You are here

ਪੰਜਾਬ

ਚੂਹੜਚੱਕ ਦੇ ਕਿਸਾਨ ਦੀ ਪੁੱਤਾਂ ਵਾਗੂੰ ਪਾਲੀ 4 ਏਕੜ ਕਣਕ ਦੀ ਫਸਲ ਸੜ ਕੇ ਸੁਆਹ

ਅਜੀਤਵਾਲ ਬਲਵੀਰ  ਸਿੰਘ ਬਾਠ  ਨੇੜਲੇ ਪਿੰਡ ਚੂਹੜਚੱਕ ਵਿਖੇ ਕਣਕ ਕੱਟ ਰਹੀ  ਕੰਬਾਈਨ  ਤੇ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਅੱਗ ਲੱਗਣ ਦੇ ਕਿਸਾਨ ਦੀ ਪੁੱਤਾਂ ਵਾਗੂੰ ਪਾਲੀ  ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ  ਅਜੀਤਵਾਲ ਨੇ ਨੇੜੇ ਕਿਲੀ ਚਾਹਲਾਂ ਤੋਂ ਚੂਹੜਚੱਕ ਨੂੰ ਵਿਚਕਾਰ ਕਣਕ ਦੀ ਵਾਢੀ ਕਰ ਰਹੇ ਕੰਪੇਨ  ਤੇ ਖੇਤ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੇ ਬਿਜਲੀ ਦੀ ਤਾਰ ਟੁੱਟ ਕੇ ਕਣਕ ਦੀ ਫਸਲ ਤੇ ਡਿੱਗ ਗਈ ਤੇ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ  ਦੇਖਦੇ ਹੀ ਦੇਖਦੇ ਅੱਗ ਏਨੀ ਭਿਆਨਕ ਸੀ ਕਿ ਚਾਰ ਏਕੜ ਕਣਕ ਸੜ ਕੇ ਸੁਆਹ ਹੋ ਗਈ  ਜਦ ਸੁਸਾਇਟੀ ਨੂੰ ਜਾਣਕਾਰੀ ਦਿੰਦਿਆਂ ਖ਼ਾਲਸਾ ਨੌਜਵਾਨ ਆਗੂ ਕਿਦੂ   ਦੱਸਿਆ ਕਿ ਆਸਪਾਸ ਦੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਵਾਈਆਂ ਗਈਆਂ  ਇਸ ਤੋਂ ਇਲਾਵਾ ਲੋਕਾਂ ਦਾ ਵੱਡਾ ਇਕੱਠ ਅਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਆ ਗਈਆਂ ਜਿਸ ਨਾਲ ਪੂਰੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ  ਕਿਸਾਨਾਂ ਨੇ ਲਾਇਆ ਬਿਜਲੀ ਵਿਭਾਗ ਤੇ ਦੋਸ਼ ਕੇ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਢਿੱਲੀਆਂ ਤਾਰਾਂ ਖੇਤਾਂ ਵਿਚਦੀ ਜਾ ਰਹੀਅਾਂ ਹਨ  ਕਈ ਵਾਰ ਮਹਿਕਮੇ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਨੇ ਅੱਖੋਂ ਪਰੋਖੇ ਕੀਤਾ ਗਿਆ ਕਿਸਾਨਾਂ ਨੇ ਦੱਸਿਆ ਕਿ ਲਛਮਣ ਸਿੰਘ ਪੁੱਤਰ ਬਚਨ ਸਿੰਘ ਦੋ ਏਕੜ  ਹਰੀ ਸਿੰਘ ਪੁੱਤਰ ਪ੍ਰਤਾਪ ਸਿੰਘ ਦੀ ਅੱਧਾ ਏਕੜ  ਦਰਸਨ ਸਿੰਘ  ਪੁੱਤਰ  ਜਰਨੈਲ ਸਿੰਘ ਦੀ ਦੋ ਏਕੜ  ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ  ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਕਿਸਾਨ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ

ਸੇਵਾ ਭਾਰਤੀ ਨੇ ਲਗਾਇਆ ਕੋਰੋਨਾ ਵੈਕਸਿਨ ਦਾ ਕੈਂਪ  

ਜਗਰਾਓਂ, 18 ਅਪ੍ਰੈਲ (ਅਮਿਤ ਖੰਨਾ, ) ਸੇਵਾ ਭਾਰਤੀ ਜਗਰਾਉਂ ਵੱਲੋਂ ਕੋਰੋਨਾ ਵੈਕਸੀਨ ਦਾ ਮੁਫਤ ਕੈਂਪ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਲਗਾਇਆ ਗਿਆ  ਮੁੱਖ ਮਹਿਮਾਨ ਕੌਂਸਲਰ ਡਿੰਪਲ ਗੋਇਲ ਨੇ ਕੈਂਪ ਦਾ ਉਦਘਾਟਨ ਕੀਤਾ ਇਹ ਕੈਂਪ ਸਕੂਲ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੀ ਦੇਖ ਰੇਖ ਵਿੱਚ ਲਗਾਇਆ ਗਿਆ  ਇਸ ਕੈਂਪ ਵਿਚ 90 ਲੋਕਾਂ ਨੂੰ ਕੋਰੋਨਾ ਵੈਕਸਿੰਗ ਦੀ ਪਹਿਲੀ ਡੋਜ਼ ਦੇ ਟੀਕੇ ਲਗਾਏ ਗਏ  ਇਸ ਮੌਕੇ ਸੇਵਾ ਭਾਰਤੀ ਜਗਰਾਉਂ ਦੇ ਨਵੀਨ ਗੁਪਤਾ ਅਤੇ ਰਾਜਿੰਦਰ ਜੈਨ ਨੇ ਕਿਹਾ ਕਿ  ਕੋਰੋਨਾ ਵੈਕਸਿੰਗ ਲਗਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਕੈਂਪ ਲਗਾਏ ਜਾ ਰਹੇ ਹਨ  ਤਾਂ ਕਿ ਇਸ ਫੈਲ ਰਹੀ ਮਹਾਂਮਾਰੀ ਨੂੰ ਜਲਦ ਹੀ ਜਲਦ ਰੋਕਿਆ ਜਾਵ ੇਇਸ ਮੌਕੇ ਸੇਵਾ ਭਾਰਤੀ ਦੇ ਚੇਅਰਮੈਨ ਰਵਿੰਦਰ ਵਰਮਾ, ਪ੍ਰੈਜੀਡੈਂਟ ਨਰੇਸ਼ ਗੁਪਤਾ, ਸੈਕਟਰੀ ਨਵੀਨ ਗੁਪਤਾ, ਰਾਕੇਸ਼ ਸਿੰਗਲਾ ਕੈਸ਼ੀਅਰ , ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਮੈਡਮ ਕੰਚਨ ਗੁਪਤਾ, ਡਿੰਪਲ ਗੋਇਲ ਕੌਂਸਲਰ, ਰੋਹਿਤ ਗੋਇਲ ਰੋਕੀ, ਵਿਸ਼ਾਲ ਕਪੂਰ , ਸੋਨੀਆ ਲੇਖੀ, ਪੂਜਾ ਨਰੂਲਾ, ਸੰਦੀਪ ਲੇਖੀ, ਰਾਜੂ ਨਰੂਲਾ, ਰੋਮੀ ਕਪੂਰ, ਵਿਸ਼ਾਲ ਸ਼ਰਮਾ, ਸ਼ਾਨ ਅਰੋਡ਼ਾ, ਸੰਜੀਵ ਗੋਇਲ ਆਦਿ ਹਾਜ਼ਰ ਸਨ

ਵਿਸਾਖੀ ਮੇਲੇ ਦੌਰਾਨ ਗੁਰਦੁਆਰਾ ਟਿੱਬਾ ਸਾਹਿਬ ਕੋਠੇ ਪੋਨਾ ਵਿਖੇ ਸਰਕਾਰੀ ਹ‌ਾਈ ਸਕੁੂਲ ਕੋਠੇ ਪੋਨਾ ਵੱਲੋਂ ਦਾਖਲਿਆਂ ਲਈ ਹੋਇਆ ਪ੍ਰਚਾਰ

ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖਿਆ ਅਧਿਕਾਰੀ ਤੇ ਅਧਿਆਪਕਾਂ ਨੇ ਸਕੂਲ਼ਾਂ ਦੀ ਪ੍ਰਾਪਤੀਆਂ ਬਾਰੇ ਕਰਿਆ ਜਾਗਰੂਕ

ਜਗਰਾਉਂ ,ਅਪ੍ਰੈਲ 2021( ਮਨਜਿੰਦਰ ਗਿੱਲ)   

 13 ਅਪ੍ਰੈਲ 2021 ਨੂੰ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2021-22 ਲਈ ਸ਼ੁਰੂ ਹੋਏ ਦਾਖਲਿਆਂ ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਲਈ ਸ਼ੁਰੂ ਕੀਤੀ ਦਾਖਲਾ ਮੁਹਿੰਮ ‘ ਈਚ ਵੰਨ ਬਰਿੰਗ ਵੰਨ’ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀਆਂ, ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਪੂਰੀ ਤਨਦੇਹੀ ਨਾਲ ਕਾਰਜ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ, ਗਤੀਵਿਧੀਆਂ ਤੇ ਸਰਕਾਰ ਵਲੋਂ ਵਿਦਿਆਰਥੀ ਹਿੱਤ ਵਿੱਚ ਕੀਤੇ ਕੰਮਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਸਕੂਲ ਮੁੱਖੀ ਅਤੇ ਸਕੂਲ ਸਟਾਫ ਵੱਲੋ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਦਾਖਲਾ ਮੁਹਿੰਮ ਨੂੰ ਲੈ ਕੇ ਨਿਵੇਕਲਾ ਉਪਰਾਲਾ ਕਰਦਿਆਂ ਖਾਲਸਾ ਸਾਜਣਾ ਦਿਵਸ ਮੌਕੇ ਵੱਖ ਵੱਖ ਧਾਰਮਿਕ ਸਥਾਨਾਂ ਦੇ ਬਾਹਰ ਸਕੂਲ ਮੁਖੀਆਂ, ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਵਲੋਂ ਪ੍ਰਚਾਰ ਸਟਾਲਾਂ ਅਤੇ ਕਨੋਪੀਆਂ ਰਾਹੀਂ ਸੰਗਤਾਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ, ਸਕੂਲ਼ਾਂ ਦੇ ਸਮਾਰਟ ਕਲਾਸਰੂਮ, ਸਿੱਖਿਆ ਲਈ ਸਮਾਰਟ ਤਕਨਾਲੋਜੀ ਦੀ ਕੀਤੀ ਜਾ ਰਹੀ ਵਰਤੋਂ ਅਤੇ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂੰ ਕਰਵਾਉਂਦਿਆਂ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੁਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ । ਇਸ ਸਮੇਂ ਜ਼ਿਲ਼੍ਹਾ ਪੱਧਰੀ ਟੀਮਾਂ ਵਲੋਂ ਸੰਗਤਾਂ ਨੂੰ ਜਿਥੇ ਪੈਂਫਲੈਂਟ ਵੰਡੇ ਗਏ ਉਥੇ ਹੀ ਆਡੀਓ-ਵੀਡੀਓ ਰਾਹੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਜਾਣੂੰ ਕਰਵਾਇਆ ਗਿਆ ਹੈ ।  ਇਸ ਸਮੇਂ ਸਕੂਲ ਦੇ ਮੁੱਖੀ ਅਤੇ ਸਟਾਫ, ਐੱਸ ਐਮ ਸੀ ਚੇਅਰਮੈਨ ,  ਸਰਪੰਚ, ਸੋਸ਼ਲ ਮੀਡੀਆ ਕੋਆਰਡੀਨੇਟਰ ਆਦਿ ਹਾਜਰ ਸਨ।

