You are here

ਪੰਜਾਬ

ਕਸੂਰ-ਗੋਪੀ ਦੇਹੜਕਾ

ਨੰਬਰਦਾਰ ਜੀਤ ਸਿੰਘ ਦੀ ਪੋਤੀ ਪੰਮੀ ਨੇ ਹੁਣ ਆਪਣੀ ਬਾਰਵੀ ਦੀ ਪੜਾਈ ਪੂਰੀ ਕਰ ਲਈ  ਅਤੇ ਅੱਗੇ ਪੜਨ ਦਾ ਖਿਆਲ ਬੁਣ ਰਹੀ ਸੀ ਪੰਮੀ ਕਰਕੇ ਉਸਦੇ ਪਰਿਵਾਰ ਦਾ ਨਾਂ ਕਾਫੀ ਉੱਚਾ ਸੀ ਕਿਉਕਿ ਪੰਮੀ  ਮੁੱਢ ਤੋ ਪੜਨ ਵਿੱਚ ਕਾਫੀ ਹੁਸਿਆਰ ਸੀ ਜਿਸ ਕਰਕੇ ਉਸਦੀ ਤਰੀਫ ਸਕੂਲ ਦਾ ਸਾਰਾ ਸਟਾਫ ਕਰਦਾ ਸੀ ਪਰਿਵਾਰ ਵਿੱਚ ਉਸਦੀ ਮਾਂ ਮਹਿੰਦਰ ਕੋਰ ਪਿਤਾ ਜੰਗੀਰ ਸਿੰਘ ਤੇ ਛੋਟਾ ਭਰਾ ਮਨੀ ਸੀ ਘਰ ਵਿੱਚ ਕਿਸੇ ਵੀ ਚੀਜ ਦੀ ਕਮੀ ਨਹੀ ਸੀ ਕਿਉਕਿ ਜੰਗੀਰ ਸਿੰਘ ਕੋਲ ਜੱਦੀ ਚਾਰ ਛਿੱਲੜ ਵੀ ਸਨ ਪੰਮੀ ਸਰੀਫ ,ਸਰਮੀਲੀ ਤੇ ਸਨੁੱਖੀ ਸੀ 
ਘਰ ਦੇ ਸਾਰੇ ਮੈਬਰਾ ਨੇ ਰੈਅ ਮੁਸਬਰਾ ਕਰਕੇ ਪੰਮੀ ਨੂੰ ਖਾਲਸਾ ਕਾਲਜ B.A ਕਰਵਾਉਣ ਦਾ ਫੈਸਲਾ ਕਰ ਲਿਆ ਪੰਮੀ ਪੂਰੀ ਖੁਸ ਸੀ ਕਿਉਕਿ ਹੁਣ ਉਹਨੇ ਪਿੰਡੋ ਬਹਾਰ ਅਤੇ ਨਵੇ ਪੱਧਰ ਤੇ ਪੈਰ ਧਰਨਾ ਸੀ ਪਿੰਡ ਦੇ ਸਰਪੰਚ ਨੂੰ ਨਾਲ ਲੈਕੇ ਪੰਮੀ ਦੇ ਪਿਤਾ ਨੇ ਨੇੜਲੇ ਪਿੰਡ ਦੇ ਖਾਲਸਾ ਕਾਲਜ ਵਿੱਚ ਪੰਮੀ ਦੀ ਅੈਡਮਿਸ਼ਨ ਕਰਾ ਦਿੱਤੀ ਪੰਮੀ ਦਾ ਸੁਪਨਾ IPS ਬਣਨਾ ਸੀ ਉਹ ਇਸਨੂੰ ਕਿਸੇ ਵੀ ਹਾਲਤ ਵਿੱਚ ਪੂਰਾ ਕਰਨਾ ਚਹੁੰਦੀ ਸੀ ਕਾਲਜ ਦਾ ਪਹਿਲਾ ਦਿਨ ਸੀ ਪੰਮੀ ਆਪਣੇ ਆਪ ਨੂੰ ਪੂਰਾ ਨਿਖਾਰ ਰਹੀ ਸੀ ਪਰ ਉਸਦੀ ਮਾਂ ਉਸਨੂੰ ਸਿਰ ਤੋ ਚੁੰਨੀ ਲਾਉਣ ਤੇ ਵੀ ਟੋਕ ਦਿੰਦੀ ਉਹ ਜਾਣਦੀ ਸੀ ਕਿ ਪੰਮੀ ਅਠਾਰਾ ਸਾਲ ਤੋ ਟੱਪ ਗਈ ਹੈ ਅੱਲੜ ਉਮਰ ਦਾ ਕੋਈ ਭਰੋਸਾ ਨੀ ਹੁੰਦਾ ਕਾਲਜ ਦੇ ਕੁਝ ਦਿਨ ਬੀਤੇ ਪੰਮੀ ਨੇ ਸਹੇਲੀਆਂ ਵੀ ਬਣਾ ਲਈਆ ਸੀ ਸਾਰੀਆ ਸਹੇਲੀਆਂ ਵਿੱਚੋ ਪ੍ਰੀਤੀ ਉਸਦੀ ਪੱਕੀ ਸਹੇਲੀ ਬਣ ਗਈ ਕਾਲਜ ਦੇ ਨਲਾਇਕ ਮੁੰਡੇ ਹੁਣ ਪੰਮੀ ਨਾਲ ਗੱਲ ਕਰਨ ਲਈ ਪ੍ਰੀਤੀ ਤੱਕ ਸਿਫਾਰਸਾ ਪਾਉਦੇ ਪਰ ਪੰਮੀ ਨੇ ਕਈ ਵਾਰ ਨਾਹ ਕਰ ਦਿੱਤੀ ਕਿਉਕਿ ਉਹ ਇਹਨਾ ਇਸਕ ਵਾਲੇ ਚੱਕਰਾ ਤੋ ਦੂਰ ਰਹਿਣਾ ਚਾਹੁੰਦੀ ਸੀ ਉਸਦਾ ਸਾਰਾ ਧਿਆਨ ਆਪਣੇ ਸੁਪਨੇ ਵੱਲ ਸੀ ਕੁਝ ਮਹੀਨੇ ਬੀਤ ਗਏ ਹੁਣ ਸਾਰੇ ਪਾਸੇ ਪਹਿਲੇ ਸਮੈਸਟਰ ਦੇ ਪੇਪਰਾ ਦੀਆਂ ਤਿਆਰੀਆ ਸੀ ਪਰ ਰੱਬ ਨੂੰ ਕੁਝ ਹੋਰ ਮਨਜੂਰ ਸੀ ਦੁਨੀਆ ਵਿੱਚ ਫੈਲੀ ਮਹਾਂਮਾਰੀ ਕਰੋਨਾ ਦਾ ਜਿਕਰ ਹੋਣ ਲੱਗਾ ਸਰਕਾਰ ਨੇ ਹਦਾਇਤਾ, ਨਿਰਦੇਸ ਯਾਰੀ ਕੀਤੇ ਕੇ ਸਾਰੇ ਸਕੂਲ, ਕਾਲਜ ਬੰਦ ਹੋ ਗਏ ਕਿਉਕਿ ਕਰੋਨਾ ਕਾਰਨ ਕਾਫੀ ਮੌਤਾਂ ਹੋ ਚੁੱਕੀਆਂ ਸੀ ਕਾਲਜ ਦੇ ਪ੍ਰਿਸੀਪਲ ਨੇ ਹੁਕਮ ਦਿੱਤਾ ਕੇ ਸਾਰੀ ਪੜਾਈ ਅੌਨਲਾਈਨ ਹੋਵੇਗੀ ਪਰ ਪੰਮੀ ਜਾਣਦੀ ਸੀ ਘਰ ਵਿੱਚ ਉਸਨੂੰ ਫੋਨ ਚਲਾਉਣ ਤੋ ਮਨਾਹੀ ਹੈ ਪਰ ਪੜਾਈ ਵੀ ਪੂਰੀ ਕਰਨੀ ਸੀ ਆਖਰ ਪੰਮੀ ਨੇ ਜਿਦ ਕੀਤੀ ਤੇ ਨਵਾ ਫੋਨ ਲੈ ਲਿਆ ਹੁਣ ਪੰਮੀ ਫੋਨ ਉੱਤੇ ਸਹੇਲੀਆਂ ਨਾਲ ਗੱਲਾਂ ਕਰਦੀ ਤੇ ਅੌਨਲਾਈਨ ਪੜਾਈ ਕਰਦੀ ਪਰ ਪੰਮੀ ਦੀ ਮਾਂ ਨੂੰ ਫੋਨ ਵਾਲੀ ਪੜਾਈ ਤੇ ਇਤਰਾਜ ਸੀ ਉਹ ਗੱਲਾਂ ਗੱਲਾਂ ਵਿੱਚ ਉਸਨੂੰ ਟੋਕ ਦੀ ਰਹਿੰਦੀ ਪਰ ਸਿੱਧਾ ਨਹੀ ਕਹਿੰਦੀ ਸੀ ਇੱਕ ਦਿਨ ਪ੍ਰੀਤੀ ਨੇ ਪੰਮੀ ਦੀ ਗੱਲ ਕਾਲਜ ਵਿੱਚ ਪੜਦੇ ਰਾਜ ਨਾਂ ਦੇ ਲੜਕੇ ਨਾਲ ਕਰਵਾ ਦਿੱਤੀ ਪੰਮੀ ਦੇ ਮਨਾ ਕਰਨ ਤੇ ਵੀ ਪ੍ਰੀਤੀ ਨੇ ਉਸਨੂੰ ਹੋਸਲਾ ਦਿੱਤਾ ਕਿਹਾ ਮੁੰਡਾ ਬਹੁਤ ਸਮਝਦਾਰ ਹੈ ਤੂੰ ਫੋਨ ਤੇ ਦੋਸਤੀ ਕਰਲਾ ਕੁਝ ਨੀ ਹੁੰਦਾ ਅੰਤ ਪ੍ਰੀਤੀ ਦੇ ਕਹਿਣ ਤੇ ਪੰਮੀ ਨੇ ਰਾਜ ਨਾਲ ਫੋਨ ਤੇ ਗੱਲ ਕੀਤੀ ਹੁਣ ਉਹ ਹੋਣਾ ਸੀ ਜੋ ਨਹੀ ਹੋਣਾ ਚਾਹੀਦਾ ਸੀ ਪੰਮੀ ਤੇ ਰਾਜ ਰੋਜ ਅੌਨਲਾਈਨ ਗੱਲਾਂ ਕਰਦੇ ਪਰ ਇਹ ਗੱਲਾ ਦੋਸਤੀ ਨੂੰ ਛੱਡ ਹੱਦ ਤੋ ਪਾਰ ਹੋ ਗਈਆ ਸੀ ਹੁਣ ਪੰਮੀ ਕਿਸੇ ਹੋਰ ਨਾਲ ਗੱਲ ਕਰਨ ਦੀ ਵਜਾਏ ਦਿਨ ਰਾਤ ਰਾਜ ਨਾਲ ਚੈਟ ਕਰਦੀ ਉਸਨੇ ਅੌਨਲਾਈਨ ਆਉਂਦਾ ਕਾਲਜ ਦਾ ਕੰਮ ਵੀ ਕਰਨਾ ਛੱਡ ਦਿੱਤਾ ਸੀ ਆਖਰ ਉਸਨੇ ਅੰਨੇ ਇਸਕ ਦੇ ਮੈਦਾਨ ਵਿੱਚ ਪੈਰ ਧਰ ਲਿਆ ਸੀ ਪੰਮੀ ਦੀ ਮਾਂ ਨੂੰ  ਚਿੰਤਾ ਹੋਣ ਲੱਗੀ ਕਿ ਉਹ ਫੋਨ ਉੱਤੇ ਦਿਨ ਰਾਤ ਕੀ ਕਰਦੀ ਪੰਮੀ ਝੂਠ ਬੋਲਦੀ ਕਿ ਉਹ ਕਾਲਜ ਦਾ ਕੰਮ ਕਰਦੀ ਹੈ ਇਸ ਅੰਦਾਜ ਵਿੱਚ ਉਸਨੇ ਅਪਣੇ ਆਪ ਨੂੰ ਪੂਰਾ ਬਦਲ ਲਿਆ ਸੀ ਜਦੋ ਵੀ ਰਾਜ ਦਾ ਫੋਨ ਜਾ ਮੈਸਜ ਆਉਦਾ ਪੰਮੀ ਸਭ ਕੋਲੋ ਵੱਖਰਾ ਹੋ ਕਿ ਬੈਠ ਜਾਦੀ ਅਤੇ ਬਹਾਨਾ ਲਾਉਦੀ ਕਿ ਪ੍ਰੀਤੀ ਦਾ ਫੋਨ ਆਇਆ ਸੀ ਰਾਜ ਨੇ ਪੰਮੀ ਨੂੰ ਪੁਰਾਣੇ ਖੂਹ ਤੇ ਰਾਤ ਨੂੰ ਮਿਲਣ ਲਈ ਬੁਲਾਇਆ ਪੰਮੀ ਨੂੰ ਘਰ ਦਾ ਡਰ ਤਾ ਸੀ ਪਰ ਮਿਲਣ ਦੀ ਤਾਂਘ ਵੀ ਸੀ ਰਾਤ ਦੇ ਬਾਰਾਂ ਵੱਜੇ ਪੰਮੀ ਦੱਬੇ ਪੈਰੀ ਘਰੋ ਬਹਾਰ ਰਾਜ ਨੂੰ ਮਿਲਣ ਚਲੀ ਗਈ ਪੰਮੀ ਦੇ ਪਿਤਾ ਨੇ ਮੋਟਰ ਤੋ ਆਉਦਿਆ ਵੇਖਿਆ ਕਿ ਘਰ ਦਾ ਅੱਧਾ ਬੂਹਾ ਖੁੱਲਾ ਕਿਉ ਹੈ ਜਦ ਉਸਨੇ ਘਰ ਆਕੇ ਆਪਣੀ ਘਰਵਾਲੀ ਮਹਿੰਦਰ ਕੌਰ ਨੂੰ  ਪੰਮੀ ਬਾਰੇ ਪੁੱਛਿਆ ਤੇ ਕਮਰੇ ਵਿੱਚ ਦੇਖਿਆ ਤਾ ਉਹ ਉੱਥੇ ਨਹੀ ਸੀ ਇਹ ਦੇਖਕਿ ਸਭ ਦੇ ਪੈਰਾ ਥੱਲੋ ਮਿੱਟੀ ਨਿਕਲ ਗਈ ਕਿ ਆਖਿਰ ਪੰਮੀ ਚਲੀ ਕਿੱਥੇ ਗਈ ਕੁਝ ਸਮੇ ਬਆਦ ਪੰਮੀ ਦੇ ਸਿਰ ਤੋ ਚੁੰਨੀ ਲੱਥੀ ਵਾਲ ਖੁੱਲੇ ਸਭ ਨੂੰ ਸਾਹਮਣੇ ਦੇਖਕੇ ਹੈਰਾਨ ਰਹਿ ਗਈ ਪੰਮੀ ਦੀ ਮਾਂ ਨੇ ਪੁੱਛਿਆ ਕਿੱਥੋ ਆਈਏ ਕਲਿਹਣੀਏ ਖੇਹ ਖਾਕੇ ਤੂੰ ਸਾਨੂੰ ਕਿਸੇ ਜੋਗਾ ਨੀ ਛੱਡਿਆ ਏ ਸਾਰੀ ਗਲਤੀ ਤੇਰੀ ਹੈ ਮੈ ਕਿਹਾ ਸੀ ਇਹਨੂੰ ਫੋਨ ਲੈਕੇ ਨਾ ਦਿਉ ਪੰਮੀ ਦੇ ਪਿਤਾ ਨੇ ਗੁੱਸੇ ਵਿੱਚ ਕਿਹਾ ਸਭ ਦੀਆ ਉਮੀਦਾ ਤੇ ਪਾਣੀ ਫਿਰ ਗਿਆ ਉਹ ਕੀ ਚਹੁੰਦੇ ਸੀ ਤੇ ਕੀ ਹੋਗਿਆ ਅੰਤ ਸਰਗੀ ਵੇਲਾ ਹੋਇਆ ਪੰਮੀ ਦੀ ਮਾਂ ਨੇ ਉਸਦੀ ਭੂਆ ਨੂੰ ਕੋਈ ਕੰਮ ਧੰਦੇ ਵਾਲਾ ਮੁੰਡਾ ਲੱਭਣ ਲਈ ਕਿਹਾ ਉਹ ਪੰਮੀ ਦਾ ਜਲਦ ਵਿਆਹ ਕਰ ਦੇਣਾ ਚਾਹੁੰਦੇ ਸੀ ਪੰਮੀ ਦਾ ਫੋਨ ਵੀ ਖੋਹ ਲਿਆ ਗਿਆ ਭੂਆ ਦੇ ਜਵਾਬ ਆਉਣ ਤੇ ਪੰਮੀ ਦਾ ਵਿਆਹ ਕਰ ਦਿੱਤਾ ਗਿਆ ਮੁੰਡਾ ਦਾਰੂ ਪੀਂਦਾ ਅਤੇ ਨਸਾ ਕੋਈ ਨਹੀ ਛੱਡਦਾ ਸੀ ਇਹ ਉਸਨੂੰ ਵਿਆਹ ਤੋ ਬਾਅਦ ਪਤਾ ਲੱਗਾ ਸੁਹਰੇ ਘਰ ਪੈਦੇ ਤਾਨੇ ਮਿਹਣੇ ਅਤੇ ਘਰਵਾਲੇ ਦੀ ਕੁੱਟਮਾਰ ਤੋ ਪੰਮੀ  ਪੂਰੀ ਤੰਗ ਸੀ ਪੇਕੇ ਪਰਿਵਾਰ ਵੀ ਉਸ ਨਾਲ ਚੰਗੀ ਤਰਾ ਗੱਲ ਨਹੀ ਕਰਦਾ ਸੀ ਇਹ ਹਲਾਤਾਂ ਚੋਂ ਗੁਜਰਦੀ ਪੰਮੀ ਬਹੁਤ ਕਮਜੋਰ ਪੈ ਚੁੱਕੀ ਸੀ ਉਹ ਜਾਣਦੀ ਸੀ ਕਿ ਇਹ ਸਜਾ ਅੱਲੜ ਉਮਰ ਵਿੱਚ ਕੀਤੇ ਉਸਦੇ ਕਸੂਰ ਦੀ ਹੈ ਪਰ ਉਹ ਵੀ ਕੀ ਕਰ ਸਕਦੀ ਸੀ ਜੋ ਉਸ ਨਾਲ ਹੋ ਰਿਹਾ ਸੀ ਉਸਨੂੰ ਬਦਲਣਾ ਮੁਸਕਿਲ ਸੀ ਕਿੳਕਿ ਕੋਈ ਉਸਦੇ ਦਰਦ ਦੀ ਰਮਜ ਨਹੀ ਜਾਣਦਾ ਸੀ ਅੰਤ ਉਸਨੇ ਇਸਨੂੰ ਹੀ ਆਪਣੀ ਜਿੰਦਗੀ ਮੰਨ ਲਿਆ ਉਹ ਘਰ ਦਾ ਰੋਟੀ ਟੁੱਕ ਵੀ ਕਰਦੀ ਸੱਸ ਦੇ ਤਾਨੇ ਵੀ ਸੁਣਦੀ ਘਰਵਾਲੇ ਦੀ ਕੁੱਟਮਾਰ ਵੀ ਜਰ ਲੈਦੀ ਅਤੇ ਅੰਦਰੋ ਅੰਦਰੀ ਬੈਠਕੇ ਰੋ ਲੈਦੀ IPS ਬਣਨ ਦਾ ਸੁਪਨਾ ਦੁਆਰਾ ਬੁਣਨਾ ਬਹੁਤ ਮੁਸਕਿਲ ਸੀ ਇਹ ਕਸੂਰ ਦੀ ਸਜਾ ਤੋ ਉਸਨੂੰ ਗਿਆਨ ਹੋਗਿਆ ਕਿ ਮਾਤਾ ਪਿਤਾ ਤੋ ਬਹਾਰ ਅਤੇ ਘਰ ਦੀ ਇੱਜਤ ਸਿਰਫ ਕੁੜੀਆ ਦੇ ਹੱਥ ਵਿੱਚ ਵਿੱਚ ਹੁੰਦੀ ਹੈ।

