You are here

ਪੰਜਾਬ

VK SINGH REVIEWS COVID19 MEASURES BEING UNDERTAKEN IN LUDHIANA

DIRECTS DISTRICT ADMINISTRATION TO COVER MAXIMUM NUMBER OF PEOPLE THROUGH VACCINATION

HOLDS MEETING WITH SENIOR DISTRICT ADMINISTRATION OFFICIALS AT BACHAT BHAWAN TODAY

Ludhiana, April 2021(Iqbal Singh Rasulpur)-

 VK Singh, IAS, Secretary, Ministry of Textiles, Government of India today reviewed the Covid19 measures being undertaken by District Administration Ludhiana and showed satisfaction. He chaired a meeting regarding Covid19 at Bachat Bhawan, here, that was attended by Principal Secretary Health Hussan Lal, Deputy Commissioner Varinder Kumar Sharma, Commissioner of Police Rakesh Agrawal, ADC (D) Sandeep Kumar, SSP Ludhiana (Rural) Charanjit Singh Sohal, SSP Khanna Gursharandeep Singh Grewal, Civil Surgeon Dr Sukhjeevan Kakkar, besides several others.

 During the meeting, the Deputy Commissioner briefed VK Singh about the steps being undertaken by the District Administration regarding Covid19 and assured that there is ample availability of beds, oxygen, vaccines, medicines etc for treating the patients. He also briefed him that to keep a close watch on the entire situation, senior officials have been made incharge of different aspects of Covid19.

 ADC (D)-cum-Nodal Officer Covid19 Sandeep Kumar also gave a detailed presentation in this regard. He also said that the District Administration has also started "Vaccination at Doorstep" initiative, under which vaccination camps are being organised in different parts of the district. He said that till date, 3.32 lakh people have been vaccinated in district Ludhiana. He added under the ‘Vaccine at Doorsteps’ initiative, there is no need to go and stand in the queue at the vaccination centre as now health teams will visit particular area/factory/village/residential society or private and commercial establishments for which the need is just to dial up administration for vaccination camp in their localities or premises.

 VK Singh showed satisfaction over the arrangements being undertaken by District Administration Ludhiana and directed them to intensify their vaccination drive. He urged them to motivate the residents to get vaccinated at the earliest as it is a weapon to weed out Covid19 from our society.

Hero Motors Company Unveils its New Plant at Hi-Tech Cycle Valley Dhanansu

Plant inaugurated by Punjab Industries Minister Sunder Sham Arora

Arora also inaugurates 8.5 km long & 100-feet wide approach road to cycle valley

Says several big companies willing to set up their plants in this cycle valley

Ludhiana, April 2021 (Iqbal Singh Rasulpur)-

Punjab Industries Minister Sunder Sham Arora today inaugurated new plant of Hero Motors Company at Hi-Tech Cycle Valley, village Dhanansu, near here. Earlier, the cabinet minister also inaugurated the 8.5 km long and 100 feet wide approach road (connecting Chandigarh Road to cycle valley), that has been constructed by PSIEC with a cost of Rs 66 crore.

He was also accompanied by Hero Motors Company CMD Pankaj Munjal, PSIEC Chairman Gurpreet Singh Bassi, PMIDB Chairman Amarjit Singh Tikka, Punjab Youth Development Board chairman Sukhwinder Singh Bindra, Senior Congress leader Satwinder Kaur Bitti, SDM Dr Baljinder Singh Dhillon, besides several others.

While speaking on the occasion, Pankaj Munjal informed that the Cycle Valley is a critical element in establishing HMC's global engineering & manufacturing chain with R&D facilities centred in Europe and manufacturing in India

He said that Hero E Cycles Ltd Factory is a major component of Hero Motors Company's (HMC) ambition to make India a global manufacturing hub of premium bicycles and E Cycles

He said that the factory will help HMC augment is production capacity to 10 million units annually, with a production of 4 million premium bicycles & E Cycles, majorly for global consumption. Along with the new plant, Hero E Cycle Valley will also house a series of international component suppliers to achieve complete localisation of manufacturing in India

Cabinet Minister Sunder Sham Arora said that this new hi-end export-oriented manufacturing plant at the ambitious Cycle Valley, will help in the generation of thousands of jobs and marks a major leap for the 'Make in India' initiative. He said that the opening of the new plant by HMC marks the first phase of operationalization of the Cycle Valley. 

Spread across a sprawling 100 acres, the Valley is expected to employ over 9,000 people when fully operational. The Park is establishing a complete ecosystem for international component suppliers to localise production and help India eliminate its dependence on premium component imports.

He said that the Capt Amarinder Singh led Punjab government is committed for promoting industry in the state and that is why, several big companies have decided to set up their mega units here. He said that very soon, many other companies would also be setting up their units in cycle valley Dhanansu. He said that it would not only boost economy of the state but would also generate employment for thousands of Punjabi youth.

While 50 acres of the Valley houses the Hero E Cycles Factory, another 50 acres has been marked for a dedicated Suppliers Park. With HMC's global design, engineering and R&D facilities centred in Europe (Germany and UK), Hero E Cycle Valley has been envisaged as the manufacturing hub to meet the rising demand for global exports.

Pankaj Munjal said that over Rs, 1,000 crore is being undertaken over two years in total outlay to operationalise the E Cycle Valley and grow Hero International in EU & UK. While HMC is spending Rs 350 crore in operationalising the E Cycle Valley, the vendors are bringing in an estimated Rs 400 crore. Additionally, HMC plans to further invest Rs. 300 Crore over the next couple of years to fortify its brands, R&D and distribution across EU & UK. which becomes a pivot for its global ambitions.

He said that HMC is already in advanced talks to finalise a Joint Venture with an international player for Electric Motor localization and another JV for manufacturing international quality Alloy frames, suspension and CVT in India. Premium bicycle parts maker Spur Technologies, a subsidiary of Hero Motors Company, has already set up a manufacturing unit at the Valley.

With hi end component localization and innovation center, the ecosystem is expected to upgrade HMC's manufacturing capability to make bicycles priced at USD 150-500, and e-bikes USD 1000 to 5000 against USD 60 today. The best in class ecosystem and a 'Make in India' hub will enable India to become a global hub of manufacturing international quality bicycles, E Bikes and Auto components.

ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ ਸਰਪੰਚ ਦੀਪਾ

ਨਾਨਕਸਰ ਕਲੇਰਾਂ ਬਲਵੀਰ ਸਿੰਘ ਬਾਠ  

ਇਤਿਹਾਸਕ ਪਿੰਡ ਪਾਤਸ਼ਾਹੀ ਛੇਵੀਂ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਗੁਰੂਸਰ ਕਾਉਂਕੇ  ਚ ਚੱਲ ਰਹੇ ਵਿਕਾਸ ਕਾਰਜਾਂ  ਪਰ ਅੱਜ ਪਿੰਡ ਦੀ ਪੰਚਾਇਤ ਦਾ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ  ਇਸ ਸਮੇਂ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਮਾਜਸੇਵੀ ਆਗੂ ਸਰਪੰਚ ਗੁਰਪ੍ਰੀਤ ਸਿੰਘ ਦੀਪਾ ਨੇ ਕਿਹਾ  ਕੇ ਪਿੰਡ ਦੇ ਵਿਕਾਸ ਕਾਰਜ ਬਿਨਾਂ ਪੱਖਪਾਤ ਤੋਂ ਬਿਨਾਂ ਭੇਦਭਾਵ ਤੋਂ ਕੀਤੇ ਜਾਣਗੇ ਪਿੰਡ ਗੁਰੂਸਰ ਕਾਉਂਕੇ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ  ਇਸ ਸਮੇਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖੇਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਦੇਣ ਅੱਜ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ  ਅਤੇ ਪੰਜਾਬ ਦੇ ਹਰੇਕ ਪਿੰਡਾਂ ਚ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਹਨ  ਉਨ੍ਹਾਂ ਪੰਚਾਇਤ ਦਾ ਸਨਮਾਨ ਕਰਨ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਤੋਂ ਵੀ ਵੱਧ ਆਉਣ ਵਾਲੇ ਸਮੇਂ ਚ ਵਿਕਾਸ ਕਾਰਜ ਆਰੰਭੇ ਜਾਣਗੇ  ਇਸ ਸਮੇਂ ਪੰਚਾਇਤ ਮੈਂਬਰ ਕੁਲਦੀਪ ਸਿੰਘ ਮੈਂਬਰ ਪ੍ਰਿਤਪਾਲ ਸਿੰਘ ਮੈਂਬਰ ਕਮਲਾ ਮੈਂਬਰ ਜਗਦੀਸ਼ ਸਿੰਘ ਮੈਂਬਰ ਗੁਲਜ਼ਾਰ ਸਿੰਘ ਰਣਧੀਰ ਸਿੰਘ ਧੀਰਾ ਜੋਧ ਸਿੰਘ  ਮੈਂਬਰ ਸੋਮਾ ਸਿੰਘ  ਜਥੇਦਾਰ ਜੋਗਿੰਦਰ ਸਿੰਘ ਬਲਬੀਰ ਸਿੰਘ ਬਾਠ ਲਵਪ੍ਰੀਤ ਸਿੰਘ ਅਨਮੋਲ ਸਿੰਘ ਸੁਰਿੰਦਰ ਸਿੰਘ ਬਲਵੀਰ ਸਿੰਘ  ਬੂਟਾ ਸਿੰਘ ਰਾਣਾ ਸਿੰਘ ਤੋਂ ਇਲਾਵਾ ਵੱਡੇ ਪੱਧਰ ਤੇ ਨਗਰ ਨਿਵਾਸੀ ਹਾਜ਼ਰ ਸਨ

