You are here

ਪੰਜਾਬ

Covid-19 hit Punjab ; ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਦੇ ਪਾਰ ਪੁੱਜਾ

ਕੋਰੋਨਾ ਦੇ ਵਧਦੇ ਗ੍ਰਾਫ਼ ਨੇ ਇਕ ਹੋਰ ਵੱਡੀ ਛਾਲ ਮਾਰੀ 

ਚੰਡੀਗੜ੍ਹ,ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਵੀਰਵਾਰ ਨੂੰ ਸੂਬੇ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦਾ ਅੰਕੜਾ 10 ਹਜ਼ਾਰ ਦੇ ਪਾਰ ਪੁੱਜ ਗਿਆ ਹੈ। ਇਸ ਦੌਰਾਨ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਲੁਧਿਆਣਾ ਤੇ ਪਟਿਆਲਾ 'ਚ  ਰਾਤ ਦਾ ਕਰਫਿਊ ਲਾ ਦਿੱਤਾ ਗਿਆ ਹੈ। ਉੱਥੇ ਰਾਤ 11 ਤੋਂ ਸਵੇਰੇ ਪੰਜ ਵਜੇ ਤਕ ਕਰਫਿਊ ਲਾਗੂ ਰਹੇਗਾ। 24 ਘੰਟਿਆਂ 'ਚ 1309 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਸਰਗਰਮ ਮਾਮਲੇ 10069 ਹੋ ਗਏ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 1348 ਮਾਮਲੇ ਨਵਾਂਸ਼ਹਿਰ 'ਚ ਹਨ, ਜਲੰਧਰ 'ਚ 1331 ਤੇ ਐੱਸਏਐੱਸ ਨਗਰ (ਮੋਹਾਲੀ) 'ਚ ਇਹ ਗਿਣਤੀ 1156 ਪੁੱਜ ਗਈ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ 'ਚ 952, ਲੁਧਿਆਣਾ 'ਚ 915 ਤੇ ਪਟਿਆਲਾ 'ਚ 907 ਲੋਕ ਕੋਰੋਨਾ ਨਾਲ ਲੜਾਈ ਲੜ ਰਹੇ ਹਨ। ਪੂਰੇ ਸੂਬੇ 'ਚ 182 ਮਰੀਜ਼ਾਂ ਨੂੰ ਆਕਸੀਜਨ ਤੇ 20 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਸੂਬੇ 'ਚ ਜਲੰਧਰ 'ਚ ਸਭ ਤੋਂ ਜ਼ਿਆਦਾ 191 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ। ਜਦਕਿ ਕਪੂਰਥਲਾ 'ਚ 180, ਲੁਧਿਆਣਾ 'ਚ 152, ਮੋਹਾਲੀ 'ਚ 149, ਨਵਾਂਸ਼ਹਿਰ 'ਚ 141, ਪਟਿਆਲਾ 'ਚ 110 ਤੇ ਅੰਮਿ੍ਤਸਰ 'ਚ 97 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ।

ਤਿੰਨੋਂ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਵਰਗ ਦੇਵੇ ਕਿਸਾਨਾਂ ਦਾ ਸਾਥ ਪ੍ਰਧਾਨ ਮੋਹਣੀ

ਅਜੀਤਵਾਲ,ਮਾਰਚ 2021, (ਬਲਵੀਰ ਸਿੰਘ ਬਾਠ ) ਕੇਂਦਰ ਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਵਰਗ ਦੇਵੇ ਕਿਸਾਨਾਂ ਦਾ ਸਾਥ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨ ਸਕਤੀ  ਨਿਊਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ  ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ  ਕਿਸਾਨੀ ਅੰਦੋਲਨ  ਚੱਲ ਰਿਹਾ ਹੈ ਇਸ ਅੰਦੋਲਨ  ਬੈਠਕ ਚ ਸਾਰੇ ਵਰਗਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਹਰ ਵਰਗ ਕਿਸਾਨਾਂ ਦੇ ਸਾਥ ਲਈ ਅੱਗੇ ਆਉਣੇ ਚਾਹੀਦੇ ਹਨ  ਤਾਂ ਹੀ ਅਸੀਂ ਏਕਾ ਅਤੇ ਭਾਈਚਾਰਕ ਸਾਂਝ  ਕਾਇਮ ਰੱਖਦੇ ਹੋਏ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾ ਸਕਦੇ ਹਾਂ   ਕਿਉਂਕਿ ਇਹ ਤਿੰਨੋਂ ਕਾਲੇ ਕਾਨੂੰਨ  ਕਿਰਸਾਨੀ ਮਜਦੂਰਾਂ ਆੜ੍ਹਤੀਆਂ ਲਈ ਘਾਤਕ ਹਨ   ਜਿਸ ਨੂੰ ਉਹ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਇਸ ਲਈ ਆਓ ਸਾਰੇ ਵਰਗ  ਰਲ ਮਿਲ ਕੇ  ਵਿਰੋਧ ਕਰਦੇ ਹੋਏ ਕਾਨੂੰਨ ਰੱਦ ਕਰਵਾ ਕੇ ਕਿਸਾਨੀ ਮੋਰਚਾ ਜਿੱਤ ਕੇ ਘਰਾਂ ਨੂੰ ਜਾਈਏ

ਬਲੈਕਮੇਲਰ ਅਤੇ ਗੁੰਡਾ ਅਨਸਰਾਂ ਦਾ ਬੋਲਬਾਲਾ ✍️ਪੰ ਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ ਦੇ ਕਥਾ ਵਾਕਾ ਅਨੁਸਾਰ ਲੋੜਾ ਗਜਬ ਸਾਈਂ ਦਾ ਅਪਣੇ ਆਪ ਨੂੰ ਕਟਰ ਟਕਸਾਲੀ ਕਾਂਗਰਸੀ ਕਹਿਣ ਤੇ ਕਹਾਉਣ ਵਾਲਾ ਅਤੇ ਅਪਣੇ ਮਾਨ ਸਨਮਾਨ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਿਣ ਵਾਲਾ, ਸਾਰੇ ਇਨਸਾਨਾਂ ਦਾ ਅਤੇ ਸਾਰੇ ਧਰਮਾਂ ਦਾ ਹਮੇਸ਼ਾ ਮਾਨਸਤਿਕਾਰ ਕਰਨ ਵਾਲਾ ਸਾਰੀ ਕਾਇਨਾਤ ਦੀ ਸਲਾਮਤੀ ਮੰਗਨਾ ਵਾਲਾ ਇਹ ਸੀਨੀਅਰ ਸਿਟੀਜਨ ਦਾ ਬੁਰਾ ਹਾਲ ਬਾਂਕੇ ਦਿਹਾੜੇ।ਇਹ ਹੈ ਮੇਰੇ ਤੰਨ ਮੰਨ ਧੰਨ ਦਾ ਅਤੇ ਮੇਰੀ ਜਿੰਦਗੀ ਦੇ ਇਸ ਵਕਤ ਦੇ ਦੋਰ ਦਾ ਨਾ ਸਹਿਣਯੋਗ ਦੁੱਖ ਦਾਈ ਦਰਦ । ਮੇਰੇ ਹਮੇਸ਼ਾ ਲਈ ਬਹੁਤ ਹੀ ਸਤਿਕਾਰ ਯੋਗ ਮੇਰੇ ਸੁੱਘੜ ਸਿਆਣੇ ਪੰਜਾਬ ਵਾਸੀਓ ਮੇਰੇ ਭੈਣੋ ਭਰਾਵੋ ਅਤੇ ਮੇਰੇ ਪੰਜਾਬ ਦੇ ਨੋਜਵਾਨੋ ਰਾਮ ਰਾਮ ਜੀ ਸਤਿ ਸ਼੍ਰੀ ਆਕਾਲ ਜੀ ਮੈਂ ਪਿਛਲੇ ਕੁੱਝ ਸਮੇਂ ਤੋਂ ਅਪਣੇ ਇਲਾਕੇ ਦੇ ਗੁੰਡਾਅੰਸਰਾ ਵਲੋ ਬਲੈਕਮੇਲ ਹੁੰਦਾ ਆ ਰਿਹਾ ਹਾਂ, ਜਿਸ ਨਾਲ ਮੇਰੀ ਸੇਹਿਤ ਉਪਰ ਮੇਰੇ ਪਰਿਵਾਰ ਉਪਰ ਅਤੇ ਮੇਰੇ ਕੰਮ ਕਾਜ ਉਪਰ ਬਹੁਤ ਹੀ ਭੈੜਾ ਅਸਰ ਪਿਆ ਹੈ । ਮੈਂ ਬਰਨਾਲਾ ਦੇ ਪਹਿਲੇ ਪੁਲਿਸ ਕਪਤਾਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ ਅਤੇ ਮੈਂ ਕੁੱਝ ਗੁੰਡਾ ਅਨਸਰਾਂ ਦੇ ਨਾਮਾ ਵਾਰੇ ਵੀ ਉਹਨਾ ਨੂੰ ਦਸਿਆ ਸੀ । ਉਸ ਵਕਤ ਉਨ੍ਹਾਂ ਨੇ ਮੇਰੇ ਸਾਹਮਣੇ ਹੀ ਆਪਣੀਆਂ ਮੁੱਛਾਂ ਵਿੱਚ ਦੀ ਮੁਸਕਰਾਉਂਦੇ ਹੋਏ ਅਪਣੇ ਮਾਤਹਿਤ ਕਿਸੇ ਅਫ਼ਸਰ ਨੂੰ ਹੁਕਮ ਦੇਕੇ  ਇਹਨਾਂ ਲਾਲਚੀ ਭੈੜੇ ਚਾਲਚਲਨ ਵਾਲਿਆਂ ਦਾ ਪਤਾ ਕਰਨ ਲਈ ਕਿਹਾ ਸੀ । ਮੇਰੇ ਸਤਿਕਾਰਯੋਗ ਭੈਣੋ ਭਰਾਵੋ ਅਤੇ ਨੋਜਵਾਨੋ ਅਪਣੇ ਸ਼ਹਿਰ  ਬਰਨਾਲਾ ਵਿੱਚ ਸ਼ਰੇਆਮ ਧੜਲੇ ਨਾਲ ਜੁਆ ਸੱਟਾ ਖੇਡਨ ਦੀਆਂ ਦੁਕਾਨਾਂ ਚਲ ਰਹੀਆਂ ਹਨ ਅਤੇ ਕ੍ਰਿਕਟ ਮੈਚਾ ਵਿੱਚ ਰੁਪਏ ਪੈਸਾ ਲਾਕੇ ਜੁਆ ਸੱਟਾ ਖੇਡਿਆ ਜਾ ਰਿਹਾ ਹੈ, ਰੰਡੀਬਾਜੀ ਦੇ ਧੰਦੇ ਪੂਰੇ ਜ਼ੋਰਾ ਸੋਰਾ ਨਾਲ ਚੱਲ ਰਹੇ ਹਨ । ਇਹ ਗੁੰਡੇ ਭੈੜੇ ਅਨਸਰਾ ਵਲੋਂ ਨੋਜਵਾਨਾਂ ਨੂੰ ਇਸ ਪਾਸੇ ਲਾਕੇ ਖਰਾਬ ਕਿਤਾ ਜਾ ਰਿਹਾ ਹੈ ਲੁਟਿਆ ਪਟਿਆ ਜਾ ਰਿਹਾ ਹੈ, ਨੋਜਵਾਨ ਦੀ ਜ਼ਿੰਦਗੀ ਨੂੰ ਖਰਾਬ ਬਰਬਾਦ ਕਿਤਾ ਜਾ ਰਿਹਾ ਹੈ ਅਤੇ ਚੰਦ ਸਕਿਆ ਦੀ ਖਾਤਰ ਆਪ ਸਕੂਨ ਦੀ ਜ਼ਿੰਦਗੀ ਜਿਉਣ ਦਾ ਦਮ ਭਰ ਰਹੇ ਹਨ, ਹੁਣ ਇਸ ਤਰ੍ਹਾਂ ਨਹੀਂ ਹੋਵੇਗਾ, ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਵਗੈਰ ਕਿਸੇ ਠੋਸ ਨਤੀਜੇ ਕੱਢਣ ਦੇ, ਇਹਨਾਂ ਭੈੜੇ ਗੁੰਡੇ ਅੰਸਰਾਂ ਦੇ ਦਬਾਵ ਵਿੱਚ ਆਕੇ ਨੋਜਵਾਨ ਉਪਰ ਦੜਾਦੜ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਤਰ੍ਹਾਂ ਓਹੀ ਨੋਜਵਾਨ ਇਕਲਾ ਹੀ ਕਸੂਰਵਾਰ ਹੋਵੇ  ਬਾਕੀ ਇਹ ਦਾਮਨ ਦੇ ਗੰਦੇ ਲੋਕ ਗੁੰਡੇ ਅੰਸਰ ਸਾਰੇ ਦੁੱਧ ਤੇ ਧੋਤੇ ਹੋਏ ਹਨ, ਪੁਲਿਸ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਕਰਨ ਨਾਲ ਗੈਰਤਮੰਦ ਇੰਸਾਨ ਨੂੰ ਬਹੁਤ ਹੀ ਭਾਰੀ ਇਜ਼ਤ ਦਾ ਜਾਨਮਾਲ ਦਾ ਧੰਨ ਦੋਲਤ ਦਾ ਬਹੁਤ ਵੱਡਾ ਭਾਰੀ ਨੁਕਸਾਨ ਹੁੰਦਾ ਹੈ । ਪੁਲਿਸ ਪ੍ਰਸ਼ਾਸਨ ਤਾਂ  ਝੱਟ ਪੱਟ ਹੀ ਝੁੱਠੇ ਪਰਚੇ ਦਰਜ ਕਰਕੇ ਅਪਣਾ ਪਲਾਂ ਝਾੜ ਲੈਂਦਾ ਹੈ, ਇਸ ਤਰ੍ਹਾਂ ਬਲੈਕਮੇਲ ਕਰਨ ਵਾਲੇ ਗੁੰਡੇਅੰਸਰਾ ਦੇ ਹੋਂਸਲੇ ਬੁਲੰਦ ਹੁੰਂਦੇ ਹਨ, ਅਤੇ ਨਜੋਵਾਨ ਦੀ ਮੁੱਲਵਾਨ ਜ਼ਿੰਦਗੀ ਬਰਬਾਦ ਕਿੱਤੀ ਜਾਂਦੀ ਹੈ। ਹੁਣ ਹੋਰ ਚੁੱਪ ਰਹਿਣ ਨਾਲ ਹੋਰ ਨੁਕਸਾਨ ਹੁੰਦਾ ਨਹੀਂ ਦੇਖਿਆ ਜਾ ਸਕਦਾ, ਸਗੋਂ ਅਪਣੀ ਇਜ਼ੱਤ ਨੂੰ ਮਾਨਸਨਮਾਨ ਨੂੰ ਬਚਾਉਣ ਲਈ ਅਤੇ ਹੋਰ ਅਗੇ ਵਧਾਉਂਣ ਲਈ ਅਤੇ ਆਪਣੀ ਆਤਮਕ  ਰਖਿਆ ਲਈ ਹੁਣ ਡਾਂਗ ਨੂੰ ਚੁੱਕ ਲੈਣਾ ਹੀ ਹੁਣ ਬੇਹਤਰ ਹੋਵੇਗਾ, ਹੁਣ ਹੋਰ ਬਲੈਕ ਮੇਲ ਨਹੀਂ ਹੋਵਾਂਗਾ ਅਤੇ ਨਾ ਹੀ ਧਮਕੀਆਂ ਨੂੰ ਬਰਦਾਸ਼ਤ ਕਰਾਂਗਾ, ਹੁਣ ਬਹੁਤ ਜ਼ਲਾਲਤ ਬਰਦਾਸ਼ਤ ਕਰ ਲਿਤੀ ਹੈ।  ਮਾਨਸਿਕ ਤੌਰ ਤੇ ਪਰੈਸਾਨ ਰਹਿਣ ਨਾਲ ਡਿਪਰੈਸ਼ਨ ਵਿੱਚ ਆਪ ਗਿਆ ਹਾਂ, ਮੈਂ ਸਾਰਿਆਂ ਦੇ ਪੋਤੜੇ ਨੂੰ ਜਾਣਦਾ ਹਾਂ, ਅਤੇ ਸੁੱਘੜ ਸਿਆਣੇ ਲੋਕ ਮੇਰੇ ਪੋਤੜਿਆਂ ਤੋਂ ਭਲੀ-ਭਾਂਤ ਜਾਣੂ ਹਨ । ਮੈਂ ਡਾਂਕੇ ਦੀ ਚੋੱਟ ਨਾਲ ਕਹਿੰਦਾ ਹਾਂ ਮੈਂ ਅਪਣੀ ਇਸ ਵਿੱਚ ਜਿੰਦਗੀ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਕਿਤਾ, ਕੋਈ ਮੇਰਾ ਨੁਕਸਾਨ ਕਰ ਗਿਆ ਹੈ ਤਾਂ ਮੈਂ ਦੇਰ ਸਵੇਰ ਉਸ ਨੁਕਸਾਨ ਨੂੰ ਪੁਰਾ ਜ਼ਰੂਰ ਕਿਤਾ ਹੈ ਅਤੇ ਕਰ ਰਿਹਾ ਹਾਂ, ਮੈਂ ਚੰਦ ਸਿੱਕਿਆਂ ਦੇ ਲਈ ਕਿੱਸੇ ਮਿੱਤਰ ਨਾਲ ਬਿਗਾੜ ਨਹੀਂ ਪਾਇਆ ਹੈ ਅਤੇ ਨਾ ਹੀ ਉਸ ਉਪਰ ਝੁੱਠੇ ਪਰਚੇ ਦਰਜ ਕਰਵਾਉਣ ਦੀ ਧਮਕੀ ਦੇਕੇ ਉਸ ਨੂੰ ਬਲੈਕ ਮੇਲ ਕਿਤਾ ਹੈ, ਪਿਛਲੇ ਜਨਮ ਦਾ ਮੈਨੂੰ ਨਹੀਂ ਪਤਾ ਹੈ, ਇੰਸਾਨ ਦੀ ਕਰਮਗਤਿ ਪ੍ਰਾਲਬਧ ਨੂੰ ਮੈਂ ਇੱਕ ਧਾਰਮਿਕ ਇੰਸਾਨ ਹੋਣ ਦੇ ਨਾਤੇ ਦ੍ਰਿੜ੍ਹ ਵਿਸ਼ਵਾਸ ਨਾਲ ਜ਼ਰੂਰ ਮੰਨਦਾ ਹਾਂ । ਮੈਂ ਅਪਣੇ ਸੁਬਹਾਂ ਆਦਤ ਦੇ ਮੁਤਾਬਿਕ ਦੋਸਤਾਂ ਨੂੰ ਅਤੇ ਅਪਣੀ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਮਹਿਸੂਸ ਕਿਤਾ ਹੈ , ਮੇਰੇ ਆਪੇ ਬਣੇ ਦੁਸ਼ਮਣਾਂ ਨੂੰ ਫਿਰ ਵੀ ਇਹ ਕਹਿੰਦਾ ਹਾਂ,,,ਚੰਗਾ ਭਾਈ ਮੇਰੇ ਪੰਜਾਬ ਤੇ ਭਾਰਤ ਵਾਸੀਓ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ।

