You are here

ਪੰਜਾਬ

ਦੁਨੀਆਂ ਵਿੱਚ ਅਧਿਆਪਕ ਦਾ ਰੁਤਬਾ ਅਤੇ ਸਾਡੀ ਸੋਚ ਅਮਨਜੀਤ ਸਿੰਘ ਖਹਿਰਾ

ਪਾਕਿਸਤਾਨ ਦੇ ਪ੍ਰਸਿੱਧ ਅਦੀਬ ਨੇ ਅਧਿਆਪਕ ਦੀ ਕੀਮਤ ਕੀ ਹੈ ਵਾਰੇ ਆਪਣੀ ਲਿਖਤ ਵਿਚ ਪੜ੍ਹਦਾ ਚੁੱਕਿਆ ਕੀ ਹੈ ਉਹ ਪੜ੍ਹਦਾ ਜਿਸ ਨੂੰ ਪਾਸੇ ਕਰਕੇ ਤੁਹਾਡੇ ਦਿਮਾਗ ਦੇ ਵੀ ਪੜ੍ਹਦੇ ਖੁੱਲ੍ਹ ਜਾਣਗੇ ਆਓ ਪਹਿਲਾਂ ਪੜ੍ਹ ਲਵੋ ਤੇ ਫੇਰ ਆਪਾਂ ਗੱਲ ਅੱਗੇ ਕਰਦੇ ਹਾਂ  

ਮਸ਼ਹੂਰ ਪਾਕਿਸਤਾਨੀ ਅਦੀਬ ਮਰਹੂਮ ਅਸ਼ਫ਼ਾਕ ਅਹਿਮਦ ਨੇ ਲਿਖਿਆ ਹੈ:- 

ਰੋਮ (ਇਟਲੀ) ਵਿੱਚ ਮੇਰਾ ਚਾਲਾਨ ਹੋਇਆ 

     ਪਰ ਮਸਰੂਫ਼ ਹੋਣ ਕਾਰਨ ਫ਼ੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ ਲਿਹਾਜ਼ਾ ਅਦਾਲਤ ਜਾਣਾ ਪੈ ਗਿਆ।

         ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ।

         ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। 

ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, 

ਜੱਜ ਬੋਲ ਪਿਆ :

ਇੱਕ ਅਧਿਆਪਕ ਅਦਾਲਤ ਵਿਚ ਮੌਜੂਦ ਹੈ....!!

ਸਾਰੇ ਜਣੇ ਖੜ੍ਹੇ ਹੋ ਗਏ ਤੇ ਮੈਥੋਂ ਮਾਫ਼ੀ ਮੰਗ ਕੇ ਚਾਲਾਨ ਰੱਦ ਕਰ ਦਿੱਤਾ।

ਉਸ ਰੋਜ਼ ਮੈਨੂੰ ਇਸ ਮੁਲਕ ਦੀ ਕਾਮਯਾਬੀ ਦੇ ਰਾਜ਼ ਦਾ ਪਤਾ ਲੱਗਾ।

ਸਾਰੇ ਅਧਿਆਪਕਾਂ ਨੂੰ ਬਾ-ਸਤਿਕਾਰ ਸਮਰਪਿਤ

 

ਕੀ ਤੁਹਾਨੂੰ ਇਹ ਜਾਣਕਾਰੀ ਹੈ ਕਿ......

1) ਅਮਰੀਕਾ ਵਿੱਚ ਸਿਰਫ ਦੋ ਤਰ੍ਹਾਂ ਦੇ ਲੋਕ ਹੀ ਵੀਆਈਪੀ ਮੰਨੇ ਜਾਂਦੇ ਹਨ:

ਸਾਇੰਸਦਾਨ ਅਤੇ ਅਧਿਆਪਕ।

2) ਫਰਾਂਸ ਦੀਆਂ ਅਦਾਲਤਾਂ ਵਿੱਚ ਸਿਰਫ਼ ਅਧਿਆਪਕਾਂ ਨੂੰ ਹੀ ਕੁਰਸੀ ਤੇ ਬੈਠਣ ਦਾ ਹੱਕ ਹਾਸਿਲ ਹੈ।

3) ਜਾਪਾਨ ਦੀ ਪੁਲਿਸ ਸਰਕਾਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਕਿਸੇ ਅਧਿਆਪਕ ਨੂੰ ਗ੍ਰਿਫਤਾਰ ਕਰ ਸਕਦੀ ਹੈ।

