You are here

ਪੰਜਾਬ

ਥਾਣਾ ਭਦੌੜ ਦੇ ਐੱਸ.ਐੱਚ.ਓ ਨੂੰ ਪਿੰਡ ਅਲਕਡ਼ੇ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨਤ 

ਬਰਨਾਲਾ/ਭਦੌੜ-ਮਾਰਚ 2021-(ਗੁਰਸੇਵਕ ਸਿੰਘ ਸੋਹੀ)-

ਐਸ.ਐਸ.ਪੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਇਲਾਕੇ ਦੇ ਵਿਚ ਦਿਨ-ਰਾਤ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਐੱਸ.ਐੱਚ.ਓ ਗੁਰਪ੍ਰੀਤ ਸਿੰਘ ਥਾਣਾ ਭਦੌੜ ਨੂੰ ਪਿੰਡ ਅਲਕੜੇ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨਤ ਕੀਤਾ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਦੇਵ ਕੌਰ ਦੇ ਸਪੁੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਜਦੋਂ ਦੇ ਨਿਧੜਕ ਐਸ.ਐਚ.ਓ ਗੁਰਪ੍ਰੀਤ ਸਿੰਘ ਆਏ ਹਨ ਨਸ਼ੇੜੀਆਂ ਅਤੇ ਸਮੱਗਲਰਾਂ ਦੇ ਹੱਥਾਂ ਪੈਰਾਂ ਨੂੰ ਪਈ ਹੋਈ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਸਮੱਗਲਰ ਅਤੇ ਕਰੀਮੀਨਲ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਣ। ਇਸ ਮੌਕੇ ਉਨ੍ਹਾਂ ਨਾਲ ਪੰਚ ਲਖਵਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਬਲੌਰ ਸਿੰਘ, ਪੰਚ ਬਲਵੀਰ ਸਿੰਘ ਫੌਜੀ, ਪੰਚ ਜਸਬੀਰ ਸਿੰਘ, ਪੰਚ ਸੁਖਮੰਦਰ ਸਿੰਘ ਪੰਚ ਸਾਹਿਬਾਨ ਵੀ ਹਾਜ਼ਰ ਸਨ  ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਨਣਵਾਲ ਵਿਖੇ ਦਾਖਲਾ ਸ਼ੁਰੂ

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ) -

ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ  6 ਵੀਂ ਤੋਂ 12 ਕਲਾਸ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਨਣਵਾਲ ਵਿੱਚ ਦਾਖ਼ਲ ਕਰਵਾਉ। ਮਾਪਿਆਂ ਵੱਲੋਂ ਬੱਚਿਆਂ ਦੇ ਭਵਿੱਖ ਲਈ ਸਕੂਲ ਦਾ ਦੌਰਾ ਜ਼ਰੂਰ ਕੀਤਾ ਜਾਵੇ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਜਗਤਾਰ ਸਿੰਘ ਨੇ ਕਿਹਾ ਕਿ 11ਵੀਂ ਅਤੇ 12 ਵੀਂ ਵਿਚ ਆਈਲੈਟਸ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਪੜ੍ਹਾਈ ਮੁਫ਼ਤ ਕਿਤਾਬਾਂ ਅਤੇ ਵਰਦੀਆਂ ਦੀ ਸਹੂਲਤ। ਅੱਠਵੀਂ ਜਮਾਤ ਤਕ ਦੁਪਹਿਰ ਦੇ ਪੌਸ਼ਟਿਕ ਅਤੇ ਬਦਲਵੇਂ ਖਾਣੇ ਦਾ ਪ੍ਰਬੰਧ। ਸ਼ਾਨਦਾਰ ਤੇ ਖੁੱਲ੍ਹੀ ਹਵਾਦਾਰ ਇਮਾਰਤ ਅਤੇ ਖੇਡਾਂ ਲਈ ਖੁੱਲ੍ਹਾ ਮੈਦਾਨ। ਆਰ.ਓ.ਟੀ, ਐੱਲ.ਐੱਫ.ਡੀ. ਰੂਮ, ਕੰਪਿਊਟਰ ਸਾਇੰਸ ਲੈਬ ਅਤੇ ਈ. ਕੰਟੈਂਟ ਲੈਬ।ਕਮਜ਼ੋਰ ਵਿਦਿਆਰਥੀਆਂ ਲਈ ਵੱਖਰੀ ਕੋਚਿੰਗ। ਸ਼ੁੱਧ ਪੀਣ ਵਾਲਾ ਪਾਣੀ ਅਤੇ ਆਰ ਓ ਸਿਸਟਮ। ਲੜਕੀਆਂ ਦੀ ਆਤਮ ਸੁਰੱਖਿਆ ਲਈ ਕਰਾਟੇ ਦੀ ਕੋਚਿੰਗ ਦਾ ਖ਼ਾਸ ਪ੍ਰਬੰਧ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖਾਸ ਸਹੂਲਤਾਂ। ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਮੈਥ, ਸਾਇੰਸ ਅੰਗਰੇਜ਼ੀ ਵਿੱਚ ਪੜ੍ਹਾਏ ਜਾਂਦੇ ਹਨ ਛੇਵੀਂ ਤੋਂ ਅੱਠਵੀਂ ਤਕ ਕਿੱਤਾ ਮੁਖੀ ਸਿੱਖਿਆ ਦਾ ਪ੍ਰਬੰਧ। ਉੱਚ ਯੋਗਤਾ ਪ੍ਰਾਪਤ, ਤਜਰਬੇਕਾਰ ਅਤੇ ਮਿਹਨਤੀ ਸਟਾਫ ।

 

ਦਿੱਲੀ ਸਰਕਾਰ ਕਿਸਾਨਾਂ ਤੇ ਪਾਏ ਝੂਠੇ ਪਰਚੇ ਰੱਦ ਕਰੇ - ਮੱਖਣ ਸ਼ਰਮਾ   

ਮੋਦੀ ਕਿਸਾਨਾਂ ਦੀਆਂ ਜਾਨਾਂ ਲੈਣੀਆਂ ਬੰਦ ਕਰੇ                                                                                                                      
ਬਰਨਾਲਾ/ਮਹਿਲ ਕਲਾਂ-ਮਾਰਚ 2021  -(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 6 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ ਤਿੰਨੋਂ ਬਿੱਲ ਵਾਪਸ ਲੈਣੇ ਹੀ ਪੈਣਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ  ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀਹ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ   ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਠੰਢੇ ਬੁਰਜ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰੇ ਬਿਨਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ 6 ਮਹੀਨਿਆਂ ਤੋਂ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਜਾਰੀ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ । ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ 3 ਆਰਡੀਨੈਂਸਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

Kisan Protest ਕਪੂਰਥਲਾ ਮੁਕੰਮਲ ਬੰਦ ।। ਭਾਰਤ ਬੰਦ ਨੂੰ ਭਰਵਾਂ ਹੁੰਗਾਰਾ-VIDEO

Kisan Protest ਕਪੂਰਥਲਾ ਮੁਕੰਮਲ ਬੰਦ ।। ਭਾਰਤ ਬੰਦ ਨੂੰ ਭਰਵਾਂ ਹੁੰਗਾਰਾ

ਕਪੂਰਥਲਾ ਤੋਂ ਪੱਤਰਕਾਰ ਗੁਰਵਿੰਦਰ ਸਿੰਘ ਬਿੱਟੂ ਦੀ ਵਿਸ਼ੇਸ਼ ਰਿਪੋਰਟ

ਸਿਰਫਿਰੇ ਆਸ਼ਕ ਨੇ ਫੋਕੀ ਟੋਹਰ ਬਣਾਉਣ ਲਈ ਕੀਤਾ ਸੀ,ਡਾਕਟਰ ਨਰਸ ਦਾ ਕਤਲ-VIDEO

ਸਿਰਫਿਰੇ ਆਸ਼ਕ ਨੇ ਫੋਕੀ ਟੋਹਰ ਬਣਾਉਣ ਲਈ ਕੀਤਾ ਸੀ,ਡਾਕਟਰ ਨਰਸ ਦਾ ਕਤਲ

ਕਿਵੇਂ ਰੁੱਕਣਗੀਆਂ ਸਮਾਜ ਵਿੱਚ ਹੋਣ ਵਾਲੀਆਂ ਇਹ ਘਟਨਾਵਾਂ।

ਪੱਤਰਕਾਰ ਜਸਮੇਲ ਗਾਲਿਬ ਅਤੇ ਰਾਣਾ ਸ਼ੇਖਦੌਲਤ ਦੀ ਰਿਪੋਰਟ

DC ASKS SDMs AND REVENUE OFFICERS TO SUBMIT THEIR DETAILED PROPOSALS FOR REVISION IN COLLECTOR RATES

DC ASKS SDMs AND REVENUE OFFICERS TO SUBMIT THEIR DETAILED PROPOSALS FOR REVISION IN COLLECTOR RATES, IF ANY

COLLECTOR RATES TO FINALIZED BY THE STATE GOVERNMENT IN LARGER PUBLIC INTEREST

Ludhiana, March 27-2021 (Iqbql Singh Rasulpur)

Deputy Commissioner Varinder Kumar Sharma today asked the Sub Divisional Magistrates and Revenue Officers to submit their detailed proposals for revision in the Collector Rates, if any, for registration of land deeds in the district.

