You are here

ਪੰਜਾਬ

ਕਿਸਾਨ ਅੰਦੋਲਨ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਖਤਮ ਨਹੀਂ ਹੋਵੇਗਾ- ਨਿਰਭੈ ਸਿੰਘ    

ਸ਼ਹੀਦ ਕਿਸਾਨਾਂ ਦੀ ਜ਼ਿੰਮੇਦਾਰ ਸੈਂਟਰ ਸਰਕਾਰ   

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਪ੍ਰਤੀ 3 ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਦੇ ਵਿਰੋਧ ਵਿੱਚ  ਲਗਾਤਾਰ 8 ਮਹੀਨਿਆਂ ਤੋਂ ਕੜਾਕੇ ਦੀ ਠੰਢ ਵਿੱਚ ਜੀ.ਟੀ ਰੋੜ, ਰੇਲਵੇ ਸਟੇਸ਼ਨਾਂ ਅਤੇ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ 30 ਕਿਸਾਨ ਜਥੇਬੰਦੀਆਂ ਵੱਲੋਂ ਝੰਡੇ ਗੱਡੇ ਹੋਏ ਹਨ। ਸੈਂਟਰ ਸਰਕਾਰ ਵੱਲੋਂ ਬੇਸਿੱਟਾ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ ਕਿਸਾਨ ਲਗਾਤਾਰ ਦਿਨੋਂ ਦਿਨ ਸ਼ਹੀਦੀਆਂ ਪਾਈ ਜਾ ਰਹੇ ਹਨ।ਦਿੱਲੀ ਵਿਖੇ ਚੱਲ ਰਹੇ ਸਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਗੁੰਡਾਗਰਦੀ ਦਾ ਨਾਚ ਕੀਤਾ ਜਾ ਰਿਹਾ ਹੈ ਉਨ੍ਹਾਂ ਗੁੰਡਿਆਂ ਤੇ ਤੁਰੰਤ 302 ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਬੀ ਕੇ ਯੂ ਰਾਜੇਵਾਲ ਦੇ ਜ਼ਿਲ੍ਹਾ ਜਰਨਲ ਸਕੱਤਰ ਨਿਰਭੈ ਸਿੰਘ ਛੀਨੀਵਾਲ ਕਲਾਂ ਨੇ ਕਿਹਾ ਕਿ ਹਰ ਵਰਗ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਰਾਜਨੀਤੀ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਇਸ ਸੰਘਰਸ਼ ਨੂੰ ਕਾਮਯਾਬ ਕਰ ਕੇ ਜਿੱਤ ਪ੍ਰਾਪਤ ਕਰਨਾ। ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀਬਾਡ਼ੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ਾਂ ਵਦੇਸ਼ਾਂ ਦੇ ਸਮੁੱਚੇ ਲੋਕ ਸਾਥ ਦੇ ਰਹੇ ਹਨ । ਧਾਰਮਿਕ,ਸਮਾਜਿਕ,ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਵੀ ਵੱਡੇ ਪੱਧਰ ਤੇ ਹਮਾਇਤ ਪ੍ਰਾਪਤ ਹੈ। ਸੈਂਟਰ   ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ ਲਾਗੂ ਕਰ ਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਮਰਾਏਦਾਰ ਪੱਖੀ ਕਾਨੂੰਨ ਬਣਾ ਕੇ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ। ਉਨ੍ਹਾਂ ਕਿਹਾ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।ਜਿਸ ਨੂੰ ਦੇਸ਼ ਦਾ ਸਮੁੱਚਾ ਕਿਸਾਨ ਬਰਦਾਸ਼ਤ ਨਹੀਂ ਕਰੇਗਾ। ਅਖੀਰ ਵਿਚ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ ! ਅਜੇ ਵੀ ਤੁਹਾਡੇ ਕੋਲ ਵਕਤ ਹੈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਰੱਦ ਕਰ ਦੇਣਾ ਹੈ। ਇਹ ਕਿਸਾਨੀ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਗਿਆ ਹੈ। ਉਨ੍ਹਾਂ ਕਿਸਾਨੀ ਸੰਘਰਸ਼ ਵਿਚ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਭਾਰਤੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਜ਼ਮੀਨਾਂ ਲਈ ਅਤੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਇਸ ਦਿੱਲੀ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰੀਏ ਕਿਉਂਕਿ ਜਿੱਥੇ ਔਰਤਾਂ ਬੱਚੇ ਬਜ਼ੁਰਗ ਮਾਤਾ ਭੈਣਾਂ ਕਿਸਾਨਾਂ ਨਾਲ ਖੇਤੀਬਾੜੀ ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਘੋਲਾਂ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੀਆਂ ਹਨ ।ਉਨ੍ਹਾਂ ਸਮੂਹ ਵਰਗ ਦੇ ਲੋਕਾਂ ਨੂੰ ਦਿੱਲੀ ਪੁੱਜਣ ਦੀ ਅਪੀਲ ਕੀਤੀ ਹੈ ।

ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ-Video

ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਕਾਲੇਕਿਆਂ ਤੋਂ ਬੁੱਗਰ, ਮੰਡੇਰ ਨੂੰ ਜਾਂਦੇ ਰੋਡ ਉੱਪਰ ਇੱਕ ਜਾਨਲੇਵਾ ਸੂਆ ਬਣਿਆ ਹੋਇਆ ਹੈ ਉਸ ਸੂਏ ਦੇ ਵਿੱਚ ਡੁੱਬਣ ਕਾਰਨ ਅੱਜ ਇੱਕੋ ਘਰ ਦੇ ਦੋ ਚਿਰਾਗ ਚਾਚੇ ਤਾਏ ਦੇ ਪੁੱਤ ਬੁਝ ਗਏ ਹਨ। ਆਕਾਸ਼ਦੀਪ ਸਿੰਘ ਕਲਾਸ 5 ਵੀਂ ਕਲਾਸ ਦਾ ਵਿਦਿਆਰਥੀ ਸੀ ਪੁੱਤਰ ਬਲਦੇਵ ਸਿੰਘ, ਮਾਤਾ ਵੀਰਪਾਲ ਕੌਰ ਅਤੇ ( ਦੂਜਾ ਬੱਚਾ ਲਵਜੋਤ ਸਿੰਘ ਕਲਾਸ 8 ਵੀਂ ਦਾ ਵਿਦਿਆਰਥੀ ਸੀ ਪੁੱਤਰ ਸੁਖਪਾਲ ਸਿੰਘ ਮਾਤਾ ਅਮਰ ਕੌਰ) ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਇਹ ਮੌਤਾਂ ਹੋਈਆਂ ਹਨ ਪਹਿਲਾਂ ਵੀ ਤੁਰਿਆ ਜਾਂਦਾ ਇੱਕ ਬੱਚਾ ਸੂਏ ਦੇ ਵਿੱਚ ਡਿੱਗ ਪਿਆ ਸੀ ਅਤੇ ਮੌਤ ਦੇ ਮੂੰਹ ਵਿੱਚ ਚਲਾ ਗਿਆ ਸੀ  ਪ੍ਰਸ਼ਾਸਨ ਵੱਲੋਂ ਸੂਏ ਦੇ ਆਲੇ ਦੁਆਲੇ ਪੁਖਤਾ ਪ੍ਰਬੰਧ ਨਾ ਹੋਣ ਦੇ ਕਾਰਨ ਇਹ ਸਭ ਕੁਝ ਵਾਪਰਿਆ ਹੈ।ਲੋਕਾਂ ਦਾ ਕਹਿਣਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦੀ ਮੂੰਹ ਬੋਲਦੀ ਤਸਵੀਰ ਨੇ ਅੱਜ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ ਵੋਟਾਂ ਵੇਲੇ ਝੂਠੇ ਵਾਅਦੇ ਕਰਕੇ ਵੋਟਾਂ ਬਟੋਰ ਕੇ ਹੁਣ  ਕੁੰਭਕਰਨੀ ਨੀਂਦ ਸੁੱਤੇ ਪਏ ਹਨ। 

ਆਓ ਦੇਖਦਿਆਂ ਬਰਨਾਲੇ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ 

Facebook Link ; https://fb.watch/5fpQ1ZfAl2/

ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਪ੍ਰਾਚੀਨ ਸ਼ਿਵ ਮੰਦਰ ਫਰਵਾਹੀ ਦੀ ਕਮੇਟੀ ਨੇ ਬੜੀ ਸਰਧਾ ਨਾਲ ਮਨਾਇਆ

 ਸਮੂਹ ਸੇਰ ਗਿੱਲ ਪਰਿਵਾਰ ਨੇ ਪ੍ਰਾਚੀਨ ਸ਼ਿਵ ਮੰਦਰ ਨੂੰ ਦਾਨ ਕੀਤਾ ਵਾਟਰ ਕੂਲਰ

ਬਰਨਾਲਾ/ਮਹਿਲ ਕਲਾਂ-ਮਈ 2021 -(ਗੁਰਸੇਵਕ ਸਿੰਘ ਸੋਹੀ)-

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਜਿੱਥੇ ਪੂਰੇ ਦੇਸ਼ ਵਿਚ ਮਨਾਇਆ ਗਿਆ। ਉੱਥੇ ਹੀ ਪਿੰਡ ਫਰਵਾਹੀ ਦੇ ਪ੍ਰਾਚੀਨ ਸ਼ਿਵ ਮੰਦਰ ਵਿਚ ਨਵੀ ਬਣੀ ਕਮੇਟੀ ਨੇ 400 ਸਾਲਾ ਪ੍ਰਕਾਸ਼ ਪੁਰਬ ਬੜੀ ਸਰਧਾ ਨਾਲ ਮਨਾਇਆ ਗਿਆ। ਫਰਵਾਹੀ ਦੇ ਸੇਰ ਗਿੱਲ ਪਰਿਵਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿਵ ਮੰਦਰ ਨੂੰ ਵਾਟਰ ਕੂਲਰ ਦਾਨ ਦਿੱਤਾ। ਇਸ ਮੌਕੇ ਤੇ ਕਮੇਟੀ ਵੱਲੋ ਜਿੱਥੇ ਸੇਰ ਗਿੱਲ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਮਾਨ ਸਤਿਕਾਰ ਕੀਤਾ ਗਿਆ। ਇਸ ਤੋ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾ ਤੇ ਕਮੇਟੀ ਵੱਲੋ ਹਾਜ਼ਰੀ ਭਰ ਕੇ ਤਨ ਮਨ ਧਨ ਨਾਲ ਸੇਵਾ ਕੀਤੀ ਗਈ। ਇਸ ਮੌਕੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਵੇ ਬਣੇ ਦਰਬਾਰ ਸਾਹਿਬ ਵਿੱਚ ਕੀਰਤਨ ਦਿਵਾਨ ਸਜਾਏ ਗਏ। ਸਮੂਹ ਨਗਰ ਨਿਵਾਸੀਆ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਰਾਜਦੀਪ ਸਰਮਾ,ਮਹੰਤ ਖੁਸੀ ਰਾਮ ਬਾਵਾ ,ਭੋਜ ਰਾਜ ਬਾਵਾ, ਰਕੇਸ਼ ਕੁਮਾਰ, ਮੁਖਤਿਆਰ ਸਿੰਘ, ਮੰਗਤ ਰਾਏ, ਡਾ ਮੇਘ ਰਾਜ ਬਾਵਾ, ਸਿੰਦਾ ਮਿਸਤਰੀ, ਬੁੱਧਰਾਮ ਸਰਮਾ, ਗੁਰਮੇਲ ਸਿੰਘ,  ਬਲਦੇਵ ਸਿੰਘ, ਬਲਜਿੰਦਰ ਸਰਮਾ, ਦਰਸਨ ਸਿੰਘ ,ਸੌਮਾ ਸਿੰਘ ,ਪਰਮਿੰਦਰ ਕੁਮਾਰ ,ਗਗਨਦੀਪ ਜਸਲ ,ਮੰਨਾ ਬਾਵਾ, ਸੰਦੀਪ ਬਾਵਾ, ਚਰਨਜੀਤ ਰਾਮ ,ਅਮਨਦੀਪ ਟੈਲੀਕਾਮ ,ਆਦਿ ਨੇ ਦਾਨੀ ਵੀਰਾ ਦਾ ਧੰਨਵਾਦ ਕਰਦਿਆ ਸੇਰ ਗਿੱਲ ਪਰਿਵਾਰ ਦੇ ਕੌਰ ਸਿੰਘ ਸੇਰ ਗਿੱਲ ਰਾਮ ਸਿੰਘ ਖਾਲਸਾ ਸੇਰ ਗਿੱਲ ਦਾ ਮਾਨ ਸਤਿਕਾਰ ਕਰਦੇ ਹੋਏ ਧੰਨਵਾਦ ਕੀਤਾ।

