You are here

'ਹੋਪ ਫਾਰ ਮਹਿਲ ਕਲਾਂ ਤੇ ਲੋਕ ਭਲਾਈ ਸੁਸਾਇਟੀ ਵੱਲੋਂ ਸਮਾਜਸੇਵੀ ਪ੍ਰਵਾਸੀ ਭਾਰਤੀ ਅਵਤਾਰ ਰਿੱਕੀ ਦਾ ਸਨਮਾਨ  

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸਿੰਘ ਸੋਹੀ)-

ਪਿੰਡ ਮਹਿਲ ਖੁਰਦ ਦੇ ਸਮਾਜਸੇਵੀ ਅਤੇ ਪ੍ਰਵਾਸੀ ਭਾਰਤੀ ਅਵਤਾਰ ਸਿੰਘ ਰਿੱਕੀ ਕਲੇਰ ਨੂੰ ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਨੂੰ ਸਮਰਪਿਤ ਆਮ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਅਣਥੱਕ ਯਤਨ ਕਰਨ ਵਾਲੀ ਸਰਗਰਮ ਜਥੇਬੰਦੀ 'ਹੋਪ ਫਾਰ ਮਹਿਲ ਕਲਾਂ' ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਅਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ (ਰਜਿ) ਮਹਿਲ ਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਹਮੀਦੀ ਵੱਲੋਂ ਸਾਂਝੇ ਤੌਰ ਤੇ ਸਨਮਾਨਤ ਕੀਤਾ ਗਿਆ। ਸਮਾਜਸੇਵੀ ਅਵਤਾਰ ਰਿੱਕੀ ਕਲੇਰ ਵੱਲੋਂ ਕੀਤੇ ਲੋਕ ਪੱਖੀ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕੁਲਵੰਤ ਸਿੰਘ ਟਿੱਬਾ ਤੇ ਪ੍ਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਨਿਰਸਵਾਰਥ ਭਾਵਨਾ ਨਾਲ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਉਨ੍ਹਾਂ ਨੇ ਇੱਕ ਮਾਨਵਤਾ ਪੱਖੀ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਵੀ ਇਸ ਨੌਜਵਾਨ ਨੇ ਆਪਣੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਤਹੱਈਆ ਕਰਕੇ ਮਾਨਵਤਾਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਸ ਪਰਿਵਾਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਵੀ ਵੱਡੀ ਪੱਧਰ ਤੇ ਲੋਕ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇ ਹਨ। ਪ੍ਰਵਾਸੀ ਭਾਰਤੀ ਅਵਤਾਰ ਰਿੱਕੀ ਕਲੇਰ ਨੇ 'ਹੋਪ ਫਾਰ ਮਹਿਲ ਕਲਾਂ' ਤੇ ਲੋਕ ਭਲਾਈ ਸੁਸਾਇਟੀ ਮਹਿਲ ਕਲਾਂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਤੇ ਭ੍ਰਿਸ਼ਟਾਚਾਰ ਵਿਰੁੱਧ ਕੁਲਵੰਤ ਸਿੰਘ ਟਿੱਬਾ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਸਮਾਜਿਕ ਮੁਹਿੰਮ 'ਹੋਪ ਫਾਰ ਹਿਲ ਮਹਿਲ ਕਲਾਂ' ਦੀ ਸਮੁੱਚੀ ਟੀਮ ਨੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।ਇਸ ਮੌਕੇ ਰਵਿੰਦਰ ਸਿੰਘ ਰੰਮੀ ਮਹਿਲ ਕਲਾਂ,ਹੋਪ ਫਾਰ ਮਹਿਲ ਕਲਾਂ ਦੇ ਕੋਰ ਕਮੇਟੀ ਮੈਂਬਰ ਡਾ.ਗੁਰਪ੍ਰੀਤ ਸਿੰਘ ਨਾਹਰ,ਕਿਰਨਪ੍ਰੀਤ ਸਿੰਘ ਮਹਿਲ ਖੁਰਦ, ਮਹਿੰਦਰ ਸਿੰਘ ਮਹਿਲ ਖੁਰਦ,ਫਿਰੋਜ ਖਾਨ,ਜਸਪ੍ਰੀਤ ਸਿੰਘ ਰਾਮਾਂ ਆਦਿ ਹਾਜ਼ਰ ਸਨ।