Chairing a meeting with the SDMs and the Revenue Officers, the Deputy Commissioner said that the review in the collector rates have been pending since long and any such decision has to be taken after a thorough brainstorming.

He said that the officers must get a proper feedback from all the stakeholders at grass root level and submit their report to him by this week.

Sharma said that the basic thumb rule for the review of the collector rate must be to accord top priority to the interest of the general public at every cost.

The Deputy Commissioner further said that after getting report from all the SDMs and the Revenue Officers the district administration would compile the report and send it to the state government for the necessary action.

He said that this was a preliminary meeting and the compilation of the report would take place after minute deliberations with the officers of the district administration.

Sharma said that the officers must ensure that the report from them was submitted well in time for the further necessary action.

Prominent among present occasion included SDMs Amrinder Singh Malhi, Dr Baljinder Singh Dhillon, Mankanwal Singh Chahal, Geetika Singh, Harbans Singh, Dr Himanshu Gupta, Tehsildars, Naib Tehsildars, besides several others.

ਸੁਰਗਵਾਸੀ ਕੈਪਟਨ ਗੁਰਦਿਆਲ ਸਿੰਘ ਜੀ ਦੇ ਦੋ ਸਪੁੱਤਰਾਂ ਨੇ   ਟਾਟਾ 407 ਗੱਡੀ ਭਿੰਡਰ ਖੁਰਦ ਦੀ ਕਿਸਾਨ ਯੂਨੀਅਨ ( ਉਗਰਾਹਾਂ ਗਰੁੱਪ ) ਨੂੰ ਦਾਨ ਵਜੋਂ ਦਿੱਤੀ

ਭਿੰਡਰ , 26 ਮਾਰਚ  2021 ( ਜਸਮੇਲ ਗ਼ਾਲਿਬ / ਮਨਜਿੰਦਰ ਗਿੱਲ ) 

ਭਿੰਡਰਾਂ ਪਿੰਡ ਦੀ ਕਿਸਾਨ ਯੂਨੀਅਨ ਨੂੰ ਸੇਵਾ ਦੇ ਰੂਪ ਵਿੱਚ ਪੱਕੇ ਤੌਰ ਤੇ ਗੱਡੀ ਲੈ ਕੇ ਦਿੱਤੀ । ਅੱਜ ਜਿੱਥੇ ਪੰਜਾਬ ਦਾ ਕਿਸਾਨ , ਆਪਣੀਆਂ ਜਮੀਨਾਂ ਬਚਾਉਣ ਲਈ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਦੀ ਕੇਂਦਰ ਦੀ ਸਰਕਾਰ ਨਾਲ ਫੈਸਲਾਕੁੰਨ ਲੜਾਈ ਲੜ ਰਿਹੈ ਹੈ । ਉਥੇ ਹੀ ਪੰਜਾਬੀ ਦਾਨੀ ਸੱਜਣ ਆਪਣੀ ਕਿਰਤ ਕਮਾਈ ਵਿੱਚੋ ਆਪਣਾ ਦਸਵੰਧ ਕੱਢ ਕੇ ਕਿਸਾਨ ਮੋਰਚੇ ਦੀ ਆਰਥਿਕ ਮੱਦਦ ਵੀ ਕਰ ਰਹੇ ਹਨ । ਇਸ ਕੜੀ ਤਹਿਤ ਪਿੰਡ ਭਿੰਡਰ ਖੁਰਦ ( ਮੋਗਾ ) ਦੇ ਸਵ ਕੈਪਟਨ ਗੁਰਦਿਆਲ ਸਿੰਘ ਜੀ ਦੇ ਦੋ ਸਪੁੱਤਰਾਂ ਜਗਦੀਪ ਸਿੰਘ ਅਤੇ ਹਰਦੀਪ ਸਿੰਘ ਕਨੈਡੀਅਨ ਵੱਲੋ ਅੱਜ ਟਾਟਾ 407 ਗੱਡੀ ਭਿੰਡਰ ਖੁਰਦ ਦੀ ਕਿਸਾਨ ਯੂਨੀਅਨ ( ਉਗਰਾਹਾਂ ਗਰੁੱਪ ) ਨੂੰ ਦਾਨ ਵਜੋਂ ਦਿੱਤੀ ਗਈ । ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਜਿੱਥੇ ਇੱਕ ਦੂਜੇ ਵਧਾਈਆਂ ਦਿੱਤੀਆਂ , ਉਥੇ ਜਗਦੀਪ ਸਿੰਘ ਤੇ ਹਰਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਵੀ ਕੀਤਾ । ਜਿੰਨਾ ਨੇ ਭਿੰਡਰਾਂ ਦੇ ਕਿਸਾਨ ਯੋਧਿਆਂ ਲਈ ਇਨਾਂ ਵੱਡਾ ਪਰ-ਉਪਕਾਰ ਕੀਤਾ ।

LUDHIANA ADMINISTRATION’s NEW INITIATIVE ‘VACCINE AT DOORSTEPS’ TO COVER MAXIMUM BENEFICIARIES

SPECIAL CAMPS TO BE HELD IN DIFFERENT AREAS TO FACILITATE PEOPLE FOR VACCINATION NEAR TO THEIR HOMES

MCs, SARPANCHES, INDUSTRIAL HOUSES, RESIDENT WELFARE ASSOCIATIONS, MARRIAGE PALACES/RESTAURANTS/HOTELS & OTHERS TO CONTACT ADMINISTRATION FOR ORGANISING SUCH CAMPS

MAIDEN CAMP HELD IN MAMTA ASHU’S WARD

Ludhiana, March 26-2021 (Iqbal Singh Rasulpur)

Amid the sharp uptick in the Covid-19 cases in Ludhiana, the district administration on Friday has launched a unique initiative ‘Vaccine at Doorsteps’ to inoculate a larger population in a short period to break the transmission chain of virus.

Inaugurating the first camp organised with the efforts of area councillor Mamta Ashu and area resident Dr SB Pandhi in the Partap Colony Park, Pakhowal Road, here, Deputy Commissioner Varinder Kumar Sharma along with Municipal Councillor Mamta Ashu, said that as per experts, the second wave of Coronavirus is more intense and infectious so it becomes more significant to provide the shield to the maximum population by vaccinating them.

He said under the ‘Vaccine at Doorsteps’ initiative, there is no need to go and stand in the queue at the vaccination centre as now health teams will visit particular area/factory/village/residential society or private establishments for which the need is just to dial up administration for vaccination camp in their localities or premises.

Deputy Commissioner disclosed that the administration will send the health teams to vaccinating all eligible at all places from where it would receive the call.

Urging the people to shun hesitance and embrace the vaccine, Sharma stressed that our scientists have left no stone unturned to develop the vaccine and accepting it social responsibility towards the nation, we should get the vaccine at the earliest to save the precious lives from the pandemic.

He said when there was no vaccine, people were drying in large numbers and praying for vaccine and now the vaccine is here, the people must come forward to get a jab to win the war against the pandemic.

Soliciting wholehearted support of the people, Municipal Councillor Mamta Ashu said this is the best system for people as instead of standing in a queue and wasting time, health teams will vaccinate at their doorsteps.

Dr Bishav Mohan from DMCH said that we need to expedite the inoculation drive amid the sudden spurt in the Covid cases, especially among the younger population so all entitled must take benefit of this drive to get Covid shot.

ADC (D) Sandeep Kumar, Civil Surgeon Dr Sukhjeevan Kakkar, DIO Dr Kiran Gill, besides several others were also present on the occasion.

ਤਲਵੰਡੀ ਪਰਿਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਮੁਬਾਰਕਾਂ ਦਿੰਦੇ ਹੋਏ  

 ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਏਸ਼ੀਅਨ ਸਾਈਕਿਲੰਗ ਕੰਨਫੈਡਰੇਸ਼ਨ ਦਾ ਉਪ-ਪ੍ਰਧਾਨ ਚੁਣਿਆ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਲਾਡੀ ਚਹਿਲ ਸਹੌਲੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਤੇ ਏਸ਼ੀਆ 'ਚ ਸਾਈਕਲਿੰਗ ਦੀ ਖੇਡ ਨੂੰ ਉਤਸ਼ਾਹਿਤ ਕੀਤੇ ਜਾਣ 'ਤੇ ਦੁਬਈ 'ਚ ਹੋਈ ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੀ ਬੈਠਕ ਦੌਰਾਨ ਯੂ.ਸੀ.ਆਈ. ਦੇ ਪ੍ਰਧਾਨ ਡੇਵਿਡ ਲੈਪਰਟੀਐਂਟ ਅਤੇ ਏ.ਸੀ.ਸੀ. ਦੇ ਪ੍ਰਧਾਨ ਓਸਾਮਾ ਅਲ ਸਫ਼ਰ ਵਲੋਂ 'ਏ.ਸੀ.ਸੀ. ਮੈਰਿਟ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਗਿਆ । ਢੀਂਡਸਾ ਪਰਿਵਾਰ ਇੱਕ ਬੇਦਾਗ  ਪਰਿਵਾਰ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਕਰਨਗੇ ।ਵਾਹਿਗੁਰੂ ਢੀਂਡਸਾ ਪਰਿਵਾਰ ਤੇ ਇੰਝ ਹੀ ਮਿਹਰ ਭਰਿਆ ਹੱਥ ਰੱਖਣ ਅਤੇ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸ਼ਣ ਤਲਵੰਡੀ ਪਰਿਵਾਰ ਢੀਂਡਸਾ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਖੜਾ ਰਹੇਗਾ ਅਤੇ ਦਿਲ ਦੀਆਂ ਗਹਿਰਾਈਆਂ ਵਿਚੋ ਤਲਵੰਡੀ ਪਰਿਵਾਰ ਵੱਲੋ ਸ: ਪਰਮਿੰਦਰ ਸਿੰਘ ਢੀਂਡਸਾ ਨੂੰ ਮੁਬਾਰਕਬਾਦ ਦਿੰਦੇ  ਹੋਏ ।