ਮੋਦੀ ਨੂੰ ਬੰਗਾਲ ਵਿਚੋਂ ਹਰਾਉਣ ਦਾ ਸਿਹਰਾ ਬਲਬੀਰ ਸਿੰਘ ਰਾਜੇਵਾਲ ਦੀ ਦੇਣ ਹੈ

ਮੋਦੀ ਦੀ ਹਾਰ ਹੋਣ ਤੇ ਲੱਡੂ ਵੰਡੇ ਗਏ                                                                                                                            

ਦਿੱਲੀ/-ਮਈ - 2021(ਗੁਰਸੇਵਕ ਸਿੰਘ ਸੋਹੀ)-

ਬੰਗਾਲ ਵਿਚ ਮੋਦੀ ਸਰਕਾਰ ਦੀ ਹਾਰ ਹੋਣ ਤੇ ਉਸ ਦੀ ਖੁਸ਼ੀ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਲੱਡੂ ਵੰਡੇ ਗਏ। ਮੋਦੀ ਦੀ ਹਾਰ ਸੰਯੁਕਤ ਮੋਰਚੇ ਦੀ ਜਿੱਤ ਹੋਈ ਹੈ ਹਰ ਇੱਕ ਕਿਸਾਨ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਹੈ  ਹੋਸ਼ ਹਵਾ ਅਤੇ ਨਿਡਰਤਾ ਦੇ ਨਾਲ ਜਥੇਬੰਦੀਆਂ ਦੇ ਆਗੂਆਂ ਨੇ ਦੇਰ ਰਾਤ ਕਰਕੇ ਹਾਰ ਵਾਲਾ ਮੂੰਹ   ਦਿਖਾਇਆ। ਮੋਦੀ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਵਿਰੋਧੀ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਹੋਰ ਸਟੇਟਾਂ ਦੀਆਂ ਕਿਸਾਨ ਜਥੇਬੰਦੀਆਂ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 8 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਬਾਵਜੂਦ ਅਤੇ ਹੁਣ ਅੱਤ ਦੀ ਗਰਮੀ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਕਿਹਾ ਹੈ ਕਿ ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ 3 ਬਿੱਲ ਵਾਪਸ ਲੈਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ 3 ਕਾਲੇ ਕਾਨੂੰਨਾਂ ਨੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ। ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ, ਕਿਸਾਨ,ਮਜ਼ਦੂਰ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ ਅਤੇ ਗੁੰਡਿਆਂ ਵੱਲੋਂ ਗੁੰਡਾਗਰਦੀ ਦਾ ਨਾਚ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ।ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ।ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਅਖੀਰ ਵਿਚ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕੀ ਹੁਣ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ।ਇਸ ਸਮੇਂ ਜਰਨਲ ਸਕੱਤਰ ਪੰਜਾਬ ਉਂਕਾਰ ਸਿੰਘ, ਪੰਜਾਬ ਗੁਲਜ਼ਾਰ ਸਿੰਘ ਖਜ਼ਾਨਚੀ, ਪੰਜਾਬ ਪਰਮਿੰਦਰ ਸਿੰਘ, ਜ਼ਿਲਾ ਪ੍ਰਧਾਨ ਗੁਰਦਾਸਪੁਰ ਬਲਦੇਵ ਸਿੰਘ, ਜਨਰਲ ਸਕੱਤਰ ਅੰਮ੍ਰਿਤਸਰ ਰਣਜੀਤ ਸਿੰਘ ਬਰਮੀ ਆਦਿ ਹਾਜ਼ਰ ਸਨ।

ਚੜ੍ਹਦੀ ਕਲਾਂ ✍️ ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ 

ਸਾਡੇ ਦੁਵਾਰਾ ਪ੍ਰਗਟ ਕੀਤੇ ਗਏ ਸ਼ਬਦ ਸਾਡੀ ਅੰਦਰੂਨੀ ਸੋਚ ਨੂੰ ਜੱਗ ਜਾਹਿਰ ਕਰਦੇ ਹਨ. ਕਿਸੇ ਦਿਨ ਦੀ ਸ਼ੁਰੂਆਤ ਹੀਣ ਭਾਵਨਾ ਨਾਲ ਕਰੀ ਜਾਵੇ
ਤਾ ਸਾਰਾ ਦਿਨ ਦਾ ਆਨੰਦ ਵਿਗੜ ਜਾਂਦਾ ਹੈ. ਵਿਚਾਰ ਸਾਡੇ ਸਰੀਰ ਤੇ ਗਹਿਰਾ ਅਸਰ ਪਾ ਜਾਂਦੇ ਹਨ. ਜਦੋਂ ਕਦੀ ਵੀ ਇਹ ਮਹਿਸੂਸ ਕੀਤਾ ਜਾਂਦਾ
ਹੈ ਕਿ ਸਰੀਰ ਚ ਊਰਜਾ ਦੀ ਕਮੀ ਹੈ ਤਾ ਸੱਚ ਮੁੱਚ ਹੀ ਸਰੀਰ ਦਿਮਾਗ ਨੂੰ ਉਸੇ ਤਰਾਂ ਦਾ ਸੁਨੇਹਾ ਲਾ ਦਿੰਦਾ ਹੈ, ਫਿਰ ਸਾਰਾ ਦਿਨ ਆਲਸ ਚ ਹੀ
ਗੁਜਰ ਜਾਂਦਾ.
ਪਰ ਜੇਕਰ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾਂ ਨਾਲ ਇਕ ਸ਼ੁਕਰਾਨੇ ਨਾਲ ਕੀਤੀ ਜਾਵੇ ਤਾ ਸਰੀਰ ਚ ਊਰਜਾ ਦੀ ਕਮੀ ਨਹੀਂ ਰਹਿੰਦੀ. ਇਹ
ਸ਼ੁਰੂਆਤ ਦਿਨ ਦੇ ਹਰ ਕੰਮ ਚ ਮੋਹਰੀ ਹੋਰ ਲਈ ਕਾਫੀ ਹੈ. ਸਿੱਟੇ ਵਜੋਂ ਸਾਰਥਕ ਢੰਗ ਨਾਲ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ.
ਛੋਟੀਆਂ ਛੋਟੀਆਂ ਗੱਲਾਂ ਕਰਕੇ ਕਿਸੇ ਨਾਲ ਬਦਲੇ ਦੀ ਭਾਵਨਾ ਰੱਖਣਾ ਵੀ ਕਿਤੇ ਨਾ ਕਿਤੇ ਅੰਦਰੂਨੀ ਊਰਜਾ ਤੇ ਖੁਸ਼ੀ ਘੱਟ ਵਿਚ ਘਾਤਕ ਸਿੱਧ
ਹੁੰਦਾ ਹੈ.
ਜਦੋ ਇਹੀ ਬਦਲੇ ਖੋਰੀ ਦੀ ਭਾਵਨਾ ਰੋਜਾਨਾ ਦੇ ਕੰਮਾਂ ਚ ਆਂ ਘੁਸਦੀ ਹੈ ਤਾ ਇਨਸਾਨ ਰੋਜ ਅੰਦਰੋਂ ਅੰਦਰੀ ਘਟਨਾ ਸ਼ੁਰੂ ਹੋ ਜਾਂਦਾ ਹੈ. ਇਸੇ ਦੀ
ਵਜ੍ਹਾ ਨਾਲ ਸਰੀਰ ਚ ਕਈ ਪ੍ਰਕਾਰ ਦੇ ਵਿਕਾਰ ਉਤਪੰਨ ਹੁੰਦੇ ਹਨ . ਜਿੰਨਾ ਚ ਰਕਤ ਚਾਪ ਚ ਵਾਦਾ ਅਤੇ ਦਿਮਾਗੀ ਪਰੇਸ਼ਾਨੀਆਂ ਮੁੱਖ
ਸ਼ਾਮਿਲ ਹਨ. ਅਕਸਰ ਹੀ ਕਈ ਇਨਸਾਨ ਢਹਿੰਦੀ ਕਲਾਂ ਵਾਲੀ ਗੱਲ ਕਰਦੇ ਹਨ ਜੇ ਓਹਨਾ ਨੂੰ ਪੁੱਛਿਆ ਜਾਵੇ ਕੀ ਹਾਲ ਚਾਲ ਹੈ .. ਤਾ ਜਵਾਬ
ਬੜਾ ਹੀ ਢਿੱਲਾ ਹੁੰਦਾ. ਅਜਿਹੇ ਇਨਸਾਨ ਨਾਲ ਰਾਬਤਾ ਕਾਇਮ ਕਰਕੇ ਵੀ ਕੋਈ ਬਹੁਤਾ ਰਾਜੀ ਨਹੀਂ ਹੁੰਦਾ. ਤੁਹਾਡੇ ਵਿਚਾਰ ਅਤੇ ਤੁਹਾਡੇ ਕੰਮ
ਦੀ ਚਾਲ ਢਾਲ ਨਾਲ ਆਪਸ ਚ ਗੂੜ੍ਹਾ ਸੰਬੰਧ ਹੈ.
ਇਹ ਹੁਣ ਸਾਡੇ ਤੇ ਹੈ ਕੀ ਅਸੀਂ ਕਿਸ ਸ਼ਰ੍ਰੇਣੀ ਚ ਸ਼ਾਮਿਲ ਹੋਣਾ ਹੈ. ਬੇ ਲੋੜੇ-ਬੋਜ ਤੇ ਬਦਲੇ ਦੀਆ ਭਾਵਨਾਵਾਂ ਨੂੰ ਦੂਰ ਰੱਖ ਕੇ ਚੜ੍ਹਦੀ ਕਲਾਂ
ਵਾਲੀ ਪ੍ਰਵਿਰਤੀ ਅਪਣਾਈ ਜਾਵੇ ਤਾ ਜਿੰਦਗੀ ਨੂੰ ਬੇਹੱਦ ਖੂਬਸੂਰਤ ਤਰੀਕੇ ਨਾਲ ਜਿਓਆ ਜਾ ਸਕਦਾ ਹੈ. ਫ਼ੈਸਲਾ ਸਾਡੇ ਆਵਦੇ ਹੱਥ ਚ ਆ.
ਤੁਹਾਡਾ ਚੜ੍ਹਦੀ ਕਲਾਂ ਚ ਰਹਿਣਾ ਕਿਸੇ ਲਈ ਸੇਧ ਵੀ ਬਣ ਸਕਦਾ ਹੈ. ਖੁਸ਼ ਰਹਿ ਕੇ ਸਚਾਰੂ ਢੰਗ ਨਾਲ ਕੰਮ ਨੂੰ ਤੋਰਨਾ ਹੀ ਅਸਲ ਜ਼ਿੰਦਗੀ ਦਾ
ਗਹਿਣਾ ਹੈ.

ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਕੋਵੀਸ਼ੀਲਡ ਵੈਕਸੀਨ ਇੰਸਟੀਚਿਊਟ ਦਾ ਨਿਰਮਾਤਾ ਫੁਰਰ ✍️  ਸਲੇਮਪੁਰੀ ਦੀ ਚੂੰਢੀ

