ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸੋਹੀ )-
ਅੱਜ ਪਿੰਡ ਸਹਿਜੜਾ ਵਿਖੇ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਸ਼ਿਵ ਮੰਦਿਰ ਕਮੇਟੀ ਸਹਿਜੜਾ ਅਤੇ ਪਿੰਡ ਬਾਪਲਾ ਤੇ ਸਹਿਜੜਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ।ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਸੰਤਾਂ ਮਹਾਂਪੁਰਸ਼ਾਂ ਸਮੇਤ ਸਮਾਜ ਸੇਵੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਭਰਵੀਂ ਸ਼ਿਰਕਤ ਕੀਤੀ ਗਈ ।ਇਸ ਮੌਕੇ ਸ੍ਰੀ ਪੁਰਾਣ ਦੇ ਭੋਗ ਪਾਉਣ ਉਪਰੰਤ ਖੀਰ, ਪੂੜੇ ਅਤੇ ਲੰਗਰ ਦਾ ਸਾਰਾ ਦਿਨ ਪ੍ਰਵਾਹ ਚਲਾਇਆ ਗਿਆ ।ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਨਿਰਮਲ ਬਾਪਲਾ ,ਸੈਕਟਰੀ ਗੁਰਮੀਤ ਗਿਰ ਨੇ ਸੰਗਤਾਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ।ਉਨ੍ਹਾਂ ਕਿਹਾ ਕਿ ਅੱਜ ਦੇ ਮਤਲਬੀ ਦੌਰ ਵਿੱਚ ਇਸ ਤਰ੍ਹਾਂ ਦੇ ਦਿਹਾਡ਼ੇ ਮਨਾਉਣਾ ਸਮੇਂ ਦੀ ਮੁੱਖ ਲੋਡ਼ ਹੈ ਕਿਉਂਕਿ ਮਨੁੱਖ ਆਪਣੀ ਨਿੱਜ ਸਵਾਰਥ ਦੀ ਖਾਤਰ ਸਭ ਰਿਸ਼ਤੇ ਨਾਤੇ ਖ਼ਤਮ ਕਰ ਰਿਹਾ ਹੈ ।ਇਸ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਦਿਹਾੜੇ ਮਨਾਉਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਤੇ ਪੂਜਾ ਕਰਨ ਨਾਲ ਵਿਅਕਤੀ ਨੂੰ ਮਨ ਚਾਹੇ ਵਰ ਦੀ ਪ੍ਰਾਪਤੀ ਵੀ ਹੁੰਦੀ ਹੈ ।ਸਮਾਗਮ ਦੇ ਅਖੀਰ ਵਿਚ ਸ਼ਿਵ ਮੰਦਿਰ ਸਹਿਜੜਾ ਦੇ ਗੱਦੀ ਨਸੀਨ ਦਰਬਾਰ ਗਿਰ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਮੰਦਰ ਦੀ ਜ਼ਿੰਮੇਵਾਰੀ ਸੰਗਤਾਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਸਹਿਮਤੀ ਨਾਲ ਹੱਥ ਖਡ਼੍ਹੇ ਕਰਨ ਉਪਰੰਤ ਨਿਰਮਲ ਗਿਰ ਬਾਪਲਾ ਨੂੰ ਸੌਂਪੀ ਗਈ ।ਅਖੀਰ ਵਿੱਚ ਕਮੇਟੀ ਦੇ ਆਗੂ ਗੁਰਮੀਤ ਗਿਰ ਭੋਲਾ ਵੱਲੋਂ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਹਰਬੰਸ ਗਿਰ ਲਹਿਰਾਗਾਗਾ, ਸੰਤ ਮੁਨੀ ਦਾਸ ਜੀ ਮਿੱਠੇਵਾਲ ,ਰਾਮ ਗੋਪਾਲ ਸਹਿਜੜਾ ,ਪ੍ਰੇਮਜੀਤ ਸਿੰਘ ਸਹਿਜੜਾ,ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ, ਸਰਪੰਚ ਸੁਖਦੇਵ ਸਿੰਘ ਸਹਿਜੜਾ ,ਪੰਚ ਗੁਰਚੇਤ ਸਿੰਘ, ਜਗਸੀਰ ਸਿੰਘ ਧਾਲੀਵਾਲ ,ਸਾਬਕਾ ਸਰਪੰਚ ਜਸਵਿੰਦਰ ਸਿੰਘ, ਰਣਜੀਤ ਸਿੰਘ ਬਾਪਲਾ ,ਸਰਪੰਚ ਗੁਰਚਰਨ ਸਿੰਘ ਬਾਪਲਾ ,ਬਸੰਤ ਗਿਰ ਸਹਿਜੜਾ, ਦਰਸਨ ਗਿਰ, ਸੁਖਦੇਵ ਗਿਰ ,ਟੇਕ ਗਿਰ,ਭਿੰਦਰ ਗਿਰ, ਜਸਵੀਰ ਗਿਰ ਬਾਪਲਾ, ਹਰਬੰਸ ਗਿਰ ਬਾਪਲਾ, ਤਰਨਜੀਤ ਸਿੰਘ ਬਾਪਲਾ ਸਮੇਤ ਇਲਾਕੇ ਦੇ ਪੰਚ ਸਰਪੰਚ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਸਮੇਤ ਸੰਗਤ ਵੱਡੀ ਗਿਣਤੀ ਚ ਹਾਜ਼ਰ ਸਨ।