ਮਹਿਲ ਕਲਾਂ ਦੇ ਟੋਲ ਟੈਕਸ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਨੂੰ ਮਿਲਿਆ ਲਾਮਿਸਾਲ ਹੁੰਗਾਰਾ

ਦੁੱਲੇ ਭੱਟੀ ਦੀ ਸ਼ਹਾਦਤ ਨੂੰ ਕੀਤਾ ਯਾਦ   

ਮਹਿਲ ਕਲਾਂ/ਬਰਨਾਲਾ- 26 ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਨੂੰ ਅੱਜ ਲਾਮਿਸਾਲ ਹੁੰਗਾਰਾ ਮਿਲਿਆ ।  ਬੱਸਾਂ ,ਟਰੱਕਾਂ ,ਕਾਰਾਂ, ਜੀਪਾਂ ਦੀ ਪੀਂਪੀਂ ਬੰਦ ਰਹੀ, ਬਜਾਰਾਂ ਅੰਦਰ ਸੁੰਨ ਪਸਰੀ ਰਹੀ ਤੇ ਸੜਕਾਂ ਉੱਪਰ ਸੁੰਨ ਛਾਈ ਰਹੀ। ਸੜਕਾਂ ਉੱਪਰ ਸਿਰਫ ਕਿਸਾਨੀ ਦੇ ਝੰਡਿਆਂ ਦਾ ਹੀ ਹਰ ਪਾਸੇ ਝਲਕਾਰਾ ਪੈਂਦਾ ਸੀ। ਸਵੇਰ 6 ਵਜੇ ਹਾਲੇ ਸੂਰਜ ਦੀ ਲਾਲੀ ਨੇ ਭਾਂ ਵੀ ਨਹੀਂ ਸੀ ਮਾਰੀ ਕਿ ਮਹਿਲ ਕਲਾਂ ਦੇ ਟੋਲ ਟੈਕਸ ਵਿਖੇ ਇਕੱਠੇ ਹੋਏ ਸੈਂਕੜੇ ਜੁਝਾਰੂ ਕਾਫਲਿਆਂ ਦੀ ਮੋਦੀ ਹਕੂਮਤ-ਮੁਰਦਾਬਾਦ,ਖੇਤੀ ਕਾਨੂੰਨ-ਰੱਦ ਕਰੋ ਦੀ ਰੋਹਲੀ ਗਰਜ ਸੁਣਾਈ ਦੇਣ ਲੱਗ ਪਈ। ਅੱਜ ਦੇ ਕਿਸਾਨ/ਲੋਕ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮਲਕੀਤ ਸਿੰਘ ਈਨਾ ਮਹਿਲ ਕਲਾਂ, ਪਵਿੱਤਰ ਸਿੰਘ ਲਾਲੀ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਦਲਿਤ ਆਗੂ ਕੁਲਵੰਤ ਸਿੰਘ ਟਿੱਬਾ, ਪਰਦੀਪ ਕੌਰ ਗਰੇਵਾਲ ਧਨੇਰ, ਜਗਰਾਜ ਸਿੰਘ ਹਰਦਾਸਪੁਰਾ,ਡਾ ਜਰਨੈਲ ਸਿੰਘ ਗਿੱਲ, ਜਸਵੀਰ ਸਿੰਘ ਖੇੜੀ, ਸਿੰਗਾਰਾ ਸਿੰਘ ਛੀਨੀਵਾਲ, ਕੇਵਲ ਸਿੰਘ ਸਹੌਰ, ਕੁਲਵੀਰ ਸਿੰਘ ਔਲਖ, ਮਾ ਬਲਜਿੰਦਰ ਪ੍ਰਭੂ, ਮਾ ਗੁਰਮੇਲ ਸਿੰਘ ਠੁੱਲੀਵਾਲ, ਮਜਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ, ਅਮਰਜੀਤ ਸਿੰਘ ਕੁੱਕੂ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ, ਜਗਤਾਰ ਸਿੰਘ ਛੀਨੀਵਾਲ ਤੇ ਮੰਗਤ ਸਿੰਘ ਸਿੱਧੂ ਨੇ ਮੋਦੀ ਹਕੂਮਤ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਮੋਦੀ ਹਕੂਮਤ ਸਾਡੇ ਦੁੱਲੇ ਭੱਟੀ ਦਾ ਇਤਿਹਾਸ,ਜਿਸ ਨੂੰ 26 ਮਾਰਚ 1589 ਨੂੰ ਮੁਗਲ ਬਾਦਸ਼ਾਹ ਨੇ ਕਤਲ ਕਰਕੇ ਕਿਸਾਨ ਲਹਿਰ ਨੂੰ ਖੂਨ`ਚ ਡਬੋਣ ਦਾ ਭਰਮ ਪਾਲਿਆ ਸੀ, ਪਰ ਸ਼ਹੀਦਾਂ ਦੀਆਂ ਕੁਰਬਾਨੀਆਂ ਕਦੇ ਵੀ ਅਜਾਈਂ ਨਹੀਂ ਜਾਂਦੀਆਂ ਸਗੋਂ ਇਹ ਕੁਰਬਾਨੀਆਂ/ਸ਼ਹਾਦਤਾਂ ਸੰਘਰਸ਼ਾਂ ਦੀ ਖੁਰਾਕ ਬਣ ਜਾਇਆ ਕਰਦੀਆਂ ਹਨ। ਅੱਜ ਵੀ ਦੁੱਲੇ ਭੱਟੀ ਦੇ ਵਾਰਸਾਂ ਨੇ ਉਸ ਦੀ ਕੁਰਬਾਨੀ ਨੂੰ ਮੋਦੀ ਹਕੂਮਤ ਖਿਲ਼ਾਫ ਚੱਲ ਰਹੇ ਸੰਘਰਸ਼ਾਂ ਦੇ ਪਿੜਾਂ ਅੰਦਰ ਸਿਜਦਾ ਕਰਦਿਆਂ ਅਹਿਦ ਕੀਤਾ ਕਿ ਹਰ ਕੁਰਬਾਨੀ ਦੇਕੇ ਮੋਦੀ ਹਕੂਮਤ ਦੇ ਕਿਸਾਨ/ਲੋਕ ਵਿਰੋਧੀ ਹੱਲੇ ਨੂੰ ਪਛਾੜਿਆ ਜਾਵੇਗਾ। ਇਸ ਮੌਕੇ ਭਾਗ ਸਿੰਘ ਕੁਰੜ, ਬਚਿੱਤਰ ਸਿੰਘ ਧਾਲੀਵਾਲ ਰਾਏਸਰ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ, ਡਾ ਨਾਹਰ ਸਿੰਘ ,ਡਾ ਜਸਬੀਰ ਸਿੰਘ ਜੱਸੀ, ਡਾ ਸੁਖਪਾਲ ਸਿੰਘ , ਸਮਾਜ ਸੇਵੀ ਸਰਬਜੀਤ ਸਿੰਘ ਸੰਭੂ ,ਅਮਰਜੀਤ ਸਿੰਘ ਬੱਸੀਆਂ ਵਾਲੇ,ਬਲਜੀਤ ਸਿੰਘ ਸੋਢਾ, ਆੜਤੀਆਂ ਸਰਬਜੀਤ ਸਿੰਘ ਸਰਬੀ,ਰੂਬਲ ਗਿੱਲ ਕਨੇਡਾ, ਗੁਰੀ ਔਲਖ, ਹਾਕਮ ਸਿੰਘ ਸੇਖੋ,ਮਿੱਤਰਪਾਲ ਸਿੰਘ ਗਾਗੇਵਾਲ,ਸਤਨਾਮ ਸਿੰਘ ਸੱਤਾ ਧਨੇਰ, ਮੋਹਨ ਸਿੰਘ ਰਾਏਸਰ,ਮਾ ਸੁਖਦੇਵ ਸਿੰਘ ਕੁਰੜ, ਰਵੀ ਧਨੇਰ, ਮਜਦੂਰ ਆਗੂ ਏਕਮ ਸਿੰਘ ਛੀਨੀਵਾਲ, ਢਾਡੀ ਪਰਮਜੀਤ ਸਿੰਘ ਪੰਮਾ, ਲਾਇਨਮੈਨ ਜਸਵਿੰਦਰ ਸਿੰਘ ਚੰਨਣਵਾਲ, ਬਾਬਾ ਸੇਰ ਸਿੰਘ ਖਾਲਸਾ, ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਮਿੱਠੂ ਸਿੰਘ ਕਲਾਲਾ,ਬਲਜਿੰਦਰ ਸਿੰਘ ਭੱਪ ,ਬੇਅੰਤ ਸਿੰਘ ਸਮੇਤ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਹਾਜਰ ਸਨ।

