ਜਗਰਾਉਂ ਦੇ ਵਸਨੀਕ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਾ ਅਹੁਦਾ ਸੰਭਾਲਣ ਤੇ ਇਲਾਕੇ ਭਰ ਤੋਂ ਸਤਿਕਾਰ ਜੋ ਵਿਅਕਤੀਆਂ ਨੇ ਦਿੱਤੀਆਂ ਵਧਾਈਆਂ
ਜਗਰਾਉਂ ,ਅਪ੍ਰੈਲ 2021 ( ਮਨਜਿੰਦਰ ਗਿੱਲ)
ਜਗਰਾਂਓ ਦੇ ਵਸਨੀਕ, ਪ੍ਰਸਿੱਧ ਸਿਖਿਆ ਸਾਸ਼ਤਰੀ,ਸਥਾਨਕ ਡਾਇਟ, ਸ ਸੀ ਸੈ ਸਕੂਲ ਪਿੰਡ ਬਰਸਾਲ ਵਿਖੇ ਬਤੌਰ ਪ੍ਰਿੰਸੀਪਲ ਲੰਮਾ ਸਮਾਂ ਸੇਵਾ ਨਿਭਾਂਉਦੇ ਰਹੇ ਲਖਵੀਰ ਸਿੰਘ ਸਮਰਾ ਦੇ ਲੁਧਿਆਣਾ ਜਿਲੇ ਦੇ ਜਿਲਾ ਸਿਖਿਆ ਅਧਿਕਾਰੀ ਸੈਕੰਡਰੀ ਨਿਯੁਕਤ ਹੋਣ ਤੇ ਜਿਲੇ ਭਰ ਦੀਆਂ ਅਧਿਆਪਕ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ, ਸਾਬਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ , ਜਿਲਾ ਪ੍ਰਧਾਨ ਜਸਬੀਰ ਸਿੰਘ ਅਕਾਲ ਗੜ,ਬਲਾਕ ਪ੍ਰਧਾਨਾਂ ਨਵਗੀਤ ਸਿੰਘ,ਹਰਨਰਾਇਣ ਸਿੰਘ ਮੱਲੇਆਣਾ ,ਹਰਭਜਨ ਸਿੰਘ ਸਿੱਧੂ,ਗੁਰਮੀਤ ਸਿੰਘ ਧਨੋਆ,ਹਰਿੰਦਰ ਸਿੰਘ ਮੰਡਿਆਣੀ ਆਦਿ ਨੇ ਮੁਬਾਰਕਬਾਦ ਦਿੰਦਿਆਂ ਉਮੀਦ ਕੀਤੀ ਕਿ ਅਧਿਆਪਕ ਸੰਘਰਸ਼ ਨਾਲ ਜੂੜੇ ਤੁਰੇ ਆ ਰਹੇ ਨਵੇਂ ਜਿਲਾ ਸਿਖਿਆ ਅਧਿਕਾਰੀ ਅਧਿਆਪਕ ਹਿਤਾਂ ਨੂੰ ਸਰਵੋਪਰੀ ਰਖਣਗੇ।ਸਿਖਿਆ ਜਗਤ ਦੀਆਂ ਸਰਵਵਿਆਪੀ ਸਮਿਸਵਾਂਆ ਨੂੰ ਅਪਣੇ ਅਮੀਰ ਤਜਰਬੇ ਅਤੇ ਗਿਆਨ ਨਾਲ ਸਮੇਂ ਕੁ ਸਮੇਂ ਹੱਲ ਕਰਨ ਦੇ ਸੁਹਿਰਦ ਯਤਨ ਜੁਟਾਉਣ ਚ ਕੋਈ ਕਸਰ ਨਹੀਂ ਛੱਡਣਗੇ। ਇਸ ਸਮੇਂ ਜਨ ਸ਼ਕਤੀ ਨਿਊਜ਼ ਦੇ ਸੰਪਾਦਕ ਅਮਨਜੀਤ ਸਿੰਘ ਖਹਿਰਾ ਅਤੇ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਡਾ ਬਲਦੇਵ ਸਿੰਘ ਜੀ ਅਤੇ ਇਲਾਕੇ ਭਰ ਤੋਂ ਬਹੁਸੰਮਤੀ ਸਕੂਲਾਂ ਦੇ ਟੀਚਰ ਸਾਹਿਬਾਨ ਵੱਲੋਂ ਉਚੇਚੇ ਤੌਰ ਤੇ ਸਰਦਾਰ ਲਖਵੀਰ ਸਿੰਘ ਸਮਰਾ ਜੀ ਨੂੰ ਆਪਣਾ ਅਹੁਦਾ ਸੰਭਾਲਣ ਤੇ ਵਧਾਈਆਂ ਦਿੱਤੀਆਂ ਗਈਆਂ ।