You are here

5 ਮਈ ਨੂੰ ਦੁਨੀਆਂ ਭਰ ਵਿੱਚ ਹੋ ਰਹੇ ਸੰਘਰਸ਼ ਦੀ ਹਮਾਇਤ ਕਰਨਗੇ ਮੈਡੀਕਲ ਪ੍ਰੈਕਟੀਸ਼ਨਰ । ਡਾ ਬਾਲੀ, ਡਾ ਕਾਲਖ  

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਪੰਜਾਬ( ਰਜਿ:295)ਦੇ  ਡਾਕਟਰ ਸਾਥੀ ਕਰਫ਼ਿਊ ,ਲਾਕਡਾਊਨ ਮਹਾਂਮਾਰੀ ਦੀ ਆੜ ਵਿੱਚ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ 15 ਮਈ ਨੂੰ ਦੁਨੀਆਂ ਭਰ ਵਿੱਚ ਹੋ ਰਹੇ ਸੰਘਰਸ਼ ਦੀ ਹਮਾਇਤ ਕਰਨਗੇ । ਜਿਸ ਵਿੱਚ ਪੰਜਾਬ ਭਰ ਦੇ ਸਾਰੇ ਬਲਾਕਾਂ ਵਿਚ ਡਾਕਟਰ,ਕਿਸਾਨ,ਮਜ਼ਦੂਰ,ਏਕਤਾ ਦੇ ਝੰਡੇ ਲਹਿਰਾ ਕੇ ਵਿਰੋਧ ਕੀਤਾ ਜਾਵੇਗਾ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਕੇਂਦਰ ਸਰਕਾਰ,ਦੇਸ਼ ਨੂੰ ਤਬਾਹੀ ਵੱਲ ਧਕੇਲ ਰਹੀ ਹੈ। ਨਵੇਂ ਨਵੇਂ ਲੋਕ ਵਿਰੋਧੀ ਕਾਨੂੰਨ ਬਣਾ ਕੇ ਧਰਮਾਂ,ਮਜ਼੍ਹਬਾਂ ਤੇ ਹਮਲੇ ਕੀਤੇ ਜਾ ਰਹੇ ਹਨ  ।
ਡਾ ਬਾਲੀ, ਡਾ ਕਾਲਖ ਨੇ ਕਿਹਾ ਕਿ ਹਾਕਮ ਸਰਕਾਰ ਘੱਟ ਗਿਣਤੀਆਂ ਤੇ ਹਮਲੇ ਕਰਕੇ ਡਰਾ ਧਮਕਾ ਕੇ ਉਜਾੜਾ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਕੋਰੋਨਾ  ਦੀ ਆੜ ਹੇਠ ਕਿਸਾਨੀ ਨੂੰ ਛੋਟੇ ਵਪਾਰੀਆਂ ਨੂੰ ਆਪਣੇ ਕਿੱਤੇ ਤੋਂ ਬਾਹਰ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਜ਼ਮੀਨ ਅਤੇ ਧਨ ਦੌਲਤ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਦਰਾਂ ਮਈ ਨੂੰ ਪੰਜਾਬ ਭਰ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ  ਡਾਕਟਰ ਕਿਸਾਨ ਮਜ਼ਦੂਰ ਏਕਤਾ ਦੇ  ਝੰਡੇ ਲਹਿਰਾ ਕੇ ਬਲਾਕ ਪੱਧਰ ਤੇ ਇਕੱਠ ਕਰ ਕੇ ਹਾਕਮ ਜਮਾਤਾਂ ਦੇ ਕਾਲੇ ਕਾਰਨਾਮਿਆਂ ਦਾ ਵਿਰੋਧ ਕਰਕੇ ਨਾਅਰਾ ਦੇਣਗੇ ।ਦੁਨੀਆਂ ਭਰ ਦੇ ਕਾਮਿਓ ਇੱਕ ਹੋ ਜਾਓ,ਦੁਨੀਆਂ ਭਰ ਦੇ ਜ਼ਾਲਮ ਹਾਕਮਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਪਾਓ ।
 ਉਨ੍ਹਾਂ ਕਿਹਾ ਕਿ ਇਹ ਵਕਤ ਅਵਾਮ ਦੇ ਇਕੱਠੇ ਓ ਕੇ ਜ਼ਾਲਮ ਸਰਕਾਰਾਂ ਵਿਰੁੱਧ ਲੜਨ ਦਾ ਹੈ। ਇਸ ਲਈ ਨਾਅਰਾ ਬੁਲੰਦ ਕਰਕੇ ਕਿਰਤੀਆਂ ਦੇ ਰਾਜ ਦੀ ਸਥਾਪਨਾ ਕਰੋ ।