ਸ਼ਹੀਦ ਜਥੇਦਾਰ ਭਾਈ ਚੜਤ ਸਿੰਘ ਰਾਉਕੇ ਕਲਾਂ ਦੀ ਬਰਸੀ ਮਨਾਈ ।

ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ :- ਕੈਪਟਨ ਰੋਡੇ

ਬੱਧਨੀ ਕਲਾਂ (ਜਸਮੇਲ ਗ਼ਾਲਿਬ) ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸਿੱਖ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਚੜ੍ਹਤ ਸਿੰਘ ਰਾਉਕੇ ਕਲਾਂ ਦਾ ਸ਼ਹੀਦੀ ਦਿਹਾੜਾ   ਗੁਰਦੁਆਰਾ ਜੰਡ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਰਾਊਕੇ ਕਲਾਂ ਵਿਖੇ ਮਨਾਇਆ ਗਿਆ| ਇਸ ਸਮੇਂ ਪੁਹੰਚੇ ਕੈਪਟਨ ਹਰਚਰਨ ਸਿੰਘ ਰੋਡੇ ਭਰਾਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਬੁਲਾਰੇ ਬਲਵਿੰਦਰ ਸਿੰਘ ਰੋਡੇ ਨੇ ਜਥੇਦਾਰ ਚੜ੍ਹਤ ਸਿੰਘ ਰਾਊਕੇ ਦੀ ਸ਼ਹਾਦਤ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਵਲੋਂ ਸਿੱਖ ਕੌਮ ਦੀ ਆਜ਼ਾਦੀ ਲਈ ਆਰੰਭੇ ਸੰਘਰਸ਼ ਵਿੱਚ ਹਜਾਰਾਂ ਸਿੱਖ ਨੌਜਵਾਨਾਂ ਦੀਆਂ ਸ਼ਹਾਦਤਾਂ ਹੋਈਆਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸਿੱਖਾਂ ਨੇ ਇਨਸਾਫ ਦੀ ਲੜਾਈ ਲੜੀ ਪ੍ਰੰਤੂ ਅੱਜ ਵੀ ਸਰਕਾਰਾਂ ਸਿੱਖਾਂ ਤੇ ਜ਼ੁਲਮ ਢਾਹ ਰਹੀਆਂ ਹਨ | ਸਾਰੇ ਬੁਲਾਰਿਆਂ ਨੇ ਇੱਕ ਮੱਤ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਸਿੱਖ ਕੌਮ ਤੇ ਹੋ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਦੀ ਅਪੀਲ ਕੀਤੀ,ਅਤੇ ਚੱਲ ਰਹੇ ਕਿਸਾਨੀ ਸੰਘਰਸ਼ ਤੇ ਗੱਲ ਕਰਦਿਆਂ ਕਿਹਾ ਇਹ ਕਨੂੰਨ ਇਕੱਲੇ ਕਿਸਾਨਾਂ ਵਾਸਤੇ ਹੀ ਨਹੀ ਸਮੁੱਚੇ ਵਰਗਾਂ ਬਾਬਤ ਹੀ ਘਾਟੇਵੰਦ ਅਤੇ ਫਾਹੇ ਦਾ ਫੰਦਾਂ ਹੈ। ਮੁੱਖ ਬੁਲਾਰੇ ਬਲਵਿੰਦਰ ਸਿੰਘ ਰੋਡੇ ਨੇ ਕਿਹਾ ਕਿ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ ਸਾਰੀਆਂ ਸਰਕਾਰਾਂ ਆਪਣੀ ਆਪਣੀ ਡਫਲੀ ਵਜਾ ਰਹੀਆਂ ਹਨ | ਸਿੱਖ ਕੌਮ ਨੂੰ ਆ ਰਹੀਆਂ ਦਰਪੇਸ਼ ਚਣੌਤੀਆਂ ਖ਼ਿਲਾਫ਼ ਡੱਟਣ ਦੀ ਲੋੜ ਹੈ | ਇਸ ਸਮੇਂ ਢਾਡੀ ਜੱਥਾ ਪ੍ਰੇਮ ਸਿੰਘ ਪਦਮ ਅਤੇ ਕਵੀਸ਼ਰੀ ਜਥਾ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਨੇ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸੁਖਵਿੰਦਰ ਸਿੰਘ ਅਗਵਾਨ ਭਤੀਜੇ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਮੁੱਖ ਸੇਵਾਦਾਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਅਗਵਾਨ,ਜਗਤਾਰ ਸਿੰਘ ਰੋਡੇ (ਮੈਂਬਰ ਸ਼੍ਰੋਮਣੀ ਕਮੇਟੀ ) ਭਤੀਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਹਰੀ ਸਿੰਘ ਕਾੳਕੇਂ ਸਪੁੱਤਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕਾੳਕੇਂ,ਕੁਲਦੀਪ ਸਿੰਘ ਰੋਡੇ, ਗੁਰਸੇਵਕ ਸਿੰਘ ਭਾਣਾ, ਸੁਖਰਾਜ ਸਿੰਘ ਨਿਆਮੀਵਾਲਾ ਸਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ, ਹਰਜਿੰਦਰ ਸਿੰਘ ਜਿੰਦਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ, ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਹਿਗਡ਼੍ਹ ਸਾਹਿਬ,  ਰਾਜਵਿੰਦਰ ਸਿੰਘ ਗੋਲਡੀ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਅਮਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਅਮਰਿੰਦਰ ਸਿੰਘ ਸੰਧੂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਵੀਰ ਸਿੰਘ ਅੰਮ੍ਰਿਤਸਰ ਸਾਹਿਬ, ਰਾਜਵਿੰਦਰ ਸਿੰਘ ਜ਼ਿਲਾ ਪ੍ਰਧਾਨ ਫਰੀਦਕੋਟ ਪਰਮਿੰਦਰ ਸਿੰਘ ਜ਼ਿਲਾ ਪ੍ਰਧਾਨ ਰੋਪੜ, (ਸਾਰੇ ਜਿਲ੍ਹਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ) ਭਾਈ ਰਣਜੀਤ ਸਿੰਘ ਖ਼ਾਲਸਾ ਲੰਗੇਆਣਾ ਸੀਨੀਅਰ ਮੀਤ ਪ੍ਰਧਾਨ ਮੋਗਾ, ਜਰਨੈਲ ਸਿੰਘ ਸਰਪੰਚ ਰਾਉਕੇ ਕਲਾਂ, ਬਿੱਟੂ ਸਰਪੰਚ ਬੀਡ਼ ਰਾਉਕੇ,  ਬੂਟਾ ਸਿੰਘ ਰਾਉਕੇ, ਸੁੱਖੀ ਰਾਊਕੇ,  ਕਮਲਜੀਤ ਕੌਰ ਮੈਂਬਰ ਬਲਾਕ ਸੰਮਤੀ, ਮੰਨਾ ਬੱਧਨੀ ਐਮ ਸੀ, ਲਛਮਣ ਸਿੰਘ ਰਾਊਕੇ ਕਰਮਜੀਤ ਸਿੰਘ ਖਾਲ਼ਸਾ ਨਵਦੀਪ ਸਿੰਘ ਧੂੜਕੋਟ ਸਪੁੱਤਰ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ, ਅਮਰਜੀਤ ਸਿੰਘ ਤਖਾਣਵੱਧ, ਸੁਖਮੰਦਰ ਸਿੰਘ ਬੱਧਨੀ ਕਲਾਂ, ਬਲਵੀਰ ਸਿੰਘ ਬੱਧਨੀ, ਆਦਿ ਹਾਜ਼ਰ ਸਨ | ਇਸ ਸਮੇਂ ਸ਼ਹੀਦ ਭਾਈ ਚੜ੍ਹਤ ਸਿੰਘ ਦੇ ਸਪੁੱਤਰ ਕੁਲਵੰਤ ਸਿੰਘ ਰਾਊਕੇ ਅਤੇ ਪਿੰਡ ਦੀ ਪੰਚਾਇਤ ਵਲੋਂ ਸਿੱਖ ਸੰਘਰਸ਼ ਦੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਨੂੰ ਸਿਰਪਾਓ ਨਾਲ ਸਨਮਾਨ ਵੀ ਕੀਤਾ ਗਿਆ| ਸਟੇਜ਼ ਦੀ ਸੇਵਾ ਗੁਰਚਰਨ ਸਿੰਘ ਬੀੜ ਰਾਊਕੇ ਨੇ ਨਿਭਾਈ।

ਪ੍ਰੈੱਸ ਕਲੱਬ ਧਰਮਕੋਟ ਦੀ ਹੋਈ ਅਹਿਮ ਮੀਟਿੰਗ ਸਤੀਸ਼ ਧਰਮਕੋਟ ਬਣੇ ਪੈ੍ਸ ਕਲਬ ਦੇ ਪ੍ਰਧਾਨ

 