ਪ੍ਰਸਿੱਧ ਪ੍ਰਸਿੱਧ ਲੇਖਕ ਮਾਸਟਰ ਹਰੀ ਸਿੰਘ ਢੁੱਡੀਕੇ ਦਾ ਹੋਇਆ ਸਨਮਾਨ

ਅਜੀਤਵਾਲ ਬਲਵੀਰ  ਸਿੰਘ ਬਾਠ  ਪੰਜਾਬੀ ਦੇ ਪ੍ਰਸਿੱਧ ਲੇਖਕ ਮਾਸਟਰ ਹਰੀ ਸਿੰਘ ਢੁੱਡੀਕੇ ਦਾ ਲਾਲਾ ਲਾਜਪਤ ਸਮਾਰਕ ਤੇ ਸੁਖਬੀਰ ਸਿੰਘ ਡਾਲਾ ਪੰਚਾਇਤ ਸਕੱਤਰ ਰਣਜੀਤ ਸਿੰਘ ਧੰਨਾ ਵਾਇਸ ਚੇਅਰਮੈਨ ਮਾਸਟਰ ਰੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ  ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਚ ਸ਼ਹੀਦ ਹੋਏ ਕਿਸਾਨ ਭਰਾਵਾਂ ਨੂੰ ਦੋ ਮਿੰਟ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ  ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਬਲਦੇਵ ਸਿੰਘ ਸੜਕਨਾਮਾ ਏਡੀਸੀ ਸੁਭਾਸ਼ ਚੰਦਰ ਮਾਸਟਰ ਹਰੀ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ  ਡਾ ਸੁਰਜੀਤ ਸਿੰਘ ਬਰਾੜ ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਡੀਐੱਸਪੀ ਸੁਖਵਿੰਦਰ ਸਿੰਘ ਮੋਗਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਦਸਵੀਂ ਬਾਰ੍ਹਵੀਂ ਪੜ੍ਹਾ ਕੇ ਨਾ ਭੇਜੋ ਸਗੋਂ ਉੱਚ ਵਿੱਦਿਆ ਹਾਸਲ  ਕਰਵਾ ਕੇ ਬਾਹਰ ਭੇਜੋ  ਇਸ ਸਮੇਂ ਭਾਰਤ ਦੇ ਕਿਸਾਨ ਆਗੂ ਪ੍ਰਧਾਨ ਬੀਬੀ ਸੁਰਿੰਦਰ ਕੌਰ ਸਰਬਜੀਤ ਗਿੱਲ ਡਾ ਅਜੇ ਰਾਣਾ ਜਰਨੈਲ ਸਿੰਘ ਮੱਲੇਆਣਾ ਨੇ ਵੀ  ਸੰਬੋਧਨ ਕੀਤਾ  ਇਸ ਸਮੇਂ ਲੇਖਕਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਟੇਜ ਦੀ ਕਾਰਵਾਈ ਅਮਨਦੀਪ ਕੌਰ ਨੇ ਬਾਖੂਬੀ ਨਿਭਾਈ  ਇਸ ਸਮੇਂ ਰਣਜੀਤ ਸਿੰਘ ਧੰਨਾ ਨੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ  ਇਸ ਸਮੇਂ ਡੀਡੀਪੀਓ ਜਗਜੀਤ ਸਿੰਘ ਗਿੱਲ ਬੀਡੀ ਬੀਡੀਓ ਰਾਜਵਿੰਦਰ ਸਿੰਘ ਚੇਅਰਮੈਨ ਲਖਵੀਰ ਸਿੰਘ ਲੱਖਾ ਸਰਪੰਚ ਸੁਖਦੇਵ ਸਿੰਘ ਦਾਉਧਰ ਸਰਪੰਚ ਰਵੀ ਸ਼ਰਮਾ ਗੁਰਿੰਦਰਪਾਲ ਸਿੰਘ ਡਿੰਪੀ ਸਰਪੰਚ  ਤੋਂ ਇਲਾਵਾ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਦੋਦਾ ਤੋਂ ਇਲਾਵਾ ਇਲਾਕੇ ਭਰ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਹਾਜ਼ਰ ਸਨ ਲੇਖਕਾਂ ਦਾ ਇਲਜ਼ਾਮ ਅੱਖੋਂ ਪਰੋਖੇ ਕੀਤਾ ਗਿਆ ਪ੍ਰਸਿੱਧ ਲੇਖਕਾ ਨੂੰ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਲੇਖਕਾ ਨੇ ਮੁੱਖ ਪ੍ਰਬੰਧਕਾਂ ਤੇ ਲਾਏ ਇਲਜ਼ਾਮ ਤੇ ਕਿਹਾ ਕਿ  ਸਮਾਗਮ ਚ ਬੁਲਾ ਕੇ ਅੱਖੋਂ ਪਰੋਖੇ ਕੀਤਾ ਗਿਆ ਤੇ ਸਟੇਜ ਤੇ ਸੰਬੋਧਨ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ  ਕਈ ਲੇਖਕਾਂ ਨੇ ਇਸ ਸਮਾਗਮ ਉਤਪਾਦ ਲੇਖਕਾਂ ਨੇ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ  ਜਿਨ੍ਹਾਂ ਵਿੱਚ ਮਾਸਟਰ ਗੁਰਚਰਨ ਸਿੰਘ ਪ੍ਰਧਾਨ  ਗ਼ਦਰੀ ਬਾਬੇ ਯਾਦਗਾਰ ਕਮੇਟੀ  ਪਰਸ਼ੋਤਮ ਪੱਤੋ ਅਮਰੀਕ ਸਿੰਘ ਸੈਦੋਕੇ ਸ਼ੀਰਾ ਗਰੇਵਾਲ ਜਸਵੰਤ ਰਾਊਕੇ ਕੇਵਲ ਸਿੰਘ ਤੋਂ ਇਲਾਵਾ ਪ੍ਰਸਿੱਧ ਲੇਖਕ ਨਿਰਾਸ਼ਾ ਦੇ ਆਲਮ ਚ ਵਾਪਸ ਮੁੜੇ

ਅਸਤੀਫਾ ਦੇਣ ਤੋਂ ਬਾਅਦ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸਪੀਕਰ ਰਾਣਾ ਕੇਪੀ ਸਿੰਘ ਦੇ ਘਰ ਪੁੱਜੇ

ਦੋ ਘੰਟੇ ਹੋਈ ਗੁਪਤ ਮੀਟਿੰਗ

ਰੂਪਨਗਰ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਆਪਣੀ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਰੂਪਨਗਰ ਸਥਿਤ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਰਿਹਾਇਸ਼ ਤੇ ਪੁੱਜੇ ਅਤੇ ਉਨ੍ਹਾਂ ਲਗਭਗ ਦੋ ਘੰਟੇ ਉਨ੍ਹਾਂ ਦੀ ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਗੁਪਤ ਮੀਟਿੰਗ ਚੱਲੀ।ਦੁਪਿਹਰ ਇੱਕ ਵਜੇ ਦੇ ਕਰੀਬ ਪੁਜੇ ਕੁੰਵਰ ਵਿਜੇ ਪ੍ਰਤਾਪ ਤਿੰਨ ਵਜੇ ਤੋਂ ਬਾਅਦ ਵਾਪਸ ਗਏ। ਇਸ ਸਬੰਧੀ ਦਫਤਰੀ ਸਟਾਫ ਅਤੇ ਸਾਥੀਆਂ ਵਲੋਂ ਕੋਈ ਬਿਆਨ ਨਹੀਂ ਦਿੱਤਾ, ਪਰ ਜਦੋਂ ਇਸ ਸਬੰਧੀ ਸਪੀਕਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਅਕਸਰ ਮੇਰੇ ਕੋਲ ਆਉਂਦੇ ਹੀ ਰਹਿੰਦੇ ਹਨ ਅਤੇ ਅੱਜ ਵੀ ਸ਼ਿਸ਼ਟਾਚਾਰ ਦੇ ਤੌਰ 'ਤੇ ਮਿਲਣ ਆਏ ਸਨ। ਉਨ੍ਹਾਂ ਹੋਰ ਕਿਸੇ ਵੀ ਤਰ੍ਹਾਂ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।

ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਆਪਣੇ ਵਿਆਹ ਦੀ 21ਵੀ ਵਰ੍ਹੇਗੰਢ ਮਨਾਈ

ਮਹਿਲ ਕਲਾਂ/ਬਰਨਾਲਾ-ਅਪ੍ਰੈਲ (ਗੁਰਸੇਵਕ ਸਿੰਘ ਸੋਹੀ)- ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਆਪਣੇ ਵਿਆਹ ਦੀ 21ਵੀ ਵਰ੍ਹੇਗੰਢ ਮਨਾਈ 

ਕਣਕਾਂ ਨੂੰ ਲੱਗ ਰਹੀਆਂ ਅੱਗਾਂ ਮੰਦਭਾਗੀ ਘਟਨਾਵਾਂ ।ਮਹੰਤ ਗੁਰਮੀਤ ਠੀਕਰੀਵਾਲ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 (ਗੁਰਸੇਵਕ ਸਿੰਘ ਸੋਹੀ)-