ਕਿਸਾਨ ਮੋਰਚਾ ਜਿੱਤਣ ਤੱਕ ਅਡਾਨੀ ਦੇ ਸੈਲੋ ਵਿਚੋ ਨਹੀ ਕੱਡਣ ਦਿੱਤੀ ਜਾਵੇਗੀ ਕਣਕ-ਜੀਰਾ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੁਆਰਾ ਅਡਾਨੀ ਦੇ ਸੈਲੋ ਅੱਗੇ ਅੱਜ ਵੀ ਜਾਰੀ ਰਿਹਾ। ਮੋਗਾ ਪ੍ਰਸ਼ਾਸਨ ਵੱਲੋ ਸੰਯੁਕਤ ਕਿਸਾਨ ਮੋਰਚੇ ਨੂੰ ਲਿਖਤੀ ਚਿਠੀ ਲਿਖ ਕੇ ਮੰਗ ਕੀਤੀ ਸੀ ਕਿ ਕਣਕ ਦੀ ਭਰੀ ਹੋਈ ਟਰੇਨ ਨੂੰ ਜਾਣ ਦਿੱਤਾ ਜਾਵੇ ਤਾ ਜੋ ਟਰੇਨ ਵਿੱਚ ਪਈ ਕਣਕ ਖਰਾਬ ਨਾ ਹੋਵੇ। ਕਣਕ ਖਰਾਬ ਹੋਣ ਦੀ ਹਾਲਤ ਵਿਚ 9 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਭਰਨੇ ਪੈਣੇ ਸਨ। ਪ੍ਰਸਾਸ਼ਨ ਦੇ ਲਿਖਤੀ ਪੱਤਰ ਤੇ ਵਿਚਾਰ ਕਰਨ ਤੋ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਰੇਲ ਗੱਡੀ ਛੱਡਣ ਦਾ ਫੈਸਲਾ ਕੀਤਾ। ਪਰੰਤੂ ਸਥਾਨਕ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਇਸ ਸਮੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਸੁਖਵਿੰਦਰ ਕੌਰ, ਤੇ ਜਰਨਲ ਸਕੱਤਰ ਬਲਦੇਵ ਸਿੰਘ ਜੀਰਾ ਨੇ ਧਰਨੇ ਵਿੱਚ ਬੋਲਦਿਆਂ ਆਖਿਆ ਕਿ ਬੇਸੱਕ ਜਥੇਬੰਦੀ ਤੇ ਸਥਾਨਕ ਲੋਕ ਰੇਲ ਗੱਡੀ ਛੱਡਣ ਦੇ ਵਿਰੁੱਧ ਹਨ ਪਰ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਲਿਖਤੀ ਭਰੋਸਾ ਦੇਵੇ ਕਿ ਜਿਨ੍ਹਾਂ ਚਿਰ ਕਾਲੇ ਕਾਨੂੰਨਾਂ ਤੇ ਮੋਰਚਾ ਚੱਲ ਰਿਹਾ ਹੈ ਉਨੀ ਦੇਰ ਹੋਰ ਗੱਡੀ ਨਹੀ ਭਰੀ ਜਾਵੇਗੀ। ਇਸੇ ਤਹਿਤ ਜਿਲਾ ਮੈਨੇਜਰ ਐਫ ਸੀ ਆਈ ਤੇ dsp ਮੋਗਾ ਨੇ ਕਿਸਾਨ ਜਥੇਬੰਦੀ ਨੂੰ ਲਿਖਤੀ ਭਰੋਸਾ ਦਿੱਤਾ ਤੇ ਸਟੇਜ ਤੇ ਆ ਕੇ ਬੋਲ ਕੇ ਵੀ ਭਰੋਸਾ ਦਿਵਾਇਆ ਕਿ ਮੋਰਚਾ ਨਿਬੜਨ ਤੱਕ ਕੋਈ ਵੀ ਗੱਡੀ ਨਹੀ ਭਰੀ ਜਾਵੇਗੀ। ਆਗੂਆਂ ਨੇ ਆਖਿਆ ਕਿ ਧਰਨਾ ਲਗਾਤਾਰ ਜਾਰੀ ਰਹੇਗਾ। ਅਜ ਦੇ ਧਰਨੇ ਵਿੱਚ ਟਹਿਲ ਸਿੰਘ ਝੰਡੇਆਣਾ, ਨਛੱਤਰ ਸਿੰਘ ਪਰੇਮੀ, ਗੁਰਟੇਕ ਸਿੰਘ, ਮਨਜੀਤ ਸਿੰਘ ਤੇ ਸੈਕੜੇ ਕਿਸਾਨ ਤੇ ਔਰਤਾਂ ਸਾਮਲ ਹੋਏ

  ਮੁਹੱਬਤ  ✍️ ਵੀਰਪਾਲ ਕੌਰ (ਕਮਲ  )

ਕਵਿਤਾਵਾਂ  

ਮੁਹੱਬਤ  

ਮੁਹੱਬਤ ਦੀ ਇਹ ਵੀ ਹੱਦ ਹੈ  

ਕਦੇ ਸ਼ਹਿਰ ਛੱਡਣਾ ਪੈਂਦਾ ਹੈ  

ਮਹਿਬੂਬ ਦਾ  

ਤੇ ਕਦੇ  

ਜਿਉਂਦੀ ਲਾਸ਼ ਬਣ ਕੇ  

ਜਿਊਣਾ ਪੈਂਦਾ ਹੈ  

ਉਸ ਦੇ ਹੀ ਸ਼ਹਿਰ ਵਿੱਚ  

ਕਿਰਦਾਰ ਮੇਰੇ ਤੇ 

ਲਾਇਆ ਦਾਗ ਤੂੰ 

ਆਪ ਹੀ ਆਪਣਾ ਦਾਮਨ ਧੋ ਦਿਓ  

ਚਰਿੱਤਰਹੀਣ  

ਜੇ ਮੈਂ ਹੋਗੀ  

ਤੂੰ ਕਿਹੜਾ ਦੱਸੀ  ?

ਖ਼ੁਦਾ ਹੋ ਗਿਓਂ  ।

ਮੈਂ ਕਵਿਤਾ ਲਿਖਣ ਲਗਦੀ ਹਾਂ  

ਲਿਖਦੀ ਹਾਂ  

ਆਪਣੀ ਕਹਾਣੀ  

ਤੇ 

ਮੇਰੀ ਕਹਾਣੀ  

ਪਲਾਂ - ਛਿਣਾਂ 'ਚ ਹੀ  

ਹੋ ਨਿਬੜਦੀ ਹੈ  

ਲੱਖਾਂ ਹਜ਼ਾਰਾਂ ਦੀ ਹੋਣੀ  

 ਵੀਰਪਾਲ ਕੌਰ (ਕਮਲ  )

 8569001590

ਰੁੱਖ ਨਹੀਂ ਤਾਂ ਮਨੁੱਖ ਨਹੀਂ - ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ-ਅਮਨਜੀਤ ਸਿੰਘ ਖਹਿਰਾ 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ  

ਦੁਨੀਆਂ ਵਿੱਚ ਵਸਣ ਵਾਲੇ ਸਾਰੇ ਪੰਜਾਬੀਆਂ ਨੂੰ ਅਤੇ ਖਾਸ ਕਰ ਗੁਰੂ ਨਾਨਕ ਨਾਮਲੇਵਾ ਸਾਧ ਸੰਗਤ ਜੀ ਤੁਹਾਨੂੰ ਸਭ ਨੂੰ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।

ਦਾਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਿ ਸਮੁੱਚੀ ਲੁਕਾਈ ਉਪਰ ਖ਼ਾਲਸੇ ਦਾ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ  ।

ਅੱਜ ਖ਼ਾਲਸੇ ਦੇ ਜਨਮ ਦਿਨ ਉੱਪਰ ਇਕ ਨਵੀਂ ਸ਼ੁਰੂਆਤ ਕਰਨ ਲਈ ਮੈਂ ਤੁਹਾਡੇ ਵਿਚਕਾਰ ਆਪਣੀ ਗੱਲਬਾਤ ਰੱਖਣ ਲਈ ਹਾਜ਼ਰ ਹੋਇਆ ਹਾਂ  ।

ਤੁਹਾਨੂੰ ਸਭ ਨੂੰ ਪਤੈ ਕਿ ਪੰਜਾਬ ਅੰਦਰ ਸਿਆਸਤਦਾਨ ਲੋਕਾਂ ਦੀ ਲੁੱਟ ਗੁੰਡਾਗਰਦੀ ਸਰਕਾਰ ਦੀ ਅਣਦੇਖੀ ਕਾਰਨ ਭਿਆਨਕ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ। ਜੇਕਰ ਅੱਜ ਅਸੀਂ ਕਿਸੇ ਵੀ ਸਿਹਤ ਵਿਗਿਆਨੀ ਨਾਲ ਗੱਲ ਕਰਦੇ ਹਾਂ ਤਾਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਪੰਜਾਬ ਅੰਦਰ ਪਾਣੀ ਦਾ ਘਟਣਾ ਪਰਦੂਸ਼ਿਤ ਹਵਾ ਦਾ ਵਧਣਾ ਗੰਦੇ ਪਾਣੀ ਦੀ ਵਰਤੋਂ ਅਤੇ ਸਾਡੀ ਖੁਰਾਕ ਵਿਚ ਮਾੜੇ ਤੱਤਾਂ ਦਾ ਆ ਜਾਣਾ ਕਾਰਨ ਬਣੇ ਹਨ  ।

ਮੈਂ ਆਪਣੀ ਆਉਂਦੀ ਗੱਲਬਾਤ ਵਿੱਚ ਇਸ ਸਾਰੇ ਵਿਸ਼ਿਆਂ ਨੂੰ ਕੱਲੇ ਕੱਲੇ ਨੂੰ ਤੁਹਾਡੇ ਨਾਲ ਜ਼ਰੂਰ ਵਿਚਾਰਾਂਗਾ। ਜਿਸ ਨੇ ਸਾਡੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ।

ਅੱਜ ਦੀ ਗਲ ਵਿੱਚ ਮੈਂ ਤੁਹਾਡੇ ਨਾਲ ਖਾਸ ਗੱਲ ਜੋ ਖ਼ਾਲਸੇ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਕਰਨਾ ਚਾਹੁੰਦਾ ਹਾਂ ਓ ਏ ਹੈ ਕਿ ਸਾਨੂੰ ਪੰਜਾਬ ਅੰਦਰ ਅਤੇ ਜਿੱਥੇ ਵੀ ਅਸੀਂ ਵੱਸਦੇ ਹਾਂ ਕੁਦਰਤ ਅਤੇ ਆਲੇ ਦੁਆਲੇ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਸਾਡੀ ਸੰਸਥਾ ਪੰਜਾਬ ਅੰਦਰ ਘਰ -ਘਰ, ਪਰਿਵਾਰ -ਪਰਿਵਾਰ ,ਵਾਰਡ ਵਾਰਡ, ਪਿੰਡ- ਪਿੰਡ ਤੇ ਸ਼ਹਿਰ- ਸ਼ਹਿਰ ਨਾਲ ਜੁੜ ਕੇ ਇਸ ਤੰਦਰੁਸਤੀ ਨੂੰ ਬਹਾਲ ਕਰਨ ਲਈ ਉਪਰਾਲੇ ਕਰ ਰਹੀ ਹੈ । ਅਸੀਂ ਪਿਛਲੇ ਇਕ ਸਾਲ ਤੋਂ ਜਗਰਾਓਂ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਰੁੱਖ ਲਗਵਾ ਰਹੇ ਹਾਂ ਸਾਡੀ ਸੰਸਥਾ ਹੈ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  ।

ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਪਿਛਲੇ ਸਾਲ ਕਈ ਇਸ ਤਰ੍ਹਾਂ ਦੇ ਪ੍ਰਾਜੈਕਟ ਜਿਨ੍ਹਾਂ ਦਾ ਜਗਰਾਉਂ ਅੰਦਰ ਹੋਣਾ ਅਸੰਭਵ ਨਹੀਂ ਸੀ ਕਰ ਦਿੱਤੇ ਹਨ । 

ਮੈਂ ਉਦਾਹਰਣ ਤੌਰ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਕੁਝ ਉਨ੍ਹਾਂ ਕੰਮਾਂ ਜਿਹੜੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਪਿਛਲੇ ਸਾਲ ਦੇ ਵਿੱਚ ਸ਼ੁਰੂ ਕੀਤੇ ਹਨ ਅਤੇ ਉਨ੍ਹਾਂ ਦੀ ਦੇਖ ਰੇਖ ਹੋ ਰਹੀ ਹੈ 

 130 ਰੁੱਖ ਤਹਿਸੀਲ ਕੰਪਲੈਕਸ ਜਗਰਾਓਂ ਜੋ ਕਿ 276 ਦਿਨ ਦੇ ਹੋ ਗਏ ਹਨ 

 550 ਰੁੱਖ ਸੋਹੀਆਂ ਪਿੰਡ ਜੋ ਕਿ 215 ਦਿਨ ਦੇ ਹੋ ਗਏ ਹਨ  

 550 ਰੁੱਖ ਖ਼ਾਲਸਾ ਸਕੂਲ ਜਗਰਾਉਂ 142 ਦਿਨ ਦੇ ਹੋ ਗਏ ਹਨ 

 10000 ਰੁੱਖ ਸਾਇੰਸ ਕਾਲਜ ਜਗਰਾਉਂ ਜੋ 95 ਦਿਨ ਦੇ ਹੋ ਗਏ ਹਨ  

ਅਤੇ ਹੋਰ ਵੀ ਕੋਠੇ ਸ਼ੇਰਜੰਗ ਦੀ ਸੜਕ ਉਪਰ ਟ੍ਰੀ ਗਾਰਡਾਂ ਨਾਲ ਰੁੱਖ ਲਾਉਣਾ ਬਰਥਡੇਅ ,ਐਨੀਵਰਸੀਜ਼ ਤੇ ਹੋਰ ਸ਼ਹਿਰ ਦੇ ਬਹੁਤ ਮਹੱਤਵਪੂਰਨ ਥਾਵਾਂ ਉੱਤੇ ਸਿੰਗਲ ਤ੍ਰਿਵੈਣੀਆਂ ਅਤੇ ਹੋਰ ਪੌਦੇ ਲਾਉਣਾ ਦਰੱਖਤਾਂ ਪਤੀ, ਪਾਣੀ ਦੀ ਸੰਭਾਲ ਪ੍ਰਤੀ ਥਾਂ ਥਾਂ ਤੇ ਅਵੇਰਨੈੱਸ ਦੇ ਕੈਂਪ ਲਗਾਉਣਾ ਇਹ ਸਭ ਸਾਡੀ ਟੀਮ ਅਤੇ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸਾਡੀ ਟੀਮ ਦਾ ਸੰਕਲਪ ਹੈ ਕਿ ਪੰਜਾਬ ਨੂੰ 33% ਨਾਲ ਹਰਿਆ ਭਰਿਆ ਕਰਨਾ ਜੇਕਰ ਅਸੀਂ ਆਉਂਦੇ ਪੰਜ ਸਾਲਾਂ ਵਿਚ 33% ਉੱਪਰ ਰੁੱਖ ਲਗਾ ਦਿੰਦੇ ਹਾਂ ਤੇ ਅਸੀਂ ਦਸਾਂ ਸਾਲਾਂ ਬਾਅਦ ਆਪਣੇ ਬੱਚਿਆਂ ਦਾ ਫੀਚਰ ਸਿਹਤ ਅਤੇ ਖੁਸ਼ਹਾਲੀ ਨੂੰ ਵਾਪਸ ਲਿਆ ਸਕਦੇ ਹਾਂ। 

ਮੇਰੀ ਸਨਿਮਰ ਬੇਨਤੀ ਹੈ ਕਿ ਦੁਨੀਆਂ ਵਿੱਚ ਵਸਣ ਵਾਲੇ ਜੋ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਹਨ ਉਹ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਮੈਂਬਰ ਬਣ ਕੇ ਆਪ ਦਾ ਦਸਵੰਧ ਇਹ ਚੰਗੇ ਕਾਰਜ ਵੱਲ ਲਾਉਣ ਕਿਉਂਕਿ ਧਰਤੀ ਮਾਂ ਦੀ ਸੇਵਾ ਹੀ ਇੱਕ ਅਜਿਹਾ ਕਾਰਜ ਹੈ  ਜੋ ਸਾਨੂੰ ਬੀਮਾਰੀਆਂ ਤੋਂ ਬਚਣ ਅਤੇ ਸਾਡੇ ਚੰਗੇ ਭਵਿੱਖ ਵੱਲ ਲੈ ਕੇ ਜਾਵੇਗਾ।

ਅੱਜ ਸਿਰਫ ਏਨਾ ਹੀ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ UK , CANADA ਅਤੇ USA ਵਿਚ ਮੈਂਬਰ ਬਣਨ ਲਈ ਇੰਗਲੈਂਡ ਦੇ ਇਸ ਨੰਬਰ 00447775486841 ਵ੍ਹੱਟਸਐਪ ਰਾਹੀਂ ਈਮੇਲ amanjitkhaira1@gmail.com ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ

ਪੰਜਾਬ ਅੰਦਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਤੇ ਮੁੱਖ ਸੇਵਾਦਾਰ ਸਰਦਾਰ ਸਤਪਾਲ ਸਿੰਘ ਦੇਹਡ਼ਕਾ ਨਾਲ ਇਸ ਨੰਬਰ 00919464710076 ਤੇ ਸੰਪਰਕ ਕਰ ਸਕਦੇ ਹੋ  

ਆਖ਼ਰ ਵਿੱਚ ਫਿਰ ਖ਼ਾਲਸਾ ਸਾਜਣਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ  

ਧੰਨਵਾਦ 

 

ਅਮਨਜੀਤ ਸਿੰਘ ਖਹਿਰਾ  

ਆਡਿਟਰ ਜਨ ਸ਼ਕਤੀ ਨਿਊਜ਼ ਪੰਜਾਬ  

ਗਲੋਬਲ ਅੰਬੈਸਡਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  

ਬਲਾਕ ਮਹਿਲ ਕਲਾਂ ਦੇ 23 ਸਰਪੰਚਾਂ ਨੇ ਮੁੜ ਤੋਂ ਜਸਵੰਤ ਸਿੰਘ ਜੌਹਲ ਨੂੰ ਬਲਾਕ ਪੰਚਾਇਤ ਯੂਨੀਅਨ ਦਾ ਪ੍ਰਧਾਨ ਚੁਣਿਆ

ਸਰਪੰਚਾਂ ਵੱਲੋਂ ਪ੍ਰਗਟਾਏ ਵਿਸਵਾਸ਼ ਨੂੰ ਕਦੇ ਠੇਸ ਨਹੀ ਪੁੱਜਣ ਦੇਵੇਗਾ-ਜੌਹਲ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ) -

