You are here

ਪੰਜਾਬ

ਦਹਿਲੀਜ਼ ✍️. ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ

ਦਹਿਲੀਜ਼
ਕਿਸੇ ਦਾ ਵੀ ਦਿਲ ਦੀ ਦਹਿਲੀਜ਼ ਦੇ ਪੱਧਰ ਤੱਕ ਉੱਤਰ ਜਾਣਾ ਆਪਣੇ ਆਪ ਵਿੱਚ ਇੱਕ ਵਡਮੁੱਲੀ ਦਾਤ ਹੈ। ਕਿਤੇ ਨਾ ਕਿਤੇ ਤੁਹਾਡੇ ਵਿਚਾਰ ਜਦੋਂ ਦੂਸਰੇ ਵਿਅਕਤੀ ਦੇ ਵਿਚਾਰਾਂ ਨਾਲ਼ ਮੇਲ ਖਾਂਦੇ ਹਨ ਤਾਂ ਦਿਲ ਦੀ ਦਹਿਲੀਜ਼ ਤੇ ਦਸਤਕ ਹੋਣਾ ਸੁਭਾਵਿਕ ਹੋ ਜਾਂਦਾ ਹੈ। ਤੁਹਾਡੀ ਮਹੀਨਾਵਾਰ ਜਾਂ ਸਾਲਾਨਾ ਕਮਾਈ ਕਿੰਨੀ ਵੀ ਹੋਵੇ ਜਿਆਦਾ ਮਾਇਨੇ ਨਹੀਂ ਰੱਖਦੀ ਹੈ। ਹਾਂ, ਪੈਸਾ ਬਲਵਾਨ ਹੈ, ਲੋੜ ਮੁਤਾਬਿਕ ਮਾਇਆ ਹੋਣੀ ਵੀ ਚਾਹੀਦੀ ਹੈ, ਤਾਂ ਜ਼ੋ ਲੋੜੀਂਦੀਆਂ ਜ਼ਰੂਰੀ ਵਸਤਾਂ ਖ਼ਰੀਦੀਆਂ ਜਾ ਸਕਣ। ਸਾਲਾਨਾ ਵੇਤਨ ਚ ਵਾਧਾ ਜਾਂ ਤਰੱਕੀ ਕਿਤੇ ਨਾ ਕਿਤੇ ਮਨ ਨੂੰ ਖੁਸ਼ੀ ਦਿੰਦਾ ਹੈ। ਖੁਸ਼ੀ ਹੋਣੀ ਵੀ ਚਾਹੀਦੀ ਹੈ। ਪਰ ਇਸ ਤਰੱਕੀ ਦੇ ਦੌਰ ਵਿੱਚ ਜੋ ਅਹਿਮ ਗੱਲ ਦੇਖਣ ਚ ਆਉਂਦੀ ਹੈ ਕਿ ਜਿਵੇਂ ਹੀ ਕੋਈ ਤਰੱਕੀ ਦਾ ਰਾਹ ਫੜ ਲੈਂਦਾ ਹੈ ਤਾਂ ਅਕਸਰ ਹੀ ਇਨਸਾਨ ਦੀ ਧੌਣ ਦੀ ਹੱਡੀ ਚ ਬਲ ਵਧ ਜਾਂਦਾ ਹੈ ਅਰਥਾਤ ਹਉਮੈ ਵਧ ਜਾਂਦੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨਾਂ ਦੋਸਤਾਂ, ਮਿੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਹੁਣ ਤੱਕ ਰਹਿ ਕੇ ਓਹਨਾਂ ਤੋਂ ਕੁਝ ਸਿੱਖ ਕੇ ਅੱਗੇ ਵਧੇ ਹਾਂ, ਜੇਕਰ ਤਰੱਕੀ ਹੋਣ ਤੋਂ ਬਾਅਦ ਇਹ ਸਭ ਰਿਸ਼ਤੇ ਨਾਤੇ ਪਹਿਲਾਂ ਵਰਗੇ ਨਹੀਂ ਹਨ ਤਾਂ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਇਹ ਤਰੱਕੀ ਨਾਲ ਕਿੰਨੇ ਕੁ ਨਵੇਂ ਰਾਹ ਨਿਕਲਣ ਦੀ ਉਮੀਦ ਹੈ। ਜੇਕਰ ਇਹ ਸਭ ਦਾ ਇੱਕ ਗ੍ਰਾਫ ਤਿਆਰ ਕੀਤਾ ਜਾਵੇ, ਜਿਸ ਵਿਚ ਤੁਹਾਡੀ ਤਰੱਕੀ ਅਤੇ ਰਿਸ਼ਤੇ ਨਾਤਿਆਂ ਦੇ ਪੈਰਾਮੀਟਰ ਤੈਅ ਕੀਤੇ ਜਾਣ, ਉਦਾਹਰਨ ਦੇ ਤੌਰ ਤੇ ਜੇਕਰ ਮੇਲ ਜੋਲ/ ਰਿਸ਼ਤੇ ਨਾਤਿਆਂ ਵਾਲਾ ਗ੍ਰਾਫ ਡਿਗਦਾ ਜਾ ਰਿਹਾ ਹੈ, ਤਾਂ ਉਹ ਸਮਾਂ ਆਉਣਾ ਦੂਰ ਨਹੀਂ ਜਦੋਂ ਇਕੱਲਾਪਨ ਅੰਦਰੋ ਅੰਦਰੀ ਘੁਣ ਵਾਂਗ ਖਾਣ ਲੱਗ ਜਾਵੇਗਾ। ਤੁਹਾਡੇ ਦੁਆਰਾ ਬੋਲੇ ਗਏ ਬੋਲ ਸੁਣਨ ਵਾਲੇ ਦੇ ਦਿਲ ਚ ਘਰ ਕਰਨ ਵਾਲੇ ਹੋਣੇ ਚਾਹੀਦੇ ਹਨ, ਨਾਂ ਕਿ ਤੁਹਾਡੇ ਬੋਲਾਂ ਚ ਹਉਮੈ ਦੀ ਬਦਬੋ ਆਉਂਦੀ ਹੋਵੇ। ਬੁੱਲ੍ਹੇ ਸ਼ਾਹ ਜੀ ਬੋਲਣ ਬਾਰੇ ਲਿਖਦੇ ਹਨ ਕਿ
                                   
“ ਬੁੱਲ੍ਹਿਆ, ਮੰਦਿਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁੱਝ ਢਹਿੰਦਾ,
                                     
ਇੱਕ ਕਿਸੇ ਦਾ ਦਿਲ ਨਾ ਢਾਹਵੀਂ, ਰੱਬ ਦਿਲਾਂ ਵਿਚ ਰਹਿੰਦਾ।“
ਹੁਣ ਅਸੀਂ ਇਸ ਤੋਂ ਇਹ ਭਾਵ ਨਹੀਂ ਕੱਢਣਾ ਕਿ ਧਾਰਮਿਕ ਅਸਥਾਨ ਠੀਕ ਨਹੀਂ ਹਨ। ਸਭ ਧਰਮ ਅਤੇ ਧਾਰਮਿਕ ਅਸਥਾਨ ਸਨਮਾਨ ਯੋਗ ਹਨ। ਇੱਥੇ ਬੁੱਲ੍ਹੇ ਸ਼ਾਹ ਜੀ ਦਿਲ ਦੀ ਅਵਸਥਾ ਦੀ ਗੱਲ ਕਰਦੇ ਹਨ ਕਿ ਤੁਹਾਡੇ ਬੋਲ ਇੰਨੇ ਸ਼ਕਤੀਸ਼ਾਲੀ ਹਨ ਕਿ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਇਹ ਅਗਲੇ ਇਨਸਾਨ ਤੇ ਕਿਸ ਤਰ੍ਹਾਂ ਅਸਰ ਕਰ ਸਕਦੇ ਹਨ। ਸੋ, ਕੋਸ਼ਿਸ਼ ਕਰੀਏ ਕਿ ਰਲ ਮਿਲ ਕੇ ਪਿਆਰ ਨਾਲ ਰਹੀਏ। ਜਿਹੜੇ ਤੁਹਾਡੇ ਆਪਣੇ ਨੇ ਉਹਨਾਂ ਨੂੰ ਵੀ ਅਹਿਸਾਸ ਰਹੇ ਕਿ ਸਾਡਾ ਕੋਈ ਆਪਣਾ ਵੀ ਹੈ, ਜੋ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਗੱਲ ਨੂੰ ਸਮਝਦਾ ਹੈ। ਨਿਰਸਵਾਰਥ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਰਹੋ, ਚੰਗਾ ਪਰੋਸਦੇ ਰਹੋ ਤੇ ਆਨੰਦ ਮਾਣਦੇ ਰਹੋ। ਫਿਰ ਦੇਖੋ ਕਿ ਕਿਵੇਂ ਉਹ ਕਾਦਰ ਦੀ ਕੁਦਰਤ ਤੁਹਾਡੇ ਲਈ ਵੀ ਅਨੇਕਾਂ ਰਾਹ ਖੋਲਦੀ ਰਹੇਗੀ।
                           
ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ 
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਚੱਲ ਚੱਲੀਏ ✍️. ਤਰਵਿੰਦਰ ਕੌਰ ਝੰਡੋਕ

ਚੱਲ ਚੱਲੀਏ .......

 

ਚੱਲ ਚੱਲੀਏ ......

ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ ,

ਹੋਰ ਦੂਜਾ ਨਾ ਹੋਵੇ ਅਸਾੜਾ,

ਮਿਲ ਕੇ ਛੇੜ ਲਈਏ ਤੰਦ ਪਿਆਰ ਦੀ ,

ਨਾ ਬਾਤਾਂ ਮੁੱਕਣ ਦੁਬਾਰਾ ,

ਚੱਲ ਚੱਲੀਏ .......

ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ , 

ਇਕ ਦੂਜੇ ਨੂੰ ਦੇਖਦੇ ਰਹੀਏ ,

ਰੂਹਾਂ ਦਾ ਵਿਛੜ ਕੇ ਮਿਲਣਾ

ਦੁਬਾਰਾ ਵਿਛੜਣ ਦਾ ਨਾਮ ਨਾ ਲਈਏ

 

ਚੱਲ ਚੱਲੀਏ .......

"ਤਰਵਿੰਦਰ "ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ ,

ਛੇੜ ਲਈਏ ਪਿਆਰ ਦੀਆਂ ਬਾਤਾਂ ,

ਚੱਲ ਚੱਲੀਏ ....... 

 

 

ਤਰਵਿੰਦਰ ਕੌਰ ਝੰਡੋਕ

ਮੈਂ ਦੁਨੀਆਂ ਵੇਖਣੀ ✍️. ਤਰਵਿੰਦਰ ਕੌਰ ਝੰਡੋਕ

ਮੈਂ ਦੁਨੀਆਂ ਵੇਖਣੀ .........

ਚਾਰ ਦੀਵਾਰੀ ਤੋਂ ਉੱਪਰ ਜਾਂ ਕੇ ,

ਜਿਹੜੇ ਸੁਪਨਿਆਂ ਦਾ ਦਮ ਮੈਂ ਨਿੱਤ ਘੁੱਟਦੀ ,

ਮੈਂ ਦੁਨੀਆਂ ਵੇਖਣੀ .........

ਸੁਪਨਿਆਂ ਨੂੰ ਅੱਖੀ ਹਕੀਕਤ ਕਰਕੇ 

ਮੈਂ ਦੁਨੀਆਂ ਵੇਖਣੀ .........

ਜਿੱਥੇ ਦੱਬੇ ਨੇ ਮੇਰੇ ਸਭ ਅਰਮਾਨ ,

ਇਹਨਾਂ ਗਲਾ ਘੁੱਟੇ ਅਰਮਾਨਾਂ ਤੋਂ ਉੱਪਰ ਜਾ ਕੇ ,

ਮੈਂ ਦੁਨੀਆਂ ਵੇਖਣੀ .........

" ਤਰਵਿੰਦਰ "ਨਾ ਕਈ ਬੇੜੀ , ਨਾ ਕੋਈ ਬੰਦਿਸ਼ 

ਰੱਬਾ ਚਾਰੋਂ ਤਰਫ਼ ਹੋਵੇ ਤੇਰਾ ਹੀ ਨਾਮ 

ਮੈਂ ਦੁਨੀਆਂ ਵੇਖਣੀ .........

ਭੁੱਲ ਜਾਵਾਂ ਕੀਤੇ ਗੁਨਾਹਾਂ ਜਾ ਕਰਮਾਂ ਦੀ ਵੱਜੀ ਇਕ- ਮਾਰ ,

ਬੱਸ ਇਕ ਵਾਰ ਮੈਂ ਖੁੱਲ ਕੇ ਦੁਨੀਆਂ ਵੇਖਣੀ.......

ਸਿਵਿਆਂ ਤੱਕ ਜਾਣ ਤੋਂ ਪਹਿਲਾਂ , ਮੇਰਾ ਇਕੋ - ਇਕ ਚਾਅ ,

ਮੈਂ ਦੁਨੀਆਂ ਵੇਖਣੀ !

 

 

ਤਰਵਿੰਦਰ ਕੌਰ ਝੰਡਕ

ਕਦ ਮੁੜਕੇ ਆਉਣਗੇ ਉਹ ਦਿਨ ✍️. ਤਰਵਿੰਦਰ ਕੌਰ ਝੰਡੋਕ

ਕਦ ਮੁੜਕੇ ਆਉਣਗੇ ਉਹ ਦਿਨ

ਭਾਈਚਾਰੇ ਦਾ ਰਾਹ ਕਿੱਥੇ ਗਿਆ ,

ਜਿੱਥੇ ਸਾਰੇ ਰਲ ਮਿਲ ਖੁਸ਼ੀ ਦੇ ਗੀਤ ਗਾਉਂਦੇ ਸੀ ,

ਕਦਰਾਂ ਕੀਮਤਾਂ ਨੂੰ ਜੋ ਭੁੱਲੀ ਬੈਠੇ ਨੇ ਸਾਰੇ ,

ਜੋ ਸੱਚ ਦਾ ਰਾਹ ਦਿਖਾਉਂਦੇ ਸੀ,

 

ਕਦ ਮੁੜਕੇ ਆਉਣਗੇ ਉਹ ਦਿਨ ?

ਗੱਲ ਗੱਲ ਤੇ ਪਿਆਰ ਭਰੀ ਜੋ ਸਾਂਝ ਪਾਉਂਦੇ ਸੀ,

ਉਹ ਦਿਨ ਕਿੱਥੇ ਗਏ ,

ਜੋ ਆਪਣਾ ਕਹਿ ਕੇ ਅਾਪਣਾ ਹੱਕ ਜਤਾਉਂਦੇ ਸੀ,

 

ਕਦ ਮੁੜਕੇ ਆਉਣਗੇ ਉਹ ਦਿਨ ?