ਕਣਕ ਦਾ ਸੀਜ਼ਨ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਅਤੇ ਆਸ ਪਾਸ ਦੇ ਏਰੀਏ ਤੋਂ ਆ ਰਹੀਆਂ ਖ਼ਬਰਾਂ ਕਣਕ ਨੂੰ ਲੱਗ ਰਹੀ ਅੱਗ ਬਹੁਤ ਹੀ ਮੰਦਭਾਗੀ ਘਟਨਾ ਹੈ  ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਆਪਣੇ ਖੇਤਾਂ ਵਿਚ ਲੱਗੇ ਹੋਏ ਟਰਾਂਸਫਾਰਮਰ ਦੇ ਆਲੇ ਦੁਆਲਿਓਂ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਅਤੇ ਆਪਣੇ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ ਜਿਵੇਂ ਕਿ ਖਾਲ਼ ਭਰ ਕੇ ਤੇ ਖੇਲਾਂ ਭਰ ਕੇ ਰੱਖੀਆਂ ਜਾਣ ਅਤਿ ਜ਼ਰੂਰੀ ਹਨ।ਮਹੰਤ ਗੁਰਮੀਤ ਜੀ ਨੇ ਦੱਸਿਆ ਹੈ ਕਿ ਬਰਨਾਲਾ ਪ੍ਰਸ਼ਾਸਨ ਵੱਲੋਂ ਵੀ ਵਧੀਆ ਪ੍ਰਬੰਧ ਕੀਤੇ ਹੋਏ ਹਨ ਕਿ ਫਾਇਰ ਟੈਂਡਰਾਂ ਦੇ ਖੜਨ ਦੀ ਜਗ੍ਹਾ 24 ਅਪ੍ਰੈਲ ਤਕ ਸਵੇਰੇ 8:30 ਵਜੇ ਤੋਂ ਸ਼ਾਮ 6:30 ਨਿਰਧਾਰਿਤ ਕੀਤਾ ਗਿਆ ਹੈ। ਬਰਨਾਲਾ ਸ਼ਹਿਰ ਮੋਗਾ ਰੋਡ ਬਾਜਾਖਾਨਾ ਰੋਡ ਤਪਾ ਰੋਡ   ਮਾਨਸਾ ਰੋਡ ਧਨੌਲਾ ਰੋਡ ਬਰਨਾਲੇ ਜ਼ਿਲ੍ਹੇ ਦੀਆਂ ਹੱਦਾਂ ਤਕ ਆਉਣਗੇ।ਮਹੰਤ ਗੁਰਮੀਤ ਜੀ ਨੇ ਕਿਹਾ ਕਿ ਸੜਕਾਂ ਉੱਪਰ ਸਿਗਰਟਾਂ ਬੀੜੀਆਂ ਪੀਣ ਵਾਲਿਆਂ ਨੂੰ ਬਾਜ ਆ ਜਾਣਾ ਚਾਹੀਦਾ ਹੈ।

ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਆਪਣੇ ਭਰਾ ਦੀ ਮੌਤ ਤੋਂ ਬਾਅਦ ਦਿੱਲੀ ਵਿਖੇ ਪਹੁੰਚੇ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ  ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਆਪਦੇ ਭਰਾ ਦਰਸਨ ਸਿੰਘ ਦੀ ਹੋਈ ਅਚਾਨਕ ਮੌਤ ਤੋ ਬਾਅਦ ਸੈਂਟਰ ਦੀ ਮੋਦੀ ਸਰਕਾਰ ਦੇ ਖਿਲਾਫ ਜੋ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਦਿਲੀ ਸਿੰਘੋ ਵਾਡਰ ਉਤੇ ਆਪਣੀ ਟੀਮ ਸਮੇਤ ਪਹੁੰਚ ਗਏ ਹਨ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਬੀਕੇਯੂ ਰਾਜੇਵਾਲ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ਤੇ ਗੁੰਡਿਆਂ ਵੱਲੋਂ ਤਿੰਨ ਚਾਰ ਤੱਬੂ ਵੀ ਸਾੜ ਦਿੱਤੇ ਹਨ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਿੱਲੀ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਉਨ੍ਹਾਂ ਕਿਹਾ ਕਿ ਸਿੰਘੋ ਬਾਰਡਰ ਦੀ ਸਥਿਤੀ ਬਹੁਤ ਖਰਾਬ ਹੁੰਦੀ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਨਾਲ ਸੁਰਜੀਤ ਸਿੰਘ ਨਿਹੰਗ ਬਰਨਾਲਾ ਬਲਾਕ ਦੇ ਪ੍ਰਧਾਨ,  ਕੁਲਵਿੰਦਰ ਸਿੰਘ ਬਲਾਕ ਮਹਿਲ ਕਲਾਂ ਅਤੇ ਸਾਧੂ ਸਿੰਘ ਸਲਾਹਕਾਰ, ਦਲਵਾਰ ਸਿੰਘ ਆਦਿ ਹਾਜ਼ਰ ਸਨ।

ਗਰੀਬ ਕਿਸਾਨ ਦੀ ਧੀ ਨੂੰ ਕਿਤਾਬਾਂ ਦਾ ਸੈੱਟ ਭੇਟ ਕੀਤਾ 

 ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-  (ਗੁਰਸੇਵਕ ਸਿੰਘ ਸੋਹੀ)-

ਇਲਾਕਾ ਮਹਿਲ ਕਲਾਂ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਪਿੰਡ ਹਰਦਾਸਪੁਰਾ ਵਿਖੇ ਇਕ ਗਰੀਬ ਕਿਸਾਨ ਪਰਿਵਾਰ ਨਾਲ ਸੰਬੰਧਤ ਧੀ ਨੂੰ ਉਸ ਦੀ ਪੜ੍ਹਾਈ ਲਈ ਕਿਤਾਬਾਂ ਦਾ ਸੈੱਟ ਭੇਟ ਕੀਤਾ।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਆਗੂ  ਜਗਰਾਜ ਸਿੰਘ ਹਰਦਾਸਪੁਰਾ ਅਤੇ ਮਨਜੀਤ ਸਿੰਘ ਹਰਦਾਸਪੁਰਾ ਨੇ ਕੁਲਵੰਤ ਸਿੰਘ ਟਿੱਬਾ ਵੱਲੋਂ ਕੀਤੇ ਇਸ ਕਾਰਜ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਫਾਰ ਮਹਿਲ ਕਲਾਂ ਵੱਲੋਂ ਇਲਾਕੇ ਅੰਦਰ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਦਾ ਤਹੱਈਆ ਇੱਕ ਸ਼ਲਾਘਾਯੋਗ ਉੱਦਮ ਹੈ।ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦਾ ਮੁਖੀ ਚਮਕੌਰ ਸਿੰਘ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਸੇਵਾ ਕਰਦਿਆਂ ਹਾਰਟ ਅਟੈਕ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪਿੰਡ ਦੇ ਹੀ ਨੌਜਵਾਨ ਬਲਵਿੰਦਰ ਸਿੰਘ ਧਾਰਨੀ ਨੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰਕੇ ਇਸ ਪਰਿਵਾਰ ਦੀ ਮਦਦ ਕਰਨ ਦੀ ਬੇਨਤੀ ਕੀਤੀ ਸੀ।ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਅਜਿਹੇ ਲੋੜਵੰਦ ਪਰਿਵਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੇ ਪਰਿਵਾਰਾਂ ਦੇ ਬੱਚੇ ਪੜ੍ਹਾਈ ਵਿੱਚ ਪਛੜ ਨਾ ਜਾਣ।ਉਨ੍ਹਾਂ ਅੱਗੇ ਕਿਹਾ ਕਿ ਮਹਿਲ ਕਲਾਂ ਇਲਾਕੇ ਦੇ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੀ ਟੀਮ ਕੋਲ ਲਗਾਤਾਰ ਸੰਪਰਕ ਕਰ ਰਹੇ ਹਨ।ਸਾਡੀ ਟੀਮ ਪਹਿਲ ਦੇ ਆਧਾਰ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ।

ਗੁਰੂ ਨਾਨਕ ਮਿਸ਼ਨ ਹੈਲਥ ਐਂਡ ਵੈਲਫੇਅਰ ਸੁਸਾਇਟੀ ਦੌਧਰ ਵੱਲੋਂ ਵਿਸਾਖੀ ਮੌਕੇ ਖੂਨਦਾਨ ਕੈਂਪ ਲਗਾਇਆ

ਖੂਨਦਾਨ ਕਰਨਾ ਸਰੀਰਕ, ਮਾਨਸਿਕ ਅਤੇ ਸਮਾਜਿਕ ਨਰੋਏਪਣ ਦੀ ਨਿਸ਼ਾਨੀ - ਲੂੰਬਾ

ਅਜੀਤਵਾਲ ਅਪ੍ਰੈਲ 2021( ਕੁਲਦੀਪ ਸਿੰਘ ਦੌਧਰ/ ਮਨਜਿੰਦਰ ਗਿੱਲ)  