ਧਰਮਕੋਟ( ਜਸਮੇਲ ਗ਼ਾਲਿਬ   ) ਅੱਜ ਪ੍ਰੈੱਸ ਕਲੱਬ ਧਰਮਕੋਟ ਦੀ ਅਹਿਮ ਮੀਟਿੰਗ ਦਵਿੰਦਰ ਸਿੰਘ ਬਿੱਟੂ, ਪ੍ਰਦੀਪ ਕੁਮਾਰ ਧਵਨ ਸੀਨੀਅਰ  ਪੱਤਰਕਾਰਾਂ ਦੀ,ਪ੍ਰਧਾਨਗੀ ਹੇਠ ਧਰਮਕੋਟ ਵਿਖੇ ਹੋਈ ਏਸ ਮੀਟਿੰਗ ਦੌਰਾਨ ਹਾਜ਼ਰ ਸਮੂਹ ਪੱਤਰਕਾਰਾਂ ਵੱਲੋਂ ਧਰਮ ਕੋਟ ਪੈ੍ਸ ਕਲੱਬ ਦਾ ਗਠਨ ਕੀਤੇ ਜਾਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਇਨ੍ਹਾਂ ਵਿਚਾਰਾਂ ਤੋਂ ਬਾਅਦ ਪੱਤਰਕਾਰੀ ਖੇਤਰ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਹਾਜ਼ਰ ਸਮੂਹ ਪੱਤਰਕਾਰਾਂ ਨੇ ਸਰਬ ਸੰਮਤੀ ਨਾਲ ਪ੍ਰੈੱਸ ਕਲੱਬ ਦੀ ਚੋਣ ਕੀਤੀ ਗਈ ਜਿਸ ਵਿਚ ਸਤੀਸ਼ ਕੁਮਾਰ ਧਰਮਕੋਟ ਨੂੰ ਪ੍ਰੈੱਸ ਕਲੱਬ ਧਰਮਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਰਮਜੀਤ ਸਿੰਘ ਧਰਮਕੋਟ ਨੂੰ ਮੀਤ ਪ੍ਰਧਾਨ, ਅਤੇ ਸਤਨਾਮ ਸਿੰਘ ਘਾਰੂ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਰਾਜੇਸ਼ ਕੁਮਾਰ ਅਹੂਜਾ ਨੂੰ ਪ੍ਰੈਸ ਕਲੱਬ ਧਰਮਕੋਟ ਦਾ ਵਿਤ  ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਨਵੇਂ ਚੁਣੇ ਗਏ ਪ੍ਰਧਾਨ ਤੇ ਅਹੁਦੇਦਾਰਾਂ ਵੱਲੋਂ ਹਾਜ਼ਰ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਪੱਤਰਕਾਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਯੋਗਦਾਨ ਦੇਣਗੇ ਅਤੇ ਪ੍ਰੈੱਸ ਕਲੱਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ  ਸਮਾਜ ਸੇਵਾ ਦੇ ਕੰਮਾਂ ਵਿਚ ਵੀ ਆਪਣਾ ਯੋਗਦਾਨ ਪਾਇਆ ਜਾਵੇਗਾ ਇਸ ਮੌਕੇ ਤੇ ਰਤਨ ਸਿੰਘ ਧਰਮਕੋਟ, ਜਸਵੀਰ ਸਿੰਘ ਨਸੀਰੇਵਾਲਾ, ਰਾਜੇਸ ਅਹੂਜਾ,ਅਮਰੀਕ ਸਿੰਘ ਛਾਬੜਾ, ਯਸ਼ ਨੋਹਰੀਆ, ਗੁਰਮੁਖ ਸਿੰਘ ਸਿੱਧੂ, ਮਹਿੰਦਰ ਸਿੰਘ ਵਿਰਕ,ਗੁਰਦੀਪ ਸਿੰਘ, ਰਵਿੰਦਰ ਕੁਮਾਰ, ਰਿੱਕੀ ਕੈਲਵੀ, ਤੋਂ ਇਲਾਵਾ ਹੋਰ ਪੱਤਰਕਾਰ ਹਾਜ਼ਰ ਸਨ  ।

ਭਾਰਤ ਬੰਦ ਸਫਲ ਕਰਨ ਲਈ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਵੱਲੋਂ ਰੈਲੀ ਤੇ ਸ਼ਹਿਰ ਵਿੱਚ ਮਾਰਚ 

ਮੋਗਾ, 26 ਮਾਰਚ 2021 ( ਗੁਰਦੇਵ ਗ਼ਾਲਬ /ਗੁਰਕੀਰਤ ਜਗਰਾਉਂ    )

ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ  ) ਵੱਲੋਂ 26 ਮਾਰਚ ਨੂੰ ਕਿਸਾਨੀ ਮੰਗਾਂ ਮੰਨਵਾਉਣ ਲਈ ਭਾਜਪਾ ਸਰਕਾਰ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਨੇਚਚ ਪਾਰਕ ਮੋਗਾ ਵਿਖੇ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਤੇ ਹੋਰ ਜਨਤਕ ਜਮਹੂਰੀ, ਸਮਾਜਿਕ, ਧਾਰਮਿਕ ਜਥੇਬੰਦੀਆਂ ਨੇ ਪ੍ਭਾਵਸ਼ਾਲੀ ਰੈਲੀ ਕੀਤੀ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਹਿੱਸਾ ਲਿਆ ।ਰੈਲੀ ਨੂੰ ਸੰਬੋਧਨ ਕਰਦਿਆਂ ਸਥਾਨਕ ਆਗੂਆਂ ਸੁਰਿੰਦਰ ਸਿੰਘ ਮੋਗਾ, ਹਰਜੀਤ ਸਿੰਘ ਐਡਵੋਕੇਟ, ਮਹਿੰਦਰ ਪਾਲ ਲੂੰਬਾ, ਦਿਗਵਿਜੇ ਪਾਲ ਸ਼ਰਮਾ, ਪੇ੍ਮ ਕੁਮਾਰ ਮੋਗਾ, ਬਲਵਿੰਦਰ ਸਿੰਘ ਰੋਡੇ, ਜੰਗੀਰ ਸਿੰਘ ਖੋਖਰ,ਵਿਜੈ ਸ਼ਰਮਾ, ਸੁਖਦੇਵ ਸਿੰਘ ਬਰਾੜ, ਜਗਵੀਰਨ ਕੌਰ ,ਸ਼ਵਿੰਦਰ ਪਾਲ ਕੌਰ ਨੇ ਕਿਹਾ ਕਿ ਕਿਸਾਨ ਆਗੂਆਂ ਨਾਲ 12 ਮੀਟਿੰਗਾਂ ਕਰਕੇ ਤਿੰਨ ਖੇਤੀ ਕਾਨੂੰਨਾਂ ਨੂੰ ਨੁਕਸਦਾਰ ਮੰਨ ਕੇ ਸੋਧਾਂ ਲਈ ਹਾਮੀ ਭਰ ਕੇ ਕਪਟੀ ਮੋਦੀ ਸਰਕਾਰ ਹੁਣ ਉਲਟਾ ਕਿਸਾਨਾਂ ਸਿਰ ਕਾਨੂੰਨ ਰੱਦ ਕਰਨ ਦੀ ਅੜੀ ਕਰਨ ਦਾ ਗਲਤ ਦੋਸ਼ ਲਗਾ ਰਹੀ ਹੈ ।ਕਿਸਾਨਾਂ ਦੇ ਸੰਘਰਸ਼ ਨੂੰ ਹੁਣ ਸਮੁੱਚੇ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਸਮੇਤ ਯੂ .ਐਨ.ਓ . ਤੋਂ ਭਰਵੀਂ ਹਮਾਇਤ ਮਿਲ ਚੁੱਕੀ ਹੈ ਤੇ ਕਿਸਾਨ ਅੰਦੋਲਨ ਜਨ ਅੰਦੋਲਨ ਬਣ ਚੁੱਕਾ ਹੈ ।ਬੁਲਾਰਿਆਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਰੱਦ ਕਰਨ ਸਮੇਤ ਸਾਰੀਆਂ ਕਿਸਾਨ ਮੰਗਾਂ ਤੁਰੰਤ ਮੰਨਣ ਦੀ ਕੇਂਦਰ ਦੀ ਭਾਜਪਾ ਹਕੂਮਤ ਤੋਂ ਜ਼ੋਰਦਾਰ ਮੰਗ ਕੀਤੀ ।ਬਾਅਦ ਵਿੱਚ ਸ਼ਹਿਰ ਦੇ ਬਜ਼ਾਰਾਂ ਵਿੱਚ ਜ਼ੋਰਦਾਰ ਰੋਸ ਮਾਰਚ ਕਰਦਿਆਂ ਸ਼ਹਿਰ ਦੇ ਦੁਕਾਨਦਾਰ ਵੀਰਾਂ ਨੂੰ ਸਾਰਾ ਦਿਨ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ।ਇਸ ਤੋਂ ਪਹਿਲਾਂ 25 ਮਾਰਚ ਨੂੰ ਕਿਸਾਨ ਆਗੂਆਂ ਨਾਲ ਮਿਲ ਕੇ ਸੰਘਰਸ਼ ਸਹਾਇਤਾ ਕਮੇਟੀ ਮੋਗਾ ਨੇ ਸਾਰੇ ਮੋਗਾ ਸ਼ਹਿਰ ਵਿੱਚ ਮੁਨਿਆਦੀ ਕਰਕੇ ਸ਼ਹਿਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਵੀ ਕੀਤੀ ਸੀ ।ਮਾਰਚ ਦੇ ਅਖੀਰ ਵਿੱਚ ਮੇਨ ਚੌਂਕ ਮੋਗਾ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਚੱਕਾ ਜਾਮ ਵਿੱਚ ਸ਼ਮੂਲੀਅਤ ਕੀਤੀ ।              ਜਾਰੀ ਕਰਤਾ :- ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ 