ਬਲਾਕ ਮਹਿਲ ਕਲਾਂ ਅਧੀਨ ਪੈਂਦੀਆਂ ਪੰਚਾਇਤਾਂ  ਦੇ ਸਰਪੰਚਾਂ ਦੀ ਇੱਕ ਅਹਿਮ ਮੀਟਿੰਗ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਪਿੰਡ ਪੰਡੋਰੀ ਦੇ ਸਰਪੰਚ ਜਸਵੰਤ ਸਿੰਘ ਜੌਹਲ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਦੋ ਦਰਜਨ ਦੇ ਕਰੀਬ ਸਰਪੰਚਾਂ ਤੋ ਇਲਾਵਾ ਬਲਾਕ ਸੰਮਤੀ ਮੈਂਬਰਾਂ ਅਤੇ ਸਾਬਕਾ ਪੰਚਾਂ ਸਰਪੰਚਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਪੰਚਾਇਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੀਟਿੰਗ ਵਿੱਚ ਹਾਜ਼ਰ ਹੋਏ ਸਰਪੰਚਾਂ ਵੱਲੋਂ ਸਰਬਸੰਮਤੀ ਨਾਲ ਦੁਬਾ੍ਰਾ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਨੂੰ ਪੰਚਾਇਤ ਯੂਨੀਅਨ ਦਾ ਬਲਾਕ ਪ੍ਰਧਾਨ ਚੁਣ ਲਿਆ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ ਕਲਾਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ 23 ਦੇ ਕਰੀਬ ਸਰਪੰਚਾਂ ਨੇ ਫਿਰ ਤੋਂ ਜਸਵੰਤ ਸਿੰਘ ਜੌਹਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਅਤੇ ਪੰਚਾਇਤ ਯੂਨੀਅਨ ਦੇ ਹੇਠਲੇ ਢਾਂਚੇ ਲਈ ਸਭ ਅਧਿਕਾਰ ਸਰਪੰਚਾਂ ਨੇ ਜੌਹਲ ਨੂੰ ਸੌਂਪ ਦਿੱਤੇ ਹਨ ।ਜਿਨ੍ਹਾਂ ਦਾ ਐਲਾਨ ਆਉਂਦੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ।ਸਰਪੰਚ ਜਸਵੰਤ ਸਿੰਘ ਜੌਹਲ  ਕਾਂਗਰਸ ਪਾਰਟੀ ਦੇ ਇਕ ਵਫਾਦਾਰ ਤੇ ਮਿਹਨਤੀ ਆਗੂ ਹਨ ਜਿਨ੍ਹਾਂ ਨੇ ਪਾਰਟੀ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਕੰਮ ਕੀਤਾ ਹੈ ।ਇਸ ਸੇਵਾ ਨੂੰ ਹੀ ਦੇਖਦਿਆਂ ਸਰਪੰਚਾਂ ਨੇ ਮੁੜ ਤੋਂ ਪ੍ਰਧਾਨਗੀ ਦਾ ਤਾਜ ਜਸਵੰਤ ਸਿੰਘ ਜੌਹਲ ਦੇ ਸਿਰ ਤੇ ਸਜਾ ਦਿੱਤਾ ਹੈ  ।ਪਰ ਬੜੇ ਦੁੱਖ ਦੀ ਗੱਲ ਏ ਕਿ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਤੋਂ ਬਿਨਾਂ ਪ੍ਰਧਾਨ ਕਿਉਂ ਬਦਲੇ ਜਾ ਰਹੇ ਹਨ ਇਸ ਗੱਲ ਦੀ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ  ?
ਉਨ੍ਹਾਂ ਕਿਹਾ ਕਿ ਜੋ ਕੁਝ ਵਿਅਕਤੀ ਆਹੁਦੇ ਵੰਡ ਰਹੇ ਹਨ ,ਉਨ੍ਹਾਂ ਨੂੰ ਇਹ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲਿਆਂ ਕਾਰਨ ਪਾਰਟੀ ਨੂੰ ਗਰਾਊਂਡ ਪੱਧਰ ਤੇ ਨੁਕਸਾਨ ਹੁੰਦਾ ਹੈ ।ਇਸ ਮੌਕੇ ਸਰਪੰਚ ਜਸਵੰਤ ਸਿੰਘ ਜੌਹਲ ,ਸਰਪੰਚ ਰਾਜਵਿੰਦਰ ਕੌਰ ਮਹਿਲ ਕਲਾਂ ਸੋਢੇ,,ਸਰਪੰਚ ਰਣਧੀਰ ਸਿੰਘ ਦੀਵਾਨਾ, ਸਰਪੰਚ ਸੁਖਦੇਵ ਸਿੰਘ ਸਹਿਜੜਾ, ਸਰਪੰਚ ਮਨਜੀਤ ਕੌਰ ਕਲਾਲਾ, ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ, ਸਰਪੰਚ ਜਸਪਾਲ ਕੌਰ ਗਹਿਲ, ਸਰਪੰਚ ਪਰਮਜੀਤ ਕੌਰ ਛੀਨੀਵਾਲ ਖੁਰਦ ,ਸਰਪੰਚ ਸੁਖਵਿੰਦਰ ਸਿੰਘ ਗੰਗੋਹਰ,ਸਰਪੰਚ ਕੁਲਦੀਪ ਕੌਰ ਕੁਤਬਾ, ਸਰਪੰਚ ਗੁਰਜੀਤ ਕੌਰ ਬਾਹਮਣੀਆ ,ਸਰਪੰਚ ਹਰਪ੍ਰੀਤ ਸਿੰਘ ਹਰਦਾਸਪੁਰਾ , ਸਰਪੰਚ ਦਿਲਬਾਗ ਸਿੰਘ ਲੋਹਗਡ਼੍ਹ, ਸਰਪੰਚ ਚਰਨਜੀਤ ਕੌਰ ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਸਰਪੰਚ ਗੁਰਮੀਤ ਕੌਰ ਵਜੀਦਕੇ ਕਲਾਂ,ਸਰਪੰਚ ਸੁਖਜਿੰਦਰ ਕੌਰ ਗਾਗੇਵਾਲ, ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਭੱਦਲਵੱਡ,ਸਰਪੰਚ ਜਸ਼ਨਦੀਪ ਸਿੰਘ ਅਮਲਾ ਸਿੰਘ ਵਾਲਾ,ਸਰਪੰਚ ਹਰਪਿੰਦਰ ਕੌਰ ਖਿਆਲੀ ,ਸਰਪੰਚ ਜੋਗਿੰਦਰ ਸਿੰਘ ਚੁਹਾਣਕੇ ਕਲਾਂ, ਸਰਪੰਚ ਕਿਰਨਜੀਤ ਕੌਰ  ਨਿਹਾਲੂਵਾਲ ਸਮੇਤ ਹਲਕੇ ਦੇ ਟਕਸਾਲੀ ਕਾਂਗਰਸੀ ਆਗੂ  ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰਜੀਤ ਸਿੰਘ ਲਾਡੀ ਮਹਿਲ ਕਲਾਂ ,ਬਲਜੀਤ ਸਿੰਘ ਨਿਹਾਲੂਵਾਲ, ਸਾਬਕਾ ਸਰਪੰਚ ਪਰਗਟ ਸਿੰਘ ਠੀਕਰੀਵਾਲ ਚੇਅਰਮੈਨ ਰਾਜਿੰਦਰ ਸਿੰਘ ਰਾਜੂ ਠੀਕਰੀਵਾਲ ,ਜਸਵਿੰਦਰ ਸਿੰਘ ਨਿਹਾਲੂਵਾਲ ,ਮਲਕੀਤ ਸਿੰਘ ਠੀਕਰੀਵਾਲਾ, ਪੰਚ ਰਾਜਵਿੰਦਰ ਸਿੰਘ ਰਾਜੂ ਢੀਂਡਸਾ ਕਲਾਲਾ, ਪੰਚ ਨੱਥਾ ਸਿੰਘ ਬਾਠ ਪੰਡੋਰੀ,ਮਨੋਜ ਕੁਮਾਰ ਠੀਕਰੀਵਾਲ, ਜਸਵੀਰ ਸਿੰਘ ਆਡ਼੍ਹਤੀਆ ਸਹਿਜੜਾ,ਬਲਜਿੰਦਰ ਸਿੰਘ ਮਿਸ਼ਰਾ ਵਜੀਦਕੇ ਕਲਾਂ, ਜਸਵਿੰਦਰ ਸਿੰਘ ਜੱਸਾ ਖਿਆਲੀ, ਸਾਬਕਾ ਸਰਪੰਚ ਬੂਟਾ ਸਿੰਘ ਬਾਹਮਣੀਆਂ ਸਮੇਤ ਕਾਂਗਰਸੀ ਆਗੂ ਹਾਜ਼ਰ ਸਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜਸਵੰਤ ਸਿੰਘ ਜੌਹਲ ਨੇ ਕਿਹਾ ਕਿ ਇਲਾਕਾ ਮਹਿਲ ਕਲਾਂ ਦੀਆਂ ਪੰਚਾਇਤਾਂ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣਗੇ।

ਮਹਿਲ ਕਲਾਂ ਹਲਕੇ ਵਿੱਚ ਕੁਲਵੰਤ ਸਿੰਘ ਟਿੱਬਾ ਵੱਲੋਂ ਚੋਣ ਸਰਗਰਮੀਆਂ ਵਿਰੋਧੀਆਂ ਨੂੰ ਪਈ ਚਿੰਤਾ  

 ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਇਲਾਕੇ ਅੰਦਰ ਲੋਕ ਹਿਤਾਂ ਲਈ ਸਮਰਪਿਤ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਉਂਜ ਭਾਵੇਂ ਕੁਲਵੰਤ ਸਿੰਘ ਟਿੱਬਾ ਨੇ ਇਸ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਅਜੇ ਕੁਲਵੰਤ ਟਿੱਬਾ ਵੱਲੋਂ ਚੋਣ ਲੜਨ ਸਬੰਧੀ ਕੋਈ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਇਲਾਕੇ ਵਿੱਚ ਉਨ੍ਹਾਂ ਦੀਆਂ ਸਰਗਰਮੀਆਂ ਨੇ ਵਿਰੋਧੀ ਸਿਆਸੀ ਧਿਰਾਂ  ਨੂੰ ਚਿੰਤਾ ਵਿੱਚ ਜ਼ਰੂਰ ਪਾ ਦਿੱਤਾ ਹੈ।ਹਰ ਪਿੰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਪਹੁੰਚ ਕਰਨ ਦੀ ਨੀਤੀ ਨਾਲ ਲੋਕ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਕੁਲਵੰਤ ਸਿੰਘ ਟਿੱਬਾ ਵੱਲੋਂ ਕੀਤੀਆਂ ਜਾ ਰਹੀਆਂ ਸਮਾਜਿਕ ਅਤੇ ਲੋਕ ਭਲਾਈ ਦੀਆਂ ਕਾਰਵਾਈਆਂ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ।ਉਨ੍ਹਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ "ਸਾਨੂੰ ਦੱਸੋ, ਅਸੀਂ ਸੁਣਾਂਗੇ, ਅਸੀਂ ਕਰਾਂਗੇ" ਤਹਿਤ ਇਲਾਕੇ ਦੇ ਲੋਕ ਉਨ੍ਹਾਂ ਕੋਲ ਮੁਸ਼ਕਲਾਂ ਲੈ ਕੇ ਪਹੁੰਚ ਰਹੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵੱਲੋਂ ਬਗੈਰ ਕੋਈ ਸੰਵਿਧਾਨਕ ਸਕਤੀ ਹੁੰਦਿਆਂ ਮੁਸ਼ਕਲਾਂ ਦੇ ਹੱਲ ਵੀ ਕੀਤੇ ਜਾ ਰਹੇ ਹਨ।ਮਹਿਲ ਕਲਾਂ ਹਲਕੇ ਵਿਚ 'ਹੋਪ ਫਾਰ ਮਹਿਲ ਕਲਾਂ' ਦੇ ਪੋਸਟਰ ਪਿੰਡਾਂ ਦੀਆਂ ਕੰਧਾਂ ਅਤੇ ਸੱਥਾਂ 'ਤੇ ਦਿਖਾਈ ਦੇਣ ਲੱਗੇ ਨੇ ਜਦਕਿ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਚਰਚਾ ਕੁਲਵੰਤ ਟਿੱਬਾ ਦੀ ਹੋ ਰਹੀ ਹੈ।ਤੇਜ਼ ਤਰਾਰ ਆਗੂ ਵਜੋਂ ਇਲਾਕੇ ਅੰਦਰ ਪਹਿਚਾਣ ਬਣਾ ਚੁੱਕੇ ਕੁਲਵੰਤ ਸਿੰਘ ਟਿੱਬਾ ਹਮੇਸ਼ਾ ਤੱਥਾਂ ਸਮੇਤ ਗੱਲ ਕਰਦੇ ਹਨ ਅਤੇ ਹਰ ਵਿਸ਼ੇ ਤੇ ਉਨ੍ਹਾਂ ਦੀ ਚੰਗੀ ਪਕੜ ਹੈ ਜਦਕਿ ਮਹਿਲ ਕਲਾਂ ਦੇ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ  ਦੇ ਮੁਕਾਬਲੇ ਕੁਲਵੰਤ ਟਿੱਬਾ ਇੱਕ ਚੰਗੇ ਬੁਲਾਰੇ ਹਨ ਤੇ ਕਾਨੂੰਨੀ ਨੁਕਤਿਆ ਨਾਲ ਭਾਸ਼ਨ ਕਰਕੇ ਨਵਾਂ ਜੋਸ਼ ਭਰ ਦਿੰਦੇ ਹਨ। ਵਿਧਾਨ ਸਭਾ ਚੋਣ ਲੜਨ ਸਬੰਧੀ ਪੁੱਛੇ ਜਾਣ ਤੇ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਉਹ ਸਿਰਫ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਧਿਆਨ ਕੇਂਦਰਿਤ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣ ਲੜਨ ਜਾਂ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਉਹ ਆਪਣੀ ਸਾਰੀ ਟੀਮ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ।ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਮੁੱਖ ਕਾਰਣ ਮਹਿਲ ਕਲਾਂ ਹਲਕੇ ਦੀ ਕਮਜ਼ੋਰ ਲੀਡਰਸ਼ਿਪ ਹੈ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਚੋਣ ਲੜਨਾ ਹਰ ਇੱਕ ਦਾ ਸੰਵਿਧਾਨਕ ਹੱਕ ਹੈ ਅਤੇ ਚੋਣ ਲੜਨਾ ਕੋਈ ਮਾੜੀ ਗੱਲ ਵੀ ਨਹੀਂ ਹੈ।
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਕੁਲਵੰਤ ਟਿੱਬਾ ਨਾਲ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ।ਜੇਕਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਟਿੱਬਾ ਚੋਣ ਲੜਨ ਦੀ ਹਾਮੀ ਭਰ ਦਿੰਦੇ ਹਨ  ਤਾਂ ਅਗਾਮੀ ਚੋਣਾਂ ਵਿੱਚ ਗਹਿਗੱਚ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਲਾਕੇ ਵਿੱਚ ਇੱਕ ਧੜੱਲੇਦਾਰ ਆਗੂ ਦੀ ਘਾਟ ਵੀ ਪੂਰੀ ਹੋ ਸਕਦੀ ਹੈ।