ਪੈਸਿਆਂ ਦੇ ਲੋਭ ਲਾਲਚ ਵਿਚ ਹੁਣ ,

ਆਪਣਿਆਂ ਦੀ ਕਦਰ ਜੋ ਗਵਾਈ ਬੈਠੇ ,

ਰਿਸ਼ਤਿਆਂ ਨੂੰ ਸੂਲੀ ਚਾੜ੍ਹ ,

ਮੋਹ ਮਾਇਆਂ ਦੇ ਚੱਕਰਾਂ ਵਿਚ ,

ਜੋ ਆਪਣੀ ਮੱਤ ਗਵਾਈ ਬੈਠੇ ,

ਨਾ ਰਿਹਾ ਕੋਈ ਆਪਸੀ ਪਿਆਰ ,

ਨਾ ਰਹੀ ਕੋਈ ਭਾਈਚਾਰਕ ਸਾਂਝ ,

ਰਿਸ਼ਤਿਆਂ ਨੂੰ ਪੈਸੇ ਦੇ ਛਿੱਕੂ ਵਿਚ ਟੰਗ ਕੇ ,

ਆਪਣਾ ਜ਼ਮੀਰ ਜੋ ਗਵਾਈ ਬੈਠੇ ,

 

ਕਦ ਮੁੜਕੇ ਆਉਣਗੇ ਉਹ ਦਿਨ?

ਗੁਰਦੁਆਰੇ ,ਮੰਦਿਰਾਂ ਤੇ ਮਸਜਿਦਾਂ ਵਿਚ ,

ਪੈਸਿਆਂ ਦੇ ਜੋ ਗੋਰਖ ਧੰਦੇ ਚੱਲਦੇ ,

ਗੁਰਬਾਣੀ ਨੂੰ ਪੜ੍ਹਣੋ ਛੱਡ ,

ਪੈਸਿਆਂ ਦੀ ਹਨੇਰੀ ਪਿੱਛੇ ਲੱਗ ਕੇ  ,

ਆਪਣਾ ਸੁਨਹਿਰੀ ਜੀਵਨ ,

ਜੋ ਗਵਾਈ ਬੈਠੇ ,

 

 " ਤਰਵਿੰਦਰ " ਕਦ ਮੁੜਕੇ ਆਉਣਗੇ ਉਹ ਦਿਨ !!

 

ਤਰਵਿੰਦਰ ਕੌਰ ਝੰਡੋਕ

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

ਸਿਆਸੀ-ਸੀਰੀ-4
- ਪਿਛਲੇ ਅੰਕਾਂ ਵਿਚ ਮੈਂ ਦਲਿਤ ਵਰਗ ਨਾਲ ਸਬੰਧਿਤ ਵਿਧਾਇਕਾਂ / ਮੈਂਬਰ ਲੋਕ ਸਭਾ / ਰਾਜ ਸਭਾ ਅਤੇ ਮੰਤਰੀਆਂ ਦੀ ਤ੍ਰਾਸਦੀ ਬਾਰੇ ਲਿਖਿਆ ਸੀ ,ਕਿ ਉਹ  ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਵਲੋਂ ਸੰਵਿਧਾਨਿਕ ਰਾਖਵਾਂਕਰਨ ਦੀ ਦੇਣ ਸਦਕਾ, ਜਿਸ ਸਿਆਸੀ ਪਾਰਟੀ ਦੀ ਟਿਕਟ ਤੋਂ ਕੁਰਸੀ 'ਤੇ ਬਿਰਾਜਮਾਨ ਹੋਏ ਹਨ, ਦੇ ਵਿੱਚ ਉਨ੍ਹਾਂ ਦੀ ਆਪਣੀ ਕੋਈ ਵੀ ਹੋਂਦ ਨਹੀਂ ਹੈ ਅਤੇ ਉਹ ਆਪੋ ਆਪਣੀ ਪਾਰਟੀ ਵਿਚ ਬਤੌਰ 'ਸਿਆਸੀ ਸੀਰੀ' ਬਣਕੇ ਜਿੰਦਗੀ ਕੱਟ ਰਹੇ ਹਨ। ਦਲਿਤ ਵਿਧਾਇਕਾਂ /ਮੈਂਬਰ ਲੋਕ ਸਭਾ / ਰਾਜ ਸਭਾ ਅਤੇ ਮੰਤਰੀਆਂ ਦੀ ਤਰ੍ਹਾਂ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਤੈਨਾਤ  ਦਲਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਇਹੀ ਤ੍ਰਾਸਦੀ ਹੈ। ਵੇਖਣ ਵਿਚ ਆਇਆ ਹੈ ਕਿ ਬਹੁਤੇ ਦਲਿਤ ਅਧਿਕਾਰੀ ਤਾਂ ਆਪਣੀ ਜਾਤ ਲੁਕੋ ਕੇ ਰੱਖ ਦੇ ਹਨ, ਉਹ ਆਪਣੇ ਪਿਛੇ ਕੋਈ ਅਜਿਹਾ ਗੋਤ ਵਗੈਰਾ ਲਿਖ ਲੈਂਦੇ ਹਨ, ਜਿਸ ਤੋਂ ਇਹ ਪ੍ਰਤੀਤ ਹੋਵੇ ਕਿ ਉਹ ਤਾਂ ਉੱਚ ਜਾਤੀ ਨਾਲ ਸਬੰਧਿਤ ਹੈ। ਇੱਕ ਵਾਰ ਦੀ ਗੱਲ ਹੈ ਕਿ ਮੈਂ ਇਕ ਆਈ ਏ ਐਸ ਅਧਿਕਾਰੀ ਜੋ ਦਲਿਤ ਸਮਾਜ ਨਾਲ ਸਬੰਧਤ ਰੱਖਦਾ ਸੀ, ਹੁਣ ਸੇਵਾ ਮੁਕਤ ਹੋ ਚੁੱਕਿਆ ਹੈ, ਦੇ ਦਫਤਰ ਵਿਚ ਅਚਾਨਕ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਵੜਿਆ ਤਾਂ ਵੇਖਿਆ ਕਿ ਉਥੇ ਦਫਤਰ ਵਿਚ ਮੌਜੂਦ ਪੰਜਾਬ ਸਰਕਾਰ ਦੇ ਇਕ ਵਿਭਾਗ ਦਾ ਚੇਅਰਮੈਨ ਵੀ ਮੌਜੂਦ ਸੀ।ਦਲਿਤ ਆਈ ਏ ਐਸ ਅਧਿਕਾਰੀ ਆਪਣੇ ਹੀ ਦਫਤਰ ਵਿਚ ਬੈਠੇ ਚੇਅਰਮੈਨ ਦੇ ਗੋਡੇ ਫੜੀ ਬੈਠਾ ਸੀ। ਆਈ ਏ ਐਸ ਅਧਿਕਾਰੀ ਦੇ ਸੀਰੀਪੁਣਾ ਨਾਲ ਸਬੰਧਿਤ ਇਹ ਸਾਰਾ ਵਰਤਾਰਾ ਵੇਖ ਕੇ ਮੈਂ ਬਹੁਤ ਹੈਰਾਨ ਹੋ ਗਿਆ ਕਿ ਜਿਸ ਸਮਾਜ ਦੇ ਆਹਲਾ ਦਰਜੇ ਦੇ ਅਧਿਕਾਰੀਆਂ ਦੀ ਇਹ ਤ੍ਰਾਸਦੀ ਹੈ, ਉਥੇ ਇਸ ਸਮਾਜ ਦੇ ਆਮ ਲੋਕਾਂ ਨੂੰ  ਗੁਲਾਮਾਂ ਵਰਗੀ ਜਿੰਦਗੀ ਕੱਟਣੀ ਹੀ ਪਵੇਗੀ। ਲੁਧਿਆਣਾ ਜਿਲ੍ਹੇ ਵਿੱਚ ਹੈਬੋਵਾਲ ਵਾਲੇ ਪਾਸੇ ਪੰਜਾਬ ਸਰਕਾਰ ਵਲੋਂ ਸਮਾਜ ਦੇ ਦਲਿਤ ਵਰਗ ਲਈ 'ਮਹਾਰਿਸ਼ੀ ਵਾਲਮੀਕਿ ਨਗਰ' ਦੇ ਨਾਂ ਇਕ ਵੱਡ ਅਕਾਰੀ ਕਾਲੌਨੀ ਉਸਾਰੀ ਹੋਈ ਹੈ, ਜਿਸ ਵਿਚ ਦਲਿਤਾਂ ਦੀ ਵਿੱਤ ਮੁਤਾਬਿਕ ਉਨ੍ਹਾਂ ਲਈ 35-35 ਗਜ ਦੇ ਮਕਾਨ ਹਨ, ਜੋ ਉਨ੍ਹਾਂ ਨੂੰ ਸਰਕਾਰ ਵਲੋਂ ਕਿਸ਼ਤਾਂ 'ਤੇ ਮੁਹੱਈਆ ਕਰਵਾਏ ਗਏ ਸਨ। ਬਹੁਤ ਸਾਰੇ ਦਲਿਤ ਆਪਣੇ ਮਕਾਨ ਵੇਚ ਕੇ ਇੱਧਰ ਉੱਧਰ ਚਲੇ ਗਏ ਹਨ। ਇਸ ਵੇਲੇ ਇਸ ਨਗਰ ਵਿਚ ਬਹੁ ਗਿਣਤੀ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਹੋ ਗਈ ਹੈ ਕਿਉਂਕਿ ਉਨ੍ਹਾਂ ਨੇ ਦੋ ਦੋ ਤਿੰਨ ਤਿੰਨ ਮਕਾਨ ਖ੍ਰੀਦ ਕੇ ਆਪਣੀ ਰਿਹਾਇਸ਼ ਕੋਠੀਆਂ ਵਿਚ ਬਦਲ ਲਈ ਹੈ। ਇਸ ਨਗਰ ਵਿਚ ਇਸ ਵੇਲੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਡਾਕਟਰ, ਇਨਕਮ ਟੈਕਸ ਵਿਭਾਗ ਨਾਲ ਸਬੰਧਤ ਅਧਿਕਾਰੀਆਂ /ਕਰਮਚਾਰੀਆਂ ਤੋਂ ਇਲਾਵਾ ਵਪਾਰੀ ਅਤੇ ਉੱਚ ਆਮਦਨ ਵਾਲੇ ਲੋਕਾਂ ਦਾ ਵਾਸਾ ਹੋ ਚੁੱਕਿਆ ਹੈ, ਜਿਸ ਕਰਕੇ ਇਸ ਵੇਲੇ ਇਥੇ ਰਹਿ ਰਹੇ ਲੋਕਾਂ ਨੇ 'ਮਹਾਰਿਸ਼ੀ ਵਾਲਮੀਕਿ ਨਗਰ' ਤੋਂ ਇਸ ਨਗਰ ਦਾ ਨਾਂ 'ਰਿਸ਼ੀ ਨਗਰ' ਬਣਾਕੇ ਰੱਖ ਦਿੱਤਾ ਹੈ ਤਾਂ ਜੋ ਉਨ੍ਹਾਂ ਦਾ 'ਸਮਾਜਿਕ ਰੁਤਬਾ' ਕਾਇਮ ਰਹਿ ਸਕੇ।ਇਸ ਵੇਲੇ ਮਹਾਰਿਸ਼ੀ ਵਾਲਮੀਕਿ ਨਗਰ ਵਿਚ ਜਮੀਨ ਬਹੁਤ ਮਹਿੰਗੀ ਹੋ ਚੁੱਕੀ ਹੈ। ਲੁਧਿਆਣਾ ਸ਼ਹਿਰ ਵਿੱਚ ਵਾਲਮੀਕਿ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਸਿਆਸੀ ਅਤੇ ਧਾਰਮਿਕ ਆਗੂ ਹਨ, ਜਿਨ੍ਹਾਂ ਦਾ ਕਾਫੀ ਨਾਂ ਹੈ, ਜੋ ਹਮੇਸ਼ਾ ਗੱਲਾਂ ਤਾਂ ਯੁੱਗ ਪਲਟਾਉਣ ਦੀਆਂ ਕਰਦੇ ਹਨ, ਪਰ ਉਹ ਉਨ੍ਹਾਂ ਅਖੌਤੀ ਉੱਚ ਜਾਤੀ ਦੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾ ਸਕੇ, ਜਿਨ੍ਹਾਂ ਨੇ ' ਮਹਾਰਿਸ਼ੀ ਵਾਲਮੀਕਿ ਨਗਰ' ਦਾ ਨਾਂ ਬਦਲਾਅ ਕੇ 'ਰਿਸ਼ੀ ਨਗਰ' ਬਣਾ ਦਿੱਤਾ ਹੈ, ਫਿਰ ਇਹ 'ਸਿਆਸੀ ਸੀਰੀ' ਵਾਲਮੀਕੀਆਂ ਹੱਥੋਂ ਝਾੜੂ ਕਦੋਂ ਛੁਡਵਾਉਣਗੇ, ਇਨ੍ਹਾਂ ਤੋਂ ਦਲਿਤ ਸਮਾਜ ਕੀ ਆਸ ਰੱਖ ਸਕਦਾ ਹੈ। ਦਲਿਤ ਵਿਧਾਇਕਾਂ /ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀਆਂ ਦੀ ਤਰ੍ਹਾਂ ਦਲਿਤ ਅਧਿਕਾਰੀਆਂ / ਕਰਮਚਾਰੀਆਂ ਦਾ ਵੀ ਇਹੀ ਹਾਲ ਹੈ, ਉਨ੍ਹਾਂ ਦੇ ਮੂੰਹ 'ਤੇ ਵੀ 'ਛਿਕਲੀ' ਅਤੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ, ਉਹ ਤਾਂ ਡਰਦੇ ਮਾਰੇ ਡਾ ਅੰਬੇਦਕਰ ਸਾਹਿਬ ਦਾ ਨਾਂ ਲੈਣ ਵੀ ਤਿਆਰ ਨਹੀਂ ਹੁੰਦੇ, ਜਿਸ ਦੀ ਬਦੌਲਤ ਉਨ੍ਹਾਂ ਨੂੰ 'ਕੁਰਸੀ' ਨਸੀਬ ਹੋਈ ਹੈ। ਹੋਰ ਤਾਂ ਹੋਰ ਉਹ ਜਦੋਂ ਆਪਣੇ ਦਫਤਰਾਂ ਵਿਚ ਕੋਈ ਤਸਵੀਰ ਲਗਵਾਉਣ ਦੀ ਗੱਲ ਕਰਦੇ ਹਨ ਤਾਂ 'ਡਾ ਅੰਬੇਦਕਰ' ਦੀ ਤਸਵੀਰ ਲਗਵਾਉਣ ਤੋਂ ਸਹਿਮ ਜਾਂਦੇ ਹਨ।
-ਸੁਖਦੇਵ ਸਲੇਮਪੁਰੀ
09780620233
1 ਜੂਨ, 2021.