ਭਾਰਤ 'ਚ ਕੋਵਿਡ-19 ਤੋਂ ਅਗਾਉਂ ਬਚਾਅ ਲਈ ਲਗਾਈ ਜਾ ਰਹੀ  ਕੋਵਿਸ਼ੀਲ਼ਡ ਵੈਕਸੀਨ ਦੀ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਪਿਆਰਾ ਭਾਰਤ ਵਤਨ ਛੱਡ ਕੇ ਠੰਢੇ ਅਤੇ ਅਮੀਰ ਦੇਸ਼ ਬਰਤਾਨੀਆ 'ਚ ਉਡਾਰੀ ਮਾਰ ਗਿਆ ਹੈ। ਭਾਰਤੀ ਸਿਸਟਮ ਨੂੰ ਰੱਜ ਰੱਜ ਕੇ ਪਿਆਰ ਕਰਨ ਵਾਲੇ ਪੂਨਾਵਾਲਾ ਨੇ ਲੰਡਨ ਦੇ ਮਸ਼ਹੂਰ ਅਖਬਾਰ 'ਦਾ ਟਾਈਮਜ਼' ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਭਾਰਤ ਵਿਚ ਉਸ ਦੀ ਜਾਨ ਨੂੰ ਖਤਰਾ ਸੀ, ਕਿਉਂਕਿ ਉਸ ਉਪਰ ਵੈਕਸੀਨ ਦੀ ਸਪਲਾਈ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ, ਪਰ ਉਹ ਅਜਿਹਾ ਕਰਨ ਤੋਂ ਅਸਮਰੱਥ ਸੀ, ਜਿਸ ਕਰਕੇ ਉਸ ਨੇ ਭਾਰਤ ਨੂੰ ਅਲਵਿਦਾ ਕਹਿ ਦਿੱਤਾ ਹੈ। ਪੂਨਾਵਾਲਾ ਨੇ ਇਕੱਲੇ ਨੇ ਦੇਸ਼ ਨਹੀਂ ਛੱਡਿਆ ਬਲਕਿ ਉਹ ਆਪਣੇ ਪੂਰੇ ਪਰਿਵਾਰ ਨੂੰ ਲੰਡਨ ਲੈ ਕੇ ਚਲਿਆ ਗਿਆ ਹੈ। ਪੂਨਾਵਾਲਾ ਦਾ ਕਹਿਣਾ ਹੈ ਕਿ ਉਸ ਨੂੰ ਦੇਸ਼ ਦੇ ਸ਼ਕਤੀਸ਼ਾਲੀ ਲੋਕਾਂ ਵਲੋਂ  'ਧਮਕੀਆਂ' ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਉਹ ਦੇਸ਼ ਛੱਡ ਗਿਆ ਹੈ । ਜਾਪਦਾ ਹੈ ਕਿ ਸ਼ਾਇਦ ਪੂਨਾਵਾਲਾ ਦੇਸ਼ ਦਾ ਪਹਿਲਾ  ਬਿਜਨਸਮੈਨ ਨਹੀਂ ਜਿਹੜਾ ਭਾਰਤ ਛੱਡਕੇ ਵਿਦੇਸ਼ ਜਾ ਕੇ ਵਸਿਆ ਹੋਵੇ, ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਭਾਰਤੀ ਸਿਸਟਮ ਨੂੰ ਪਿਆਰ ਕਰਨ ਵਾਲੇ ਅਤੇ ਵੱਡੇ ਦੇਸ਼ ਭਗਤ ਅਖਵਾਉਣ ਵਾਲੇ ਵੱਡੇ ਵੱਡੇ ਕਈ ਬਿਜਨਸਮੈਨ ਦੇਸ਼ ਛੱਡ ਕੇ ਫੁਰਰ ਹੋ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੂਨਾਵਾਲਾ ਨੇ ਕੁਝ ਸਮਾਂ ਪਹਿਲਾਂ ਹੀ ਲੰਡਨ ਦੇ ਸਭ ਤੋਂ ਮਹਿੰਗੇ ਇਲਾਕਿਆਂ  'ਚ ਇੱਕ ਬਹੁਤ ਹੀ ਸ਼ਾਨਦਾਰ ਬੰਗਲਾ ਕਿਰਾਏ' ਤੇ ਲਿਆ ਸੀ, ਜਿਸ ਦਾ ਮਹੀਨਾਵਾਰ ਕਿਰਾਇਆ ਭਾਰਤੀ ਮੁਦਰਾ 'ਚ 2 ਕਰੋੜ ਰੁਪਏ ਬਣਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਨੇ ਉਸ ਨੂੰ 3 ਹਜ਼ਾਰ ਕਰੋੜ ਰੁਪਏ ਦਾ "ਕਰਜ਼ਾ" ਦਿੱਤਾ ਸੀ। ਇਸ ਵੇਲੇ ਜਦੋਂ ਦੇਸ਼ ਕੋਰੋਨਾ ਦੀ ਭੱਠੀ ਵਿਚ ਸੜ ਰਿਹਾ ਹੈ,ਹਰ ਰੋਜ ਹਜਾਰਾਂ ਮਰੀਜ ਦਮ ਤੋੜ ਰਹੇ ਹਨ, ਮਰੀਜ਼ਾਂ ਨੂੰ ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ, ਆਕਸੀਜਨ ਨਹੀਂ ਮਿਲ ਰਹੀ, ਵੈਂਟੀਲੇਟਰ ਨਹੀਂ ਮਿਲ ਰਹੇ, ਸਿਵੇ ਲਾਸ਼ਾਂ ਨਹੀਂ ਝੱਲ ਰਹੇ, ਸਸਕਾਰ ਕਰਦਿਆਂ ਕਰਦਿਆਂ ਸਿਵਿਆਂ ਦੀਆਂ ਛੱਤਾਂ ਲਾਲ ਹੋ ਗਈਆਂ ਹਨ, ਦੇ ਚੱਲਦਿਆਂ ਕੋਵੀਸ਼ੀਲਡ ਵੈਕਸੀਨ ਜਿਸ ਦੇ ਸਰੀਰਕ ਅਸਰ ਸਬੰਧੀ ਦੇਸ਼ ਦੀ ਕੇਂਦਰ ਸਰਕਾਰ ਵਲੋਂ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ,ਵੈਕਸੀਨ ਬਣਾਉਣ ਵਾਲੀ ਕੰਪਨੀ ਦੇ ਮੁੱਖੀ ਦਾ 'ਭਗੌੜਾ' ਹੋ ਜਾਣਾ 'ਭਾਰਤੀ ਸਿਸਟਮ' ਦੀ ਕਾਰਗੁਜ਼ਾਰੀ ਉਪਰ ਬਹੁਤ ਵੱਡਾ ਸੁਆਲੀਆ ਚਿੰਨ੍ਹ ਹੈ। ਪੂਨਾਵਾਲਾ ਨੂੰ ਦੇਸ਼ ਛੱਡਣ ਲਈ ਕਿਸ ਨੇ ਮਜਬੂਰ ਕੀਤਾ, ਜਾਂ ਕਿਸ ਨੇ ਉਸ ਦੀ ਮਦਦ ਕੀਤੀ ਜਾਂ ਉਹ ਖੁਦ ਹੀ ਦੇਸ਼ ਛੱਡ ਕੇ ਫਰਾਰ ਹੋ ਗਿਆ, ਦੀ ਅਸਲੀਅਤ ਬਾਰੇ ਜਲਦੀ ਸੱਚ ਸਾਹਮਣੇ ਆ ਜਾਵੇਗਾ, ਪਰ 'ਭਾਰਤੀ ਸਿਸਟਮ' ਅਤੇ ਉਸ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲਾ 'ਮੀਡੀਆ' ਹਮੇਸ਼ਾਂ ਸੱਚ ਨੂੰ ਦਬਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਤੱਤਪਰ ਰਹਿੰਦਾ ਹੈ। ਪੂਨਾਵਾਲਾ ਨੇ ਕੋਵੀਸ਼ੀਲਡ ਵੈਕਸੀਨ ਦੀ ਵਿਕਰੀ ਦੌਰਾਨ ਕਿੰਨਾ ਮੁਨਾਫ਼ਾ ਕਮਾਇਆ ਅਤੇ ਦੇਸ਼ ਦੇ ਖਜਾਨੇ ਵਿਚ ਲੋਕਾਂ ਦੀ ਕਮਾਈ ਦੇ ਪਏ ਪੈਸਿਆਂ ਵਿਚੋਂ ਲਿਆ ਕਰਜਾ ਕਿੰਨਾ ਮੋੜਿਆ ਦੇ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਸ ਵੇਲੇ ਪੂਨਾਵਾਲਾ ਵਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦਾ ਬਹਾਨਾ ਬਣਾ ਕੇ ਦੇਸ਼ ਦੇ ਕਰੋੜਾਂ ਲੋਕਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਛੱਡ ਕੇ 'ਭਗੌੜਾ' ਹੋ ਜਾਣਾ ਬਹੁਤ ਹੀ ਦੁਖਦਾਇਕ ਅਤੇ ਅਫਸੋਸਜਨਕ ਖਬਰ ਹੈ!


-ਸੁਖਦੇਵ ਸਲੇਮਪੁਰੀ
09780620233
2 ਮਈ, 2021

ਤਿੰਨ ਮਈ"ਇੱਕੀ ਵਿਸਾਖ ਲਈ ਵਿਸ਼ੇਸ਼ ✍️ ਜਸਵੀਰ ਸ਼ਰਮਾਂ ਦੱਦਾਹੂਰ

"ਆਓ ਜਾਣੀਏ(ਖਿਦਰਾਣੇ ਦੀ ਢਾਬ)ਸ੍ਰੀ ਮੁਕਤਸਰ ਸਾਹਿਬ ਵਿਖੇ ਜੁੜਨ ਵਾਲੇ ਸ਼ਹੀਦੀ ਜੋੜ ਮੇਲੇ ਤਿੰਨ ਮਈ ਦੀ ਇਤਿਹਾਸਕ ਮਹੱਤਤਾ"