4) ਦੱਖਣੀ ਕੋਰੀਆ ਵਿੱਚ ਹਰ ਅਧਿਆਪਕ ਨੂੰ ਉਹ ਸਾਰੇ ਹੱਕ ਹਾਸਲ ਹਨ ਜੋ ਭਾਰਤ ਵਿੱਚ ਵਜ਼ੀਰਾਂ ਨੂੰ ਮਿਲੇ ਹੋਏ ਹਨ, ਉਹ ਵੀ ਸਿਰਫ਼ ਆਪਣਾ ਸ਼ਨਾਖਤੀ ਕਾਰਡ ਵਿਖਾ ਕੇ।

5) ਅਮਰੀਕੀ ਅਤੇ ਯੂਰਪੀ ਦੇਸ਼ਾਂ ਵਿੱਚ ਪ੍ਰਾਈਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਭ ਤੋਂ ਵੱਧ ਉਜ਼ਰਤ ਦਿੱਤੀ ਜਾਂਦੀ ਹੈ ਕਿਉਂਕਿ ਸਿੱਖਿਆ ਦੇ ਮਹਿਲ ਦੀ ਨੀਂਹ ਉਹਨਾਂ ਵੱਲੋਂ ਹੀ ਪੱਕੀ ਕੀਤੀ ਜਾਣੀ ਹੁੰਦੀ ਹੈ।

6) ਜਿਸ ਸਮਾਜ ਵਿੱਚ ਅਧਿਆਪਕਾਂ ਦੀ ਬੇਇਜ਼ਤੀ ਕੀਤੀ ਜਾਂਦੀ ਰਹੇਗੀ ਉਸ ਵਿੱਚ ਸਿਰਫ਼ ਚੋਰ, ਡਾਕੂ, ਲੁਟੇਰੇ ਅਤੇ ਰਿਸ਼ਵਤਖ਼ੋਰ ਲੋਕ ਹੀ ਜਿਆਦਾ ਵਧ੍ਹਣ-ਫੁੱਲਣਗੇ।

 

 

ਹੁਣ ਇਹ ਪੜ੍ਹ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ।  

 ਸਾਡੇ ਮੁਲਕ ਦੇ ਕਾਨੂੰਨ ਦੇ ਘਾੜੇ ਇਹ ਦੇਖ ਲੈਣ ਕੇ ਅਧਿਆਪਕਾਂ ਨਾਲ  ਅਤਿ ਦਰਜੇ ਦਾ ਘਟੀਆ ਕਰਮ ਕੀਤਾ ਜਾ ਰਿਹਾ ਹੈ  ਕਿ ਸਾਡੀ ਸਕਿਉਰਿਟੀ ਫੋਰਸਜ਼ ਦੁਆਰਾ ਉਨ੍ਹਾਂ ਦੀ ਅੰਨ੍ਹੀ ਕੁੱਟ  ਕਿੱਥੋਂ ਦਾ ਇਨਸਾਫ਼ ਹੈ  ਦੂਸਰੇ ਪਾਸੇ ਮੈਂ ਅਧਿਆਪਕਾਂ ਦਾ ਵੀ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ  ਜੋ ਸਰਕਾਰਾਂ ਦੇ ਪੱਖਪਾਤੀ ਅਧਿਆਪਕ ਹਨ ਉਹ ਇਸ ਗੱਲ ਨੂੰ ਜ਼ਰੂਰ ਵਿਚਾਰਣ ਕਿਉਂਕਿ ਇਹ ਅਧਿਆਪਕ ਦੇ ਹੱਕ  ਦੀ ਲੜਾਈ ਜੇਕਰ  ਕੁਝ ਲੋਕਾਂ ਉਪਰ ਹੀ ਛੱਡ ਦਿੱਤੀ ਗਈ ਤਾਂ ਅਧਿਆਪਕ ਦੇ ਰੁਤਬੇ ਦਾ  ਸਾਡੇ ਮੁਲਕ ਅੰਦਰ ਬਿਲਕੁਲ ਖ਼ਾਤਮਾ ਹੋ ਜਾਵੇਗਾ  ਆਓ ਸਾਰੇ ਜਾਣੇ ਜ਼ਰੂਰ ਵਿਚਾਰੀਏ ਇਸ ਸੱਚਾਈ ਨੂੰ ਜਾਣ ਕੇ ਦੇਖੀਏ ਕਿ ਅਸੀਂ ਪੰਜਾਬ ਵਾਸੀ ਅਧਿਆਪਕ ਦੇ ਰੁਤਬੇ ਨੂੰ ਲੈ  ਕਿੱਥੇ ਖੜ੍ਹੇ ਹਾਂ  