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

  ਸਿਆਸੀ ਸੀਰੀ-3
- ਪਿਛਲੇ ਅੰਕ-2 ਵਿਚ ਮੈਂ ਲਿਖਿਆ ਸੀ ਕਿ ਦੇਸ਼ ਵਿਚ ਜਿੰਨੀਆਂ ਵੀ ਟ੍ਰੇਡ ਯੂਨੀਅਨਾਂ / ਸਰਕਾਰੀ ਤੇ ਗੈਰ-ਸਰਕਾਰੀ ਮੁਲਾਜ਼ਮਾਂ / ਪੈਨਸ਼ਨਰਜ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਹਨ, ਦੀ ਕਮਾਨ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਦੇ ਹੱਥ ਵਿਚ ਹੈ ਅਤੇ ਇਨ੍ਹਾਂ ਜਥੇਬੰਦੀਆਂ / ਸੰਸਥਾਵਾਂ ਵਿੱਚ  ਅਨੁਸੂਚਿਤ ਜਾਤੀਆਂ/ ਜਨਜਾਤੀਆਂ ਨਾਲ ਸਬੰਧਿਤ ਕੰਮ ਕਰ ਰਹੇ ਆਗੂ ਜੁੱਤੀਆਂ ਚੱਟਣ ਲਈ ਮਜਬੂਰ ਹੁੰਦੇ ਹਨ, ਭਾਵ ਟ੍ਰੇਡ ਯੂਨੀਅਨਾਂ ਵਿਚ ਦਲਿਤ ਆਗੂ 'ਸਿਆਸੀ ਸੀਰੀ' ਬਣਕੇ ਵਿਚਰਦੇ ਹਨ, ਕਿਉਂਕਿ ਦਲਿਤਾਂ ਨੂੰ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੋਂ ਲਾਂਭੇ ਰੱਖਿਆ ਜਾਂਦਾ ਹੈ। ਅੱਜ ਮੈਂ ਧਾਰਮਿਕ ਅਦਾਰਿਆਂ ਵਿੱਚ ਦਲਿਤਾਂ ਦੇ 'ਸੀਰੀਪੁਣਾ' ਦੀ ਗੱਲ ਕਰਾਂਗਾ। ਜਿੰਦਗੀ ਦਾ ਹਕੀਕੀ ਸੱਚ ਹੈ ਕਿ ਸਿੱਖ ਧਰਮ ਦੇ ਮੋਢੀ ਗੁਰੂਆਂ ਨੇ ਜਦੋਂ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਕੋਹੜ ਨੂੰ ਵੇਖਿਆ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਜਾਤ-ਪਾਤ ਅਤੇ ਊਚ-ਨੀਚ ਦੀਆਂ ਕੰਧਾਂ ਜੋ ਬ੍ਰਾਹਮਣਵਾਦ ਅਤੇ ਮਨੂੰਵਾਦ ਨੇ ਖੜੀਆਂ ਕੀਤੀਆਂ ਸਨ, ਨੂੰ ਮਿਟਾਉਣ ਲਈ 'ਮਾਨਵਤਾ' ਦਾ ਸੁਨੇਹਾ ਦਿੱਤਾ ਪਰ ਅਫਸੋਸ 'ਸਿੱਖ ਧਰਮ' ਅੱਜ ਵੀ ਜਾਤ-ਪਾਤ ਅਤੇ ਊਚ-ਨੀਚ ਦੀ ਘੁੰਮਣ-ਘੇਰੀ ਵਿਚ ਬੁਰੀ ਤਰ੍ਹਾਂ ਗੜੁੱਚ ਹੈ।
ਜਥੇਦਾਰ ਭਾਈ ਸਾਹਿਬ ਜੁਗਿੰਦਰ ਸਿੰਘ ਵੇਦਾਂਤੀ ਜਦੋਂ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਬਣੇ ਤਾਂ ਉਹ ਲੁਧਿਆਣਾ ਜਿਲ੍ਹੇ ਵਿੱਚ ਪੈਂਦੇ ਪਿੰਡ ਵਲੀਪੁਰ ਕਲਾਂ ਨੇੜੇ ਹੰਬੜਾਂ ਵਿਖੇ ਆਪਣੇ ਨਜਦੀਕੀ ਰਿਸ਼ਤੇਦਾਰ ਦੇ ਘਰ ਆਏ। ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਜਥੇਦਾਰ ਸਾਹਿਬ ਦੇ ਸਨਮਾਨ ਵਿਚ ਜੋ ਸਮਾਗਮ ਰੱਖਿਆ ਗਿਆ ਸੀ, ਦੇ ਵਿੱਚ ਸ਼ਾਮਲ ਹੋਣ ਲਈ ਮੈਨੂੰ ਵੀ ਪਰਿਵਾਰ ਵਲੋਂ ਸੱਦਾ ਦਿੱਤਾ ਗਿਆ ਸੀ, ਕਿਉਂਕਿ ਉਸ ਪਰਿਵਾਰ ਨਾਲ ਮੇਰਾ ਵੀ ਬਹੁਤ ਪਿਆਰ ਹੈ। ਸਮਾਗਮ ਦੌਰਾਨ ਮੈਨੂੰ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਜਥੇਦਾਰ ਸਾਹਿਬ ਨੇ ਸਿੱਖ ਕੌਮ ਨੂੰ ਕੁਚਲਣ ਅਤੇ ਦਬਾਉਣ ਲਈ ਕੇਂਦਰ ਸਰਕਾਰ ਵਲੋਂ ਘੜੀਆਂ ਜਾ ਰਹੀਆਂ ਸਾਜਿਸ਼ਾਂ ਉਪਰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਜਦੋਂ ਮੈਂ ਉਨ੍ਹਾਂ ਨੂੰ ਨਿਮਰਤਾ ਸਹਿਤ ਇਹ ਪੁੱਛਿਆ ਕਿ 'ਸਿੱਖ ਕੌਮ' ਵਿਚ ਜਾਤ-ਪਾਤ ਨੂੰ ਖਤਮ ਕਰਨ ਲਈ ਤੁਸੀਂ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹੋ, ਤੁਸੀਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪਿੰਡਾਂ ਵਿਚ ਜਾਤਾਂ-ਕੁਜਾਤਾਂ ਦੇ ਨਾਂ 'ਤੇ ਚੱਲ ਰਹੇ ਵੱਖ ਵੱਖ ਗੁਰਦੁਆਰਿਆਂ ਨੂੰ ਇੱਕ ਕਰਵਾਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਸਕਦੇ ਹੋ, ਪਿੰਡਾਂ ਵਿਚ ਦਲਿਤਾਂ ਅਤੇ ਜੱਟਾਂ ਦੀਆਂ ਮੜੀਆਂ ਵੀ ਵੱਖਰੀਆਂ ਹਨ, ਨੂੰ ਇਕੱਠਾ ਕਰ ਸਕਦੇ ਹੋ। ਮੇਰੀ ਗੱਲ ਸੁਣ ਤੋਂ ਬਾਅਦ ਜਥੇਦਾਰ ਸਾਹਿਬ ਆਖਣ ਲੱਗੇ ਕਿ,"ਮੈਂ ਵੀ ਚਾਹੁੰਦਾ ਹਾਂ ਕਿ ਗੁਰਦੁਆਰੇ ਇਕੱਠੇ ਹੋਣ, ਮੜੀਆਂ ਸਾਂਝੀਆਂ ਹੋਣ, ਪਰ ਮੈਂ ਇਸ ਸਬੰਧੀ ਕੋਈ ਵੀ ਹੁਕਮਨਾਮਾ ਜਾਰੀ ਕਰਨ ਤੋਂ ਅਸਮਰੱਥ ਹਾਂ, ਕਿਉਂਕਿ ਮੇਰੇ ਹੱਥ ਬੰਨ੍ਹੇ ਹੋਏ ਹਨ, ਉਪਰਲੇ ਜਾਤ-ਪਾਤ ਖਤਮ ਕਰਨ ਦੇ ਖਿਲਾਫ ਹਨ।" ਸੱਚ ਹੈ ਕਿ ਭਾਵੇਂ ਅਕਾਲ ਤਖਤ ਸਾਹਿਬ ਹੋਵੇ ਭਾਵੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਕਮਾਨ ਹਮੇਸ਼ਾ ਅਖੌਤੀ ਉੱਚ ਜਾਤੀ ਦੇ ਲੋਕਾਂ ਦੇ ਹੱਥ ਵਿਚ ਹੀ ਰਹੀ ਅਤੇ ਕਦੀ ਵੀ ਇੰਨਾ ਸਿੱਖ ਸੰਸਥਾਵਾਂ ਤੋਂ ਸਿੱਖ ਧਰਮ ਵਿਚੋਂ ਜਾਤ-ਪਾਤ ਖਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜਾਤ-ਪਾਤ ਦੇ ਚੱਕਰ ਤੋਂ ਮੁਕਤ ਨਹੀਂ ਹੈ,ਸਿੱਖ ਧਰਮ ਦੀਆਂ ਨੀਹਾਂ ਮਜਬੂਤ ਕਰਨ ਲਈ ਦਲਿਤਾਂ ਵਲੋਂ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਨੂੰ ਵਰਨਣ ਨਹੀਂ ਕੀਤਾ ਜਾ ਸਕਦਾ, ਪਰ ਸਿੱਖ ਧਰਮ ਦੇ ਠੇਕੇਦਾਰ ਦਲਿਤਾਂ ਨੂੰ ਆਪਣੇ 'ਸੀਰੀ' ਬਣਾਕੇ ਰੱਖਣ ਲਈ ਗੁਰਦੁਆਰਿਆਂ ਵਿਚ ਬੈਠ ਕੇ ਵਿਚਾਰਾਂ ਕਰਦੇ ਹਨ। 
-ਸੁਖਦੇਵ ਸਲੇਮਪੁਰੀ
09780620233
30 ਮਈ 2021

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

ਸਿਆਸੀ ਸੀਰੀ-2
- ਬੀਤੇ ਦਿਨੀਂ ਮੈਂ ਲਿਖਿਆ ਸੀ ਕਿ ਅਨੂਸੂਚਿਤ ਜਾਤੀਆਂ /ਜਨਜਾਤੀਆਂ / ਪੱਛੜੇ ਕਬੀਲਿਆਂ ਨਾਲ ਸਬੰਧਿਤ ਜਿਨ੍ਹੇ ਵੀ ਵਿਧਾਇਕ / ਮੈਂਬਰ ਲੋਕ ਸਭਾ / ਮੈਂਬਰ ਰਾਜ ਸਭਾ /ਮੰਤਰੀ / ਚੇਅਰਮੈਨ ਹਨ, ਉਨ੍ਹਾਂ ਵਿਚੋਂ ਇਕ - ਅੱਧੇ ਨੂੰ ਛੱਡ ਕੇ ਬਾਕੀ ਸਾਰੇ ਹੀ ਆਪੋ-ਆਪਣੀ ਸਿਆਸੀ ਪਾਰਟੀ ਜਿਥੋਂ ਉਨ੍ਹਾਂ ਨੇ ਕੁਰਸੀ ਪ੍ਰਾਪਤ ਕੀਤੀ ਹੈ, ਦੇ ਵਿੱਚ ਉਹ 'ਸਿਆਸੀ ਸੀਰੀ' ਦੇ ਤੌਰ 'ਤੇ ਜਿੰਦਗੀ ਕੱਟਣ ਲਈ ਮਜਬੂਰ ਹਨ, ਕਿਉਂਕਿ ਜਿਸ ਸਮਾਜ ਵਿਚ ਉਹ ਪੈਦਾ ਹੋਏ ਹਨ ਅਤੇ ਜਿਸ ਸਮਾਜ ਵਿਚ ਰਾਖਵਾਂਕਰਨ ਦਾ ਲਾਭ ਉਠਾ ਕੇ ਅੱਗੇ ਹਨ, ਪ੍ਰਤੀ ਉਨ੍ਹਾਂ ਦੀ ਜਮੀਰ ਮਰ ਚੁੱਕੀ ਹੈ। ਉਨ੍ਹਾਂ ਦੇ ਸਾਹਮਣੇ ਕੋਈ 'ਜਾਤੀ-ਸੂਚਕ' ਸ਼ਬਦਾਂ ਦੀ ਵਰਤੋਂ ਕਰਕੇ ਗਾਲ੍ਹਾਂ ਕੱਢੀ ਜਾਵੇ, ਉਹ ਗਰਦਨ ਸੁੱਟ ਕੇ ਸੁਣੀ ਜਾਂਦੇ ਹਨ। ਇਹ ਹੀ ਹਾਲ ਟ੍ਰੇਡ ਯੂਨੀਅਨਾਂ / ਮੁਲਾਜ਼ਮ ਅਤੇ ਪੈਨਸ਼ਨਰਜ ਜਥੇਬੰਦੀਆਂ / ਟਰੱਕ ਯੂਨੀਅਨਾਂ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਜਥੇਬੰਦੀ ਜਾਂ ਸਮਾਜ ਸੇਵੀ ਸੰਸਥਾ ਹੈ, ਦੇ ਵਿੱਚ ਦਲਿਤ ਬਤੌਰ 'ਸੀਰੀ' ਕੰਮ ਕਰਦੇ ਰਹਿੰਦੇ ਹਨ। ਦਲਿਤਾਂ ਦਾ ਕੰਮ ਸਮਾਗਮ ਤੋਂ ਪਹਿਲਾਂ ਦਰੀਆਂ ਵਿਛਾਉਣਾ ਕੁਰਸੀਆਂ ਡਾਹੁਣੀਆਂ ਅਤੇ ਫਿਰ ਸਮਾਗਮ ਪਿਛੋਂ ਕੁਰਸੀਆਂ ਅਤੇ ਦਰੀਆਂ ਇਕੱਠੀਆਂ ਕਰਨਾ ਵੀ ਉਨ੍ਹਾਂ ਦੇ ਹਿੱਸੇ ਆਉਂਦਾ ਹੈ। ਗੱਲ ਕੀ ਦਲਿਤ ਕੇਵਲ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਵਿਚਰਦਿਆਂ ਹੀ 'ਸਿਆਸੀ ਸੀਰੀ' ਨਹੀਂ ਬਲਕਿ ਉਹ ਟ੍ਰੇਡ ਯੂਨੀਅਨਾਂ / ਮੁਲਾਜ਼ਮ ਅਤੇ ਪੈਨਸ਼ਨਰਜ ਜਥੇਬੰਦੀਆਂ ਤੋਂ ਇਲਾਵਾ ਆਪਣੇ ਆਪ ਨੂੰ ਧਾਰਮਿਕ ਜਾਂ ਸਮਾਜ ਸੇਵੀ ਸੰਸਥਾਵਾਂ ਅਖਵਾਉਣ ਵਾਲੀਆਂ ਜੱਥੇਬੰਦੀਆਂ  ਦੇ ਵਿੱਚ ਉਹ 'ਸੀਰੀ' ਦੀ ਤਰ੍ਹਾਂ ਹੀ ਕੰਮ  ਕਰਨ ਲਈ ਮਜਬੂਰ ਹਨ। ਜਿਨ੍ਹੀਆਂ ਵੀ ਸਿਆਸੀ ਜਾਂ ਗੈਰ ਸਿਆਸੀ ਜਾਂ ਸਮਾਜ ਸੇਵੀ ਜਥੇਬੰਦੀਆਂ ਹਨ, ਦੇ ਪ੍ਰਧਾਨ,ਸਕੱਤਰ ਜਨਰਲ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਵਰਗੇ ਮਹੱਤਵਪੂਰਨ ਅਹੁਦਿਆਂ ਤੋਂ ਦਲਿਤਾਂ ਨੂੰ ਲਾਂਭੇ ਰੱਖਿਆ ਜਾਂਦਾ ਹੈ, ਜੇ ਕੋਈ ਦਲਿਤ ਆਪਣੇ ਸਮਾਜ ਦੇ 'ਹੱਕ ਅਤੇ ਹਿੱਤ ਲਈ ਅਵਾਜ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਅਵਾਜ ਨੂੰ ਦਬਾ ਦਿੱਤਾ ਜਾਂਦਾ ਹੈ, ਪਹਿਲੀ ਗੱਲ ਤਾਂ ਦਲਿਤ ਆਪਣਾ ਮੂੰਹ ਬੰਦ ਹੀ ਰੱਖਦੇ ਹਨ। 
-ਸੁਖਦੇਵ ਸਲੇਮਪੁਰੀ
09780620233
29 ਮਈ, 2021