ਪੰਜਾਬ ਪੁਲੀਸ ਦੇ ਨਿੱਤ ਦੇ ਨਾਕੇ ਤੋਂ ਦੁਖੀ ਦੁਕਾਨਦਾਰਾਂ ਨੇ ਕੀਤਾ ਲੁਧਿਆਣਾ ਬਠਿੰਡਾ ਹਾਈਵੇ  ਜਾਮ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸੋਹੀ)                                                                        
ਡਿਜੀਟਲ ਇੰਡੀਆ ਦੇ ਅੱਛੇ ਦਿਨ ਆਨੇ ਵਾਲੇ ਹੈ ਦੇ ਨਾਅਰੇ ਨੇ ਲੋਕਾਂ ਨੂੰ ਐਸਾ ਭਰਮਾਇਆ ਕਿ ਉਨ੍ਹਾਂ ਦੇ ਹੱਥਾਂ ਵਿੱਚੋਂ ਰੋਜ਼ਗਾਰ ਖੋਹ ਲਿਆ ।
ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਸਾਡਾ ਹੱਥੀਂ ਕਿਰਤ ਕਰਕੇ ਰੋਜ਼ੀ ਰੋਟੀ ਕਮਾਉਣ ਵਾਲਾ ਰੁਜ਼ਗਾਰ ਵੀ ਸਾਡੇ ਕੋਲੋਂ ਖੋਹ ਲਿਆ ਜਾਵੇਗਾ ।
ਪਹਿਲਾਂ ਸਾਡਾ ਭਾਰਤ ਵਾਸੀਆਂ ਦਾ   ਨੋਟਬੰਦੀ ਨੇ ਕਚੂੰਬਰ ਕੱਢ ਕੇ ਰੱਖ ਦਿੱਤਾ।ਸੰਨ 2019-2020 ਦੇ ਕੋਵਿੰਡ-19 ਨੇ ਸਾਡੇ ਕਿਰਤੀ ਲੋਕਾਂ ਨੂੰ ਘਰਾਂ ਵਿਚ ਲਗਪਗ ਇਕ ਸਾਲ ਲਈ  ਬੰਦ ਕਰ ਦਿੱਤਾ। ਸਾਡੇ ਰੁਜ਼ਗਾਰ ਠੱਪ ਹੋ ਕੇ ਰਹਿ ਗਏ  ।
ਸਾਡੇ ਦੁਕਾਨਦਾਰਾਂ ਦੀ ਆਰਥਿਕਤਾ ਦੀ ਗੱਡੀ ਮਸਾਂ ਮਸਾਂ ਲੀਹ ਤੇ ਚੱਲੀ ਸੀ,ਪਰ ਹੁਣ ਕੁਝ ਮੌਜੂਦਾ ਪੁਲਿਸ ਅਫ਼ਸਰ ਬੱਸ ਸਟੈਂਡ ਮਹਿਲ ਕਲਾਂ ਤੇ ਹਰ ਰੋਜ਼ ਹੀ ਨਾਕਾ ਲਗਾਈ ਰੱਖਦੇ ਹਨ ਤੇ ਧੜਾਧੜ ਚਲਾਨ ਕੱਟੀ ਜਾਂਦੇ ਹਨ ।ਇਹ ਵਿਚਾਰ ਮਹਿਲ ਕਲਾਂ ਵਿਖੇ ਲੁਧਿਆਣਾ ਬਠਿੰਡਾ ਹਾਈਵੇ ਤੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ  ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਕੱਤਰ ਹਰਦੀਪ ਸਿੰਘ ਬੀਹਲਾ ਸਮੇਤ
ਸਾਰੇ ਦੁਕਾਨਦਾਰਾਂ ਨੇ ਇਕ ਸੁਰ ਵਿਚ ਕਿਹਾ ਕਿ  ਇਹਨਾਂ ਦੇ ਇਸ ਹਰ ਰੋਜ਼ ਦੇ ਨਾਕੇ ਤੋਂ ਡਰਦੇ ਹੋਏ ਪਿੰਡਾਂ ਵਾਲੇ ਗਾਹਕ ਸਾਡੀਆਂ ਦੁਕਾਨਾਂ ਤੇ ਨਹੀਂ ਆਉਂਦੇ ।
ਦੁਕਾਨਦਾਰਾਂ ਨੇ ਕਿਹਾ ਕਿ ਸਾਡੀਆਂ ਦੁਕਾਨਾਂ ਤੇ ਪਹਿਲਾਂ ਹੀ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ। ਉਪਰ ਦੀ ਇਹ ਪੁਲੀਸ ਨਾਕੇ ਤੋਂ ਡਰਦੇ ਲੋਕ ਸਾਡੇ ਕੋਲ ਨਹੀਂ ਆਉਂਦੇ ।ਜਿਸ ਕਰ ਕੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਹਲੇ ਬੈਠ ਕੇ ਘਰਾਂ ਨੂੰ ਵਾਪਸ ਮੁੜ ਜਾਂਦੇ ਹਾਂ ।
 ਦੁਕਾਨਦਾਰ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਬੱਸ ਸਟੈਂਡ ਮਹਿਲ ਕਲਾਂ ਵਿਖੇ ਰੋਜ਼ ਰੋਜ਼ ਲੱਗਦੇ ਪੁਲਸ ਨਾਕਿਆਂ ਤੋਂ ਛੁਟਕਾਰਾ ਦਿਵਾਇਆ ਜਾਵੇ ਅਤੇ ਦੁਕਾਨਦਾਰਾਂ ਦੇ ਰੁਜ਼ਗਾਰ ਨੂੰ ਠੇਸ ਨਾ ਪਹੁੰਚਾਈ ਜਾਵੇ ।
ਥਾਣਾ ਮਹਿਲ ਕਲਾਂ ਦੇ ਐੱਸ ਐੱਚ ਓ ਸ੍. ਅਮਰੀਕ ਸਿੰਘ ਨੇ ਵਿਸ਼ਵਾਸ ਦੁਆਇਆ ਕਿ ਮੇਨ ਚੌਕ ਵਿਚ ਅਸੀਂ ਪੁਲੀਸ ਨਾਕਾ ਨਹੀਂ ਲਾਵਾਂਗੇ, ਨਾ ਹੀ ਕਿਸੇ ਦੁਕਾਨਦਾਰ ਨੂੰ ਕੋਈ ਵੀ ਸਮੱਸਿਆ ਆਉਣ ਦਿੱਤੀ ਜਾਵੇਗੀ ।ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਕਰਾਈਮ ਨੂੰ ਠੱਲ ਪਾਉਣ ਲਈ,ਗ਼ਲਤ ਅਨਸਰਾਂ ਨੂੰ ਫੜਨ ਲਈ ,ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਤੇ  ਨੌਜਵਾਨਾਂ ਵੱਲੋਂ ਕੀਤੀ ਹੁੱਲੜਬਾਜ਼ੀ ਜਿਵੇਂ ਕਿ ਮੋਟਰਸਾਈਕਲਾਂ ਦੇ ਸਲੰਸਰ ਮੋਡੀਫਾਇਡ ਕਰਕੇ ਪਟਾਖੇ ਪਾਉਣ ਵਰਗੀਆਂ ਹਰਕਤਾਂ ਤੇ ਬਾਜ਼ ਨਜ਼ਰ  ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪੋ ਆਪਣੇ ਵਹੀਕਲਾਂ ਦੇ ਕਾਗਜ਼ ਪੱਤਰ ਕੰਪਲੀਟ ਰੱਖੇ ਜਾਣ ।
ਉਨ੍ਹਾਂ ਆਪਣੇ ਵੱਲੋਂ ਵਿਸਵਾਸ਼ ਦਵਾਇਆ ਕਿ ਪੁਲੀਸ ਪ੍ਰਸ਼ਾਸਨ ਸਾਰੀ ਦੁਕਾਨਦਾਰ ਯੂਨੀਅਨ ਦੇ ਨਾਲ ਹਮੇਸ਼ਾਂ ਖਡ਼੍ਹੀ ਹੈ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਜੀ ਬਠਿੰਡਾ ਨੂੰ ਸਦਮਾ  ਨੌਜਵਾਨ ਪੁੱਤਰ ਦੀ ਮੌਤ 