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।ਇਸ ਦੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਣਾਂ ਸਿੱਖਾਂ ਦੇ ਗੌਰਵਮਈ ਇਤਿਹਾਸ ਵਿੱਚ ਦਰਜ ਹਨ।ਆਪਣੀ ਅਣਖ ਗ਼ੈਰਤ ਲਈ ਜਾਣੀ ਜਾਂਦੀ ਇਹ ਸਿੱਖ ਕੌਮ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਖਵਾਲੀ ਵੀ ਜਾਨ ਤਲੀ ਤੇ ਧਰਕੇ ਕਰਦੀ ਹੈ।ਇਹ ਗੁੜ੍ਹਤੀ ਸਰਬੰਸ ਦਾਨੀ, ਧਰਮ ਦੇ ਰਾਖੇ, ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸਿੱਖਾਂ ਨੂੰ ਦਿੱਤੀ ਹੈ।ਇਸ ਦਾ ਗੌਰਵਸ਼ਾਲੀ ਇਤਿਹਾਸ ਗਵਾਹ ਹੈ।
      ਤਿੰਨ ਮਈ ਦਾ ਦਿਨ ਵੀ ਸ਼ਹਾਦਤਾਂ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਪਹੁੰਚੇ ਸਨ। ਇਸੇ ਜਗ੍ਹਾ ਤੇ ਹੀ ਮੁਗਲਾਂ ਦੀ ਤੇ ਸਿੱਖ ਕੌਮ ਦੀ ਆਖਰੀ ਅਤੇ ਫੈਸਲਾ ਕੁੰਨ ਲੜਾਈ ਲੜੀ ਗਈ, ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਰਹਿਮਤ ਨਾਲ ਸਿੱਖਾਂ ਦੀ ਇਸ ਜਿੱਤ ਨੂੰ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਚਾਲੀ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਓਨਾਂ ਚਾਲੀ ਸਿੰਘਾਂ ਨੇ ਸ਼ਹੀਦੀ ਜਾਮ ਵੀ ਇਸ ਧਰਤੀ ਤੇ ਪੀਤਾ। ਗੁਰੂ ਸਾਹਿਬ ਜੀ ਨੇ ਓਹਨਾ ਦੀ ਭੁੱਲ ਬਖਸ਼ ਕੇ ਛਾਤੀ ਨਾਲ ਲਾਇਆ ਤੇ ਓਹਨਾਂ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਨੂੰ ਪੰਜ ਹਜ਼ਾਰੀ ਦਸ ਹਜ਼ਾਰੀ ਦੇ ਖਿਤਾਬ ਦੇ ਕੇ ਨਿਵਾਜਿਆ, ਤੇ ਓਹਨਾਂ ਵੱਲੋਂ ਲਿਖਿਆ ਹੋਇਆ ਬੇਦਾਵਾ ਵੀ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜਿਆ, ਜਦੋਂ ਇਹ ਚਾਲੀ ਸਿੰਘ ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਸਦਕਾ ਖਿਦਰਾਣੇ ਦੀ ਢਾਬ ਤੇ ਆ ਕੇ ਮੁਗਲਾਂ ਨਾਲ ਲੜਦਿਆਂ ਵੀਰਗਤੀ ਨੂੰ ਪ੍ਰਾਪਤ ਹੋਏ।
    ਇਹ ਤਿੰਨ ਮਈ ਦਾ ਹੀ ਦਿਨ ਸੀ ਜਦੋਂ ਗੁਰੂ ਸਾਹਿਬ ਇਥੇ ਪਹੁੰਚੇ, ਟਿੱਬੀ ਤੇ ਬੈਠ ਕੇ ਤੀਰਾਂ ਦੀ ਵਰਖਾ ਵੈਰੀ ਤੇ ਕਰਦੇ ਰਹੇ ਤੇ ਅਖੀਰ ਲੜਾਈ ਦੀ ਸ਼ਾਮ ਨੂੰ ਸਮਾਪਤੀ ਤੋਂ ਬਾਅਦ ਜਦ ਮੁਗਲਾਂ ਦੀ ਫੌਜ ਮੈਦਾਨ ਛੱਡ ਕੇ ਭੱਜੀ ਤੇ ਗੁਰੂ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿੱਚ ਆ ਕੇ ਸ਼ਹੀਦ ਸਿੰਘਾਂ ਨੂੰ ਇਕੱਠੇ ਕਰਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਾਲੀ ਜਗ੍ਹਾ ਤੇ ਸਭਨਾਂ ਦੇ ਪੂਰਨ ਗੁਰਮਰਿਆਦਾ ਅਨੁਸਾਰ ਸੰਸਕਾਰ ਕੀਤੇ।
      ਪਹਿਲਾਂ ਇਹ ਦਿਨ (ਚਾਲੀ ਸਿੰਘਾਂ ਦਾ ਸ਼ਹੀਦੀ ਦਿਹਾੜਾ) ਛੋਟੇ ਪੱਧਰ ਤੇ ਮਨਾਇਆ ਜਾਂਦਾ ਰਿਹਾ ਹੈ। ਸਿੱਖ ਇਤਹਾਸ ਕਾਰਾਂ ਅਨੁਸਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਲ ਸੰਤ ਬਾਬਾ ਸਰੋਵਰ ਸਿੰਘ ਜੀ ਦਾ ਇੱਕ ਡੇਰਾ ਹੋਇਆ ਕਰਦਾ ਸੀ, ਜਿਨ੍ਹਾਂ ਦੇ ਸੰਚਾਲਕ ਸੰਤ ਬਾਬਾ ਰਾਮ ਸਿੰਘ ਜੀ ਸਨ ਜੋ ਅੱਖਾਂ ਤੋਂ ਮਨਾਖੇ ਸਨ, ਓਹਨਾਂ ਨੇ ਸਿੱਖ ਇਤਿਹਾਸ ਵਿਚ ਇਹ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਦੀ ਪਰੰਪਰਾ ਸ਼ੁਰੂ ਕੀਤੀ ਸੀ ਜੋ ਬਿਲਕੁਲ ਛੋਟੇ ਜਿਹੇ ਪੱਧਰ ਤੇ ਹੀ ਮਨਾਉਂਦੇ ਸਨ।ਇਸ ਇਤਹਾਸ ਨੂੰ ਘੋਖਣ ਲਈ ਦਾਸ ਨੇ ਗੁਰਪ੍ਰੀਤ ਸਿੰਘ ਬਾਵਾ (ਬਾਵਾ ਨਿਊਜ਼ ਏਜੰਸੀ) ਵਾਲਿਆਂ ਨਾਲ ਸੰਪਰਕ ਕੀਤਾ ਤੇ ਓਨਾਂ ਨੇ ਸ੍ਰ ਕੇਹਰ ਸਿੰਘ ਦੇ ਪਰਿਵਾਰ ਚੋਂ ਕਾਨੂੰਗੋ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਜਿਨ੍ਹਾਂ ਦਾ ਘਰ ਬਿਲਕੁਲ ਡੇਰੇ ਦੇ ਨਾਲ ਲੱਗਦਾ ਸੀ।ਉਸ ਤੋਂ ਬਾਅਦ ਜਥੇਦਾਰ ਗੁਰਬਰਨ ਸਿੰਘ ਜੀ ਸਾਬਕਾ ਪ੍ਰਧਾਨ ਸ੍ਰੀ ਆਕਾਲ ਤਖਤ ਸਾਹਿਬ ਜੀ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਜਦੋਂ ਓਸ ਪੁਰਾਤਨ ਡੇਰੇ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨਾਲ ਰਲਾ ਲਿਆ ਗਿਆ ਤੇ ਇਸ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧੀਨ ਆਈ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਚਾਲੀ ਸਿੰਘਾਂ ਦੇ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਇਆ ਜਾਣ ਲੱਗਾ।
     ਜਥੇਦਾਰ ਗੁਰਬਰਨ ਸਿੰਘ ਜੀ ਮੁਤਾਬਿਕ ਤਿੰਨ ਮਈ (ਇੱਕੀ ਵਿਸਾਖ ਦਾ ਦਿਹਾੜਾ)ਬਹੁਤ ਹੀ ਗਰਮੀ ਦੇ ਦਿਨ ਕਰਕੇ ਓਨਾਂ ਸਮਿਆਂ ਵਿੱਚ ਪਾਣੀ ਦੀ ਤੇ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਸੰਗਤਾਂ ਨੂੰ ਅਤਿਅੰਤ ਔਖਿਆਈ ਮਹਿਸੂਸ ਕਰਦਿਆਂ ਤੇ ਸੰਗਤਾਂ ਦੀ ਪੁਰਜ਼ੋਰ ਮੰਗ ਤੇ ਹੀ ਲੋਹੜੀ ਦੇ ਤਿਉਹਾਰ ਤੋਂ ਅਗਲੇ ਹੀ ਦਿਨ ਭਾਵ ਮਾਘੀ ਦੀ ਸੰਗ੍ਰਾਂਦ ਦੇ ਪਵਿੱਤਰ ਦਿਹਾੜੇ ਤੇ ਮਨਾਇਆ ਜਾਣ ਲੱਗਾ। ਕਿਉਂਕਿ ਲੋਹੜੀ ਦੀ ਤੇ ਮਾਘੀ ਦੇ ਪਵਿੱਤਰ ਨਹਾਉਣ ਦਾ ਤਿਉਹਾਰ ਬੇਸ਼ੱਕ ਸਦੀਆਂ ਪੁਰਾਣਾ ਹੈ,ਇਸ ਦਿਨ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਵਿਖੇ ਲੱਖਾਂ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸੁਫ਼ਲਾ ਕਰਦੀਆਂ ਹਨ, ਤੇ ਓਸੇ ਦਿਨ ਹੀ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਵੀ ਸਾਰੀ ਸੰਗਤ ਸਿਜਦਾ ਕਰਦੀ ਕਰਕੇ ਹੀ ਇਸ ਮਾਘੀ ਦੇ ਮੇਲੇ ਨੂੰ (ਚਾਲੀ ਸਿੰਘਾਂ ਦਾ ਸ਼ਹੀਦੀ ਜੋੜ ਮੇਲਾ ਕਿਹਾ ਜਾਣ ਲੱਗਾ)ਇਸ ਸ਼ਹੀਦੀ ਜੋੜ ਮੇਲੇ ਵਿੱਚ ਦੇਸ਼ ਵਿਦੇਸ਼ ਵਿਚੋਂ ਲੱਖਾਂ ਸ਼ਰਧਾਲੂ ਆਉਂਦੇ ਹਨ ਤੇ ਇਹ ਦੇਸ਼ ਭਰ ਦੇ ਮੇਲਿਆਂ ਵਿੱਚ ਵੱਖਰੀ ਪਛਾਣ ਰੱਖਦਾ ਹੈ, ਇਸੇ ਦਿਨ ਹੀ ਸੰਗਤਾਂ ਦੇ ਭਾਰੀ ਇਕੱਠ ਤੋਂ ਲਾਹਾ ਲੈਣ ਲਈ ਸਿਆਸੀ ਪਾਰਟੀਆਂ ਵੀ ਆਪੋ ਆਪਣੀਆਂ ਕਾਨਫਰੰਸਾਂ ਵੀ ਕਰਦੀਆਂ ਹਨ, ਹੁਣ ਬੇਸ਼ੱਕ ਲੌਕ ਡਾਊਨ ਤੇ ਇਕੱਠ ਦੀ ਪਾਬੰਦੀ ਕਰਕੇ ਪਿਛਲੇ ਤਿੰਨ ਕੁ ਸਾਲਾਂ ਤੋਂ ਇਨ੍ਹਾਂ ਕਾਨਫਰੰਸਾਂ ਤੇ ਪਾਬੰਦੀ ਵੀ ਲੱਗੀ ਹੋਈ ਹੈ, ਇਸੇ ਦਿਨ ਹੀ ਭਾਈ ਮਹਾਂ ਸਿੰਘ ਹਾਲ ਵਿਖੇ ਰਾਗੀ ਢਾਡੀ ਕਵੀਸ਼ਰੀ ਜਥਿਆਂ ਵੱਲੋਂ ਬੀਰ ਰਸ ਵਾਰਾਂ ਤੇ ਪੁਰਾਤਨ ਇਤਿਹਾਸ ਨੂੰ ਦਰਸਾਉਂਦੀਆਂ ਕਥਾ ਕਹਾਣੀਆਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਅਤੇ ਜਾਣੂੰ ਕਰਵਾਇਆ ਜਾਂਦਾ ਹੈ।
    ਸਹੀ ਦਿਨ ਤਾਂ ਤਿੰਨ ਮਈ ਦਾ ਹੀ ਓਹ ਇਤਿਹਾਸਕ ਦਿਨ ਹੈ। ਇਸੇ ਇਤਹਾਸਕ ਦਿਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛੇ ਜਿਹੇ ਇੱਕ ਸਾਲ ਜਦੋਂ ਓਹ ਮੁੱਖ ਮੰਤਰੀ ਬਣੇ ਹੀ ਸਨ ਇਸੇ ਦਿਨ ਭਾਵ ਤਿੰਨ ਮਈ ਨੂੰ ਹੀ ਬਹੁਤ ਵਧੀਆ ਢੰਗ ਨਾਲ ਵੱਡੇ ਪੱਧਰ ਤੇ ਮਨਾਇਆ ਵੀ ਸੀ,ਇਸ ਤੋਂ ਬਿਨਾਂ ਵੀ ਕੈਪਟਨ ਸਾਹਿਬ ਜੀ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਮੇਨ ਸੜਕਾਂ ਤੇ ਯਾਦਗਾਰੀ ਸ਼ਹੀਦੀ ਗੇਟ ਅਤੇ ਮੁਕਤੇ ਮੀਨਾਰ ਜ਼ਿਲ੍ਹਾ ਕਚਹਿਰੀਆਂ ਦੇ ਨੇੜੇ ਬਣਵਾਏ ਜਿਸ ਤੇ ਚਾਲੀ ਸ਼ਹੀਦ ਸਿੰਘਾਂ ਦੇ ਨਾਮ,ਚਾਲੀ ਕੜਿਆਂ ਵਾਲਾ ਖੰਡਾ ਵੀ ਕਾਂਗਰਸ ਸਰਕਾਰ ਦੀ ਹੀ ਦੇਣ ਹੈ। ਬੇਸ਼ੱਕ  ਇਸ ਦਿਨ ਸੰਗਤਾਂ ਓਹਨਾਂ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੀਆਂ ਆ ਰਹੀਆਂ ਹਨ,ਪਰ ਜੋ ਇਕੱਠ ਮਾਘੀ ਵਾਲੇ ਦਿਨ ਹੁੰਦਾ ਓਨਾਂ ਨਹੀਂ ਹੁੰਦਾ।ਸੰਗਤਾਂ ਦੀ ਪੁਰਜ਼ੋਰ ਮੰਗ ਤੇ ਹੀ ਇਸ ਦਿਨ ਨੂੰ ਮਾਘੀ ਦੇ ਦਿਨ ਨਾਲ ਜੋੜਿਆ ਗਿਆ ਸੀ।ਪਰ ਹੁਣ ਅਗਾਂਹ ਵਧੂ ਜ਼ਮਾਨੇ ਵਿੱਚ ਸਾਧਨਾਂ ਅਤੇ ਪਾਣੀ ਦੀ ਕੋਈ ਕਮੀ ਨਹੀਂ ਰਹੀ ਕਰਕੇ ਹੀ ਤਿੰਨ ਮਈ ਨੂੰ ਵੀ ਗੁਰਦੁਆਰਾ ਟਿੱਬੀ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਓਹਨਾਂ ਚਾਲੀ ਸਿੰਘਾਂ ਨੂੰ ਸਿੱਖ ਸੰਗਤਾਂ ਸਿਜਦਾ ਕਰਦੀਆਂ ਹਨ। ਦੁਨੀਆਂ ਭਰ ਵਿੱਚ ਬੈਠੇ ਸਿੱਖ ਸ਼ਰਧਾਲੂ ਇਸ ਦਿਨ ਇਸ ਗੁਰੂ ਸਾਹਿਬ ਜੀ ਦੀ ਚਰਨ ਛੋਹ ਸਰਜਮੀਂ ਨੂੰ ਸਿਜਦਾ ਕਰਨ ਪਹੁੰਚਦੀਆਂ ਹਨ, ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਖਿਦਰਾਣੇ ਦੀ ਢਾਬ ਤੋਂ ਬਣੇ ਮੁਕਤਸਰ ਅਤੇ ਬਾਅਦ ਵਿੱਚ ਸਵ:ਹਰਚਰਨ ਸਿੰਘ ਬਰਾੜ ਜੀ ਵੱਲੋਂ ਜ਼ਿਲ੍ਹਾ ਬਣਾਉਣ ਤੇ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਮਨ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਰ ਵੀ ਸੱਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ ਦੀਦਾਰ ਕਰਕੇ ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਭਰ 'ਚ ਮਨਾਇਆ ਗਿਆ ਮਜ਼ਦੂਰ ਦਿਵਸ ਕਿਸਾਨ-ਮਜ਼ਦੂਰ ਏਕਤਾ ਨੂੰ ਸਮਰਪਿਤ

ਚੰਡੀਗੜ੍ਹ 1 ਮਈ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

 ਮਈ ਦਿਨ ਵਜੋਂ ਸਥਾਪਿਤ ਦੁਨੀਆਂ ਭਰ 'ਚ ਮਨਾਇਆ ਜਾਂਦਾ ਮਜ਼ਦੂਰ ਦਿਵਸ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਪੰਜਾਬ ਦੇ 16 ਜਿਲ੍ਹਿਆਂ 'ਚ 45 ਤੋਂ ਵੱਧ ਥਾਂਵਾਂ 'ਤੇ ਕਿਸਾਨ ਮਜ਼ਦੂਰ ਏਕਤਾ ਨੂੰ ਸਮਰਪਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਖੇਤ ਮਜਦੂਰ,ਮੁਲਾਜ਼ਮ,ਮਜਦੂਰ,ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਨਾਲ ਬਾਕਾਇਦਾ ਤਾਲਮੇਲ ਰਾਹੀਂ 13 ਜਿਲ੍ਹਿਆਂ 'ਚ 40 ਥਾਂਵਾਂ'ਤੇ ਚੱਲ ਰਹੇ ਪੱਕੇ ਧਰਨਿਆਂ ਤੋਂ ਇਲਾਵਾ ਹੋਰ ਜਿਲ੍ਹਿਆਂ 'ਚ 6 ਥਾਂਵਾਂ 'ਤੇ ਇਸ ਸੰਬੰਧੀ ਕੀਤੇ ਗਏ ਸਮਾਗਮਾਂ ਵਿੱਚ ਕੁੱਲ ਮਿਲਾਕੇ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਸੰਬੋਧਨਕਰਤਾ ਹੋਰ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲ਼ਾਝਾੜ ਸਮੇਤ ਸਮੂਹ ਜ਼ਿਲ੍ਹਿਆਂ ਦੇ ਮੁੱਖ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਸਮੂਹ ਹਾਜ਼ਰੀਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਦੀ ਵਧਾਈ ਪੇਸ਼ ਕੀਤੀ ਗਈ। ਮਨੁੱਖੀ ਹੱਕਾਂ ਦੀ ਰਾਖੀ ਖਾਤਰ ਹਿੰਦ ਦੀ ਚਾਦਰ ਬਣ ਕੇ ਕੀਤੀ ਗਈ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਇਸ ਮੌਕੇ ਕਿਸਾਨੀ /ਜਵਾਨੀ/ਜ਼ਮੀਨਾਂ ਬਚਾਉਣ ਲਈ ਚੱਲ ਰਹੇ ਇਤਿਹਾਸਕ ਸੰਘਰਸ਼ ਨੂੰ ਧਰਮ ਨਿਰਲੇਪ ਪੈਂਤੜੇ 'ਤੇ ਪਹਿਰਾ ਦਿੰਦੇ ਹੋਏ ਅੰਤਿਮ ਜਿੱਤ ਤੱਕ ਲੜਨ ਦਾ ਅਹਿਦ ਕਰਨ ਦਾ ਸੱਦਾ ਦਿੱਤਾ ਗਿਆ। ਮਈ 1886 'ਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ 8 ਘੰਟੇ ਦੀ ਕੰਮ ਦਿਹਾੜੀ ਦੀ ਹੱਕੀ ਮੰਗ ਖਾਤਰ ਚੱਲੇ ਲਾਮਿਸਾਲ ਲਾਮਬੰਦੀਆਂ ਵਾਲੇ ਸ਼ਾਂਤਮਈ ਮਜ਼ਦੂਰ ਸੰਘਰਸ਼ ਉੱਤੇ ਪਿੰਕਟਰਨ ਘੁਸਪੈਠੀਆਂ ਅਤੇ ਅਮਰੀਕੀ ਸਰਮਾਏਦਾਰਾਂ ਦੀ ਪੁਲਿਸ ਵੱਲੋਂ ਵਹਿਸ਼ੀ ਹਮਲਾ ਬੋਲ ਕੇ ਗੋਲ਼ੀਆਂ ਨਾਲ ਭੁੰਨੇ ਗਏ 6 ਮਜ਼ਦੂਰਾਂ ਅਤੇ ਫਾਂਸੀ ਲਟਕਾਏ ਗਏ 4 ਮਜ਼ਦੂਰ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੌਜੂਦਾ ਘੋਲ਼ ਦੌਰਾਨ ਵੀ ਮੋਦੀ ਭਾਜਪਾ ਹਕੂਮਤ ਦੁਆਰਾ ਅਜਿਹੇ ਘੁਸਪੈਠੀਆਂ ਨੂੰ ਹੱਲਾਸ਼ੇਰੀ ਦੇਣ ਅਤੇ ਖੁਦ ਸਿਖਲਾਈ ਯਾਫ਼ਤਾ ਗੁੰਡਿਆਂ ਨੂੰ ਘੁਸੇੜਨ ਰਾਹੀਂ ਸ਼ਿਕਾਗੋ ਵਰਗੇ ਜਾਬਰ ਹੱਲੇ ਬੋਲਣ ਦੀਆਂ ਸਾਜ਼ਿਸ਼ਾਂ ਬਾਰੇ ਚੁਕੰਨੇ ਕੀਤਾ ਗਿਆ। ਕਰੋਨਾ ਦੀ ਆੜ ਹੇਠ ਕਿਸਾਨ ਮੋਰਚਿਆਂ ਨੂੰ ਖਦੇੜਨ ਦੀਆਂ ਵਿਉਂਤਾਂ ਬਾਰੇ ਵੀ ਚੌਕਸ ਕੀਤਾ ਗਿਆ। ਅਜਿਹੀਆਂ ਸਾਜ਼ਿਸ਼ਾਂ ਨੂੰ ਫੇਲ੍ਹ ਕਰਨ ਲਈ ਪੰਜਾਬ ਤੇ ਦਿੱਲੀ ਦੇ ਪੱਕੇ ਮੋਰਚਿਆਂ ਵੱਲ ਪਰਵਾਰਾਂ ਸਮੇਤ ਵਹੀਰਾਂ ਘੱਤਣ ਦਾ ਸੱਦਾ ਦਿੱਤਾ ਗਿਆ।

