ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ ਦੇ ਕਥਾ ਵਾਕਾ ਅਨੁਸਾਰ ਲੋੜਾ ਗਜਬ ਸਾਈਂ ਦਾ ਅਪਣੇ ਆਪ ਨੂੰ ਕਟਰ ਟਕਸਾਲੀ ਕਾਂਗਰਸੀ ਕਹਿਣ ਤੇ ਕਹਾਉਣ ਵਾਲਾ ਅਤੇ ਅਪਣੇ ਮਾਨ ਸਨਮਾਨ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਿਣ ਵਾਲਾ, ਸਾਰੇ ਇਨਸਾਨਾਂ ਦਾ ਅਤੇ ਸਾਰੇ ਧਰਮਾਂ ਦਾ ਹਮੇਸ਼ਾ ਮਾਨਸਤਿਕਾਰ ਕਰਨ ਵਾਲਾ ਸਾਰੀ ਕਾਇਨਾਤ ਦੀ ਸਲਾਮਤੀ ਮੰਗਨਾ ਵਾਲਾ ਇਹ ਸੀਨੀਅਰ ਸਿਟੀਜਨ ਦਾ ਬੁਰਾ ਹਾਲ ਬਾਂਕੇ ਦਿਹਾੜੇ।ਇਹ ਹੈ ਮੇਰੇ ਤੰਨ ਮੰਨ ਧੰਨ ਦਾ ਅਤੇ ਮੇਰੀ ਜਿੰਦਗੀ ਦੇ ਇਸ ਵਕਤ ਦੇ ਦੋਰ ਦਾ ਨਾ ਸਹਿਣਯੋਗ ਦੁੱਖ ਦਾਈ ਦਰਦ । ਮੇਰੇ ਹਮੇਸ਼ਾ ਲਈ ਬਹੁਤ ਹੀ ਸਤਿਕਾਰ ਯੋਗ ਮੇਰੇ ਸੁੱਘੜ ਸਿਆਣੇ ਪੰਜਾਬ ਵਾਸੀਓ ਮੇਰੇ ਭੈਣੋ ਭਰਾਵੋ ਅਤੇ ਮੇਰੇ ਪੰਜਾਬ ਦੇ ਨੋਜਵਾਨੋ ਰਾਮ ਰਾਮ ਜੀ ਸਤਿ ਸ਼੍ਰੀ ਆਕਾਲ ਜੀ ਮੈਂ ਪਿਛਲੇ ਕੁੱਝ ਸਮੇਂ ਤੋਂ ਅਪਣੇ ਇਲਾਕੇ ਦੇ ਗੁੰਡਾਅੰਸਰਾ ਵਲੋ ਬਲੈਕਮੇਲ ਹੁੰਦਾ ਆ ਰਿਹਾ ਹਾਂ, ਜਿਸ ਨਾਲ ਮੇਰੀ ਸੇਹਿਤ ਉਪਰ ਮੇਰੇ ਪਰਿਵਾਰ ਉਪਰ ਅਤੇ ਮੇਰੇ ਕੰਮ ਕਾਜ ਉਪਰ ਬਹੁਤ ਹੀ ਭੈੜਾ ਅਸਰ ਪਿਆ ਹੈ । ਮੈਂ ਬਰਨਾਲਾ ਦੇ ਪਹਿਲੇ ਪੁਲਿਸ ਕਪਤਾਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ ਅਤੇ ਮੈਂ ਕੁੱਝ ਗੁੰਡਾ ਅਨਸਰਾਂ ਦੇ ਨਾਮਾ ਵਾਰੇ ਵੀ ਉਹਨਾ ਨੂੰ ਦਸਿਆ ਸੀ । ਉਸ ਵਕਤ ਉਨ੍ਹਾਂ ਨੇ ਮੇਰੇ ਸਾਹਮਣੇ ਹੀ ਆਪਣੀਆਂ ਮੁੱਛਾਂ ਵਿੱਚ ਦੀ ਮੁਸਕਰਾਉਂਦੇ ਹੋਏ ਅਪਣੇ ਮਾਤਹਿਤ ਕਿਸੇ ਅਫ਼ਸਰ ਨੂੰ ਹੁਕਮ ਦੇਕੇ ਇਹਨਾਂ ਲਾਲਚੀ ਭੈੜੇ ਚਾਲਚਲਨ ਵਾਲਿਆਂ ਦਾ ਪਤਾ ਕਰਨ ਲਈ ਕਿਹਾ ਸੀ । ਮੇਰੇ ਸਤਿਕਾਰਯੋਗ ਭੈਣੋ ਭਰਾਵੋ ਅਤੇ ਨੋਜਵਾਨੋ ਅਪਣੇ ਸ਼ਹਿਰ ਬਰਨਾਲਾ ਵਿੱਚ ਸ਼ਰੇਆਮ ਧੜਲੇ ਨਾਲ ਜੁਆ ਸੱਟਾ ਖੇਡਨ ਦੀਆਂ ਦੁਕਾਨਾਂ ਚਲ ਰਹੀਆਂ ਹਨ ਅਤੇ ਕ੍ਰਿਕਟ ਮੈਚਾ ਵਿੱਚ ਰੁਪਏ ਪੈਸਾ ਲਾਕੇ ਜੁਆ ਸੱਟਾ ਖੇਡਿਆ ਜਾ ਰਿਹਾ ਹੈ, ਰੰਡੀਬਾਜੀ ਦੇ ਧੰਦੇ ਪੂਰੇ ਜ਼ੋਰਾ ਸੋਰਾ ਨਾਲ ਚੱਲ ਰਹੇ ਹਨ । ਇਹ ਗੁੰਡੇ ਭੈੜੇ ਅਨਸਰਾ ਵਲੋਂ ਨੋਜਵਾਨਾਂ ਨੂੰ ਇਸ ਪਾਸੇ ਲਾਕੇ ਖਰਾਬ ਕਿਤਾ ਜਾ ਰਿਹਾ ਹੈ ਲੁਟਿਆ ਪਟਿਆ ਜਾ ਰਿਹਾ ਹੈ, ਨੋਜਵਾਨ ਦੀ ਜ਼ਿੰਦਗੀ ਨੂੰ ਖਰਾਬ ਬਰਬਾਦ ਕਿਤਾ ਜਾ ਰਿਹਾ ਹੈ ਅਤੇ ਚੰਦ ਸਕਿਆ ਦੀ ਖਾਤਰ ਆਪ ਸਕੂਨ ਦੀ ਜ਼ਿੰਦਗੀ ਜਿਉਣ ਦਾ ਦਮ ਭਰ ਰਹੇ ਹਨ, ਹੁਣ ਇਸ ਤਰ੍ਹਾਂ ਨਹੀਂ ਹੋਵੇਗਾ, ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਵਗੈਰ ਕਿਸੇ ਠੋਸ ਨਤੀਜੇ ਕੱਢਣ ਦੇ, ਇਹਨਾਂ ਭੈੜੇ ਗੁੰਡੇ ਅੰਸਰਾਂ ਦੇ ਦਬਾਵ ਵਿੱਚ ਆਕੇ ਨੋਜਵਾਨ ਉਪਰ ਦੜਾਦੜ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਤਰ੍ਹਾਂ ਓਹੀ ਨੋਜਵਾਨ ਇਕਲਾ ਹੀ ਕਸੂਰਵਾਰ ਹੋਵੇ ਬਾਕੀ ਇਹ ਦਾਮਨ ਦੇ ਗੰਦੇ ਲੋਕ ਗੁੰਡੇ ਅੰਸਰ ਸਾਰੇ ਦੁੱਧ ਤੇ ਧੋਤੇ ਹੋਏ ਹਨ, ਪੁਲਿਸ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਕਰਨ ਨਾਲ ਗੈਰਤਮੰਦ ਇੰਸਾਨ ਨੂੰ ਬਹੁਤ ਹੀ ਭਾਰੀ ਇਜ਼ਤ ਦਾ ਜਾਨਮਾਲ ਦਾ ਧੰਨ ਦੋਲਤ ਦਾ ਬਹੁਤ ਵੱਡਾ ਭਾਰੀ ਨੁਕਸਾਨ ਹੁੰਦਾ ਹੈ । ਪੁਲਿਸ ਪ੍ਰਸ਼ਾਸਨ ਤਾਂ ਝੱਟ ਪੱਟ ਹੀ ਝੁੱਠੇ ਪਰਚੇ ਦਰਜ ਕਰਕੇ ਅਪਣਾ ਪਲਾਂ ਝਾੜ ਲੈਂਦਾ ਹੈ, ਇਸ ਤਰ੍ਹਾਂ ਬਲੈਕਮੇਲ ਕਰਨ ਵਾਲੇ ਗੁੰਡੇਅੰਸਰਾ ਦੇ ਹੋਂਸਲੇ ਬੁਲੰਦ ਹੁੰਂਦੇ ਹਨ, ਅਤੇ ਨਜੋਵਾਨ ਦੀ ਮੁੱਲਵਾਨ ਜ਼ਿੰਦਗੀ ਬਰਬਾਦ ਕਿੱਤੀ ਜਾਂਦੀ ਹੈ। ਹੁਣ ਹੋਰ ਚੁੱਪ ਰਹਿਣ ਨਾਲ ਹੋਰ ਨੁਕਸਾਨ ਹੁੰਦਾ ਨਹੀਂ ਦੇਖਿਆ ਜਾ ਸਕਦਾ, ਸਗੋਂ ਅਪਣੀ ਇਜ਼ੱਤ ਨੂੰ ਮਾਨਸਨਮਾਨ ਨੂੰ ਬਚਾਉਣ ਲਈ ਅਤੇ ਹੋਰ ਅਗੇ ਵਧਾਉਂਣ ਲਈ ਅਤੇ ਆਪਣੀ ਆਤਮਕ ਰਖਿਆ ਲਈ ਹੁਣ ਡਾਂਗ ਨੂੰ ਚੁੱਕ ਲੈਣਾ ਹੀ ਹੁਣ ਬੇਹਤਰ ਹੋਵੇਗਾ, ਹੁਣ ਹੋਰ ਬਲੈਕ ਮੇਲ ਨਹੀਂ ਹੋਵਾਂਗਾ ਅਤੇ ਨਾ ਹੀ ਧਮਕੀਆਂ ਨੂੰ ਬਰਦਾਸ਼ਤ ਕਰਾਂਗਾ, ਹੁਣ ਬਹੁਤ ਜ਼ਲਾਲਤ ਬਰਦਾਸ਼ਤ ਕਰ ਲਿਤੀ ਹੈ। ਮਾਨਸਿਕ ਤੌਰ ਤੇ ਪਰੈਸਾਨ ਰਹਿਣ ਨਾਲ ਡਿਪਰੈਸ਼ਨ ਵਿੱਚ ਆਪ ਗਿਆ ਹਾਂ, ਮੈਂ ਸਾਰਿਆਂ ਦੇ ਪੋਤੜੇ ਨੂੰ ਜਾਣਦਾ ਹਾਂ, ਅਤੇ ਸੁੱਘੜ ਸਿਆਣੇ ਲੋਕ ਮੇਰੇ ਪੋਤੜਿਆਂ ਤੋਂ ਭਲੀ-ਭਾਂਤ ਜਾਣੂ ਹਨ । ਮੈਂ ਡਾਂਕੇ ਦੀ ਚੋੱਟ ਨਾਲ ਕਹਿੰਦਾ ਹਾਂ ਮੈਂ ਅਪਣੀ ਇਸ ਵਿੱਚ ਜਿੰਦਗੀ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਕਿਤਾ, ਕੋਈ ਮੇਰਾ ਨੁਕਸਾਨ ਕਰ ਗਿਆ ਹੈ ਤਾਂ ਮੈਂ ਦੇਰ ਸਵੇਰ ਉਸ ਨੁਕਸਾਨ ਨੂੰ ਪੁਰਾ ਜ਼ਰੂਰ ਕਿਤਾ ਹੈ ਅਤੇ ਕਰ ਰਿਹਾ ਹਾਂ, ਮੈਂ ਚੰਦ ਸਿੱਕਿਆਂ ਦੇ ਲਈ ਕਿੱਸੇ ਮਿੱਤਰ ਨਾਲ ਬਿਗਾੜ ਨਹੀਂ ਪਾਇਆ ਹੈ ਅਤੇ ਨਾ ਹੀ ਉਸ ਉਪਰ ਝੁੱਠੇ ਪਰਚੇ ਦਰਜ ਕਰਵਾਉਣ ਦੀ ਧਮਕੀ ਦੇਕੇ ਉਸ ਨੂੰ ਬਲੈਕ ਮੇਲ ਕਿਤਾ ਹੈ, ਪਿਛਲੇ ਜਨਮ ਦਾ ਮੈਨੂੰ ਨਹੀਂ ਪਤਾ ਹੈ, ਇੰਸਾਨ ਦੀ ਕਰਮਗਤਿ ਪ੍ਰਾਲਬਧ ਨੂੰ ਮੈਂ ਇੱਕ ਧਾਰਮਿਕ ਇੰਸਾਨ ਹੋਣ ਦੇ ਨਾਤੇ ਦ੍ਰਿੜ੍ਹ ਵਿਸ਼ਵਾਸ ਨਾਲ ਜ਼ਰੂਰ ਮੰਨਦਾ ਹਾਂ । ਮੈਂ ਅਪਣੇ ਸੁਬਹਾਂ ਆਦਤ ਦੇ ਮੁਤਾਬਿਕ ਦੋਸਤਾਂ ਨੂੰ ਅਤੇ ਅਪਣੀ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਮਹਿਸੂਸ ਕਿਤਾ ਹੈ , ਮੇਰੇ ਆਪੇ ਬਣੇ ਦੁਸ਼ਮਣਾਂ ਨੂੰ ਫਿਰ ਵੀ ਇਹ ਕਹਿੰਦਾ ਹਾਂ,,,ਚੰਗਾ ਭਾਈ ਮੇਰੇ ਪੰਜਾਬ ਤੇ ਭਾਰਤ ਵਾਸੀਓ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ।
ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924