ਆਓ ਵਿਚਾਰੀਏ ਵਾਤਾਵਰਨ ਵਿੱਚ ਪਰਿਵਰਤਨ ਮਨੁੱਖੀ ਜੀਵਨ ਦੇ ਲਈ ਹਾਨੀਕਾਰਕ ਹੋ ਸਕਦੇ ਹਨ। ਵਾਤਾਵਰਨ ਵਿਚ ਪਰਿਵਰਤਨ ਮਨੁੱਖ ਨੇ ਆਪ ਲਿਆਂਦਾ ..ਉਹ ਕਿਵੇਂ ?
ਧਰਤੀ ਤੇ ਤਪਸ਼ ਵਧ ਰਹੀ ਹੈ ਗਲੇਸ਼ੀਅਰ ਪਿਘਲ ਰਹੇ ਹਨ ਸਮੁੰਦਰੀ ਤੱਟ ਤੂਫ਼ਾਨਾਂ ਨਾਲ ਘਿਰ ਰਹੇ ਹਨ ਭੂਚਾਲ ਦਿਲ ਵਿੱਚ ਸਹਿਮ ਪੈਦਾ ਕਰ ਰਹੇ ਹਨ ਮੌਸਮ ਵਿੱਚ ਬਦਲਾਅ ਬੜੀ ਤੇਜ਼ੀ ਨਾਲ ਆ ਰਿਹਾ ਹੈ ਸਭ ਕੁਝ ਲਈ ਹੀ ਵਾਤਾਵਰਨ ਮਾਹਿਰਾਂ ਨੇ ਸਿੱਟਾ ਕੱਢਿਆ ਹੈ ਕਿ ਮਨੁੱਖ ਆਪਣੀ ਆਰਥਿਕ ਭੁੱਖ ਮਿਟਾਉਣ ਲਈ ਪੈਦਾਵਾਰ ਵਧਾਉਣ ਲਈ ਸ਼ਹਿਰਾਂ ਵਿੱਚ ਕੰਕਰੀਟ ਦੇ ਪਹਾੜ ਖੜ੍ਹੇ ਕਰ ਰਿਹਾ ਹੈ ਜੋ ਕਿ ਕੁਦਰਤ ਨਾਲ ਛੇੜਛਾੜ ਹੈ ਭਾਰਤ ਵਿੱਚ ਜੰਗਲਾਂ ਅਧੀਨ ਰਕਬਾ ਅਠਾਰਾਂ ਤੋਂ ਵੀਹ ਫੀਸਦੀ ਤੱਕ ਹੈ ਵਾਤਾਵਰਨ ਮਾਹਰਾਂ ਅਨੁਸਾਰ ਮੈਦਾਨੀ ਇਲਾਕਿਆਂ ਵਿੱਚ ਘੱਟੋ ਘੱਟ ਤੇਤੀ ਫ਼ੀਸਦੀ ਅਤੇ ਪਹਾੜੀ ਇਲਾਕਿਆਂ ਵਿਚ ਛਿਆਹਠ ਫੀਸਦੀ ਰਕਬਾ ਰੁੱਖਾਂ ਨਾਲ ਕੱਜਿਆ ਹੋਣਾ ਚਾਹੀਦਾ ਹੈ ਸਾਡਾ ਰੈਣ ਬਸੇਰਾ ਜਾਨਵਰਾਂ ਦਾ ਰੈਣ ਬਸੇਰਾ ਪੁਰਾਤਨ ਸਮਝੇ ਰਿਸ਼ੀ ਬਾਲਮੀਕ ਭਗਵਾਨ ਰਾਮ ਅਤੇ ਬੁੱਧ ਭਗਤੀ ਕਰਨ ਵਾਲੇ ਸਾਧੂ ਵਣਾਂ ਨੂੰ ਭਾਰਤ ਨੂੰ ਸਮਰਪਤ ਸਨ ਤ੍ਰਿਵੈਣੀ ਲਾਉਣਾ ਇੱਕ ਵੱਡਾ ਪੁੰਨ ਸਮਝਿਆ ਜਾਂਦਾ ਸੀ ਪਿੱਪਲ ਬੋਹੜ ਅਤੇ ਨਿੰਮ ਇਕ ਦਵਾਹਨ ਮਨੁੱਖ ਦੀ ਵੱਧ ਝਾੜ ਅਤੇ ਪੈਦਾਵਾਰ ਦੇ ਨਾਮ ਤੇ ਝੋਨਾ ਟਿੱਬਿਆਂ ਉਪਰ ਲਹਿਰਾਅ ਦਿੱਤਾ ਅਤੇ ਧਰਤੀ ਦੇ ਸੀਨੇ ਵਿੱਚੋਂ ਪਾਣੀ ਕੱਢ ਕੇ ਨਲਕੇ ਅਤੇ ਖੂਹਾਂ ਦਾ ਨਾਮ ਮਿਟਾ ਦਿੱਤਾ ਹੈ ਅਤੇ ਘਰਾਂ ਵਿੱਚ ਸਬਮਰਸੀਬਲ ਪੰਪ ਲਾ ਕੇ ਪਾਣੀ ਦੀ ਉਪਰਲੀ ਸਤਾ ਖ਼ਤਮ ਕਰ ਦਿੱਤੀ ਹੈ ਤੇ ਧਰਤੀ ਥੱਲੇ ਖ਼ਲਾਅ ਪੈਦਾ ਕਰਨ ਵੱਲ ਕਦਮ ਪੁੱਟ ਰਹੇ ਹਾਂ ਵਧੇਰੇ ਝਾੜ ਲੈਣ ਲਈ ਅਸੀਂ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦਾ ਪ੍ਰਯੋਗ ਕਰਦੇ ਹਾਂ ਅਤੇ ਇਨ੍ਹਾਂ ਦੀ ਆਦੀ ਹੋ ਚੁੱਕੇ ਹਾਂ ਸਿੱਟੇ ਵਜੋਂ ਹਵਾ ਅਤੇ ਪਾਣੀ ਜ਼ਹਿਰੀਲੇ ਹੋ ਚੁੱਕੇਵਿਦੇਸ਼ੀ ਬੀਜ ਲਿਆ ਕੇ ਉਨ੍ਹਾਂ ਦੇ ਵੀ ਗ਼ੁਲਾਮ ਹੋ ਰਹੇ ਹਾਂ ਅਤੇ ਵਾਤਾਵਰਣ ਅਤੇ ਮਿੱਟੀ ਨੂੰ ਵੀ ਪਲੀਤ ਕਰ ਰਹੇ ਹਾਂ ਟੀਹਰੀ ਗੜਵਾਲ ਦੇ ਇਲਾਕੇ ਵਿਚ ਵਾਤਾਵਰਨ ਪ੍ਰੇਮੀ ਸੁੰਦਰਲਾਲ ਬਹੁਗੁਣਾ ਨੇ ਚਿਪਕੋ ਅੰਦੋਲਨ ਚਲਾ ਕੇ ਰੁੱਖਾਂ ਦੀ ਕਟਾਈ ਰੋਕਣ ਲਈ ਲੋਕਾਂ ਨੂੰ ਨੂੰ ਜਾਗਰੂਕ ਕੀਤਾ ਸਿੱਟੇ ਵਜੋਂ ਡੈਮ ਦੀ ਜਗ੍ਹਾ ਤਬਦੀਲ ਕਰਨੀ ਪਈ ਝੋਨੇ ਦੀ ਫ਼ਸਲ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਆਪ ਚਾਵਲ ਖਾਣ ਤੋਂ ਤੌਬਾ ਕੀਤੀ ਕਿਉਂਕਿ ਇੱਕ ਕਿਲੋ ਝੋਨਾ ਪੈਦਾ ਕਰਨ ਲਈ 4500 ਲਿਟਰ ਸ਼ੁੱਧ ਪਾਣੀ ਦੀ ਜ਼ਰੂਰਤ ਹੈ ਗੁਰਬਾਣੀ ਜਿਸਦੇ ਬੋਲ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਹਿ ਕੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਹੈ
ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਅੱਜ ਵੀ ਅਸੀਂ ਇਸ ਗੱਲ ਨੂੰ ਸਮਝਦੇ ਹੋਏ ਭਾਂਪਦੇ ਹੋਏ ਵਾਤਾਵਰਣ ਨੂੰ ਚੰਗਾ ਬਣਾਉਣ ਵਿੱਚ ਆਪਣਾ ਯੋਗਦਾਨ ਨਾ ਪਾਇਆ ਤਾਂ ਅਸੀਂ ਆਪਣੇ ਆਪ ਨੂੰ ਹਨੇਰੇ ਵੱਲ ਲੈ ਕੇ ਜਾਣ ਦੇ ਗੁਨਾਹਗਾਰ ਹਾਂ ਲੋੜ ਹੈ ਅੱਜ ਵਾਤਾਵਰਨ ਦੀ ਸੰਭਾਲ ਕੁਦਰਤ ਦੀ ਦੇਣ ਹਵਾ ਪਾਣੀ ਮਿਟੀ ਦੀ ਸੰਭਾਲਕਰਕੇ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਈਏ ਰੁੱਖ ਅਤੇ ਮਨੁੱਖ ਦਾ ਸੰਤੁਲਨ ਜੀਵ ਜੰਤੂਆਂ ਅਤੇ ਪੰਛੀਆਂ ਦਾ ਰੈਣ ਬਸੇਰਾ ਕੁਦਰਤ ਨਾਲ ਜੁੜਿਆ ਹੋਇਆ ਹੈ।
ਵਾਤਾਵਰਨ ਪ੍ਰੇਮੀ ਹਰਨਰਾਇਣ ਸਿੰਘ ਮੱਲੇਆਣਾ