ਨਵੀਂ ਦਿੱਲੀ, ਸਤੰਬਰ 2020-(ਏਜੰਸੀ ) ਕੇਂਦਰ ਸਰਕਾਰ ਦੇ ਤਿੰਨ ਬਿੱਲਾਂ ਨੂੰ ਸੰਸਦ ਵਿਚ ਪਾਸ ਕਰਵਾਉਣ ਨੂੰ ਲੈ ਕੇ ਪੂਰੇ ਦੇਸ਼ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ, ਇਹ ਤਿੰਨੋਂ ਬਿੱਲ ਖੇਤੀ ਨਾਲ ਜੁੜੇ ਹਨ, ਪਰ ਸਾਰੇ ਵਿਰੋਧਾਂ ਤੋਂ ਬਾਅਦ ਵੀ ਸਰਕਾਰ ਇਨ੍ਹਾਂ ਨੂੰ ਪਾਸ ਕਰ ਰਹੀ ਹੈ। ਹੁਣ ਸਰਕਾਰ ਨੇ ਲੋਕ ਸਭਾ ਵਿਚ ਖੇਤੀ ਉਤਪਾਦਨ ਵਪਾਰ ਤੇ ਵਣਜ (ਤਰੱਕੀ ਤੇ ਸਹੂਲਤ) ਬਿੱਲ ਮਤਲਬ Farmers Produce Trade and Commerce (Promotion and Facilitation) Ordinance 2020 ਬਿੱਲ ਪਾਸ ਕਰ ਦਿੱਤਾ ਹੈ।