ਫਸਟ ਇਨਡੋਰ ਰੋਇੰਗ ਪੰਜਾਬ ਸਟੇਟ ਚੈਂਪੀਅਨਸ਼ਿਪ ਢੁੱਡੀਕੇ ਵਿਖੇ 28 ਮਾਰਚ ਨੂੰ ਜਸਬੀਰ ਸਿੰਘ ਗਿੱਲ

ਅਜੀਤਵਾਲ ਬਲਵੀਰ ਸਿੰਘ ਬਾਠ  

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ  28ਮਾਰਚ ਨੂੰ ਬਾਬਾ ਪਾਖਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਦੀਆਂ ਗਰਾਊਂਡਾਂ ਚ  ਫਾਸਟ ਇਨਡੋਰ ਰੋਇੰਗ ਪੰਜਾਬ ਸਟੇਟ ਚੈਂਪੀਅਨਸ਼ਿਪ ਹੋ ਰਹੀ ਹੈ  ਚੈਂਪੀਅਨਸ਼ਿਪ ਵਿੱਚ ਸਬ ਜੂਨੀਅਰ ਅਤੇ ਸਬ ਸੀਨੀਅਰ ਮੁਕਾਬਲੇ ਹੋਣਗੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ   ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਗੁਰਮੀਤ ਸਿੰਘ ਖੋਸਾ ਕੋਟਲੇ ਵਾਲੇ ਠੀਕ ਦਸ ਵਜੇ ਕਰਨਗੇ ਅਤੇ ਇਨਾਮਾਂ ਦੀ ਵੰਡ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਕਰਨਗੇ  ਵਿਸ਼ੇਸ਼ ਮਹਿਮਾਨ ਪੀ ਕੇ ਓਬਰਾਏ ਅਰਜਨਾ ਅਵਾਰਡੀ  ਅਤੇ ਮਨਿੰਦਰ ਕੌਰ ਵਿਰਕ ਪ੍ਰਧਾਨ ਪੰਜਾਬ  ਐਮਚਿਓਰ ਰੋਇੰਗ ਐਸੋਸੀਏਸ਼ਨ ਹੋਣਗੇ  ਸਰਕਾਰ ਦੀਆਂ ਕੋਬਡ 19 ਦੀਆਂ ਪਾਲਣਾ ਅਨੁਸਾਰ ਕੀਤੀਆਂ ਜਾਣਗੀਆਂ  ਇਸ ਸਮੇਂ ਸਕੱਤਰ ਪ੍ਰਧਾਨ ਮੋਗਾ ਰੋਇੰਗ ਐਸੋਸੀਏਸ਼ਨ ਇੰਦਰਪਾਲ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ  ਤੋਂ ਇਲਾਵਾ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ

ਕਿਸਾਨੀ ਅੰਦੋਲਨ ਕਾਲੇ ਬਿੱਲ ਰੱਦ ਕਰਵਾ ਕੇ ਹੀ ਦਮ ਲਵੇਗਾ ਸਰਪੰਚ ਜਸਬੀਰ ਕੌਰ ਹੇਰ

ਅਜੀਤਵਾਲ ਬਲਵੀਰ ਸਿੰਘ ਬਾਠ  ਸੈਂਟਰ ਸਰਕਾਰ ਵੱਲੋਂ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ ਜਿਸ ਦਾ ਦੇਸ਼ ਦੇ ਕਿਸਾਨਾਂ ਵੱਲੋਂ ਡਟ ਕੇ ਵਿਰੋਧ ਕਰਨ ਲਈ ਦਿੱਲੀ ਦੇ  ਬਾਡਰਾਂ ਤੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸਰਪੰਚ ਜਸਵੀਰ ਕੌਰ ਹੇਅਰ ਨੇ ਕੁੱਝ ਬੇਚਾਰਾ  ਸਾਂਝੀਆਂ ਕਰਦੇ ਹੋਏ ਕੀਤਾ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕਾਲੇ ਬਿੱਲ ਰੱਦ ਕਰਵਾ ਕੇ ਹੀ ਦਮ ਲਵੇਗਾ  ਕਿਉਂਕਿ ਅੱਜ ਪੰਜਾਬ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ ਜੁੜ ਚੁੱਕਿਆ ਹੈ ਅਤੇ ਸਭ ਧਰਮਾਂ ਦਾ ਸਾਂਝਾ ਤੇ ਸਭ ਤੋਂ ਵੱਡਾ ਕਿਸਾਨੀ ਅੰਦੋਲਨ ਮੰਨਿਆ ਜਾ ਰਿਹਾ ਹੈ  ਕਿਸਾਨੀ ਅੰਦੋਲਨ ਅੱਜ ਜਿੱਤ ਦੀਆਂ ਬਰੂਹਾਂ ਵੱਲ ਨੂੰ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਾਲੇ ਬਿੱਲ ਰੱਦ ਕਰਵਾ ਕੇ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਦਮ ਲਵੇਗਾ  ਅਤੇ ਜਿੱਤ ਕੇ ਹੀ ਵਾਪਸ ਘਰਾਂ ਨੂੰ ਮੋਡ਼ਨਗੇ ਕਿਸਾਨ ਆਗੂ  ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਭ ਨੂੰ ਲੋੜ ਹੈ ਕਿਸਾਨੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ  ਆਓ ਆਪਾਂ ਸਾਰੇ ਰਲ ਮਿਲ ਕੇ ਕਿਸਾਨ ਕਿਸਾਨੀ ਅੰਦੋਲਨ ਦਾ ਇਕ ਹਿੱਸਾ ਬਣ ਕੇ ਆਪਣੀ ਆਪਣੀ ਡਿਊਟੀ ਤਨਦੇਹੀ ਅਤੇ ਬਾਖ਼ੂਬੀ ਨਾਲ ਨਿਭਾਈਏ

 

ਬਿਰਧ ਆਸ਼ਰਮ ਸੇਵਾ ਸੁਸਾਇਟੀ ਮਹਿਲ ਕਲਾਂ ਵੱਲੋਂ ਕੁਲਵੰਤ ਸਿੰਘ ਟਿੱਬਾ ਸਨਮਾਨਤ  

ਮਹਿਲ ਕਲਾਂ/ਬਰਨਾਲਾ-ਮਾਰਚ 2021-(ਗੁਰਸੇਵਕ ਸਿੰਘ ਸੋਹੀ)

ਬਿਰਧ ਆਸ਼ਰਮ ਸੇਵਾ ਸੁਸਾਇਟੀ (ਰਜਿ) ਮਹਿਲ ਕਲਾਂ ਵੱਲੋਂ ਇਲਾਕੇ ਅੰਦਰ ਲੋਕ ਹਿੱਤਾਂ ਲਈ ਸਰਗਰਮ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ  ਕੁਲਵੰਤ ਸਿੰਘ ਟਿੱਬਾ ਨੂੰ ਲੋਕ ਹਿਤਾਂ ਦੀ ਰਾਖੀ ਲਈ ਸੁਰੂ ਕੀਤੀ ਮੁਹਿੰਮ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਆਸ਼ਰਮ ਦੇ ਪ੍ਰਧਾਨ ਅਤੇ ਪ੍ਰਸਿੱਧ ਬੁੱਤ ਤਰਾਸ਼ ਲਖਵੀਰ ਸਿੰਘ ਗੰਗੋਹਰ ਦੀ ਅਗਵਾਈ ਹੇਠ ਆਯੋਜਿਤ ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਸਥਾ ਦੇ ਆਗੂ ਡਾ. ਗੁਰਪ੍ਰੀਤ ਸਿੰਘ ਨਾਹਰ ਨੇ ਕਿਹਾ ਕਿ ਇਲਾਕੇ ਅੰਦਰ ਕੁਲਵੰਤ ਸਿੰਘ ਟਿੱਬਾ ਦੀ ਅਗਵਾਈ ਹੇਠ ਸਰਗਰਮੀ ਨਾਲ ਕੰਮ ਕਰ ਰਹੀ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਯਤਨਾਂ ਨਾਲ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਸੁਣਵਾਈ ਹੋਣ ਲੱਗੀ ਹੈ ਅਤੇ ਉਨ੍ਹਾਂ ਦੇ ਮਹੀਨਿਆਂ ਤੋਂ ਰੁਕੇ ਕਾਰਜ ਨੇਪਰੇ ਚੜ੍ਹਨ ਲੱਗੇ ਹਨ।ਡਾ. ਨਾਹਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਖੁਰਦ ਦੀਆਂ ਮਜਦੂਰ ਪਰਿਵਾਰ ਦੀਆਂ ਸਕੀਆਂ ਭੈਣਾਂ ਦੇ ਕਤਲ ਮਾਮਲੇ ਵਿੱਚ  ਕੁਲਵੰਤ ਸਿੰਘ ਟਿੱਬਾ ਵਲੋਂ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣ ਵਿਚ ਨਿਭਾਈ ਅਹਿਮ ਭੂਮਿਕਾ ਨਾਲ ਇਲਾਕਾ ਮਹਿਲ ਕਲਾਂ ਦਾ ਨਾਂ ਵੀ ਰੌਸ਼ਨ ਹੋਇਆ ਹੈ।ਇਸ ਮੌਕੇ ਕੁਲਵੰਤ ਸਿੰਘ ਟਿੱਬਾ ਨੇ ਬਿਰਧ ਆਸ਼ਰਮ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇਲਾਕੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫਤਰਾਂ ਵਿਚ ਪਰੇਸ਼ਾਨੀ ਆ ਰਹੀ ਹੈ,ਉਹ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹਨ ਤਾਂ ਕਿ ਪੀਡ਼ਤ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਰਧ ਆਸ਼ਰਮ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਗੰਗੋਹਰ, ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਖ਼ਾਲਸਾ, ਨੀਲਾ ਸਿੰਘ ਮਹਿਲ ਕਲਾਂ, ਕੌਰ ਸਿੰਘ, ਗੁਰਪਿਆਰ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਏਸ਼ੀਅਨ ਸਾਇਕਲਿੰਗ ਕਨ   ਫੈਡਰੇਸ਼ਨ ਦੇ ਉਪ ਪ੍ਰਧਾਨ ਚੁਣੇ।