ਕੈਪਸ਼ਨ: ਟੌਲ ਪਲਾਜ਼ਾ ਚੰਦ ਪੁਰਾਣਾ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਦੇ ਕੋਕਰੀ ਕਲਾਂ

ਡਾ. ਕਿਰਨ ਆਹਲੂਵਾਲੀਆ ਗਿੱਲ ਨੇ ਲੁਧਿਆਣਾ ਦੇ ਸਿਵਲ ਸਰਜਨ ਵਜੋਂ ਅਹੁੱਦਾ ਸੰਭਾਲਿਆ

ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ, ਕੋਵਿਡ-19 ਪ੍ਰੋਟੋਕਾਲ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ

 ਲੁਧਿਆਣਾ,  ਮਈ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) - 

ਡਾ. ਕਿਰਨ ਆਹਲੂਵਾਲੀਆ ਗਿੱਲ ਨੇ ਅੱਜ ਲੁਧਿਆਣਾ ਦੇ ਸਿਵਲ ਸਰਜਨ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ। ਅਹੁੱਦਾ ਸੰਭਾਲਣ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ ਨਾਲ ਜੋ ਨਾਜੁਕ ਹਾਲਾਤ ਪੈਦਾ ਹੋਏ ਹਨ ਉਨ੍ਹਾਂ 'ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਮਾਸਕ ਪਾਉਣ, ਸਮਾਜਿਕ ਦੂਰ ਬਣਾਉਣ ਅਤੇ ਸਮੇਂ-ਸਮੇਂ ਸਿਰ ਆਪਣੇ ਹੱਥਾਂ ਦੀ ਸਫਾਈ ਕਰਨ ਦੇ ਨਾਲ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ-19 ਮਹਾਂਮਾਰੀ ਤੋਂ ਬਚਾਅ ਸਬੰਧੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

ਉਨ੍ਹਾਂ ਇਹ ਵੀ ਕਿਹਾ ਕਿ ਜਿੰਨੇ ਵੀ 45 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀ ਹਨ ਉਨ੍ਹਾਂ ਲਈ ਕੋਵਿਡ ਟੀਕਾਕਰਨ ਲਾਜ਼ਮੀ ਹੈ।

ਅਜ ਦੇ ਹਲਾਤ ✍️  ਹਰੀ ਸਿੰਘ ਸੰਧੂ ਸੁਖੇ ਵਾਲਾ

ਅਜ ਦੇ ਹਲਾਤ 

ਸਭ ਨੂੰ ਮੇਰੀ ਸਤਿ ਸ੍ਰੀ ਅਕਾਲ,ਤੇ ਪਿਆਰ ਹੈ,,
ਲੀਡਰਾਂ ਦਾ ਬੇੜਾ ਡੁੱਬਣਾ ਜੀ ਅਧ ਵਿੱਚਕਾਰ ਹੈ,,

ਗਲ਼ੀ-ਗਲ਼ੀ ਮੋੜ ਦੇ ਉੱਤੇ ,ਠੇਕਾ ਅਜ ਖੁਲਿਆ ,,
ਗੁਰੂ ਦੀਆਂ ਕਸਮਾਂ ਖਾਕੇ, ਕੈਪਟਨ ਸੀ ਭੁਲਿਆ,,

ਪਿੰਡ, ਪਿੰਡ ਜਾਕੇ ਵੇਖੋ ਮਿਲਦੀ ਪਈ ਭੁੱਕੀ ਸੀ,,
ਨਸ਼ੇ ਸਾਰੇ ਬੰਦ ਕਰਾਂਗਾ, ਸੌਂਹ ਇਹ ਨੇ ਚੁੱਕੀ ਸੀ,,

ਦਸ ਲੱਖ ਖਾਤੇ ਪਾਂਉ, ਮੋਦੀ ਮਾਮਾ ਕਹਿੰਦਾ ਹੈ,,
ਫੁੱਲਾਂ ਜਿਹਾ ਪੰਜਾਬ ਮੇਰਾ,ਸਦਾ ਦੁਖੀ ਰਹਿੰਦਾ ਹੈ ,,

ਸਾਧਾਂ ਦੇ ਡੇਰੇ ਬੰਦ ਹੋਣੇ, ਚਾਹੀਦੇ ਦੇ ਪੰਜਾਬ ਚੋਂ,,
ਇਹਨਾਂ ਸਾਧਾਂ ਨੇ ਲਹੂ ਪੀ ਲਿਆ ਗੁਲਾਬ ਚੋ,,

ਜਿੰਨੇ ਮਾੜੇ ਲੀਡਰ ਨੇ,ਜੇਂਲੀ ਬੰਦ ਕਰ ਦਿਓ,,
ਵੋਟਾਂ ਮੰਗਣ ਆਉਂਣ ਜੇ,ਖੱਟੇ ਦੰਦ ਕਰ ਦਿਓ,,

ਪੰਜਾਬ ਮੇਰਾ ਧਾਂਹੀ ਮਾਰੇ, ਸੌਦਾ੍ਂ ਨਾ ਰਾਤਾਂ ਨੂੰ,
ਸੰਧੂ ਦੀ ਵੀ ਅੱਖ ਰੋਂਦੀ ਹੈ,ਵੇਖਕੇ ਹਲਾਤਾਂ ਨੂੰ,,
          ਮਾੜੇ ਵੇਖ ਹਲਾਤਾਂ ਨੂੰ,,,,,,,

 ✍️  ਹਰੀ ਸਿੰਘ ਸੰਧੂ ਸੁਖੇ ਵਾਲਾ
      ਮੋਬਾ---98774,76161

ਯੂਨੀਅਨ ਦਫਤਰ ਤੇ ਸੀਵਰੇਜ ਬੋਰਡ ਦੇ ਦਫਤਰ ਵਿਖੇ ਲਾਲ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ

ਜੇ ਪੀ ਐਮ ਓ ਵੱਲੋਂ ਕਾਰਪੋਰੇਟ ਤੇ ਸਾਮਰਾਜੀ ਸਰਕਾਰਾਂ ਵਿਰੁੱਧ ਲੜਨ ਲਈ ਲੋਕ ਲਹਿਰ ਬਣਾਉਣ ਦਾ ਸੱਦਾ 

ਮਹਿਲ ਕਲਾਂ/ਬਰਨਾਲਾ-ਮਈ 2021 (ਗੁਰਸੇਵਕ ਸਿੰਘ ਸੋਹੀ)-

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚਾ (ਜੇ.ਪੀ. ਐਮ.ਓ) ਜਿਲ੍ਹਾ ਬਰਨਾਲਾ ਨੇ ਤਰਕਸ਼ੀਲ ਚੌਂਕ ਵਿੱਚ ਸਥਿਤ ਪੀ. ਡਬਲਿਯੂ.ਡੀ.ਫੀਲਡ ਤੇ ਵਰਕਸ਼ਾਪ ਯੂਨੀਅਨ ਦੇ ਦਫਤਰ ਵਿਖੇ ਅਤੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਦਫਤਰ ਵਿਖੇ ਲਾਲ ਫਰੇਰਾ ਝੁਲਾ ਕੇ ਮਈ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸ਼ਜ ਫੈਡਰੇਸ਼ਨ ਦੇ ਸੂਬਾਈ ਆਗੂ ਸਾਥੀ ਕਰਮਜੀਤ ਸਿੰਘ ਬੀਹਲਾ, ਹਰਿੰਦਰ ਮੱਲ੍ਹੀਆਂ ਅਤੇ ਦਰਸ਼ਨ ਚੀਮਾ ਨੇ ਕਿਹਾ ਕਿ ਇੱਕ ਮਈ ਦਾ ਮਜ਼ਦੂਰ ਦਿਹਾੜਾ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਅੱਜ ਦੇ ਇਤਿਹਾਸਿਕ ਦਿਨ ਸ਼ਿਕਾਗੋ ਵਿਖੇ ਟ੍ਰੇਡ ਯੂਨੀਅਨਾਂ ਦੇ ਝੰਡੇ ਥੱਲੇ ਮਜ਼ਦੂਰਾਂ ਅਤੇ ਦਿਹਾੜੀਦਾਰ ਕਾਮਿਆਂ ਨੇ ਕੁਰਬਾਨੀਆਂ ਦੇ ਕੇ ਆਪਣੀ ਦਿਹਾੜੀ ਨੂੰ ਅੱਠ ਘੰਟੇ ਸਮਾਂਬੱਧ ਕੀਤਾ, ਇਸ ਤੋਂ ਪਹਿਲਾਂ ਮਜਦੂਰਾਂ ਤੋਂ 16-16 ਘੰਟੇ ਕੰਮ ਲਿਆ ਜਾਂਦਾ ਸੀ।
ਇਸ ਮੌਕੇ ਜੇ.ਪੀ.ਐਮ.ਓ ਦੇ ਆਗੂ ਮਲਕੀਤ ਸਿੰਘ,ਪੀ ਡਬਲਿਯੂ. ਡੀ. ਯੂਨੀਅਨ ਦੇ ਆਗੂ ਜਗਵਿੰਦਰ ਪਾਲ ਹੰਡਿਆਇਆ,ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਾਮਰਾਜੀ ਨੀਤੀਆਂ ਦੇ ਦਬਾਅ ਹੇਠਾਂ ਆ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਲਈ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਤੇ ਕਿਰਤ ਵਿਰੋਧੀ ਸੋਧਾਂ ਕਰ ਰਹੀਆਂ ਹਨ ਜਿਸ ਕਾਰਨ ਕਿਰਤੀ ਵਰਗ ਦਾ ਜਿਊਣਾ ਮੁਹਾਲ ਹੋ ਰਿਹਾ ਹੈ। ਨਵੇਂ ਆਰਥਿਕ ਸੁਧਾਰਾਂ ਦੇ ਨਾਂ ਹੇਠਾਂ ਧਨਾਢਾਂ ਨੂੰ ਦੇਸ਼ ਦਾ ਖਜ਼ਾਨਾ ਲੁੱਟਾਇਆ ਜਾ ਰਿਹਾ ਹੈ। ਨਵੇਂ ਖੇਤੀ ਕਾਨੂੰਨ ਇਸੇ ਸਾਮਰਾਜੀਆਂ ਨੇ ਹੀ  ਲਾਗੂ ਕੀਤੇ ਹਨ ।
ਇਸ ਮੌਕੇ ਆਗੂਆਂ ਨਰਿੰਦਰ ਕੁਮਾਰ ਹੰਡਿਆਇਆ, ਬੇਅੰਤ ਸਿੰਘ, ਅਮਰੀਕ ਸਿੰਘ ਭੱਦਲਵੱਢ ਅਤੇ ਈਸ਼ਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਭਿਆਨਕ ਬਿਮਾਰੀ ਕਰੋਨਾ ਨਾਲ ਲੜਨ ਲਈ ਕੋਈ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਇਸ ਦੀ ਆੜ ਲੈ ਕੇ ਮੁਲਾਜ਼ਮ, ਮਜ਼ਦੂਰ ਤੇ ਲੋਕ ਵਿਰੋਧੀ ਫੈਸਲੇ ਲੈ ਕੇ ਧੱਕੇ ਨਾਲ ਲਾਗੂ ਕੀਤੇ ਜਾ ਰਹੇ ਹਨ ਤੇ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਮੌਕੇ ਸਮੇਂ ਦੀਆਂ ਸਾਮਰਾਜੀ ਤੇ ਕਾਰਪੋਰੇਟ ਪੱਖੀ ਸਰਕਾਰਾਂ ਵਿਰੁੱਧ ਲੜਨ ਲਈ ਲੋਕ ਲਹਿਰ ਬਣਾਉਣਾ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।

ਟੁੱਟਦੇ ਤਾਰਿਆਂ ਦੀ ਹੋਵੇਗੀ ਬਰਸਾਤ ਵਹਿਮ-ਭਰਮ ਨਾ ਕਰਨਾ✍️ ਸਲੇਮਪੁਰੀ ਦੀ ਚੂੰਢੀ!