ਯਾਰਾਂ ਦਾ ਯਾਰ ਤੇ ਭਰਾਵਾਂ ਦਾ ਭਰਾ ਸੀ ਸਰਪੰਚ ਕੁਲਦੀਪ ਸਿੰਘ ਚੂਹੜਚੱਕ

ਅਜੀਤਵਾਲ (ਬਲਵੀਰ ਸਿੰਘ ਬਾਠ )

  ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਆਉਦੀ ਕਿੰਨੀ ਹੈ ਜਨਮ ਤੋਂ ਲੈ ਕੇ ਅੰਤ ਤੱਕ ਸਮਾਜ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਹਨ  ਉਨ੍ਹਾਂ ਲੋਕਾਂ ਵਿੱਚੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੈਂਦੇ ਚੂਹੜਚੱਕ ਦੇ ਸਵਰਗੀ ਕੁਲਦੀਪ ਸਿੰਘ ਯਾਰਾਂ ਦੇ ਯਾਰ ਤੇ ਭਰਾਵਾਂਦੇ ਭਰਾ ਵਾਂਗਰਾਂ ਹਰ ਇੱਕ ਨੂੰ ਗਲ਼ ਨਾਲ ਲਾਉਣਾ ਇਹ ਉਨ੍ਹਾਂ ਚ ਵੱਡੀ ਖ਼ਾਸੀਅਤ ਸੀ ਮੇਰੇ ਵਰਗਾ ਵਿਅਕਤੀ ਜਦ ਉਹਨਾਂ ਦੇ ਘਰ ਦੋ ਦੁਆਰੇ ਜਾਂਦਾ ਤਾਂ ਖੁਸ਼ ਹੋ ਕੇ ਮਿਲਣਾ ਸੁੱਖ ਸਾਂਦ ਪੁੱਛਣਾਜੋ ਜੀਅ ਆਵੇ ਸੋ ਰਾਜ਼ੀ ਜਾਵੇ ਕਹਿਣੀ ਤੇ ਕਰਨੀ ਸੱਚ ਹੁੰਦੀ ਸੀ ਬਾਈ ਜੀ ਦੀ ਮੌਤ ਦੀ ਖਬਰ ਸੁਣ ਕੇ  ਹਿਰਦੇ ਵਲੂੰਧਰੇ ਗਏ  ਪਹਿਲਾਂ ਤਾਂ ਇਸ ਖਬਰ ਦਾ ਵਿਸ਼ਵਾਸ ਹੀ ਨਹੀਂ ਹੋਇਆ  ਪਰ ਫਿਰ ਕੁਝ ਨਜ਼ਦੀਕੀ ਵੀਰਾਂ ਨਾਲ ਸੰਪਰਕ ਕਰਨ ਤੇ ਪਤਾ ਲੱਗਿਆ ਕਿ ਇਹ ਗੱਲ ਸੱਚ ਹੋ ਗਈ  ਜਿਉਣਾ ਮਰਨਾ ਤਾਂ ਉਸ ਪਰਮਾਤਮਾ ਦੇ ਹੱਥ ਵਿੱਚ ਹੈ  ਬਾਈ ਜੀ ਦੇ ਤੁਰ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ  ਪਰ ਮੈਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦਾ ਹਾਂ ਕਿ ਇਸ ਰੱਬੀ ਰੂਹ ਨੂੰ ਆਪਣੇ ਚਰਨ ਕਮਲਾਂ ਚ ਨਿਵਾਸ ਬਖਸ਼ੇ  ਇਸੇ ਪਰਿਵਾਰ ਅਤੇ ਸਕੇ ਸਬੰਧੀਆਂ ਯਾਰਾਂ ਦੋਸਤਾਂ ਮਿੱਤਰ ਪਿਆਰਿਆਂ ਨੂੰ  ਭਾਣਾ ਮੰਨਣ ਦਾ ਬਲ ਬਖਸ਼ੇਪਰਮਾਤਮਾ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ  ਧੰਨਵਾਦ ਜੀ  ਬਾਠ

ਕੋਰੜਾ  ✍️  ਵੀਰਪਾਲ ਕੌਰ ਕਮਲ

ਕੋਰੜਾ  

ਉੱਠ ਕੇ ਸਵੇਰੇ ਟਹਿਲਣੇ ਚੱਲੀਏ

 ਨਾਮ ਜੋ ਗੁਰਾਂ ਦਾ ਧਿਆਉਂਦੇ ਚੱਲੀਏ 

ਸੋਚ ਰੱਖੋ ਸਾਫ ਤੇ ਸੁਚੱਜੀ ਬੋਲਣੀ 

ਮਿੱਠੇ ਬੋਲਾਂ ਨਾਲ ਮਿਸ਼ਰੀ ਹੈ ਘੋਲਣੀ  

 

ਸਾੜਾ ਛੱਡ ਦਿਓ ਦਿਲੀ ਜੀ ਪਾਵਣਾ 

ਸਭਨਾਂ ਦੇ ਦੁੱਖ ਸੁੱਖ ਹਿੱਸੇ ਆਵਣਾ

 ਚੰਗੇ ਕਮੀ ਕਦੇ ਕਰੀਏ ਨਾ ਦੇਰ ਜੀ

 ਕੁਦਰਤ ਆਪੇ ਦੇਣੇ ਦਿਨ ਫੇਰ ਜੀ  

 

ਮਾੜੀ ਸੋਚ ਲੈ ਜੇ ਪਿੱਛੇ ਵੱਲ ਬੰਦੇ ਨੂੰ 

ਸਿੱਧੀ ਨੀਤ ਨਾਲ ਕਰੋ ਕੰਮ ਧੰਦੇ ਨੂੰ

ਬੰਦਿਆਂ ਦੀ ਦਾਰੂ ਕਹਿੰਦੇ ਹੈਗਾ ਬੰਦਾ ਜੀ  

ਬੋਲੋ ਨਾ ਜ਼ੁਬਾਨੋ ਕਦੇ ਮੰਦਾ ਚੰਗਾ ਜੀ  

 

 ਕਾਨੀ ਤੇ ਦਵਾਤ ਨਾਲ ਲਿਖੋ ਸੱਚ ਜੀ 

ਹੀਰਿਆਂ ਨੂੰ ਹੀਰਾ ਕਹੋ ਕੱਚ ਕੱਚ ਜੀ 

‘ਕਮਲਵੀਰ, ਤੋਂ ਕੱਚਾ ਪੱਕਾ ਲਿਖ ਦੀ 

ਵੱਡਿਆਂ ਦੇ ਕੋਲੋਂ ਰਹੀਂ ਸਦਾ ਸਿੱਖਦੀ  

 ਵੀਰਪਾਲ ਕੌਰ ਕਮਲ  8569001590

ਪਰਵਾਸੀ ਭਾਰਤੀਆਂ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ ਨੂੰ ਕਿਸਾਨੀ ਸੰਘਰਸ਼ ਲਈ ਭੇਜੀ ਸਹਾਇਤਾ ਰਾਸ਼ੀ

ਅਜੀਤਵਾਲ (ਬਲਵੀਰ ਸਿੰਘ ਬਾਠ)

   ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਪਰਵਾਸੀ ਭਾਰਤੀਆਂ ਕਾਮਰੇਡ ਜਗਮੋਹਣ ਸਿੰਘ ਕੈਨੇਡਾ ਸਾਬਕਾ ਟੀਐਸਯੂ ਆਗੂ ਨੇ ਤੀਹ ਹਜ਼ਾਰ ਰੁਪਏ ਟੇਕ ਸਿੰਘ ਪੁੱਤਰ ਕੁੰਦਨ ਸਿੰਘ ਯੂਐਸਏ ਨੇ ਵੀਹ ਹਜ਼ਾਰ ਰੁਪਏ ਰਾਸਵਿੰਦਰ ਸਿੰਘ   ਬਿੱਟੂ ਦੇ  ਦੇ ਰਿਸ਼ਤੇਦਾਰ ਕਿਰਪਾਲ ਸਿੰਘ ਪੰਨੂ ਟੋਰਾਂਟੋ ਤੋਂ ਪੰਦਰਾਂ ਹਜ਼ਾਰ ਰੁਪਏ ਸਵਰਗਵਾਸੀ ਮਾਸਟਰ ਨਗਿੰਦਰ ਸਿੰਘ ਦੇ ਪਰਿਵਾਰ ਵੱਲੋਂ ਦੱਸ ਹਜ਼ਾਰ ਰੁਪਏ ਅਤੇ ਕਰਨਪ੍ਰੀਤ ਸਿੰਘ ਸਰੋਏ ਵਿੱਕੀ ਦੇ ਦੋਸਤ ਜਗਦੀਪ ਸਿੰਘ ਰਾਜਾ ਪੁੱਤਰ ਮਨਜੀਤ ਕੌਰ ਵਾਸੀ ਜਲੰਧਰ ਨੇ ਪੈਂਤੀ ਹਜ਼ਾਰ  ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ ਨੂੰ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਲਈ  ਸਹਾਇਤਾ ਰਾਸ਼ੀ ਭੇਜੀ ਅੱਜ ਸਵੇਰੇ ਪੱਤੇ ਕਪੂਰਾ ਪਿੰਡੋਂ ਦਿੱਲੀ ਬਹੁਤੇ ਜਥਾ ਤੋਰਨ ਵੇਲੇ ਅਕਾਈ ਢੂਡੀਕੇ ਦੇ ਪ੍ਰਧਾਨ ਗੁਰਸ਼ਰਨ ਸਿੰਘ ਢੁੱਡੀਕੇ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ  ਇਸ ਬਾਰੇ ਜਾਨਸਨ ਤੇ ਨਿਊਜ਼ ਨੂੰ ਸਾਰੀ ਜਾਣਕਾਰੀ ਮਾਸਟਰ ਗੁਰਚਰਨ ਸਿੰਘ ਪ੍ਰਧਾਨ ਗਦਰੀ ਬਾਬੇ ਕਮੇਟੀ ਨੇ ਦਿੱਤੀ  ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਮਾਸਟਰ ਗੁਰਚਰਨ ਸਿੰਘ ਯੂਨੀਅਨ ਦੇ ਮੈਂਬਰ ਗੁਰਮੀਤ ਸਿੰਘ ਪੰਨੂ ਬਲਜੀਤ ਸਿੰਘ ਬੱਲੂ ਸਤਨਾਮ ਸਿੰਘ  ਬਾਬਾ ਰਸਵਿੰਦਰ ਸਿੰਘ ਬਿੱਟੂ ਦਲਜੀਤ ਸਿੰਘ ਗਿੱਲ ਜੋਗਿੰਦਰ ਸਿੰਘ ਬਾਬਾ ਪਰਮਿੰਦਰ ਸਿੰਘ ਚਮਕੌਰ ਸਿੰਘ ਚੰਨੀ ਦਰਸ਼ਪ੍ਰੀਤ ਸਿੰਘ ਗੁਰਦੇਵ ਸਿੰਘ ਮੀਤਾ ਪੰਚ ਗੁਰਮੇਲ ਸਿੰਘ ਪੰਚ ਦਰਸ਼ਨ ਸਿੰਘ ਸਾਬਕਾ ਪੰਚ ਗੁਰਦੀਪ ਸਿੰਘ ਬੂਟਾ ਸਿੰਘ ਧਰਮਿੰਦਰ ਸਿੰਘ ਮਨਪ੍ਰੀਤ ਸਿੰਘ ਭੋਲਾ ਸਿੰਘ ਗੁਰਦੀਪ ਸਿੰਘ ਗੁਰਮੇਲ ਸਿੰਘ ਹਰਜਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਨਗਰ ਨਿਵਾਸੀ ਹਾਜ਼ਰ ਸਨ
 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ 26 ਵੀਂ ਵਰ੍ਹੇਗੰਢ ਤੇ ਸੂਬਾ ਆਗੂਆਂ ਨੇ ਕੀਤੀਆਂ ਚਿੰਤਿਤ ਵਿਚਾਰਾਂ

ਪੂਰੇ ਪੰਜਾਬ ਵਿਚ 5 ਜੂਨ ਨੂੰ ਮਨਾਈ ਜਾਵੇਗੀ 26 ਵੀਂ ਵਰ੍ਹੇਗੰਢ.....  