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

21 ਵੇੰ ਸਾਲਾਨਾ  ਕੱਵਾਲੀ ਸਮਾਗਮ ਅਤੇ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ  ......

ਮਹਿਲ ਕਲਾਂ (ਗੁਰਸੇਵਕ ਸਿੰਘ ਸੋਹੀ)

ਸਥਾਨਕ ਬਾਗ ਵਾਲਾ ਪੀਰਖਾਨਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਕੱਵਾਲੀ ਸਮਾਗਮ ਅਤੇ ਭੰਡਾਰਾ ਮਿਤੀ 11 ਮਾਰਚ 2021 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ  ਹੋ ਚੁੱਕੀਆਂ ਹਨ ।ਕਮੇਟੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਸਮਾਗਮ ਵਿੱਚ ਜਿੱਥੇ ਮੁਸਲਿਮ ਭਾਈਚਾਰੇ ਦੇ ਤਿੰਨੋਂ ਪਿੰਡ ਮਹਿਲ ਕਲਾਂ,ਮਹਿਲ ਖੁਰਦ ਅਤੇ ਪਿੰਡ ਜੌਹਲਾਂ ਵੱਲੋਂ ਭਰਪੂਰ ਸਹਿਯੋਗ ਅਤੇ ਯੋਗਦਾਨ ਦਿੱਤਾ ਜਾਂਦਾ ਹੈ, ਉਥੇ ਹੀ  ਦੋਵੇਂ ਗਰਾਮ ਪੰਚਾਇਤਾਂ ਮਹਿਲ ਕਲਾਂ ਅਤੇ ਮਹਿਲ ਕਲਾਂ ਸੋਡੇ ਅਤੇ ਕਲੱਬਾਂ ਦਾ ਵੀ ਭਰਵਾਂ ਸਹਿਯੋਗ ਹੁੰਦਾ ਹੈ । ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਵਿੱਚ ਸੰਤ-ਮਹਾਂਪੁਰਸ਼,ਫ਼ੱਕਰ ਲੋਕ ਸ਼ਿਰਕਤ ਕਰਨਗੇ। ਝੰਡਾ ਚੜ੍ਹਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਜਾਵੇਗੀ।  

ਇਸ ਸਮਾਗਮ ਵਿੱਚ ਕੱਵਾਲ ਦਿਲਸ਼ਾਦ ਜਮਾਲਪੁਰੀ ਐਂਡ ਪਾਰਟੀ ਮਲੇਰਕੋਟਲੇ ਵਾਲੇ,ਕੱਵਾਲ ਰਫੀ ਫੈਜ਼ ਅਲੀ ਐਂਡ ਪਾਰਟੀ ਮਲੇਰਕੋਟਲਾ  ਵਾਲੇ ਅਤੇ ਕੱਵਾਲ ਰਫੀ ਜਾਫਰ ਅਲੀ ਐਂਡ ਪਾਰਟੀ ਹਿੰਮਤਪੁਰੇ ਵਾਲੇ ਕੱਵਾਲੀਆਂ ਪੇਸ਼ ਕਰਨਗੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਉੱਘੇ ਸਟੇਜ ਸੰਚਾਲਕ ਸਮਰਾਟ ਰਾਏਕੋਟੀ ਵੱਲੋਂ ਨਿਭਾਈ ਜਾਵੇਗੀ। ਇਸ ਸਮਾਗਮ ਵਿੱਚ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਵਿਸ਼ੇਸ਼ ਦੁਆ (ਅਰਦਾਸ) ਕੀਤੀ ਜਾਵੇਗੀ। ਇਸ ਲਈ ਹੋਰ ਕਿਸੇ ਵੀ ਕਲਾਕਾਰ ਨੂੰ ਟਾਈਮ ਨਹੀਂ ਦਿੱਤਾ ਜਾਵੇਗਾ। ਪ੍ਰੋਗਰਾਮ ਸੀਮਤ ਹੋਵੇਗਾ।ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਇਸ ਸਮੇਂ ਮੁੱਖ ਪ੍ਰਬੰਧਕ ਡਾ ਮਿੱਠੂ ਮੁਹੰਮਦ ਮਹਿਲਕਲਾਂ,ਬਲਬੀਰ ਸਿੰਘ ਜੀ (ਬਾਬਾ ਘੋਨਾ) ਡਾਕਟਰ ਕੇਸਰ ਖ਼ਾਨ ਮਾਂਗੇਵਾਲ,ਡਾਕਟਰ ਕਾਕਾ ਖਾਨ ਮਹਿਲ ਖੁਰਦ,ਡਾ ਮੁਹੰਮਦ ਦਿਲਸ਼ਾਦ ਅਲੀ,ਡਾ ਕੁਲਦੀਪ ਸਿੰਘ ਬਿਲਾਸਪੁਰ,ਸ਼ਮਸ਼ੇਰ ਅਲੀ,ਅਮਿਤ ਕੁਮਾਰ,ਜਸਵਿੰਦਰ ਸਿੰਘ,ਰਾਜਵਿੰਦਰ ਸਿੰਘ ਰਾਜੂ,ਗੁਰਜੀਤ ਸਿੰਘ,ਅਰਸ਼ਦ ਅਲੀ,ਵਿੱਕੀ ਖ਼ਾਨ,ਬੂਟਾ ਖਾਂ ਜੌਹਲ, ਭੋਪੂ ਖਾਂ ਜੌਹਲ,ਭੋਲਾ ਖਾਨ ਜੌਹਲ,ਸੋਨੀ ਖਾਨ ਜੌਹਲ,ਰਾਜੂ ਖਾਨ ਜੌਹਲ,ਸ਼ੇਰ ਅਲੀ ਜੌਹਲ,ਲਿਆਕਤ ਅਲੀ,ਹੁਸੈਨ ਜਲਾਲ,ਸਲੀਮ ਖ਼ਾਨ,ਅਨਫਾਲ ਅਲੀ,ਬਾਬਾ ਜੰਗ ਸਿੰਘ ਦੀਵਾਨਾ,ਰਾਣਾ ਸਿੰਘ,ਵਿੱਕੀ ਸਿੰਘ,ਹੈਪੀ ਸਿੰਘ,ਰੋਸ਼ਨ ਸਿੰਘ ਆਦਿ ਹਾਜ਼ਰ ਸਨ  ।

MPAP ਦੀ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਹੋਈ ........

ਮਹਿਲ ਕਲਾਂ/ਬਰਨਾਲਾ (ਗੁਰਸੇਵਕ ਸਿੰਘ ਸੋਹੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਤੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਅਤੇ ਜ਼ਿਲ੍ਹਾ ਆਗੂ ਡਾ. ਕੇਸਰ ਖ਼ਾਨ ਮਾਂਗੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸੂਬਾ ਕਮੇਟੀ ਦੀਆਂ ਹੋਈਆਂ ਗਤੀਵਿਧੀਆਂ ਦੀ ਭਰਪੂਰ ਜਾਣਕਾਰੀ ਦਿੱਤੀ।ਉਨ੍ਹਾਂ ਹੋਰ ਕਿਹਾ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ 25 ਸਤੰਬਰ 2020 ਤੋਂ ਲੈ ਕੇ ਹੁਣ ਤੱਕ ,ਜਥੇਬੰਦੀ ਦੇ ਡਾਕਟਰ ਸਹਿਬਾਨਾਂ ਵੱਲੋਂ ਦਿੱਤੀ ਹਮਾਇਤ ਦਾ ਧੰਨਵਾਦ ਕਰਦੇ ਹਾਂ ,ਜਿਨ੍ਹਾਂ ਨੇ ਟੋਲ ਪਲਾਜ਼ਾ ਮਹਿਲ ਕਲਾਂ ,ਸੰਘੇੜਾ,, ਬਰਨਾਲਾ ਅਤੇ ਦਿੱਲੀ ਵਿਖੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਫਰੀ ਮੈਡੀਕਲ ਕੈਂਪਾਂ ਵਿੱਚ ਵੀ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ । ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਟਾਇਮ ਕਿਸਾਨੀ ਸੰਘਰਸ਼ ਚੱਲੇਗਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ  ਦੇ ਡਾਕਟਰ ਆਪਣੀਆਂ ਸੇਵਾਵਾਂ ਲਗਾਤਾਰ ਜਾਰੀ ਰੱਖਣਗੇ ।

ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਜਥੇਬੰਦੀ ਦੇ ਬੈਨਰ ਹੇਠ ਡਾਕਟਰ ਸਹਿਬਾਨਾਂ ਵੱਲੋਂ ਸਮੇਂ ਸਮੇਂ ਤੇ ਕੀਤੀ ਸ਼ਮੂਲੀਅਤ ਕਾਬਲੇ ਤਾਰੀਫ਼ ਸੀ।ਡਾ ਸੁਰਜੀਤ ਸਿੰਘ ਛਾਪਾ ਨੇ ਜਥੇਬੰਦੀ ਵੱਲੋਂ ਕੀਤੇ ਕਾਰਜਾਂ ਦਾ ਵਿਸ਼ਲੇਸ਼ਣ ਕੀਤਾ ।

ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਂਸਲਾ ਅਫਜ਼ਾਈ ਦੀ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਪੂਰੇ ਹਾਊਸ ਵਿੱਚ ਖੁੱਲ੍ਹ ਕੇ ਬਹਿਸ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ, ਡਾਕਟਰ ਕੇਸਰ ਖਾਨ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਸੁਰਜੀਤ ਸਿੰਘ ਛਾਪਾ ਡਾ ਪਰਮਿੰਦਰ ਕੁਮਾਰ, ਡਾ ਪ੍ਰਿੰਸ ਰਿਸ਼ੀ ,ਡਾ ਨਾਹਰ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ , ਡਾ ਮੁਕਲ ਸ਼ਰਮਾ, ਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾ. ਸਾਹਿਬਾਨ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੇ ਕਰਵਾਈ ਬੱਲੇ ਬੱਲੇ।ਗੁਰਮੇਲ ਮੌੜ

ਮਹਿਲ ਕਲਾਂ/ਬਰਨਾਲਾ-ਮਾਰਚ 2021-(ਗੁਰਸੇਵਕ ਸਿੰਘ ਸੋਹੀ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤੇ ਹਨ ਉਨ੍ਹਾਂ ਬਜਟਾਂ ਦੇ ਸਬੰਧ ਵਿੱਚ  ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਇਹ ਬਜਟ ਲੋਕ ਅਤੇਸੀ ਹੈ ਜਿਸ ਵਿੱਚ ਹਰ ਵਰਗ ਅਤੇ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਬਸ ਕਰਾਇਆ ਫਰੀ ਕਰ ਦਿੱਤਾ ਗਿਆ ਹੈ ਅਤੇ ਸ਼ਗਨ ਸਕੀਮ 21.ਹਜਾਰ ਤੋਂ 51 ਹਜ਼ਾਰ ਕਰ ਦਿੱਤੀ ਗਈ ਹੈ ਅਤੇ ਬਜਟ ਵਿੱਚ ਸਰਕਾਰੀ ਮੁਲਾਜ਼ਮਾਂ ਦੀ 6 ਵਾਂ ਪੇ ਕਮਿਸ਼ਨ 1 ਜੁਲਾਈ ਤੋਂ ਲਾਗੂ  ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੇਂਦਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਬਾਵਜੂਦ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰਨ ਚ ਕੈਪਟਨ ਸਰਕਾਰ ਵਚਨਬੱਧ ਰਹੀ ਹੈ ਪੰਜਾਬ ਚ ਇਕੋ ਇਕ ਕਾਂਗਰਸ ਸਰਕਾਰ ਹੈ ਜੋ ਕਹਿੰਦੀ ਹੈ ਤਾਂ ਕਰਕੇ ਦਿਖਾਉਂਦੀ ਹੈ ਜਿਸ ਤਰ੍ਹਾਂ ਬਜਟ ਵਿੱਚ ਅਨੇਕਾਂ ਸੁਗਾਤਾਂ ਪੰਜਾਬ ਨੂੰ ਦਿੱਤੀਆਂ ਹਨ। ਗੁਰਮੇਲ ਮੌੜ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਝੂਠ ਪ੍ਰਚਾਰ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹੈ । ਸਰਕਾਰਾਂ ਕੰਮਾਂ ਨਾਲ ਚਲਦੀਆਂ ਹਨ ਅਤੇ ਗੱਲਾਂ ਨਾਲ ਨਹੀਂ ਜੋ ਕੰਮ ਕਾਂਗਰਸ ਸਰਕਾਰ ਨੇ ਕਰ ਦਿਖਾਇਆ ਹੈ ਅਤੇ ਕਿਸਾਨ, ਮਜ਼ਦੂਰ, ਔਰਤ, ਗਰੀਬ ਤੇ ਮੁਲਾਜ਼ਮ ਪੱਖੀ ਬਜਟ ਕਰਾਰ ਦਿੱਤਾ ਹੈ । ਉਨ੍ਹਾਂ ਔਰਤਾਂ ਲਈ ਇਤਿਹਾਸਕ ਫੈਸਲੇ ਅਤੇ ਬਰਨਾਲਾ ਜ਼ਿਲੇ ਨੂੰ ਵੱਡੇ ਤੋਹਫੇ ਦੇਣ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।

ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ

ਲੁਧਿਆਣਾ, ਮਾਰਚ2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾ ਮਾਰਚ ਅਤੇ ਅਪ੍ਰੈਲ 2021 ਦੌਰਾਨ ਬੱਚਿਆਂ ਦੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆਂ ਕਲਾਂ ਵਿਖੇ ਜਮਾਤ ਪਹਿਲੀ ਤੋਂ ਪੰਜਵੀ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਆਪਸੀ ਪ੍ਰੇਮ, ਦਇਆ, ਧਾਰਮਿਕ ਸਹਿਣਸ਼ੀਲਤਾ ਅਤੇ ਲਾਸਾਨੀ ਕੁਰਬਾਨੀ ਦੀਆਂ ਸਦੀਵੀ ਸਿੱਖਿਆਵਾਂ ਦੇ ਪ੍ਰਸਾਰ ਹਿਤ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।

ਸ.ਪ੍ਰਾ.ਸ. ਮੁੰਡੀਆਂ ਕਲਾਂ ਦੇ ਸਕੂਲ ਮੁਖੀ ਸ਼੍ਰੀ ਜਿੰਦਰਪਾਲ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲਿਆਂ ਵਿੱਚ ਜਮਾਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਚੌਥੀ ਜਮਾਤ ਦੇ ਦੀਪਕ ਕੁਮਾਰ  ਨੇ ਪਹਿਲਾ ਸਥਾਨ, ਜਮਾਤ ਚੌਥੀ  ਦੀ ਆਰਤੀ ਕੁਮਾਰੀ ਨੇ ਦੂਸਰਾ ਅਤੇ ਜਮਾਤ ਚੌਥੀ ਦੇ ਮੰਟੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਉਹਨਾਂ ਨੂੰ ਸਰਟੀਫਿਕੇਟ ਅਤੇ ਇਨਾਮ ਦੇਕੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

Punjab Budget 2021: ਪੰਜਾਬ ਬਜਟ  2021 

ਨਵਾਂ ਪੇਅ ਕਮਿਸ਼ਨ ਜੁਲਾਈ 'ਚ ਹੋਵੇਗਾ ਲਾਗੂ -ਪਹਿਲੀ ਕਿਸ਼ਤ ਅਕਤੂਬਰ 'ਚ ਮਿਲੇਗੀ,

ਪੰਜਾਬ ਸਰਕਾਰ ਦੇ ਬਜਟ ਤਜਵੀਜ਼ 'ਤੇ ਕਿਸ‍ਾਨ ਸੰਘਰਸ਼ ਦਾ ਪਰਛਾਵਾ- ਕਵਰ 'ਤੇ 'ਜੈ ਜਵਾਨ ਜੈ ਕਿਸਾਨ' ਦਾ ਲਿਖਿਆ ਨਾਅਰਾ।

ਇਸ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਜਨਤਾ ਦਾ ਭਰੋਸਾ ਕਾਇਮ ਕਰਨਾ ਹੋਵੇਗਾ।

ਚੰਡੀਗੜ੍ਹ, ਮਾਰਚ 2021( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ)-

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਸੂਬੇ ਦਾ ਸਾਲਾਨਾ 2021-22 ਦਾ ਬਜਟ ਪੇਸ਼ ਕਰ ਰਹੇ ਹਨ। ਵਿੱਤ ਮੰਤਰੀ ਨੇ ਬਜਟ ਕਿਸਾਨ, ਕਿਸਾਨੀ ਤੇ ਖੇਤ ਮਜ਼ਦੂਰਾਂ ਨੂੰ ਸਮਰਪਿਤ ਕੀਤਾ। ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਆਖਰੀ ਬਜਟ ਹੈ। ਆਪ ਵੱਲੋਂ ਕਰਜ਼ਾ ਰਾਸ਼ੀ ਵੱਧਣ 'ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਪ ਵਿਧਾਇਕ ਵੈਲ 'ਚ ਪੁੱਜੇ। ਆਪ ਵੱਲੋਂ ਬਜਟ ਸੈਸ਼ਨ ਦਾ ਵਾਕਆਊਟ ਕਰ ਦਿੱਤਾ ਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਤਿੰਨ ਖੇਤੀ ਕ‍ਾਨੂੰਨ ਨਾਲ ਫਿਰਕਾਪ੍ਰਸਤੀ ਵੱਲ ਵੱਧ ਰਿਹਾ। ਵਿੱਤ ਮੰਤਰੀ ਨੇ ਅੰਤਿਮ ਬਜਟ "ਚ ਸਪੀਕਰ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਦਾ ਵਿੱਤ ਮੰਤਰੀ ਵੱਜੋ ਉਨ੍ਹਾਂ ਭਰੋਸਾ ਕਰਨ ਦਾ ਧੰਨਵਾਦ ਕੀਤਾ।

 

ਬਜਟ ਦੀਆਂ ਕੁਝ ਖਾਸ ਗੱਲਾਂ  :  Budget Highlights

ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਖ਼ਿਲਾਫ ਕੀਤਾ ਜ਼ਬਰਦਸਤ ਰੋਸ ਮੁਜ਼ਾਹਰਾ

ਪੰਜਾਬ ਵਿਧਾਨ ਸਭਾ ਅੱਗੇ ਇਕੱਠੇ ਹੋਏ ਮੁਲਾਜ਼ਮ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਹੋਰ ਵਿਧਾਇਕ ਮੁਲਾਜ਼ਮਾਂ ਦੇ ਸਮਰਥਨ 'ਚ ਪੁੱਜੇ।

-ਅਕਾਲੀ ਦਲ ਦੇ ਮੁਅੱਤਲ ਵਿਧਾਇਕਾਂ ਦੀ ਮੁ‌ਅੱਤਲੀ ਰੱਦ, ਬਜਟ ਸੈਸ਼ਨ ਤੇ ਬਜਟ ਬਹਿਸ ਵਿਚ ਲੈ ਸਕਣਗੇ ਹਿੱਸ‍ਾ, ਸਪੀਕਰ ਰਾਣਾ ਕੇਪੀ ਸਿੰਘ ਨੇ ਕੀਤਾ ਐਲਾਨ। ਕੱਲ੍ਹ ਤੋਂ ਅਕਾਲੀ ਵਿਧਾਇਕ ਲੈ ਸਕਣਗੇ ਸਦਨ ਦੀ ਕਾਰਵਾਈ 'ਚ ਹਿੱਸ‍ਾ।

-ਮੁਲਾਜ਼ਮਾਂ ਦੇ ਬਕਾਏ ਦੀ ਕਿਸ਼ਤ ਅਕਤੂਬਰ ਤੇ ਜਨਵਰੀ 22 ਚ ਦੇਣ ਦਾ ਐਲਾਨ

-ਪਨਬੱਸ ਤੇ PRTC ਲਈ 500 ਨਵੀਆਂ ਬੱਸਾਂ ਖਰੀਦਣ ਦਾ ਐਲਾਨ

-ਰੋਪੜ, ਧਰਮਕੋਟ, ਮੁੱਲਾਂਪੁਰ ਤੇ ਜੀਰਾ 'ਚ ਬਣਨਗੇ ਨਵੇਂ ਬੱਸ ਸਟੈਂਡ

- ਸ਼ਾਮ ਚੁਰਾਸੀ "ਚ ਬਣੇਗੀ ਸਬ ਤਹਿਸੀਲ

-ਸ਼ਹਿਰਾਂ ਦੇ ਵਿਕਾਸ ਲਈ 7192 ਕਰੋੜ ਰੁਪਏ ਰੱਖੇ

-ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਲਈ 3744 ਕਰੋੜ ਰੁਪਏ ਰੱਖੇ

-ਮੁਸਲਮਾਨ ਤੇ ਇਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਜਮੀਨ ਖਰੀਦਣ ਲਈ 20 ਕਰੋੜ ਰੁਪਏ ਰੱਖੇ

-ਅਧਿਆਪਕਾਂ ਦੀ ਬਦਲੀ ਲਈ ਬਿੱਲ ਲਿਆਉਣ ਦੀ ਤਜਵੀਜ਼ ...ਬਦਲੀ ਲਈ ਕੋਈ ਰਾਜਸੀ ਆਗੂਆਂ ਨਹੀਂ ਤੰਗ ਕਰੇਗਾ।

-ਸਰਕਾਰੀ ਸਕੂਲਾਂ ਚ ਨਕਲ ਬੰਦ ਹੋਣ ਦਾ ਦਾਅਵਾ

- ਸਰਕਾਰੀ ਸਕੂਲਾਂ ਚ 14 .9 ਫੀਸਦੀ ਦਾਖਲਾ ਵਧਿਆ

- ਸਕੂਲ ਸਿੱਖਿਆ ਲਈ 11861 ਕਰੋੜ ਰੁਪਏ ਰੱਖੇ

-250 ਸਕੂਲ ਅਪਗ੍ਰੇਡ ਕੀਤੇ ਜਾਣਗੇ

-ਵਿਦਿਆਰਥੀਆਂ ਨੂੰ ਸਮਾਰਟ ਫੋਨ ਲਈ 100 ਕਰੋੜ ਰੱਖਿਆ

- ਜਲੰਧਰ, ਪਟਿਆਲਾ, ਲੁਧਿਆਣਾ, ਮੋਹਾਲੀ, ਮਾਨਸਾ, ਬਰਨਾਲਾ ਤੇ ਅੰਮ੍ਰਿਤਸਰ ਵਿੱਚ ਕੰਮਕਾਜੀ ਔਰਤ‍ਾਂ ਲਈ ਹੋਸਟਲ ਬਣਾਉਣ ਲਈ 50 ਕਰੋੜ ਰੁਪਏ ਰੱਖੇ

-ਮਲੇਰਕੋਟਲਾ 'ਚ ਲੜਕੀਆਂ ਲਈ ਕਾਲਜ ਬਣੇਗਾ। ਮੁੱਖ ਮੰਤਰੀ ਵੱਲੋਂ ਮਿਲੀ ਮਨਜ਼ੂਰੀ

-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ ਗੁਰੂ ਗਰੰਥ ਸਾਹਿਬ ਕੇਂਦਰ ਸਥਾਪਤ ਕਰਨ ਲਈ 5 ਕਰੋੜ ਰੁਪਏ ਰੱਖਣ ਦਾ ਐਲਾਨ