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ
 ਪਵਨਦੀਪ ਕੌਰ ਪੁੱਤਰੀ
ਪੱਤਰਕਾਰ ਜਗਜੀਤ ਸਿੰਘ ( ਕੁਤਬਾ)

ਪਿੰਡ ਚੰਨਣਵਾਲ ਵਿਖੇ ਗੁਰਦੁਆਰਾ ਸਾਹਿਬ ਵਿਚ 100 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲਵਾਈ

ਮਹਿਲ ਕਲਾਂ/ਬਰਨਾਲਾ- ਜੂਨ 2021- (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਸੂਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ ਜਸਪਿੰਦਰ ਸਿੰਘ ਵਾਲੀਆ, ਡਾ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਪਿੰਡ ਚੰਨਣਵਾਲ ਵਿਖੇ 18 ਤੋਂ 44 ਸਾਲ ਦੇ   ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਜਗਸੀਰ ਸਿੰਘ ਹੈਲਥ ਇੰਸਪੈਕਟਰ ਨੇ ਕਿਹਾ ਕਿ ਕਰੋਨਾ ਤੋਂ ਬਚਾਓ ਲਈ ਆਪਣੇ ਮੂੰਹ ਉੱਪਰ ਮਾਸਕ ਲਗਾ ਕੇ ਰੱਖੋ ਅਤੇ ਹੱਥਾਂ ਦੀ ਸਾਬਣ ਨਾਲ ਵਾਰ ਵਾਰ ਸਫਾਈ ਕਰੋ ਅਤੇ ਸਮਾਜਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਦੇ ਲਈ ਅੱਜ 18 ਤੋਂ ਚੁਤਾਲੀ ਸਾਲ ਤੱਕ ਦੇ ਵਿਅਕਤੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਰਹੀ ਹੈ। ਅੱਜ ਹਰ ਮਨੁੱਖ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਪਿੰਡ ਚੰਨਣਵਾਲ ਸੀ,ਐਚ,ਸੀ ਦੇ ਸਿਹਤ ਵਿਭਾਗ ਦੀ ਟੀਮ ਮਹਿਲਕਲਾਂ ਸੀ, ਐਚ,ਓ ਪਰਮਜੀਤ ਕੌਰ, ਸ਼ੀ,ਐੱਚ,ਓ ਕਮਲਪ੍ਰੀਤ ਕੌਰ ਕਲਾਲਾ,ਮਨਪ੍ਰੀਤ ਸਿੰਘ ਸਿੱਧੂ,ਕੁਲਵੰਤ ਜੀਤ ਕੌਰ ਈ, ਐੱਮ,ਐੱਨ ਖੁਸ਼ਵਿੰਦਰ ਕੁਮਾਰ ਨੇ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਇਸ ਮੌਕੇ ਸਰਪੰਚ ਗੁਰਜੰਟ ਸਿੰਘ ਅਤੇ ਆਸ਼ਾ ਵਰਕਰ ਹਾਜ਼ਰ ਸਨ।

