ਨਵੀਂ ਦਿੱਲੀ, ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਦਿੱਲੀ ਦਾ ਸਿਆਸੀ ਢਾਂਚਾ ਸਿੱਖਾਂ ਨਾਲ ਜੁੜੇ ਮਸਲੇ ’ਤੇ ਚੰਦ ਘੰਟਿਆਂ ’ਚ ਪੁੱਠੇ ਪਰਤ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਲਈ ਘੰਟਿਆਂ ਬੱਧੀ ਘਰੇੜ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਹੋ ਗਿਆ ਹੈ। ਜਿਸ ਦੀ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸੂਤਰਾਂ ਨੇ ਕੀਤੀ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਚੋਣ ਡਾਇਰਟੋਰੇਟ ਨੇ 25 ਅਪ੍ਰੈਲ ਨੂੰ ਹੋਣ ਵਾਲੇ ਚੋਣਾਂ ਸਬੰਧੀ ਨੋਟੀਫਿਕੇਸ਼ਨ ’ਚ ਅਕਾਲੀ ਦਲ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਸੀ। ਜਦੋਂ ਕਿ ਛੇ ਹੋਰਨਾਂ ਪਾਰਟੀਆਂ ਨੂੰ ਚੋਣ ਲੜਨ ਦੇ ਯੋਗ ਦੱਸਿਆ ਗਿਆ ਸੀ। ਆਖਿਆ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸਫ਼ਾਂ ਨਾਲ ਜੁੜਿਆ ਮਸਲਾ ਮੀਡੀਆ ’ਤੇ ਭਖਣ ਕਰਕੇ ਦਿੱਲੀ ਸਰਕਾਰ ਨੂੰ ਬੈਕਫੁੱਟ ’ਤੇ ਆਉਣਾ ਪਿਆ। ਚੋਣ ਨਿਸ਼ਾਨ ਅਲਾਟ ਨਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮਿਸ਼ਨ ਵੱਲੋਂ ਪਾਰਟੀ ਨੂੰ ਚੋਣ