ਅਕਾਲੀ ਵਿਧਾਇਕ‍ ਲਖਵੀਰ ਸਿੰਘ ਲੋਧੀਨੰਗਲ ਤੇ ਦਿਲਰਾਜ ਸਿੰਘ ਭੂੰਦੜ ਵੱਲੋਂ ਬਜਟ ਤਕਰੀਰ ਦਾ ਵਾਕਆਊਟ। ਪਹਿਲਾਂ ਅ‍ਾਪ ਨੇ ਵੀ ਕੀਤਾ ਵਾਕਆਊਟ।

- ਅਨੁਸੂਚਿਤ ਜਾਤੀ ਤੇ ਪਿਛੜੀ ਸ਼੍ਰੇਣੀ .ਅੰਗਹੀਣ ਦਾ ਬੈਕਲਾਗ ਭਰਨ ਦਾ ਐਲਾਨ

-ਪੰਜਾਬ ਸਰਕਾਰ ਦੇ ਬਜਟ ਤਜਵੀਜ਼ 'ਤੇ ਕਿਸ‍ਾਨ ਸੰਘਰਸ਼ ਦਾ ਪਰਛਾਵਾ, ਕਵਰ 'ਤੇ 'ਜੈ ਜਵਾਨ ਜੈ ਕਿਸਾਨ' ਦਾ ਲਿਖਿਆ ਨਾਅਰਾ।

- ਦੁੱਧ ਪੈਦਾਵਾਰ ਵਿੱਚ 7 ਫੀਸਦੀ ਟੀਚਾ ਵਧਾਉਣ ਦੀ ਤਜਵੀਜ਼

- ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਉਤਸਵ ਤੇ 400 ਬੂਟੇ ਲਾਏ ਜਾਣਗੇ

-ਪੰਜਾਬ ਪਹਿਲਾਂ ਸੂਬਾ ਜਿਥੇ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ 'ਚ ਸਾਫ ਪਾਣੀ ਮਿਲ ਰਿਹੈ।

-ਹਰ ਘਰ 'ਚ ਪਾਣੀ ਦੇਣ ਲਈ 2148 ਕਰੋੜ ਰੱਖਿਆ

- ਸੋਚ ਮੁਕਤ ...ਲਈ ਦੂਜੇ ਪੜਾਅ ਤਹਿਤ 400 ਕਰੋੜ ਰੱਖੇ

- 4650 ਕਰੋੜ ਰੁਪਏ ਬਿਜਲੀ ਸਬਸਿਡੀ ਲਈ ਰੱਖੇ

-ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਸਕੀਮ ਤਹਿਤ 3780 ਕਰੋੜ ਰੁਪਏ ਰੱਖੇ

-ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ 40 ਕਰੋੜ ਰੱਖੇ ਹਰ ਪਿੰਡ 'ਚ 3-4 ਮਸ਼ੀਨਾਂ ਦੇਣ ਦੀ ਤਜਵੀਜ਼

- ਗੰਨੇ ਮਿੱਲ ਲਈ 200 ਕਰੋੜ ਰੱਖੇ

-ਮਨਪ੍ਰੀਤ ਬਾਦਲ ਦਾ ਬਜਟ ਸੈਸ਼ਨ ਦੌਰਾਨ ਪੰਜਾਬ ਤੇ ਪੰਜਾਬੀ ਨਾਲ ਇਸ਼ਕ ਦੇਖਣ ਨੂੰ ਮਿਲਿਆ। ਪੰਜਾਬੀ ਸਾਹਿਤ ਐਵਾਰਡ 10 ਤੋਂ 20 ਲੱਖ ਕਰਨ ਦਾ, ਸ਼੍ਰੋਮਣੀ ਸਾਹਿਤਕਾਰ 5 ਤੋਂ ਵਧਾ ਕੇ 10 ਲੱਖ ਕਰਨ , ਸਾਹਿਤਕਾਰ ਨੂੰ 15000 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ।

ਬਜਟ ਕੈਪੀਟਲ ਖਰਚੇ ਲਈ 14134 ਕਰੋੜ ਰੱਖਿਆ। 31 ਮਾਰਚ ਤੱਕ 300 ਕਰੋੜ ਦੀਆਂ ਦੇਣਦਾਰੀਆਂ ਹੋਣਗੀਆਂ। ਜੇ ਕੋਵਿਡ ਨਾ ਹੁੰਦਾ ਤਾਂ ਸਰਪਲਸ ਬਜਟ ਹੋਣਾ ਸੀ। ਵਿੱਤੀ ਸਾਲ 'ਚ 2,73,703 ਕਰੋੜ ਕਰਜ਼ ਹੋਣ ਦਾ ਅਨੁਮਾਨ। ਪੰਜਾਬ 'ਤੇ 252880 ਕਰੋੜ ਦਾ ਕਰਜ਼ਾ।

 

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਐਲਾਨ

-ਬਜ਼ੁਰਗ ਤੇ ਵਿਧਵਾ ਪੈਨਸ਼ਨ 1500 ਰੁਪਏ ਦੇਣ ਐਲਾਨ

-ਆਸ਼ੀਰਵਾਦ ਸ਼ਗਨ ਸਕੀਮ 51 ਹਜ਼ਾਰ ਕਰਨ ਦਾ ਐਲਾਨ

-ਔਰਤਾਂ ਲਈ ਅੱਜ ਦੇ ਦਿਨ ਲਈ ਮੁਫ਼ਤ ਬੱਸ ਸਫਰ ਦਾ ਐਲਾਨ

- ਡਾ. ਅੰਬੇਦਕਰ ਦਾ ਕਪੂਰਥਲਾ ਚ 100 ਕਰੋੜ ਦੀ ਲਾਗਤ ਨਾਲ ਮਿਊਜ਼ੀਅਮ ਬਣਾਉਣ ਦਾ ਐਲਾਨ

-ਖੇਤ ਮਜ਼ਦੂਰਾਂ ਦਾ 523 ਕਰੋੜ ਦਾ ਕਰਜ਼ ਮਾਫ ਕਰਨ ਦਾ ਐਲਾਨ

-ਪੇ ਕਮਿਸ਼ਨ - ਦੀ ਸਿਫ਼ਾਰਸ਼ਾਂ ਹਾਸਲ ਨਹੀਂ ਹੋਈਆਂ । 31 ਮਾਰਚ ਤੋ ਪਹਿਲਾਂ ਆਵੇਗੀ ਰਿਪੋਰਟ। ਪੇ ਕਮਿਸ਼ਨ ਦੀ ਸਿਫ਼ਾਰਸ਼ ਜੁਲਾਈ 'ਚ ਮਿਲੇਗਾ ਯਸਮਕੁਤ ਲਾਭ। ਬਕਾਇਆ ਰਾਸ਼ੀ ਦਾ ਭੁਗਤਾਨ ਕਿਸ਼ਤਾਂ ਵਿੱਚ ਦੇਣ ਦਾ ਐਲਾਨ।

-ਪੰਜਾਬ ਦੇ ਸਰਕਾਰ ਪ੍ਰਾਇਮਰੀ ਸਕੂਲਾਂ ਵਿਚ ਪਡ਼੍ਹਨ ਵਾਲੇ ਵਿਦਿਆਰਥੀਆਂ ਨੂੰ ਫਰੀ ਬੱਸ ਸੇਵਾ ਦਾ ਐਲਾਨ

-ਸਿਹਤ ਦਾ ਬਜਟ 3822 ਕਰੋੜ ਰੁਪਏ ਦਾ ਹੋਵੇਗਾ।

-ਪਟਿਆਲਾ ਸਰਕਾਰੀ ਮੈਡੀਕਲ ਕਾਲਜ ਦੇ ਬੁਨਿਆਦੀ ਸੁਧਾਰ ਲਈ 92 ਕਰੋੜ ਦਾ ਬਜਟ

-ਕੋਵਿਡ ਨਾਲ ਲੜਨ ਲਈ ਸਾਜੋ ਸਾਮਾਨ ’ਤੇ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਖਰਚ ਕੀਤੇ।

-ਮੈਡੀਕਲ ਐਜੂਕੇਸ਼ਨ ਦਾ ਬਜਟ 1008 ਕਰੋਡ਼ ਰੁਪਏ ਹੋਵੇਗਾ। ਪਿਛਲੇ ਸਾਲ ਨਾਲੋਂ 85 ਫੀਸਦ ਜ਼ਿਆਦਾ

-ਬਰਨਾਲਾ ਧਰਮਕੋਟ ਚਮਕੌਰ ਸਾਹਿਬ ਹਸਪਤਾਲਾਂ ਦੀ ਦੇ ਅਪਗ੍ਰੇਡੇਸ਼ਨ ਲਈ ਸੌ ਕਰੋੜ ਰੁਪਏ ਅਲਾਟ

-ਡਾਕਟਰੀ ਖੋਜ ਲਈ 1008 ਕਰੋੜ ਰੱਖਿਆ

ਮੋਹਾਲੀ ਮੈਡੀਕਲ ਕਾਲਜ ਦਾ ਨਾਮ ਡਾ. ਅੰਬੇਦਕਰ ਦੇ ਨਾਮ 'ਤੇ ਰੱਖਿਆ ਜਾਵੇਗਾ

-ਪੰਜਾਬ ਵਿਧਾਨ ਸਭਾ ਵਿਚ ਮਹਿਲਾ ਦਿਵਸ ’ਤੇ ਸੀਐਮ ਵੱਲੋਂ ਪੇਸ਼ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਕੀਤਾ ਗਿਆ ਪਾਸ

-ਰਿਸੋਰਸ ਗੈਪ ਇਸ ਸਾਲ ਜ਼ੀਰੋ ਰਹੇਗਾ। ਭਾਵ ਸਰਕਾਰ ਕੋਲ ਜਿੰਨੇ ਪੈਸੇ ਹਨ ਓਨਾ ਹੀ ਖਰਚ ਹੋਵੇਗਾ।

-ਸਪੀਕਰ ਨੇ ਮੁਲਤਵੀ ਕੀਤੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ।

-ਕੈਗ ਨੇ ਵੀ ਕਿਹਾ ਕਿ ਸਰਕਾਰ ਵਿੱਤੀ ਰਿਫਾਰਮ ਦੇ ਰਾਹ ’ਤੇ ਹੈ।

ਅਗਲੇ ਸਾਲ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਨ। ਇਸ ਲਈ ਇਹ ਬਜਟ ਲੋਕ ਲੁਭਾਵਣਾ ਅਤੇ ਚੁਣਾਵੀਂ ਏਜੰਡਿਆਂ ਨਾਲ ਭਰਪੂਰ ਹੋਣ ਦੀ ਉਮੀਦ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਸੂਬੇ ਦੇ ਸਾਰੇ ਮੰਤਰੀ ਅਤੇ ਕਾਂਗਰਸ ਤੇ ਆਮ ਆਦਮੀ ਦੇ ਵਿਧਾਇਕ ਮੌਜੂਦ ਹਨ। ਸ਼੍ਰੋਮਣੀ ਅਕਾਲੀ ਦਲ ’ਤੇ ਪ੍ਰਦਰਸ਼ਨ ਕਾਰਨ ਵਿਧਾਇਕ ਆਪ ਅਤੇ ਕਾਂਗਰਸ ਦੇ ਵਿਧਾਇਕ ਸਦਨ ਵਿਚ ਦੇਰੀ ਨਾਲ ਪਹੁੰਚੇ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਬਜਟ ਸੈਸ਼ਨ ਲਈ ਮੁਲਤਵੀ ਕੀਤਾ ਗਿਆ ਹੈ।

ਔਰਤਾਂ ਦਾ ਮਾਣ ਸਨਮਾਨ ਸਿਰਫ ਇੱਕ ਹੀ ਦਿਨ ਕਿਉਂ ✍️ ਸੰਜੀਵ ਸਿੰਘ ਸੈਣੀ, ਮੋਹਾਲੀ

ਪ੍ਰਾਚੀਨ ਸਮੇਂ ਤੋਂ ਹੀ ਸੰਤ ਗੁਰੂਆਂ,ਪੀਰ ਪੈਗੰਬਰਾਂ ਨੇ ਔਰਤ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਔਰਤ ਹੀ ਜੱਗ ਜਣਨੀ ਹੈ। ਅੱਜ ਔਰਤਾਂ ਮਰਦਾਂ ਦੀ ਬਰਾਬਰੀ  ਕਰ ਰਹੀਆਂ ਹਨ।8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਕੀ ਇਹ ਸਨਮਾਨ ਸਿਰਫ ਇੱਕ ਦਿਨ ਲਈ ਹੀ ਹੈ ?ਇਹ ਬਹੁਤ ਸੋਚਣ ਵਾਲੀ ਗੱਲ ਹੈ।ਜਦੋਂ ਕੋਈ ਵੀ ਪ੍ਰੀਖਿਆਵਾਂ ਦਾ ਨਤੀਜਾ ਘੋਸ਼ਿਤ ਹੁੰਦਾ ਹੈ, ਤਾਂ ਟਾਪ ਪੁਜੀਸ਼ਨਾਂ ਤੇ ਕੁੜੀਆਂ ਹੀ ਬਾਜ਼ੀ ਮਾਰਦਿਆਂ ਹਨ। ਕਲਪਨਾ ਚਾਵਲਾ ਨੇ ਪੁਲਾੜ ਵਿੱਚ ਜਾ ਕੇ ਇਤਿਹਾਸ ਰਚਿਆ। ਧਰਤੀ ਤੋਂ ਲੈ ਕੇ ਚੰਨ ਤੱਕ ਔਰਤਾਂ ਨੇ ਬਾਜ਼ੀ ਮਾਰ ਲਈ ਹੈ। ਚਾਹੇ ਉਹ ਰਾਜਨੀਤੀ, ਪੁਲਾੜ, ਹਵਾਈ ਸੈਨਾ, ਪ੍ਰਸ਼ਾਸਨਿਕ ਸੇਵਾਵਾਂ ਜਾਂ ਹੋਰ ਕੋਈ ਖੇਤਰ। ਅੱਜ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ। ਔਰਤਾਂ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੋ ਰਹੀ ਹੈ । ਟਰੈਕਟਰ ਮਾਰਚ ਵਿੱਚ ਔਰਤਾਂ ਨੇ ਖ਼ੁਦ ਟਰੈਕਟਰ ਚਲਾ ਕੇ ਮਿਸਾਲ ਪੇਸ਼ ਕੀਤੀ। ਆਏ ਦਿਨ ਅਖ਼ਬਾਰਾਂ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਮੁੰਡਿਆਂ ਦੀ ਲਾਲਸਾ ਕਰਕੇ ਕਈ ਪਰਿਵਾਰ ਕੁੜੀਆਂ ਨੂੰ ਪੇਟ ਵਿਚ ਹੀ ਮਾਰ ਦਿੰਦੇ ਹਨ। ਪਰਿਵਾਰਾਂ ਦੇ ਦਿਮਾਗ ਵਿਚ ਇਹ ਹੁੰਦਾ ਹੈ ਕਿ ਕੁੜੀਆਂ ਬੇਗਾਨਾਂ ਧੰਨ ਹੁੰਦੀਆਂ ਹਨ।ਕਿਸੇ ਨੇ ਸਹੀ ਕਿਹਾ ਹੈ,"ਪੁੱਤ ਵੰਡਾਉਣ ਜ਼ਮੀਨਾਂ , ਧੀਆਂ ਦੁਖ ਵੰਡਾਉਂਦੀਆਂ ਹਨ"।