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਭਾਰਤ ਤੇ ਏਸ਼ੀਆ ਚ ਸਾਈਕਲਿੰਗ ਦੀ ਖੇਡ ਨੂੰ ਵਧਾਵਾ ਦੇਣ ਲਈ ਅੱਜ ਦੁਬਈ ਵਿੱਚ ਏਸ਼ੀਅਨ ਸਾਈਕਲਿੰਗ ਕੰਨਫੈੱਡਰੇਸ਼ਨ ਦੀ ਬੈਠਕ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੂੰ ਏ ਸੀ ਸੀ ਮੈਰਿਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਯੂ ਸੀ ਆਈ ਦੇ ਪ੍ਰਧਾਨ ਡੇਵਿਡ ਲੈਂਪੀਰਟੀਐਟ ਅਤੇ ਏ ਸੀ ਸੀ ਦੇ ਪ੍ਰਧਾਨ ਓਬਾਮਾ ਅਲ ਸਫਰ  ਨੇ ਇਹ ਐਵਾਰਡ ਦਿੱਤਾ। ਇਸ ਉਨ੍ਹਾਂ ਨੇ ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦਾ ਉੱਪ ਪ੍ਰਧਾਨ ਵੀ ਚੁਣਿਆ ਗਿਆ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਨਫੈਡਰੇਸ਼ਨ ਦੇ ਉਪ ਪ੍ਰਧਾਨ ਵਜੋਂ ਮੇਰੀ ਕੋਸ਼ਿਸ਼ ਰਹੇਗੀ ਕਿ ਏਸ਼ੀਆ ਦੇ ਨਾਲ ਨਾਲ ਪੰਜਾਬ ਚ ਵੀ ਸਾਈਕਲਿੰਗ ਦੀ ਖੇਡ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ।

ਪਿੰਡ ਲੋਧੀਵਾਲਾ ਦੇ 22 ਸਾਲਾ ਨੌਜਵਾਨ ਬਲਕਰਨ ਸਿੰਘ ਸੰਧੂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਲਾਲ ਕੀਤੇ ਸ਼ਰਧਾ ਦੇ ਫੁੱਲ ਭੇਟ  -VIDEO

ਸਿੱਧਵਾਂਬੇਟ/ ਜਗਰਾਉਂ , ਮਾਰਚ 2021( ਡਾ ਮਨਜੀਤ ਸਿੰਘ ਲੀਲ੍ਹਾ  )-   

ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਲਈ ਆਪਣੇ ਟਰੈਕਟਰ-ਟਰਾਲੀ 'ਤੇ ਰਾਸ਼ਨ ਤੇ ਬਾਲਣ ਲਿਜਾਣ ਸਮੇਂ ਪਾਣੀਪਤ (ਹਰਿਆਣਾ) ਵਿਖੇ ਸੜਕ ਹਾਦਸੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਲਾਗਲੇ ਪਿੰਡ ਲੋਧੀਵਾਲਾ ਦੇ 22 ਸਾਲਾ ਨੌਜਵਾਨ ਬਲਕਰਨ ਸਿਘ ਸੰਧੂ ਪੁੱਤਰ ਕਿਸਾਨ ਪਵਿੱਤਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਨਜ਼ਦੀਕੀ ਗੁਰਦੁਆਰਾ ਬਾਓਲੀ ਸਾਹਿਬ ਸੋਢੀਵਾਲਾ  ਵਿਖੇ ਹੋਇਆ । ਅੰਤਿਮ ਅਰਦਾਸ ਉਪਰੰਤ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਐਸ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਜ਼ਿਲਾ ਲੁਧਿਆਣਾ ਦਿਹਾਤੀ ਸ਼੍ਰੋਮਣੀ ਅਕਾਲੀ ਦਲ, ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ,ਕਾਂਗਰਸੀ ਆਗੂ ਪ੍ਰੀਤਮ ਸਿੰਘ ਅਖਾੜਾ, ਕਿਸਾਨ ਆਗੂ ਬਲਦੇਵ ਸਿੰਘ ਜੀਰਾ, ਕਿਸਾਨ ਆਗੂ ਨਿਰਮਲ ਸਿੰਘ ਭੁਮਾਲ, ਅਧਿਆਪਕ ਆਗੂ ਇੰਦਰਜੀਤ ਸਿੰਘ ਸਿੱਧੂ, ਭਾਈ ਬਲਜੀਤ ਸਿੰਘ ਸੋਢੀਵਾਲ਼ਾ ਨੇ ਆਖਿਆ ਕਿ ਭਾਵੇਂ ਹਰ ਇਨਸਾਨ ਨੇ ਇਸ ਫ਼ਾਨੀ ਦੁਨੀਆਂ ਨੂੰ ਛੱਡਕੇ ਇਕ ਦਿਨ ਚਲੇ ਜਾਣਾ ਹੈ ਪਰ ਜੋ ਇਨਸਾਨ ਸਮਾਜ ਲਈ ਕੁਝ ਕਰਕੇ ਇਸ ਦੁਨੀਆਂ ਤੋਂ ਜਾਂਦਾ ਹੈ ਉਸ ਦੀ ਸ਼ਹਾਦਤ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣ ਜਾਂਦੀ ਹੈ ।  ਇਸ ਮੌਕੇ 'ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਸ਼ੋਕ ਸੰਦੇਸ਼ ਭੇਜੇ ਗਏ । ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਵਾਈਸ ਚੇਅਰਮੈਨ ਵਰਦੀਪ ਸਿੰਘ ਦੀਪਾ, ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਕਾਂਗਰਸੀ ਆਗੂ ਮਨੀ ਗਰਗ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਤਪਾਲ ਸਿੰਘ ਦੇਹਡ਼ਕਾ ,ਪ੍ਰੋ ਕਰਮ ਸਿੰਘ ਸੰਧੂ ,ਸਰਦਾਰ ਮੇਜਰ ਸਿੰਘ ਛੀਨਾ , ਸਰਪੰਚ ਪਰਮਜੀਤ ਸਿੰਘ, ਸਰਪੰਚ ਜੋਗਿੰਦਰ ਸਿੰਘ ਮਲਸੀਹਾਂ ਬਾਜਣ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ, ਸਰਪੰਚ ਜਗਜੀਤ ਸਿੰਘ ਤਿਹਾੜਾ, ਸਰਪੰਚ ਜਤਿੰਦਰਪਾਲ ਸਿੰਘ ਸਫ਼ੀਪੁਰਾ, ਸਰਪੰਚ ਰਣਜੀਤ ਸਿੰਘ, ਸੁਭਾਸ਼ ਮਿੱਤਲ, ਜਗਜੀਤ ਸਿੰਘ ਕਾਉਂਕੇ, ਜਗਤ ਟੂਸਾ, ਅਰਸ ਗਰੇਵਾਲ, ਅਮਨ ਥਿੰਦ, ਅਵੀ ਗਰੋਵਰ, ਤਨਵੀਰ ਮੁੱਲਾਂਪੁਰ, ਪਵੀ ਵਿਰਕ, ਮਨਪ੍ਰੀਤ ਭੱਠਲ, ਤੇਜਿੰਦਰ ਸਿੰਘ ਲੋਧੀਵਾਲਾ  , ਇੰਦਰਜੀਤ ਸਿੰਘ ਲੋਧੀਵਾਲਾ, ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ, ਕਿਸਾਨ ਆਗੂ ਗੁਰਮੇਲ ਸਿੰਘ ਰੂਮੀ, ਕੁਲਦੀਪ ਸਿੰਘ ਗਿੱਲ, ਸਾਬਕਾ ਸਰਪੰਚ ਅਵਤਾਰ ਸਿੰਘ, ਜਥੇਦਾਰ ਸੁਖਦੇਵ ਸਿੰਘ ਗਿੱਦੜਵਿੰਡੀ, ਗੁਰਸਰਨ ਸਿੰਘ, ਭੋਲਾ ਪੰਡਿਤ, ਜੈਲਦਾਰ ਗੁਰਦੀਪ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਸਨਮਾਨ ਸਮਾਗਮ 