                         ਕਹਾਣੀਕਾਰ - ਗੋਪੀ ਦੇਹੜਕਾ

ਅੱਖਾਂ ਦੇ ਤਾਰੇ ✍️ਗਗਨਦੀਪ ਧਾਲੀਵਾਲ ਝਲੂਰ

ਕੋਈ ਜੌਹਈ ਰੀ ਵੀ ਨਹੀਂ ਪਰਖ ਸਕਿਆ ,
ਜੋ ਇਹ ਚਮਕਦੇ ਸਿਤਾਰੇ ਨੇ,
ਲਾਹੌਰ ਵੀ ਕਹਿੰਦਾ ਸੱਟ ਨਹੀਂ ਲੱਗਣੀ ,
ਇਹ ਤਾਂ ਮਜ਼ਬੂਤ ਸਹਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਇੰਨਾਂ ਦਾ ਨਾ ਕੋਈ ਸਾਨੀ ਏ ,
ਇੰਨ੍ਹਾਂ ਤੋਂ ਵੱਡਾ ਨਾ ਕੋਈ ਦਾਨੀ ਏ,
ਰੱਬ ਵਾਂਗੂੰ ਪੂਜਦੇ ਸਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਜਿੰਨਾਂ ਭੁੱਖੇ ਰਹਿ ਕੇ ਕੀਤੀ ਮਿਹਨਤ ਮਜ਼ਦੂਰੀ ਏ,
ਜਿੰਨਾਂ ਦੇਸੀ ਘਿਓ ਦੀ ਕੁੱਟ ਖਵਾਈ ਚੂਰੀ ਏ,
ਹਰ ਪਲ ਰਹਿਣ ਜਿੱਤਦੇ ਨਾ ਕਦੇ ਹਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਜੋ ਸੁਪਨਿਆਂ ਦੇ ਸੌਦਾਗਰ ਨੇ ,
ਮੇਰੇ ਲਈ ਸਾਗਰ ਦੇ ਵਿੱਚ ਗਾਗਰ ਨੇ ,
ਗਗਨ ਲਈ ਪ੍ਰੀਤ ਦੇ ਵਣਜਾਰੇ ਨੇ ,
ਧਾਲੀਵਾਲ ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।

ਫੱਟੀ,ਕਲਮ ਤੇ ਦਵਾਤ, ਅੱਜ ਵਿਰਸੇ ਦੀ ਬਾਤ ਬਣ ਗਏ ਹਨ✍️ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ 

  ਹੁਣ ਜਦੋਂ ਵੀ ਕਦੇ ਬੱਚਿਆਂ ਦੇ ਮੋਢਿਆਂ ਵਿੱਚ ਬਸਤੇ ਪਾਏ ਦਿਖ ਜਾਣ ਤਾਂ ਬੀਤਿਆਂ ਬਚਪਨ ਯਾਦ ਆ ਜਾਂਦਾ ਹੈ ਬੱਸ ਫਿਰ ਇੱਕ ਚੀਜ ਦੀ ਘਾਟ ਰੜਕਨ ਲੱਗ ਜਾਂਦੀ ਹੈ ਉਹ ਹੈ ਫੱਟੀ।ਅੱਜ ਦੇ ਸਮੇਂ ਦੇ ਬੱਚਿਆਂ ਦੇ ਹੱਥ ਵਿੱਚ ਰੋਟੀ ਵਾਲਾ ਡੱਬਾ (ਤਨੀ ਵਾਲਾ ) ਫੜਿਆਂ ਹੁੰਦਾ ਹੈ ਪਰ ਸਾਡੇ ਸਮੇਂ ਵਿੱਚ ਬੱਚਿਆਂ ਦੇ ਹੱਥ ਵਿੱਚ ਫੱਟੀ ਹੁੰਦੀ ਸੀ ।ਫੱਟੀ, ਕਲਮ ਤੇ ਦਵਾਤ ਦਾ ਨਾਂ ਦਿਮਾਗ਼ ਵਿਚ ਆਉਂਦੇ ਸਾਰ ਹੀ ਬਹੁਤਿਆਂ ਨੂੰ ਅਪਣਾ ਬੀਤੇ ਬਚਪਨ ਦੀ ਖ਼ੁਸ਼ਬੋ ਯਾਦ ਆ ਜਾਂਦੀ ਹੈ। ਕੁੱਝ ਵਰ੍ਹੇ ਪਹਿਲਾਂ ਤਕ ਪ੍ਰਾਇਮਰੀ ਸਕੂਲਾਂ ਵਿਚ ਬੱਚੇ ਖ਼ੁਸ਼ੀ-ਖ਼ੁਸ਼ੀ ਫੱਟੀਆਂ, ਕਲਮਾਂ ਤੇ ਸਿਆਹੀ ਦੀਆਂ ਦਵਾਤਾਂ ਦੀ ਵਰਤੋਂ ਕਰਦੇ ਹੁੰਦੇ ਸਨ। ਗਾਚਨੀ ਨਾਲ ਫੱਟੀ ਪੋਚਣੀ, ਧੁੱਪ ਵਿਚ ਹਿਲਾ-ਹਿਲਾ ਕੇ ਸੁਕਾਉਣੀ, ਕਾਨਿਆਂ ਦੀ ਵਰਤੋਂ ਕਰ ਕੇ ਬਲੇਡ ਜਾਂ ਚਾਕੂ ਨਾਲ ਕਲਮ ਬਣਾਉਦਿਆ ਹੱਥ ਤੇ ਵੀ ਵੱਜ ਜਾਂਦਾ ਸੀ।ਉਦੋ ਇਹ ਸੱਟਾਂ ਦਾ ਪਤਾ ਹੀ ਨਹੀਂ ਹੁੰਦਾ ਸੀ।ਫਿਰ ਕਾਲੀ ਸਿਆਹੀ ਦੇ ਛੋਟੇ-ਛੋਟੇ ਪੈਕਟ ਦਵਾਤ ਵਿਚ ਪਾ ਕੇ ਪਾਣੀ ਮਿਲਾ ਕੇ ਸਿਆਹੀ ਤਿਆਰ ਕਰਨੀ ਤੇ ਕਈ ਵਾਰ ਸਿਆਹੀ ਨੂੰ ਗੂੜ੍ਹੀ ਬਣਾਉਣ ਲਈ ਉਸ ਵਿਚ ਛੋਟੀ ਜਿਹੀ ਗੁੜ ਦੀ ਡਲੀ ਪਾ ਦੇਣੀ, ਇਹ ਸੱਭ ਗੱਲਾਂ ਹੁਣ ਬਸ ਯਾਦਾਂ ਵਿਚ ਹੀ ਰਹਿ ਗਈਆਂ ਹਨ। ਸਵੇਰ ਦੀ ਸਭਾ ਤੋਂ ਬਾਅਦ ਜਮਾਤ ’ਚ ਆ ਕੇ ਅਸੀਂ ਫੱਟੀਆਂ ਲਿਖਣੀਆਂ ਫਿਰ ਅੱਧੀ ਛੁੱਟੀ ਗਾਚੀ ਫੇਰ ਫੇਰ ਪੋਚਣੀਆਂ, ‘ਸੂਰਜਾ ਸੂਰਜਾ ਫੱਟੀ ਸੁਕਾ’ ਕਹਿ ਕੇ ਹਿਲਾ ਹਿਲਾ ਕੇ ਸੁਕਾਉਣੀਆਂ, ਬਾਅਦ ’ਚ ਫਿਰ ਲਿਖਣੀਆਂ, ਅਧਿਆਪਕਾਂ ਨੇ ਚੈਕ ਕਰਨੀਆਂ। ਹੁਣ ਇਸ ਦੀ ਜਗਾ ਕਾਪੀਆਂ ਤੇ ਬਾਲ ਪੈਨਾਂ ਨੇ ਲੈ ਲਈ ਹੈ, ਜਿਸ ਨਾਲ ਲਿਖਾਈ ਦੀ ਸੁੰਦਰਤਾ ਵਿਗੜਦੀ ਜਾ ਰਹੀ ਹੈ। ਪਰ ਸਾਡੇ ਸਮੇਂ ਬੱਚੇ ਅੱਖਰ ਲਿਖ ਜ਼ਰੂਰ ਲੈਂਦੇ ਸਨ ਪਰ ਉਨਾਂ ਨੂੰ ਅੱਖਰਾਂ ਦੀ ਸਹੀ ਬਣਾਵਟ ਦਾ ਪਤਾ ਨਹੀਂ ਚਲਦਾ ਫੱਟੀਆਂ ਸੁੱਕ ਜਾਣ ਉਤੇ ਮਾਸਟਰ ਜੀ ਉਨ੍ਹਾਂ ਉੱਪਰ ਪੈਨਸਲ ਨਾਲ ਸਿੱਧੀਆਂ ਲਕੀਰਾਂ ਮਾਰ ਦਿੰਦੇ ਸਨ ਤੇ ਫਿਰ ਖ਼ਾਨਿਆਂ ਵਿਚ ਟੋਕਵੀਂ ਗਿਣਤੀ ਤੇ ਟੋਕਵੇਂ ਸ਼ਬਦ, ਸੁੰਦਰ ਲਿਖਾਈ ਜਾਂ ਸਕੂਲ ਦਾ ਕੰਮ ਕਰਵਾਉਂਦੇ ਹੁੰਦੇ ਸਨ। ਫੱਟੀ ਨੂੰ ਸਕੂਲ ਦੇ ਨੇੜੇ ਚਲਦੇ ਖ਼ਾਲੇ ਜਾਂ ਹੋਰ ਪਾਣੀ ਦੇ ਸੋਮੇ ਕੋਲ ਜਾ ਕੇ ਸਾਰੇ ਬੱਚੇ ਜਮਾਤ ਅਨੁਸਾਰ ਫੱਟੀਆਂ ਧੋ ਲੈਂਦੇ ਸਨ। ਸਾਡੇ ਅਧਿਆਪਕਾਂ ਨੇ ਫੱਟੀ ਤੇ ਪੂਰਨੇ ਪਾ ਦੇਣੇ ਤੇ ਅਸੀਂ ਕਲਮ ਨੂੰ ਸਿਆਹੀ ਵਾਲੀ ਦਵਾਤ ’ਚ ਡਬੋ ਡਬੋ ਕੇ ਫੱਟੀ ਲਿਖ ਮਾਰਨੀ। ਇਸ ਨਾਲ ਬੱਚਿਆਂ ਦੀ ਲਿਖਾਈ ਵਿਚ ਬਹੁਤ ਸੁਧਾਰ ਹੁੰਦਾ ਸੀ ਪਰ ਅੱਜ ਆਧੁਨਿਕਤਾ ਦੀ ਹਨੇਰੀ ਸਾਡੇ ਸਮਾਜ ’ਚ ਇਸ ਤਰਾਂ ਆਈ ਕਿ ਇਹੀ ਫੱਟੀਆਂ ਸਾਨੂੰ ਪਿਛੜਾਪਨ ਜਾਪਣ ਲੱਗ ਪਈਆਂ? ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਟਾਂਵਾ-ਟੱਲਾ ਸਕੂਲ ਹੋਵੇ ਜਿਸ ’ਚ ਇਨਾਂ ਫੱਟੀਆਂ ਤੇ ਲਿਖਾਈ ਸ਼ਿੰਗਾਰੀ ਜਾਂਦੀ ਹੋਵੇ। ਫੱਟੀ ਲਿਖਣ ਦਾ ਸਭ ਨੂੰ ਚਾਅ ਹੁੰਦਾ ਸੀ।ਕਈ ਵਾਰ ਫੱਟੀ ਜਾ ਉਸਦਾ ਡੂੰਡਣਾ ਵੀ ਟੁੱਟ ਜਾਂਦਾ ਸੀ। ਜਿਸਤੋ ਫੱਟੀ ਫੜਦੇ ਹੁੰਦੇ ਸੀ ਫਿਰ ਉਸ ਉੱਪਰ ਲੋਹੇ ਦੀ ਪੱਤੀ ਲਾ ਕੇ ਉਸਨੂੰ ਜੋੜ ਲੈਂਦੇ ਸੀ।ਸਚਮੁੱਚ ਫੱਟੀ, ਕਲਮ ਤੇ ਦਵਾਤ ਨਾਲ ਲਿਖੀ ਸੁੰਦਰ ਲਿਖਾਈ ਤੇ ਬਣੀ ਬਣਤਰ ਦੀ ਰੀਸ ਨਹੀਂ ਸੀ ਹੁੰਦੀ। ਉਦੋਂ ਸਕੂਲਾਂ ਵਿਚ ਅੱਜ ਵਾਂਗ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਨਹੀਂ ਸੀ ਮਿਲਦਾ ਹੁੰਦਾ ਸਗੋਂ ਖਾਣ ਵਾਲੀ ਪੰਜੀਰੀ ਮਿਲਦੀ ਹੁੰਦੀ ਸੀ। ਛੁੱਟੀ ਹੋਣ ਵੇਲੇ ਇਸੇ ਫੱਟੀ ਉਤੇ ਦੋ-ਦੋ, ਤਿੰਨ-ਤਿੰਨ ਮੁੱਠਾਂ ਪੰਜੀਰੀ ਪਾ ਕੇ ਬੱਚੇ ਪੰਜੀਰੀ ਖਾਂਦੇ-ਖਾਂਦੇ ਖ਼ੁਸ਼ੀ-ਖ਼ੁਸ਼ੀ ਘਰਾਂ ਨੂੰ ਜਾਂਦੇ ਹੁੰਦੇ ਸਨ। ਉਸ ਸਮੇਂ ਅੱਜ ਵਾਂਗ ਪੈੱਨ, ਕਾਪੀਆਂ ਆਦਿ ਦਾ ਪ੍ਰਚਲਨ ਨਹੀਂ ਸੀ ਹੁੰਦਾ। ਬੱਚੇ ਕਿਤਾਬਾਂ ਅਕਸਰ ਪੁਰਾਣੇ ਕਪੜੇ ਜਾਂ ਪਲਾਸਟਿਕ ਦੇ ਥੈਲਿਆਂ ਤੋਂ ਬਣਾਏ ਹੋਏ ਬਸਤੇ ਤੇ ਫੱਟੀਆਂ ਹੱਥਾਂ ਵਿਚ ਫੜ ਕੇ ਸਕੂਲ ਲਿਆਉਂਦੇ ਸੀ। ਅੱਜ ਦੇ ਬੱਚਿਆਂ ਨੂੰ ਸ਼ਾਇਦ ਫੱਟੀ, ਗਾਚਨੀ, ਕਲਮ ਤੇ ਦਵਾਤ ਦਾ ਪਤਾ ਹੀ ਨਾ ਹੋਵੇ। ਫੱਟੀ, ਕਲਮ ਤੇ ਦਵਾਤ ਨਾਲ ਪੜ੍ਹਾਉਣ ਦਾ ਤਰੀਕਾ ਬਹੁਤ ਸਾਦਾ, ਸਸਤਾ, ਚਿਰ ਸਥਾਈ ਤੇ ਪ੍ਰਭਾਵਸ਼ਾਲੀ ਸੀ। ਰਲ ਮਿਲ ਕੇ ਫੱਟੀਆਂ ਪੋਚਣਾ, ਰਲ ਕੇ ਫੱਟੀਆਂ ਲਿਖਣਾ, ਕਲਮਾਂ ਤਿਆਰ ਕਰਨੀਆਂ, ਦਵਾਤਾਂ ਦੀ ਰਲ-ਮਿਲ ਕੇ ਵਰਤੋਂ ਕਰਨੀ ਤੇ ਇਕੱਠੇ ਹੋ ਕੇ ਸਾਰੇ ਬੱਚਿਆਂ ਨੇ ਫੱਟੀਆਂ ਧੋਣੀਆਂ ਜਾਂ ਫੱਟੀਆਂ ਸੁਕਾਉਣ ਨਾਲ ਬੱਚਿਆਂ ਵਿਚ ਮਿਲਵਰਤਨ, ਪਿਆਰ ,ਆਪਸੀ ਸਾਂਝ ਤੇ ਭਾਈਚਾਰਕ ਪਿਆਰ ਪੈਦਾ ਹੁੰਦਾ ਸੀ। ਇਹ ਫੱਟੀਆਂ, ਦਵਾਤਾਂ, ਕਲਮਾਂ ਅੱਜ ਗੁਮਨਾਮ ਜ਼ਿੰਦਗੀ ਜੀ ਰਹੀਆਂ ਹਨ ।ਅੱਜ ਸਮਾਂ ਬਦਲ ਚੁੱਕਾ ਹੈ, ਅੱਜ ਬੱਚਿਆਂ ਦੇ ਬਸਤੇ ਮੋਟੀਆਂ-ਮੋਟੀਆਂ ਕਿਤਾਬਾਂ, ਕਾਪੀਆਂ ਤੇ ਭਾਂਤ-ਭਾਂਤ ਦੀ ਲਿਖਣ ਸਮੱਗਰੀ ਨਾਲ ਭਰਦੇ ਜਾ ਰਹੇ ਹਨ, ਜੋ ਕਿ ਆਰਥਕ ਪੱਖੋਂ ਕਾਫ਼ੀ ਬੋਝਲ ਵੀ ਹੈ।  ਸਚਮੁੱਚ ਫੱਟੀ, ਕਲਮ ਤੇ ਦਵਾਤ ਦੀ ਕੋਈ ਰੀਸ ਨਹੀਂ, ਇਸ ਦੀ ਸਮਾਜਿਕ, ਆਰਥਿਕ ਤੇ ਇਤਿਹਾਸਿਕ ਪੱਖੋਂ ਸਾਨੂੰ ਬਹੁਤ ਦੇਣ ਰਹੀ ਹੈ। ਇਸ ਦਾ ਸੱਭ ਤੋਂ ਵੱਡਾ ਫ਼ਾਇਦਾ ਕਾਗ਼ਜ਼ ਦੀ ਵਰਤੋਂ ਨੂੰ ਰੋਕ ਕੇ ਦਰੱਖ਼ਤਾਂ ਆਦਿ ਦੀ ਕਟਾਈ ਨਾ ਹੋਣ ਦੇਣਾ ਵੀ ਸੀ।
ਸਚਮੁੱਚ ਫੱਟੀ, ਕਲਮ ਤੇ ਦਵਾਤ ਦੀ ਮਨੁੱਖ ਦੇ ਜੀਵਨ ਵਿਚ ਬਹੁਤ ਅਹਿਮੀਅਤ ਰਹੀ ਹੈ। ਫੱਟੀ, ਕਲਮ ਤੇ ਦਵਾਤ ਨੂੰ ਯਾਦ ਕਰਦਿਆਂ ਪ੍ਰਾਇਮਰੀ ਸਕੂਲ, ਪ੍ਰਾਇਮਰੀ ਪੱਧਰ ਦੀ ਪੜ੍ਹਾਈ, ਬਚਪਨ, ਬਚਪਨ ਦੇ ਸੰਗੀ- ਸਾਥੀ, ਅਧਿਆਪਕ ਤੇ ਬਚਪਨ ਦੀਆਂ ਅਣਭੋਲ ਯਾਦਾਂ ਦਿਲੋ ਦਿਮਾਗ਼ ਉਤੇ ਛਾ ਜਾਂਦੀਆਂ ਹਨ ਤੇ ਮਨ ਕੁੱਝ ਸਮੇਂ ਲਈ ਸ਼ਾਂਤ ਤੇ ਭਾਵੁਕ ਹੋ ਜਾਂਦਾ ਹੈ। ਮੁੜ ਉਹ ਬੇ-ਫ਼ਿਕਰੇ ਪਲਾਂ ਵਿੱਚ ਚਲਾ ਜਾਂਦਾ ਹੈ।ਜਿੱਥੇ ਕਿ ਕਿਸੇ ਚੀਜ ਦਾ ਨਾ ਤਾਂ ਡਰ ਸੀ ਨਾ ਹੀ ਕਿਸੇ ਚੀਜ ਦਾ ਫਿਕਰ ।ਉਹ ਨਿੱਕੇ ਨਿੱਕੇ ਪਲ ਹੀ ਉਸ ਸਮੇਂ ਸਾਰੀ ਜ਼ਿੰਦਗੀ ਦੀ ਖੁਸ਼ੀ ਦਿੰਦੇ ਸਨ। ਜਦੋਂ ਸਵੇਰੇ ਸਕੂਲ ਜਾ ਕੇ ਗਾਚਣੀ ਨਾਲ ਫੱਟੀ ਪੋਚਣੀ ਤੇ ਫਿਰ ਧੁੱਪੇ ਰੱਖ ਦੇਣੀ ਤੇ ਕਹਿਣਾ- ਸੂਰਜਾ ਸੂਰਜਾ ਫੱਟੀ ਸੁੱਕਾ।ਸਾਰੇ ਹੀ ਮਾਸਟਰਾਂ ਤੇ ਭੈਣਜੀਆਂ ਨੇ ਫੱਟੀਆਂ ਲਿਖਵਾਈਆਂ, ਪਹਿਲਾਂ ਪੂਰਨੇ ਪਾ ਪਾ ਦਿੱਤੇ, ਫਿਰ ਅੱਖਰਾਂ ਦੀ ਬਣਾਵਟ ਸਹੀ ਕਰਵਾਈ ਤੇ ਬਾਅਦ ’ਚ ਤੇਜ਼ੀ ਨਾਲ ਸੋਹਣਾ ਲਿਖਣਾ ਸਿਖਾਇਆ।ਅਸਲ ’ਚ ਫੱਟੀ ਦੀ ਥਾਂ ’ਤੇ ਕਾਪੀਆਂ ਆ ਜਾਣ ਕਾਰਨ ਅਭਿਆਸ ਲਈ ਫੱਟੀਆਂ ਤੇ ਲਿਖੇ ਜਾਂਦੇ ਵੱਡੇ ਅੱਖਰਾਂ ਦੀ ਥਾਂ ਹੁਣ ਕਾਪੀ ਦੀਆਂ ਛੋਟੀਆਂ ਛੋਟੀਆਂ ਲਾਈਨਾਂ ’ਚ ਪਾਏ ਜਾਣ ਵਾਲੇ ਨਿਕੜੇ ਅੱਖਰਾਂ ਨੇ ਲੈ ਲਈ ਹੈ। ਜਿਸ ਕਾਰਨ ਲਿਖਾਈ ਦੀ ਸੁੰਦਰਤਾ ਦਾ ਗ੍ਰਾਫ ਹੇਠਾਂ ਵੱਲ ਨੂੰ ਲੁੜਕਿਆ ਹੈ। ਰਹਿੰਦੀ ਖੁੰਹਦੀ ਜਖਣਾ ਕਲਮ, ਡੰਕ ਅਤੇ ਨਿੱਬ ਵਾਲੇ ਸ਼ਿਆਹੀ ਵਾਲੇ ਪੈਨਾਂ ਦੀ ਥਾਂ ਤੇ ਆਏ ਜੈਲ ਅਤੇ ਬਾਲ-ਪੈਨਾਂ ਨੇ ਮਾਰ ਸੁੱਟੀ ਹੈ। ਲਿਖਾਈ ’ਚ ਤੇਜ਼ੀ ਆ ਜਾਣ ਕਾਰਨ ਨਾ ਤਾਂ ਅੱਖਰਾਂ ਦੀ ਇਨਾਂ ਨਾਲ ਸਹੀ ਬਣਾਵਟ ਬਣਦੀ ਹੈ ਅਤੇ ਨਾ ਹੀ ਸੁੰਦਰਤਾ। ਪਰ ਸਾਡੇ ਸਮੇਂ ਇਕੱਠਿਆਂ ਫੱਟੀ ਪੋਚਣ ਦੇ ਨਾਲ ਮੇਲ-ਜੋਲ ਤੇ ਇਕ ਦੂਜੇ ਨੂੰ ਸਮਝਣ ਦੀ ਜਿਥੇ ਇਕ ਨਵੀਂ ਤੇ ਨੈਤਿਕ ਸਿਖਿਆ ਤੇ ਭਾਵਨਾ ਮਿਲਦੀ ਹੁੰਦੀ ਸੀ,ਉਥੇ ਹੀ ਇਕੱਠੇ ਰਹਿ ਕੇ ਤੇ ਬਰਾਬਰ ਰਲ-ਮਿਲ ਕੇ ਕੰਮ ਕਰ ਕੇ ਬੱਚਿਆਂ ਦੇ ਕੋਮਲ ਮਨਾਂ ਵਿਚ ਇਕਸਾਰਤਾ ਤੇ ਸਮਾਨਤਾ ਦੀ ਸੂਝਬੂਝ ਵੀ ਪੈਦਾ ਹੁੰਦੀ ਸੀ ਅਤੇ ਇਸ ਤਰ੍ਹਾਂ ਬੱਚਿਆਂ ਨੂੰ ਜਾਤ-ਪਾਤ, ਊਚ-ਨੀਚ, ਛੂਆ-ਛੂਤ ਤੇ ਅਮੀਰ-ਗ਼ਰੀਬ ਦੇ ਵਖਰੇਵੇਂ, ਬੁਰਾਈਆਂ ਤੇ ਸਮਾਜਿਕ ਕੁਰੀਤੀਆਂ ਤੇ ਅਸਮਾਨਤਾਵਾਂ ਤੋਂ ਉੱਪਰ ਉਠ ਕੇ ਸੋਚਣ, ਕੰਮ ਕਰਨ ਤੇ ਸਮਾਜਿਕ-ਸਮਤੋਲ ਬਣਾ ਕੇ,ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਵੀ ਜਾਣੇ-ਅਣਜਾਣੇ ਸਿੱਖਿਆ ਤੇ ਗੁੜ੍ਹਤੀ ਮਿਲ ਜਾਂਦੀ ਸੀ।ਅੱਜ ਵੀ ਜਦੋਂ ਕਦੇ-ਕਦੇ ਬਚਪਨ ਦੀ ਯਾਦ ਆਉਂਦੀ ਹੈ ਤਾਂ ਦਿਲ ਵਿੱਚ ਚੀਸ ਜਿਹੀ ਉੱਠਦੀ ਹੈ ਬਹੁਤ ਦਿਲ ਕਰਦਾ ਹੈ ਕਿ ਉਹ ਦਿਨ ਵਾਪਿਸ ਆ ਜਾਣ।ਤੇ ਮੁੜ ਇਕੱਠੇ ਬੈਠ ਕੇ ਫੱਟੀ ਪੋਚੀਏ ਯਾਦਾਂ ਤਾਜ਼ੀਆਂ ਕਰੀਏ।


ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ।
9988933161                 

ਮਜ਼ਦੂਰਾਂ ਨੂੰ ਮਾਸਕ ਵੰਡ ਕੇ ਕੁਲਵੰਤ ਟਿੱਬਾ ਨੇ ਕੋਰੋਨਾ ਮਾਹਵਾਰੀ ਬਾਰੇ ਜਾਗਰੂਕ ਕੀਤਾ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਇਲਾਕਾ ਮਹਿਲ ਕਲਾਂ ਅੰਦਰ ਸਮਾਜਿਕ ਸੰਸਥਾ "ਹੋਪ ਫ਼ਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਵੱਡੀ ਪੱਧਰ ਤੇ ਸ਼ੁਰੂ ਕੀਤੀ ਲੋਕ ਹਿੱਤਾਂ ਦੀ ਮੁਹਿੰਮ ਤਹਿਤ ਅੱਜ ਮਹਿਲ ਕਲਾਂ ਵਿਖੇ ਸੈਂਕੜੇ ਮਨਰੇਗਾ ਮਜ਼ਦੂਰਾਂ ਨੂੰ ਮੁਫ਼ਤ ਵਿੱਚ ਮਾਸਕ ਵੰਡੇ ਗਏ ਅਤੇ ਕੋਰੋਨਾ ਮਾਹਵਾਰੀ ਬਾਰੇ ਜਾਗਰੂਕ ਕੀਤਾ।ਮਨਰੇਗਾ ਮਜ਼ਦੂਰਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਣਕਾਰੀ ਦੇਣ ਉਪਰੰਤ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਮਜਦੂਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਲਾਕਡਾਊਨ ਖ਼ਤਮ ਹੋਣ ਉਪਰੰਤ ਉਹ ਜਲਦ ਹੀ ਮਹਿਲ ਕਲਾਂ ਵਿਖੇ ਮਜ਼ਦੂਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵਿਸਥਾਰ ਨਾਲ ਸੁਣਨਗੇ ਅਤੇ ਉਨ੍ਹਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਯੋਗ ਲੀਡਰਸ਼ਿਪ ਦੀ ਘਾਟ ਕਾਰਨ ਆਪਣੇ ਹੱਕੀ ਮੰਗਾਂ ਅਤੇ ਨਿੱਕੇ ਨਿੱਕੇ ਕੰਮਾਂ ਧੰਦਿਆਂ ਲਈ ਸਰਕਾਰੀ ਦਫਤਰਾਂ ਵਿਚ ਮਹੀਨਿਆਂਬੱਧੀ ਧੱਕੇ ਖਾ ਰਹੇ ਹਨ।ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੇ ਇਹ ਤਹੱਈਆ ਕੀਤਾ ਕਿ ਹਲਕਾ ਮਹਿਲ ਕਲਾਂ ਦੇ ਲੋਕਾਂ ਨੂੰ  ਆਪਣੇ ਕੰਮਾਂ ਧੰਦਿਆਂ ਵਿੱਚ ਪੇਸ਼ ਆ ਰਹੀਆਂ ਦਿੱਕਤਾਂ ਤੋਂ ਨਿਜਾਤ ਦਿਵਾਈ ਜਾ ਸਕੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਬਲੌਰ ਸਿੰਘ ਤੋਤੀ ਸਰਪੰਚ ਮਹਿਲ ਕਲਾਂ, 'ਹੋਪ ਫਾਰ ਮਹਿਲ ਕਲਾਂ' ਦੀ ਕੋਰ ਕਮੇਟੀ ਦੇ ਮੈਂਬਰ ਡਾ ਗੁਰਪ੍ਰੀਤ ਸਿੰਘ ਨਾਹਰ,ਡਾਇਰੈਕਟਰ ਡਾ. ਮਿੱਠੂ ਮੁਹੰਮਦ,ਗੁਰਪਿਆਰ ਸਿੰਘ, ਜੀਤ ਸਿੰਘ ਹਰਦਾਸਪੁਰਾ ਆਦਿ ਆਗੂ ਵੀ ਹਾਜ਼ਰ ਸਨ।

ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਇਹ ਮਾੱਣਮਤਾ ਅਹੁਦਾ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਇਹ ਮਾੱਣਮਤਾ ਅਹੁਦਾ ਜਿਸ ਕਿਸੇ ਨੂੰ ਵੀ ਮਿਲਦਾ ਹੈ, ਇਸ ਵਕਤ ਕੰਡਿਆਂ ਭਰਿਆ ਹੋਇਆ  ਇਹ ਅਹੁਦਾ ਸਾਬਤ ਹੋਵੇਗਾ, ਕਿਉਂਕਿ ਪੰਜਾਬ ਵਿੱਚ ਵੋਟਾਂ ਬਿਲਕੁਲ ਸਿਰ ਉਪਰ ਖੜੀਆਂ ਹਨ, ਸਰਕਾਰ ਵਲੋਂ ਕੀਤੇ ਵਾਅਦਿਆਂ ਦਾ ਹਿਸਾਬ ਦੇਣਾ ਪੳ, ਜਨਤਾ ਨੂੰ, ਨਾਮੁਰਾਦ ਕਰੋਣਾ ਵਾਰਿਸ ਦੀ ਮਾਹਾ ਮਾਰੀ ਦਾ ਪ੍ਰਕੋਪ ਸਹਿਣਾ ਪੳ, ਕਾਂਗਰਸ ਪਾਰਟੀ ਦਾ ਅਤੇ ਪੰਜਾਬ ਸਰਕਾਰ ਦਾ ਪ੍ਰੋਗਰਾਮ ਲੋਕਾਂ ਲਈ ਘਰ ਘਰ ਪੋਂਚਾਉਣਾ ਪੳ, ਸਾਰਿਆਂ ਨਾਲੋਂ ਬਦਕਿਸਮਤੀ ਹੋਵੇਗੀ ਨਮੇਂ ਬਣਨ ਵਾਲੇ ਜਿਲਾ ਬਰਨਾਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਕਿ, ਉਸ ਨੂੰ ਹਲਕਾ ਇੰਚਾਰਜ ਦੇ ਥੱਲੇ ਲੱਗ ਕੇ ਚੱਲਣਾ ਪੳ, ਉਸ ਦੇ ਦਿਲ ਦੀਆਂ ਹਸਰਤਾਂ ਉਸ ਦੇ ਦਿਲ ਵਿੱਚ ਰਹਿ ਜਾਣ ਗਈਆਂ, ਮਲਾਈ ਕੋਈ ਹੋਰ ਖਾਜੁ, ਇਹਨਾਂ ਨਾਮਾਂ ਵਿੱਚੋਂ ਜਾ ਕੋਈ ਹੋਰ ਮੇਰੇ ਵਰਗਾ ਵੀ ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਦਾ ਹੈ, ਤਾਂ ਉਸਦਾ ਪਹਿਲਾ ਫਰਜ਼ ਇਹ ਬਨਦਾ ਹੈ ਕਿ, ਉਹ ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦੇ ਅਸਲ ਦਫ਼ਤਰ ਸ਼ਹੀਦ ਭਗਤ ਸਿੰਘ ਚੌਂਕ ਨਜ਼ਦੀਕ ਕਲਗੀਧਰ ਗੁਰਦੁਆਰਾ ਸਦਰ ਬਜ਼ਾਰ ਸ਼ਹਿਰ ਬਰਨਾਲਾ, ਦੀ ਧੁਨੀ ਵਿੱਚ ਕਰੋੜਾਂ ਰੁਪਏ ਦੀ ਸਮੇਤ ਦੁਕਾਨਾਂ ਦੇ ਪ੍ਰੋਪਰਟੀ ਹੈ ਨੂੰ ਰੇਨੋਵੇਟ ਕਰਵਾਵੇ, ਜਿਸ ਨੂੰ ਕੁੱਝ ਸਮਾਂ ਪਹਿਲਾਂ ਮੈਂ ਇਕਲੇਆਂ ਹੀ ਧਰਨਾ ਦੇਕੇ ਬੇਚਣ ਤੋਂ ਅਤੇ ਕਿਸੇ ਦਾ ਕਬਜ਼ਾ ਕਰਨ ਹੋੜ ਤੋਂ ਰੁਕਵਾਇਆ ਸੀ ਅਤੇ ਮੈਂ ਦਫ਼ਤਰ ਦੇ ਪ੍ਰਵੇਸ਼ ਗੇਟ ਦੇ ਵਿੱਚ ਅੱਗੇ ਹੋਕੇ ਚੌਂਕੜੀ ਮਾਰਕੇ ਧਰਨਾ ਉਪਰ ਬੈਠ ਗਿਆ ਸੀ ਉਸ ਵਕਤ ਕਬਜ਼ਾ ਕਰਨ ਵਾਲੇ ਅਤੇ ਕਬਜ਼ਾ ਕਰਵਾਉਣ ਵਾਲੇ ਅਤੇ ਪੁਲਿਸ ਅਫ਼ਸਰ, ਅਤੇਪੁਲਿਸ ਮੁਲਾਜ਼ਮ, ਮੇਰੇ ਦੋਨੋ ਮੋਢੀਆਂ ਉਪਰ ਦੀ ਅਤੇ ਮੇਰੇ ਸਿਰ ਉਪਰ ਦੀ ਟਪਕੇ ਛਲਾਂਗਾਂ ਮਾਰਦੇ ਹੋਏ ਇਸ ਭਾਗਾਂ ਵਾਲੇ ਇਤਿਹਾਸਿਕ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਵੜਦੇ ਰਹੇ ਅਤੇ ਨਿਕਲਦੇ ਰਹੇ ਸੀ, ਮੈਂ ਮਜ਼ਦੂਰ ਮਿਸਤਰੀਆਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸੀ, ਮੈਂਨੂੰ ਕਿਸੇ ਨੇ ਧਰਨਾ ਤੇ ਬੈਠੇ ਨੂੰ ਪਾਣੀ ਤੱਕ ਨਹੀਂ ਪੁਛਿਆ ਸੀ, ਕਿ, ਭਟਾਰਾ ਸਾਹਿਬ ਨੂੰ ਭੱਜਕੇ ਇੱਕ ਬੋਤਲ ਪਾਣੀ ਦੀ ਪੀਣ ਲਈ ਦੇ ਦੀਏ, ਇਸ ਤਰ੍ਹਾਂ ਦੇ ਧਰਨੇ ਅਚਾਨਕ ਵਗੈਰ ਕਿਸੇ ਵਿਉਂਤਬੰਦੀ ਦੇ ਲਾਉਂਣੇ ਪੈ ਜਾਣ ਤਾਂ ਬਹੁਤ ਅੋਖੇ ਹੁੰਂਦੇ ਹਨ, ਇੱਕ ਤਾਂ ਮੈਂ ਘਰੋਂ ਕੁੱਝ ਖਾ ਪਿਕੇ ਬਜ਼ਾਰ ਨਹੀਂ ਆਈਆਂ ਸੀ, ਮੈਂ ਤਾਂ ਕੁੱਝ ਜ਼ਰੂਰੀ ਸਮਾਨ ਬਜ਼ਾਰ ਵਿੱਚੋਂ ਅਪਣੇ ਘਰ ਵਾਸਤੇ ਲੈਣ ਆਇਆ ਸੀ, ਜਦੋਂ ਮੈਂ ਅਪਣੇ ਇਸ ਇਤਿਹਾਸਿਕ ਕਾਂਗਰਸ ਪਾਰਟੀ ਦੇ ਭਵਣ ਦਫ਼ਤਰ ਕੋਲ ਦੀ ਲੰਘੀਆਂ ਤਾਂ ਮੈਂ ਦੇਖਿਆ ਕਿ, ਦਫ਼ਤਰ ਦੀ ਰਾਹਦਾਰੀ ਪ੍ਰਵੇਸ਼ ਗੇਟ ਦਾ ਸ਼ਟਰ ਕਾਫੀ ਥੱਲੇ ਸੁੱਟਿਆ ਹੋਇਆ ਹੈ, ਅਤੇ ਕੋਈ ਇੱਟਾਂ ਫੜਾ ਰਿਹਾ ਹੈ, ਮੈਂ ਝੱਟ ਪੱਟ ਸਾਰਾ ਸ਼ਟਰ ਉਪਰ ਚੁੱਕਿਆ ਤੇ ਕਬਜ਼ਾ ਕਰ ਰਹੇ ਬੰਦੇਆਂ ਨੂੰ ਕਿਹਾ, ਖੜੋ ਤੁਹਾਡੀ ਮਾਂ ਬਾਪ ਦੀ  ਜਿਨਹਾ ਨੇ ਤੁਹਾਨੂੰ ਝਮਿਆਂ ਹੈ ਸਾਂਝੀਆਂ ਪਰੋਪਰਟੀਆਂ ਤੇ ਕਬਜ਼ਾ ਕਰਨ ਲਈ, ਲੇਕਿਨ ਮੈਂਨੂੰ ਮੇਰੇ ਘਰ ਵਾਲੇ ਉਡੀਕਦੇ ਰਹੇ ਕਿ, ਰਮੇਸ਼ ਭਟਾਰਾ ਬਜ਼ਾਰ ਤੋਂ ਜ਼ਰੂਰੀ  ਸਮਾਨ ਲੈਕੇ ਘਰ ਨੂੰ ਆਉਂਦਾਂ ਹੀ ਹੋਣਾ,  ਜਿਨੀ ਦੇਰ ਉਸ ਵਕ਼ਤ ਦੇ ਬਲਾਕ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਥਾਣਾ ਕੋਤਵਾਲੀ ਬਰਨਾਲਾ ਵਿੱਚ ਅਤੇ ਮੈਨੂੰ ਅਤੇ ਪਤਰਕਾਰਾਂ ਪ੍ਰੈਸ ਬਰਨਾਲਾ ਨੂੰ ਇਹ ਲਿਖਕੇ ਨਹੀਂ ਦਿੱਤਾ ਸੀ ਕਿ, ਇਹ ਕਮਰਾ ਮੈਂ ਲੋਕਾਂ ਦੀ ਸਹੂਲਤ ਲਈ ਬਨਵਾ ਰਿਹਾ ਹਾਂ, ਉਹਨੀਂ ਦੇਰ ਮੈਂ ਖੁਦ ਭੁਖਣਭਾਣਾ ਮੁੰਹ ਮੁੱਖ  ਪਾਣੀ ਬਾਜੋ ਸੁਕਦਾ ਰਿਹਾ ਸੀ ਮੈਂ ਧਰਨਾ ਉਪਰ ਬੈਠਾ ਰਿਹਾ ਸੀ, ਫਿਰ ਬਾਅਦ ਵਿੱਚ ਮੈਂ ਉਸ ਵਕਤ ਦੇ ਪੰਜਾਬ ਸੂਬੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਤੋਂ 8 ਮੈਂਬਰੀ ਕਮੇਟੀ ਬਨਵਾ ਦਿੱਤੀ ਸੀ, ਕਿ, ਬਰਨਾਲਾ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਇਹ ਅੱਠ ਮੈਂਬਰਾ ਰੇਨੋਵੇਟ ਕਰਵਾਉਣਗੇ, ਫਿਰ ਮੈਂ ਉਸ ਵਕਤ ਮਾਨਯੋਗ ਅਦਾਲਤ ਦਾ ਆਸਰਾ ਲੈਣਾ ਚਾਹਿਆ ਸੀ, ਜਿਸ ਨੂੰ ਵੀਰ  ਕੇਵਲ ਸਿੰਘ ਢਿੱਲੋਂ ਜੀ ਨੇ ਮੈਨੂੰ ਰੋਕ ਦਿੱਤਾ ਸੀ, ਇਹ ਕਹਿਕੇ, ਕਿ, ਭਟਾਰਾ ਜੀ ਤੁਹਾਡੀ ਇਹ ਚੰਗੀ ਮੰਗ ਹੈ, ਮੈਂ ਇਹ ਕੰਮ ਆਪ ਖੁਦ ਕਰਾਂਗਾ, ਮੈਨੂੰ ਅਪਣੇ ਵੀਰ ਕੇਵਲ ਸਿੰਘ ਢਿੱਲੋਂ ਤੇ ਪੂਰਨ ਵਿਸ਼ਵਾਸ ਹੈ,ਕਿ, ਉਹ ਖੁਦ ਇਹ ਕੰਮ ਕਰਨਗੇ, ਪਹਿਲਾਂ ਇਸ ਦਫ਼ਤਰ ਦਾ 12ਫੁੱਟ ਪ੍ਰਵੇਸ਼ ਗੇਟ ਸੀ, ਮੈਨੂੰ ਇਸ ਦਫ਼ਤਰ ਦੀਆਂ ਦੁਕਾਨਾਂ ਨਾਲ ਕੋਈ ਸਬੰਧ ਨਹੀਂ ਹੈ, ਉਹ ਦੁਕਾਨਦਾਰ ਵੀਰ ਅਪਣਾ ਕਾਰੋਬਾਰ ਕਰਨ, ਲੇਕਿਨ ਇੱਕ ਦੁਕਾਨ 12 ਵਾਈ 12 ਦਾ ਕਿਰਾਇਆ ਸਿਰਫ ਤੇ ਸਿਰਫ 20/ਰੁਪਏ ਸਾਲ ਹੈ, ਇੱਕ ਵਾਰੀ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਨੇ ਮੱਖਣ ਸ਼ਰਮਾ ਨੂੰ ਅੱਗੇ ਲਾਕੇ ਇਸ ਦਫ਼ਤਰ ਦੀਆਂ ਦੁਕਾਨਾਂ ਉਪਰ ਲੈਂਟਰ ਜ਼ਰੁਰ ਪਵਾਈਆਂ ਸੀ, ਤਾਂਕਿ, ਇਸ ਉਪਰ ਇੱਕ ਬਡਾ ਹਾਲ ਕਮਰਾ ਬਨ ਜਾਵੇਗਾ, ਵੈਸੇ ਇਸ ਇਤਿਹਾਸਿਕ ਕਾਂਗਰਸ ਪਾਰਟੀ ਦੇ ਦਫ਼ਤਰ ਬਰਨਾਲਾ ਵਿੱਚ 3 ਕਮਰੇ ਖੁਲੇ ਡੁਲੇ ਹਨ ਅਤੇ ਇੱਕ ਰਾਜੇ ਕਮਰੇ ਦੇ ਨਾਲ ਨਾਲ ਲਗਦੇ ਬਣੇ ਹੋਏ ਹਨ, ਇੱਕ ਕਮਰਾ ਉਹ ਬਨਿਆ ਹੈ ਜਿਸ ਦੀ ਆੜ ਵਿੱਚ ਇੱਕ ਦੁਕਾਨਦਾਰ ਕਾਂਗਰਸੀਆਂ ਦੀ ਮਦਦ ਨਾਲ ਅਪਣੀ ਦੁਕਾਨ ਨੂੰ ਪਾੜ ਲਾਕੇ ਬਾਕੀ ਸਾਰੇ ਦਫ਼ਤਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਨਹਾ ਦੀ ਇਸ ਭੈੜੀ ਭਰਾ ਮਾਰੂ ਚਾਲ ਨੂੰ ਮੈਂ ਖੁਦ ਇਕਲੇ ਨੇ ਅਗੇ ਹੋਕੇ ਕਾਮਯਾਬ ਨਹੀਂ ਹੋਣ ਦਿੱਤਾ ਸੀ, ਇਹ ਇਸ ਵਿੱਚ 4 ਕਮਰੇ ਖੁਲੇ ਡੁਲੇ ਹਨ, ਅਤੇ ਛੱਤ ਤੇ ਜਾਣ ਲਈ ਪਕੀਆਂ ਪੋੜੀਆਂ ਬਨਾਇਆ ਹੋਈਆਂ ਹਨ, ਬੇਸਵਾ ਵੀ ਹੈ, ਮੈਂ ਇੱਕ ਗੱਲ ਸਪਸ਼ਟ ਕਰ ਦਿੰਦਾ ਹਾਂ ਕਿ,  ਮੈਨੂੰ ਕਿਸੇ ਕਿਸਮ ਦਾ ਕੋਈ ਸਵਾਰਥ ਲਾਲਚ ਨਹੀਂ ਹੈ, ਲੇਕਿਨ ਮੈਂਨੂੰ ਦੁੱਖ ਹੁੰਦਾ ਹੈ ਇਹ ਸਾਰਾ ਕੁੱਝ ਦੇਖਕੇ ਅਤੇ ਲੀਡਰਾਂ ਵੱਲੋਂ ਇਸ ਮਸਲੇ ਤੇ ਆਪਣੀਆਂ ਅੱਖਾਂ ਨੂੰ ਬੰਦ ਕਰ ਲੈਣੀਆਂ ਨੂੰ ਦੇਖਕੇ, ਅਤੇ ਮੈਂਨੂੰ ਬਹੁਤ ਦੁੱਖ ਹੁੰਦਾ ਹੈ ਜਦੋ ਅਸੀ ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਕੌਮੀ ਤਿਰੰਗਾ ਝੰਡਾ ਸੜਕ ਤੇ ਲੋਹੇ ਦੀ ਪਾਈਪ ਨੂੰ ਧਰਤੀ ਵਿੱਚ ਗੱਡ ਕੇ ਉਸ ਵਿੱਚ ਝੰਡਾ ਪਾਕੇ ਸੜਕ ਤੇ ਖੜਕੇ ਹੀ ਅਪਣਾ ਕੌਮੀ ਤਿਰੰਗਾ ਝੰਡਾ ਲਹਿਰਾਉਂਦੇ ਹਾਂ, ਜਦ ਕਿ, ਪਹਿਲਾਂ ਅਸੀਂ ਕਾਂਗਰਸ ਪਾਰਟੀ ਦੇ ਭਵਣ ਦਫ਼ਤਰ ਨੂੰ ਖੋਲਕੇ ਇਸ ਨੂੰ ਸਾਫ਼-ਸੁਥਰਾ ਕਰਕੇ ਇਸ ਦੀਆਂ ਪੱਕੀਆਂ ਬਨੀਆ ਪੋੜੀਆਂ ਉਪਰ ਦੀ ਚੜਕੇ ਕੌਮੀ ਤਿਰੰਗਾ ਝੰਡਾ ਲਹਿਰਾਉਂਦੇ ਸੀ, ਹੁਣ  ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਹੁੰਦਿਆਂ ਵੀ ਅਸੀਂ ਲੋਕਾਂ ਇਸ ਲਈ ਸੜਕ ਤੇਂ ਹੀ ਰਹਿੰਦੇ ਹਾਂ, ਮੈਂ ਸਮਝਦਾ ਹਾਂ ਕਿ, ਇਸ ਇਤਿਹਾਸਿਕ ਕਾਂਗਰਸ ਪਾਰਟੀ ਦੇ ਦਫ਼ਤਰ ਦਾ ਸ਼ਰਾਫ ਵੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਲਗਦਾ ਹੈ, ਇਸ ਦਾ ਮੈਨੂੰ ਬੇਹੱਦ ਦੁੱਖ ਹੁੰਦਾ ਹੈ ਵਿਸ਼ੇਸ਼ ਕਰਕੇ ਵੀਰ ਕੇਵਲ ਸਿੰਘ ਢਿੱਲੋਂ ਇੰਚਾਰਜ ਹਲਕਾ ਬਰਨਾਲਾ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਅਤੇ ਸਾਬਕਾ MLA ਬਰਨਾਲਾ ਅਤੇ ਡਿਫੀਟਡ ਕੈਂਡੀਡੇਟ ਕਾਂਗਰਸ ਪਾਰਟੀ ਪਾਰਲੀਆਮੈਂਟ ਸੰਗਰੂਰ, ਜਦੋਂ ਤੋਂ ਅਖੀਰੀ ਸਾਲ 2006 ਦੇ ਤੋਂ ਵੀਰ ਕੇਵਲ ਸਿੰਘ ਢਿੱਲੋਂ ਜੀ ਬਰਨਾਲਾ ਨੂੰ ਜ਼ਿਲਾ ਬਨਾਕੇ ਹਲਕਾ ਬਰਨਾਲਾ ਵਿੱਚ ਆਈਆਂ ਹੈ, ਉਸ ਦਿਨ ਤੋਂ ਮੈਂ ਇਹਨਾਂ ਨੂੰ ਅਤੇ ਹੋਰਨਾਂ ਨੂੰ ਕਹਿੰਦਾ ਆ ਰਿਹਾ ਹੈ, ਕਿ, ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਰਨੋਵੇਟ ਕਰਵਾਵੋ, ਹੁਣ ਜੋ ਇਹ ਕਾਂਗਰਸੀ ਬੰਦੇ ਪਾਵਰ ਵਿੱਚ ਬੈਠੇ ਹਨ ਅਤੇੇ ਕਾਂਗਰਸ ਪਾਰਟੀ ਦੀਆਂ ਆਹੁਦੇਦਾਰੀਆਂ ਲੈਣ ਨੂੰ  ਚਹਾਉਂਦੇ ਹਨ, ਕਿ, ਕੁੱਝ ਕੂੱ ਮਹਿਨੇ ਬਾਅਦ 2022 ਦੇ ਸ਼ੁਰੂ ਵਿੱਚ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਦਾ ਰਾਜਭਾਗ ਆਵੇ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ  ਕਿਸੇ ਵੀ ਜਾਤ ਬਰਾਦਰੀ ਦਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਜਿਤਕੇ ਪੰਜਾਬ ਵਿਧਾਨਸਭਾ ਵਿੱਚ ਹਲਕਾ ਬਰਨਾਲਾ ਦੀ ਨੁਮਾਇੰਦਗੀ ਕਰੇ, ਅਤੇ ਆਉਂਣ ਵਾਲੀ ਨਵੀਂ ਕਾਂਗਰਸ ਪਾਰਟੀ ਦੀ ਵਜਾਰਤ ਵਿੱਚ ਮੰਤਰੀ ਬਣੇ ਤਾਂ ਤੁਹਾਨੂੰ ਉਹਨਾਂ ਆਪਾਂ ਸਾਰਿਆਂ ਨੂੰ ਇਸ  ਇਤਿਹਾਸਿਕ ਕਾਂਗਰਸ ਪਾਰਟੀ ਦਾ ਭਵਣ ਨੂੰ ਜ਼ਰੂਰ ਅਤੇ  ਸਰੂਰ ਰਨੋਵੇਟ ਕਰਵਾਉਣਾ ਚਾਹੀਦਾ ਹੈ,,,

ਜੈ ਹਿੰਦ ਜੈ ਭਾਰਤ ਬੰਦੇ ਮਾਤਰਮ, ਜੈ ਜਵਾਨ ਜੈ ਕਿਸਾਨ ਜੈ ਕਿਸਾਨ ਅੰਦੋਲਨ, ਜੈ ਕਾਂਗਰਸ ਪਾਰਟੀ ਦੇ ਪਾਰਟੀ ਦੇ ਵਰਕਰ,ਮੈਂ ਹਾਂ ਕਾਂਗਰਸ ਪਾਰਟੀ ਦਾ ਸਿਪਾਸਲਾਰ, 

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ

ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਜੀਵਨ ਵਿੱਚ ਖੇਡਾਂ ਦਾ ਮਹੱਤਵ✍️ਗਗਨਦੀਪ ਧਾਲੀਵਾਲ ਝਲੂਰ ਬਰਨਾਲਾ

ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਖੇਡਾਂ ਜੀਵਨ ਦਾ ਖੇੜਾ ਹਨ। ਇਹ ਵਿਦਿਆਰਥੀ ਦੀ ਸਮੁੱਚੀ ਸ਼ਖ਼ਸ਼ੀਅਤ ਦੇ ਵਿਕਾਸ ਦੇ ਮੁੱਖ ਸੋਮਿਆਂ ਵਿਚੋਂ ਇੱਕ ਹਨ। ਖੇਡਾਂ ਦਾ ਮੁੱਖ ਟੀਚਾ ਵਿਦਿਆਰਥੀ ਦਾ ਪੂਰਨ ਵਿਕਾਸ ਕਰਦੇ ਹੋਏ ਸਿੱਖਿਆ, ਗਿਆਨ ਅਤੇ ਉੱਨਤੀ ਦੇ ਨਾਲ-ਨਾਲ ਭਰਪੂਰ ਮਨੋਰੰਜਨ ਦੇਣਾ ਹੈ। ਖੇਡਾਂ ਵਿਦਿਆਰਥੀ ਵਿੱਚ ਅਨੇਕਾਂ ਗੁਣ ਪੈਦਾ ਕਰਦੀਆਂ ਹਨ। ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਸਿੱਖਿਆ ਦੇ ਨਾਲ-ਨਾਲ ਵਿਦਿਆਰਥੀ ਲਈ ਖੇਡਾਂ ਵੀ ਜ਼ਰੂਰੀ ਹਨ। ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ । ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣ । ਸਵੇਰੇ ਦੋ ਘੰਟੇ ਤੇ ਸ਼ਾਮੀਂ ਦੋ ਘੰਟੇ ਖੇਡਣ ਨਾਲ ਚਿਹਰੇ ‘ ਤੇ ਰੌਣਕ ਛਾ ਜਾਂਦੀ ਹੈ । ਖੇਡਾਂ ਆਚਰਨ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਖੇਡਾਂ ਆਸ਼ਾਵਾਦੀ ਬਣਨ ਵਿਚ ਸਹਾਇਤਾ ਕਰਦੀਆਂ ਹਨ ।ਖੇਡਣ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ
ਮਹਾਤਮਾ ਗਾਂਧੀ ਜੀ ਨੇ ਠੀਕ ਹੀ ਆਖਿਆ ਹੈ ਕਿ 'ਨਰੋਏ ਸਰੀਰ ਵਿਚ ਨਰੋਇਆ ਦਿਮਾਗ ਹੁੰਦਾ ਹੈ।'
ਸਿੱਖਿਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਲੈਣੀ ਦੀ ਜਰੂਰਤ ਹੈ. ਕਿਉਂਕਿ ਖੇਡਾ ਸਰੀਰਿਕ ਵਿਕਾਸ ਦੇ ਨਾਲ ਨਾਲ ਮਾਨਸਿਕ ਤੋਰ ਤੇ ਵੀ ਵਿਦਿਆਰਥੀਆਂ ਨੂੰ ਮਜਬੂਤ ਬਣਾਉਦੀਆਂ ਹਨ। ਖੇਡਾਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਦਾ ਧਾਰਨੀ ਬਣਾਉਂਦੀਆਂ ਹਨ। ਵਿਦਿਆਰਥੀਆਂ ਲਈ ਜਿੱਥੇ ਪੜਾਈ ਦੀ ਜਰਰਤ ਹੈ, ਉੱਥੇ ਖੇਡਾਂ ਖੇਡਣੀਆਂ ਵੀ ਓਨੀਆਂ ਹੀ ਜ਼ਰੂਰੀ ਹਨ। ਇਸੇ ਕਰਕੇ ਸਕੂਲਾਂ-ਕਾਲਜਾਂ ਵਿਚ ਬਾਕੀ ਵਿਸ਼ਿਆਂ ਦੇ ਨਾਲ-ਨਾਲ ਖੇਡਾਂ ਦੇ ਵਿਸ਼ੇ ਨੂੰ ਵੀ ਜ਼ਰੂਰੀ ਰੱਖਿਆ ਗਿਆ ਹੈ। ਸਕੂਲਾਂ ਵਿਚ ਖੇਡਾਂ ਖਿਡਾਉਣ ਲਈ ਬਕਾਇਦਾ ਕੋਚ, ਪੀ.ਟੀ.ਆਈ., ਡੀ.ਪੀ.ਈ. ਆਦਿ ਰੱਖੇ ਜਾਂਦੇ ਹਨ॥ ਸਕਲ ਦੇ ਟਾਈਮ ਟੇਬਲ ਵਿਚ ਵਿਦਿਆਰਥੀਆਂ ਨੂੰ ਖਿਡਾਉਣ ਲਈ ਵਿਸ਼ੇਸ਼ ਤੌਰ ‘ਤੇ ਖੇਡਾਂ ਦੇ ਪੀਰੀਅਡ ਰੱਖੇ ਜਾਂਦੇ ਹਨ।ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਜਦੋਂ ਉਹ ਆਪਣੀ ਖੇਡ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ।ਹਾਕੀ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਆਦਿ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ, ਜਿਸ ਨਾਲ ਖਿਡਾਰੀ ਇਕਜੁੱਟਤਾ ਤੇ ਸਹਿਯੋਗ ਆਦਿ ਗੁਣ ਸਹਿਜੇ ਸਿੱਖ ਜਾਂਦੇ ਹਨ। ਅਨੁਸ਼ਾਸਨ ਵਿਚ ਰਹਿਣਾ ਤਾਂ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਮਿਲਦਾ ਹੈ।ਪਸੀਨਾ ਨਿਕਲਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਖੇਡਾਂ ਮਨ ਵਿੱਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ । ਖੇਡਾਂ ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵੀ ਵਧਦੀ ਹੈ । ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ ।ਖੇਡਾਂ ਦਿਲਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ । ਇਨ੍ਹਾਂ ਨਾਲ ਮਨ ਖੁਸ਼ੀ ਮਹਿਸੂਸ ਕਰਦਾ ਹੈ । ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ । ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ । ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ , ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ । ਕਈ ਖਿਡਾਰੀ ਤਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉੱਚੀਆਂ ਮੱਲਾਂ ਮਾਰ ਲੈਂਦੇ ਹਨ । ਉਹ ਨੈਸ਼ਨਲ ਤੇ ਇੰਟਰਨੈਸ਼ਨਲ ਤੱਕ ਦੇ ਖਿਡਾਰੀ ਬਣ ਜਾਂਦੇ ਹਨ ਤੇ ਜੀਵਨ ਵਿੱਚ ਉੱਚਾ ਨਾਂ ਤੇ ਪ੍ਰਸਿੱਧੀ ਹਾਸਲ ਕਰਦੇ ਹਨ । ਅਸੀਂ ਵੇਖ ਸਕਦੇ ਹਾਂ ਕਿ ਕਈ ਚੰਗੇ ਖਿਡਾਰੀ ਵੱਡੇ ਅਹੁਦਿਆਂ ‘ ਤੇ ਨੌਕਰੀਆਂ ਕਰ ਰਹੇ ਹਨ ।ਖੇਡਾਂ ਬੱਚਿਆਂ ਦੇ ਮੂਹ ਤੇ ਖੇੜਾ ਲਿਆਉਂਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ ਅਤੇ ਵਿਦਿਆਰਥੀਆਂ ਦੀ ਥਕਾਵਟ ਦੂਰ ਕਰਦੀਆਂ ਹਨ। ਇਹਨਾਂ ਰਾਹੀ ਦਿਮਾਗ ਹੌਲਾ ਤੇ ਤਾਜ਼ਾ ਹੁੰਦਾ ਹੈ। ਖੇਡਾਂ ਰਹੀ ਸਕੂਲਾਂ ਵਿਚ ਅਨੁਸ਼ਾਸਨ ਦੀ ਕਮੀ ਦੀ ਸਮਸਿਆ ਨੂੰ ਹਲ ਕੀਤਾ ਜਾ ਸਕਦਾ ਹੈ। ਖੇਡਾਂ ਅਰੋਗਤਾ ਬਖਸ਼ਦੀਆਂ ਹਨ। ਖੇਡਾਂ ਖੇਡਣ ਵਾਲਾ ਵਿਦਿਆਰਥੀ ਚੁਸਤ ਤੇ ਤਕੜਾ ਹੁੰਦਾ ਹੈ। ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ । ਖੇਡਾਂ ਵਿੱਚ ਹਿੱਸਾ ਲੈਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ । ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਣ ਸ਼ਕਤੀ ਤੇਜ਼ ਹੁੰਦੀ ਹੈ । ਖਿਡਾਰੀ ਹਮੇਸ਼ਾ ਚੁਸਤ ਤੇ ਤਰੋਤਾਜ਼ਾ ਰਹਿੰਦੇ ਹਨ । ਉਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ ।ਖੇਡਾਂ ਰਾਹੀ ਵਿਦਿਆ ਵੀ ਦਿੱਤੀ ਜਾਂਦੀ ਹੈ। ਪ੍ਰੰਤੂ ਵਿਦਿਆਰਥੀ ਨੂੰ ਖੇਡ ਸਮੇ ਖੇਡ ਅਤੇ ਪੜਾਈ ਸਮੇ ਪੜਾਈ ਨਿਯਮ ਸਦਾ ਧਿਆਨ ਵਿਚ ਰੱਖਣਾ ਚਾਹੀਦਾ ਹੈ। ਚੰਗੇ ਵਿਦਿਆਰਥੀ ਖੇਡਾਂ ਅਤੇ ਪੜ੍ਹਾਈ,ਦੋਹਾਂ ਵਿਚ ਸਦਾ ਭਾਗ ਲੈਂਦੇ ਹਨ ਅਤੇ ਸਫਲਤਾ ਓਹਨਾ ਦੇ ਸਦਾ ਕਦਮ ਚੁੰਮਦੀ ਹੈ।

ਅੰਤ ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨਿਸਚਤ ਸਮੇਂ ਵਿੱਚ ਹੀ ਖੇਡਣੀਆਂ ਚਾਹੀਦੀਆਂ ਹਨ ਤਾਂ ਜੋ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ ।ਇਨ੍ਹਾਂ ਦੇ ਲਾਭ ਵੇਖਦੇ ਹੋਏ ਸਾਨੂੰ ਇਨ੍ਹਾਂ ਵਿੱਚ ਰੁਚੀ ਜ਼ਰੂਰ ਵਿਖਾਉਣੀ ਚਾਹੀਦੀ ਹੈ ।

 