          ਅੱਜ  ਕੁੜੀਆਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ ।ਤੇਲੰਗਾਨਾ ਵਿੱਚ ਜਾਨਵਰਾਂ ਦੀ ਡਾਕਟਰ ਨਾਲ ਬਲਾਤਕਾਰ ਕੀਤਾ ਗਿਆ। ਉਸ ਦੀ ਲਾਸ਼ ਨੁੰ ਜਲਾ ਦਿੱਤਾ ਗਿਆ। ਇਸ ਕਾਂਡ ਨਾਲ ਸਬੰਧਤ ਦੋਸ਼ੀ ਐਨਕਾਉਂਟਰ ਵਿੱਚ ਮਾਰੇ ਗਏ । ਉਥੋਂ ਦੇ ਪੁਲਿਸ ਕਮਿਸ਼ਨਰ ਦਾ ਸ਼ਲਾਘਾਯੋਗ ਕਦਮ ਸੀ।ਕੀ ਇਹ ਮਹਿਲਾਵਾਂ ਦਾ ਸਨਮਾਨ ਹੈ?ਚਾਹੇ ਅਸੀਂ ਇੱਕੀਵੀਂ ਸਦੀ ਵਿੱਚੋ ਗੁਜਰ ਰਹੇ ਹਨ।ਫਿਰ ਅੱਜ ਮਹਿਲਾਵਾਂ ਸੁਰੱਖਿਅਤ  ਕਿਉਂ ਨਹੀਂ ਹਨ?ਨਿਰਭਿਆ ਕੇਸ ਨੂੰ ਸਾਰੇ ਹੀ ਚੰਗੀ ਤਰਾਂ ਜਾਣਦੇ ਹਨ। ਸੱਤ ਸਾਲ ,ਤਿੰਨ ਮਹੀਨੇ, 8 ਦਿਨ ਬਾਅਦ ਆਖਿਰ ਨਿਰਭਿਆ ਦੇ ਮਾਤਾ-ਪਿਤਾ ਨੂੰ ਇਨਸਾਫ ਮਿਲਿਆ ਸੀ । ਤੜਕੇ ਸਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ।ਤਿਹਾੜ ਜੇਲ੍ਹ ਦੇ ਬਾਹਰ ਜਸ਼ਨ ਦਾ ਮਾਹੌਲ ਸੀ। ਲੋਕਾਂ ਨੇ ਇਕ ਦੂਜੇ ਨੂੰ ਮਠਿਆਈ ਵੰਡ ਕੇ ਖੁਸ਼ੀ ਮਨਾਈ ।ਦੋਸ਼ੀਆਂ ਰਾਹੀਂ ਬਾਰ-ਬਾਰ ਰਹਿਮ ਦੀ ਅਪੀਲ  ਵੀ ਪਾਈ ਗਈ।ਜ਼ਰਾ ਵਿਚਾਰਨ ਵਾਲੀ ਗੱਲ ਹੈ ਆਖਿਰ ਸੱਤ ਸਾਲ ਕਿਉਂ ਲੱਗ ਗਏ ?ਜਦੋਂ ਇੱਕ ਵਾਰ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਸੀ ਕਿ ਫਾਂਸੀ ਹੋ ਜਾਏਗੀ ।ਕਿਉਂ ਵਾਰ ਵਾਰ ਰਹਿਮ ਦੀ ਅਪੀਲ ਪਾ ਕੇ ਸੁਪਰੀਮ ਕੋਰਟ ਦਾ ਵੀ  ਸਮਾਂ ਬਰਬਾਦ ਕੀਤਾ ਗਿਆ।ਬਲਾਤਕਾਰ, ਛੇੜਛਾੜ, ਜਬਰਜਨਾਹ, ਤੇਜ਼ਾਬੀ ਹਮਲਾ ਵਰਗੇ ਘੋਰ ਅਪਰਾਧ ਜਿਹੇ ਕੇਸ  ਵਕੀਲਾਂ ਨੂੰ ਨਹੀ ਫੜਨੇ ਚਾਹੀਦੇ। ਜੋ ਵੀ ਕੋਈ ਵਕੀਲ ਅਜਿਹਾ ਕੇਸ ਫੜਦਾ ਹੈ ਤਾਂ ਬਾਰ ਕੌਂਸਲ ਉਸ ਦੀ ਰਜਿਸਟ੍ਰੇਸ਼ਨ ਤੁਰੰਤ ਕੈਂਸਲ ਕਰੇ।ਜਦੋਂ ਵੀ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ, ਤਾਂ ਪੁਲੀਸ ਪ੍ਰਸ਼ਾਸਨ ਨੂੰ ਵੀ ਔਰਤ ਦੀ ਸੁਣਨੀ ਚਾਹੀਦੀ ਹੈ। ਹਾਲਾਂਕਿ ਨਿਰਭਿਆ ਗੈਂਗਰੇਪ ਮਾਮਲੇ ਤੋਂ ਬਾਅਦ ਕਾਨੂੰਨਾਂ ਵਿਚ ਤਬਦੀਲੀ ਆਈ ਹੈ। ਨਵੇਂ ਕਾਨੂੰਨ ਬਣੇ ਹਨ।ਜੇਕਰ ਜ਼ੁਡੀਸ਼ੀਅਲ ਸਿਸਟਮ ਵਿਚ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਹਨ, ਤਾਂ ਦੋਸ਼ੀਆਂ ਨੂੰ ਜ਼ਿਆਦਾ ਸਮਾਂ ਬਖਸ਼ਿਆ ਨਹੀਂ ਜਾ ਸਕੇਗਾ ।

ਇਤਿਹਾਸ ਗਵਾਹ ਹੈ ਕਿ ਫੂਲਨ ਦੇਵੀ ਨੇ 22 ਬਲਾਤਕਾਰੀਆਂ ਨੂੰ ਕਤਾਰ ਵਿਚ ਖੜੇ ਕਰਕੇ ਆਪ ਹੀ ਗੋਲੀ ਮਾਰੀ ਸੀ।ਹਾਲ ਹੀ ਵਿਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਦਲਿਤ ਕੁੜੀ ਨਾਲ ਜੋ ਘਟਨਾ ਵਾਪਰੀ, ਉਹ ਦੇਸ਼ ਦੀ ਕਾਨੂੰਨ ਵਿਵਸਥਾ ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਚਾਰ ਵਿਅਕਤੀਆਂ ਨੇ ਸਮੂਹਿਕ ਜਬਰ-ਜਨਾਹ ਕੀਤਾ।ਇਹ ਵਹਿਸ਼ੀ ਕਾਰਾ ਕਰਨ ਤੋਂ ਬਾਅਦ ਉਸ ਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਪੀੜਤਾਂ ਦੀ ਦਿੱਲੀ ਦੇ ਹਸਪਤਾਲ ਵਿੱਚ ਮੌਤ ਹੋ ਗਈ।ਪੁਲੀਸ ਪ੍ਰਸ਼ਾਸਨ ਨੇ ਚੁੱਪ ਚੁਪੀਤੇ ਰਾਤ ਨੂੰ ਹੀ ਕੁੜੀ ਦਾ ਸੰਸਕਾਰ ਕਰ ਦਿੱਤਾ ।ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ।  ਪਰਿਵਾਰ ਦੇ ਫੋਨ ਤੱਕ ਖੋਹ ਲਏ ਸਨ। ਕਾਬਿਲੇਗੌਰ ਹੈ ਕਿ ਸਾਰੇ ਮੁਲਕ ਖ਼ਾਸ ਤੌਰ ਤੇ ਯੂਪੀ ਵਿੱਚ ਤਾਂ ਔਰਤਾਂ ਤੇ ਨਿਰੰਤਰ ਅੱਤਿਆਚਾਰ ਹੋ ਰਹੇ ਹਨ। ਮਹਿਲਾਵਾਂ ਬਲਾਤਕਾਰ ਤੇ ਹੋਰ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਹਨ । ਹਾਲਾਂਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ।ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਬਾਰਡਰ ਤੇ ਹੀ ਰੋਕ ਦਿੱਤਾ ਗਿਆ ਸੀ।ਵੈਸੇ ਤਾਂ ਸਰਕਾਰ ਬੇਟੀ ਬਚਾਓ ,ਬੇਟੀ ਪੜ੍ਹਾਓ ਦਾ ਰਾਗ ਅਲਾਪਦੀ ਰਹਿੰਦੀ ਹੈ ,ਉਸ ਨੂੰ ਦੇਸ਼  'ਚ ਮਹਿਲਾ ਸੁਰੱਖਿਆ ਦੇ ਮੁਹਾਜ ਤੇ ਵੀ ਬੇਹੱਦ ਚੌਕਸੀ ਵਰਤਣੀ ਚਾਹੀਦੀ ਹੈ। ਦਰਿੰਦਿਆਂ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ, ਤਾਂ ਕਿ ਉਹ ਔਰਤਾ ਤੇ ਜ਼ੁਲਮ ਕਰਣ ਤੋਂ ਪਹਿਲਾਂ ਸੌ ਵਾਰ ਸੋਚਣ। ਅੱਜ ਨੌਜਵਾਨ ਪੀੜੀ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ।ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਅਸੀਂ ਕਿਸੇ ਵੀ ਅਦਾਰੇ ਵਿਚ ਅਫ਼ਸਰ ਹੋਈਏ, ਕਿਤੇ ਵੀ  ਅਸੀਂ ਕੰਮ ਕਰੀਂਏ, ਮਹਿਲਾਵਾਂ ਨੂੰ ਹਰ ਦਿਨ ਸਨਮਾਨ ਦਈਏ।

ਸੰਜੀਵ ਸਿੰਘ ਸੈਣੀ, ਮੋਹਾਲੀ ।

ਸਾਬਕਾ ਸਰਪੰਚ ਬਲਵੀਰ ਸਿੰਘ ਪਿੰਡ ਕੁਤਬਾ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ  

 ਰਾਏਕੋਟ ,ਮਾਰਚ  2021 ( ਜਗਰੂਪ ਸਿੰਘ ਸੁਧਾਰ  )

 

ਸਾਬਕਾ ਸਰਪੰਚ ਬਲਵੀਰ ਸਿੰਘ ਦੀ ਆਤਿਮ ਅਰਦਾਸ ਵਿੱਚ  ਸ਼ਾਮਿਲ  ਪਿੰਡ ਕੁਤਬਾ ਵੱਡਾ ਘਲੂਘਾਰਾ ਗੁਰਦੁਆਰਾ ਵਿਖੇ ਪਾਠ ਦੇ ਭੋਗ ਪਾਏ ਗਏ । ਬਲਵੀਰ ਸਿੰਘ ਪਿੰਡ ਦੇ ਕਈ ਵਾਰ  ਸਰਪੰਚ ਰਹੇ  ਅਕਾਲੀ ਦਲ ਦੇ ਵਧੀਆ ਲੀਡਰ  ਰਹੇ ਜਿਲਾ ਸਾਕਿਅਤ ਕਮੇਟੀ ਦੇ ਮੈਂਬਰ ਵੀ  ਰਹੇ  

ਬਲਵੀਰ ਸਿੰਘ ਸਾਬਕਾ ਸਰਪੰਚ ਨੂੰ ਗਗਨਦੀਪ ਸਿੰਘ ਬਰਨਾਲਾ ਨੇ ਸਰਧਾਂ ਦੇ ਫੁੱਲ ਭੇਟ ਕੀਤੇ ਜਿਸ ਵਿੱਚ ਸਾਮਲ ਐਮ ਐਲ  ਏ ਕਲਵੰਤ ਸਿੰਘ  ਪੰਡੋਰੀ ਅਮਰਜੀਤ ਸਿੰਘ  ਇੰਚਾਰਜ ਲੋਹਟਬੰਦੀ ਸੁਰਿੰਦਰ ਸਿੰਘ ਇੰਚਾਰਜ ਛਪਾਰ ਜਰਨੈਲ ਸਿੰਘ ਐਸ ਆਈ ਹਰਜਿੰਦਰ ਸਿੰਘ ਏ ਐਸ ਆਈ   ਅਮ੍ਰਿਤਪਾਲ ਸਿੰਘ ਇੰਚਾਰਜ ਜੋਧਾਂ  ਨਿਰਭੈ ਸਿੰਘ ਮੁਨਸ਼ੀ ਸੁਧਾਰ ਮੈਡਮ  ਸਰਬਜੀਤ ਕੌਰ  ਸੁਧਾਰ ਮੈਡਮ ਜਸਪ੍ਰੀਤ  ਕੌਰ ਜਸ ਮੁਲਾਪਰ ।

ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਅਤੇ ਸਰਗਰਮ ਕਰਨ ਲਈ ਵਚਨਬੱਧ - ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ

ਸ਼ਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵਿਖੇ ਹੋਏ ਸਾਲਾਨਾ ਸਮਾਗਮ ਵਿੱਚ ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ ਨੇ ਕੀਤੀ ਬਤੌਰ ਮੁੱਖ ਮਹਿਮਾਨ ਸ਼ਿਰਕਤ

