ਮਹਿਲ ਕਲਾਂ /ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ 5 ਅਪ੍ਰੈਲ ਨੂੰ ਹਲਕਾ ਵਾਈਜ ਮਹਿਲ ਕਲਾ ਵਿਖੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਝੂਠੀ ਇਸ਼ਤਿਹਾਰ ਬਾਜ਼ੀ ਰਾਹੀਂ ਦੋਹਰੇ ਮਾਪ-ਦੰਡ ਅਪਣਾਉਂਦੇ ਹੋਏ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿਸ ਤਹਿਤੱ ਹਲਕਾ ਮਹਿਲ ਕਲਾਂ ਦੇ ਆਕਾਲੀ ਆਗੂਆਂ ਤੇ ਵਰਕਰਾਂ ਵੱਲੋਂ 5 ਅਪ੍ਰੈਲ ਨੂੰ ਰੋਸ ਧਰਨਾ ਦਿੱਤਾ ਦਾ ਰਿਹਾ ਹੈ। ਇਹ ਵਿਚਾਰ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਸਾਰੇ ਝੂਠਾ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਜਾਵੇ ਤਾਂ ਜੋ ਪੰਜਾਬ ਦੇ ਭੋਲੇ ਭਾਲੇ ਲੋਕ ਇਹਨਾਂ ਪਾਰਟੀਆਂ ਦੀਆ ਕੋਝੀਆਂ ਚਾਲਾ ਅਤੇ ਝੂਠੇ ਵਾਅਦਿਆ ਤੇ ਸਾਜਿਸਾ ਤੋਂ ਜਾਣੂ ਹੋ ਸਕਣ। ਇਸ ਲਈ ਸਮੂਹ ਵਰਕਰ ਤੇ ਆਗੂ 5 ਅਪ੍ਰੈਲ ਨੂੰ 11 ਵਜੇ ਤੋਂ 1:00 ਵਜੇ ਤੱਕ ਇਸ ਰੋਸ ਮੁਜਾਹਰੇ ਵਿੱਚ ਪੁੱਜਣ। ਇਸ ਮੌਕੇ ਬਲਦੇਵ ਸਿੰਘ ਗਾਗੇਵਾਲ,ਸੁਖਵਿੰਦਰ ਸਿੰਘ ਸੁੱਖਾ,ਸਰਕਲ ਪ੍ਰਧਾਨ ਬਚਿੱਤਰ ਸਿੰਘ ਰਾਏਸਰ,ਰਾਜਾ ਰਾਮ ਬੱਗੂ ਖ਼ਿਆਲੀ ਸਾਬਕਾ ਸਰਪੰਚ,ਰਜਿੰਦਰ ਸਿੰਘ ਗੋਗੀ
ਤੇਜਿੰਦਰਦੇਵ ਸਿੰਘ ਮਿੰਟੂ ਮਹਿਲ ਕਲਾ ਹਾਜ਼ਰ ਸਨ।