1 ਜੂਨ ਤੋਂ ਸ਼ੁਰੂ ਹੋ ਚੁੱਕੀਆਂ ਹਨ ਤਿਆਰੀਆਂ...... .. 

ਮਹਿਲ ਕਲਾਂ/ਬਰਨਾਲਾ-ਜੂਨ 2021-ਗੁਰਸੇਵਕ ਸਿੰਘ ਸੋਹੀ)
 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ {ਰਜਿ 295} ਪੰਜਾਬ ਦੇ 26 ਵੀਂ ਵਰ੍ਹੇਗੰਢ ਦੀਆਂ ਪੰਜਾਬ ਦੇ 24 ਜ਼ਿਲ੍ਹਿਆਂ ਦੇ 13580 ਪਿੰਡਾਂ ਵਿੱਚ ਵਸਦੇ ਸਮੂਹ ਪੇੰਡੂ ਡਾਕਟਰ ਸਾਥੀਆਂ ਨੂੰ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ, ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ਨੇ ਬਹੁਤ ਸਾਰੀਆਂ ਮੁਬਾਰਕਾਂ ਪੇਸ਼ ਕੀਤੀਆਂ  ।
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸਤਿਕਾਰਯੋਗ ਅਣਖੀ ਤੇ ਜੁਝਾਰੂ ਸਾਥੀਆਂ ਨੇ ਮਿਲਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੂੰ ਆਪਣੇ ਖੂਨ ਪਸੀਨੇ ਨਾਲ ਸਿਰਜਿਆ ਹੈ ।ਪਿਛਲੇ ਲੰਮੇ ਸਮੇਂ ਤੋਂ ""ਮਾਨਵ ਸੇਵਾ ਪਰਮੋ ਧਰਮ ""ਦੇ ਅਸਲੀ ਵਾਰਸ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਆਪਣੇ ਤਿੱਖੇ ਸੰਘਰਸ਼ ਰਾਹੀ ਆਪਣਾ ਹੱਕੀ ਤੇ ਜਾਇਜ ਅਵਾਜ਼ ਨੂੰ ਜਿਥੇ ਸਮੇਂ ਸਮੇਂ ਦੀਆਂ ਜਾਬਰ ਸਰਕਾਰਾਂ ਤਕ ਪਹੁੰਚਾਉਣ ਲਈਂ ਹਰ ਤਿੱਖਾ ਸੰਘਰਸ਼ ਕੀਤਾ, ਉਥੇ ਹੀ ਆਪਣੀ ਤੇ ਲੱਖਾਂ ਲੋਕਾਂ ਦੀ ਰੋਜੀ ਰੋਟੀ ਬਚਾਉਣ ਲਈ ਹਰ ਹੰਭਲਾ ਮਾਰਿਆ। 
ਹਰ ਤਰ੍ਹਾਂ ਦੇ ਸੰਘਰਸ਼ ਕਰਕੇ ਸਮੇਂ ਦੀਆਂ ਜਾਬਰ ਸਰਕਾਰਾਂ ਤੇ ਭੂਤਰੀ ਹੋਈ ਅਫਸਰਸ਼ਾਹੀ ਨੂੰ ਨਕੇਲ ਪਾ ਕੇ ਪਰਚੇ ਦਰਜ ਅਤੇ ਕਲੀਨਕਾਂ ਨੂੰ ਬੰਦ ਕਰਨ ਦੇ ਹੋਛੇ ਡਰਾਵੇਆਂ ਦੀ ਫੂਕ ਕੱਢ ਕੇ ਕਲੀਨਕਾਂ ਨੂੰ ਨਿਰਵਿਘਨ ਖੁਲਵਾਇਆ ।
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ  ਆਓ 26 ਵੀਂ ਵਰ੍ਹੇਗੰਢ ਤੇ ਅਹਿਦ ਕਰੀਏ ,ਇਕੱਠੇ ਹੋਈਏ ਅਤੇ ਆਪਣੇ ਮਿਸਨ ਨੂੰ ਅਗੇ ਵਧਾਈਏ । 
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ {ਰਜਿ 295} ਪੰਜਾਬ  ਦੇ ਪਰਚਮ ਨੂੰ ਘਰ ਘਰ ਲਹਿਰਾਉਣ ਦਾ ਅਹਿਦ ਲਈਏ। ਸਰਕਾਰੀ ਤੰਤਰ ਅਤੇ ਜਥੇਬੰਦੀ ਨੂੰ ਖੇਰੂੰ ਖੇਰੂੰ ਕਰਨ ਵਾਲਿਆਂ ਦੀ ਪਛਾਣ ਕਰ ਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੂੰ ਹੋਰ ਬੁਲੰਦੀਆਂ ਤਕ ਪਹੁੰਚਾਉਣ ਲਈ ਹੋਰ ਹੰਭਲਾ ਮਾਰੀਏ।
ਉਨ੍ਹਾਂ ਹੋਰ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾ. ਸਾਥੀਆਂ ਨੇ ਪੂਰੇ ਪੰਜਾਬ ਵਿੱਚ ਆਪਣੇ ਲੋਕਾਂ ਲਈ ਸਮਾਜ ਸੇਵੀ ਕੰਮਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲਿਆ। ਜਿਵੇਂ ਕਿ ਹੜ੍ਹ ਪੀੜਤਾਂ ਲਈ ਦਵਾਈਆਂ ਦੇ ਲੰਗਰ ਲਗਾਏ ਗਏ ,ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਕਿੱਟਾਂ ਵੰਡੀਆਂ ਗਈਆਂ ,ਲੱਖਾਂ ਦੇ ਹਿਸਾਬ ਨਾਲ ਭਰੀ ਮਾਸਕ ਵੰਡੇ ਗਏ ,ਹਜ਼ਾਰਾਂ ਦੇ ਹਿਸਾਬ ਨਾਲ ਹੈਂਡ ਸੈਨੇਟਾਈਜ਼ਰ ਵੰਡੇ ਗਏ ।ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ਦੇ ਡਾਕਟਰ ਸਾਹਿਬਾਨ, ਪੁਲੀਸ ਮੁਲਾਜ਼ਮ, ਪੱਤਰਕਾਰ ਵੀਰ,ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਾਹਿਬਾਨ ਆਦਿ ਨੂੰ ਵਧੀਆ ਸੇਵਾਵਾਂ ਨਿਭਾਉਣ ਬਦਲੇ  ਮੈਡਲਾਂ  ਨਾਲ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ । 
ਉਠੋ ਲੋਕੋ ਬਦਲੀ ਨਹੀਂ ਹੈ ਤਕਦੀਰ ਹਾਲੇ ਵੀ ।
ਨਜਰ ਸੱਖਣੀ ਗਲਮਾਂ ਲੀਰੋ ਲੀਰ ਹਾਲੇ ਵੀ 
ਅਵਾਜ਼ਾਂ ਮਾਰਦੀ ਏ ਭਟਕਦੀ ਜਵਾਨੀ 
ਪੈਰੀਂ ਸਾਡੇ ਲੋਕਾਂ ਦੇ ਛਣਕਦੀ ਜੰਜੀਰ ਹਾਲੇ ਵੀ।
ਜਥੇਬੰਦੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਅਜੇ ਵੀ ਹੋਰ ਹੰਭਲੇ ਮਾਰਨ ਦੀ ਲੋੜ ਹੈ ।  
ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ਨੇ ਕਿਹਾ ਕਿ ਪਿਛਲੇ ਸਾਲ 5 ਜੂਨ 2020 ਨੂੰ ਪੂਰੇ ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸਾਥੀ ਆਪਣੀ ਜਥੇਬੰਦੀਦੇ 25 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਮਨਾ ਚੁੱਕੇ ਹਨ।
ਇਸ ਵਾਰ 5 ਜੂਨ 2021 ਦਿਨ ਸ਼ਨੀਵਾਰ ਨੂੰ ਪੂਰੇ ਪੰਜਾਬ ਵਿੱਚ ਜਥੇਬੰਦੀ ਦੀ 26 ਵੀਂ ਵਰ੍ਹੇਗੰਢ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ ।

ਬਲਾਕ ਸੜੋਆ ਵੱਲੋਂ ਕੇਕ ਕੱਟ ਕੇ ਮਨਾਈ ਗਈ ਜਥੇਬੰਦੀ ਦੀ 26ਵੀਂ ਵਰ੍ਹੇਗੰਢ

ਮਹਿਲ ਕਲਾਂ/ਬਰਨਾਲਾ-ਜੂਨ 2021-(ਗੁਰਸੇਵਕ ਸਿੰਘ ਸੋਹੀ)

ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਐਸੋਸੀਏਸ਼ਨ ਪੰਜਾਬ ਰਜਿ: 295 ਇਕਾਈ ਸੜੋਆ ਵਲੋਂ 26 ਵੀਂ ਵਰੇਗੰਢ ਜਥੇਬੰਦੀ ਦਾ ਝੰਡਾ ਲਹਿਰਾ ਕੇ ਅਤੇ ਕੇਕ ਕੱਟ ਕੇ ਮਨਾਈ ਗਈ ਇਹ ਸੂਰੁਆਤ ਸੂਬਾ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ਦੁਆਰਾ ਕੀਤੀ ਗਈ ।
ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਧਾਨ ਡਾ: ਜਸਵੀਰ ਸਿੰਘ ਗੜੀ ਨੇ ਕੀਤੀ ਤੇ ਜਿਲਾ ਚੇਅਰਮੈਨ ਡਾ: ਸੁਰਿੰਦਰਪਾਲ ਸਿੰਘ ਜੈਨਪੁਰ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ।
ਇਸ ਸਮੇਂ ਸੂਬਾ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸੂਬਾ ਸਰਕਾਰਾਂ ਨੇ ਮੈਡੀਕਲ ਪੈ੍ਕਟੀਸ਼ਨਰਜ਼ ਦੇ ਮਸਲੇ ਨੂੰ ਊਠ ਦੇ ਬੁੱਲ ਵਾਂਗ ਲਮਕੇ ਇੱਕ ਲੱਖ ਦੇ ਕਰੀਬ ਮੈਡੀਕਲ ਪੈ੍ਕਟੀਸ਼ਨਰਜ਼ ਨਾਲ ਧੋਖਾ ਕੀਤਾ  ਹੈ। ਡਾ: ਬਾਲੀ ਨੇ ਕਿਹਾ ਮਸਲਾ ਸਿਰਫ਼ ਕਿੱਤੇ ਦੇ ਉਜੜਨ ਤਾਂ ਹੈ ਪਰ ਇਹ ਇੱਕ ਸਮਾਜਿਕ , ਆਰਥਿਕ ਤੇ ਮਾਨਵਵਾਦੀ ਸਮੱਸਿਆ ਹੈ
ਜਿਲਾ ਚੇਅਰਮੈਨ ਡਾ: ਸੁਰਿੰਦਰ ਪਾਲ ਸਿੰਘ ਜੈਨਪੁਰੀ ਨੇ ਐਸੋਸੀਏਸ਼ਨ ਦੀਆਂ 26 ਸਾਲਾਂ ਦੀਆਂ ਸਰਗਰਮੀਆਂ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਸੰਘਰਸ਼ਾਂ ਤੇ ਪਾ੍ਪਤੀਆਂ ਪ੍ਤੀ ਚਾਨਣਾ ਪਾਇਆ ਗਿਆ 
ਡਾ: ਬਲਵੀਰ ਮਾਨ, ਡਾ: ਲੂਬੀਮ ਸਿੰਘ, ਡਾਕਟਰ ਸ਼ਾਂਤੀ ਬੱਸੀ, ਡਾਕਟਰ ਅਮਰਜੀਤ ਸਿੰਘ, ਡਾਕਟਰ ਸੇਰ ਸਿੰਘ, ਡਾਕਟਰ ਮੰਗਾ ਰਾਮ, ਡਾਕਟਰ ਜਗਤਾਰ ਸਿੰਘ, ਡਾਕਟਰ ਪੇ੍ਮ ਲਾਲ, ਡਾਕਟਰ ਸਰੂਪ ਲਾਲ, ਡਾਕਟਰ ਗੁਰਦੇਵ ਸਿੰਘ, ਡਾਕਟਰ ਯੋਗ ਰਾਜ, ਡਾਕਟਰ ਜਤਿੰਦਰ ਸਿੰਘ, ਡਾਕਟਰ ਜਸਵੀਰ ਮੋਜੋਵਾਲ, ਡਾਕਟਰ ਦਿਲਬਾਗ ਸਿੰਘ, ਡਾਕਟਰ ਦਿਲਾਵਰ ਸਿੰਘ ਡਾਕਟਰ ਹੰਸ ਰਾਜ, ਡਾਕਟਰ ਰਕੇਸ਼ ਕੁਮਾਰ ਸਿੰਘ ਪੁਰ, ਡਾਕਟਰ ਰਣਜੀਤ ਸਿੰਘ, ਡਾਕਟਰ ਲਲਿਤ ਕੁਮਾਰ ਵੀ ਹਾਜਰ ਸਨ।

ਪੱਤਰਕਾਰ ਸ਼ੇਰ ਸਿੰਘ ਰਵੀ ਨੂੰ ਸਦਮਾ ਮਾਤਾ ਦਾ ਦੇਹਾਂਤ

ਮਾਂ ਦੇ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ....  