ਲੁਧਿਆਣਾ , ਮਾਰਚ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਵਿਚਾਰ ਪੰਜਾਬ ਯੁਵਕ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਇੱਕ ਸਲਾਨਾ ਸਮਾਗਮ ਵਿੱਚ ਪ੍ਰਗਟ ਕੀਤੇ। ਲੁਧਿਆਣਾ ਦੇ ਸ਼ਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ ਕਰਵਾਏ ਗਏ ਸਲਾਨਾ ਸਮਾਰੋਹ ਵਿੱਚ ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ 5 ਖੇਡ ਕਿੱਟਾਂ ਦੀ ਵੰਡ ਕੀਤੀ ਗਈ ਜੋ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਰਾਜ ਪੱਧਰੀ ਮੁਹਿੰਮ 'ਯੂਥ ਆਫ ਪੰਜਾਬ' ਤਹਿਤ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਰੁਚਿਤ ਕਰਨ ਹਿੱਤ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੀ ਜਵਾਨੀ ਦੀ ਤਰੱਕੀ ਅਤੇ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣ, ਕਿਉਂਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਨੇ ਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੁਪਨਾ ਸੀ ਕਿ ਪੰਜਾਬ ਇੱਕ ਨਸ਼ਾ ਮੁਕਤ ਸੂਬਾ ਹੋਵੇ।

ਚੇਅਰਪਰਸਨ ਇੰਜੀ: ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਉਨ੍ਹਾਂ ਨੂੰ ਪੰਜਾਬ ਯੁਵਕ ਵਿਕਾਸ ਬੋਰਡ ਦਾ ਕਾਰਜਭਾਰ ਸੌਪਿਆ ਹੈ, ਉਨ੍ਹਾਂ ਦੀ ਯੋਗ ਅਗਵਾਈ ਅਤੇ ਦਿਸ਼ਾਂ ਨਿਰਦੇਸ਼ਾਂ ਹੇਠ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸ੍ਰੀ ਬਿੰਦਰਾ ਨੇ ਕਿਹਾ ਕਿ ਉਹ ਸਮੁੱਚੇ ਸੂਬੇ ਦੇ ਨੌਜਵਾਨਾਂ ਦੇ ਸਹਿਯੋਗ ਲਈ ਤੱਤਪਰ ਹਨ ਅਤੇ ਉਨ੍ਹਾਂ ਦੇ ਚੰਗੇਰੇ ਅਤੇ ਉੱਜਵਲ ਭਵਿੱਖ ਲਈ ਦ੍ਰਿੜ ਸੰਕਲਪ ਹਨ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਧਰਮ ਸਿੰਘ ਸੰਧੂ (ਪੀ.ਈ.ਐਸ-1) ਨੇ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦਾ ਸਲਾਨਾ ਸਮਾਰੋਹ ਵਿੱਚ ਹਾਜ਼ਰ ਹੋਕੇ ਕਾਲਜ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਸੁਖਵਿੰਦਰ ਕੌਰ, ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਵੀ ਇਸ ਸਲਾਨਾ ਸਮਾਰੋਹ ਮੌਕੇ ਹਾਜ਼ਰ ਸਨ।

ਬੀਬੀਆਂ ਵੱਲੋਂ ਟਰੈਕਟਰ ਮਾਰਚ ਕਰਕੇ ਦਿੱਲੀ ਪਹੁੰਚਣ ਦਾ ਸੱਦਾ   -VIDEO 

ਮਹਿਲ ਕਲਾਂ-ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦਿੱਲੀ ਮੋਰਚੇ ਦੇ ਸੱਦੇ ਤਹਿਤ 8 ਮਾਰਚ ਨੂੰ ਔਰਤ ਦਿਵਸ ਦਿੱਲੀ ਵਿਖੇ ਟਿਕਰੀ ਬਾਰਡਰ ਤੇ ਮਨਾਉਣ ਦੀਆਂ ਤਿਆਰੀਆਂ ਬਲਾਕ ਮਹਿਲ ਕਲਾਂ ਦੇ ਪਿੰਡ ਗਹਿਲ, ਨਰੇੈਣਗੜ੍ਹ ਸੋਹੀਆ, ਦੀਵਾਨੇ, ਸੱਦੋਵਾਲ, ਛੀਨੀਵਾਲ ਖੁਰਦ ਆਦਿ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ  ਔਰਤਾਂ ਵੱਲੋਂ ਦਿੱਲੀ ਵਿਖੇ ਹੋ ਰਹੀ ਮਹਾਰੈਲੀ ਵਿਚ ਪਹੁੰਚਣ ਦਾ ਬੀਬੀਆਂ ਨੇ ਕਿਰਤੀ ਔਰਤਾਂ ਨੂੰ ਵੱਧ ਤੋਂ ਵੱਧ ਜਾਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਔਰਤਾਂ ਉੱਪਰ ਜਬਰ ਜ਼ੁਲਮ ਸਦੀਆਂ ਤੋਂ ਹੁੰਦੇ ਆ ਰਹੇ ਹਨ ਤੇ ਅੱਜ ਵੀ ਔਰਤਾਂ ਸੁਰੱਖਿਅਤ ਨਹੀਂ ਬਰਾਬਰੀ ਦੇ ਹੱਕ ਅੱਜ ਵੀ ਨਹੀਂ ਦਿੱਤੇ ਜਾ ਰਹੇ। ਰਾਜਨੀਤਿਕ ਤੇ ਸਮਾਜਿਕ ਪੱਖ ਤੋਂ ਔਰਤਾਂ ਨਾਲ ਧੱਕੇ ਹੋ ਰਹੇ ਹਨ ਜੇ ਔਰਤਾਂ ਨੂੰ ਥੋੜ੍ਹੀ ਬਹੁਤੀ ਆਜ਼ਾਦੀ ਤੇ ਬਰਾਬਰੀ ਦੀ ਹਵਾ ਮਿਲੀ ਹੈ ਤਾਂ ਸਾਡੇ ਜਥੇਬੰਧਕ ਵੀਰਾਂ ਨੇ ਔਰਤਾਂ ਨੂੰ ਦਿਵਾਈ ਹੈ। ਔਰਤ ਆਗੂਆਂ ਨੇ ਪਿੰਡਾਂ ਵਿਚ ਭੈਣਾਂ ਨੂੰ ਸੱਦਾ ਦੇ ਕੇ ਚੁਕੰਨਾ ਕੀਤਾ ਕਿ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ ਝੂਠੇ ਵਾਅਦੇ ਕਰਕੇ ਮੁੱਕਰ ਜਾਂਦੇ ਹਨ । ਵਿੱਦਿਆ, ਸਿਹਤ, ਬਿਜਲੀ, ਪਾਣੀ ਖੋਹਿਆ ਜਾ ਰਿਹਾ ਹੈ ਮੋਦੀ ਹਕੂਮਤ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਸਾਡੇ ਬੱਚਿਆਂ ਦੇ ਮੂੰਹੋਂ ਰੋਟੀ ਖੋਹ ਰਹੀ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਆਪਣੇ ਖੇਤ ਵਿਦੇਸੀ ਗਿਰਝਾਂ ਦੇ ਹਵਾਲੇ ਨਹੀਂ ਹੋਣ ਦੇਵਾਂਗੇ 7 ਮਾਰਚ ਨੂੰ ਔਰਤਾਂ ਦੇ ਕਾਫਲੇ ਦਿੱਲੀ ਲਈ ਰਵਾਨਾ ਹੋਣਗੇ 8 ਮਾਰਚ ਨੂੰ ਦਿੱਲੀ ਦੀਆਂ ਬਰੂਹਾਂ ਤੇ ਝਾਂਸੀ ਦੀ ਰਾਣੀ, ਮਾਈ ਭਾਗੋ ਤੇ ਗ਼ਦਰੀ ਗੁਲਾਬ ਕੌਰ ਦੀਆਂ ਵਾਰਸਾਂ ਮੋਦੀ ਹਕੂਮਤ ਨੂੰ ਕਿਸਾਨੀ ਸੰਘਰਸ਼ ਅੱਗੇ ਗੋਡੇ ਟੇਕਣ ਨੂੰ ਮਜਬੂਰ ਕਰ ਦੇਣਗੀਆਂ ਅੱਜ ਦਾ ਮਾਰਚ ਹਰਵਿੰਦਰ ਕੌਰ, ਮਨਜੀਤ ਕੌਰ ਪੰਡੋਰੀ, ਬਿੰਦਰ ਕੌਰ ਵਜੀਦਕੇ, ਨਸੀਬ ਕੌਰ, ਸੁਖਵਿੰਦਰ ਕੌਰ ਹਮੀਦੀ, ਸੁਰਿੰਦਰਜੀਤ ਕੌਰ, ਰਾਣੀ ਕੌਰ ਸੱਦੋਵਾਲ, ਗੁਰਜੀਤ ਕੌਰ ਗਹਿਲ, ਪਰਮਜੀਤ ਕੌਰ ਸੋਹੀ,   ਸ਼ਿੰਦਰਪਾਲ ਕੌਰ ਸੋਹੀ, ਬਲਜੀਤ ਕੌਰ ਸੋਹੀ ਆਦਿ ਬੀਬੀਆਂ ਸ਼ਾਮਲ ਸਨ।

ਸੈਂਟਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ  ਪੈਣਗੇ। ਪਰਮਿੰਦਰ ਢੀਂਡਸਾ       

 ਜੇਲ੍ਹਾਂ ਵਿੱਚੋਂ ਕਿਸਾਨਾਂ ਤੁਰੰਤ ਰਿਹਾਅ ਕੀਤੀ ਜਾਵੇ      

ਮਹਿਲ ਕਲਾਂ/ਬਰਨਾਲਾ- ਮਾਰਚ  2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਮਹੀਨਿਆਂ ਤੋਂ ਕੜਾਕੇ ਦੀ ਠੰਢ ਵਿੱਚ ਜੀ.ਟੀ.ਰੋੜ, ਰੇਲਵੇ ਸਟੇਸ਼ਨਾਂ ਅਤੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਰੋਲਿਆ ਜਾ ਰਿਹਾ ਹੈ। ਸੈਂਟਰ ਦੀ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਕਾਰ ਰਹੀ ਕਿਸਾਨ ਲਗਾਤਾਰ ਦਿਨੋਂ ਦਿਨ ਸ਼ਹੀਦੀਆਂ ਦੇਈਂ ਜਾ ਰਹੇ ਹਨ।ਸੈਂਟਰ ਸਰਕਾਰ ਨੇ ਦਿੱਲੀ ਵਿਖੇ ਚੱਲ ਰਹੇ ਸਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ  ਗੁੱਝੀਆਂ ਚਾਲਾਂ ਅਤੇ ਗੁੰਡਾਗਰਦੀ ਦਾ ਨਾਚ ਗੁੰਡਿਆਂ ਵੱਲੋਂ ਕਰਵਾਇਆ ਗਿਆ। ਉਨ੍ਹਾਂ ਗੁੰਡਿਆ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ 302 ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ । ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਆਪਾਂ ਨੂੰ ਰਾਜਨੀਤੀ, ਜਾਤ- ਪਾਤ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਦੇ ਸਮੁੱਚੇ ਲੋਕ ਸਾਥ ਦੇ ਰਹੇ ਹਨ ਅਤੇ ਕਿਸਾਨੀ ਅੰਦੋਲਨ ਨੂੰ ਧਾਰਮਿਕ,ਸਮਾਜਿਕ,ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਵੀ ਵੱਡੇ ਪੱਧਰ ਤੇ ਹਮਾਇਤ ਪ੍ਰਾਪਤ ਹੈ। ਸੈਂਟਰ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਲਾਗੂ ਕਰ ਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਮਰਾਏਦਾਰ ਪੱਖੀ ਕਾਨੂੰਨ ਬਣਾ ਕੇ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ। ਉਨ੍ਹਾਂ ਕਿਹਾ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ ।ਜਿਸ ਨੂੰ ਦੇਸ਼ ਦਾ ਸਮੁੱਚਾ ਕਿਸਾਨ, ਮਜ਼ਦੂਰ ਬਰਦਾਸ਼ਤ ਨਹੀਂ ਕਰੇਗਾ। ਅਖੀਰ ਵਿਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਉਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ ! ਅਜੇ ਵੀ ਤੁਹਾਡੇ ਕੋਲ ਵਕਤ ਹੈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਰੱਦ ਕਰ ਦੇਣਾ ਹੈ ਅਤੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਹ ਕਿਸਾਨੀ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਗਿਆ ਹੈ ਉਨ੍ਹਾਂ ਕਿਸਾਨੀ ਸੰਘਰਸ਼ ਵਿਚ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਭਾਰਤੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਜ਼ਮੀਨਾਂ ਲਈ ਅਤੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰੀਏ ਕਿਉਂਕਿ ਜਿੱਥੇ ਔਰਤਾਂ, ਬੱਚੇ, ਬਜ਼ੁਰਗ, ਮਾਤਾ, ਭੈਣਾਂ ਕਿਸਾਨਾਂ ਨਾਲ ਖੇਤੀਬਾੜੀ ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਘੋਲਾਂ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ।

ਨਵ ਵਿਆਹੇ ਨੋਜਵਾਨ ਦੇ ਕਤਲ ਦੀ ਸੁਲਝੀ ਗੁੱਥੀ, ਪਤਨੀ ਦੇ ਹੀ ਆਸ਼ਕ ਨੇ ਦੋਸਤਾ ਨਾਲ ਦਿੱਤੀ ਸੀ ਖੌਫ਼ਨਾਕ ਮੋਤ 