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।

ਗਲਤੀ ਦਾ ਅਹਿਸਾਸ ✍️ ਸੰਦੀਪ ਦਿਉੜਾ

               ਨਿਰੰਜਨ ਸਿੰਘ ਨੇ ਸੱਠ ਸਾਲ ਦੀ ਉਮਰ ਤੱਕ ਇੱਕ ਸਰਕਾਰੀ ਬੈਂਕ ਵਿੱਚ ਨੌਕਰੀ ਕੀਤੀ। ਰਿਟਾਇਰ ਹੋਣ ਤੋਂ ਬਾਅਦ ਇੱਕ ਦੋਸਤ ਨੇ ਸਲਾਹ ਦਿੱਤੀ ।
        "  ਨਿਰੰਜਨ ਸਿੰਘ ਸੁੱਖ ਨਾਲ ਤੇਰੀ ਸਿਹਤ ਵਧੀਆਂ ਪਈ ਹੈ ਤੂੰ ਕਿਸੇ ਪਾ੍ਈਵੇਟ ਸੰਸਥਾ ਵਿੱਚ ਨੌਕਰੀ ਕਰ ਲੈ। ਘਰੇ ਤੇਰਾ ਇਕੱਲੇ ਦਾ ਟਾਇਮ ਪਾਸ ਕਰਨਾ ਔਖਾ ਹੋ ਜਾਣਾ ਹੈ। ਜੇ ਭਰਜਾਈ ਜਿਉਦੀ ਹੁੰਦੀ ਤਾਂ ਗੱਲ ਹੋਰ ਸੀ। "
          "ਨਹੀਂ ਯਾਰ ਮਹਿੰਦਰ ਬਹੁਤ ਕਰ ਲਈ ਨੌਕਰੀ ਹੁਣ ਆਰਾਮ ਕਰਨ ਦੇ ਦਿਨ ਨੇ ਐਵੇਂ ਹੀ ਸਾਰੀ ਉਮਰ ਧੰਦਪਿੱਟੀ ਜਾਈਏ। ਨਿਆਣੇ ਵੀ ਸੈਟ ਨੇ ਰੱਬ ਦੀ ਕਿਰਪਾ ਨਾਲ , ਕੋਈ ਕਮੀ ਵੀ ਨਹੀਂ ਹੈ। "
                             " ਗੱਲ ਕਮਾਈ ਦੀ ਨਹੀਂ ਹੈ ਗੱਲ ਹੈ ਸਮੇਂ ਸਿਰ ਤਿਆਰ ਹੋਣਾ ਤੇ ਆਪਣੇ ਆਪ ਨੂੰ ਵਿਅਸਤ ਰੱਖਣਾ ਤਾਂ ਜੋ ਤੰਦਰੁਸਤੀ ਇੰਝ ਹੀ ਬਣੀ ਰਹੇ। "
           "ਨਹੀਂ ਯਾਰ ਨੂੰਹਾਂ- ਪੁੱਤਾਂ ਨੇ ਬਿਲਕੁਲ ਵੀ ਨਹੀਂ ਮੰਨਣਾਂ। "
               " ਚਲੋ ਵਧੀਆਂ ਹੈ। "
            ਅਜੇ ਹਫ਼ਤਾ ਹੀ ਲੰਘਿਆ ਸੀ ਨਿਰੰਜਨ ਨੂੰ ਘਰ ਵਿੱਚ ਰਹਿੰਦੇ ਹੋਏ। ਸਵੇਰੇ ਨਾਸ਼ਤੇ ਦੇ ਸਮੇਂ  ਵੱਡੀ ਨੂੰਹ ਨੇ ਆਵਾਜ਼ ਦਿੱਤੀ।
                                "ਪਾਪਾ ਜੀ ਸਾਨੂੰ ਅੱਜ ਸਵੇਰੇ ਉੱਠਣ ਵਿੱਚ ਦੇਰ ਹੋ ਗਈ ,ਤੁਸੀਂ ਚਾਰ ਪੀਸ ਡਬਲਰੋਟੀ ਦੇ ਨਿੱਕੇ ਦੇ ਡੱਬੇ ਵਿੱਚ ਮੱਖਣ ਲਾ ਕੇ ਗਰਮ ਕਰਕੇ ਪਾ ਦੇਣਾ ਤੇ ਆਪ ਵੀ ਚਾਹ ਨਾਲ ਖਾ ਲੈਣਾ। ਮੈਂ ਅੱਜ ਤੁਹਾਡੇ ਲਈ ਪਰੌਠੀ ਨਹੀਂ ਬਣਾਈ। "
          "ਕੋਈ ਨਾ ਪੁੱਤ ਮੈਂ ਕਿਹੜਾ ਦਫ਼ਤਰ ਜਾਣਾ ਹੈ, ਮੈ ਕਰ ਲੈਂਦਾ ਹਾਂ।"
                  "  ਪਰ ਪਾਪਾ ਜੀ ਡਬਲਰੋਟੀ ਘਰੇ ਨਹੀਂ ਹੈ। ਤੁਸੀਂ ਜਲਦੀ ਨਾਲ ਬਾਹਰੋਂ ਬੇਕਰੀ ਉੱਤੋਂ ਲੈ ਆਉ। ਕਿਤੇ ਗੱਲਾਂ -ਗੱਲਾਂ ਵਿੱਚ ਕਾਕੇ ਦੀ ਸਕੂਲ ਬੱਸ ਨਾ ਨਿਕਲ ਜਾਵੇ। "
                  "ਠੀਕ ਹੈਂ ਪੁੱਤ ਠੀਕ ਹੈ ਮੈਂ ਹੁਣੇ ਹੀ ਜਾਦਾਂ ਹਾਂ। "
              ਆਖ ਜੁੱਤੀ ਪਾਉਣ ਹੀ ਵਾਲਾ ਸੀ ਕਿ ਛੋਟੀ ਨੂੰਹ ਨੇ ਵੀ ਸਵਾਲ ਪਾ ਦਿੱਤਾ।
         "ਪਾਪਾ ਜੀ ਜੇ ਬੇਕਰੀ ਉੱਤੇ ਜਾ ਹੀ ਰਹੇ ਹੋਂ ਤਾਂ ਅੰਡੇ ਵੀ ਲਈ ਆਉਣਾ, ਸ਼ਾਮ ਨੂੰ ਵਿੱਕੀ ਆ ਕੇ ਤੰਗ ਕਰੇਗਾ। "
         "ਠੀਕ ਹੈਂ ਪੁੱਤਰ ਉਹ ਵੀ ਲੈ ਆਵਾਂਗਾ। "
       " ਪਾਪਾ ਜੀ ਜਲਦੀ ਜਾਉ ਐਵੇ ਗੱਲਾਂ ਵਿੱਚ ਹੀ ਟਾਇਮ ਖਰਾਬ ਨਾ ਕਰੀ ਜਾਉ। "
            ਨਿਰੰਜਨ ਕਾਹਲੀ ਨਾਲ ਡਬਲਰੋਟੀ ਤੇ ਅੰਡੇ ਲੈ ਕੇ ਅੰਦਰ ਵੜਿਆ ਹੀ ਸੀ ਕਿ ਛੋਟੀ ਨੂੰਹ ਬੋਲੀ।    
           "ਪਾਪਾ ਜੀ ਆਹ ਸਮਾਨ ਤਾਂ ਰੱਖ ਦਿਉ ਮੇਰੇ ਲਈ ਜਲਦੀ ਨਾਲ ਰਿਕਸ਼ੇ ਵਾਲੇ ਨੂੰ ਬਾਹਰ ਰੋਕੋ ਮੈਨੂੰ ਸਕੂਲ ਜਾਣ ਲਈ ਦੇਰ ਹੋ ਰਹੀ ਹੈ।"
          ਨਿਰੰਜਨ ਬਿਨਾਂ ਚਾਹ ਪਾਣੀ ਪੀਤੇ ਹੀ ਬਾਹਰ ਗਲੀ ਵਿੱਚ ਰਿਕਸ਼ੇ ਵਾਲੇ ਨੂੰ ਰੋਕਣ ਲਈ ਖੜਾ ਹੋ ਜਾਦਾਂ ਹੈ।
                                  "  ਪਾਪਾ ਜੀ ਤੁਸੀਂ ਵੀ ਕਮਾਲ ਹੀ ਕਰਦੇ ਹੋ ਜੇ ਰਿਕਸ਼ੇ ਵਾਲਾ ਇੱਥੇ ਨਹੀਂ ਆਇਆਂ ਸੀ ਤਾਂ ਥੋੜਾ ਅੱਗੇ ਵੇਖ ਲੈਦੇਂ ਤੁਸੀਂ ਕਿਹੜਾ ਦਫ਼ਤਰ ਜਾਣਾ ਹੈ। ਅੱਜ ਫ਼ੇਰ ਪਿ੍ੰਸੀਪਲ ਨਾਲ ਮੱਥਾ ਲਾਉਣਾ ਪੈਣਾ ਹੈ। "
                 ਨਿਰੰਜਨ ਘਰੇ ਵੜਿਆ ਹੀ ਸੀ ਕਿ ਵੱਡੀ ਨੂੰਹ ਬਾਹਰ ਜਾਦੀਂ ਬੋਲੀ।
                   "ਪਾਪਾ ਜੀ ਬਜਾਰੋਂ ਸਬਜ਼ੀਆਂ ਲੈ ਆਉਣਾ ਨਾਲੇ ਕਿਤੇ ਬਾਹਰ ਬੈਠੇ ਗੱਲੀ ਨਾ ਲੱਗ ਜਾਈਉ ਅਤੇ ਸਵਿੱਤਰੀ ਕੰਮ ਕੀਤੇ ਬਿਨਾਂ ਹੀ ਬਾਹਰੋ  ਮੁੜ ਜਾਵੇਂ। "
          "  ਠੀਕ ਹੈ ਪੁੱਤ। "
             " ਸਵਿੱਤਰੀ ਨੂੰ ਪਿਆਜ਼ ਆਪ ਕੱਟ ਕੇ ਦੇਣਾ। "
          " ਤੈਨੂੰ ਪਤਾ ਤਾਂ ਹੈ ਪੁੱਤ ਮੈਂ ਪਿਆਜ਼ ਨਹੀਂ ਕੱਟ ਸਕਦਾ ਮੇਰੀਆਂ ਅੱਖਾਂ ਵਿੱਚ ਜਲਣ ਹੋਣ ਲੱਗ ਜਾਦੀਂ ਹੈ ਤੇ ਸੁੱਜ ਜਾਦੀਆਂ ਹਨ। "
            "ਤੁਹਾਡਾ ਵੀ ਉਹੀ ਬਹਾਨਾ ਹੈ ਜਿਹੜਾ ਸਵਿੱਤਰੀ ਦਾ ਹੈ ਆਖੇ ਮੇਰੀਆਂ ਅੱਖਾਂ ਸੁੱਜ ਜਾਦੀਆਂ ਹਨ । ਕੋਈ ਨਾ ਜੇ ਸੁੱਜ ਵੀ ਗਈਆਂ ਤਾਂ ਕੀ ਹੈਂ? ਤੁਸੀਂ ਬੜਾ ਦਫ਼ਤਰ ਜਾਣਾ ਹੈ।"
                       ਨਿਰੰਜਨ ਆਪਣੀਆਂ ਦੋਵੇਂ ਹੀ ਨੂੰਹਾਂ ਦੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਤਾਂ ਜਾਣਦਾ ਹੀ ਨਹੀਂ ਸੀ। ਸ਼ਾਇਦ ਇਹ ਉਸਦੀ ਜਿੰਦਗੀ ਦੀ ਪਹਿਲੀ ਦੁਪਹਿਰ ਸੀ ਕਿ ਇੱਕ ਵੱਜ ਗਿਆ ਸੀ ਤੇ ਚਾਹ ਵੀ ਨਾ ਪੀਤੀ ਹੋਵੇ।ਉਹ ਆਪਣੇ ਆਪ ਨੂੰ ਹੀ ਸਮਝਾਉਣ ਲੱਗ ਜਾਦਾਂ ਹੈ ਕਿ ਕਈ ਵਾਰ ਇੰਝ ਹੋ ਜਾਦਾਂ ਹੈ ਨਾਲੇ ਕੁੜੀਆਂ ਨੇ ਡਿਊਟੀ ਉੱਤੇ ਜਾਣਾ ਹੈ ਤੇ ਮੈਂ ਤਾਂ ਘਰੇ ਹੀ ਰਹਿਣਾ ਹੈ। ਹੁਣ ਇਹ ਇੱਕ ਦਿਨ ਦੀ ਗੱਲ ਨਾ ਹੋ ਕਿ ਰੋਜ਼ਾਨਾ ਦੀ ਹੀ ਗੱਲ ਹੋ ਚੁੱਕੀ ਸੀ। ਦੋਵੇਂ ਨੂੰਹਾਂ ਤੇ ਇੱਥੋ ਤੱਕ ਕਿ ਮੁੰਡਿਆਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਉਸਨੇ ਕੁਝ ਖਾਂਦਾ ਹੈ ਕਿ ਨਹੀਂ ਬਸ ਇੱਕ ਤੋਂ ਬਾਅਦ ਇੱਕ ਕੰਮ ਹੀ ਆਖੀਂ ਜਾਦੇਂ ।ਆਖ ਦਿੰਦੇ ਪਾਪਾ ਜੀ ਤਾਂ ਵਿਹਲੇ ਹਨ ਇਹਨਾਂ ਕਿਹੜਾ ਦਫ਼ਤਰ ਜਾਣਾ ਹੈ।
               ਅੱਜ ਤਾਂ ਵੱਡੀ ਨੂੰਹ ਨੇ ਹੱਦ ਹੀ ਕਰ ਦਿੱਤੀ ਜਦੋਂ ਉਸਨੇ ਧੋਬੀ ਨੂੰ ਕਿਹਾ, "ਦੇਖ ਭਈਆ ਵੱਡੇ ਸਾਹਿਬ ਦੇ ਕੱਪੜੇ ਪੈ੍ਸ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹੜਾ ਦਫ਼ਤਰ ਜਾਣਾ ਹੁੰਦਾ ਹੈ। ਜੇ ਲੋੜ ਹੋਈ ਤਾਂ ਆਪੇ ਹੀ ਕਰ ਲੈਣਗੇ ਘਰੇ ਵਿਹਲੇ ਹੀ ਤਾਂ ਹੁੰਦੇ ਹਨ। "
                  ਇਹ ਸਾਰਾ ਕੁਝ ਮੁੰਡਾ ਸੁਣ ਰਿਹਾ ਸੀ ਪਰ ਬੋਲਿਆਂ ਕੁਝ ਨਹੀਂ। ਮੁੰਡੇ ਨੂੰ ਚੁੱਪ ਵੇਖ  ਨਿਰੰਜਨ ਵੀ ਕੁਝ ਨਹੀਂ ਬੋਲਿਆਂ। ਵੈਸੇ ਅੰਦਰੋਂ ਦੁੱਖੀ ਬਹੁਤ ਹੋਇਆਂ। ਘਰ ਦੇ ਸਾਰੇ ਨਿੱਕੇ ਵੱਡੇ ਕੰਮ ਹੁਣ ਨਿਰੰਜਨ ਸਿੰਘ ਦੇ ਹਿੱਸੇ ਆ ਗਏ ਸਨ ਪਰ ਕਹਿੰਦੇ ਸੀ ਪਾਪਾ ਤਾਂ ਵਿਹਲਾ ਹੀ ਹੈ ਕਿਹੜਾ ਦਫ਼ਤਰ ਜਾਣਾ ਹੁੰਦਾ ਹੈ।
                   ਨਿਰੰਜਨ ਨੇ ਇੱਕ ਦਿਨ ਆਪਣਾ ਸਾਰਾ ਦੁੱਖ ਮਹਿੰਦਰ ਨੂੰ ਦੱਸਿਆ।
       "  ਮਹਿੰਦਰ ਯਾਰ ਮਨ ਕਰਦਾ ਹੈ ਘਰ ਛੱਡ ਕੇ ਕਿਤੇ ਚਲਾ ਜਾਵਾਂ । "
                         "ਨਹੀਂ ਨਿਰੰਜਨਾ ਤੂੰ ਕਿਉਂ ਘਰ ਛੱਡਣਾ ਹੈ? ਇਹ ਘਰ ਤੂੰ ਆਪਣੀ ਸਖਤ ਮਿਹਨਤ ਨਾਲ ਬਣਾਇਆ ਹੈਂ। ਉਹਨਾਂ ਨੂੰ ਘਰੋਂ ਕੱਢ। "
           "  ਨਹੀਂ ਮਹਿੰਦਰਾ ਮੈਂ ਇੰਝ ਨਹੀਂ ਕਰ ਸਕਦਾ। "
           "ਮੈਂ ਉਹਨਾਂ ਨੂੰ ਘਰੋਂ ਕੱਢਣ ਲਈ ਨਹੀਂ ਬਲਕਿ ਸਬਕ ਦੇਣ ਲਈ ਹੀ ਕਹਿੰਦਾ ਹਾਂ। "
                           ਯੋਜਨਾ ਅਨੁਸਾਰ ਮਹਿੰਦਰ ਅਗਲੇ ਦਿਨ ਉਹਨਾਂ ਦੇ ਘਰ ਆਉਦਾਂ ਹੈਂ।
            "ਨਿਰੰਜਨ ਸਿੰਘ ਘਰੇ ਹੀ ਹੈਂ। "
               " ਆ ਜਾ ਆ ਮਹਿੰਦਰਾ ਮੈ ਕਿਹੜਾ ਦਫ਼ਤਰ ਜਾਣਾ ਹੈ ਮੈਂ ਤਾਂ ਵਿਹਲਾ ਹਾਂ। "
         "ਯਾਰ ਮੈਂ ਤੇਰਾ ਕੰਮ ਕਰ ਦਿੱਤਾ ਹੈਂ। ਕੱਲ੍ਹ ਨੂੰ ਕਿਰਾਏਦਾਰ ਆ ਜਾਣਗੇ ਤੇ ਕਿਰਾਇਆ ਵੀ ਦਸ ਹਜ਼ਾਰ ਰੁਪਏ ਮਹੀਨਾ ਪੱਕਾ ਕਰ ਦਿੱਤਾ। "
           "ਕਿਰਾਇਆ ਮੈਂ ਪਹਿਲਾਂ ਲੈਣਾ ਹੈ। "
      " ਬਿਲਕੁਲ ਬਿਲਕੁਲ ਉਹ ਤਾਂ ਮੈਨੂੰ ਪੈਸੇ ਦੇ ਵੀ ਗਏ ਹਨ। "
          ਮਹਿੰਦਰ ਦਸ ਹਜ਼ਾਰ ਰੁਪਏ ਨਿਰੰਜਨ ਦੇ ਅੱਗੇ ਕਰ ਦਿੰਦਾ ਹੈ। ਕੋਲ ਖੜਾ ਮੁੰਡਾ ਸਭ ਕੁਝ ਸੁਣ ਰਿਹਾ ਹੁੰਦਾ ਹੈ।
                              ਪਰ ਉਹ ਕੋਈ ਧਿਆਨ ਨਹੀਂ ਦਿੰਦਾ।ਅਗਲੇ ਦਿਨ ਸਵੇਰੇ- ਸਵੇਰੇ ਹੀ  ਨਵੇਂ ਕਿਰਾਏਦਾਰ ਆ ਜਾਂਦੇ ਹਨ।
             "ਅੰਕਲ ਜੀ ਸਤਿ ਸ੍ਰੀ ਅਕਾਲ ਜੀ। "
        " ਸਤਿ ਸ੍ਰੀ ਅਕਾਲ ਪੁੱਤਰ ਤੁਸੀਂ ਆ ਗਏ। ਸਮਾਨ ਲੈ ਕੇ ਰਹਿਣ ਕਦੋਂ ਆ ਰਹੇ ਹੋ। "
          " ਬਸ ਇਹ ਹੀ ਪੁੱਛਣ ਆਇਆਂ ਹਾਂ ਜੀ, ਮੈਨੂੰ ਤਿੰਨ ਛੁੱਟੀਆਂ ਹਨ ਉਹਨਾਂ ਦਿਨਾਂ ਵਿੱਚ ਆ ਜਾਂਦੇ ਹਾਂ। "
          " ਬਿਲਕੁਲ ਠੀਕ ਆ ਜਾਉ। "
               "ਪਾਪਾ ਜੀ ਇਹ ਲੋਕ ਕੋਣ ਹਨ ਤੇ ਕਿਵੇਂ ਆਏ ਹਨ? "
           "ਇਹ ਆਪਣੇ ਕਿਰਾਏਦਾਰ ਹਨ। "
       " ਕਿਰਾਏਦਾਰ ਇਹਨਾਂ ਨੂੰ ਕਿਹੜਾ ਮਕਾਨ ਕਿਰਾਏ ਉੱਤੇ ਦੇਣਾ ਹੈ? "
           "ਆਹ ਹੀ ਪੁੱਤਰ ਜਿੱਥੇ ਤੁਸੀਂ ਰਹਿ ਰਿਹਾ ਹੋ। "
       " ਆਪਣੇ ਕੋਲ ਕਿੱਥੇ ਹੈ ਖਾਲੀ ਥਾਂ। "
         "ਮੁਆਫ਼ ਕਰਨਾ ਪੁੱਤਰ ਮੈਂ ਤੁਹਾਡੇ ਨਾਲ ਗੱਲ ਕਰਨੀ ਭੁੱਲ ਹੀ ਗਿਆ, ਤੁਸੀਂ ਦੋਵੇਂ ਭਰਾ ਆਪਣੇ ਰਹਿਣ ਲਈ ਕਿਤੇ ਹੋਰ ਪ੍ਬੰਧ ਕਰ ਲਵੋ, ਇਹ ਮਕਾਨ ਮੈਂ ਕਿਰਾਏ ਉੱਤੇ ਦੇਣਾ ਹੈ। "
                 " ਪਰ ਪਾਪਾ ਜੀ ਅਸੀਂ। "
        "ਤੁਸੀਂ ਕਿਰਾਏ ਉੱਤੇ ਰਹਿਣਾ ਹੈ ਤਾਂ ਤੁਸੀਂ ਰਹਿ ਲਵੋਂ ਤੇ ਕਿਰਾਇਆ ਦੇ ਦਿਉ। "
             "  ਕਿਰਾਇਆ ..........","ਹਾਂ ਪੁੱਤਰ ਕਿਰਾਇਆ ਤੁਹਾਨੂੰ ਪਤਾ ਹੀ  ਹੈ ਰਿਟਾਇਰ ਹੋਣ ਤੋਂ ਬਾਅਦ ਮੈਂ ਵਿਹਲਾ ਹੋ ਗਿਆ ਹਾਂ ,ਜੇ ਕੋਈ ਕਮਾਈ ਕਰਾਂਗਾ ਤਾਂ ਹੀ ਸ਼ਾਇਦ ਮੇਰੀ ਵੀ ਦੁਬਾਰਾ ਇੱਜ਼ਤ ਹੋਣ ਲੱਗ ਪਵੇ। "
                  ਮਹਿੰਦਰ ਤੇ ਕਿਰਾਏਦਾਰ ਬਾਹਰ ਚਲੇ ਜਾਂਦੇ  ਹਨ ਤੇ ਉਹਨਾਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ  ਪਾਪਾ ਨੂੰ ਆਖੀਆਂ ਸਾਰੀਆਂ ਗੱਲਾਂ ਘੁੰਮਣ ਲੱਗ ਜਾਦੀਆਂ ਹਨ।
              "ਪਾਪਾ ਜੀ ਸਾਨੂੰ ਮੁਆਫ਼ ਕਰ ਦਿਉ।ਸਾਨੂੰ ਤੁਹਾਡੇ ਨਾਲ ਇੰਝ ਨਹੀਂ ਕਰਨਾ ਚਾਹੀਦਾ ਸੀ।ਸਾਨੂੰ ਆਪਣੀਆਂ ਕੀਤੀਆਂ ਗਲਤੀਆਂ ਉੱਤੇ ਬਹੁਤ ਪਛਤਾਵਾ ਹੋ ਰਿਹਾ ਹੈ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।
                     ਸੰਦੀਪ ਦਿਉੜਾ
                    8437556667

ਹਲਦੀ : ਕੋਰੋਨਾਵਾਇਰਸ ਤੋਂ ਬਚਣ ਦਾ ਇੱਕ ਰਾਮਬਾਣ ✍️ ਸਿਮਰਨਜੀਤ ਕੌਰ

ਹਲਦੀ , ਇਕ ਕੁਦਰਤੀ ਮਿਸ਼ਰਣ ਹੈ  ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣ ਵਿਚ ਸਾਡੀ ਮਦਦ ਕਰਦਾ ਹੈI ਵਿਗਿਆਨੀਆਂ ਦੇ ਮੁਤਾਬਿਕ ਅਸੀਂ ਕੋਰੋਨਾ ਜਿਹੀ ਭਯਾਨਕ ਬਿਮਾਰੀ ਤੋਂ ਵੀ ਹਲਦੀ ਦੀ ਵਰਤੋਂ ਕਰਕੇ ਬਚ ਸਕਦੇ ਹਾਂ I ਹਲਦੀ ਦਾ ਪੀਲਾ ਰੰਗ ਸਾਡੀ ਭਾਰਤੀ ਰਵਾਇਤੀ ਜੜੀ-ਬੂਟੀਆਂ ਦੀਆਂ ਦਵਾਈਆਂ ਵਿਚ ਵਿਆਪਕ ਤੌਰ ਤੇ ਕਈ ਦਹਾਕਿਆਂ ਤੋਂ ਲਾਗ ਅਤੇ ਸੋਜਸ਼ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ I ਕਿਉਕਿ ਇਹ ਬਿਮਾਰੀਆਂ ਤੋਂ ਬਚਣ ਦੀ ਤਾਕਤ ਨੂੰ ਵਧਾਉਂਦੀ ਹੈ I ਸਿੱਟੇ ਵਜੋਂ,  ਹਲਦੀ ਦੀ ਵਰਤੋਂ ਕੋਰੋਨਾ ਬਿਮਾਰੀ ਦੇ ਇਲਾਜ ਵਿਚ ਇਕ ਸਹਾਇਕ ਥੈਰੇਪੀ ਵਜੋਂ ਕੀਤੀ ਜਾ ਸਕਦੀ ਹੈI  ਇਸ ਤੋਂ ਇਲਾਵਾ  ਕਾਫ਼ੀ ਤਰਲ ਪਦਾਰਥ ਪੀਓ. ਕਾਫ਼ੀ ਪਾਣੀ ਪੀਓI ਸ਼ਰਾਬ ਤੋਂ ਪਰਹੇਜ਼ ਕਰੋ ਕਿਉਂਕਿ ਇਹ ਪਾਣੀ ਦੀ ਕਮੀ ਕਰ ਸਕਦੀ ਹੈI ਬਹੁਤ ਸਾਰਾ ਆਰਾਮ ਲਓI ਜੇ ਤੁਹਾਨੂੰ ਕੋਰੋਨਾਵਾਇਰਸ ਦੇ ਕੋਈ ਲੱਛਣ ਹੋਣ ਤਾਂ ਤੁਹਾਨੂੰ ਆਪਣੇ ਆਪ ਨੂੰ ਘਰ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ, ਅਤੇ ਕਿਸੇ ਵੀ ਸਖ਼ਤ ਗਤੀਵਿਧੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈI

 

ਸਿਮਰਨਜੀਤ ਕੌਰ

ਸਹਾਇਕ ਪ੍ਰੋਫੈਸਰ ਫਾਰਮਾਕੋਲੋਜੀ

ਫੈਕਲਟੀ ਓਫ ਫਾਰਮਸੁਟਿਕਲ ਸਾਇੰਸਜ

ਪੀਸੀਟੀਈ ਗਰੁੱਪ ਆਫ਼ ਇੰਸਟੀਟਿਊਟਸ , ਲੁਧਿਆਣਾ

simranjstl@gmail.com

6280177913 'ਤੇ ਸੰਪਰਕ ਕਰੋ

ਡਾ.ਮਿੱਠੂ ਮਹੁੰਮਦ ਹੋਪ ਫਾਰ ਮਹਿਲ ਕਲਾਂ ਦੇ ਡਾਇਰੈਕਟਰ ਨਿਯੁਕਤ

ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਭੇਂਟ ਕੀਤਾ ਨਿਯੁਕਤੀ ਪੱਤਰ, 

ਵੱਖ- ਵੱਖ ਆਗੂਆਂ ਵੱਲੋਂ ਨਿਯੁਕਤੀ ਦਾ ਸਵਾਗਤ......  