ਲੁਧਿਆਣਾ,ਮਾਰਚ 2021--(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-

ਅੱਜ ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਪਿੰਡ ਮਲਕ ਪੁਰ ਵਿਖੇ ਮਨਪ੍ਰੀਤ ਸਿੰਘ ਇਆਲੀ ਐਮ ਐਲ ਏ  ਹਲਕਾ ਦਾਖਾ ਦੀ ਅਗਵਾਈ ਵਿਚ  ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨਾਂ ਗੁਰਦੀਪ ਸਿੰਘ ਗੋਸ਼ਾ ਯੂਥ ਅਕਾਲੀ ਦਲ  ਲੁਧਿਆਣਾ ਸ਼ਹਿਰੀ , ਪ੍ਰਭਜੋਤ ਸਿੰਘ ਧਾਲੀਵਾਲ ਯੂਥ ਅਕਾਲੀ ਦਲ  ਲੁਧਿਆਣਾ ਦਿਹਾਤੀ ਨੂੰ ਸਨਮਾਨਿਤ ਕੀਤਾ ਗਿਆ ।  ਅਸੀਂ  ਉਮੀਦ ਕਰਦੇ ਹਾਂ ਤੇ ਵਧਾਈ ਦਿੰਨੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ  ਲੀਡਰਸ਼ਿਪ ਦਾ ਜਿੰਨਾ ਨੇ ਇਹ ਦੋ ਸਾਬਿਤ ਸੂਰਤ ਸਿੱਖ ਨੌਜਵਾਨਾਂ ਨੂੰ ਇਹ ਜਿੰਮੇਵਾਰੀ ਸੌਂਪੀ । ਜੋ ਸ਼੍ਰੋਮਣੀ ਅਕਾਲੀ ਦਲ ਤੇ ਇਹ ਇਲਜ਼ਾਮ ਲਗਦਾ ਸੀ ਕਿ ਸਿੱਖ ਨੌਜਾਵਨੀ ਤੇ ਪੰਥਕ ਰਵਾਇਤਾਂ ਤੋਂ ਦੂਰ ਚਲਾ ਗਿਆ ਸੀ ।   ਅਸੀਂ ਉਮੀਦ ਕਰਦੇ ਹਾਂ ਕਿ  ਇਹ ਨੌਜਵਾਨ  ਸਿੱਖ  ਰਵਾਇਤਾਂ ਤੇ  ਪੰਥਕ ਮੁੱਦਿਆਂ ਨੂੰ ਪਹਿਲ ਦਿੰਦੇ ਹੋਏ ਪੰਥਕ ਰਾਜਨੀਤੀ ਚ ਨਵੀਆਂ ਲੀਹਾਂ ਉੱਤੇ ਪਹਿਰਾ ਦੇਣਗੇ ਤੇ ਸਿੱਖ ਨੌਜਵਾਨਾਂ ਨੂੰ ਪੰਥਕ ਰਾਜਨੀਤੀ ਚ ਨਾਲ ਲੈ ਕੇ  ਪੰਥ ਦੀ ਚੜ੍ਹਦੀ ਕਲਾ ਲਈ ਸਿੱਖ ਨੌਜਾਵਨੀ ਨੂੰ ਜਾਗਰੂਕ ਕਰਨਗੇ ਇਹੀ ਆਸ ਕਰਦੇ  ਹਾਂ । ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਤੋਂ ਵੀ ਵਧੇਰੇ ਸਿੱਖ ਚਿਹਰਿਆਂ ਨੂੰ ਤੇ ਪੰਥਕ ਰਵਾਇਤਾਂ ਨੂੰ ਪਹਿਲ ਦੇਵੇਗਾ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ  ਜਾਣਿਆ ਜਾਂਦਾ ਹੈ । ਇਸ ਮੌਕੇ ਅਕਾਲੀ ਆਗੂ ਮਨਦੀਪ ਸਿੰਘ  ਸਿੱਧੂ  ਅਤੇ  ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਬਾਬਾ ਜੰਗ ਸਿੰਘ  ,ਭਾਈ ਭਵਨਦੀਪ ਸਿੰਘ ਪਰੈਟੀ ਗਿੱਲ ਅੰਮ੍ਰਿਤਪਾਲ ਸਿੰਘ ਮਲਕ ਪੁਰ ਮਨੀ ਗਰੇਵਾਲ ਬੁਟਾਹਰੀ ਸਾਬਕਾ ਬਲਾਕ ਸੰਮਤੀ ਮੈਂਬਰ ਯੂਥ ਅਕਾਲੀ ਦਲ ਬਾਦਲ ਜਗਰਾਜ ਖਹਿਰਾ ਹਰਸ਼ ਸੰਧੂ ਸਾਹਨੇਵਾਲ ਅਮਰਿੰਦਰ ਬੁਲਾਰਾ ਵਰਪਰੀਤ ਮਲਕਪੁਰ ਸਨੀ ਮਲਕਪੁਰ ਯਾਦਵਿੰਦਰ ਸਿੰਘ ਯਾਦੂ ਜਗਮੋਹਨ ਦਿਓਲ ਸੋਨੂ ਢਾਡੀ ਅਪਜਿੰਦਰ ਸਿੰਘ ਗੋਲਡੀ ਹੈਰੀ ਲੁਹਾਰਾ ਹਾਜਰ ਸਨ ।

ਪਿੰਡ ਅਲਕਡ਼ੇ ਦਾ ਵਿਕਾਸ ਸ਼ਹਿਰੀ ਤਰਜ਼ ਤੇ ਕਰਵਾ ਕੇ ਨਕਸ਼ਾ ਬਦਲਿਆ ਜਾ ਰਿਹਾ ਹੈ।  

 ਭਦੌੜ /ਬਰਨਾਲਾ -ਮਾਰਚ-(ਗੁਰਸੇਵਕ ਸਿੰਘ ਸੋਹੀ)- ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਐਮ,ਐਲ,ਏ ਬੀਬੀ ਸੁਰਿੰਦਰ ਕੌਰ ਵਾਲੀਆ ਦੇ ਯਤਨਾਂ ਸਦਕਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਲਕੜੇ ਵਿਖੇ ਸਰਪੰਚ ਬਲਦੇਵ ਕੌਰ ਦੀ ਅਗਵਾਈ ਵਿੱਚ 1080 ਫੁੱਟ ਸੀਵਰੇਜ ਪਾਈਪ ਲਾਈਨ ਪਾ ਕੇ ਪਿੰਡ ਵਿੱਚ ਪਏ ਬਹੁਤ ਸਾਲਾਂ ਤੋਂ ਗੰਦੇ ਪਾਣੀ ਦਾ ਨਿਕਾਸ ਕੀਤਾ ਗਿਆ। ਇਸ ਸਮੇਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਮੰਤਰੀ ਗੁਰਪ੍ਰੀਤ ਕਾਂਗੜ ਦਾ ਧੰਨਵਾਦ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਰ: ਬਲਦੇਵ ਕੌਰ ਦੇ ਸਪੁੱਤਰ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕੇ ਸਰਕਾਰਾਂ ਦੀਆਂ ਗ੍ਰਾਂਟਾਂ ਨਾਲ-ਨਾਲ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਸ਼ਹਿਰੀ ਤਰਜ ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ 17 ਲੱਖ ਦੀ ਲਾਗਤ ਨਾਲ ਇੰਟਰਲੌਕ ਗਲੀਆਂ ਵਿਚ ਲਾ ਕੇ ਨਾਲੀਆਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ 350 ਲੱਖ ਦੀ ਲਾਗਤ ਨਾਲ ਗਰਾਊਂਡ ਬਣਾਇਆ ਗਿਆ। ਉਨ੍ਹਾਂ ਕਿਹਾ ਕੇ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਪੰਚਾਇਤ ਵੱਲੋਂ ਸਰਕਾਰਾਂ ਦੀਆਂ ਗ੍ਰਾਂਟਾਂ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਕਰਵਾ ਕੇ ਪਿੰਡ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ ਤੇ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਮੂਹ ਪਿੰਡ ਵਾਸੀਆਂ ਤੇ ਸਰਕਾਰਾਂ ਦੇ ਨਾਲ-ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਪਿੰਡ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਮਤਾ ਪਾਇਆ ਜਾਂਦਾ ਹੈ ਤਾ ਪਿੰਡ ਵਾਸੀ ਅੱਗੇ ਆ ਕੇ ਪੰਚਾਇਤ ਨਾਲ ਖੜ੍ਹ ਕੇ ਆਪਣੇ ਵੱਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ ।ਇਸ ਮੌਕੇ ਪੰਚ ਲਖਵਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਬਲੌਰ ਸਿੰਘ, ਪੰਚ ਬਲਵੀਰ ਸਿੰਘ ਫੌਜੀ, ਪੰਚ ਜਸਵੀਰ ਸਿੰਘ, ਪੰਚ ਗੁਰਦੀਪ ਸਿੰਘ, ਬਲਬੀਰ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ ਪੰਚ ਆਦਿ ਹਾਜ਼ਰ ਸਨ ।