ਮਹਿਲ ਕਲਾਂ /ਬਰਨਾਲਾ -ਜੂਨ 2021-(ਗੁਰਸੇਵਕ ਸਿੰਘ ਸੋਹੀ)-

ਹਲਕਾ ਮਹਿਲ ਕਲਾਂ ਤੋਂ ਸੀਨੀਅਰ ਪੱਤਰਕਾਰ ਸੇਰ ਸਿੰਘ ਰਵੀ ਨੂੰ ਉਸ ਸਮੇਂ ਗੰਭੀਰ ਸਦਮਾਂ ਲੱਗਾਂ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ 90 ਪਤਨੀ ਸਵ ਚੰਦ ਸਿੰਘ ਵਾਸੀ ਵਜੀਦਕੇ ਕਲਾਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮੌਤ ਤੇ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਇੰਚਾਰਜ਼ ਸੰਤ ਬਲਵੀਰ ਸਿੰਘ ਘੁੰਨਸ,ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ, ਗੁਰਮਤਿ ਸੇਵਾ ਲਹਿਰ ਜੱਥਾ ਠੀਕਰੀਵਾਲਾ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਠੀਕਰੀਵਾਲਾ, ਬੀਕੇਯੂ ਦੇ ਆਗੂ ਮਨਜੀਤ ਸਿੰਘ ਧਨੇਰ, ਜਗਸੀਰ ਸਿੰਘ ਸੀਰਾ ਛੀਨੀਵਾਲ, ਗਿਆਨੀ ਨਿਰਭੈ ਸਿੰਘ ਛੀਨੀਵਾਲ, ਸਰਪੰਚ ਅਮਰਜੀਤ ਗਹਿਲ ,ਮਲਕੀਤ ਸਿੰਘ,ਸਰਪੰਚ ਰਣਧੀਰ ਸਿੰਘ ਦੀਵਾਨਾ,ਈਨਾਂ,ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਗਾਗੇਵਾਲ, ਸਰਪੰਚ ਹਰਭੂਪਿੰਦਰਜੀਤ ਸਿੰਘ ਲਾਡੀ,
ਸਰਬਜੀਤ ਸਿੰਘ ਸੰਭੂ, ਸਰਪੰਚ ਬਲਜਿੰਦਰ ਸਿੰਘ ਮਿਸਰਾ, ਰੂਬਲ ਗਿੱਲ, ਸਰਬੀ ਆੜਤੀਆਂ, 
ਪੱਤਰਕਾਰ ਜਸਵੀਰ ਸਿੰਘ ਵਜੀਦਕੇ,ਗੁਰਮੁੱਖ ਸਿੰਘ ਹਮੀਦੀ,ਬਲਦੇਵ ਸਿੰਘ ਗਾਗੇਵਾਲ,ਤਰਸੇਮ ਸਿੰਘ ਗਹਿਲ,ਗੁਰਸੇਵਕ ਸਿੰਘ ਸਹੋਤਾ,ਪ੍ਰੇਮ ਕੁਮਾਰ ਪਾਸੀ,ਸੁਸ਼ੀਲ ਬਾਂਸਲ,ਅਵਤਾਰ ਸਿੰਘ ਅਣਖੀ,ਡਾ ਮਿੱਠੂ ਮੁਹੰਮਦ,ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਡਾ ਕੇਸਰ ਖ਼ਾਨ ਮਾਂਗੇਵਾਲ,ਡਾ ਸੁਰਜੀਤ ਸਿੰਘ ਛਾਪਾ ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਡਾ ਸੁਖਵਿੰਦਰ ਸਿੰਘ ਬਾਪਲਾ, ਜਗਜੀਤ ਸਿੰਘ ਕੁਤਬਾ,ਫਿਰੋਜ ਖਾਨ,ਹਰਪਾਲ ਸਿੰਘ ਪਾਲੀ ਵਜੀਦਕੇ,ਜਸਵੰਤ ਸਿੰਘ ਲਾਲੀ,ਗੁਰਪ੍ਰੀਤ ਸਿੰਘ ਸਹਿਜੜਾ,ਬਲਵਿੰਦਰ ਸਿੰਘ ਵਜੀਦਕੇ,ਗੁਰਸੇਵਕ ਸਿੰਘ ਸੋਹੀ,ਭੁਪਿੰਦਰ ਸਿੰਘ ਧਨੇਰ,ਬਲਜਿੰਦਰ ਸਿੰਘ ਢਿੱਲੋਂ, ਅਜੇ ਟੱਲੇਵਾਲ,ਤੁਸਾਰ ਸਰਮਾਂ, ਜਗਜੀਤ ਸਿੰਘ ਮਾਹਲ,ਫਿਰੋਜ ਖਾਨ, ਜਗਜੀਤ ਸਿੰਘ ਕੁਤਬਾ, ਮਨਜੀਤ ਸਿੰਘ ਮਿੱਠੇਵਾਲ, 
ਇਸ ਮੌਕੇ ਡਾ ਸੇਰ ਸਿੰਘ ਰਵੀ ਨੇ ਦੱਸਿਆ ਮਾਤਾ ਸੁਰਜੀਤ ਕੌਰ ਨਮਿੱਤ ਅੰਤਿਮ ਅਰਦਾਸ ਤੇ ਸਰਧਾਂਜ਼ਲੀ ਸਮਾਗਮ 3 ਜੂਨ ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਵਜੀਦਕੇ ਕਲਾਂ (ਬਰਨਾਲਾ) ਵਿਖੇ ਹੋਵੇਗੀ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਖਾਣ ਪੀਣ ਦੀਆਂ ਵਸਤਾਂ ਦੀ ਗੁਪਤਦਾਨ ਸੇਵਾ ਕੀਤੀ ਗਈ-ਨਿਰਭੈ ਸਿੰਘ ਗਿਆਨੀ  

 ਆਪਣੀ ਹੋਂਦ ਦੀ ਲੜਾਈ ਲੜਦੇ ਸ਼ਹੀਦ ਹੋ ਵੀ ਗਏ ਤਾਂ ਭਾਗਾਂ ਵਾਲੇ ਹੋਵਾਂਗੇ।ਸਰਪੰਚ ਅਮਰਜੀਤ ਗਹਿਲ              

ਮਹਿਲ ਕਲਾਂ/ਬਰਨਾਲਾ-ਜੂਨ 2021-(ਗੁਰਸੇਵਕ ਸਿੰਘ ਸੋਹੀ)-

ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਤਿੰਨ ਆਰਡੀਨੈਂਸ ਪਾਸ ਕਰਕੇ ਆਪਣੇ ਹੰਕਾਰ ਵਿੱਚ ਕਿਸਾਨਾਂ ਨੂੰ 8 ਮਹੀਨਿਆਂ ਤੋਂ ਕੜਾਕੇ ਦੀ ਠੰਢ ਵਿੱਚ ਜੀ.ਟੀ.ਰੋੜ, ਰੇਲਵੇ ਸਟੇਸ਼ਨਾਂ ਅਤੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਰੋਲਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਆਪਣੀ ਅੜੀਅਲ ਛੱਡ ਕੇ ਆਰਡੀਨੈਂਸ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਨਹੀਂ ਤਾਂ ਇੰਡੀਆ ਵਿਚੋਂ ਖ਼ੁਦ ਰੱਦ ਹੋ ਜਾਣਗੇ। ਕਿਸਾਨੀ ਸੰਘਰਸ਼ ਦਿਨੋਂ ਦਿਨ ਹੋਰ ਤਿੱਖਾ ਹੋ ਰਿਹਾ ਹੈ।ਕਿਸਾਨ ਲਗਾਤਾਰ ਦਿਨੋਂ ਦਿਨ ਸ਼ਹੀਦੀਆਂ ਪਾਈ ਜਾ ਰਹੇ ਹਨ ਜਿਨ੍ਹਾਂ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਕੇਯੂ ਰਾਜੇਵਾਲ ਦੇ ਜ਼ਿਲਾ (ਬਰਨਾਲਾ) ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਸਰਪੰਚ ਅਮਰਜੀਤ ਸਿੰਘ ਗਹਿਲ ਨੇ ਕਿਹਾ ਕਿ ਅੱਜ ਗੁਪਤਦਾਨ ਦੁੱਧ, ਸਾਬਣ, ਦਹੀਂ ,ਲੱਸੀ ਘਿਉ ਆਦਿ ਖਾਣ ਪੀਣ ਦੀਆਂ ਹੋਰ ਵਸਤਾਂ ਵੰਡੀਆਂ ਗਈਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਪਾਰਟੀ ਬਾਜੀ ਦਾ ਨਹੀ ਆਪਾਂ ਸਭ ਨੂੰ ਰਲ ਮਿਲਕੇ ਰਾਜਨੀਤੀ,ਜਾਤ- ਪਾਤ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਸੈਂਟਰ ਸਰਕਾਰ ਵੱਲੋਂ ਲਿਆਂਦੇ ਤਿੰਨ ਭਿਆਨਕ ਆਰਡੀਨੈਂਸ ਦੇ ਵਿਰੋਧ ਵਿੱਚ ਦੇਸ਼ ਦੇ ਸਮੁੱਚੇ ਲੋਕਾਂ ਦਾ ਸਾਥ ਦੇਕੇ ਸਘੰਰਸ਼ ਨੂੰ ਹੋਰ ਤਿੱਖਾ ਕਰੀਏ। 31 ਕਿਸਾਨ ਜਥੇਬੰਦੀਆਂ ਦੀ ਹਮਾਇਤ ਕਰਕੇ ਸੈਂਟਰ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲਾਂ ਨੂੰ ਰੱਦ ਕਰਵਾਇਆ ਜਾਵੇ। ਸੈਂਟਰ ਸਰਕਾਰ ਵੱਲੋਂ ਇਹ ਕਾਲੇ ਕਨੂੰਨ ਲਾਗੂ ਕਰ ਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਮਰਾਏਦਾਰ ਪੱਖੀ ਕਾਨੂੰਨ ਬਣਾ ਕੇ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ। ਉਨ੍ਹਾਂ ਕਿਹਾ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ ।ਜਿਸ ਨੂੰ ਦੇਸ਼ ਦਾ ਸਮੁੱਚਾ ਕਿਸਾਨ, ਮਜ਼ਦੂਰ ਬਰਦਾਸ਼ਤ ਨਹੀਂ ਕਰੇਗਾ। ਅਖੀਰ ਵਿਚ ਪ੍ਰਧਾਨ ਮੱਖਣ ਸ਼ਰਮਾ ਨੇ ਕਿਹਾ ਕਿ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਉਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ ! ਅਜੇ ਵੀ ਤੁਹਾਡੇ ਕੋਲ ਵਕਤ ਹੈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਰੱਦ ਕਰ ਦੇਣਾ ਹੈ ਅਤੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਹ ਕਿਸਾਨੀ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਗਿਆ ਹੈ ਉਨ੍ਹਾਂ ਕਿਸਾਨੀ ਸੰਘਰਸ਼ ਵਿਚ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਭਾਰਤੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਜ਼ਮੀਨਾਂ ਲਈ ਅਤੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰੀਏ। ਇਸ ਸਮੇਂ ਉਨ੍ਹਾਂ ਨਾਲ ਜਰਨਲ ਸਕੱਤਰ ਓਂਕਾਰ ਸਿੰਘ, ਜਰਨਲ ਸਕੱਤਰ ਲੁਧਿਆਣਾ ਰਜਿੰਦਰ ਸਿੰਘ ਕੋਟਪਨੈਚ,ਹਾਕਮ ਸਿੰਘ ਮੀਤ ਪ੍ਰਧਾਨ, ਦਲਬਾਰ ਸਿੰਘ ਗਹਿਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਬਬਲੀ ਕੌਰ ਸੀਮਾ ਦੀ ਅਗਵਾਈ ਹੇਠ ਮਨਾਇਆ ਗਿਆ ਤੰਬਾਕੂ ਵਿਰੋਧੀ ਦਿਵਸ.

ਮਹਿਲ ਕਲਾਂ /ਬਰਨਾਲਾ -ਜੂਨ 2021(ਗੁਰਸੇਵਕ ਸੋਹੀ)
ਅੱਜ ਪ੍ਰਿਯਦਰਸ਼ੀਨੀ ਇੰਚਾਰਜ ਪੰਜਾਬ ਕਾਂਗਰਸ ਅਤੇ ਸੰਗਰੂਰ/ਬਰਨਾਲਾ ਕਾਂਗਰਸ ਸੇਵਾ ਦਲ ਦੀ ਇੰਚਾਰਜ ਮੈਡਮ ਬਬਲੀ ਕੌਰ ਸੀਮਾ ਜੀ ਨੇ ਕੈਬਿਨੇਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਜੀ ਤੇ ਆੱਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਲਾਲ ਜੀ ਦੇਸਾਈ ਜੀ ਅਤੇ ਪੰਜਾਬ ਮਹਿਲਾ ਕਾਂਗਰਸ ਦੀ ਇੰਚਾਰਜ ਮੈਡਮ ਜਯੋਤੀ ਖੰਨਾ ਜੀ ਦੇ ਦਿਸਾ ਨਿਰਦੇਸ ਹੇਠ ਅੱਜ #World No Tobaccu Day ਮਨਾਇਆ ਗਿਆ। ਜਿੱਥੇ ਮੈਡਮ ਬਬਲੀ ਕੌਰ ਸੀਮਾ ਜੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਾ ਸਾਡੇ ਸਮਾਜ ਵਿਚ ਇੱਕ ਅਜਿਹੀ ਬਿਮਾਰੀ ਹੈ ,ਜਿਸ ਨਾਲ ਲੱਖਾਂ ਘਰ ਤਬਾਹ ਹੋ ਗਏ ਹਨ। ਜੋ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ, ਉਹਨਾਂ ਨੂੰ ਅੱਗੇ ਜਾਕੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ।, ਓਹਨਾ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਡੀ ਲੜਾਈ ਇਕੱਲੀ ਤੰਬਾਕੂ ਨਾਲ ਨਹੀਂ, ਸਗੋਂ ਹਰ ਇੱਕ ਉਸ ਨਸ਼ੇ ਨਾਲ ਹੈ, ਜੋ ਸਾਡੇ ਸਮਾਜ ਅਤੇ ਇਨਸਾਨੀਅਤ ਨੂੰ ਬਰਬਾਦ ਕਰ ਰਿਹਾ ਹੈ। ਓਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਪ੍ਰਕਾਰ ਦੇ ਨਸ਼ਿਆਂ ਤੋਂ ਦੂਰ ਰਹਿਣ ਤਾਂ ਜੋ ਅਸੀਂ ਆਪਣੇ ਸਮਾਜ ਨੂੰ ਚੰਗੇ ਪਾਸੇ ਵੱਲ ਲੈ ਕੇ ਜਾ ਸਕੀਏ। ਓਹਨਾ ਨਾਲ ਮਲੇਰਕੋਟਲਾ ਸਬਜ਼ੀ ਮੰਡੀ ਦੇ ਪ੍ਰਧਾਨ ਅਬਦਲ ਸ਼ਕੂਰ ਜੀ, ਮੁਹੰਮਦ ਮਨੀਰ ਆੜ੍ਹਤੀਆ, ਮੁਹੰਮਦ ਅਨੀਸ਼ ਨੀਸ਼ਾ MC, ਹਰਵਿੰਦਰ ਸਿੰਘ ਭੁੱਲਰਾਂ, ਮੁਹੰਮਦ ਇਕਬਾਲ ਬਾਲਾ, ਮੁਹੰਮਦ ਯਾਸੀਨ, ਮੁਹੰਮਦ ਯਾਕੂਬ, ਮੁਹੰਮਦ ਸਾਬਰ, ਮੁਹੰਮਦ ਸ਼ਬੀਰ, ਮੁਹੰਮਦ ਇਰਸ਼ਾਦ, ਮੁਹੰਮਦ ਨਿਸ਼ਾਨ ਆਦਿ ਲੋਕ ਮੌਜੂਦ ਸਨ।

ਪਿੰਡ ਖਿਆਲੀ 'ਚ ਕੁਲਵੰਤ ਸਿੰਘ ਟਿੱਬਾ ਨੇ ਮੁਸ਼ਕਿਲਾਂ ਸੁਣੀਆਂ

ਨੌਜਵਾਨਾਂ ਨੂੰ "ਹੋਪ ਫਾਰ ਮਹਿਲ ਕਲਾਂ" ਨਾਲ ਜੁੜਨ ਦਾ ਸੱਦਾ.....

