ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਕਾਲੇਕਿਆਂ ਤੋਂ ਬੁੱਗਰ, ਮੰਡੇਰ ਨੂੰ ਜਾਂਦੇ ਰੋਡ ਉੱਪਰ ਇੱਕ ਜਾਨਲੇਵਾ ਸੂਆ ਬਣਿਆ ਹੋਇਆ ਹੈ ਉਸ ਸੂਏ ਦੇ ਵਿੱਚ ਡੁੱਬਣ ਕਾਰਨ ਅੱਜ ਇੱਕੋ ਘਰ ਦੇ ਦੋ ਚਿਰਾਗ ਚਾਚੇ ਤਾਏ ਦੇ ਪੁੱਤ ਬੁਝ ਗਏ ਹਨ। ਆਕਾਸ਼ਦੀਪ ਸਿੰਘ ਕਲਾਸ 5 ਵੀਂ ਕਲਾਸ ਦਾ ਵਿਦਿਆਰਥੀ ਸੀ ਪੁੱਤਰ ਬਲਦੇਵ ਸਿੰਘ, ਮਾਤਾ ਵੀਰਪਾਲ ਕੌਰ ਅਤੇ ( ਦੂਜਾ ਬੱਚਾ ਲਵਜੋਤ ਸਿੰਘ ਕਲਾਸ 8 ਵੀਂ ਦਾ ਵਿਦਿਆਰਥੀ ਸੀ ਪੁੱਤਰ ਸੁਖਪਾਲ ਸਿੰਘ ਮਾਤਾ ਅਮਰ ਕੌਰ) ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਇਹ ਮੌਤਾਂ ਹੋਈਆਂ ਹਨ ਪਹਿਲਾਂ ਵੀ ਤੁਰਿਆ ਜਾਂਦਾ ਇੱਕ ਬੱਚਾ ਸੂਏ ਦੇ ਵਿੱਚ ਡਿੱਗ ਪਿਆ ਸੀ ਅਤੇ ਮੌਤ ਦੇ ਮੂੰਹ ਵਿੱਚ ਚਲਾ ਗਿਆ ਸੀ ਪ੍ਰਸ਼ਾਸਨ ਵੱਲੋਂ ਸੂਏ ਦੇ ਆਲੇ ਦੁਆਲੇ ਪੁਖਤਾ ਪ੍ਰਬੰਧ ਨਾ ਹੋਣ ਦੇ ਕਾਰਨ ਇਹ ਸਭ ਕੁਝ ਵਾਪਰਿਆ ਹੈ।ਲੋਕਾਂ ਦਾ ਕਹਿਣਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦੀ ਮੂੰਹ ਬੋਲਦੀ ਤਸਵੀਰ ਨੇ ਅੱਜ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ ਵੋਟਾਂ ਵੇਲੇ ਝੂਠੇ ਵਾਅਦੇ ਕਰਕੇ ਵੋਟਾਂ ਬਟੋਰ ਕੇ ਹੁਣ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਆਓ ਦੇਖਦਿਆਂ ਬਰਨਾਲੇ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ
Facebook Link ; https://fb.watch/5fpQ1ZfAl2/