਚ ਨਿਖੇਧੀ ਕਰਦੇ ਹਾਂ ਅਤੇ ਨੌਜਵਾਨਾ ਨੂੰ ਅਜਿਹੀ ਝੂਠੀਆ ਅਫਵਾਹਾ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾ ਨਾਲ ਗੁਰਚਰਨ ਸਿੰਘ ਰਸੂਲਪੁਰ,ਸੁਖਦੇਵ ਸਿੰਘ,ਸੁਲਤਾਨ ਸਿੰਘ,ਮਨਪ੍ਰੀਤ ਸਿੰਘ,ਰਾਜਦੀਪ ਸਿੰਘ,ਅਵਤਾਰ ਸਿੰਘ,ਹਰਮਨ ਸਿੰਘ,ਰਮਨਜੀਤ ਸਿੰਘ ਝੋਰੜਾ,ਸੁਖਜੀਤ ਸਿੰਘ ਝੋਰੜਾ,ਗੁਰਵਿੰਦਰ ਸਿੰਘ ਝੋਰੜਾ,ਸੁਖਵਿੰਦਰ ਸਿੰਘ ਅੱਚਰਵਾਲ,ਜਗਰੂਪ ਸਿµਘ ਝੋਰੜਾ, ਮਨਪ੍ਰੀਤ ਸਿµਘ,ਜਿµਦਰ ਸਿµਘ ਮਾਣੂµਕੇ, ਨਿਰਮਲ ਸਿµਘ, ਪ੍ਰਮੋਦ ਕੁਮਾਰ ਨੀਲਾ ਹਾਜ਼ਰ ਸਨ।