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)-

ਅਮਨ ਮੁਸਲਿਮ ਵੈੱਲਫ਼ੇਅਰ ਸੋਸਾਇਟੀ ਮਹਿਲ ਕਲਾਂ ਦੇ ਪ੍ਰਧਾਨ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ.ਮਿੱਠੂ ਮੁਹੰਮਦ ਨੂੰ ਇਲਾਕੇ ਦੀ ਪ੍ਰਸਿੱਧ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ ਦਾ ਡਾਇਰੈਕਟਰ ਵਜੋਂ ਨਿਯੁਕਤੀ ਪੱਤਰ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਭੇਂਟ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਲਾਕਾ ਮਹਿਲ ਕਲਾਂ ਅੰਦਰ ਹੋਪ ਫਾਰ ਮਹਿਲ ਕਲਾਂ ਵੱਲੋਂ ਆਮ ਲੋਕਾਂ ਨੂੰ ਇਨਸਾਫ਼ ਦੇਣ ਦੇ ਮੰਤਵ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਇਲਾਕਾ ਮਹਿਲ ਕਲਾਂ ਦੇ ਸਮਾਜ ਸੇਵੀ ਲੋਕ ਵੀ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਡਾ.ਮਿੱਠੂ ਮੁਹੰਮਦ ਨੂੰ ਸੰਸਥਾ ਦਾ ਡਾਇਰੈਕਟਰ ਨਿਯੁਕਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਇਲਾਕੇ ਅੰਦਰ ਲੋਕ ਹਿਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਬਲ ਮਿਲੇਗਾ।ਨਵ ਨਿਯੁਕਤ ਡਾਇਰੈਕਟਰ ਡਾ.ਮਿੱਠੂ ਮੁਹੰਮਦ ਨੇ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਨ੍ਹਾਂ ਵੱਲੋਂ ਇਲਾਕੇ ਵਿੱਚ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸੁਰੂ ਕੀਤੀ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।ਇਸ ਨਿਯੁਕਤੀ ਤੇ ਪੁਸਪਿੰਦਰ ਸਿੰਘ ਅਮਲਾ ਸਿੰਘ ਵਾਲਾ,ਮੁਹੰਮਦ ਸ਼ਮਸੇਰ ਅਲੀ,ਮੁਹੰਮਦ ਅਕਬਰ, ਤਾਜ ਮੁਹੰਮਦ ਚੰਨਣਵਾਲ,ਡਾ. ਕੇਸਰ ਖਾਨ ਮਾਂਗੇਵਾਲ,ਡਾ. ਗੁਰਪ੍ਰੀਤ ਸਿੰਘ ਨਾਹਰ,ਡਾ. ਬਲਿਹਾਰ ਸਿੰਘ ਗੋਬਿੰਦਗੜ, ਸੁਰਜੀਤ ਸਿੰਘ ਛਾਪਾ,ਜਗਜੀਤ ਸਿੰਘ ਕਾਲਸਾਂ,ਡਾ. ਸੁਖਵਿੰਦਰ ਸਿੰਘ ਠੁੱਲੀਵਾਲ,ਜਸਵੀਰ ਸਿੰਘ ਜੱਸੀ,ਡਾ. ਸਕੀਲ ਮੁਹੰਮਦ,ਜਗਮੋਹਨ ਸ਼ਾਹ ਰਾਏਸਰ,ਬਾਬਾ ਜੰਗ ਸਿੰਘ ਦੀਵਾਨਾ,ਪ੍ਰੇਮ ਕੁਮਾਰ ਪਾਸੀ ਮਹਿਲ ਕਲਾਂ ਤੇ ਸੋਨੀ ਖਾਨ ਜੌਹਲਾਂ ਆਦ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਕੁਲਵੰਤ ਸਿੰਘ ਟਿੱਬਾ ਨੇ ਛੀਨੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮਹਿਲ ਕਲਾਂ /ਬਰਨਾਲਾ -ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਚੰਨਣਵਾਲ ਤੋਂ ਮੈਂਬਰ ਤੇ ਸਾਬਕਾ ਚੇਅਰਮੈਨ ਸੰਤ ਦਲਬਾਰ ਸਿੰਘ ਛੀਨੀਵਾਲ ਦੀ ਹੋਈ ਮੌਤ ਤੇ ਜਿੱਥੇ ਵੱਖ- ਵੱਖ ਸਮਾਜ ਸੇਵੀ, ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।ਉੱਥੇ ਅੱਜ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਆਪਣੀ ਟੀਮ ਸਮੇਤ ਸੰਤ ਦਲਬਾਰ ਸਿੰਘ ਦੇ ਸਪੁੱਤਰ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਬਰ ਪ੍ਰਿਤਪਾਲ ਸਿੰਘ ,ਰਜਿੰਦਰ ਸਿੰਘ ਗੋਗੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿੱਬਾ ਨੇ ਕਿਹਾ ਕਿ ਸੰਤ ਦਲਬਾਰ ਸਿੰਘ ਜੀ ਵਰਗੇ ਨਰਮ ਦਿਲ, ਮਿਲਾਪੜੇ ਸੁਭਾਅ ਦੇ ਮਾਲਕ ਤੇ ਹਰ ਇੱਕ ਦੇ ਦੁੱਖ ਸੁੱਖ ਚ ਸ਼ਰੀਕ ਹੋਣ ਵਾਲੀਆਂ ਰੂਹਾਂ ਰੱਬ ਕਦੇ ਹੀ ਧਰਤੀ ਤੇ ਭੇਜਦਾ ਹੈ।ਉਨ੍ਹਾਂ ਕਿਹਾ ਕਿ ਸੰਤਾਂ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ,ਉੱਥੇ ਇਲਾਕੇ ਨੂੰ ਵੀ ਇਕ ਸੂਝਵਾਨ ਤੇ ਨਰਮਦਿਲ ਧਾਰਮਿਕ ਨੁਮਾਇੰਦੇ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ ।ਪਰਿਵਾਰ ਵਾਲਿਆਂ ਨਾਲ ਦੁੱਖ ਪ੍ਰਗਟ ਕਰਨ ਸਮੇਂ  ਮਨਜੀਤ ਸਿੰਘ ਕਨਵੀਨਰ ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ,ਰਾਜਿੰਦਰ ਸਿੰਘ ਗਿੱਲ ਫ਼ਰੀਦਕੋਟ, ਜਸਵੀਰ ਸਿੰਘ ਸਾਈਆ ਵਾਲਾ,ਗੁਰਸੇਵਕ ਸਿੰਘ,ਜਥੇਦਾਰ ਲਾਭ ਸਿੰਘ, ਗੁਰਪਿਆਰ ਸਿੰਘ ਟਿੱਬਾ,ਕਲੱਬ ਪ੍ਰਧਾਨ ਜੈ ਸਿੰਘ,ਬਲਵੰਤ ਸਿੰਘ ਛੀਨੀਵਾਲ,ਜਗਜੀਤ ਸਿੰਘ ਜੱਗਾ ਹਾਜਰ ਸਨ।

ਸੈਂਟਰ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ। ਸੰਤ   ਬਲਵੀਰ ਸਿੰਘ ਘੁੰਨਸ  

ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ  ਨੂੰ ਬਣਦੀਆਂ ਰਾਸ਼ੀਆਂ ਦਿੱਤੀਆਂ ਜਾਣ  

 ਮਹਿਲ ਕਲਾਂ/ਬਰਨਾਲਾ-ਅਪ੍ਰੈਲ -(ਗੁਰਸੇਵਕ ਸਿੰਘ ਸੋਹੀ)- 30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਅਤੇ ਹੋਰ ਸਟੇਟਾਂ ਵਿੱਚ     1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਕਿਸਾਨਾਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। ਕਿਸਾਨ ਜਥੇਬੰਦੀਆਂ ਅਤੇ ਹੋਰ ਆਗੂਆਂ ਨੇ ਬਰਨਾਲੇ ਜਿਲ੍ਹੇ ਦੀਆਂ ਸਾਰੀਆਂ ਬੈਂਕ, ਮੁਲਾਜ਼ਮ, ਮਜਦੂਰ, ਵਪਾਰੀ ਤੇ ਹੋਰ ਤਬਕਿਆਂ ਨਾਲ ਸਬੰਧਤ ਜਥੇਬੰਦੀਆਂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਮਾਰਚ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਸਾਡੇ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਅਖੀਰ ਦੇ ਵਿੱਚ ਸੰਤ ਬਲਵੀਰ ਸਿੰਘ ਘੁੰਨਸ ਜੀ ਨੇ ਕਿਹਾ ਕਿ ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਸਾਡੇ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ ।

ਪਿੰਡ ਕਲਾਲਾ ਵਿਖੇ ਮਲੇਰੀਆ ਦਿਵਸ ਮਨਾਇਆ। 

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- ਸੀਨੀਅਰ ਮੈਡੀਕਲ ਅਫਸਰ ਮਹਿਲ ਕਲਾਂ ਡਾ  ਹਰਿੰਦਰ ਸਿੰਘ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ,ਐਚ,ਸੀ ਚੰਨਣਵਾਲ ਡਾ ਜਸਪਿੰਦਰ ਸਿੰਘ ਵਾਲੀਆ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਪਿੰਡ ਕਲਾਲਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਜਗਸੀਰ ਸਿੰਘ (S.i) ਨੇ ਲੋਕਾਂ ਨੂੰ ਮਲੇਰੀਏ ਦੇ ਫੈਲਾਅ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਆਸ-ਪਾਸ ਖੜ੍ਹੇ ਗੰਦੇ ਪਾਣੀ ਦੇ ਮੱਛਰ ਕਾਰਨ ਮਲੇਰੀਆ ਫੈਲਦਾ ਹੈ। ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਤੇ ਕੂਲਰਾਂ ਜਾਂ ਹੋਰ ਖਾਲੀ ਥਾਵਾਂ ਤੇ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ। ਮੱਛਰ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀ ਦੀ ਵਰਤੋਂ ਮੱਛਰ ਭਜਾਓ ਦਵਾਈਆਂ ਤੇ ਪੂਰੀਆਂ ਬਾਹਾਂ ਦੇ ਕਮੀਜ਼ ਪਾਉਣੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਖੰਘ ਬੁਖਾਰ ਜਾਂ ਜ਼ੁਕਾਮ ਮਲੇਰੀਏ ਦੇ ਮੁੱਢਲੇ ਲੱਛਣ ਹਨ । ਜੇਕਰ ਕਿਸੇ ਵੀ ਵਿਅਕਤੀ ਨੂੰ ਇਹ ਸਮੱਸਿਆ ਆਉਂਦੀ ਹੈ ਤਾਂ ਮੁੱਢਲੇ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਕੈਂਪ ਦੌਰਾਨ ਜਸਬੀਰ ਸਿੰਘ (Si) ਜਗਸੀਰ ਸਿੰਘ (Si) ਗੁਰਚਰਨ ਸਿੰਘ (Si) ਖੁਸ਼ਵਿੰਦਰ ਕੁਮਾਰ  ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਸੇਖਾਂ, ਜਗਰਾਜ ਸਿੰਘ,ਅਮਰਜੀਤ ਕੌਰ,ਪਰਮਜੀਤ ਕੌਰ ਅਤੇ ਆਸ਼ਾ ਵਰਕਰ  ਸ਼ਾਮਲ ਸਨ।

ਕੋਰੋਨਾ ਯੋਧਿਆਂ ਦੀ ਸਾਰ ਲਵੇ ਪੰਜਾਬ ਸਰਕਾਰ - ਕੁਲਵੰਤ ਸਿੰਘ ਟਿੱਬਾ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- ਕੋਵਿਡ-19 ਮਹਾਂਮਾਰੀ ਦੇ ਕਹਿਰ ਦੌਰਾਨ ਲੰਘੇ ਸਾਲ 2020 ਵਿੱਚ ਪੰਜਾਬ ਸਰਕਾਰ ਵੱਲੋਂ ਕੋਰੋਨਾ ਪੈਰਾ ਮੈਡੀਕਲ ਵਲੰਟੀਅਰ (ਕਰੋਨਾ ਯੋਧੇ) ਸਿਹਤ ਵਿਭਾਗ ਵੱਲੋਂ ਭਰਤੀ ਕੀਤੇ ਗਏ ਸਨ ਪਰ ਹੁਣ ਇਨ੍ਹਾਂ ਕਰੋਨਾ ਯੋਧਿਆਂ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ ਜਦਕਿ ਇਨ੍ਹੀਂ ਦਿਨੀਂ ਕੋਵਿਡ ਮਹਾਂਮਾਰੀ ਨਾਲ ਪੰਜਾਬ ਸਮੇਤ ਦੇਸ਼ ਭਰ ਵਿੱਚ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਤੇਜ਼ ਤਰਾਰ ਆਗੂ ਕੁਲਵੰਤ ਸਿੰਘ ਟਿੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਲੋਕਾਂ ਲਈ ਸਿਹਤ ਸੇਵਾਵਾਂ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਹਨ ਜਦਕਿ ਕੋਰੋਨਾ ਮਹਾਂਮਾਰੀ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਪੈਰਾ ਮੈਡੀਕਲ ਵਲੰਟੀਅਰਾਂ ਨੇ ਕੋਵਿਡ ਪੀੜਤ ਮਰੀਜ਼ਾਂ ਦੀ ਸਾਂਭ ਸੰਭਾਲ ਕੀਤੀ ਅਤੇ ਉਨ੍ਹਾਂ ਦੀ ਜਾਨ ਬਚਾਈ ਪਰ ਪੰਜਾਬ ਸਰਕਾਰ ਨੇ ਇਸ ਔਖੀ ਘੜੀ ਵਿੱਚ ਸਾਥ ਦੇਣ ਵਾਲੇ ਇਨ੍ਹਾਂ ਕੋਰੋਨਾ ਯੋਧਿਆਂ ਨੂੰ ਨੌਕਰੀ ਤੋਂ ਫ਼ਾਰਗ ਕਰਕੇ ਇਕ ਤਰ੍ਹਾਂ ਨਾਲ ਬੇਰੁਜ਼ਗਾਰ ਕਰ ਦਿੱਤਾ ਹੈ ਜੋ ਇੱਕ ਤਾਨਾਸ਼ਾਹੀ ਦਾ ਸਬੂਤ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪੈਰਾਮੈਡੀਕਲ ਵਲੰਟੀਅਰਾਂ ਨੂੰ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ ਤਾਂ ਕਿ ਕੌਮੀ ਆਫਤ ਨਾਲ ਟਾਕਰਾ ਕਰਨ ਵਿੱਚ ਸਰਕਾਰ ਦਾ ਸਾਥ ਦੇਣ ਵਾਲੇ ਨੌਜਵਾਨ ਧੀਆਂ ਪੁੱਤਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਮਾਹੀ, ਡਾਇਰੈਕਟਰ ਡਾ ਮਿੱਠੂ ਮੁਹੰਮਦ ਮਹਿਲ ਕਲਾਂ, ਹਰਵਿੰਦਰ ਸਿੰਘ ਸਰਾਂ ਸ਼ੇਰਪੁਰ, ਮੀਡੀਆ ਇੰਚਾਰਜ ਬਲਵਿੰਦਰ ਸਿੰਘ ਹੇਡ਼ੀਕੇ, ਡਾ ਸਰਬਜੀਤ ਸਿੰਘ ਖੇੜੀ, ਸੰਸਾਰ ਸਿੰਘ ਪੰਚ ਕ੍ਰਿਪਾਲੇਵਾਲ, ਜਸਵੀਰ ਸਿੰਘ ਸ਼ੇਰਗਿੱਲ, ਜਸਪਾਲ ਸਿੰਘ ਬੀਰੀ, ਗੁਰਪਿਆਰ ਸਿੰਘ ਟਿੱਬਾ, ਡਾ ਗੁਰਪ੍ਰੀਤ ਨਾਹਰ, ਸੁਖਵਿੰਦਰ ਸਿੰਘ ਕਾਕਾ ਵਜੀਦਕੇ ਅਤੇ ਅਜੀਤ ਸਿੰਘ ਦੁੱਗਲ ਆਦਿ ਆਗੂ ਹਾਜ਼ਰ ਸਨ।

ਬਿੰਦਰ ਮਨੀਲਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਰਾਂਸਪੋਰਟ ਵਿੰਗ ਦਾ ਜਨਰਲ ਸਕੱਤਰ ਬਣਾਉਣ ਤੇ ਹਾਈਕਮਾਂਡ ਦਾ ਧੰਨਵਾਦ ਰਾਜਾ ਢੁੱਡੀਕੇ

ਅਜੀਤਵਾਲ ਬਲਵੀਰ  ਸਿੰਘ ਬਾਠ  ਪਿਛਲੇ ਲੰਮੇ ਅਰਸੇ ਤੋਂ ਸਮਾਜ ਸੇਵੀ ਅਤੇ ਨੌਜਵਾਨ ਸੂਝਵਾਨ ਆਗੂ ਗੁਰਵਿੰਦਰ ਸਿੰਘ ਬਿੰਦਰ ਮਨੀਲਾ ਸ਼੍ਰੋਮਣੀ ਅਕਾਲੀ ਦਲ ਦੇ  ਜੁਝਾਰੂ ਵਰਕਰ ਦੇ ਤੌਰ ਤੇ ਸੇਵਾ ਕਰਦੇ ਆ ਰਹੇ ਹਨ ਅੱਜ ਇਲਾਕੇ ਚ ਖੁਸ਼ੀ ਦੀ ਲਹਿਰ ਦੌੜ ਗਈਜਦੋਂ ਚਾਹੁਣ ਵਾਲਿਆਂ ਤੋਂ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿੰਦਰ ਮਨੀਲਾ ਨੂੰ ਟਰਾਂਸਪੋਰਟ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ ਓ ਆਈ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਰਾਜਾ ਢੁੱਡੀਕੇ  ਨੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਅਸੀਂ ਵਿਸ਼ੇਸ਼ ਤੌਰ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹਾਂ  ਜਿਨ੍ਹਾਂ ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ  ਸਭ ਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ  ਜਥੇਦਾਰ ਤੋਤਾ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਜ਼ਿਲਾ ਪ੍ਰੇਮ ਸਿੰਘ ਚੰਦੂਮਾਜਰਾਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਸਰਪੰਚ ਜਸਬੀਰ ਸਿੰਘ ਢਿੱਲੋਂ  ਤੋਂ ਇਲਾਵਾ ਸਾਰੀ ਹਾਈਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਚੋਂ  ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਨੌਜਵਾਨ ਆਗੂ ਨੂੰ ਟਰਾਂਸਪੋਰਟ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ

ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

 ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਪੰਜਾਬ ਵਜ਼ਾਰਤ ਦੀ ਹੋਈ ਮੀਟਿੰਗ ’ਚ ਵੱਡਾ ਰਾਜਸੀ ਧਮਾਕਾ ਹੋਇਆ ਹੈ। ਮੀਟਿੰਗ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਖ਼ੂਬ ਤਲਖ਼ੀ ਹੋਣ ਦੀ ਖ਼ਬਰ ਹੈ। ਸੂਤਰ ਦੱਸਦੇ ਹਨ ਕਿ ਤਿੰਨੋਂ ਨੇਤਾਵਾਂ ਵਿਚ ਜਦੋਂ ਭਖਵੀਂ ਬਹਿਸ ਹੋਈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਸਤੀਫ਼ਾ ਦੇ ਦਿੱਤਾ। ਭਾਵੇਂ ਕਿ ਮੁੱਖ ਮੰਤਰੀ ਨੇ ਦੋਵੇਂ ਆਗੂਆਂ ਦਾ ਅਸਤੀਫ਼ਾ ਉਸੇ ਵਕਤ ਪਾੜ ਕੇ ਸੁੱਟ ਦਿੱਤਾ ਪਰ ਵੱਡੀ ਗੱਲ ਇਹ ਹੈ ਕਿ ਦੋਵਾਂ ਆਗੂਆਂ ਨੂੰ ਅਸਤੀਫ਼ਾ ਦੇਣ ਦੀ ਨੌਬਤ ਕਿਉਂ ਆਈ।

ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਕੋਟਕਪੂਰਾ ਕਾਂਡ ਨੂੰ ਲੈ ਕੇ ਹਾਈ ਕੋਰਟ ਦੇ ਫ਼ੈਸਲੇ ’ਤੇ ਜਦੋਂ ਗੱਲਬਾਤ ਹੋਈ ਤਾਂ ਕਈ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਕਿਸ ਦੀ ਸਿਫ਼ਾਰਸ਼ ’ਤੇ ਮੈਂਬਰ ਲਾਇਆ ਗਿਆ, ਜਦੋਂ ਕਿ ਉਨ੍ਹਾਂ ਤੋਂ ਹੋਰ ਵੀ ਸੀਨੀਅਰ ਅਧਿਕਾਰੀ ਸਨ। ਦੱਸਿਆ ਜਾਂਦਾ ਹੈ ਕਿ ਮੰਤਰੀਆਂ ਨੇ ਬਾਕੀ ਚਾਰ ਮੈਂਬਰਾਂ ਵੱਲੋਂ ਜਾਂਚ ਪੜਤਾਲ ’ਤੇ ਦਸਤਖ਼ਤ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਸਹੀ ਜਾਣਕਾਰੀ ਨਾ ਦੇਣ ’ਤੇ ਮੀਟਿੰਗ ’ਚ ਹੰਗਾਮਾ ਹੋ ਗਿਆ। ਮੁੱਖ ਮੰਤਰੀ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਲਾਉਣ ਲਈ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਲਿਆ ਤਾਂ ਰੰਧਾਵਾ ਭੜਕ ਗਏ। ਦੱਸਿਆ ਜਾਂਦਾ ਹੈ ਕਿ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਬਾਕੀ ਚਾਰ ਮੈਂਬਰਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਤੇ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫ਼ਾ ਕਿਉਂ ਪ੍ਰਵਾਨ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਕਿ ਜਦੋਂ ਕੰੁਵਰ ਵਿਜੇ ਪ੍ਰਤਾਪ ਦਾ ਅਸਤੀਫ਼ਾ ਪੁੱਜ ਗਿਆ ਸੀ ਤਾਂ ਉਨ੍ਹਾਂ ਨੂੰ ਰਾਜਪਾਲ ਕੋਲ ਜਾਣ ਦਾ ਮੌਕਾ ਕਿਉਂ ਦਿੱਤਾ ਗਿਆ। ਦੱਸਿਆ ਜਾਂਦਾ ਹੈ ਹਾਈ ਕੋਰਟ ਵੱਲੋਂ ਰੱਦ ਕੀਤੀ ਰਿਪੋਰਟ ਦੇ ਮਾਮਲੇ ਵਿਚ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਇਸ ਤੋਂ ਆਪਣਾ ਪਿੱਛਾ ਛੁਡਾ ਲਿਆ। ਅਤੁਲ ਨੰਦਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ ਵਿਚ ਕੋਈ ਫਾਈਲ ਨਹੀਂ ਦਿਖਾਈ ਗਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ’ਚ ਬਣੇਗੀ ਨਵੀਂ ਐੱਸਆਈਟੀ

ਚੰਡੀਗੜ੍ਹ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੋਏ ਕੋਟਕਪੂਰਾ ਗੋਲ਼ੀਕਾਂਡ ਦੇ ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਨੇ ਨਵੀਂ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ। ਬੈਠਕ ’ਚ ਕਾਨੂੰਨੀ ਮਾਹਿਰਾਂ ਨੇ ਕਿਹਾ ਕਿ ਹਾਈ ਕੋਰਟ ਨੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਨੂੰ ਰੱਦ ਕਰਨ ਦਾ ਫ਼ੈਸਲਾ ਕਰਦੇ ਹੋਏ ਜਿਹੜੀਆਂ ਟਿੱਪਣੀਆਂ ਕੀਤੀਆਂ ਹਨ, ਉਹ ਕਰਨ ਦਾ ਹਾਈ ਕੋਰਟ ਨੂੰ ਅਧਿਕਾਰ ਨਹੀਂ ਸੀ। ਇਸ ਲਈ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਜਾਵੇ।

Punjab Weekend Lockdown, ਨਾਈਟ ਕਰਫਿਊ ਦਾ ਸਮਾਂ ਵੀ ਵਧਾਇਆ, ਸਰਕਾਰ ਨੇ ਮੰਤਰੀ ਮੰਡਲ ਦੀ ਬੈਠਕ ’ਚ ਲਿਆ ਫ਼ੈਸਲਾ

ਚੰਡੀਗੜ੍ਹ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਸੂਬੇ ’ਚ ਬੇਕਾਬੂ ਹੁੰਦੇ ਕੋਰੋਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ’ਚ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਇਹ ਲਾਕਡਾਊਨ ਸ਼ੁੱਕਰਵਾਰ ਸ਼ਾਮ ਛੇ ਵਜੇ ਤੋਂ ਲੈ ਕੇ ਸੋਮਵਾਰ ਸਵੇਰੇ ਪੰਜ ਵਜੇ ਤਕ ਹੋਵੇਗਾ। ਇਸਦੇ ਨਾਲ ਹੀ ਨਾਈਟ ਕਰਫਿਊ ਨੂੰ ਵੀ ਲਾਕਡਾਊਨ ’ਚ ਬਦਲਦੇ ਹੋਏ ਸੂਬੇ ’ਚ ਬਾਜ਼ਾਰ ਬੰਦ ਕਰਨ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ। ਹੁਣ ਰੋਜ਼ਾਨਾ ਸ਼ਾਮ ਪੰਜ ਵਜੇ ਬਾਜ਼ਾਰ ਬੰਦ ਹੋ ਜਾਣਗੇ। ਇਹ ਫ਼ੈਸਲਾ ਸੋਮਵਾਰ ਨੂੰ ਮੰਤਰੀ ਮੰਡਲ ਦੀ ਬੈਠਕ ’ਚ ਕੀਤਾ ਗਿਆ।

ਬੈਠਕ ’ਚ ਮੌਜੂਦ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਬਨਿਟ ’ਚ ਚਰਚਾ ਕਰਨ ਤੋਂ ਬਾਅਦ ਇਹ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਪੂਰੀ ਤਰ੍ਹਾਂ ਲਾਕਡਾਊਨ ਲਾਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਨਾਲ ਜਿੱਥੇ ਆਰਥਿਕ ਸਰਗਰਮੀਆਂ ਰੁਕਦੀਆਂ ਹੀ ਹਨ, ਉੱਥੇ ਰੋਜ਼ ਕਮਾ ਕੇ ਖਾਣ ਵਾਲਿਆਂ ਨੂੰ ਵੀ ਮੁਸ਼ਕਲ ਹੁੰਦੀ ਹੈ।

ਬੈਠਕ ’ਚ ਆਕਸੀਜਨ ਦੀ ਵੱਧ ਰਹੀ ਮੰਗ ਤੇ ਸਪਲਾਈ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਇਹ ਮਾਮਲਾ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਵਿਵਾਦ ਦਾ ਮੁੱਦਾ ਬਣਦਾ ਜਾ ਰਿਹਾ ਹੈ। ਪੰਜਾਬ ਸਰਕਾਰ 300 ਟਨ ਆਕਸੀਜਨ ਦੀ ਮੰਗ ਕਰ ਰਹੀ ਹੈ ਤਾਂ ਕੇਂਦਰ ਸਰਕਾਰ 105 ਟਨ ਆਕਸੀਜਨ ਮੁਹੱਈਆ ਕਰਵਾ ਰਹੀ ਹੈ। ਬੈਠਕ ਮਗਰੋਂ ਮੀਡੀਆ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਪਾਕਿਸਤਾਨ ਦੀ ਇੰਡਸਟਰੀ ਕੋਲ ਆਕਸੀਜਨ ਦਾ ਕਾਫ਼ੀ ਭੰਡਾਰ ਹੈ ਪਰ ਉਸ ਨੂੰ ਲੈਣ ਲਈ ਕੇਂਦਰ ਸਰਕਾਰ ਇਜਾਜ਼ਤ ਨਹੀਂ ਦੇ ਰਹੀ। ਮੁੱਖ ਮੰਤਰੀ ਨੇ ਬੈਠਕ ’ਚ ਕਿਹਾ ਕਿ ਉਹ ਇਸ ਮਾਮਲੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਕੋਲ ਉਠਾ ਰਹੇ ਹਨ। ਜੇਕਰ ਇਹ ਆਕਸੀਜਨ ਸਾਨੂੰ ਮਿਲ ਜਾਂਦੀ ਹੈ ਤਾਂ ਇਸ ਦਾ ਸਾਰਾ ਖ਼ਰਚ ਸੂਬਾ ਸਰਕਾਰ ਚੁੱਕੇਗੀ। ਜਾਖੜ ਨੇ ਕਿਹਾ ਕਿ ਜੇਕਰ ਆਕਸੀਜਨ ਦੀ ਕਮੀ ਕਾਰਨ ਕਿਸੇ ਮਰੀਜ਼ ਦੀ ਮੌਤ ਹੋਈ ਤਾਂ ਕੇਂਦਰ ਸਰਕਾਰ ਇਸ ਲਈ ਜ਼ਿੰਮੇਵਾਰ ਹੋਵੇਗੀ।

ਜਾਖੜ ਨੇ ਕਿਹਾ ਕਿ ਅੰਮ੍ਰਿਤਸਰ ’ਚ ਇਕ ਐਕਸਪੋਰਟ ਕੰਪਨੀ ਕੋਲ ਰੈਮਡੇਸਿਵਿਰ ਦੇ 50 ਹਜ਼ਾਰ ਟੀਕੇ ਪਏ ਹਨ ਤੇ ਉਹ ਮੁਫ਼ਤ ’ਚ ਦੇਣ ਲਈ ਤਿਆਰ ਹੈ ਪਰ ਕੇਂਦਰ ਸਰਕਾਰ ਨੇ ਇਸ ਤੋਂ ਵੀ ਮਨ੍ਹਾ ਕਰ ਦਿੱਤਾ ਹੈ ਜਦਕਿ ਰਾਜਸਥਾਨ ਨੇ 20 ਹਜ਼ਾਰ ਟੀਕੇ ਪੰਜਾਬ ਨੂੰ ਭੇਜ ਦਿੱਤੇ ਹਨ। ਸੂਬੇ ’ਚ ਇਸ ਸਮੇਂ ਵੈਕਸੀਨ ਦੀ ਵੀ ਕਮੀ ਹੈ।

 

ਕਣਕਾਂ ਉਡੀਕਦੀਆਂ  ✍️ ਵੀਰਪਾਲ ਕੌਰ

ਕਣਕਾਂ ਉਡੀਕਦੀਆਂ  

ਜੰਗ ਜਿੱਤ ਕੇ ਪੰਜਾਬ ਵੱਲ ਆ  

ਧਰਤ ਸੁਨਹਿਰੀ ਖੇਤਾਂ ਵਾਲੀ ਹੋਈ ਪਈ  

ਬੱਲੀਆਂ ਨੂੰ ਚੜ੍ਹਿਆ ਤਾਅ

ਕਣਕਾਂ ਉਡੀਕ ਦੀਆਂ

 ਜੰਗ ਜਿੱਤ ਕੇ ਪੰਜਾਬ ਵੱਲ ਆ  ……

ਪੱਕੀਆਂ ਨੇ ਸ਼ਰਮਾ ‘ਤੇ   

ਬੇਰੀਆਂ ਦੇ ਬੇਰ ਪੱਕੇ  

ਸਾਂਭ ਫ਼ਸਲਾਂ ਨੂੰ  

ਘਰ ਫੇਰਾ ਪਾ  

ਕਣਕਾਂ ਉਡੀਕਦੀਆਂ  

ਜੰਗ ਜਿੱਤ ਕੇ ਪੰਜਾਬ ਵੱਲ ਆ…

ਬਦਲੀ ਵੀ ਲਿਸ਼ਕੇ  

ਤੇ ਚਾਨਣੀਆਂ ਮਾਰੇ  

ਰਹੀ  ਕੁਦਰਤ ਵੀ

 ਅੱਜ ਹੈ ਡਰਾ  

ਕਣਕਾਂ ਉਡੀਕਦੀਆ

 ਜੰਗ ਜਿੱਤ ਕੇ  ਪੰਜਾਬ ਵੱਲ ਆ…..

ਮਾਰੂ ਸਰਕਾਰਾਂ ਨੇ 

ਸ਼ੌਂਕ ਸਾਰੇ ਖੋਹ ਲਏ 

ਅੱਜ ਕਿਹਾ ਏ 

ਵਿਸਾਖੀ ਵਾਲਾ ਚਾਅ 

 ਕਣਕਾਂ ਉਡੀਕਦੀਆਂ

 ਜੰਗ ਜਿੱਤ ਕੇ ਪੰਜਾਬ ਵੱਲ ਆ  …..

 ਮੁੱਦਤ ਤੋਂ ਘਰ ਬਾਰ 

 ਛੱਡ ਕੇ ਐ ਬੈਠ ਗਏ 

 ਡੇਰੇ ਦਿੱਲੀ ਦੇ 

ਦਰਾਂ ਤੇ ਲਏ ਲਾ  

ਕਣਕਾਂ ਉਡੀਕਦੀਆਂ 

ਜੰਗ ਜਿੱਤ ਕੇ ਪੰਜਾਬ ਵੱਲ ਆ  ………

ਵੀਰਪਾਲ ਕੌਰ  

9569001590

1984 ਤੋਂ ਲੈਕੇ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੁੱਟਦੀਆਂ ਲੁੱਟ ਦੀਆਂ  ਮਾਰਦੀਆਂ ਆਈਆਂ ਹਨ। ਐੱਮ,ਐੱਲ,ਏ ਕੁਲਵੰਤ।   

400 ਸ਼ਹੀਦ ਕਿਸਾਨਾਂ  ਦੀ ਜ਼ਿੰਮੇਦਾਰ ਸੈਂਟਰ ਸਰਕਾਰ      

ਬਰਨਾਲਾ/ਮਹਿਲ ਕਲਾਂ-ਅਪ੍ਰੈਲ -(ਗੁਰਸੇਵਕ ਸਿੰਘ ਸੋਹੀ)- ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 7 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਵਾਬਜੂਦ ਅਤੇ ਹੁਣ ਅੱਤ ਦੀ ਗਰਮੀ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ ਤਿੰਨੋਂ ਬਿੱਲ ਵਾਪਸ ਲੈਣੇ ਹੀ ਪੈਣਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਐਮ,ਐਲ,ਏ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ, ਕਿਸਾਨ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ ਅਤੇ ਗੁੰਡਿਆਂ ਵੱਲੋਂ ਗੁੰਡਾਗਰਦੀ ਦਾ ਨਾਚ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਤੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ 7 ਮਹੀਨਿਆਂ ਤੋਂ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਜਾਰੀ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਐੱਮ,ਐੱਲ, ਏ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ 3 ਆਰਡੀਨੈਂਸਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

ਕਿਸ਼ਨਪੁਰਾ ਦੀ ਸੁੱਕੀ ਨਹਿਰ ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ

ਕਿਸ਼ਨਪੁਰਾ ਕਲਾ  ਦੀ ਸੁੱਕੀ ਨਹਿਰ ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਇਥੋਂ ਥੋੜ੍ਹੀ ਦੂਰ ਪਿੰਡ ਕਿਸ਼ਨਪੁਰਾ ਕਲਾਂ ਕੋਲ ਲੰਘਦੀ ਲੁਧਿਆਣਾ ਸਿੱਧਵਾਂ ਬਰਾਂਚ ਨਹਿਰ ਸੁੱਕੀ ਨਹਿਰ ਵਿਚ ਅੰਦਰੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਭੇਤਭਰੀ ਹਾਲਤ ਵਿੱਚ ਮਿਲੀਆਂ  ਹਨ  ।ਇਸ ਸਮੇਂ ਕ੍ਰਿਸ਼ਨ ਚੌਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਮਨਜੀਤ ਸਿੰਘ ਆਹਲੂਵਾਲੀਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬਲਜਿੰਦਰ ਸਿੰਘ ਰਿੰਕੂ (34)ਪੁੱਤਰ ਨਛੱਤਰ ਸਿੰਘ ਕੌਮ ਮਜਬੀ ਸਿੱਖ ਵਾਸੀ ਰਾਜੋਆਣਾ ਵਾਸੀ ਪਿੰਡ ਕਿਸ਼ਨਪੁਰਾ ਜ਼ਿਲ੍ਹਾ ਮੋਗਾ  ਤੇ ਦੂਸਰਾ ਨੌਜਵਾਨ ਜਗਜੀਤ ਸਿੰਘ ਜੱਗੂ (30)ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਬਾਘੀਆਂ (ਸਿੱਧਵਾਂ ਬੇਟ)  ਤਹਿਸੀਲ ਜਗਰਾਉਂ  ਵਜੋਂ ਪਛਾਣ ਹੋਈ ਹੈ ਇਹ ਵੀ ਪਤਾ ਲੱਗਾ ਹੈ ਕਿ ਦੋਨੋਂ ਆਪਸ ਵਿੱਚ ਦੋਸਤ ਸਨ ਇਹ ਮਿਰਤਕ ਸਰੀਰ ਦੀਆਂ ਲਾਸ਼ਾਂ ਜੋ ਅਵਾਰਾ ਕੁੱਤਿਆਂ ਦੁਆਰਾ ਬੁਰੀ ਤਰ੍ਹਾਂ ਨੋਚੀਆਂ ਹੋਈਆਂ ਨਹਿਰ ਤੋਂ ਉਹ ਮਿਲੀਆਂ ਹਨ ਜਿਨ੍ਹਾਂ ਦੀ ਮੌਤ 2 ਦਿਨ ਪਹਿਲਾਂ ਹੋਣ ਦਾ ਅਨੁਮਾਨ ਹੈ ਉਨ੍ਹਾਂ ਦੱਸਿਆ ਕਿ ਇਹ ਧਾਰਾ 174 ਤਹਿਤ ਕਾਰਵਾਈ ਕਰਕੇ ਨੌਜਵਾਨਾਂ ਦੇ ਮ੍ਰਿਤਕ ਸਰੀਰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੋਗਾ ਲਈ ਭੇਜ ਦਿੱਤੇ ਗਏ ਹਨ ।ਇਸ ਸਮੇਂ ਤੈਨੂੰ ਪੁਲੀਸ ਚੌਂਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਜੋ ਵੀ ਰਿਪੋਰਟ ਆਵੇਗੀ ਉਸੇ ਤਹਿਤ ਹੀ ਕਾਰਵਾਈ ਕੀਤੀ ਜਾਵੇਗੀ ।