-  4 ਮਈ ਦੀ ਰਾਤ ਨੂੰ ਟੁੱਟਦੇ ਤਾਰਿਆਂ ਦੀ ਬਰਸਾਤ ਹੋਵੇਗੀ, ਇਸ ਲਈ ਕੋਈ ਵਹਿਮ ਭਰਮ ਪੈਦਾ ਨਾ ਕਰਨਾ
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਅਰਧ ਗੋਲੇ ਲਈ ਸਾਲ ਦੀ ਸਭ ਤੋਂ ਬਿਹਤਰੀਨ ਉਲਕਾ ਪਿੰਡਾਂ ਦੀ ਬਰਸਾਤ ਮਈ ਦੇ ਪਹਿਲੇ ਹਫਤੇ ਦੇਖੀ ਜਾਵੇਗੀ। ਜਿੱਥੇ ਇੱਕ ਘੰਟੇ  'ਚ 40 ਤੋਂ 60 ਉਲਕਾ ਪਿੰਡ ਦੀ ਦਰ ਨਾਲ ਟੁੱਟਦੇ ਤਾਰਿਆਂ ਦੀ ਬਰਸਾਤ ਅਸਮਾਨ 'ਚ ਨਜਰ ਆਵੇਗੀ।
-ਉੱਤਰੀ ਗੋਲਾ ਅਰਧ, ਭਾਵ ਪੰਜਾਬ ਸਣੇ ਭਾਰਤ  'ਚ ਵੀ ਲੋਕ ਰਾਤ ਨੂੰ ਇਸ ਕੁਦਰਤੀ ਰੌਸ਼ਨੀ ਪ੍ਰਦਰਸ਼ਨ ਦਾ ਆਨੰਦ ਲੈ ਸਕਦੇ ਹਨ। ਇੱਥੇ ਟੁੱਟਦੇ ਤਾਰਿਆਂ(ਡਿੱਗਦੇ ਉਲਕਾ ਪਿੰਡਾਂ) ਦੀ ਦਰ 20 ਤੋਂ 30 ਉਲਕਾ ਪਿੰਡ ਪ੍ਰਤੀ ਘੰਟਾ ਹੋਵੇਗੀ। ਇਹ ਦੱਖਣੀ ਅਰਧ ਗੋਲੇ ਜਿੰਨਾ ਪ੍ਰਭਾਵਸ਼ਾਲੀ ਨਹੀਂ ਹੋਵੇਗਾ। 5 ਮਈ ਤੜਕੇ 2 ਤੋਂ 4 ਵਜੇ ਦਰਮਿਆਨ ਕੁਦਰਤੀ ਰੌਸ਼ਨੀਆਂ ਦਾ ਇਹ ਨਜਾਰਾ ਸਿਖਰ 'ਤੇ ਹੋਵੇਗਾ।
-ਤਾਰਿਆਂ ਦੀ ਬਰਸਾਤ ਸ਼ਬਦ ਤੋਂ ਤਮਾਸ਼ਬੀਨ ਗੁੰਮਰਾਹ ਹੋ ਸਕਦੇ ਹਨ। ਦੇਖਣ 'ਚ ਵੀ ਤਾਰਿਆਂ ਦੀ ਬਰਸਾਤ ਨਜਰ ਆਉਣ ਵਾਲ਼ੇ ਅਸਲ  'ਚ ਤਾਰੇ ਨਹੀਂ ਹੁੰਦੇ। ਇਹ ਪੁਲਾੜ 'ਚ ਟੁੱਟ ਚੁੱਕੇ ਉਲਕਾ ਪਿੰਡ ਹੁੰਦੇ ਹਨ ਜੋ ਧਰਤੀ ਵੱਲ ਖਿੱਚੇ ਆਉਂਦੇ ਹਨ ਅਤੇ  ਧਰਤੀ ਦੇ ਵਾਯੂਮੰਡਲ 'ਚ ਦਾਖਲ ਹੋਕੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਤੇ ਜਮੀਨ ਤੋਂ ਕੋਹਾਂ ਦੂਰ ਵਾਯੂਮੰਡਲ  ' ਚ ਹੀ ਸੜ ਜਾਂਦੇ ਹਨ।
-ਮਈ 13 ਤੋਂ 16 ਦੇ ਦੌਰਾਨ ਚੰਦਰਮਾ ਦੇ ਦੁਆਲੇ ਬੁੱਧ, ਮੰਗਲ ਤੇ ਸ਼ੁੱਕਰ ਗ੍ਰਹਿ ਨੰਗੀ ਅੱਖ ਨਾਲ਼ ਤਾਰਿਆਂ ਵਾਂਗ ਦੇਖੇ ਜਾਣਗੇ।
ਧੰਨਵਾਦ ਸਹਿਤ!
ਪੇਸ਼ਕਸ਼ -
- ਸੁਖਦੇਵ ਸਲੇਮਪੁਰੀ
09780620233
ਸਮਾਂ - 1ਮਈ 2021
 12: 59 ਬਾਅਦ ਦੁਪਹਿ

 

ਮਜ਼ਦੂਰ ਦਿਵਸ ‘ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ

ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਂਦਾ ਹੈ।ਇਹ ਮਈ ਦਿਵਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਹ ਮਜ਼ਦੂਰਾਂ ਲਈ ਬਹੁਤ ਖ਼ਾਸ ਦਿਨ ਹੁੰਦਾ ਹੈ। ਇਸ ਦਿਨ ਸਰਕਾਰੀ ਛੁੱਟੀ ਵੀ ਹੁੰਦੀ ਹੈ।ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ।ਫਿਰ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨ ਕਰ ਲਿਆ ਗਿਆ। ਪਹਿਲੀ ਵਾਰ ਲਾਲ ਝੰਡਾ ਵਰਤਿਆ ਗਿਆ ।ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ।ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜਾਹਰਾ ਕਰ ਕੇ ਇੱਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਮਜਦੂਰ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ।ਅਮਰੀਕਾ ਵਿੱਚ ਜਦੋਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਤੇ
ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਦੀ ਮੰਗ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ।ਇਸਦਾ ਨਤੀਜਾ ਇਹ ਹੋਇਆ ਕਿ ਸਿੱਟੇ ਵਜੋਂ ਪੁਲਿਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਕਈ ਮਜਦੂਰ ਮਾਰ ਦਿੱਤੇ।ਇਸ ਘਟਨਾ ਤੋ ਬਾਅਦ ਅਮਰੀਕਾ ‘ਤੇ ਉਸ ਸਮੇਂ ਕੋਈ ਜਿਆਦਾ ਪ੍ਰਭਾਵ ਨਹੀਂ ਪਿਆ ਸੀ ਪਰ ਥੋੜ੍ਹੇ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ।ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦੀ ਮੁੱਖ ਭੂਮਿਕਾ ਹੁੰਦੀ ਹੈ ।ਉਹ ਪੂਰੀ ਮਿਹਨਤ ਨਾਲ ਤਨਦੇਹੀ ਨਾਲ ਕੰਮ ਕਰਦੇ ਹਨ।ਖੂਨ ਪਸੀਨਾ ਇੱਕ ਕਰਕੇ ਰੋਜੀ ਰੋਟੀ ਕਮਾਉਂਦੇ ਹਨ ।ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਢਾਂਚਾ ਖੜਾ ਨਹੀਂ ਰਹਿ ਸਕਦਾ।ਕਾਮੇ ਤੋ ਬਿਨਾਂ ਕੋਈ ਵੀ ਮਹਿਲ ਨਹੀਂ ਉਸਾਰਿਆ ਜਾ ਸਕਦਾ ਚਾਹੇ ਉਹ ਪੱਥਰ ਦਾ ਹੋਵੇ ਚਾਹੇ ਮਿੱਟੀ ਦਾ ਹੋਵੇ ਚਾਹੇ ਕੱਚ ਦਾ ਚਾਹੇ ਰਬੜ ਦਾ ਹੋਵੇ।ਕਾਮੇ ਦੀ ਸਹਾਇਤਾ ਨਾਲ ਹੀ ਕੋਈ ਢਾਂਚਾ ਬਣ ਸਕਦਾ ਹੈ।ਵਰਤਮਾਨ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਬਣਾ ਦਿੱਤੇ ਗਏ ਹਨ ਤੇ ਲਾਗੂ ਵੀ ਕੀਤੇ ਗਏ ਹਨ। 1919 ਵਿੱਚ ਅੰਤਰਰਾਸ਼ਟਰੀ ਮਜਦੂਰ ਸੰਗਠਨ ਹੋਂਦ ਵਿੱਚ ਆ ਗਿਆ ਸੀ ।ਅੰਤਰਰਾਸ਼ਟਰੀ ਮਜਦੂਰ ਸੰਗਠਨ ਦੇ ਵੱਖ ਵੱਖ ਦੇਸ਼ਾਂ ਵਿੱਚ ਦਫਤਰ ਖੋਲੇ ਗਏ ਹਨ। ਅੰਤਰਰਾਸ਼ਟਰੀ ਮਜਦੂਰ ਸੰਗਠਨ ਵਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਸਮੇਂ ਸਮੇਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਮੰਨਿਆਂ ਜਾਂਦਾ ਹੈ ਕਿ ਭਾਰਤ ਵਿੱਚ 1991 ਤੋਂ ਬਾਅਦ ਦਾ ਸਮਾਂ ਕਿਰਤ ਸੁਧਾਰਾਂ ਦੇ ਸਮੇਂ ਵਜੋਂ ਜਾਣਿਆ ਗਿਆ ਹੈ। ਪਹਿਲਾ ਮਜ਼ਦੂਰਾਂ ਵਿੱਚ ਆਪਸੀ ਏਕਤਾ ਨਹੀਂ ਸੀ ।ਨਾ ਹੀ ਯੂਨੀਅਨ ਬਣੀਆ ਸਨ।ਕਿਉਕਿ ਉਸ ਸਮੇਂ ਅਮੀਰੀ ਗਰੀਬੀ ਦਾ ਬਹੁਤ ਪਾੜਾ ਸੀ।ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਜ਼ਦੂਰਾਂ ਵਿੱਚ ਕੁੱਝ ਏਕਤਾ ਦੇਖਣ ਨੂੰ ਮਿਲੀ ।ਮਜ਼ਦੂਰ ਇੱਕ ਝੰਡੇ ਥੱਲੇ ਇਕੱਠੇ ਹੋਏ।ਇਸ ਤੋ ਬਾਅਦ ਕਲਿਆਣਕਾਰੀ ਰਾਜ ਬਣ ਗਿਆ।ਹੌਲੀ ਹੌਲੀ ਪੁਨਰ ਜਾਗ੍ਰਿਤੀ ਆ ਗਈ। ।ਉਦਯੋਗ ਸਾਥਾਪਿਤ ਹੋ ਗਏ ਬਹੁਤ ਸਾਰਾ ਕੰਮ ਮਸ਼ੀਨਾਂ ਰੋਬਟਾ ਰਾਹੀਂ ਹੋਣ ਲੱਗਿਆ। ਜਿਸ ਕਾਰਨ ਕੰਪਿਊਟਰ ਯੁੱਗ ਸ਼ੁਰੂ ਹੋ ਗਿਆ।ਜਿੱਥੇ 50 ਜਾਂ 100 ਮਜ਼ਦੂਰ ਇਕੱਠੇ ਕੰਮ ਕਰਦੇ ਸਨ ਹੁਣ ਉਹ ਥਾਂ ਮਸ਼ੀਨਾਂ ਰੋਬੇਟ ਨੇ ਲਈ ਸਿੱਟੇ ਵਜੋਂ ਮਜ਼ਦੂਰਾਂ ਦਾ ਇੱਕੱਠੇ ਇੱਕਜੁੱਟ ਹੋ ਕੰਮ ਕਰਨ ਦਾ ਸੁਪਨਾ ਬਣ ਕੇ ਰਹਿ ਗਿਆ। ਮਹਾਤਮਾ ਗਾਂਧੀ ਜੀ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਗਾਂਧੀ ਜੀ ਅਨੁਸਾਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਪਾਉਦੀ ਹੈ।ਜੇਕਰ ਸਿੱਖ ਇਤਿਹਾਸ ਵਿੱਚੋਂ ਇੱਕ ਸੱਚੇ ਕਾਮੇ ਦੀ ਉਦਾਹਰਨ ਲਈ ਜਾਵੇ ਇਹ ਭਾਈ ਲਾਲੋ ਜੀ ਸਨ ਜੋ ਕਿ ਸੱਚੀ ਮਿਹਨਤ ਕਰਨ ਵਾਲੇ ਗੁਰੂ ਜੀ ਦੇ ਸਿੱਖ ਸਨ।ਜੋ ਕਿ ਸੱਚੀ ਮਿਹਨਤ ਕਰਨ ਵਾਲਾ ਤਰਖਾਨ ਸੀ। ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਿੱਤੇ ਗਏ ਹਨ।ਜਿੰਨਾ ਵਿਚੋਂ ਗੁਰੂ ਜੀ ਨੂੰ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਹਨ।ਦੋਸਤੋ ਮਜ਼ਦੂਰ ਦਿਵਸ ਸਾਲ ਵਿੱਚ ਇੱਕ ਵਾਰ ਮਨਾਉਣ ਨਾਲ ਕੁੱਝ ਨਹੀਂ ਹੁੰਦਾ ਕਿਉਕਿ ਮਜ਼ਦੂਰ ਤਾ ਦਿਨ ਰਾਤ ਕਮਾਈ ਕਰਦੇ ਹਨ ਜਿੰਨਾ ਆਸਰੇ ਹੀ ਦੁਨੀਆ ਚਲਦੀ ਹੈ।ਇੱਕ ਮਿਹਨਤੀ ਕਾਮੇ ਲਈ ਸਾਲ ਦੇ ਸਾਰੇ ਦਿਨ ਹੀ ਮਜ਼ਦੂਰ ਦਿਵਸ ਵਜੋਂ ਹੋਣੇ ਚਾਹੀਦੇ ਹਨ।ਅੱਜ ਕੱਲ ਕਿਸਾਨਾਂ ਦੀਆਂ ਜ਼ਮੀਨਾਂ ਵੀ ਘੱਟ ਰਹੀਆ ਹਨ।ਮਹਿੰਗਾਈ ਬਹੁਤ ਵੱਧ ਗਈ ਹੈ।ਬੇਰੁਜ਼ਗਾਰਾਂ ਕਾਰਨ ਨੌਜਵਾਨ ਦਿਨ ਰਾਤ ਟੈਨਸਨ ਵਿੱਚ ਹਨ।ਮਜ਼ਦੂਰਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਬੇਸ਼ੱਕ ਅੱਜ ਮਜ਼ਦੂਰ ਦਿਵਸ ‘ਤੇ ਮਜ਼ਦੂਰਾਂ ਦੇ ਸੁਧਾਰ ਕੀਤੇ ਜਾ ਰਹੇ ਹਨ ਪਰ ਇਹ ਉਹਨਾਂ ਸਮਾਂ ਸਫਲ ਨਹੀਂ ਹੋ ਸਕਦੇ ਜਿੰਨਾਂ ਸਮਾਂ ਇਹਨਾਂ ਨੂੰ ਅਸਲ (ਅਮਲੀ ਰੂਪ )ਵਿੱਚ ਲਾਗੂ ਨਹੀਂ ਕੀਤਾ ਜਾਂਦਾ ।ਸਾਡਾ ਮਜ਼ਦੂਰ ਦਿਵਸ ਮਨਾਉਣਾ ਉਦੋਂ ਸਾਰਥਕ ਹੋਵੇਗਾ ਜਦੋਂ ਤੱਕ ਮਜਦੂਰਾ ਦੀ ਲੁੱਟ-ਖਸੁੱਟ ਉਹਨਾ ‘ਤੇ ਹੋਰ ਰਹੇ ਜਬਰ ਜ਼ੁਲਮ ਬੰਦ ਨਹੀਂ ਹੋਣਗੇ।ਜਿੰਨਾ ਟਾਇਮ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਵੇਗਾ ਉਹਨਾਂ ਸਮਾਂ ਇਹ ਇੱਕ ਦਿਨ ਮਜ਼ਦੂਰ ਦਿਵਸ ‘ਤੇ ਬਣਾਈਆ ਰਣਨੀਤੀਆਂ ਕਾਮਯਾਬ ਨਹੀਂ ਹੋ ਸਕਣਗੀਆਂ।ਸਾਨੂੰ ਸਾਰਿਆਂ ਨੂੰ ਰਲ ਕੇ ਮਜ਼ਦੂਰਾਂ ਦੀ ਸਥਿਤੀ ਨੂੰ ਸੁਧਾਰਨ ਲਈ ਗੰਭੀਰ ਰੂਪ ਵਿੱਚ ਸੋਚਣਾ ਚਾਹੀਦਾ ਹੈ।


ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।

ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਮੰਗ ਪੱਤਰ

ਜਗਰਾਉਂ ਅਪ੍ਰੈਲ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਦੀ ਰੈਵਨਿਊ ਯੂਨੀਅਨ ਪੰਜਾਬ ਦੇ ਆਦੇਸ਼ ਅਨੁਸਾਰ ਤਹਿਸੀਲ। ਪ੍ਰਧਾਨ ਸ੍ਰੀ ਆਨਿਤ ਜੀ ਦੀ ਅਗਵਾਈ ਹੇਠ ਇਥੋਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਪਰ ਮੰਗ ਪੱਤਰ ਦਿੱਤਾ ਗਿਆ।   ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਜੀ ਨੇ ਭਰੋਸਾ ਦਿੱਤਾ ਕਿ ਉਹ ਪਟਵਾਰ ਯੂਨੀਅਨ ਦੇ ਮੰਗ ਪੱਤਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜਣਗੇ ਅਤੇ ਪਟਵਾਰ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਜਾਨਚੀ ਅਭਿਸ਼ੇਕ ਚੋਪੜਾ ਕਾਨੂੰਗੋ ਜਗਤਾਰ ਸਿੰਘ, ਕਾਨੂੰਗੋ ਗੁਰਦੇਵ ਸਿੰਘ, ਸੁਖਵੰਤ ਸਿੰਘ ਅਤੇ ਹੋਰ ਪਟਵਾਰੀ ਜਸ਼ਨਦੀਪ ਸਿੰਘ, ਹਰਮੇਸ਼ ਸਿੰਘ, ਨਰੇਸ਼ ਕੁਮਾਰ ਉਰਸਵਿੰਦਰ ਸਿੰਘ,ਜਸਪ੍ਰੀਤ ਸਿੰਘ, ਕਪਿਲ,ਮਨੋਰਮਾ ਸੇਤੀਆ, ਅਤੇ ਰਮਨੀਤ ਕੌਰ ਆਦਿ ਹਾਜ਼ਰ ਸਨ

ਆਪ ਨੇ ਬਿਜਲੀ ਅੰਦੋਲਨ ਤਹਿਤ   ਬਿੱਲ ਸਾੜੇ 

ਨਿਹਾਲ ਸਿੰਘ ਵਾਲਾ, 30 ਅਪ੍ਰੈਲ ( ਬਲਵੀਰ ਸਿੰਘ ਬਾਠ ) - ਆਮ ਆਦਮੀ ਪਾਰਟੀ ਵੱਲੋਂ ਸੂਬਾ ਪੱਧਰ ਤੇ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਪਿੰਡ ਧੂੜਕੋਟ ਰਣਸੀਂਹ ਵਿਖੇ ਬਿਜਲੀ ਦੇ ਬਿੱਲ ਸਾੜੇ ਗਏ। ਜਿਸ ਦੌਰਾਨ ਅਗਵਾਈ ਕਰਦਿਆਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ, ਕਿਉਂ ਕਿ ਗਰੀਬ ਲੋਕਾਂ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਬਿੱਲ ਆ ਰਹੇ ਹਨ। ਜੋ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੀ ਤਰਜ ਤੇ ਗਰੀਬ ਲੋਕਾਂ ਨੂੰ ਮੁਫਤ ਬਿਜਲੀ ਮੁਹੱਈਆ ਕਰੇ। ਤਾਂ ਕਿ ਗਰੀਬ ਲੋਕ ਹਜਾਰਾਂ ਰੁਪਏ ਦੇ ਬਿਜਲੀ ਬਿੱਲਾਂ ਦੀ ਮਾਨਸਿਕ ਪੀੜਾਂ ਤੋਂ ਨਿਜਾਤ ਪਾ ਸਕਣ। ਇਸ ਮੌਕੇ ਸਰਕਲ ਇੰਚਾਰਜ ਸੁਖਦੀਪ ਸਿੰਘ ਸਾਧ ਭਾਗੀਕੇ, ਰੇਸ਼ਮ ਸਿੰਘ ਮਾਨ, ਸਰਬਜੀਤ ਸਿੰਘ ਖਾਲਸਾ, ਬਸੰਤ ਸਿੰਘ ਗਰੇਵਾਲ, ਬੱਲਾ ਧੂੜਕੋਟ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗੋਰਾ, ਬਚਿੱਤਰ ਸਿੰਘ, ਜੋਗਿੰਦਰ ਸਿੰਘ, ਅਮਰਜੀਤ ਸਿੰਘ ਅਤੇ ਸੇਵਕ ਸਿੰਘ ਆਦਿ ਹਾਜ਼ਰ ਸਨ। 

ਮਹਾਮਾਰੀ, ਬਿਮਾਰੀ ਤੇ ਨਾਟਕ! ਸਲੇਮਪੁਰੀ ਦੀ ਚੂੰਢੀ

ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਅੱਜ ਕੋਰੋਨਾ ਨਾਲ 28 ਮਰੀਜ਼ਾਂ ਦੀ ਮੌਤ ਹੋ ਗਈ ਹੈ, ਇਸ ਲਈ ਆਪਣੇ ਆਪ, ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰਾਂ, ਆਪਣੇ ਮਿੱਤਰਾਂ ਦੋਸਤਾਂ, ਪਿਆਰਿਆਂ ਅਤੇ ਸਮੁੱਚੇ ਸਮਾਜ ਨੂੰ ਸਿਹਤਮੰਦ ਰੱਖਣ ਲਈ ਕੋਰੋਨਾ ਤੋਂ ਅਗਾਉਂ ਬਚਾਅ ਲਈ ਡਾਕਟਰਾਂ ਵਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਨੂੰ ਲੜ ਬੰਨ੍ਹ ਲਵੋ ਅਤੇ ਕੋਰੋਨਾ ਮਹਾਂਮਾਰੀ ਨੂੰ ਨਾਟਕ ਨਾ ਸਮਝ ਬੈਠਣਾ। ਲੁਧਿਆਣਾ ਸ਼ਹਿਰ ਦੇ ਵੱਖ ਵੱਖ ਸਮਸ਼ਾਨ ਘਾਟਾਂ ਦੇ ਪ੍ਰਬੰਧਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਲਾਸ਼ਾਂ ਦਾ ਸਸਕਾਰ ਕਰਨ ਲਈ ਕਤਾਰਾਂ ਵਿਚ ਲੱਗਣਾ ਪੈ ਰਿਹਾ ਹੈ। ਸਮਸ਼ਾਨ ਘਾਟਾਂ ਉਪਰ ਸਵੇਰੇ 6.30 ਵਜੇ ਤੋਂ ਲੈ ਕੇ ਰਾਤੀੰ 10.30 ਵਜੇ ਤੱਕ ਲਾਸ਼ਾਂ ਦਾ ਸਸਕਾਰ ਚੱਲਦਾ ਰਹਿੰਦਾ ਹੈ। ਸੱਚ ਤਾਂ ਇਹ ਹੈ ਕਿ -
ਜਿਸ ਪਰਿਵਾਰ ਦਾ ਕੋਈ ਮੈਂਬਰ ਦਮ ਤੋੜ ਗਿਆ ਹੈ, ਉਨ੍ਹਾਂ ਲਈ ਕੋਰੋਨਾ ਮਹਾਂਮਾਰੀ! 
ਜਿਨ੍ਹਾਂ ਨੇ ਕੋਰੋਨਾ ਨੂੰ ਪਿੰਡੇ 'ਤੇ ਹੰਢਾਇਆ , ਉਨ੍ਹਾਂ ਲਈ ਬਿਮਾਰੀ!! 
ਜਿਨ੍ਹਾਂ ਨੇ ਕੋਰੋਨਾ ਨੂੰ ਵੇਖਿਆ ਨਹੀਂ, ਉਨ੍ਹਾਂ ਲਈ ਨਾਟਕ ਕਿਲਕਾਰੀ !
-ਸੁਖਦੇਵ ਸਲੇਮਪੁਰੀ
09780620233
30 ਅਪ੍ਰੈਲ, 2021