ਮਹਿਲ ਕਲਾਂ/ਬਰਨਾਲਾ-ਜੂਨ 2021- (ਗੁਰਸੇਵਕ ਸੋਹੀ)
ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਲਈ ਸਰਗਰਮ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਖਿਆਲੀ ਵਿਖੇ ਮੀਟਿੰਗ ਕੀਤੀ ਅਤੇ ਪਿੰਡ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਤੇ ਸੰਸਥਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫਤਰਾਂ ਵਿਚ ਮਹੀਨਿਆਂ ਬੱਧੀ ਧੱਕੇ ਖਾਣੇ ਪੈਂਦੇ ਹਨ ਅਤੇ ਸਾਡੀ ਸੰਸਥਾ ਨੇ ਇਹ ਤਹੱਈਆ ਕੀਤਾ ਕਿ ਪਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾਵੇ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸਾਡੀ ਸੰਸਥਾ "ਹੋਪ ਫਾਰ ਮਹਿਲ ਕਲਾਂ" ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੀ ਪਿੰਡ ਖਿਆਲੀ ਵਿਖੇ ਮੀਟਿੰਗ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਆਪਣੇ ਕੰਮਾਂ ਧੰਦਿਆਂ ਦੇ ਹੱਲ ਲਈ ਉਨ੍ਹਾਂ ਦੀ ਟੀਮ ਨਾਲ ਵੱਡੀ ਪੱਧਰ ਤੇ ਸੰਪਰਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਿੱਕੇ ਨਿੱਕੇ ਕੰਮਾਂ ਲਈ ਵੀ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਵੱਡੇ ਪੱਧਰ ਤੇ ਖੱਜਲ ਖੁਆਰੀ ਹੋ ਰਹੀ ਹੈ ਪਰ ਸਾਡੀ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਆਮ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।ਉਨ੍ਹਾਂ ਅਪੀਲ ਕੀਤੀ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਬਿਨਾਂ ਝਿਜਕ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਸੰਸਥਾ 'ਹੋਪ ਫਾਰ ਮਹਿਲ ਕਲਾਂ' ਨਾਲ ਜੁੜ ਕੇ ਲੋਕ ਹਿੱਤਾਂ ਦੀ ਪ੍ਰਾਪਤੀ ਲਈ ਵਿੱਢੀ ਇਸ ਮੁਹਿੰਮ ਵਿਚ ਯੋਗਦਾਨ ਪਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਾਰ ਸਿੰਘ ਕ੍ਰਿਪਾਲ ਸਿੰਘ ਵਾਲਾ, ਕੌਰ ਸਿੰਘ ਫੌਜੀ, ਸੁਖਦੀਪ ਸਿੰਘ, ਜਸਪ੍ਰੀਤ ਸਿੰਘ ਚੋਟੀਆਂ, ਜਗਸੀਰ ਸਿੰਘ, ਇਕਬਾਲ ਸਿੰਘ, ਹਰਜਿੰਦਰ ਸਿੰਘ,ਕ੍ਰਿਸ਼ਨ ਸਿੰਘ,ਗੁਰਜੰਟ ਸਿੰਘ, ਨਛੱਤਰ ਸਿੰਘ, ਗੁਰਪਾਲ ਸਿੰਘ ਕੇਵਲ ਸਿੰਘ ਆਦਿ ਵੀ ਹਾਜ਼ਰ ਸਨ।

ਪੱਤਰਕਾਰ ਸੇਰ ਸਿੰਘ ਰਵੀ ਕੋਰੋਨਾ ਨੂੰ ਹਰਾ ਜਿੰਦਗੀ ਦੀ ਜੰਗ ਜਿੱਤ ਕੇ ਘਰ ਪਰਤੇ...

ਸਰਕਾਰੀ ਹਸਪਤਾਲਾਂ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਗਲਤ-ਪੱਤਰਕਾਰ ਰਵੀ 

ਮਹਿਲ ਕਲਾਂ/ ਬਰਨਾਲਾ-ਜੂਨ 2021-(ਗੁਰਸੇਵਕ ਸਿੰਘ ਸੋਹੀ)-

ਪੂਰੀ ਦੁਨੀਆਂ ਨੂੰ ਆਪਣੀ ਲਪੇਟ ਚ ਲੈ ਚੁੱਕੇ  ਕੋਰੋਨਾ ਵਾਇਰਸ ਕਾਰਨ,ਜਿੱਥੇ ਹਰ ਰੋਜ ਸੈਂਕੜੇ ਕੀਮਤੀ ਜਾਨਾਂ ਮੌਤ ਦੇ ਮੂੰਹ ਚ ਜਾ ਰਹੀਆਂ ਹਨ ,ਤੇ ਇਨ੍ਹਾਂ ਮੌਤਾਂ ਕਾਰਨ ਜ਼ਿਆਦਾਤਰ ਲੋਕ ਸਰਕਾਰੀ ਹਸਪਤਾਲਾਂ ਉੱਪਰ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ। ਪਰ ਇਸ ਦੇ ਉਲਟ ਸਰਕਾਰੀ ਹਸਪਤਾਲ ਮਹਿਲ ਕਲਾਂ ਜਿਸ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ19 ਸੈਂਟਰ ਬਣਾਇਆ ਗਿਆ ਹੈ ,ਜਿਸ ਵਿੱਚ ਪਿਛਲੇ ਦਿਨੀਂ ਕਸਬਾ ਮਹਿਲ ਕਲਾਂ ਦੇ ਸੀਨੀਅਰ ਪੱਤਰਕਾਰ ਸ਼ੇਰ ਸਿੰਘ ਰਵੀ ਦੀ ਛਾਤੀ ਵਿੱਚ ਇਨਫੈਕਸ਼ਨ ਹੋ ਜਾਣ ਕਾਰਨ ਗੰਭੀਰ ਬਿਮਾਰ ਹੋ ਗਏ ਸਨ ਤੇ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਹੋਣ ਕਾਰਨ ਕੋਰੋਨਾ ਵਰਗੀ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਏ ਸਨ ।ਜਿਨ੍ਹਾਂ ਨੂੰ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿਖੇ ਐਸਐਮਓ ਡਾ ਹਰਿੰਦਰ ਸਿੰਘ ਸੂਦ ਅਤੇ ਨੋਡਲ ਅਫਸਰ ਡਾ ਸਿਪਲਮ ਅਗਨੀਹੋਤਰੀ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਭਰਤੀ ਕਰਵਾਇਆ ਸੀ। ਜਿਨ੍ਹਾਂ ਨੂੰ ਆਈਸੋਲੇਟ  ਕਰਨ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਗਿਆ,ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਦਿਆਂ ਸਮੇਂ ਸਮੇਂ ਤੇ ਉਨ੍ਹਾਂ ਨੂੰ ਲੋੜੀਂਦਾ ਦਵਾਈ, ਟੀਕੇ, ਆਕਸੀਜਨ ਸਮੇਤ ਟੈਸਟ ਵਗੈਰਾ ਵੀ ਕਰਵਾਏ ਗਏ। ਇਹ ਚੰਗੀ ਦੇਖਭਾਲ ਜੋ ਨੋਡਲ ਅਫਸਰ ਸਿਪਲਮ ਅਗਨਿਹੋਤਰੀ, ਡਾ ਟਿੰਕੂ ਬਾਂਸਲ ,ਡਾ ਰੁਪਿੰਦਰ ਕੌਰ,ਡਾ ਰੁਪਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਗਈ ਤੇ ਡਾਕਟਰਾਂ 8 ਵੇਂ ਦਿਨ ਪੂਰੀ ਤਰ੍ਹਾਂ ਠੀਕ ਹੋਣ ਤੇ ਰਿਪੋਟਾਂ ਨਿਗਟਿਵ ਆਉਣ ਉਪਰੰਤ ਘਰ ਲਈ ਰਵਾਨਾ ਕਰ ਦਿੱਤਾ ਗਿਆ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੋਡਲ ਅਫਸਰ ਡਾ ਸਿਪਲਮ ਅਗਨੀਹੋਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਡੇ ਹਸਪਤਾਲ ਵਿੱਚ ਦਾਖ਼ਲ ਹੋਏ ਹਰ ਮਰੀਜ਼ ਦਾ ਅਸੀਂ ਪਰਿਵਾਰ ਵਾਂਗ ਸਾਂਭ ਸੰਭਾਲ ਅਤੇ ਡਾਕਟਰੀ ਇਲਾਜ ਕਰਦੇ ਹਾਂ।ਲੋਕਾਂ ਵੱਲੋਂ ਸਰਕਾਰੀ ਹਸਪਤਾਲਾਂ ਸਬੰਧੀ ਫੈਲਾਈਆਂ ਜਾ ਰਹੀਆਂ ਗ਼ਲਤ ਅਫਵਾਹਾਂ ਸਬੰਧੀ ਉਨ੍ਹਾਂ ਕਿਹਾ ਕਿ  ਹਸਪਤਾਲ ਚ ਦਾਖ਼ਲ ਹੋਣ ਵਾਲਾ ਮਰੀਜ਼ ਕੋਈ ਸਾਡਾ ਦੁਸ਼ਮਣ ਨਹੀਂ,ਹਸਪਤਾਲਾਂ ਦੇ ਵਿਚ ਹਰ ਇਕ ਮਰੀਜ਼ ਦਾ ਬਹੁਤ ਹੀ ਧਿਆਨ ਨਾਲ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।ਪਰ ਕਈ ਵਾਰੀ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਤਾਂ ਸਾਨੂੰ ਵੀ ਬਹੁਤ ਦੁੱਖ ਹੁੰਦਾ ਹੈ।ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤਣ ਵਾਲੇ  ਸ਼ੇਰ ਸਿੰਘ ਰਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ     
ਸਰਕਾਰੀ ਹਸਪਤਾਲ ਮਹਿਲ ਕਲਾਂ ਦੇ ਸਮੂਹ ਡਾਕਟਰਾਂ ਦੀ ਟੀਮ ਦਾ ਉਹ ਧੰਨਵਾਦ ਕਰਦੇ ਹਨ ,ਕਿਉਕਿ ਹਸਪਤਾਲ ਦਾ ਸਮੁੱਚਾ ਸਟਾਫ ਹਰ ਇੱਕ ਮਰੀਜ਼ ਦੀ ਬਹੁਤ ਹੀ ਚੰਗੇ ਢੰਗ ਨਾਲ ਇਲਾਜ ਤੇ ਉਨ੍ਹਾਂ ਦੀ ਸੇਵਾ ਕਰਦੇ ਹਨ ।ਜਿਸ ਨਾਲ ਮਰੀਜ਼ ਨੂੰ ਇਹ ਨਹੀਂ ਹੁੰਦਾ ਕਿ ਉਹ ਇਕ ਹਸਪਤਾਲ ਵਿਚ ਹੈ ,ਸਗੋਂ ਉਸ ਨੂੰ ਹਸਪਤਾਲ ਦਾ ਸਟਾਫ ਆਪਣਾ ਪਰਿਵਾਰ ਹੀ ਜਾਪਦਾ ਹੈ।ਉਨ੍ਹਾਂ ਕਿਹਾ ਕਿ ਮੇਰੇ ਪੂਰੇ ਇਲਾਜ ਦੌਰਾਨ ਹਸਪਤਾਲ ਵੱਲੋਂ ਕੋਈ ਵੀ  ਰੁਪਿਆ ਖਰਚ  ਨਹੀਂ ਹੋਇਆ ।ਸਭ ਇਲਾਜ ਫਰੀ ਹੋਇਆ ਹੈ ਅਤੇ ਸਾਰੇ ਮਰੀਜ਼ਾਂ ਦਾ ਇਲਾਜ ਬਿਨਾਂ ਪੱਖਪਾਤ ਤੋਂ ਕੀਤਾ ਜਾਂਦਾ ਹੈ ।ਅਖੀਰ ਵਜੋਂ ਲੋਕਾਂ ਨੂੰ ਅਪੀਲ ਕੀਤੀ ਕਿ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਵੱਲੋਂ ਹਸਪਤਾਲ ਵਿੱਚ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੈ ,ਉਨ੍ਹਾਂ ਕਿਹਾ ਕਿ ਸਾਨੂੰ ਹਸਪਤਾਲ ਨੂੰ ਵੀ ਆਪਣੇ ਘਰ ਵਾਂਗ ਸਾਫ ਸੁਥਰਾ ਰੱਖਣਾ ਚਾਹੀਦਾ ਹੈ ।ਇਸ ਮੌਕੇ  ਸਿਹਤ ਸਟਾਫ ਗਗਨਦੀਪ ਕੌਰ,ਪਰਮਿੰਦਰ ਕੌਰ, ਨਵਜੋਤ ਕੌਰ, ਰਣਦੀਪ ਕੌਰ ਸਹੋਤਾ, ਸੁਖਵੀਰ ਕੌਰ, ਅਰਸਦੀਪ ਸਿੰਘ, ਬਲਜੀਤ ਸਿੰਘ, ਸਰਬਜੀਤ ਕੌਰ, ਗੁਰਿੰਦਰ ਕੌਰ, ਤੇਜੀ ਸਿੰਘ ਕਲਾਲ ਮਾਜਰਾ ਅਤੇ ਲਵ ਕਸਿਕ ਹਾਜਰ ਸਨ।

ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ(ਬਰਨਾਲਾ)ਦੀ ਅਗਵਾਹੀ ਦੇ ਵਿਚ ਤੰਬਾਕੂ ਦਿਵਸ ਮਨਾਇਆ