ਪਿੰਡ ਨਰਾਇਣਗੜ੍ਹ ਸੋਹੀਆ ਵਿਖੇ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

2 ਭੈਣਾਂ ਦਾ ਇਕਲੌਤਾ ਭਰਾ ਸੀ ਮਿ੍ਤਕ ਹਰਜੀਤ ਸਿੰਘ                             

ਮਹਿਲ ਕਲਾ/ਬਰਨਾਲਾ ਜੂਨ 2021(ਗੁਰਸੇਵਕ ਸਿੰਘ ਸੋਹੀ) - ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਆਰਥਿਕ ਤੰਗੀ ਅਤੇ ਕਰਜ਼ੇ ਕਾਰਨ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਖਬਰ ਹੈ। ਥਾਣਾ ਟੱਲੇਵਾਲ ਦੇ ਏਐੱਸਆਈ ਸੁਖਵਿੰਦਰ ਸਿੰਘ ਖੇੜੀ ਨੇ ਦੱਸਿਆ ਕਿ ਨੌਜਵਾਨ ਕਿਸਾਨ ਹਰਜੀਤ ਸਿੰਘ (24 )ਪੁੱਤਰ ਕਿ੍ਪਾਲ ਸਿੰਘ ਵਾਸੀ ਨਰਾਇਣਗੜ੍ਹ ਸੋਹੀਆ ਜੋ ਕੇ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ। ਆਰਥਿਕ ਤੰਗੀ ਅਤੇ ਕਰਜ਼ੇ ਕਾਰਨ ਉਸ ਨੇ ਕੱਲ੍ਹ ਦੁਪਹਿਰ 2 ਵਜੇ ਦੇ ਕਰੀਬ ਕੋਈ ਜ਼ਹਿਰੀਲੀ ਦਵਾਈ ਪੀ ਲਈ ਸੀ,ਨੌਜਵਾਨ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਨਿਹਾਲ ਸਿੰਘ ਵਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਨੌਜਵਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੇ ਪਿਤਾ ਦੀ ਕੋਈ 8-9 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਨੌਜਵਾਨ 2 ਏਕੜ ਜ਼ਮੀਨ ਦਾ ਮਾਲਕ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ।ਹਰਜੀਤ ਸਿੰਘ ਦੋ ਭੈਣਾਂ ਅਤੇ ਆਪਣੀ ਮਾਤਾ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ।

ਕੈਪਟਨ ਸਰਕਾਰ ਲੇਬਰ ਵਿਭਾਗ ਵਿੱਚ ਇਨਸਪੈਕਟਰ ਰਾਜ ਸੂਰੁ ਕਰਕੇ ਛੋਟੇ ਕਿੱਸਾਕਾਰਾਂ ਦਾ ਖਾਤਮਾ ਕਰਨ ਲਈ ਜਲਦੀ ਹੀ ਕਾਨੂੰਨ ਪਾਸ ਕਰਨ ਜਾ ਰਹੀ ਹੈ......ਡਾ ਬਾਲੀ  

ਮਹਿਲ ਕਲਾਂ/ਬਰਨਾਲਾ-13 ਜੂਨ-(ਗੁਰਸੇਵਕ ਸਿੰਘ ਸੋਹੀ) -ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬੇ ਦੇ ਪ੍ਧਾਨ ਡਾ: ਰਮੇਸ਼ ਕੁਮਾਰ ਬਾਰੇ ਬਾਲੀ ਨੇ ਕਿਹਾ ਕਿ ਇਹ ਲਿਆਇਆ ਜਾ ਰਿਹਾ ਕਾਲਾ ਕਾਨੂੰਨ ਹਰਗਜ ਨਹੀਂ ਪਾਸ ਹੋਣ ਦਿੱਤਾ ਜਾਵੇੇਗਾ। ਡਾ: ਬਾਲੀ ਨੇ ਕਿਹਾ ਇਸ ਬਿੱਲ ਦੁਆਰਾ ਕਿੱਸੇ ਵੀ ਕਿੱਤਾਕਾਰ ਤੇ ਦੋ ਹਜਾਰ ਤੋਂ ਲੈਕੇ ਪੰਜਾਹ ਹਜ਼ਾਰ ਤੱਕ ਦੀ ਵਸੂਲੀ ਕੀਤੀ ਜਾਵੇਗੀ। ਇਹ ਅੰਗਰੇਜ਼ਾਂ ਦੁਆਰਾ ਲਗਾਏ ਗਏ ਲਗਾਨ ਦੀ ਤਰ੍ਹਾਂ ਹੋਵੇਗਾ। ਹਰ ਕਿੱਤਾਕਾਰ ਜਿਵੇਂ ਕਲੀਨਿਕਾਂ, ਢਾਬੇ, ਛੋਟੀ ਫੈਕਟਰੀ,ਰੂੰ ਕਟਾਈ ਹੋਰ ਦੀ ਹਰ ਵੇਲੇ ਚੈਕਿੰਗ ਕੀਤੀ ਜਾਵੇਗੀ । ਚੈਕਿੰਗ ਦੋਰਾਨ ਕੋਈ ਵੀ ਔਜਾਰ ਖਰਾਬ ਪਾਇਆ ਗਿਆ ਤਾਂ ਉਸ ਦੀ ਕੀਮਤ ਤੋਂ ਕਈ ਗੁਣਾਂ ਜ਼ੁਰਮਾਨਾ ਪਾਇਆ ਜਾਵੇਗਾ। ਨਾ ਦੇਣ ਦੀ ਹਾਲਤ ਚ ਔਜਾਰ ਨੂੰ ਕਬਜੇ ਚ ਲੈ ਕੇ 420 ਦਾ ਪਰਚਾ ਦਰਜ ਕਰਕੇ ਅਦਾਲਤ ਚ ਪੇਸ਼ ਕਰ ਜੇਲ ਭੇਜਿਆ ਜਾਵੇਗਾ। 
ਡਾ: ਬਾਲੀ ਨੇ ਕਿਹਾ ਕਿ ਕੋਰੋਨਾ ਦੋਰਾਨ ਲੋਕਾਂ ਦੇ ਕੰਮ ਲਗਾਤਾਰ ਬੰਦ ਰਹਿਣ ਕਰਕੇ ਕੰਮ ਤਬਾਹ ਹੋ ਚੁੱਕੇ ਹਨ। ਉਤੋਂ ਇੰਸਪੈਕਟਰ ਰਾਜ ਲਗਾ ਕੇੇ ਲੋਕਾਂ ਦੇ ਕਿੱਤੇ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸਗੋਂ ਚਾਹੀਦਾ ਤਾਂ ਹੈ ਕਿ ਸਰਕਾਰ ਕਿੱਤਾ ਤਬਾਹ ਹੋਏ ਲੋਕਾਂ ਨੂੰ ਦੁਬਾਰਾ ਕੰਮ ਚਲਾਉਣ ਲਈ ਆਰਥਿਕ ਮਦਦ ਕਰੇ। ਡਾ: ਬਾਲੀ ਨੇ ਕਿਹਾ ਖੇਤੀ ਕਾਨੂੰਨਾਂ ਦੀ ਤਰ੍ਹਾਂ ਕਾਰਪੋਰੇਟ ਦਾ ਜਮੀਨ ਤੇ ਕਬਜਾ ਕਰਨਾ ਹੈ ਤੇ ਕਿਸਾਨਾਂ ਨੂੰ ਦਿਹਾੜੀਦਾਰ ਬਨਾਉਣਾ ਹੈ। ਇਸ ਹੀ ਤਰ੍ਹਾਂ ਕਿੱਤਿਆਂ ਦਾ ਖਾਤਮਾ ਕਰਕੇ ਆਮ ਲੋਕਾਂ ਨੂੰ ਦਿਹਾੜੀਦਾਰ ਬਣਾ ਕੇ ਗੁਲਾਮ ਪ੍ਥਾ ਨੂੰ ਸ਼ੂੁਰੁ ਕਰਨ ਦੀ ਲੁਕਵੀਂ ਚਾਲ ਹੈ ।
ਡਾ: ਬਾਲੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਇੱਕੋ ਹੀ ਹਨ। ਸਗੋਂ ਕੇਂਦਰ ਦੀਆਂ ਹੀ ਪਾਸ ਕੀਤੀਆਂ ਗਈਆਂ ਹਨ ।ਆਓ ਸਭ ਲੋਕ ਇੱਕੱਠੇ ਹੋ ਕੇ ਇਸਦਾ ਡੱਟਵਾਂ ਵਿਰੋਧ ਕਰੀਏ। ਕਾਲੇ ਕਾਨੂੰਨਾਂ ਨੂੰ ਬਨਣ ਤੇ ਰੋਕ ਲਾਈਏ।