ਮਹਿਲ ਕਲਾ/ਬਰਨਾਲਾ-ਅਪ੍ਰੈਲ 2021-(ਗੁਰਸੇਵਕ  ਸੋਹੀ )  
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਜੀ ਬਠਿੰਡਾ ਨੂੰ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਨੌਜਵਾਨ ਹੋਣਹਾਰ ਸਪੁੱਤਰ ਕਾਕਾ ਬਰਿੰਦਰਪਾਲ ਸਿੰਘ ਦੀ ਬੇਵਕਤੀ ਮੌਤ ਹੋ ਗਈ। ਸਵ: ਬਰਿੰਦਰਪਾਲ ਦੀ ਉਮਰ 32 ਸਾਲ ਦੇ ਕਰੀਬ ਸੀ।
ਇਸ ਮੌਕੇ ਉਹਨਾਂ ਨਾਲ ਦੁੱਖ ਪ੍ਰਗਟ ਕਰਦਿਆ ਸੂਬਾਈ ਆਗੂਆਂ ਨੇ ਕਿਹਾ ਕਿ ਨੌਜਵਾਨ ਪੁੱਤ ਦੀ ਮੌਤ ਇਕ ਅਸਿਹ ਦੁੱਖ ਹੈ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਜੀ ਬਾਲੀ,ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ,ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ,ਡਾ ਮਾਘ ਸਿੰਘ ਜੀ ਸਟੇਟ ਕੈਸ਼ੀਅਰ ਪੰਜਾਬ,ਡਾ ਮਹਿੰਦਰ ਸਿੰਘ ਜੀ ਮੋਗਾ ਸਰਪ੍ਰਸਤ,ਡਾਕਟਰ ਬਲਕਾਰ ਸਿੰਘ ਜੀ ਸੇਰਗਿਲ ਪਟਿਆਲਾ,ਡਾਕਟਰ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ, ਡਾਕਟਰ ਰਣਜੀਤ ਸਿੰਘ ਜੀ ਰਾਣਾ ਵਾਈਸ ਚੇਅਰਮੈਨ ਪੰਜਾਬ,ਡਾਕਟਰ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਡਾਕਟਰ ਜੋਗਿੰਦਰ ਸਿੰਘ ਜੀ ਗੁਰਦਾਸਪੁਰ,ਡਾਕਟਰ ਰਿੰਕੂ ,ਡਾ ਵਿਜੈ ਜੀ ਰੋਪੜ ,ਡਾ ਵੇਦ ਪ੍ਰਕਾਸ ਜੀ ਜਿਲ੍ਹਾ ਰੋਪੜ ,ਡਾਕਟਰ ਗੁਰਚਰਨ ਸਿੰਘ ਜੀ ਫਤਿਹਗੜ੍ਹ ਸਾਹਿਬ,ਡਾ ਗੁਰਮੁੱਖ ਸਿੰਘ ਜੀ ਮੋਹਾਲੀ,ਡਾ ਹਾਕਮ ਸਿੰਘ ਪਟਿਆਲਾ,ਡਾਕਟਰ ਸੁਰਿੰਦਰ ਜੈਨਪੁਰੀ ,ਡਾਕਟਰ ਧਰਮਪਾਲ ਸਿੰਘ ਜੀ ਭਵਾਨੀਗੜ੍ਹ ,ਬਰਨਾਲਾ ਦੇ ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਡਾ ਕੇਸਰ ਖ਼ਾਨ ਬਰਨਾਲਾ, ਡਾ ਰਾਜੇਸ਼ ਸ਼ਰਮਾ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ,ਡਾ  ਮਹਿੰਦਰ ਸਿੰਘ ਜੀ ਸੋਹਲ,ਡਾ ਸਰਬਜੀਤ ਸਿੰਘ ਜੀ ਅੰਮ੍ਰਿਤਸਰ,ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ,ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ, ਡਾਕਟਰ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ ,ਡਾਕਟਰ ਗਗਨ ਜੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ,ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ,ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਕੱਤਰ ਹਰਨੇਕ ਗੁੱਜਰਵਾਲ,KSG ਨਿਊਜ਼ ਚੈਨਲ ਦੇ ਸੰਪਾਦਕ ਡਾ ਕੁਲਦੀਪ ਸਿੰਘ ਬਿਲਾਸਪੁਰ,ਜਮਹੂਰੀ ਕਿਸਾਨ ਸਭਾ  ਦੇ ਜਗਤਾਰ ਚਕੋਹੀ ਜੀ,ਰਘਬੀਰ ਬੈਨੀਪਾਲ,ਸੂਬਾ ਮੀਤ ਪ੍ਰਧਾਨ ਡਾ ਅਨਵਰ ਖਾਨ ਧੂਰੀ ,ਅਮਰਜੀਤ  ਸਹਿਜਾਦ ਉਘੇ ਪੱਤਰਕਾਰ ,ਸੋਹਨ ਕੈਨੇਡੀਅਨ ਮੰਚ ਦੇ ਆਗੂ ਡਾਕਟਰ ਪ੍ਦੀਖ ਜੋਧਾਂ ਕਨੇਡਾ,ਪ੍ਰਧਾਨ ਜਗਰੂਪ ਸਿੰਘ ਸਰੀ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸਮੂਹ ਜਿਲ੍ਹਾ ਪ੍ਰਧਾਨਾਂ ਸਟੇਟ ਕਮੇਟੀ ਮੈਂਬਰਾਂ ਨੇ ਡੂੰਘੇ  ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਡਾਕਟਰ ਸੁਰਜੀਤ ਸਿੰਘ ਜੀ ਬਠਿੰਡਾ  ਦੇ ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਵਰਗੀ ਡਾ ਵਰਿੰਦਰਪਾਲ ਸਿੰਘ ਜੀ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ, ਨੇੜੇ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ 11 ਅਪ੍ਰੈਲ 2021 ਦਿਨ ਐਤਵਾਰ ਨੂੰ ਸਹੀ 12 ਵਜੇ ਹੋਵੇਗੀ ।ਇਸ ਦੁੱਖ ਦੀ ਘੜੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪੂਰੇ ਪੰਜਾਬ ਵਿੱਚੋਂ ਹਰੇਕ ਜ਼ਿਲ੍ਹਿਆਂ ਦੇ ਡਾਕਟਰ ਸਾਥੀ,ਸੂਬਾ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਅੰਤਿਮ ਅਰਦਾਸ ਵਿੱਚ  ਵਿਚ ਪਹੁੰਚ ਰਹੇ ਹਨ ।

ਮਹਿਲ ਕਲਾਂ ਵਿਖੇ ਵਿਸਾਖੀ ਦਿਹਾਡ਼ੇ ਨੂੰ ਸਮਰਪਤ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਦੀ ਸੇਵਾ ਕੀਤੀ ਗਈ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਸ੍ਰੀ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਦੀ ਸੇਵਾ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਸ਼ੀ ਸਿੰਘ ਖ਼ਾਲਸਾ ਨੇ ਕਿਹਾ ਕਿ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਵਾਲੇ ਕੱਪੜੇ ਦੀ ਸੇਵਾ ਮਹਿਕਾਂ ਦੇ ਸਮਾਜ ਸੇਵੀ ਪਰਿਵਾਰ ਕੇਵਲ ਸਿੰਘ ਭੱਠਲ ਵੱਲੋਂ ਕੀਤੀ ਗਈ ।ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦੋ ਨਿਸ਼ਾਨ ਸਾਹਿਬ ਤੇ ਜਿਨ੍ਹਾਂ ਦੀ ਲੰਬਾਈ ਕ੍ਰਮਵਾਰ 115 ਫੁੱਟ ਅਤੇ 125 ਫੁੱਟ ਦੇ ਕਰੀਬ ਹੈ ਤੇ ਚੋਲਾ ਚਡ਼੍ਹਾਇਆ ਗਿਆ ਹੈ ,ਜਿਸ ਨੂੰ ਚੜ੍ਹਾਉਣ ਦੀ ਸੇਵਾ ਭਾਈ ਸੁਖਚੈਨ ਸਿੰਘ ਛੀਨੀਵਾਲ ਕਲਾਂ ਅਤੇ ਸਮਾਜ ਸੇਵੀ ਸਾਬਕਾ ਸਰਪੰਚ  ਰਾਜਿੰਦਰਪਾਲ ਸਿੰਘ ਬਿੱਟੂ ਚੀਮਾ ਵੱਲੋਂ ਕੀਤੀ ਗਈ ।ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਸੇਵਾ ਕਰਨ ਵਾਲੇ ਪਰਿਵਾਰਾਂ ਤੇ ਚੋਲਾ ਚੜ੍ਹਾਉਣ ਵਾਲੇ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਕਰਨ ਸਮੇਂ ਸਰਪੰਚ ਬਲੌਰ ਸਿੰਘ ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਨੰਬਰਦਾਰ ਮਹਿੰਦਰ ਸਿੰਘ ਢੀਂਡਸਾ, ਕਰਨੈਲ ਸਿੰਘ ਢੈਪਈ ਵਾਲੇ, ਮੇਜਰ ਸਿੰਘ ਕਲੇਰ ,ਜਗਜੀਤ ਸਿੰਘ ਜੀਤਾ, ਬਿੱਟੂ ਸਿੰਘ ਵਾਜੇਕਾ, ਹਰੀ ਸਿੰਘ ਚੀਮਾ, ਅਜਮੇਰ ਸਿੰਘ,   ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਨੰਬਰਦਾਰ ਜੱਗਾ ਸਿੰਘ,ਰਣਜੀਤ ਸਿੰਘ ਬਿੱਟੂ,ਅਮਰਜੀਤ ਸਿੰਘ ਬੱਸੀਆਂ ਵਾਲੇ ਅਤੇ ਮੇਜਰ ਸਿੰਘ ਢੀਂਡਸਾ ਹਾਜ਼ਰ ਸਨ ।

ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਨਾ ਦਿੱਤੇ ਜਾਣ ਨੂੰ ਲੈ ਕੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਅੱਗੇ ਜ਼ੋਰਦਾਰ ਨਾਅਰੇ ਬਾਜ਼ੀ ਕੀਤੀ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 (ਗੁਰਸੇਵਕ ਸੋਹੀ)-         
ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਦੀ ਇਕਾਈ ਪਿੰਡ ਸਹਿਜਡ਼ਾ ਵੱਲੋਂ ਜਥੇਬੰਦੀ ਦੀ ਇਕਾਈ ਪ੍ਰਧਾਨ ਗੁਰਮੀਤ ਕੌਰ, ਖਜ਼ਾਨਚੀ ਸੁਰਜੀਤ ਕੌਰ, ਸੈਕਟਰੀ ਮਨਦੀਪ ਕੌਰ, ਸਹਿਜੜਾ ਦੀ ਅਗਵਾਈ ਹੇਠ ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਕੰਮ ਨਾ ਦਿੱਤੇ ਜਾਣ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਦੇ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਨਰੇਗਾ ਮਜ਼ਦੂਰਾਂ ਨੂੰ ਤੁਰੰਤ ਕੰਮ ਦੇਣ ਦੀ ਮੰਗ ਕੀਤੀ । ਇਸ ਮੌਕੇ ਪੰਜਾਬ ਸੀਟੂ ਦੇ ਸਟੇਟ ਕਮੇਟੀ ਮੈਂਬਰ ਕਾਮਰੇਡ ਪ੍ਰੀਤਮ ਸਿੰਘ ਸਹਿਜੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋਡ਼ ਕੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ ਕਿਉਂਕਿ ਪਿਛਲੇ ਸਮੇਂ ਤੋਂ ਕੇਂਦਰ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਦੇ ਫੰਡਾਂ ਵਿੱਚ ਕਟੌਤੀ ਅਤੇ ਹੁਣ 44 ਮਜ਼ਦੂਰ ਪੱਖੀ ਕਿਰਤ ਕਾਨੂੰਨਾ ਨੂੰ ਤੋਡ਼ ਕੇ 4 ਕੋਡ ਮਾਲਕ ਪੱਖੀ ਬਣਾਉਣ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਯੂਪੀਏ ਸਰਕਾਰ ਵਿੱਚ ਖੱਬੀਆਂ ਧਿਰਾਂ ਦੀ ਭਾਈਵਾਲ ਹੁੰਦਿਆਂ ਹੋਇਆਂ ਮਨਰੇਗਾ ਐਕਟ ਕਾਨੂੰਨ ਅਤੇ ਫੂਡ ਸਕਿਉਰਿਟੀ ਐਕਟ ਪਾਸ ਕਰਵਾ ਕੇ ਉਸ ਦੀ ਕੇਂਦਰ ਸਰਕਾਰ ਤੂੰ ਮੌਜੂਦ ਮਜ਼ਦੂਰਾਂ ਦੀ ਭਲਾਈ ਲਈ ਸੋਧ ਨੂੰ ਗਾਰੰਟੀ ਯੋਜਨਾ ਸਕੀਮ ਤਹਿਤ ਰੁਜ਼ਗਾਰ ਅਤੇ ਸਸਤੇ ਰੇਟਾਂ ਤੇ ਆਟਾ ਦਾਲ ਅਤੇ ਹੋਰ ਜ਼ਰੂਰੀ ਸਹੂਲਤਾਂ ਦਵਾਈਆਂ ਲਈਆਂ ਸਨ । ਪਰ ਅੱਜ ਕੇਂਦਰ ਸਰਕਾਰ ਮਜ਼ਦੂਰਾਂ ਨੂੰ ਦਵਾਈਆਂ ਸਹੂਲਤਾਂ ਖੋਹਣ ਤੇ ਤੁਲੀ ਹੋਈ ਹੈ ।  ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਵੱਲੋਂ ਮਨਰੇਗਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਮਜ਼ਦੂਰਾਂ ਮਨਰੇਗਾ ਸਕੀਮ ਦਾ ਰੁਜ਼ਗਾਰ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ।  ਉਕਤ ਆਗੂਆਂ ਨੇ ਮੰਗ ਕੀਤੀ ਕਿ ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਦਾ ਮਸਟਰੋਲ ਕੱਢ ਕੇ ਤੁਰੰਤ ਮਨਰੇਗਾ ਸਕੀਮ ਤਹਿਤ ਕੰਮ ਦਿੱਤਾ ਜਾਵੇ  । 
ਇਸ ਮੌਕੇ ਪੰਜਾਬ ਸੀਟੂ ਦੇ ਸਟੇਟ ਕਮੇਟੀ ਆਗੂ ਕਾਮਰੇਡ ਪ੍ਰੀਤਮ ਸਿੰਘ ਸਹਿਜੜਾ ਦੀ ਅਗਵਾਈ ਹੇਠ ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਮਨਰੇਗਾ ਸਕੀਮ ਦਾ ਕੰਮ ਦੇਣ ਸਬੰਧੀ ਬਲਾਕ ਸੰਮਤੀ ਮਹਿਲਕਲਾਂ ਦੇ ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ ਅਤੇ ਬਲਾਕ ਸੁਪਰਡੈਂਟ ਗੁਰਚੇਤ ਸਿੰਘ ਸਹਿਜੜਾ ਨੂੰ ਆਪਣਾ ਮੰਗ ਪੱਤਰ ਦਿੱਤਾ। ਉਨ੍ਹਾਂ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਂਦੇ ਹਫ਼ਤੇ ਤੱਕ ਪਿੰਡ ਸਹਿਜੜਾ ਦੇ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਦਿੱਤਾ ਜਾਵੇਗਾ।

ਭਾਰਤੀਯ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਵੱਲੋਂ ਤਲਵੰਡੀ ਵਿਖੇ ਮੀਟਿੰਗ ਹੋਈ

ਜਗਰਾਉਂ ਅਪ੍ਰੈਲ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਪਿੰਡ ਤਲਵੰਡੀ ਵਿਖੇ ਭਾਰਤੀਯ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਵੱਲੋਂ ਮੀਟਿੰਗ ਹੋਈ ਜਿਸ ਵਿਚ ਇਸ ਸੰਗਠਨ ਦੇ ਸੰਸਥਾਪਕ ਬੂਟਾ ਰਾਮ ਜੀ ਅਜ਼ਾਦ ਵਿਸ਼ੇਸ਼ ਤੌਰ ਤੇ ਪਿੰਡ ਤਲਵੰਡੀ (ਲੁਧਿਆਣਾ) ਵਿਖੇ   ਪਹੁੰਚ ਕੇ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਦੇ 1963ਚ ਹੋਏ ਪਹਿਲੀ ਵਾਰ ਇਸ ਤਲਵੰਡੀ ਦੀ ਧਰਤੀ ਤੇ ਹੀ ਹੋਈ ਸੀ  ਜਿਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਅੱਜ ਇਥੇ ਇਸ ਸੰਗਠਨ ਦੇ ਰਾਸ਼ਟਰੀ ਚੈਅਰਮੈਨ ਭੀਮ ਸਿੰਘ ਵੀ ਪਹਿਲੀ ਵਾਰ ਇਥੇ ਪਹੁੰਚੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਟੀਮ ਵਰਕ ਦੀ ਵਧੇਰੇ ਜ਼ਰੂਰਤ ਹੈ। ਤਾਂ ਜੋ ਭਾਰਤੀਯ ਵਿਮੁਕਤ ਜਾਤੀਆਂ ਦੇ ਮਾਮਲੇ ਆ ਤੇ ਮਜ਼ਬੂਤੀ ਨਾਲ ਜੁੜੇ ਹੋਏ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟੀਮ ਮੈਂਬਰ, ਕੋਮੀ ਪ੍ਰਧਾਨ,ਕੋਮੀ ਚੈਅਰਮੈਨ ਕੌਮੀ ਉਪ ਪ੍ਰਧਾਨ ਯੂਥ ਵਿੰਗ ਪੰਜਾਬ, ਅਤੇ ਬਹੁਤ ਸਾਰੇ ਵਰਕਰ ਇਕੱਤਰ ਹੋ ਏ।

ਟਿੱਕਰੀ ਸਰਹੱਦ ’ਤੇ ਪਿੰਡ ਧੌਲ ਖੁਰਦ ਦਾ ਨੌਜਵਾਨ ਸ਼ਹੀਦ, ਇਲਾਕੇ ਵਿਚ ਸੋਗ ਦੀ ਲਹਿਰ

ਮਲੌਦ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਟਿੱਕਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ’ਚ ਸਮੇਂ-ਸਮੇਂ ’ਤੇ ਹਿੱਸਾ ਲੈਣ ਵਾਲੇ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਧੌਲ ਖੁਰਦ ਦੇ ਨੌਜਵਾਨ ਕਿਸਾਨ ਲਖਵੀਰ ਸਿੰਘ ਲੱਖੀ (36 ਸਾਲ) ਪੁੱਤਰ ਜਸਪਾਲ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਸੁਦਾਗਰ ਸਿੰਘ ਘੁਢਾਣੀ, ਬਲਵੰਤ ਸਿੰਘ ਘੁਢਾਣੀ ਤੇ ਪਰਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਇਹ ਨੌਜਵਾਨ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਜੋ ਕਿ ਕਰਜ਼ੇ ਦੀ ਮਾਰ ਕਾਰਨ ਬੇਜ਼ਮੀਨਾਂ ਹੋ ਚੁੱਕਿਆ ਸੀ, ਜਿਸ ਦੀ ਟਿੱਕਰੀ ਸਰਹੱਦ ਦਿੱਲੀ ਵਿਖੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਦਿਲ ਦੇ ਦੌਰੇ ਦੇ ਲੱਛਣ ਪਾਏ ਗਏ ਹਨ।

ਇਹ ਘਟਨਾ ਵਾਪਰਨ ’ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਖ਼ੂਨ ਦੀ ਪਿਆਸੀ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਵੀ 300 ਤੋਂ ਵੱਧ ਕਿਸਾਨ ਇਸ ਸੰਘਰਸ਼ ’ਚ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮ੍ਰਿਤਕ ਲਖਵੀਰ ਸਿੰਘ ਲੱਖੀ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ ਤੇ ਜਲਦ ਤੋਂ ਜਲਦ ਕਾਲੇ ਕਾਨੂੰਨ ਵਾਪਸ ਲਏ ਜਾਣ।

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ    

 ਤਲਵੰਡੀ ਸਾਬੋ, ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ) -

ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲਾ ਜੋੜ ਮੇਲਾ ਅੱਜ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੀ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ। ਆਰੰਭਤਾ ਦੀ ਅਰਦਾਸ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਲੱਖੇ ਸਿਧਾਣੇ ਦੇ ਭਰਾ ਉੱਪਰ ਢਾਹਿਆ ਪੁਲਿਸ ਨੇ ਅੰਨ੍ਹਾ ਤਸ਼ੱਦਦ -Video

ਲੱਖੇ ਸਿਧਾਣੇ ਦੇ ਭਰਾ ਦੀ ਪੂਰੀ ਕਹਾਣੀ ਸੱਚ  

ਪੰਜਾਬ ਸਰਕਾਰ ਸੁੱਤੀ, ਦੇਖੋ ਦਿੱਲੀ ਪੁਲੀਸ ਦੀ ਕਰਤੂਤ  

ਲੱਖੇ ਸਿਧਾਣੇ ਦੇ ਭਰਾ ਉੱਪਰ ਢਾਹਿਆ ਪੁਲਿਸ ਨੇ ਅੰਨ੍ਹਾ ਤਸ਼ੱਦਦ 

ਪੰਜਾਬ ਦਾ ਬੱਚਾ ਬੱਚਾ ਮੰਗਦਾ ਹੈ ਇਨਸਾਫ  -ਸੁੱਖ ਜਗਰਾਓਂ ਅਤੇ ਉਨ੍ਹਾਂ ਦੀ ਟੀਮ   

By Facebook ; https://fb.watch/4OCiXXa218/

ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਘੇਰੀ ਦਿੱਲੀ ਪੁਲਿਸ ਤੇ ਪੰਜਾਬ ਸਰਕਾਰ 'ਤੇ ਲਾਇਆ ਇਹ ਦੋਸ਼