ਸਰਕਾਰੀ ਸਮਾਰਟ ਸਕੂਲ ਦੱਧਾਹੂਰ ਵੱਲੋਂ ਚੇਤਨਾਂ ਰੈਲੀ ਦਾ ਆਯੋਜਨ 

ਦੱਧਾਹੂਰ/ਰਾਏਕੋਟ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੀ ਯੋਗ ਅਗਵਾਈ ,ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ੍ਹ ਸਿੱਖਿਆ ਅਫਸਰ ਸ ਲਖਵੀਰ ਸਿੰਘ ਸਮਰਾ ਅਤੇ ਉਪ ਜਿਲਾ੍ਹ ਸਿੱਖਿਆ ਅਫਸਰ ਡਾ ਚਰਨਜੀਤ ਸਿੰਘ ਜੀ ਦੀ ਸੁਯੋਗ ਅਗਵਾਈ ਸਦਕਾ ਨੋਡਲ ਅਫਸਰ ਮੈਡਮ ਵਿਸ਼ਵਕੀਰਤ ਕਾਹਲੋਂ ਅਤੇ ਬੀ ਐਮ ਸਰਬਜੀਤ ਸਿੰਘ ਦੇ ਸਹਿਯੋਗ ਨਾਲ ਦੋ ਜਿਿਲਆਂ ਦੀ ਹੱਦ ਤੇ ਬਣੇ ਸਰਕਾਰੀ ਸਮਾਰਟ ਸਕੂਲ ਦੱਧਾਹੂਰ ਤੋਂ ਸਕੂਲ ਪ੍ਰਿੰਸੀਪਲ ਸ ਸੰਤੋਖ ਸਿੰਘ ਗਿਲ ਅਤੇ ਸਮੱਚੇ ਸਟਾਫ ਵੱਲੋਂ ਦੱਧਾਹੂਰ ਸਕੂਲ ਵਿੱਚ ਦਾਖਲਿਆਂ ਸਬੰਧੀ ਚੇਤਨਾਂ ਰੈਲੀ ਦੀ ਸ਼ੁਰੂਆਤ ਕੀਤੀ ਗਈ ਇਸ ਰੈਲੀ ਦਾ ਮੁੱਖ ਉਦੇਸ਼ ਦੱਧਾਹੂਰ ਸਕੂਲ ਵੱਲੋਂ ਦਿਤੀਆਂ ਜਾ ਰਹੀਆਂ ਵਿੱਦਿਅਕ ਸਹੂਲਤਾਂ ਬਾਰੇ ਸਮਾਜ ਦੇ ਹਰ ਵਰਗ ਨੂੰ ਚੇਤਨ ਕਰਨਾ ਅਤੇ ਸਕੂਲ ਵਿੱਚ ਵਿਿਦਆਰਥੀਆਂ ਦਾ ਦਾਖਲਾ ਵਧਾਉਣਾ ਹੈ ਦੱਧਾਹੂਰ ਸਕੂਲ ਸਰਹੱਦੀ ਸਕੂਲ ਹੋਣ ਕਾਰਣ ਬਰਨਾਲਾ ਜਿਲੇ ਦੇ ਫੀਡਰ ਪਿੰਡਾਂ ਤੋਂ ਵੀ ਵਿਿਦਆਰਥੀ ਪੜਨ ਆਉਂਦੇ ਹਨ ਇਸ ਲਈ ਚੇਤਨਾਂ ਰੈਲੀ ਬਸ ਵਿੱਚ ਸਵਾਰ ਸਕੂਲ ਸਟਾਫ ਵੱਲੋਂ ਦੱਧਾਹੂਰ ਪਿੰਡ ਤੋਂ ਬਾਅਦ ਬਰਨਾਲਾ ਜਿਲੇ ਦੇ ਪਿੰਡਾਂ ਬਾਹਮਣੀਆ,ਕੁਤਬਾ ਨਿਹਾਲੂਵਾਲ,ਗੰਗੋਹਰ,ਪੰਡੋਰੀ,ਕ੍ਰਿਪਾਲ ਸਿੰਘ ਵਾਲਾ, ਕਲਾਲ ਮਾਜਰਾ ਆਦਿ ਪਿੰਡਾਂ ਵਿੱਚ ਜਾ ਕੇ ਸਕੂਲ ਵੱਲੋਂ ਮੁਹਇਆ ਕਰਵਾਈਆਂ ਜਾ ਰਰੀਆਂ ਸਹੂਲਤਾਂ ਅਤੇ ਚਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਇਸ ਚੇਤਨਾਂ ਰੈਲੀ ਵਿੱਚ ਸ ਭਵਨਦੀਪ ਸਿੰਘ,ਸ਼੍ਰੀ ਰਵਿੰਦਰ ਕੁਮਾਰ, ਸ਼੍ਰੀਮਤੀ ਸੁਰਿਂਦਰ ਕੌਰ, ਸ਼੍ਰੀਮਤੀ ਮਨਜੀਤ ਕੌਰ,  ਸ਼੍ਰੀਮਤੀ ਦਲਜੀਤ ਕੌਰ,ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਕਿਰਨਪ੍ਰੀਤ ਕੌਰ,ਸ ਸੁਖਦੀਪ ਸਿੰਘ ਹਾਜਰ ਸਨ

ਪਿੰਡ ਹਠੂਰ ਤੋਂ 30 ਵਾਂ ਜਥਾ ਦਿੱਲੀ ਦੀਆ ਬਰੂਹਾਂ ਲਈ ਰਵਾਨਾ ਹੋਇਆ

ਸ਼ਹੀਦਾਂ ਦੇ ਖੂਨ ਦੀ ਬੂੰਦ ਮੋਦੀ ਦੇ ਸਿਰ ਚੜ੍ਹ ਕੇ ਬੋਲੇਗੀ......    

ਹਠੂਰ/ਲੁਧਿਆਣਾ -ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ 3 ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਅਤੇ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਥੇਦਾਰ ਸਰਪੰਚ ਮਲਕੀਤ ਸਿੰਘ ਹਠੂਰ ਦੀ ਅਗਵਾਈ 'ਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ 30 ਵਾਂ ਜਥਾ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸਰਪੰਚ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਗੱਡੀ ਭਰ ਕੇ ਜਥਾ ਦਿੱਲੀ ਵਿਖੇ ਰਵਾਨਾ ਹੋਇਆ ਮੋਦੀ ਸਰਕਾਰ ਵੱਲੋਂ ਇੰਡੀਆ ਦੇ ਵਿੱਚ 24 ਰੈਲੀਆਂ ਕੀਤੀਆਂ ਗਈਆਂ ਜੋ ਵੀ ਰੈਲੀਆਂ ਵਿੱਚ ਬੰਦੇ ਜਾਂਦੇ ਉਹ ਸਾਰੇ ਯੂ ਪੀ ਦੇ ਹੀ ਸਨ। ਰੈਲੀਆਂ ਅਤੇ ਕੁੰਭ ਦੇ ਮੇਲੇ ਕਾਰਨ ਹੀ ਕੋਰੋਨਾ ਜ਼ਿਆਦਾ ਫੈਲਿਆ ਹੈ। ਇਸ ਸਮੇਂ ਉਨ੍ਹਾਂ ਨਾਲ ਮੁਖਤਿਆਰ ਸਿੰਘ ਖਾਲਸਾ, ਜੋਗਿੰਦਰ ਸਿੰਘ ਵਾਸੀ, ਸੁਖਵਿੰਦਰ ਸਿੰਘ ਕਾਕਾ, ਜਸਵੰਤ ਸਿੰਘ ਗੋਲੀ, ਇੰਦਰਜੀਤ ਸਿੰਘ ਸਾਬਕਾ ਮੈਂਬਰ, ਕਾਲਾ ਵਾਸੀ, ਬੰਤ ਸਿੰਘ, ਸੰਤ ਸਿੰਘ, ਸੁਖਦੇਵ ਸਿੰਘ, ਬਾਜਾ ਵਾਸੀ, ਆਦਿ ਹਾਜ਼ਰ ਸਨ ।

ਸੈਂਟਰ ਸਰਕਾਰਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਸਰਪੰਚ ਰਣਧੀਰ ਦੀਵਾਨਾ

ਸ਼ਹੀਦ ਹੋਏ ਕਿਸਾਨ,ਮਜ਼ਦੂਰਾਂ ਦੀ ਜ਼ਿੰਮੇਵਾਰ ਸੈਂਟਰ ਸਰਕਾਰ.......                                                                                                                           

ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021 -(ਗੁਰਸੇਵਕ ਸਿੰਘ ਸੋਹੀ)-

ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਵਿਰੋਧੀ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 7 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਬਾਵਜੂਦ ਅਤੇ ਹੁਣ ਅੱਤ ਦੀ ਗਰਮੀ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਹੈ ਕਿ ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ 3 ਬਿੱਲ ਵਾਪਸ ਲੈਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ 3 ਕਾਲੇ ਕਾਨੂੰਨਾਂ ਨੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ। ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ, ਕਿਸਾਨ,ਮਜ਼ਦੂਰ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ ਅਤੇ ਗੁੰਡਿਆਂ ਵੱਲੋਂ ਗੁੰਡਾਗਰਦੀ ਦਾ ਨਾਚ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ।ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ।ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਕੀ ਹੁਣ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ ਇਨ੍ਹਾਂ 3 ਕਾਲੇ ਕਾਨੂੰਨਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

ਕੋਵਿਡ-19 ਹਦਾਇਤਾਂ ਦੀਆਂ ਸ਼ਰ੍ਹੇਆਮ ਉਡਾਈਆਂ ਧੱਜੀਆਂ 20 ਦੀ ਬਜਾਏ ਸੈਂਕਡ਼ਿਆਂ ਦਾ ਇਕੱਠ  

 ਮਹਿਲ ਕਲਾਂ/ਬਰਨਾਲਾ- ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਚ ਲੈ ਚੁੱਕਾ ਹੈ ਇਸ ਵਾਇਰਸ ਦੇ ਨਾਲ ਜਿੱਥੇ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਚ ਜਾ ਰਹੀਆਂ ਹਨ। ਜਿਸ ਕਰ ਕੇ ਦੇਸ਼ਾਂ ਪ੍ਰਦੇਸ਼ਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਇਸ ਵਾਇਰਸ ਤੋਂ ਬਚਣ ਦੇ ਲਈ     ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਵੱਖ-ਵੱਖ ਬਣੀਆਂ ਐੱਨਜੀਓ ਵੱਲੋਂ ਖਾਣ ਪੀਣ ਦੀਆਂ ਵਸਤਾਂ ਘਰਾਂ ਵਿਚ ਦਿੱਤੀਆਂ ਗਈਆਂ। ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਇਹ ਪਿੰਡਾਂ ਵਿਚ ਆ ਕੇ ਸਾਵਧਾਨੀਆਂ ਵਰਤਣ ਲਈ ਮਾਸਕ, ਸੈਣੀ ਟੇਜ਼ਰ,ਆਪਸੀ ਦੂਰੀ ਸਮੇਤ ਖ਼ੁਸ਼ੀ ਗ਼ਮੀ ਦੇ ਸਮਾਗਮਾਂ, ਜਨਤਕ ਇਕੱਠਾਂ ਤੇ ਚੋਣ ਰੈਲੀਆਂ ਆਦਿ ਵਿੱਚ ਸੀਮਤ ਇਕੱਠ ਰੱਖਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਕਿ  ਭੋਗਾ ਉੱਪਰ 20 ਜਣਿਆਂ ਤੋਂ ਵੱਧ ਦੇ ਇਕੱਠ ਤੇ ਪਾਬੰਦੀ ਲਾਈ ਹੋਈ ਹੈ। ਜਿਸ ਦੀ ਉਲੰਘਣਾ ਕਰਨ ਤੇ ਜਿਥੇ ਆਮ ਲੋਕਾਂ ਨੂੰ ਭਾਰੀ ਜੁਰਮਾਨੇ ਤੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਰਾਜਸੀ ਰਸੂਖ ਰੱਖਣ ਵਾਲੇ ਲੋਕ ਇਨ੍ਹਾਂ ਹੁਕਮਾਂ ਦੀਆਂ ਸ਼ਰ੍ਹੇਆਮ ਉਲੰਘਣਾ ਕਰ ਰਹੇ ਹਨ। ਅਜਿਹਾ  ਹੀ ਇਕ ਮਾਮਲਾ ਬਲਾਕ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਹੋਏ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਦੇ ਸ਼ਰਧਾਂਜਲੀ ਸਮਾਗਮ ਤੋਂ ਸਾਹਮਣੇ ਆਇਆ ਹੈ। ਜਿੱਥੇ ਅੰਤਮ ਅਰਦਾਸ ਵਿੱਚ ਸਮੁੱਚੇ ਪੰਜਾਬ ਚੋਂ ਸੈਂਕਡ਼ਿਆਂ ਦਾ ਇਕੱਠ ਹੋਇਆ, ਉੱਥੇ ਬਹੁਤ ਘੱਟ ਲੋਕਾਂ ਵੱਲੋਂ ਮਾਸਕ ਆਦਿ ਲਗਾ ਕੇ ਸ਼ਮੂਲੀਅਤ ਕੀਤੀ ਗਈ ਹੈ`, ਕਿਉਂਕਿ ਅਖ਼ਬਾਰਾਂ ਵਿੱਚ ਲੱਗੇ ਭੋਗ ਦੇ ਇਸਤਿਹਾਰਾ ਉਪਰ "ਕੋਵਿਡ-19 ਦੀਆਂ ਹਦਾਇਤਾਂ ਦਾ ਧਿਆਨ ਰੱਖਿਆ ਜਾਵੇ" ਲਿਖਿਆ ਹੋਇਆ ਸੀ। ਪਰ ਸਮਾਗਮ ਵਿੱਚ ਕੋਵਿਡ-19 ਦੀ ਸ਼ਰ੍ਹੇਆਮ ਉਲੰਘਣਾ ਕੀਤੀ ਗਈ ਹੈ, ਕੀ ਇਹੋ ਜਿਹੇ ਇਕੱਠਾਂ ਚ ਕੋਰੋਨਾ ਨਹੀਂ ਫੈਲਦਾ । ਦੂਜੇ ਪਾਸੇ ਸ਼ਾਮ 5 ਵਜੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ, ਪਰ ਜੇ ਕੋਈ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਫੇਰ ਇਹੋ ਜਿਹੇ ਇਕੱਠਾ ਤੇ ਰੋਕ ਕਿਉਂ ਨਹੀਂ ਲਾਈ ਜਾ ਸਕਦੀ। / ਕੀ ਪ੍ਰਸ਼ਾਸਨ ਇਹੋ ਜਿਹੇ ਮਾਮਲਿਆਂ ਵਿਚ ਧਿਆਨ ਦੇਵੇਗਾ ।