ਮਹਿਲ ਕਲਾਂ /ਬਰਨਾਲਾ -ਮਈ 2021- (ਗੁਰਸੇਵਕ ਸਿੰਘ ਸੋਹੀ)-

ਸਿਹਤ ਮੰਤਰੀ ਪੰਜਾਬ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਜੀ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਵਰਲਡ ਨੋ ਤੰਬਾਕੂ ਦਿਵਸ ਮਨਾਇਆ ਗਿਆ।ਇਸ ਮੌਕੇ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਨੂੰ ਤੰਬਾਕੂ ਨਾ ਬਰਤਨ ਦੀ ਸਹੁੰ ਚੁਕਾਈ ਗਈ ਇਸ ਮੌਕੇ ਉਨ੍ਹਾਂ ਨੂੰ ਕਿਹਾ ਗਿਆ ਆਓ ਸਾਰੇ ਰਲ ਮਿਲ ਕੇ ਇਕ ਤੰਦਰੁਸਤ ਤੇ ਤੰਬਾਕੂ ਮੁਕਤ ਰਾਜ ਬਣਾਈਏ ਸਭਨਾਂ ਨੂੰ ਰਲ ਮਿਲ ਕੇ ਸਮਝਾਓ ਤੰਬਾਕੂ ਨੂੰ ਹੱਥ ਨਾ ਲਾਓ ਇਸ ਮੌਕੇ ਉਨ੍ਹਾਂ ਤੰਬਾਕੂ ਕੰਟਰੋਲ ਐਕਟ 2003 ਦੀਆਂ ਧਰਾਵਾਂ ਬਾਰੇ ਜਾਣਕਾਰੀ ਦਿੱਤੀ। ਗੁਰਪ੍ਰੀਤ ਸ਼ਹਿਣਾ ਅਤੇ ਭੁਪਿੰਦਰ ਸਿੰਘ ਸੁਪਰਵਾਈਜ਼ਰ ਨੇ ਤੰਬਾਕੂ ਦੀ ਵਰਤੋਂ ਕਰਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।ਇਸ ਮੌਕੇ ਡਾ ਤਪਿੰਦਰਕੌਰਕੌਂਸਲ ਐਸ.ਐਮ.ਓ, ਡਾ ਅਮਨਦੀਪ ਜ਼ਿਲ੍ਹਾ ਐਪੀ ਡੀਮੈਂਲੋਜਿਸਟ, ਡਾ ਲਿਪਸੀ ਮੋਦੀ ਐਮ ਓ, ਗੁਰਮੇਲ ਸਿੰਘ ਢਿੱਲੋਂ ਜ਼ਿਲ੍ਹਾ ਹੈਲਥ ਐਂਡ ਸਪੈਕਟਰ,ਕੁਲਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਹਰਜੀਤ ਸਿੰਘ ਬਾਗੀ, ਕਿਰਨਦੀਪ ਸਿੰਘ, ਵਿਪਨ ਮਾਨਸਾ, ਗੁਲਾਬ ਸਿੰਘ ,ਜਸਵਿੰਦਰ ਸਿੰਘ, ਸੁਰਿੰਦਰ ਸਿੰਘ ,ਪਰਮਲ ਸਿੰਘ ਆਦਿ ਹਾਜ਼ਰ ਸਨ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਕੋਵਿਡ-19 ਸੁਧਾਰ ਕੇਂਦਰ ਵਿਚ ਸੰਭਾਲੀਆਂ ਡਿਊਟੀਆਂ  .......

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ ਸ਼ਲਾਘਾ......... 

ਮਹਿਲ ਕਲਾਂ /ਬਰਨਾਲਾ -ਮਈ (ਗੁਰਸੇਵਕ ਸੋਹੀ)- 
ਕਰੋਨਾ ਦੀ ਭਿਆਨਕ ਮਹਾਂਮਾਰੀ ਨੂੰ ਦੇਖਦੇ ਹੋਇਆਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵੱਲੋਂ ਹਲਕੇ ਦੇ ਸਮਾਜ ਸੇਵੀ ਸੰਸਥਾਵਾਂ ਅੱਗੇ ਅਪੀਲ ਕੀਤੀ ਗਈ। ਜਿਸ ਤੋਂ ਬਾਅਦ 24 ਦੇ ਕਰੀਬ ਸਮਾਜ ਸੇਵੀ ਸੰਸਥਾਵਾਂ ਨੇ ਫੈਸਲਾ ਕੀਤਾ ਕਿ ਕੋਵਿਡ ਦੇ ਮਰੀਜਾਂ ਨੂੰ ਬਚਾਉਣ ਲਈ ਇੱਕ ਕੋਵਿਡ 19 ਸੁਧਾਰ ਕੇਂਦਰ ਬਣਾਇਆ ਜਾਵੇ। ਇੱਥੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੈਰੀਟੋਰੀਅਸ ਸਕੂਲ ਬਾਦਲ ਰੋਡ ਵਿਖੇ ਇੱਕ ਕੋਵਿਡ 19 ਮਰੀਜ਼ਾਂ ਦਾ ਇਲਾਜ ਅਤੇ ਸੰਭਾਲ 25 ਬੈਡਾਂ ਵਾਲਾ ਕੋਵਿਡ ਕੇਅਰ ਕੇਂਦਰ ਖੋਲਿਆ ਗਿਆ। ਇਸ ਮੌਕੇ ਮੈਡੀਕਲ ਪ੍ਰੈਕਟਿਸ਼ਨੀਅਰ ਐਸੋਸੀਏਸ਼ਨ ਪੰਜਾਬ ਰਜਿ 295 ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੀ ਟੀਮ ਦੇ ਸਟੇਟ ਆਗੂ ਡਾ ਕਰਨੈਲ ਸਿੰਘ ਜੀ ਜੋਗਾਨੰਦ, ਜ਼ਿਲਾ ਪ੍ਰਧਾਨ ਡਾ ਬਲਜਿੰਦਰ ਸਿੰਘ ਜੀ, ਜ਼ਿਲਾ ਚੇਅਰਮੈਨ ਡਾ ਗਿਆਨ ਚੰਦ ਸ਼ਰਮਾ ਜੀ, ਜਿਲਾ ਕੈਸ਼ੀਅਰ ਡਾ ਸੁਰਜੀਤ ਸਿੰਘ ਜੀ ਅਤੇ ਬਲਾਕ ਬਠਿੰਡਾ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਇੱਥੇ ਲੈਬਲ 2 ਦੇ ਮਰੀਜਾਂ ਦਾ ਮੁਫਤ ਇਲਾਜ ਅਤੇ ਸੰਭਾਲ ਕੀਤੀ ਜਾਂਦੀ ਹੈ ।ਇਹਨਾਂ ਮਰੀਜਾਂ ਦੀ ਦੇਖਭਾਲ ਦੀ ਜਿੰਮੇਵਾਰੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਜਾ ਰਹੀ ਹੈ। ਇਹਨਾਂ ਮਰੀਜਾਂ ਦੇ ਲਈ ਦਵਾਈਆਂ, ਖਾਣਾ,ਰਿਹਾਇਸ਼ ਅਤੇ ਹੋਰ ਸਭ ਤਰ੍ਹਾਂ ਦੇ ਇੰਤਜਾਮ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਕੀਤਾ ਜਾ ਰਿਹਾ ਹੈ ।ਇੱਥੇ ਇਹ ਗੱਲ ਗੌਰਤਲਬ ਹੈ ਕਿ ਇਸ ਮਹਾਂਮਾਰੀ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਮੈਡੀਕਲ ਪ੍ਰੈਕਟਿਸ਼ਨੀਅਰ ਐਸੋਸੀਏਸ਼ਨ ਪੰਜਾਬ ਰਜਿ 295 ਦੇ ਮੈਂਬਰਾਂ ਨੂੰ ਇਸ ਕੋਵਿਡ 19 ਸੁਧਾਰ ਕੇਂਦਰ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਜਥੇਬੰਦੀ ਦੇ ਸਟੇਟ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਵਾਈਜ਼ ਕੋਰੋਨਾ ਮਰੀਜਾਂ ਦੀ ਸਿਹਤ ਸਬੰਧੀ ਪੁੱਛ ਪੜਤਾਲ ਕਰਨੀ ਅਤੇ ਕੋਰੋਨਾ ਤੋਂ ਬਚਾਅ ਲਈ ਜਾਣਕਾਰੀ ਦੇਣਾ ਅਤੇ ਗਰੀਬ ਅਤੇ ਜਰੂਰਤਮੰਦ ਮਰੀਜ ਨੂੰ ਇਸ ਕੋਵਿਡ 19 ਸੁਧਾਰ ਕੇਂਦਰ ਵਿੱਚ ਭੇਜਣਾ ਅਤੇ ਇਸੇ ਸੁਧਾਰ ਕੇਂਦਰ ਵਿੱਚ ਦਿਨ ਰਾਤ ਦੀਆਂ ਸ਼ਿਫਟਾਂ ਅਨੁਸਾਰ ਡਿਊਟੀਆਂ ਲਗਾ ਕੇ ਮਰੀਜਾਂ ਦੀ ਦੇਖਭਾਲ ਕਰਨ ਆਦਿ ਸੇਵਾਵਾਂ ਲਾਈਆਂ ਗਈਆਂ। ਇਸ ਮੌਕੇ ਮਾਣਯੋਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਅਤੇ ਕਾਂਗਰਸ ਪ੍ਰਧਾਨ ਜੈਜੀਤ ਸਿੰਘ ਜੋਹਲ ਜੀ ਵੱਲੋਂ ਮੈਡੀਕਲ ਪ੍ਰੈਕਟਿਸ਼ਨੀਅਰ ਐਸੋਸੀਏਸ਼ਨ ਪੰਜਾਬ ਰਜਿ 295 ਸਟੇਟ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦਾ ਅਤੇ ਸਮੁੱਚੀ ਜਥੇਬੰਦੀ ਦਾ ਇਸ ਮੁਸ਼ਕਲ ਦੀ ਘੜੀ ਵਿੱਚ ਸਹਿਯੋਗ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਜੇ.ਪੀ.ਐਮ.ਓ. ਕਰੇਗੀ ਸਫਾਈ ਸੇਵਕਾਂ ਦੇ ਸੰਘਰਸ਼ ਚ ਭਰਵੀਂ ਸਮੂਲੀਅਤ। ਕਰਮਜੀਤ ਬੀਹਲਾ     

ਸਫਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ ਸਰਕਾਰ...

ਬਰਨਾਲਾ/ਮਹਿਲ ਕਲਾਂ-ਮਈ- (ਗੁਰਸੇਵਕ ਸਿੰਘ ਸੋਹੀ)- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਜਿਲ੍ਹਾ ਬਰਨਾਲਾ ਦੀ ਅਹਿਮ ਮੀਟਿੰਗ ਚਿੰਟੂ ਪਾਰਕ ਬਰਨਾਲਾ ਵਿਖੇ ਮਾਸਟਰ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਫਾਈ ਸੇਵਕਾਂ ਵੱਲੋਂ ਪਿਛਲੇ ਸਮੇਂ ਤੋਂ ਵਿੱਢੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਸਾਥੀ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸਮਾਜ ਪ੍ਰਤੀ ਸਭ ਤੋਂ ਅਹਿਮ ਸੇਵਾਵਾਂ ਨੂੰ ਦੇਖਦੇ ਹੋਏ ਸਮੁੱਚੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ। ਕਰੋਨਾ ਕਾਲ ਦੇ ਭਿਆਨਕ ਸਮੇਂ ਦੌਰਾਨ ਵੀ ਇਹ ਕਾਮੇ ਆਪਣੀ ਜਾਨ ਜੋਖਮ ਵਿਚ ਪਾ ਕੇ ਆਪਣੀਆਂ ਸੇਵਾਵਾਂ ਨੂੰ ਬੜੀ ਇਮਾਨਦਾਰੀ ਤੇ ਤਨਦੇਹੀ ਨਾਲ ਪੂਰੇ ਰਿਸਕ ਵਿੱਚ ਨਿਭਾ ਰਹੇ ਹਨ। ਪੰਜਾਬ ਸਰਕਾਰ ਇੱਕ ਪਾਸੇ ਇਹਨਾਂ ਨੂੰ ਫਰੰਟ ਕਰੋਨਾ ਵਾਰੀਅਰ ਦਾ ਸਰਟੀਫਿਕੇਟ ਦੇ ਰਹੀ ਹੈ ਤੇ ਦੂਜੇ ਪਾਸੇ ਬਹੁਤ ਨਿਗੂਣੀਆਂ ਤਨਖਾਹਾਂ ਦੇ ਕੇ ਇਹਨਾਂ ਦਾ ਸੋਸ਼ਣ ਕਰ ਰਹੀ ਹੈ। 
ਮੀਟਿੰਗ ਵਿਚ ਹਾਜਰ ਪੰਜਾਬ ਸੁਬਾਰਡੀਨੇਟ ਸਰਵਿਸ਼ਜ ਫੈਡਰੇਸ਼ਨ ਦੇ ਆਗੂ ਅਨਿਲ ਕੁਮਾਰ, ਹਰਿੰਦਰ ਮੱਲ੍ਹੀਆਂ, ਦਰਸ਼ਨ ਚੀਮਾ ਨੇ ਕਿਹਾ ਕਿ ਸਰਕਾਰ ਆਪਣੀ ਦੋਗਲੀ ਨੀਤੀ ਨੂੰ ਛੱਡ ਕੇ ਦੋ ਧਿਰੀ ਗੱਲਬਾਤ ਰਾਹੀਂ ਮਸਲੇ ਦਾ ਤੁਰੰਤ ਨਿਬੇੜਾ ਕਰੇ ਅਤੇ ਸਾਰੀਆਂ ਹੀ ਹੱਕੀ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦਾ ਐਲਾਨ ਕਰੇ। ਸਾਥੀਆਂ ਨੇ ਕਿਹਾ ਕਿ 31 ਮਈ ਦਿਨ ਸੋਮਵਾਰ ਨੂੰ ਜੇ.ਪੀ.ਐਮ.ਓ. ਵੱਲੋਂ ਪੂਰੇ ਪੰਜਾਬ ਵਿੱਚ ਸਫਾਈ ਸੇਵਕਾਂ ਦੇ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇ.ਪੀ.ਐਮ.ਓ. ਵੱਲੋਂ ਸਫਾਈ ਸੇਵਕਾਂ ਦੀਆਂ ਮੰਗਾਂ ਦੇ ਪੂਰਨ ਹੱਲ ਤੱਕ ਲਗਾਤਾਰ ਸੰਘਰਸ਼ ਵਿੱਚ ਹਾਜਰੀ ਦਿੱਤੀ ਜਾਵੇਗੀ ਤੇ ਪੰਜਾਬ ਸਰਕਾਰ ਦੇ ਨੱਕ ਵਿਚ ਦਮ ਕੀਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਤੇਜੀ, ਗੁਲਸ਼ਨ ਕੁਮਾਰ, ਵਿੰਦਰ ਸਿੰਘ, ਅਸੋਕ ਕੁਮਾਰ, ਰਕੇਸ ਕੁਮਾਰ, ਸੁਰਿੱਦਰ ਸਰਮਾ ਆਦਿ ਹਾਜਰ ਸਨ ।