ਕਿਸ਼ਨਪੁਰਾ ਕਲਾਂ (ਜੱਜ ਮਸੀਤਾਂ)- ਪਿਛਲੇ ਦਿਨੀਂ 18 ਫਰਵਰੀ ਨੂੰ ਕਿਸ਼ਨਪੁਰਾ ਕਲਾਂ ਦੀ ਨਹਿਰ ’ਚੋਂ ਮਿਲੀ ਲਾਸ਼ 23 ਸਾਲ ਦੇ ਨੌਜਵਾਨ ਸਰਬਜੀਤ ਸਿੰਘ ਜੂਬਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ ਕਿਉਂਕਿ ਮੌਤ ਤੋਂ 13 ਦਿਨ ਪਹਿਲਾਂ ਨੌਜਵਾਨ ਨੇ ਜਲੰਧਰ ਦੇ ਪਿੰਡ ਭੋਡੇ ਦੀ ਕੁਲਵਿੰਦਰ ਕੌਰ ਨਾਲ ਲਾਵਾਂ ਲਈਆਂ ਸਨ। ਇਸ ਨੂੰ ਕਤਲ ਦੀ ਵੱਡੀ ਸਾਜਿਸ਼ ਨੂੰ ਦੱਸਦਿਆਂ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਬਹਾਦਰਕੇ ਨੇ ਪੁਲਸ ਚੌਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਮਨਜੀਤ ਸਿੰਘ ਨੂੰ ਦਰਖ਼ਾਸਤ ਦਿੱਤੀ ਸੀ। ਪੁਲਸ ਵੱਲੋਂ 174 -ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕਰਦਿਆਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ।ਐੱਸ. ਐੱਸ. ਪੀ. ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਧਰਮਕੋਟ ਦੇ ਮੁੱਖ ਅਫਸਰ ਗੁਲਜਿੰਦਰਪਾਲ ਸਿੰਘ ਅਤੇ ਪੁਲਸ ਚੌਕੀ ਇੰਚਾਰਜ ਮਨਜੀਤ ਸਿੰਘ, ਏ. ਐੱਸ. ਆਈ. ਕੁਲਦੀਪ ਸਿੰਘ, ਏ. ਐੱਸ. ਆਈ. ਰਛਪਾਲ ਸਿੰਘ ਅਤੇ ਹੈੱਡ ਕਾਂਸਟੇਬਲ ਇਕਬਾਲ ਸਿੰਘ ਮੁੱਖ ਮੁਨਸ਼ੀ ਦੀ ਟੀਮ ਵੱਲੋਂ ਮਾਮਲੇ ਦੀ ਤਹਿ ਤੱਕ ਪਹੁੰਚ ਕੀਤੀ ਅਤੇ ਕਾਤਲਾਂ ਦਾ ਪਤਾ ਲੱਗਾ ਕੇ ਜਰਨੈਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਉ ਸਾਹਿਬ ਜ਼ਿਲਾ ਜਲੰਧਰ ਅਤੇ ਰਾਜਵੀਰ ਸਿੰਘ ਵਾਸੀ ਭੋਡੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਸਰਾ ਦੋਸ਼ੀ ਛਿੰਦੀ ਵਾਸੀ ਕੋਟਲਾ ਭਾਗੂ ਫਰਾਰ ਹੈ।ਕਿਸ਼ਨਪੁਰਾ ਕਲਾਂ ਦੇ ਮੁੱਖ ਮੁਨਸ਼ੀ ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਵਿਆਹ 7 ਫਰਵਰੀ ਨੂੰ ਭੋਡੇ ਦੀ ਕੁਲਵਿੰਦਰ ਕੌਰ ਨਾਲ ਹੋਇਆ ਸੀ ਤੇ ਜਰਨੈਲ ਸਿੰਘ ਖ਼ੁਦ ਕੁਲਵਿੰਦਰ ਕੌਰ ਨਾਲ ਸਬੰਧ ਬਣਾਉਣਾ ਚਾਹੀਦਾ ਸੀ ਕਿਉਂਕਿ ਕੁਲਵਿੰਦਰ ਕੌਰ ਕੁਵਾਰੀ ਹੁੰਦੀ ਜਰਨੈਲ ਸਿੰਘ ਦੇ ਖੇਤਾਂ ’ਚ ਕੰਮ ਕਰਦੀ ਸੀ ਅਤੇ ਇਨ੍ਹਾਂ ਦੋਵਾਂ ਦੇ ਪਹਿਲਾਂ ਤੋਂ ਪ੍ਰੇਮ ਸਬੰਧ ਸਨ ਅਤੇ ਵਿਆਹ ਦੀਆਂ ਕਸਮਾਂ ਵੀ ਖਾਂਦੀਆ ਸਨ। ਮੌਤ ਤੋਂ ਦੋ ਦਿਨ ਪਹਿਲਾਂ ਵੀ ਕੁਲਵਿੰਦਰ ਕੌਰ ਜਰਨੈਲ ਕੋਲ ਸੀ ਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਮੇਰਾ ਵਿਆਹ ਘਰਦਿਆਂ ਨੇ ਮੇਰੀ ਮਰਜ਼ੀ ਤੋਂ ਬਗ਼ੈਰ ਕਰ ਦਿੱਤਾ ਹੈ ਜਿਸ ਕਰ ਕੇ ਜਰਨੈਲ ਸਿੰਘ ਦਾ ਮਕਸਦ ਨਾ ਪੂਰਾ ਹੋਣ ਕਰ ਕੇ ਉਸਨੇ ਰੰਜ਼ਿਸ਼ ’ਚ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸਰਬਜੀਤ ਸਿੰਘ ਜੂਬਾ ਦਾ ਕਤਲ ਕਰ ਦਿੱਤਾ।

 

ਪ੍ਰੇਮ ਵਿਆਹ ਦੀ ਰੰਜਿਸ਼ ਕਾਰਣ ਭਾਣਜੇ ਨੂੰ ਕੀਤਾ ਅਗਵਾ ,ਪੁਲਸ ਵੱਲੋਂ 3 ਘੰਟੇ ਚ ਬਰਾਮਦ ਕੀਤਾ ਬੱਚਾ 

ਮੋਗਾ (ਜੱਜ ਮਸੀਤਾਂ)- ਮੋਗਾ ਜ਼ਿਲ੍ਹੇ ਦੇ ਪਿੰਡ ਬਹਾਦਰ ਵਾਲਾ ਨਿਵਾਸੀ ਸਤਨਾਮ ਸਿੰਘ ਨੂੰ ਪ੍ਰੇਮ ਵਿਆਹ ਕਰਨਾ ਉਸ ਸਮੇਂ ਮਹਿੰਗਾ ਪਿਆ ਜਦੋਂ ਗੁੱਸੇ ਵਿਚ ਆਏ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸਦੇ ਭਾਣਜੇ ਲਵਪ੍ਰੀਤ ਸਿੰਘ ਨੂੰ ਅਗਵਾ ਕਰ ਲਿਆ, ਜਿਸ ਨੂੰ ਪੁਲਸ ਨੇ ਤਿੰਨ ਘੰਟੇ ਦੇ ਅੰਦਰ ਬਰਾਮਦ ਕਰ ਕੇ ਸਾਰੇ ਅਗਵਾਕਾਰਾਂ ਨੂੰ ਕਾਬੂ ਕਰ ਲਿਆ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜੋਤੀ ਰਾਣੀ ਨਿਵਾਸੀ ਬਹਾਦਰ ਵਾਲਾ ਨੇ ਕਿਹਾ ਕਿ ਉਸਦੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਆਪਣੇ ਦੋ ਬੱਚਿਆਂ ਸਮੇਤ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਉਸਦੇ ਦੋ ਭਰਾ ਹਨ।ਉਸਦੇ ਭਰਾ ਅਮਰਜੀਤ ਸਿੰਘ ਦਾ ਵਿਆਹ ਪ੍ਰਿਆ ਪੁੱਤਰੀ ਸੋਨੂੰ ਕੁਮਾਰ ਨਿਵਾਸੀ ਬਲੋਚ ਬਸਤੀ (ਫਿਰੋਜ਼ਪੁਰ) ਨਾਲ ਹੋਇਆ ਸੀ, ਜਦਕਿ ਦੂਸਰੇ ਭਰਾ ਸਤਨਾਮ ਸਿੰਘ ਨੇ ਆਪਣੇ ਭਰਾ ਦੀ ਸਾਲੀ ਨਿਸ਼ਾ ਨਾਲ ਉਸਦੇ ਪਰਿਵਾਰ ਵਾਲਿਆਂ ਦੀ ਮਰਜ਼ੀ ਖ਼ਿਲਾਫ਼ ਕੋਰਟ ਮੈਰਿਜ ਕਰਵਾ ਲਈ, ਜਿਸ ਦਾ ਪਤਾ ਲੱਗਣ ’ਤੇ ਮੁਲਜ਼ਮ ਸੋਨੂੰ ਕੁਮਾਰ ਆਪਣੀ ਧੀ ਦੀ ਭਾਲ ਕਰਦੇ ਹੋਏ ਸਾਡੇ ਘਰ ਵੀ ਪੁੱਜੇ ਅਤੇ ਮੈਂ ਉਸ ਨੂੰ ਕਿਹਾ ਕਿ ਮੈਂਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਗੁੱਸੇ ਵਿਚ ਆ ਕੇ ਮੇਰੇ ਬੇਟੇ ਲਵਪ੍ਰੀਤ ਸਿੰਘ ਨੂੰ ਜ਼ਬਰਦਸਤੀ ਆਪਣੀ ਸਕਾਰਪੀਓ ਗੱਡੀ ਵਿਚ ਅਗਵਾ ਕਰ ਕੇ ਲੈ ਗਏ। ਉਸਨੇ ਕਿਹਾ ਕਿ ਮੇਰੇ ਭਰਾ ਸਤਨਾਮ ਸਿੰਘ ਨੇ ਕੁੜੀ ਦੇ ਪਰਿਵਾਰ ਵਾਲਿਆਂ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਵਾਇਆ।ਇਸ ਕਾਰਣ ਉਨ੍ਹਾਂ ਮੇਰੇ ਬੇਟੇ ਨੂੰ ਅਗਵਾ ਕੀਤਾ ਹੈ।ਘਟਨਾ ਦੀ ਜਾਣਕਾਰੀ ਮਿਲਣ ’ਤੇ ਅਗਵਾਕਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ, ਤਾਂਕਿ ਬੱਚਾ ਸਹੀ ਸਲਾਮਤ ਮਿਲ ਸਕੇ। ਥਾਣਾ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਅਗਵਾ ਕੀਤੇ ਗਏ ਲਵਪ੍ਰੀਤ ਸਿੰਘ ਨੂੰ ਤਿੰਨ ਘੰਟੇ ਵਿਚ ਹੀ ਬਰਾਮਦ ਕਰ ਕੇ ਦੋਸ਼ੀਆਂ ਸੋਨੂੰ ਕੁਮਾਰ, ਉਸਦੇ ਭਰਾ ਵਿਜੇ, ਕਾਂਤਾ ਦੇਵੀ, ਨੀਤਾ ਨਿਵਾਸੀ ਬਲੋਚ ਬਸਤੀ (ਫਿਰੋਜ਼ਪੁਰ) ਨੂੰ ਜਾ ਦਬੋਚਿਆ, ਜਿਨ੍ਹਾਂ ਖਿਲਾਫ ਥਾਣਾ ਫਤਿਹਗੜ੍ਹ ਪੰਜਤੂਰ ਵਿਚ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਦੋਸ਼ੀਆਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ। ਪੁਲਸ ਨੇ ਬੱਚੇ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ।

ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ   ਦੀਆਂ ਵਧ ਰਹੀਆਂ ਕੀਮਤਾਂ ਨੇ ਗ਼ਰੀਬਾਂ ਨੂੰ ਦੋ ਵਕਤ ਦੀ ਰੋਟੀ ਤੋਂ ਕੀਤਾ ਮੁਹਤਾਜ। ਗੁਰਮੇਲ ਮੌੜ    

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਪਿਛਲੇ ਕਈ ਦਿਨਾਂ ਤੋਂ ਵਧ ਰਹੀਆਂ ਪੈਟਰੋਲ, ਗੈਸ ਸਿਲੈਂਡਰ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਹਰ ਇੱਕ ਆਮ ਆਦਮੀ ਨੂੰ ਸਾਹਮਣਾ ਕਰਨਾ ਬਹੁਤ ਔਖਾ ਹੋ ਗਿਆ ਅਤੇ ਲੱਕ ਤੋੜ ਕੇ ਰੱਖ ਦਿੱਤਾ ਹੈ।ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਤੇ ਸੇਵਾਦਾਰ ਹਲਕਾ ਮਹਿਲ ਕਲਾਂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਪੈਟਰੋਲ, ਡੀਜ਼ਲ ਦੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕਰੋਨਾ ਲਾਕਡਾਊਨ ਦੇ ਕਾਰਨ  ਲੋਕ ਮਹਿੰਗਾਈ ਦੀ ਪਹਿਲਾਂ ਹੀ ਕਾਫੀ ਮਾਰ ਝੱਲ ਰਹੇ ਹਨ ਦੇਸ਼ ਵਿੱਚ ਪੈਟਰੋਲ 100 ਰੁਪਏ ਡੀਜ਼ਲ 80 ਅਤੇ ਗੈਸ ਸਿਲੰਡਰ 825 ਤੋਂ ਪਾਰ ਹੋ ਗਿਆ ਹੈ ਪਰ ਮੋਦੀ ਸਰਕਾਰ ਇਸ ਤੇ ਲਗਾਮ ਕੱਸਣ ਲਈ ਕੁਝ ਨਹੀਂ ਕਰ ਰਹੀ ਸਗੋਂ ਲੋਕਾਂ ਨੂੰ ਲਾਰੇ ਲਾਕੇ ਅੰਬਾਨੀਆਂ ਤੇ ਅੰਡਾਨੀਆਂ ਦੀਆਂ ਤਿਜੌਰੀਆਂ ਭਰ ਰਹੀ ਹੈ । ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿੱਥੇ ਰਾਜਧਾਨੀ ਦਿੱਲੀ ਵਿੱਚ ਵੱਖ- ਵੱਖ ਰਾਜਾਂ ਨਾਲ ਲਹਿਰ ਚੱਲ ਰਹੀ ਹੈ ਫਿਰ ਦੇਸ਼ ਵਿੱਚ ਇੱਕ ਹੋਰ ਮੁੱਦਾ ਹੈ ਜੋ ਦੇਸ਼ ਵਿਚ ਹੰਗਾਮਾ ਕਰਨ ਲਈ ਕੰਮ ਕਰ ਰਿਹਾ ਹੈ ਦਰਅਸਲ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਕੇਂਦਰ ਸਰਕਾਰ ਰੋਜ਼ਾਨਾ ਮਹਿੰਗਾਈ ਨੂੰ ਵਧਾ ਕੇ ਲੋਕਾਂ ਦਾ ਕਚੂੰਬਰ ਕੱਢ ਰਹੀ ਹੈ ਅਤੇ ਗੈਸ ਸਿਲੰਡਰ ਵੀ 800 ਰੁਪਏ ਤੋਂ ਪਾਰ ਹੋ ਗਿਆ ਹੈ ਜਿਸ ਨੂੰ ਆਮ ਗਰੀਬ ਆਦਮੀ ਕਿਵੇਂ ਲੈ ਸਕੇਗਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਪਿਆਰੇ ਮਿੱਤਰਾਂ ਅਤੇ ਉੱਚ ਪੱਧਰੀ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਦੇ ਲਈ ਦੇਸ਼ ਦੇ ਲੋਕਾਂ ਦੀ ਕੁਰਬਾਨੀ ਦੇਣਾ ਚਾਹੁੰਦੇ ਹਨ। ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਦੋ ਸਮੇਂ ਦੀ ਰੋਟੀ ਮਿਲਦੀ ਰਹੇ ਤਾਂ ਜੀਵਨ ਵਧੀਆ ਬਤੀਤ ਹੋ ਜਾਵੇਗਾ। ਪਰ ਸਬਰ ਦਾ ਬੰਨ੍ਹ ਟੁੱਟ ਗਿਆ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਮੁੱਲ ਅਸਮਾਨੀ ਚੜ੍ਹੇ ਜਾ ਰਹੇ ਹਨ ਜਿਸ   ਕਾਰਨ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਮੁਸ਼ਕਲ ਹੋ ਗਿਆ ਹੈ। ਜਿੱਥੇ ਪਰਿਵਾਰ ਆਪਣੇ ਪਰਿਵਾਰ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਪੈਟਰੋਲ, ਡੀਜ਼ਲ, ਗੈਸ ਸਿਲੰਡਰ ਦੀਆਂ ਵੱਧ ਰਹੀਆਂ ਕੀਮਤਾ ਤੋਂ ਹਰ ਵਰਗ ਦੁਖੀ ਅਤੇ ਪ੍ਰੇਸ਼ਾਨ ਹਨ। ਅਖੀਰ ਦੇ ਵਿੱਚ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਮਹਿੰਗਾਈ ਦੇ ਕਾਰਨ ਦੇਸ਼ ਅੰਦਰ ਹਜ਼ਾਰਾਂ ਖ਼ੁਦਕੁਸ਼ੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਰੋਕਣ ਦੇ ਲਈ ਪ੍ਰਧਾਨ ਮੰਤਰੀ ਨੂੰ ਵਧੀਆ ਕਾਨੂੰਨ ਬਣਾਉਣੇ ਚਾਹੀਦੇ ਹਨ ਕਿ ਦੇਸ਼ ਖੁਸ਼ਹਾਲ ਅਤੇ ਖ਼ੁਸ਼ਹਾਲੀ ਵੱਲ ਜਾਵੇ।