ਗੁਰੂ ਨਾਨਕ ਮਿਸ਼ਨ ਹੈਲਥ ਐਂਡ ਵੈਲਫੇਅਰ ਸੁਸਾਇਟੀ ਦੌਧਰ ਵੱਲੋਂ ਵਿਸਾਖੀ ਦੇ ਸ਼ੁੱਭ ਦਿਹਾੜੇ ਮੌਕੇ ਮੁਫਤ ਮੈਡੀਕਲ ਚੈੱਕਅਪ ਕੈਂਪ, ਵੀਟ ਗ੍ਰਾਸ ਜਾਗਰੂਕਤਾ ਕੈਂਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਰਪ੍ਰਸਤ ਕੁਲਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਗੁਰਦੁਆਰਾ ਪਾਤਸ਼ਾਹੀ ਪਹਿਲੀ ਅਤੇ ਛੇਵੀਂ ਪਿੰਡ ਦੌਧਰ ਵਿਖੇ ਵਿਸਾਖੀ ਵਾਲੇ ਦਿਨ ਸਵੇਰੇ 6 ਵਜੇ ਤੋਂ 8 ਵਜੇ ਤੱਕ ਭਾਈ ਘਨਈਆ ਸੇਵਾ ਸੁਸਾਇਟੀ ਕੋਕਰੀ ਕਲਾਂ ਵੱਲੋਂ ਭਾਈ ਮਨਜਿੰਦਰ ਸਿੰਘ ਅਤੇ ਗੁਰਜੰਟ ਸਿੰਘ ਕੋਕਰੀ ਦੇ ਸਹਿਯੋਗ ਨਾਲ ਲੋੜਵੰਦ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ। ਸਵੇਰੇ 8 ਵਜੇ ਤੋਂ 10 ਵਜੇ ਤੱਕ ਸੰਤ ਬਾਬਾ ਉਜਾਗਰ ਸਿੰਘ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਵੀਟ ਗ੍ਰਾਸ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵੀਟ ਗ੍ਰਾਸ ਜੂਸ ਤਿਆਰ ਕਰਕੇ ਪਿਲਾਇਆ ਗਿਆ ਅਤੇ ਘਰ ਵਿੱਚ ਜੂਸ ਤਿਆਰ ਕਰਨ ਦੀ ਵਿਧੀ ਸਮਝਾਈ ਗਈ। ਇਸ ਉਪਰੰਤ ਰੂਰਲ ਐੱਨ ਜੀ ਓ ਮੋਗਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 41 ਨੌਜਵਾਨ ਮਰਦ ਅਤੇ ਔਰਤਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰੂਰਲ ਐਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਸਭ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ, ਜਿਸ ਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜ਼ਰੀ ਨਨਹੀਂ ਆਉੰਦੀ ਬਲਕਿ ਸਰੀਰ ਪਹਿਲਾਂ ਨਾਲੋਂ ਵੀ ਤੰਦਰੁਸਤ ਅਤੇ ਚੁਸਤ ਦਰੁਸਤ ਰਹਿੰਦਾ ਹੈ, ਇਸ ਲਈ ਸਾਨੂੰ ਲੋੜ ਪੈਣ ਤੇ ਕਦੇ ਵੀ ਖੂਨਦਾਨ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਇਸ ਮੌਕੇ ਖੂਨਦਾਨੀਆਂ ਲਈ ਸੁਸਾਇਟੀ ਵੱਲੋਂ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਨੂੰ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਹਰ ਖੂਨਦਾਨੀ ਨੂੰ ਸੁਹੰਝਨੇ ਅਤੇ ਕੜੀ ਪੱਤੇ ਦੇ ਪੌਦੇ ਵੰਡੇ ਗਏ। ਇਸ ਮੌਕੇ ਸੁਸਾਇਟੀ ਪ੍ਰਧਾਨ ਬਲਜਿੰਦਰ ਕੌਰ ਕਲਸੀ ਨੇ ਤਿੰਨਾਂ ਕੈਂਪਾਂ ਨੂੰ ਸਫਲ ਬਣਾਉਣ ਲਈ ਸਹਿਯੋਗੀ ਸੰਸਥਾਵਾਂ ਅਤੇ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਵਲੋਂ ਭਵਿੱਖ ਵਿੱਚ ਵੀ ਲੋਕ ਭਲਾਈ ਦੇ ਕੰਮ ਜਾਰੀ ਰੱਖੇ ਜਾਣਗੇ। ਇਸ ਮੌਕੇ ਐਨ ਜੀ ਓ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਚੇਅਰਮੈਨ ਮਹਿੰਦਰ ਪਾਲ ਲੂੰਬਾ, ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਸਰਪ੍ਰਸਤ ਕੁਲਦੀਪ ਸਿੰਘ ਖਾਲਸਾ, ਮੀਤ ਪ੍ਰਧਾਨ ਹਰਜੀਤ ਸਿੰਘ, ਸਕੱਤਰ ਬਾਵਾ ਸਿੰਘ ਸਿੱਧੂ, ਡਾ ਕਰਮਜੀਤ ਸਿੰਘ, ਹਰਪਾਲ ਸਿੰਘ, ਗੁਰਜੰਟ ਸਿੰਘ ਕੋਕਰੀ ਕਲਾਂ, ਚਰਨਜੀਤ ਸਿੰਘ ਗਿੱਲ ਅਤੇ ਹਰਦੀਪ ਸਿੰਘ ਡਾਲਾ, ਦਰਸ਼ਨ ਸਿੰਘ ਲੋਪੋ, ਬਲੱਡ ਬੈਂਕ ਮੋਗਾ ਵੱਲੋਂ ਡਾ ਸੁਮੀ ਗੁਪਤਾ, ਸਟੀਫਨ ਸਿੱਧੂ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਵਿੱਤ ਵਿਭਾਗ ਵੱਲੋਂ  ਆੜ੍ਹਤੀਆਂ ਨੂੰ 151.45 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ

ਚੰਡੀਗੜ੍ਹ 16 ਅਪ੍ਰੈਲ 2021 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ  ) - 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਵਿੱਤ ਵਿਭਾਗ ਨੇ ਆੜ੍ਹਤੀਆਂ ਨੂੰ 151.45 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ ਕੀਤੀ ਹੈ । ਪੰਜਾਬ ਸਰਕਾਰ ਨੇ ਸਰਕਾਰੀ ਖਜ਼ਾਨੇ ਵਿਚੋਂ ਇਹ ਰਕਮ ਜਾਰੀ ਕੀਤੀ ਹੈ , ਟਵਿੱਟਰ ਰਾਹੀਂ  ਜਾਣਕਾਰੀ ਦਿੰਦੇ ਹੋਇ  ਦੱਸਿਆ ਕਿ ਭਾਰਤੀ ਖ਼ੁਰਾਕ ਨਿਗਮ ਵਲੋਂ ਇਹ ਰਾਸ਼ੀ ਜਾਰੀ ਕੀਤੀ ਜਾਣੀ ਸੀ, ਪਰ ਉਨ੍ਹਾਂ ਵਲੋਂ ਕੀਤੀ ਦੇਰੀ ਦੇ ਕਰਕੇ ਇਹ ਰਾਸ਼ੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਹੈ ।

ਪਿੰਡ ਹਮੀਦੀ ਵਿਖੇ ਬੀਬੀ ਜੋਸ਼ੀ ਵੱਲੋਂ  ਬਲਾਕ ਸੰਮਤੀ ਕੋਟੇ ਵਿੱਚੋਂ ਦੋ ਵਾਟਰ ਫਿਲਟਰ ਦਾਨ  

ਮਹਿਲ ਕਲਾ/ਬਰਨਾਲਾ-ਅਪ੍ਰੈਲ 2021-  (ਗੁਰਸੇਵਕ ਸਿੰਘ ਸੋਹੀ)-

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੀਣ ਵਾਲੇ ਸੁੱਧ ਪਾਣੀ ਦੀ ਚਲਾਈ ਮੁਹਿੰਮ ਤਹਿਤ ਅਤੇ ਵਿਕਾਸ ਪੁਰਸ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਤੇ ਬਲਾਕ ਸੰਮਤੀ ਚੇਅਰਮੈਨ ਹਰਦੇਵ ਸਿੰਘ ਸਰਾਂ, ਬਲਾਕ ਸੰਮਤੀ ਮੈਂਬਰ ਸੰਦੇਸ ਰਾਣੀ ਜੋਸੀ ਹਮੀਦੀ ਵੱਲੋਂ ਬਲਾਕ ਸੰਮਤੀ ਦੇ ਕੋਟੇ ਵਿੱਚੋਂ ਪਿੰਡ ਹਮੀਦੀ ਨੂੰ ਵੱਡੇ ਦੋ ਵਾਟਰ ਫਿਲਟਰ ਦਿੱਤੇ ਗਏ ।  ਵਿਸਾਖੀ ਦੇ ਪਵਿੱਤਰ ਦਿਹਾਡ਼ੇ ਅਤੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਕੈਪਟਨ ਸਰਕਾਰ ਨੇ ਸ਼ੁੱਧ ਪਾਣੀ ਪਿਆਉਣ ਵਾਲੇ ਦੋ ਵਾਟਰ ਫਿਲਟਰ 2 ਲੱਖ ਤੀਹ ਹਜ਼ਾਰ ਦੇ 1 ਨੰਬਰ ਧਰਮਸ਼ਾਲਾ ਅਤੇ ਵਿਸ਼ਕਰਮਾ ਮੰਦਰ ਵਿੱਚ ਲਾਏ ਗਏ ।ਇਸ ਮੌਕੇ  ਬੀ,ਡੀ,ਪੀ,ਓ ਭੂਸ਼ਨ ਕੁਮਾਰ ਮਹਿਲ ਕਲਾਂ,ਅਵਤਾਰ ਸਿੰਘ ਪ੍ਰਧਾਨ ਵਿਸ਼ਵਕਰਮਾ ਮੰਦਰ ਹਮੀਦੀ , ਸਾਬਕਾ ਸਰਪੰਚ ਜਗਰੂਪ ਸਿੰਘ, ਕਾਮਰੇਡ ਰਾਮ ਸਿੰਘ,ਅੰਮ੍ਰਿਤ ਸਿੰਘ ਬੱਬੂ ਬਾਜਵਾ,ਅਮਨ ਸਟੂਡੀਓ ਹਰਪ੍ਰੀਤ ਸਿੰਘ ਸੈਕਟਰੀ, ਕਮੇਟੀ ਮੈਂਬਰ ਕਰਮਜੀਤ ਸਿੰਘ।,ਪ੍ਰਧਾਨ ਕਰਮਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮੌਜੂਦਾ ਘੋਲ਼ ਦੀ ਮਜ਼ਬੂਤੀ ਲਈ ਦਿੱਲੀ ਅਤੇ ਪੰਜਾਬ 'ਚ ਵੱਖੋ-ਵੱਖ ਆਗੂ ਕਮੇਟੀਆਂ ਦਾ ਗਠਨ

21ਅਪ੍ਰੈਲ ਨੂੰ ਸੰਯੁਕਤ ਮੋਰਚੇ ਦੀ ਅਗਵਾਈ 'ਚ ਦਿੱਲੀ ਵੱਲ ਜਾਵੇਗਾ ਵੱਡਾ ਕਾਫ਼ਲਾ 

ਬਰਨਾਲਾ , ਅਪ੍ਰੈਲ 2021 (ਗੁਰਸੇਵਕ  ਸੋਹੀ)

ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠਾਂ ਇੱਥੋਂ ਥੋੜੀ ਦੂਰ ਪਿੰਡ ਭੋਤਨਾ ਵਿਖੇ ਹੋਈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਦਿੱਲੀ ਆਗੂ ਕਮੇਟੀ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾਂ, ਅਮਰੀਕ ਸਿੰਘ ਗੰਢੂਆਂ ਅਤੇ ਕੋਆਰਡੀਨੇਟਰ ਵਜੋਂ ਪਵੇਲ ਕੁੱਸਾ ਸ਼ਾਮਲ ਕੀਤੇ ਗਏ। ਪੰਜਾਬ ਕਮੇਟੀ ਵਿੱਚ ਸੁਖਦੇਵ ਸਿੰਘ ਕੋਕਰੀ ਕਲਾਂ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਸਹਿਯੋਗੀ ਸਿੱਖਿਆ ਕਮੇਟੀ ਮੈਂਬਰ ਸੁਖਜੀਤ ਸਿੰਘ ਕੋਠਾਗੁਰੂ ਸ਼ਾਮਲ ਕੀਤੇ ਗਏ। ਮੀਟਿੰਗ ਵੱਲੋਂ 21ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠਾਂ ਦਿੱਲੀ ਵੱਲ ਨੌਜਵਾਨਾਂ, ਔਰਤਾਂ ਤੇ ਕਿਸਾਨਾਂ ਮਜਦੂਰਾਂ ਦਾ ਕਾਫਲਾ15000 ਤੋਂ ਵੱਧ ਗਿਣਤੀ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ। ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਲੱਖੇ ਸਿਧਾਣੇ ਦੇ ਇਲਾਜ ਅਧੀਨ ਚਚੇਰੇ ਭਰਾ ਨੂੰ ਮੋਦੀ ਹਕੂਮਤ ਦੀ ਦਿੱਲੀ ਪੁਲਿਸ ਦੁਆਰਾ ਸਰਾਸਰ ਨਜਾਇਜ਼ ਹਿਰਾਸਤ ਵਿੱਚ ਲੈ ਕੇ ਕੀਤੀ ਗਈ ਕੁੱਟਮਾਰ ਦੀ ਸਖਤ ਨਿਖੇਧੀ ਕੀਤੀ ਗਈ। ਜਾਨ ਹੂਲਵੇਂ ਕਿਸਾਨ ਘੋਲ਼ ਦੀ ਬਦੌਲਤ ਪ੍ਰਸੰਗ-ਹੀਣ ਹੋਈਆਂ ਵੋਟ ਪਾਰਟੀਆਂ ਵੱਲੋਂ ਜਥੇਬੰਦੀ ਅੰਦਰ ਕੀਤੀ ਜਾ ਰਹੀ ਮੌਕਾਪ੍ਰਸਤ ਘੁਸਪੈਠ ਨੂੰ ਨਾਕਾਮ ਕਰਨ ਲਈ ਵਿਸ਼ੇਸ਼ ਚੌਕਸੀ ਮੁਹਿੰਮ ਦੇ ਨਾਲ ਹੀ ਨਵੇਂ ਉੱਭਰ ਰਹੇ ਆਗੂਆਂ ਲਈ ਵਿਸ਼ੇਸ਼ ਸਿੱਖਿਆ ਮੁਹਿੰਮ ਚਲਾਉਣ ਦਾ ਫੈਸਲਾ ਵੀ ਕੀਤਾ ਗਿਆ। ਕਣਕ ਦੀ ਖਰੀਦ ਵਿੱਚ ਆ ਰਹੀਆਂ ਅੜਚਨਾਂ ਦੂਰ ਕਰਨ ਲਈ ਸੰਬੰਧਿਤ ਅਧਿਕਾਰੀਆਂ ਦੇ ਘਿਰਾਉ ਕਰਨ ਦਾ ਫੈਸਲਾ ਵੀ ਕੀਤਾ ਗਿਆ।

Covid-19 in Punjab : ਇਸ ਸਾਲ ਪਹਿਲੀ ਵਾਰੀ ਇਕ ਦਿਨ ’ਚ ਇਨਫੈਕਸ਼ਨ ਦੇ 4333 ਕੇਸ

ਚੰਡੀਗੜ੍ਹ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

 ਪੰਜਾਬ ’ਚ ਕੋਰੋਨਾ ਗ੍ਰਾਫ਼ ਨੇ ਵੀਰਵਾਰ ਨੂੰ ਵੱਡੀ ਛਾਲ ਮਾਰੀ। ਇਸ ਸਾਲ ਇਕ ਹੀ ਦਿਨ ’ਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 4333 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਵੀ ਪਹਿਲੀ ਵਾਰੀ ਹੈ ਕਿ 13 ਜ਼ਿਲ੍ਹਿਆਂ ’ਚ ਇਕੱਠੇ 100 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹੋਣ। ਸਭ ਤੋਂ ਜ਼ਿਆਦਾ 860 ਕੇਸ ਸਿਹਤ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਐੱਸਬੀਐੱਸ ਨਗਰ (ਮੋਹਾਲੀ) ’ਚ ਸਾਹਮਣੇ ਆਏ ਹਨ। ਸੂਬੇ ’ਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 30033 ਹੋ ਗਈ ਹੈ। ਇਨ੍ਹਾਂ ’ਚੋਂ 374 ਮਰੀਜ਼ ਆਕਸੀਜ਼ਨ ਤੇ 40 ਵੈਂਟੀਲੇਟਰ ਸਪੋਰਟ ’ਤੇ ਹਨ। 2478 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ।

ਇਸ ਸਾਲ ਪਹਿਲੀ ਤੋਂ 15 ਅਪ੍ਰੈਲ ਤਕ 576056 ਲੋਕਾਂ ਦੇ ਸੈਂਪਲਾਂ ਦੀ ਜਾਂਚ ’ਚ 47579 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਯਾਨੀ ਟੈਸਟ ਕਰਾਉਣ ਵਾਲਾ ਹਰ 12ਵਾਂ ਸ਼ਖ਼ਸ ਪਾਜ਼ੇਟਿਵ ਮਿਲਿਆ। ਇਸੇ ਦੌਰਾਨ ਕੋਰੋਨਾ ਦੇ ਕਾਰਨ 862 ਲੋਕਾਂ ਦੀ ਮੌਤ ਹੋਈ।

ਵੀਰਵਾਰ ਨੂੰ ਮੋਹਾਲੀ ’ਚ 860, ਲੁਧਿਆਣਾ ’ਚ 482, ਜਲੰਧਰ ’ਚ 399, ਅੰਮ੍ਰਿਤਸਰ ’ਚ 365, ਪਟਿਆਲਾ ’ਚ 353, ਬਠਿੰਡਾ ’ਚ 301, ਗੁਰਦਾਸਪੁਰ ’ਚ 194, ਤਰਨਤਾਰਨ ’ਚ 186, ਹੁਸ਼ਿਆਰਪੁਰ ’ਚ 153, ਕਪੂਰਥਲਾ ਤੇ ਫਿਰੋਜ਼ਪੁਰ ’ਚ 127-127, ਫਰੀਦਕੋਟ ’ਚ 110 ਤੇ ਰੂਪਨਗਰ ’ਚ 104 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ।

ਸਿਹਤ ਵਿਭਾਗ ਦੇ ਮੁਤਾਬਕ 24 ਘੰਟਿਆਂ ’ਚ ਅੰਮ੍ਰਿਤਸਰ ’ਚ 10, ਹੁਸ਼ਿਆਰਪੁਰ ’ਚ ਨੌਂ, ਲੁਧਿਆਣਾ ਤੇ ਗੁਰਦਾਸਪੁਰ ’ਚ ਛੇ-ਛੇ, ਪਟਿਆਲਾ ’ਚ ਪੰਜ, ਬਠਿੰਡਾ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ ਤੇ ਜਲੰਧਰ ’ਚ ਦੋ-ਦੋ ਤੇ ਤਰਨਤਾਰਨ, ਸੰਗਰੂਰ, ਪਠਾਨਕੋਟ, ਮੁਕਤਸਰ, ਮੋਹਾਲੀ, ਫਾਜ਼ਿਲਕਾ ਤੇ ਫਰੀਦਕੋਟ ’ਚ ਇਕ-ਇਕ ਕੋਰੋਨਾ ਮਰੀਜ਼ ਦੀ ਮੌਤ ਹੋਈ।

ਬਿਜਲੀ ਵਾਲੀਆਂ ਤਾਰਾਂ ਦਾ ਕਹਿਰ , 13 ਕਿੱਲੇ ਕਿਸਾਨ ਦੀ ਫਸਲ ਸਡ਼ ਕੇ ਸਵਾਹ -Video

ਬਿਜਲੀ ਵਾਲੀਆਂ ਤਾਰਾਂ ਦਾ ਕਹਿਰ , 13 ਕਿੱਲੇ ਕਿਸਾਨ ਦੀ ਫਸਲ ਸਡ਼ ਕੇ ਸਵਾਹ 

ਮੌਕੇ ਤੇ ਪਹੁੰਚੇ ਸੁੱਖ ਜਗਰਾਓਂ

ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ

Facebook Link : https://fb.watch/4UfsL9kbNf/

ਜਗਰਾਓਂ ਦੇ ਰਾਏਕੋਟ ਰੋਡ 'ਤੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਡਿੱਗੀ ਅੱਗ ਦੀ ਚੰਗਿਆੜੀ ਨੇ ਮਿੰਟੋ ਮਿੰਟੀ 13 ਏਕੜ ਕਣਕ ਦੀ ਫਸਲ ਨੂੰ ਲਪੇਟ ਵਿਚ ਲੈ ਲਿਆ। ਤੇਜ਼ ਹਵਾਵਾਂ ਨਾਲ ਵੱਧ ਰਹੀ ਅੱਗ ਦੇ ਭਿਆਨਕ ਰੂਪ ਨੂੰ ਦੇਖਦਿਆਂ ਲੋਕਾਂ ਨੇ ਮਿਹਨਤ, ਮੁਸ਼ੱਕਤ ਨਾਲ ਜਿੱਥੇ ਅੱਗ 'ਤੇ ਕਾਬੂ ਪਾਇਆ, ਉਥੇ ਸੈਂਕੜੇ ਏਕੜ ਫਸਲ ਨੂੰ ਬਚਾ ਲਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਜਗਰਾਓਂ-ਰਾਏਕੋਟ ਰੋਡ 'ਤੇ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਖੇਤਾਂ ਵਿਚ ਦੀਆਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਦੇ ਤੇਜ਼ ਹਵਾਵਾਂ ਨਾਲ ਸਪਾਰਕਿੰਗ ਕਰਨ 'ਤੇ ਉਸ 'ਚੋਂ ਨਿਕਲੀ ਚੰਗਿਆੜੀ ਪੂਰੀ ਤਰ੍ਹਾਂ ਪਕ ਕੇ ਤਿਆਰ ਕਣਕ ਦੀ ਫਸਲ 'ਤੇ ਕੀ ਡਿੱਗੀ ਕਿ ਅਚਾਨਕ ਪੂਰਾ ਖੇਤ ਅੱਗ ਦੇ ਭਾਂਬੜਾਂ ਨਾਲ ਿਘਰ ਗਿਆ। ਤੇਜ਼ ਹਵਾਵਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਣ ਲੱਗੀ, ਜਿਸ ਨੂੰ ਦੇਖ ਕੇ ਇਲਾਕੇ ਦੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਅੱਗ ਦੇਖ ਕੇ ਟ੍ਰੈਕਟਰ, ਦਰਖੱਤਾਂ ਦੀਆਂ ਟਾਹਣੀਆਂ ਅਤੇ ਹੋਰ ਤਰੀਕਿਆਂ ਨਾਲ ਅੱਗ ਨੂੰ ਅੱਗੇ ਵੱਧਣ ਤੋਂ ਰੋਕਣ ਦੇ ਯਤਨਾਂ ਵਿਚ ਲੱਗ ਗਏ। ਲੋਕਾਂ ਦੀ ਮਿਹਨਤ ਰੰਗ ਵੀ ਲਿਆਈ ਅਤੇ ਕਾਫੀ ਜੱਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ ਕਿਸਾਨ ਕੁਲਵਿੰਦਰ ਸਿੰਘ ਦੀ 13 ਏਕੜ 'ਚ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਸੁੱਖ ਜਗਰਾਓਂ ਵੀ ਮੌਕੇ 'ਤੇ ਪਹੁੰਚੇ। ਇਸ ਮੌਕੇ ਪੀੜਤ ਕਿਸਾਨ ਸਮੇਤ ਇਕੱਠ ਨੇ ਅੱਜ ਦੀ ਘਟਨਾ ਲਈ ਪਾਵਰਕਾਮ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਲੰਮੀ ਹਾਈਵੋਲਟੇਜ ਤਾਰਾਂ ਲੰਘਦੀਆਂ ਹਨ। ਇਨ੍ਹਾਂ ਤਾਰਾਂ ਨੂੰ ਆਪਸ ਵਿਚ ਖਿਸੜਣ ਤੋਂ ਰੋਕਣ ਲਈ ਰਸਤੇ ਵਿਚ ਕਿਸੇ ਤਰ੍ਹਾਂ ਖੰਭੇ ਆਦਿ ਨਾ ਲਗਾਉਣ ਕਾਰਨ ਅੱਜ ਦੀ ਘਟਨਾ ਵਾਪਰੀ। ਉਨ੍ਹਾਂ ਮੰਗ ਕੀਤੀ ਕਿ ਪਾਵਰਕਾਮ ਵਿਭਾਗ ਖਿਲਾਫ ਕਾਰਵਾਈ ਹੋਵੇ ਅਤੇ ਪੀੜਤ ਕਿਸਾਨ ਨੂੰ ਸਾਰੇ ਨੁਕਸਾਨ ਦੀ ਪਾਵਰਕਾਮ ਭਰਪਾਈ ਕਰੇ।

ਸਿੱਧਵਾਂ ਬੇਟ ਦੀ ਦਾਣਾ ਮੰਡੀ ਵਿੱਚ ਦਿੱਲੀ ਦੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ-Video

ਸਿੱਧਵਾਂ ਬੇਟ ਦੀ ਦਾਣਾ ਮੰਡੀ ਵਿੱਚ ਦਿੱਲੀ ਦੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਖੇਤੀ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਆਖ਼ਰੀ ਦਮ ਤੱਕ ਲੜਦੇ ਰਹਾਂਗੇ: ਕਿਸਾਨ ਆਗੂ

ਪੱਤਰਕਾਰ ਜਸਮੇਲ ਗਾਲਿਬ ਦੀ ਵਿਸ਼ੇਸ਼ ਰਿਪੋਰਟ

Facebook Link ; https://fb.watch/4UeRAHqQdS/

ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕਜੁੱਟ ਹੋਣ ਦੀ ਜਰੂਰਤ- ਦਰਸ਼ਨ ਕਾਂਗੜਾ 

ਦਲਿਤ ਵੈਲਫੇਅਰ ਸੰਗਠਨ ਪੰਜਾਬ,ਡਾ ਅੰਬੇਡਕਰ ਜਾਗ੍ਰਿਤੀ ਸਭਾ ਪੰਜਾਬ ਤੇ ਸੀਨੀਅਰ ਸਿਟੀਜ਼ਨ ਅੈਸੋਸੀੲੇਸਨ ਵਲੋ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ 

ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)

ਪੰਜਾਬ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ, ਡਾ ਅੰਬੇਡਕਰ ਜਾਗ੍ਤੀ ਸਭਾ ਪੰਜਾਬ,ਅਤੇ ਸੀਨੀਅਰ ਸਿਟੀਜ਼ਨ ਅੈਸੋਸੀੲੇਸਨ ਬਰਨਾਲਾ ਵੱਲੋ ਦਲਿਤਾਂ ਦੇ ਮਸੀਹਾ ਭਾਰਤ ਰਤਨ ਤੇ ਮਹਾਂ ਵਿਦਵਾਨ ਡਾ ਭੀਮ ਰਾਓ ਅੰਬੇਡਕਰ ਜੀ ਦਾ 130 ਵਾ ਜਨਮ ਦਿਹਾੜਾ ਕੋਵਿਡ 19 ਨੂੰ ਧਿਆਨ ਚ ਰੱਖਦਿਆ ਬਰਨਾਲਾ ਦੇ ਚਿੱਟੂ ਪਾਰਕ ਵਿੱਚ ਮਨਾਇਆ ਗਿਆ i ਜਿੱਥੇ ਸਹਿਰ ਦੇ ਵੱਖ-ਵੱਖ ਸਿਆਸੀ ਪਾਰਟੀ ਦੇ ਵਰਕਰਾ ਨੇ ਹਿੱਸਾ ਲਿਆ ਇਸ ਸਮੇ ਦਲਿਤ ਸੰਗਠਨ ਪੰਜਾਬ ਦੇ ਸਰਪ੍ਸਤ ਅੈਸ ਸੀ ਕਮਿਸ਼ਨ ਮੈਬਰ ਮੈਡਮ ਪੂਨਮ ਕਾਗੜਾ ਤੇ ਸੰਗਠਨ ਦੇ ਪ੍ਧਾਨ ਦਰਸਨ ਕਾਗੜਾ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ i ਇਸ ਆਯੋਜਨ ਦੀ ਸੁਰੂਆਤ ਮੈਡਮ ਪੂਨਮ ਕਾਗੜਾ ਤੇ ਵੱਖ -ਵੱਖ ਸਹਿਰ ਚੋ ਪਹੁੰਚੀਆ ਜਥੇਬੰਦੀਆ ਸੋਸਾਇਟੀਆ ਤੇ ਵਾਰਡਾ ਚੋ ਪਹੁੰਚੇ ਅੈਮ ਸੀ ਸਹਿਬਾਨਾ ਦੇ ਸਹਿਯੋਗ ਨਾਲ ਕੇਕ ਕੱਟਣ ਦੀ ਰਸਮ ਕੀਤੀ ਗਈ ਤੇ ਡਾ ਬਾਵਾ ਸਹਿਬ ਦੀ ਫੋਟੋ ਨੂੰ ਫੁਲ ਮਾਲਾਵਾ ਭੇਟ ਕੀਤੀਆਂ ਗਈਆ ਉਪਰੰਤ ਸਮਾਗਮ ਚ ਪਹੁੰਚੇ ਮਹਿਮਾਨਾ ਨੂੰ ਲੱਡੂ ਵੰਡਕੇ ਖੁਸੀ ਦਾ ਇਜਹਾਰ ਕੀਤਾ ਗਿਆ iਇਸ ਮੌਕੇ ਬੋਲਦਿਆ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਦਲਿਤਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਸਾਨੂੰ ਵੀ ਅਜਾਦੀ ਦੀ ਜਿੰਦਗੀ ਜਿਉਣ ਦਾ ਅਧਿਕਾਰ ਦਿਵਾਇਆ ਅਤੇ ਸੰਵਿਧਾਨ ਦੀ ਰਚਨਾ ਕਰਦਿਆਂ ਉਨ੍ਹਾਂ ਨੇ ਦਲਿਤਾਂ ਨੂੰ ਵੱਡੇ ਅਧਿਕਾਰ ਦਿਵਾਏ ਜਿਸ ਦੀ ਬਦੌਲਤ ਅੱਜ ਹਰ ਪਾਸੇ ਦਲਿਤਾਂ ਦੀ ਹਿੱਸੇ ਦਾਰੀ ਹੈ ਅਤੇ ਅਸੀਂ ਵੀ ਅਜਾਦੀ ਦਾ ਨਿੱਘ ਮਾਣ ਰਹੇ ਹਾਂ ਸ਼੍ਰੀ ਕਾਂਗੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੁੱਝ ਦਲਿਤ ਵਿਰੋਧੀ ਲੋਕ ਦਲਿਤਾਂ ਨੂੰ ਮੁੜ ਤੋਂ ਗੁਲਾਮ ਬਣਾਉਣ ਲਈ ਬਾਬਾ ਸਾਹਿਬ ਦੇ ਲਿਖੇ ਭਾਰਤੀ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਅਤੇ ਅਪਣੀ ਹਿਫਾਜ਼ਤ ਲਈ ਸਾਨੂੰ ਇਕਜੁੱਟ ਹੋਣ ਦੀ ਸਖਤ ਜਰੂਰਤ ਹੈ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜਨਮ ਦਿਹਾੜਾ ਸਾਨੂੰ ਇੱਕ ਵੱਡੇ ਤਿਉਹਾਰ ਵਾਂਗ ਮਨਾਉਣਾ ਚਾਹੀਦਾ ਹੈ ਅੱਜ ਦੇ ਦਿਨ ਹਰ ਭਾਰਤੀ ਨੂੰ ਅਪਣੇ ਘਰਾਂ ਉਪਰ ਦੀਪਮਾਲਾ ਵੀ ਕਰਨੀ ਚਾਹੀਦੀ ਹੈiਇਸ ਤੋ ਇਲਾਵਾ ਵੱਖ -ਵੱਖ ਬੁਲਾਰਿਆ ਨੇ ਬੋਲਦਿਆ ਕਿਹਾ ਕਿ ਅੱਜ ਸਾਨੂੰ ੲੇਕਾ ਬਨਾਉਣ ਤੇ ਜੋਰ ਦੇਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵਿਦਿਆ ਪੱਖੋ ਬਾਝੇ ਨਹੀ ਛੱਡਣਾ ਚਾਹੀਦਾ ਜੇਕਰ ਸਾਡਾ ਸਮਾਜ ਪੜਿਆ ਲਿਖਿਆ ਹੋਵੇਗਾ ਤਾ ਅਸੀ ਆਪਣੇ ਹੱਕ ਲੈ ਸਕਦੇ ਹਾ ਤੇ ਵੱਡੇ ਵੱਡੇ ਸਿਆਸਤਦਾਨ ਅੱਜ ਸੰਵਿਧਾਨ ਨਾਲ ਛੇੜ ਛਾੜ ਕਰਕੇ ਸਮਾਜ ਨੂੰ ਦਵਾਉਣਾ ਚਹੁੰਦੇ ਹਨ। ਜਿਸ ਨੂੰ ਬਖਸਿਆ ਨਹੀ ਜਾਵੇਗਾ iਇਸ ਸਮਾਗਮ ਪਹੁੰਚੇ ਮੁੱਖ ਮਹਿਮਾਨਾ ਤੇ ਦੂਰੋ ਨੇੜੇ ਆੲੇ ਭੈਣਾ ਭਰਾਵਾ ਦਾ ਡਾ ਅੰਬੇਡਕਰ ਜਾਗ੍ਰਿਤੀ ਸਭਾ ਪੰਜਾਬ ਦੇ ਪ੍ਧਾਨ ਵਿਕਰਮ ਸਿੰਘ ਗਿੱਲ ਵਲੋ ਧੰਨਵਾਦ ਕੀਅ ਗਿਆ ਇਸ ਸਮੇ ਕਿ੍ਸਨ ਸਿੰਘ ਸੂਬਾ ਸਕੱਤਰ ਦਲਿਤ ਸੰਗਠਨ ,ਸੀਨੀਅਰ ਸੀਟੀਜਨ ਅੈਸੋਸੀੲੇਸਨ ਦੇ ਪ੍ਧਾਨ ਵੇਦ ਪਕਾਸ ਮੰਗਲਾ, ਮਾਸਟਰ ਭੁਪਿੰਦਰ ਸਿੰਘ, ਹਰਬਖਸੀਸ ਸਿੰਘ ਗੋਨੀ ਅੇੈਮ ਸੀ, ਬਲਰਾਜ ਕੁਮਾਰ ਸੂਬਾ ਸਕੱਤਰ ਦਲਿਤ ਸੰਗਠਨ , ਅੈਡਵੋਕੇਟ ਸੋਨੂ ਕੁਮਾਰ ਲਾਡਵਾਲ,ਗੈਰੀ ਚੀਮਾ ਸੂਬਾ ਸਕੱਤਰ ਦਲਿਤ ਸੰਗਠਨ ,ਪੱਤਰਕਾਰ ਕਰਨਪ੍ਰੀਤ ਧੰਦਰਾਲ,ਹਰਪਾਲ ਸਿੰਘ ਪਾਲੀ,ਮਲਕੀਤ ਸਿੰਘ ਮੈਬਰ ਪੱਤੀ,ਲਛਮਣ ਸਿੰਘ ਨਾਈਵਾਲ,ਗੁਰਬਚਨ ਸਿੰਘ ਅਮਲਾ ਸਿੰਘ ਵਾਲਾ,ਜਗਸੀਰ ਸਿੰਘ ਬਰਨਾਲਾ ,ਹਰਜਿੰਦਰ ਸਿੰਘ ,ਗਗਨਦੀਪ ਸਿੰਘ ,ਡਾ ਕਮਲਦੀਪ ਸਿੰਘ ,ਅੰਮਿ੍ਤਪਾਲ ਕੋਰ ਚੁਹਾਣਕੇ,ਰੂਪ ਸਿੰਘ ਚਹਾਣਕੇ,ਸਿਮਰਜੀਤ ਸਿੰਘ,ਅਵਤਾਰ ਸਿੰਘ ਬਰਨਾਲਾ ,ਜਸਵਿੰਦਰ ਕੋਰ ਚੁਹਾਣਕੇ ਕਲਾ,ਦਵਿੰਦਰ ਸਿੰਘ ਚੁਹਾਣਕੇ ਕਲਾ,ਬਲਵੰਤ ਸਿੰਘ ਪੱਤਰਕਾਰ , ਵਿਨੇ ਕੁਮਾਰ, ਨੇਕ ਰਾਮ, ਧਿਆਨ ਸਿੰਘ ਠੀਕਰੀਵਾਲਾ 'ਅੰਮ੍ਰਿਤ ਪਾਲ ਸਿੰਘ,ਰਾਣੀ ਕੋਰ ਠੀਕਰੀਵਾਲਾ ,ਜਗਸੀਰ ਸਿੰਘ ਅਮਲਾ ਸਿੰਘ ਵਾਲਾ,ਯੂਥ ਆਗੂ ਲੱਕੀ ਪੱਖੋ,ਪੈਨਸਨ ਅੈਸੋਸੀੲੇਸਨ ਬਰਨਾਲਾ ਆਦਿ ਨੇ ਸਿਰਕਤ ਕੀਤੀ ਤੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ।

