You are here

ਕਿਸਾਨੀ ਸੰਘਰਸ਼ ਚ ਮੋਹਰੀ ਰੋਲ ਅਦਾ ਕਰਨ ਵਾਲੇ ਨੌਜਵਾਨ ਜੱਗਾ ਸਿੰਘ ਛਾਪਾ ਨੂੰ ਹਰਨੇਕ ਸਿੰਘ ਦਿਓਲ ਦੇ ਪਰਿਵਾਰ ਨੇ ਏਸੰਟ ਗੱਡੀ ਕੀਤੀ ਦਾਨ  

ਮਹਿਲ ਕਲਾਂ ਦੀ ਟੋਲ ਟੈਕਸ ਤੇ ਲੱਗੇ ਪੱਕੇ ਕਿਸਾਨੀ ਮੋਰਚੇ ਸੌਂਪੀਆਂ ਕਾਰ ਦੀਆਂ ਚਾਬੀਆਂ    

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਅੱਜ ਕਸਬਾ ਮਹਿਲ ਕਲਾਂ ਦੇ ਟੋਲ ਟੈਕਸ ਤੇ ਲੱਗੇ ਪੱਕੇ ਕਿਸਾਨੀ ਮੋਰਚੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗਤੀਸ਼ੀਲ ਨੌਜਵਾਨ ਜੱਗਾ ਸਿੰਘ ਛਾਪਾ ਦੀਆਂ ਯੂਨੀਅਨ ਪ੍ਰਤੀ ਅਤੇ ਕਿਸਾਨੀ ਸੰਘਰਸ਼ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕੈਨੇਡਾ ਰਹਿੰਦੇ ਜੈਲਦਾਰ ਹਰਨੇਕ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਿਓਲ ਵੱਲੋਂ ਹੁੰਡਈ ਕੰਪਨੀ ਦੀ ਏਸੈਂਟ ਕਾਰ ਹਰਜਿੰਦਰ ਸਿੰਘ ਉਰਫ ਨਾਜਰ ਦੇ ਰਾਹੀਂ ਦੀਆਂ ਚਾਬੀਆਂ ਕਿਸਾਨ ਆਗੂ ਜੱਗਾ ਸਿੰਘ ਛਾਪਾ ਨੂੰ ਸੌਂਪੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਉਰਫ਼ ਨਾਜਰ ਸਿੰਘ ਛਾਪਾ ਨੇ ਦੱਸਿਆ ਕਿ ਨੌਜਵਾਨ ਜੱਗਾ ਸਿੰਘ ਛਾਪਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਆਪਣੇ  ਘਰ ਅਤੇ ਪਰਿਵਾਰ ਦਾ ਫ਼ਿਕਰ ਨਾ ਕਰਦੇ ਹੋਏ ਸਾਡੇ ਕਿਸਾਨੀ ਸੰਘਰਸ਼ ਵਿੱਚ ਆਪਣੀ ਕਰਾਏ ਤੇ ਲਾਉਣ ਵਾਲੀ ਇਨੋਵਾ ਗੱਡੀ ਨੂੰ ਲੈ ਕੇ ਜਾ ਰਿਹਾ ਸੀ ।ਅਤੇ ਉਸ ਦੇ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ ਸੀ ਜਿਸ ਨੂੰ ਦੇਖਦੇ ਹੋਏ ਸਾਡੇ ਪਰਿਵਾਰ ਵੱਲੋਂ ਉਸ ਨੂੰ ਇਹ ਏਸੈਂਟ ਕਾਰ ਯੂਨੀਅਨ ਦੇ ਕੰਮਾਂ ਲਈ ਅੱਜ ਭੇਂਟ ਕਰ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਈਨਾ ਅਤੇ ਜੱਗਾ ਸਿੰਘ ਛਾਪਾ ਨੇ ਕਿਹਾ ਕਿ ਸੀ ਸਮੁੱਚੇ ਦਿਓਲ ਪਰਿਵਾਰ ਦਾ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਗੱਡੀ ਸਾਨੂੰ ਕਿਸਾਨੀ ਸੰਘਰਸ਼ ਦੇ ਕੰਮਾਂ ਲਈ ਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਾਨੀ ਸੱਜਣਾਂ ਕਾਰਨ ਹੀ ਕਿਸਾਨ ਜਥੇਬੰਦੀਆਂ ਦੇ ਹੌਂਸਲੇ ਬੁਲੰਦ ਹਨ ਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰ ਕੇ ਇਹ ਕਿਸਾਨੀ ਮੋਰਚਾ ਜਿੱਤ ਕੇ ਹੀ ਵਾਪਸ ਘਰ ਪਰਤਣਗੇ ।ਇਸ ਮੌਕੇ ਵੀਰਪ੍ਰਤਾਪ ਸਿੰਘ ਛਾਪਾ ,ਬੱਬੂ ਛਾਪਾ ,ਗੁਰਪ੍ਰੀਤ ਸਿੰਘ ਘੋਗਾ, ਪਰਮਜੀਤ ਸਿੰਘ ਦਿਓਲ ,ਕਾਕਾ ਛਾਪਾ ,ਬਾਵਾ ਛਾਪਾ, ਗੁਰਮੇਲ ਸਿੰਘ ਗੇਲੂ ,ਹਾਕਮ ਸਿੰਘ, ਬਲਜੀਤ ਸਿੰਘ ਸੋਢਾ, ਅਮਨਦੀਪ ਸਿੰਘ ਮਹਿਲ ਕਲਾਂ, ਹਾਕਮ ਸਿੰਘ ਛਾਪਾ ,ਇੰਦਰ ਸਿੰਘ ਦਿਓਲ, ਕੁਲਦੀਪ ਸਿੰਘ ਅਤੇ ਮਨਪ੍ਰੀਤ ਸਿੰਘ  ਮਾ ਮਲਕੀਤ ਸਿੰਘ ਠੁੱਲੀਵਾਲ ਹਾਜ਼ਰ ਸਨ  ।