Sukhwinder Singh Bindra distributes sports kits to students of Khalsa College for Women

Says Capt Amarinder Singh led Punjab government committed for welfare of youth at grassroots level

Ludhiana, March 2-2021 ( Iqbal Singh Rasulpur)

Under the “Youth of Punjab” campaign of the state government, Punjab Youth Development Board chairman Sukhwinder Singh Bindra today distributed sports kits to the sportspersons of Khalsa College for Women during a function held in the college premises, here.

While attending a function in the premises of Khalsa College for Women, Civil Lines, the Punjab Youth Development Board chairman said that in order to make the state sporting power house in the country by promoting sports in rural areas, Youth of Punjab campaign has been started by the board in which sports kits are being distributed to the youth of the state.

He said that the the mission is aimed to engage the youth of the state in the sports by channelizing the unbounded energy in the right direction. He said that these kits would play a pivotal role in the promotion of sports and other social activities in the rural areas.

He added the state government led by Chief Minister Capt Amarinder Singh is already leaving no stone unturned to ensure that Punjab emerges as a front runner state in the arena of sports and distribution of the kits would prove catalyst in bringing revolution in the sports at the grassroots level.

He said that sports kits would be provided to all the youth clubs of the state in the coming phases.

Chairman Sukhwinder Singh Bindra also lauded the industrialists for sponsoring the kits and said that they have laid the foundation of a great movement aimed at revival of the sports.

SEMINAR ON LIFE OF SRI GURU TEG BAHADUR JI HELD IN SIDHSAR GOVERNMENT COLLEGE

Ludhiana, March 2- 2021 (Iqbal Singh Rasulpur)

Dedicated to the 400th Parkash Purb of Sri Guru Tegh Bahadur Ji, an online seminar on the life, philosophy, teachings and sacrifice of Sri Guru Teg Bahadur Ji was held

at SSG Government College Sidhsar on Tuesday.

The seminar was organized under supervision of Principal Simarjeet Kaur.

In the beginning, Professor Rajdeen was appealed the students to draw inspiration from the teachings of ninth Sikh Guru.

Punjabi Professor Satinder Pal Kaur also addressed and said that Sri Guru Teg Bahadur Ji taught us the importance of oneness of all humankind, selfless service and righteousness.

In the last, Vice-Principal Poonam Jain said that Sri Guru Teg Bahadur Ji, had made supreme sacrifice to protect the faith, belief and rights of the people.

The students of the college and general public participated in this online seminar.

On the occasion, Professor Balwinder Singh, Professor Varinder Singh, Amandeep Singh also addressed the seminar.

Chairman NGT's Monitoring Committee Justice (Retired) Jasbir Singh, DC, MC Commissioner and Dera Kar Sewa Khadur Sahib launch drive to cover the 14-kM stretch of Nullah

Ludhiana, March 2-2021 (Iqbal Singh Rasulpur)

The district administration in association with Baba Sewa Singh, the chief of Dera Kar Sewa Khadur Sahib has begun a massive plantation drive on a mission mode along the 14-km stretch of Buddha Nullah, in Shivpuri locality on Tuesday.

The drive was formally kick-started by Chairman monitoring committee of National Green Tribunal (NGT) led by Justice (Retired) Jasbir Singh, Deputy Commissioner Varinder Kumar Sharma, Municipal Commissioner Pardeep Kumar Sabharwal in the presence of Baba Sewa Singh.

Under this special drive, saplings having height of 8-10-foot-tall would be planted throughout the stretch.

Lauding the efforts of Baba Sewa Singh, Justice (Retired) Jasbir Singh said that it is need of the hour to protect the environment by planning saplings to ensure clean, green and pollution free Punjab. He said that Punjab Government and NGT is already doing its task of the safeguarding the environment but now people need to come forward and join this noble cause to save future generations.

He asked the authorities to depute permanent staff to ensuring proper upkeep of the saplings and watering regularly which would enhance green cover around the Buddha Nullah.

Justice (Retired) Jasbir Singh added that trees play an important role by conserving natural resources and improving the environment.

Deputy Commissioner Varinder Kumar Sharma said that this drive was embarked in consonance with the commitment of the Punjab Chief Minister Captain Amarinder Singh to encourage people to plant more and more trees for making Punjab clean, green and pollution free.

Sharma said that such campaigns were need of the hour to check environmental pollution in the state.

Sharma exhorted the officers and employees of the government departments that each one of them must plant maximum saplings to enhance green cover in the district.

Municipal Commissioner Pardeep Kumar Sabharwal claimed that it is the duty of each person to protect the environment for giving a better future to the next generations by planting saplings.

He said that the civic body would appoint the requisite staff for ensuring the upkeep of the saplings.

Baba Sewa Singh, the chief of Dera Kar Sewa Khadur Sahib said we would cover both sides of the Buddha Nullah and our volunteers would also ensure proper care of the saplings.

ਗਰੀਨ ਪੰਜਾਬ ਮਿਸ਼ਨ ਟੀਮ ਨੇ ਅਮਨਜੀਤ ਸਿੰਘ ਖਹਿਰਾ ਨੂੰ ਥਾਪਿਆ ਗਲੋਬਲ ਅੰਬੈਸਡਰ

ਅੱਜ ਪੰਜਾਬ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ  ਦੁਨੀਆਂ ਦੇ ਕੋਨੇ ਕੋਨੇ ਵਿੱਚ ਗਰੀਨ ਪੰਜਾਬ ਮਿਸ਼ਨ ਟੀਮ ਦਾ ਸੁਨੇਹਾ ਲੈ ਕੇ ਜਾਵਾਂਗੇ  -ਖਹਿਰਾ  

ਧਰਤੀ ਮਾਂ ਨੂੰ 33% ਹਰਿਆ ਭਰਿਆ ਕਰਨ ਲਈ ਜਗਰਾਉਂ ਵਾਸੀਆਂ ਦੇ ਸਹਿਯੋਗ ਦੀ ਵੱਡੀ ਲੋੜ- ਦੇਹੜਕਾ  

ਜਗਰਾਉਂ , ਮਾਰਚ  2021 -(ਗੁਰਕੀਰਤ ਸਿੰਘ ਜਗਰਾਉਂ ਅਤੇ ਮਨਜਿੰਦਰ ਗਿੱਲ )-

ਅੱਜ ਦਾ ਗਰੀਨ ਪੰਜਾਬ ਮਿਸ਼ਨ ਟੀਮ ਦੇ ਦਫਤਰ ਵਿਚ ਇਕ ਹੋਈ ਮੀਟਿੰਗ ਦੌਰਾਨ  ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਸਾਹਿਬਾਨ ਵਲੋਂ ਇਕ ਫੈਸਲਾ ਲੈਂਦੇ ਹੋਏ ਸ੍ਰ. ਅਮਨਜੀਤ ਸਿੰਘ ਖਹਿਰਾ ਮਨੇਜਿੰਗ ਡਾਇਰੈਕਟਰ ਜਨ ਸ਼ਕਤੀ ਨਿਊਜ਼ ਪੰਜਾਬ ਨੂੰ ਆਪਣਾ  ਗਲੋਬਲ ਰਾਜਦੂਤ ਘੋਸ਼ਤ ਕੀਤਾ  । ਜਿੱਥੇ ਅੱਜ ਗਰੀਨ ਮਿਸ਼ਨ ਪੰਜਾਬ ਟੀਮ ਦੇ ਸਾਰੇ ਮੈਂਬਰ ਸਾਹਿਬਾਨ ਵੱਲੋਂ ਜਗਰਾਉਂ ਵਾਸੀਆਂ ਨੂੰ ਬੇਨਤੀ ਕੀਤੀ ਗਈ ਕਿ ਸ਼ਹਿਰ ਅਤੇ ਪਿੰਡਾਂ ਦੇ ਲੋਕ ਥੋੜ੍ਹਾ ਬਹੁਤਾ ਸਮਾਂ ਵੀ ਆਪਣੀ ਜ਼ਿੰਦਗੀ ਦਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਤੰਦਰੁਸਤ  ਅਤੇ ਹਰਿਆ ਭਰਿਆ ਬਣਾਉਣ ਲਈ ਦੇ ਸਕਦੇ ਹਨ ਉਹ ਸਾਡੀ ਟੀਮ ਦਾ ਸਾਥ ਦੇਣ  । ਟੀਮ ਦੇ ਮੈਂਬਰ ਸਾਹਿਬਾਨ ਵੱਲੋਂ ਵਿਚਾਰ ਕਰਦੇ ਹੋਏ ਗਰੀਨ ਪੰਜਾਬ ਮਿਸ਼ਨ ਟੀਮ ਦੀਆਂ ਜੋ ਪਿਛਲੀਆਂ ਉਪਲੱਬਧੀਆਂ ਹਨ ਉਨ੍ਹਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ । ਤੁਹਾਨੂੰ ਦੱਸ ਦਈਏ ਕਿ ਐੱਸ ਡੀ ਐੱਮ ਦਫ਼ਤਰ ਜਗਰਾਉਂ  ਵਿਖੇ ਲਗਪਗ 150 ਬੂਟੇ,ਖ਼ਾਲਸਾ ਸਕੂਲ ਲੜਕੇ ਜਗਰਾਉਂ ਵਿਖੇ 550 ਬੂਟੇ ਅਤੇ ਤਿਰਵੇਂਣੀ ਲਾਈ ਗਈ. ਇਸੇ ਤਰ੍ਹਾਂ ਸਾਇੰਸ ਕਾਲਜ ਜਗਰਾਉਂ ਵਿਖੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਜੰਗਲ ਲਾਇਆ ਗਿਆ ਜਿਸ ਵਿਚ  40 ਕਿਸਮ ਦੇ 10000 ਤੋਂ ਉਪਰ ਪੌਦੇ ਲਾ ਕੇ ਧਰਤੀ ਮਾਂ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ  । ਇਸ ਤੋਂ ਬਿਨਾਂ ਬੱਚਿਆਂ ਦੇ ਜਨਮ ਦਿਨਾਂ ਉੱਪਰ,ਵਿਆਹ ਵਰ੍ਹੇਗੰਢਾਂ ਉੱਪਰ  ਅਤੇ ਜਨਮ ਦਿਨ ਦੀ ਖ਼ੁਸ਼ੀ ਦੇ ਦਿਨ ਬੂਟਾ ਲਾ ਕੇ ਮਨਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਬਿਨਾਂ ਕਿਸੇ ਖ਼ਰਚ ਤੋਂ ਬੂਟੇ ਉਪਲਬਧ ਕਰਾਏ ਜਾਂਦੇ ਹਨ ।  ਇਸ ਸਮੇਂ  ਪ੍ਰੋਫ਼ੈਸਰ ਕਰਮ ਸਿੰਘ ਸੰਧੂ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ  ਕਿ ਜਗਰਾਉਂ ਵਾਸੀਆਂ ਦਾ ਸਾਨੂੰ ਬਹੁਤ ਵੱਡੀ ਪੱਧਰ ਉੱਪਰ ਸਹਿਯੋਗ ਮਿਲ ਰਿਹਾ ਹੈ ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ  ਉੱਥੇ ਉਮੀਦ ਵੀ ਕਰਦੇ ਹਾਂ ਕਿ ਇਸ ਤੋਂ ਵੀ ਵੱਧ ਉਹ ਗਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਆਪਣਾ ਸਹਿਯੋਗ ਦੇ ਕੇ  ਜਗਰਾਉਂ ਅਤੇ ਉਸਦੇ ਆਲੇ ਦੁਆਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣਗੇ  । ਇਸ ਸਮੇਂ ਮੇਜਰ ਸਿੰਘ ਛੀਨਾ, ਮਾਸਟਰ ਹਰਨਰਾਇਣ ਸਿੰਘ ਮੱਲੇਆਣਾ, ਸ੍ਰੀ ਕੇਵਲ ਮਲਹੋਤਰਾ, ਡਾ ਜਸਵੰਤ ਸਿੰਘ ਢਿੱਲੋਂ,ਮਾਸਟਰ ਸੁਖਦੀਪ ਢਿੱਲੋਂ ਆਦਿ ਨੇ ਵੀ ਸੰਬੋਧਨ ਕੀਤਾ ।