ਮਨੂੰਵਾਦ ਅਤੇ ਬਹੁਜਨ ਸਮਾਜ ਦੀ ਲੜਾਈ ਆਖਰੀ ਦੌਰ ਵਿੱਚ - ਝਲੂਰ

ਬੀਹਲਾ ਵਿਖੇ ਸੰਵਿਧਾਨ ਨਿਰਮਾਤਾ ਦਾ ਜਨਮ ਦਿਹਾੜਾ ਮਨਾਇਆ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਨਜਦੀਕੀ ਪਿੰਡ ਬੀਹਲਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਸਮੇਂ ਬੋਲਦਿਆਂ ਬਸਪਾ ਦੇ ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ ਨੇ ਕਿਹਾ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਦਬੇ ਕੁਚਲੇ ਲੋਕਾਂ ਨੂੰ ਬਹੁਜਨ ਸਮਾਜ ਦਾ ਰੂਪ ਦੇ ਕੇ ਮਨੂੰਵਾਦ ਨਾਲ ਲੜਨ ਲਈ ਤਿਆਰ ਕੀਤਾ ਸੀ। ਅੱਜ ਇਹ ਲੜਾਈ ਨਿਰਣਾਇਕ ਦੌਰ ਵਿੱਚ ਪਹੁੰਚ ਚੁੱਕੀ ਹੈ।
ਜੋਨ ਇੰਚਾਰਜ਼ ਹਵਾ ਸਿੰਘ ਹਨੇਰੀ ਨੇ ਕਿਹਾ ਕਿ ਸਾਡੇ ਦੁੱਖਾਂ ਦਾ ਦਰਦ ਕੋਈ ਦੇਵੀ ਦੇਵਤਾ ਨਹੀਂ ਕਰ ਸਕਿਆ। ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾ ਆਏ ਹੁੰਦੇ ਤਾਂ ਅੱਜ ਵੀ ਅਸੀਂ ਦੁੱਖਾਂ ਦਰਦਾਂ ਨੂੰ ਝੱਲ ਰਹੇ ਹੁੰਦੇ।
ਮਾਸਿਕ ਅੰਬੇਡਕਰੀ ਦੀਪ ਦੇ ਸੰਪਾਦਕ ਦਰਸ਼ਨ ਸਿੰਘ ਬਾਜਵਾ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਲੰਬੇ ਸੰਘਰਸ਼ ਕਾਰਨ ਹੀ ਦੇਸ਼ ਦੇ ਦਬੇ ਕੁਚਲੇ ਲੋਕਾਂ ਨੂੰ ਸੰਵਿਧਾਨ ਰਾਹੀਂ ਅਧਿਕਾਰ ਮਿਲੇ ਸਨ। ਉਹਨਾਂ ਕਿਹਾ ਕਿ ਜੇਕਰ ਭਾਰਤ ਦੇ ਹੁਕਮਰਾਨ ਬੇਈਮਾਨ ਨਾ ਹੁੰਦੇ ਅਤੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੰਦੇ ਤਾਂ ਹੁਣ ਤੱਕ ਦੇਸ਼ ਵਿਕਸਤ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਹੁੰਦਾ। ਉਹਨਾਂ ਕਿਹਾ ਕਿ ਅਸੀਂ ਹੁਣ ਤੱਕ ਬੇਈਮਾਨ ਲੋਕਾਂ ਨੂੰ ਵੋਟਾਂ ਪਾ ਕੇ ਹੁਕਮਰਾਨ ਬਣਾਇਆ ਹੈ ਪਰ ਇਸ ਵਾਰ ਸਾਨੂੰ ਇਮਾਨਦਾਰ ਲੋਕਾਂ ਨੂੰ ਚੁਣ ਕੇ ਭੇਜਣਾ ਚਾਹੀਦਾ ਹੈ ਤਾਂ ਜੋ ਆਰਥਿਕ ਅਤੇ ਸਮਾਜਿਕ ਮਸਲਿਆਂ ਦਾ ਸਥਾਈ ਹੱਲ ਕੀਤਾ ਜਾ ਸਕੇ।
ਹੋਰਨਾਂ ਤੋਂ ਇਲਾਵਾ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸੀ, ਡਾ. ਸਰਬਜੀਤ ਸਿੰਘ ਖੇੜੀ, ਦਾਰਾ ਸਿੰਘ ਖਾਲਸਾ, ਡਾ. ਸੋਮਾ ਸਿੰਘ ਗੰਡੇਵਾਲ, ਜੀਵਨ ਸਿੰਘ ਚੋਪੜਾ, ਦਰਸ਼ਨ ਸਿੰਘ ਤਪਾ, ਬਾਬਾ ਰਾਜਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਮੂਮ, ਗੁਰਬਾਜ ਸਿੰਘ, ਏਕਮ ਸਿੰਘ ਛੀਨੀਵਾਲ, ਜਥੇਦਾਰ ਹਰਬੰਸ ਸਿੰਘ ਛੀਨੀਵਾਲ, ਅਮਰੀਕ ਸਿੰਘ ਬੀਹਲਾ, ਗੋਰਾ ਚੋਪੜਾ, ਸੁਰਜੀਤ ਸਿੰਘ ਬਰਨਾਲਾ ਅਤੇ ਗੁਰਬਾਜ ਸਿੰਘ ਆਦਿ ਆਗੂ ਵੀ ਹਾਜਰ ਸਨ। ਸਟੇਜ ਦਾ ਸੰਚਾਲਨ ਜਥੇਦਾਰ ਜਗਰੂਪ ਸਿੰਘ ਪੱਖੋ ਨੇ ਕੀਤਾ। ਮਿਸ਼ਨਰੀ ਕਲਾਕਾਰ ਕੌਰ ਦੀਪ ਨੇ ਮਿਸ਼ਨਰੀ ਗੀਤ ਪੇਸ਼ ਕੀਤੇ। ਜਰਨੈਲ ਸਿੰਘ ਬੀਹਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਬ.ਸੈਂਟਰ ਪਿੰਡ ਵਜੀਦਕੇ ਕਲਾਂ ’ਚ ਕੋਰੋਨਾ ਵੈਕਸੀਨ ਲਗਾਈ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸੋਹੀ)
ਪੰਜਾਬ ਸਰਕਾਰ ਤੇ ਸ਼ਿਹਤ ਵਿਭਾਗ ਦੇ ਹੁਕਮਾਂ ਤੇ ਸੀਨੀਅਰ ਮੈਂਡੀਕਲ ਅਫ਼ਸਰ ਮਹਿਲ ਕਲਾਂ ਡਾ.ਹਰਿੰਦਰ ਸਿੰਘ ਸੂਦ ਦੀ ਅਗਵਾਈ ਹੇਠ ਮੁੱਢਲੇ ਸਿਹਤ ਕੇਂਦਰ ਵਜੀਦਕੇ ਕਲਾਂ ਵਿਖੇ 45 ਸਾਲ ਤੋਂ ਜਿਆਦਾ ਉਮਰ ਦੇ ਵਿਆਕਤੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਦਿੱਤੀ ਗਈ। ਇਸ ਮੌਕੇ ਸਿਹਤ ਕਰਮਚਾਰੀ ਸੁਖਮਿੰਦਰ ਸਿੰਘ ਛੀਨੀਵਾਲ ,ਏਐਨਐਮ ਸੁਖਪਾਲ ਕੌਰ ਤੇ  ਸੀਐੱਚਓ ਸੋਨੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਂਨੀਆਂ ਸਬੰਧੀ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਸਭ ਨੂੰ ਮੂੰਹ ਤੇ ਮਾਸਕ ,ਹੱਥਾਂ ਦੀ ਸਫ਼ਾਈ ਤੇ ਸਮਾਜਿਕ ਦੂਰੀ ਜਿਹੀਆਂ ਮੁੱਢਲੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਪੰਜਾਬ ਸਰਕਾਰ ਤੇ ਸ਼ਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਜੜ੍ਹੋ ਖ਼ਤਮ ਕਰਨ ਲਈ ਵੈਕਸੀਨੇਸਨ ਮੁਹਿੰਮ ਚੱਲ੍ਹ ਰਹੀ ਹੈ,ਇਸ ਲਈ ਹਰ ਮਨੁੱਖ ਨੂੰ ਕੋਰੋਨਾ ਵੈਕਸੀਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਆਗੂ ਸਿਕੰਦਰ ਸਿੰਘ ਸਮਰਾ,ਬਲਜਿੰਦਰ ਸਿੰਘ, ਆਸ਼ਾ ਵਰਕਰ ਕਰਮਜੀਤ ਕੌਰ ਤੇ ਮੋਨਿਕਾ ਹਾਜਰ ਸਨ।