ਜਗਰਾਓਂ/ਲੁਧਿਆਣਾ,ਅਪ੍ਰੈਲ 2021-(ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਪੱਖ ਰੱਖਿਆ ਹੈ ਤੇ ਦਿੱਲੀ ਪੁਲਿਸ ਨੂੰ ਦੱਬ ਕੇ ਲਤਾੜ ਲਾਈ ਹੈ। ਇਸੇ ਨਾਲ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਚ ਅਜੇ ਤਕ ਕੋਈ ਦਖ਼ਲ ਨਾ ਦਿੱਤੇ ਜਾਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਸਿੱਧੂ ਨੇ ਆਪਣੇ ਟਵੀਟ ਤੇ ਲਿਖਿਆ ਕਿ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਨੂੰ ਸਾਡੇ ਅਧਿਕਾਰ ਖੇਤਰ 'ਚ ਪੰਜਾਬੀਆਂ ਨੂੰ ਤਸੀਹੇ ਕਰਨ ਦੀ ਮਨਜ਼ੂਰੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਇਹ ਕਿਸ ਦੀ ਮਿਲੀਭੁਗਤ ਤੋਂ ਕੀਤਾ ਗਿਆ ਸੀ? ਮਮਤਾ ਬੈਨਰਜੀ ਤੋਂ ਸਬਕ ਸਿਖਿਆ ਜਾਣਾ ਚਾਹੀਦਾ ਜਿਨ੍ਹਾਂ ਨੇ W.Bengal ਦੇ ਅਧਿਕਾਰ ਖੇਤਰ 'ਚ ਹਮਲੇ ਕੀਤੇ ਜਾਣ 'ਤੇ CBI ਨੂੰ ਸਲਾਖ਼ਾ ਦੇ ਪਿੱਛੇ ਪਾ ਦਿੱਤਾ।

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ ਕਿ ਆਖਿਰ ਅਜੇ ਤਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ। ਜੇ ਉਨ੍ਹਾਂ ਦੇ ਟਵੀਟ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਲਿਖਿਆ ਹੈ ਕਿ ਇਸ 'ਚ ਕਿਸੇ ਦੀ ਮਿਲੀਭੁਗਤ ਹੈ, ਜਿਸ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਕਿ ਸਿੱਧੂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੈ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ 'ਤੇ ਵੀ ਦੋਸ਼ ਲਾ ਰਹੇ ।

ਡੀਏਵੀ ਪਬਲਿਕ ਸਕੂਲ ਜਗਰਾਉਂ ਨੇ  ਦੂਜੀ ਵਾਰ ਬ੍ਰਿਟਿਸ਼ ਕੌਂਸਲ ਦਾ ਅੰਤਰਰਾਸ਼ਟਰੀ  ਐਵਾਰਡ  ਜਿੱਤਿਆ 

ਜਗਰਾਉਂ, ਐਪਲ 2021( ਅਮਿਤ ਖੰਨਾ)  

ਸਕੂਲ ਅੱਗੇ ਤਿੰਨ ਵਰ੍ਹਿਆਂ ਦੇ ਲਈ ਫਿਰ ਤੋਂ ਅੰਤਰਰਾਸ਼ਟਰੀ ਪ੍ਰਾਪਤੀਆਂ ਦਾ ਮਾਲਕ ਬਣਿਆ ਹੈ  ਆਪਣੇ ਅਣਥੱਕ ਯਤਨਾਂ ਅਤੇ ਅਟੱਲ ਵਿਸ਼ਵਾਸ ਦੀ ਬਦੌਲਤ ਸਕੂਲ ਸਾਰੇ ਪੜਾਵਾਂ ਨੂੰ ਪਾਰ ਕਰ ਸਫ਼ਲ ਹੋਇਆ  ਇਸ ਲੜੀ ਦੇ ਅੰਤਰਗਤ ਕਈ ਦੇਸ਼ਾਂ ਦੇ ਨਾਲ ਕਈ ਗਤੀਵਿਧੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਸਾਰੇ ਦੇਸ਼ਾਂ ਦੇ ਸਕੂਲਾਂ ਵੱਲੋਂ ਡੀ ਏ ਵੀ ਸੀਨੀਅਰ ਪਬਲਿਕ ਸਕੂਲ ਜਗਰਾਉਂ ਦੀਆਂ ਗਤੀਵਿਧੀਆਂ ਤੇ ਰਚਨਾਤਮਕ ਕਾਰਜਾਂ ਦੀ ਪ੍ਰਸੰਸਾ ਕੀਤੀ ਗਈ ਨੁੱਕੜ ਨਾਟਕਾਂ  ਟੈਕਲਿੰਗ ਡਾਂਸ ਫੈਂਸੀ ਡਰੈੱਸ ਨੋਟਰਨ ਫੈਸਟੀਵਲ ਪੋਸਟਰ ਮੇਕਿੰਗ ਪ੍ਰਤੀਯੋਗਤਾ ਪਾਣੀ ਬਚਾਓ ਰੈਲੀ ਦੇ ਵਿਚਾਰਾਂ ਦੀ ਸਾਂਝ ਪਾਈ ਗਈ  ਅਤੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਲਈ ਆਨਲਾਈਨ ਕਲਾਸਾਂ ਵਿੱਚ ਸ਼ਾਂਤੀ ਗੀਤ ਗਾਏ ਗਏ ਸਕੂਲ ਦੀ ਇਸ ਮਹਾਨ ਪ੍ਰਾਪਤੀ ਵਿੱਚ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ਼੍ਰੀ ਬ੍ਰਿਜ ਮੋਹਨ ਬੱਬਰ ਜੀ ਦਾ ਬੜਾ ਯੋਗਦਾਨ ਰਿਹਾ  ਉਨ੍ਹਾਂ ਦੀ ਦ੍ਰਿੜ੍ਹ ਅਗਵਾਈ ਹੇਠ ਸਕੂਲ ਵਿਦਿਆਰਥੀਆਂ ਅਧਿਆਪਕਾਂ ਅਤੇ ਇਸ ਪ੍ਰਾਜੈਕਟ ਦੇ ਕੋਆਰਡੀਨੇਟਰ ਅਧਿਆਪਕ ਸ੍ਰੀਮਤੀ ਇੰਦਰਪ੍ਰੀਤ ਕੌਰ ਆਈਐਸਏ ਦੀ ਟੀਮ ਦੇ ਅਧਿਆਪਕ ਸ੍ਰੀਮਤੀ ਸ਼ਿਲਪਾ ਸ੍ਰੀਮਤੀ ਸਟੇਫੀ ਦਾ ਯੋਗਦਾਨ ਕਾਬਲ ਇਹ ਤਾਰੀਫ਼ ਰਿਹਾ ਪ੍ਰਿੰਸੀਪਲ ਸਾਹਿਬ ਸ਼੍ਰੀ ਬ੍ਰਿਜ ਮੋਹਨ ਬੱਬਰ ਦੀ ਅਗਵਾਈ ਹੇਠ ਸਕੂਲ ਦਿਨ ਪ੍ਰਤੀ ਦਿਨ ਸਫ਼ਲਤਾ ਦੀਆਂ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ

ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਕੋਰੋਨਾ ਵੈਕਸੀਨ ਦਾ ਮੁਫ਼ਤ ਕੈਂਪ ਜਗਰਾਉਂ, ਅਪ੍ਰੈਲ 2021( ਅਮਿਤ ਖੰਨਾ)

ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਅੱਜ ਸਵੇਰੇ ਦੱਸ ਤੋਂ ਦੋ ਵਜੇ ਤੱਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਲਗਾਏ ਕੋਰੋਨਾ ਵੈਕਸੀਨ ਦੇ ਮੁਫ਼ਤ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਰਾਜਿੰਦਰ ਜੈਨ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਕੋਰੋਨਾ ਵੈਕਸੀਨ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਦੇ ਬਚਾਅ ਲਈ ਜਿੱਥੇ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਰੂਰੀ ਹਨ ਉੱਥੇ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਉਣਾ ਬਹੁਤ ਜ਼ਰੂਰੀ ਹੈ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਦੀ ਏ ਐੱਨ ਐੱਮ ਵੀਰਪਾਲ ਕੌਰ, ਕੰਪਿਊਟਰ ਓਪਰੇਟਰ ਨਿੱਕੀ, ਐੱਮ ਪੀ ਐੱਚ ਡਬਲਯੂ ਕੁਲਦੀਪ ਸਿੰਘ ਅਤੇ ਆਸ਼ਾ ਵਰਕਰ ਜਸਵਿੰਦਰ ਕੌਰ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 198 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਜਾਵੇਗਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦਾ ਫ਼ਾਇਦਾ ਲੈ ਸਕਣ। ਇਸ ਮੌਕੇ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੁਖਜਿੰਦਰ ਸਿੰਘ ਢਿੱਲੋਂ, ਰਾਜੀਵ ਗੁਪਤਾ, ਮਨੋਜ ਗਰਗ, ਆਰ ਕੇ ਗੋਇਲ, ਮੁਕੇਸ਼ ਕੁਮਾਰ, ਪ੍ਰਸ਼ੋਤਮ ਅਗਰਵਾਲ, ਡਾ ਭਾਰਤ ਭੂਸ਼ਨ ਬਾਂਸਲ, ਮਦਨ ਲਾਲ ਅਰੋੜਾ, ਯੋਗ ਰਾਜ ਗੋਇਲ, ਸੰਜੇ ਬਾਂਸਲ, ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ, ਸੰਜੀਵ ਚੋਪੜਾ, ਮੋਤੀ ਸਾਗਰ, ਜਸਵੰਤ ਸਿੰਘ, ਅਸ਼ੋਕ ਵਰਮਾ ਆਦਿ ਹਾਜ਼ਰ ਸਨ।

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿਕਾਸ ਕਾਰਜਾਂ ਦੇ ਆਧਾਰ ਤੇ ਲੜੀਆਂ ਜਾਣਗੀਆਂ-Video

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿਕਾਸ ਕਾਰਜਾਂ ਦੇ ਆਧਾਰ ਤੇ ਲੜੀਆਂ ਜਾਣਗੀਆਂ: ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

Facebook Link ; https://fb.watch/4Ml5MvKfSh/