You are here

ਭਾਰਤ ਬੰਦ ਸਫਲ ਕਰਨ ਲਈ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਵੱਲੋਂ ਰੈਲੀ ਤੇ ਸ਼ਹਿਰ ਵਿੱਚ ਮਾਰਚ 

ਮੋਗਾ, 26 ਮਾਰਚ 2021 ( ਗੁਰਦੇਵ ਗ਼ਾਲਬ /ਗੁਰਕੀਰਤ ਜਗਰਾਉਂ    )

ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ  ) ਵੱਲੋਂ 26 ਮਾਰਚ ਨੂੰ ਕਿਸਾਨੀ ਮੰਗਾਂ ਮੰਨਵਾਉਣ ਲਈ ਭਾਜਪਾ ਸਰਕਾਰ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਨੇਚਚ ਪਾਰਕ ਮੋਗਾ ਵਿਖੇ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਤੇ ਹੋਰ ਜਨਤਕ ਜਮਹੂਰੀ, ਸਮਾਜਿਕ, ਧਾਰਮਿਕ ਜਥੇਬੰਦੀਆਂ ਨੇ ਪ੍ਭਾਵਸ਼ਾਲੀ ਰੈਲੀ ਕੀਤੀ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਹਿੱਸਾ ਲਿਆ ।ਰੈਲੀ ਨੂੰ ਸੰਬੋਧਨ ਕਰਦਿਆਂ ਸਥਾਨਕ ਆਗੂਆਂ ਸੁਰਿੰਦਰ ਸਿੰਘ ਮੋਗਾ, ਹਰਜੀਤ ਸਿੰਘ ਐਡਵੋਕੇਟ, ਮਹਿੰਦਰ ਪਾਲ ਲੂੰਬਾ, ਦਿਗਵਿਜੇ ਪਾਲ ਸ਼ਰਮਾ, ਪੇ੍ਮ ਕੁਮਾਰ ਮੋਗਾ, ਬਲਵਿੰਦਰ ਸਿੰਘ ਰੋਡੇ, ਜੰਗੀਰ ਸਿੰਘ ਖੋਖਰ,ਵਿਜੈ ਸ਼ਰਮਾ, ਸੁਖਦੇਵ ਸਿੰਘ ਬਰਾੜ, ਜਗਵੀਰਨ ਕੌਰ ,ਸ਼ਵਿੰਦਰ ਪਾਲ ਕੌਰ ਨੇ ਕਿਹਾ ਕਿ ਕਿਸਾਨ ਆਗੂਆਂ ਨਾਲ 12 ਮੀਟਿੰਗਾਂ ਕਰਕੇ ਤਿੰਨ ਖੇਤੀ ਕਾਨੂੰਨਾਂ ਨੂੰ ਨੁਕਸਦਾਰ ਮੰਨ ਕੇ ਸੋਧਾਂ ਲਈ ਹਾਮੀ ਭਰ ਕੇ ਕਪਟੀ ਮੋਦੀ ਸਰਕਾਰ ਹੁਣ ਉਲਟਾ ਕਿਸਾਨਾਂ ਸਿਰ ਕਾਨੂੰਨ ਰੱਦ ਕਰਨ ਦੀ ਅੜੀ ਕਰਨ ਦਾ ਗਲਤ ਦੋਸ਼ ਲਗਾ ਰਹੀ ਹੈ ।ਕਿਸਾਨਾਂ ਦੇ ਸੰਘਰਸ਼ ਨੂੰ ਹੁਣ ਸਮੁੱਚੇ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਸਮੇਤ ਯੂ .ਐਨ.ਓ . ਤੋਂ ਭਰਵੀਂ ਹਮਾਇਤ ਮਿਲ ਚੁੱਕੀ ਹੈ ਤੇ ਕਿਸਾਨ ਅੰਦੋਲਨ ਜਨ ਅੰਦੋਲਨ ਬਣ ਚੁੱਕਾ ਹੈ ।ਬੁਲਾਰਿਆਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਰੱਦ ਕਰਨ ਸਮੇਤ ਸਾਰੀਆਂ ਕਿਸਾਨ ਮੰਗਾਂ ਤੁਰੰਤ ਮੰਨਣ ਦੀ ਕੇਂਦਰ ਦੀ ਭਾਜਪਾ ਹਕੂਮਤ ਤੋਂ ਜ਼ੋਰਦਾਰ ਮੰਗ ਕੀਤੀ ।ਬਾਅਦ ਵਿੱਚ ਸ਼ਹਿਰ ਦੇ ਬਜ਼ਾਰਾਂ ਵਿੱਚ ਜ਼ੋਰਦਾਰ ਰੋਸ ਮਾਰਚ ਕਰਦਿਆਂ ਸ਼ਹਿਰ ਦੇ ਦੁਕਾਨਦਾਰ ਵੀਰਾਂ ਨੂੰ ਸਾਰਾ ਦਿਨ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ।ਇਸ ਤੋਂ ਪਹਿਲਾਂ 25 ਮਾਰਚ ਨੂੰ ਕਿਸਾਨ ਆਗੂਆਂ ਨਾਲ ਮਿਲ ਕੇ ਸੰਘਰਸ਼ ਸਹਾਇਤਾ ਕਮੇਟੀ ਮੋਗਾ ਨੇ ਸਾਰੇ ਮੋਗਾ ਸ਼ਹਿਰ ਵਿੱਚ ਮੁਨਿਆਦੀ ਕਰਕੇ ਸ਼ਹਿਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਵੀ ਕੀਤੀ ਸੀ ।ਮਾਰਚ ਦੇ ਅਖੀਰ ਵਿੱਚ ਮੇਨ ਚੌਂਕ ਮੋਗਾ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਚੱਕਾ ਜਾਮ ਵਿੱਚ ਸ਼ਮੂਲੀਅਤ ਕੀਤੀ ।              ਜਾਰੀ ਕਰਤਾ :- ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