ਸਾਂਝਾ ਕਿਸਾਨ ਮੋਰਚਾ: ਕਟਾਈ ਸ਼ੀਜਨ ਦੇ ਬਾਵਜੂਦ ਕਿਸਾਨਾਂ ਦਾ ਉਤਸ਼ਾਹ ਤੇ ਜੋਸ਼ ਬਰਕਰਾਰ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸੋਹੀ)-
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲੱਗੇ ਧਰਨੇ ਦੇ ਅੱਜ 195 ਦਿਨ ਪੂਰੇ ਹੋ ਗਏ। ਹਾੜੀ ਦੀ ਫਸਲ ਦੀ ਕਟਾਈ ਜ਼ੋਰਾਂ 'ਤੇ ਹੈ, ਕਿਸਾਨ ਪੂਰੇ ਰੁਝੇ ਹੋਏ ਹਨ ਪਰ ਕਿਸਾਨ ਧਰਨਿਆਂ ਦਾ ਜੋਸ਼ ਰੱਤੀ ਭਰ ਵੀ ਮੱਠਾ ਨਹੀਂ ਪਿਆ। ਕਿਸਾਨਾਂ ਦੇ ਨਾਲ ਨਾਲ ਔਰਤਾਂ,ਮੁਲਾਜਮ, ਜਮੀਨ ਠੇਕੇ 'ਤੇ ਦੇਣ ਵਾਲੇ  ਕਿਸਾਨ ਅਤੇ ਸਮਾਜ ਦੇ ਹੋਰ ਵਰਗ ਧਰਨੇ 'ਚ ਹਾਜਰੀ ਭਰ ਰਹੇ ਹਨ। ਅੰਦੋਲਨ ਜਾਰੀ ਰੱਖਣ ਲਈ ਧਰਨਾਕਾਰੀਆਂ ਦੇ ਇਰਾਦੇ ਦ੍ਰਿੜ ਹਨ ਅਤੇ ਕਟਾਈ ਸ਼ੀਜਨ ਦੇ ਖਤਮ ਹੁੰਦੇ ਹੀ ਅੰਦੋਲਨ ਦੇ ਰੂਪ ਵਧੇਰੇ ਤਿੱਖੇ ਕੀਤੇ ਜਾਣਗੇ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਉਜਾਗਰ ਸਿੰਘ ਬੀਹਲਾ, ਮੋਹਨ ਸਿੰਘ ਰੂੜੇਕੇ, ਸਰਪੰਚ ਗੁਰਚਰਨ ਸਿੰਘ  ਸੁਰਜੀਤਪੁਰਾ, ਹਰਚਰਨ ਸਿੰਘ ਚੰਨਾ, ਬਾਬੂ ਸਿੰਘ ਖੁੱਡੀ ਕਲਾਂ, ਜੁਗਰਾਜ ਧੌਲਾ,ਗੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਹੌਰ, ਮਨਜੀਤ ਰਾਜ, ਗੁਰਵਿੰਦਰ ਸਿੰਘ ਕਾਲੇਕੇ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਸ਼ਾਇਦ ਬਹੁਤ ਵੱਡਾ ਭੁਲੇਖਾ ਸੀ ਕਿ ਫਸਲ ਕਟਾਈ ਦਾ ਸ਼ੀਜਨ ਆਉਣ 'ਤੇ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ ਅਤੇ ਕਿਸਾਨ ਥੱਕ ਹਾਰ ਕੇ ਘਰ ਵਾਪਸ ਚਲੇ ਜਾਣਗੇ। ਪਰ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਜੋ ਭਰਵਾਂ ਹੁੰਗਾਰਾ ਮਿਲਿਆ ਹੈ, ਉਸ ਤੋਂ ਸਰਕਾਰ ਨੂੰ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਗੇ। ਜੇਕਰ ਕਿਸਾਨ ਇੰਨੇ ਜਰੂਰੀ ਰੁਝੇਵਿਆਂ ਦੇ ਬਾਵਜੂਦ ਆਪਣੇ ਅੰਦੋਲਨ ਦੀ ਚਾਲ ਨੂੰ ਮੱਠੀ ਨਹੀਂ ਹੋਣ ਦੇ ਰਹੇ ਤਾਂ ਉਨ੍ਹਾਂ ਦੇ ਇਰਾਦਿਆਂ ਦੀ ਦ੍ਰਿੜਤਾ ਦਾ ਅਹਿਸਾਸ ਕੀਤਾ ਜਾ ਸਕਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਕਿਸਾਨ ਦਿੱਲੀ ਧਰਨਿਆਂ 'ਚ ਗਏ ਹੋਏ ਹਨ, ਉਨ੍ਹਾਂ ਦੀ ਫਸਲ ਦੀ ਕਟਾਈ ਤੇ ਸੰਭਾਲ ਦੂਸਰੇ ਕਿਸਾਨ ਕਰਨਗੇ। ਕਿਸੇ ਕਿਸਾਨ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਵੱਡੇ ਵੱਡੇ ਦਮਗਜੇ ਮਾਰਨ ਦੇ ਬਾਵਜੂਦ ਸਰਕਾਰ ਫਸਲ ਖਰੀਦ ਦੇ ਪੁਖਤਾ ਇੰਤਜ਼ਾਮ ਨਹੀਂ ਕਰ ਸਕੀ। ਕਿਸਾਨ ਮੰਡੀਆਂ 'ਚ ਬਦਇੰਤਜਾਮੀ  ਕਾਰਨ ਖੱਜਲ- ਖੁਆਰ ਹੋ ਰਹੇ ਹਨ। ਕਿਤੇ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਕਿਤੇ ਖਰੀਦੀ ਹੋਈ ਫਸਲ ਚੁੱਕੀ ਨਹੀਂ ਜਾ ਰਹੀ। ਪਰ ਕਿਸਾਨ ਇਨ੍ਹਾਂ ਮੁਸ਼ਕਲਾਂ ਤੋਂ ਘਬਰਾਉਣਗੇ ਨਹੀਂ। ਉਸ ਫਸਲ ਕੱਟਣਗੇ ਵੀ ,ਵੇਚਣਗੇ ਵੀ ਅਤੇ ਆਪਣਾ ਅੰਦੋਲਨ ਵੀ ਜਾਰੀ ਰੱਖਣਗੇ। ਸਾਡੇ ਹੌਸਲੇ ਬੁਲੰਦ ਹਨ  ਅਤੇ ਆਪਣੀ ਮੰਜਿਲ ਸਰ ਕਰਕੇ ਹੀ ਵਾਪਸ ਮੁੜਾਂਗੇ।
ਅੱਜ ਜੁਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਵਾਰਾਂ ਨਾਲ ਪੰਡਾਲ 'ਚ ਜੋਸ਼ ਭਰਿਆ।