26 ਵੀਂ ਵਰ੍ਹੇਗੰਢ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ

ਮਹਿਲ ਕਲਾਂ/ਬਰਨਾਲਾ -11 ਜੂਨ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਦੀ 26ਵੀ ਵਰ੍ਹੇਗੰਢ ਜਿਲ੍ਹਾ ਲੁਧਿਆਣਾ ਬਲਾਕ ਪੱਖੋਵਾਲ ਵਲੋਂ ਬਲਾਕ ਪੱਧਰ ਤੇ ਮਨਾਈ ਗਈ। ਜਿਸ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਡਾਕਟਰ ਹਰਦਾਸ ਸਿੰਘ ਜੀ ਢੈਪਈ ਮੁੱਖ ਸਰਪ੍ਰਸਤ, ਡਾ ਬਿਕਰਮਦੇਵ ਘੁੰਗਰਾਣਾ ,ਡਾ ਗੁਲਾਮ ਹਸਨ ਅਲੀ ਜੀ ਬਲਾਕ ਪ੍ਰਧਾਨ ,ਮੈਡਮ ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ,ਜਿਲ੍ਹਾ ਲੁਧਿਆਣਾ ਤੇ ਕੈਸੀਅਰ ਡਾ ਰਮਨਦੀਪ ਕੌਰ ਜੀ ਬੱਲੋਵਾਲ ਨੇ ਸਾਂਝੇ ਤੌਰ ਤੇ ਕੀਤੀ।
ਇਸ ਸਮਾਗਮ ਵਿੱਚ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਅਤੇ ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ,ਡਾ ਅਜੀਤ ਰਾਮ ਸਰਮਾ ਜੀ ਝਾਂਡੇ ਜਿਲ੍ਹਾ ਮੀਤ ਪ੍ਰਧਾਨ ਵਿਸੇਸ ਤੌਰ ਤੇ ਸਾਮਲ ਹੋਏ ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਜਥੇਬੰਦੀ ਨੇ ਆਪਣੇ 26 ਸਾਲ ਦਾ ਲੰਮਾ ਪੈਂਡਾ ਤੈਅ ਕੀਤਾ ਹੈ। ਇਸ ਅਰਸੇ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਜਿਥੇ ਹਿੱਕ ਡਾਹ ਕੇ ਜਾਬਰ ਸਰਕਾਰਾਂ ਤੇ ਭੂਤਰੀ ਹੋਈ ਅਫਸਰਸ਼ਾਹੀ ਨੂੰ ਨਕੇਲ ਪਾਕੇ ਪਰਚੇ ਦਰਜ ਅਤੇ ਕਲੀਨਕਾ ਨੂੰ ਬੰਦ ਕਰਨ ਦੇ ਨਾਦਰਸ਼ਾਹੀ ਹੁਕਮਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਥੇ ਹੀ 
ਭਾਈ ਕਾਨ੍ਹਈਆ ਦੇ ਸੱਚੇ ਤੇ ਸੁੱਚੇ ਵਾਰਸ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ ਤੇ ਮਾਨਵ ਸੇਵਾ ਪਰਮੋ ਧਰਮ ਦੇ  ਨਾਮ ਹੇਠ ਇਨਸਾਨੀਅਤ ਦੀ ਸੇਵਾ ਕੀਤੀ ਹੈ। ਲੀਡਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਨੂੰ ਤਰੁੰਤ ਮੰਨਿਆ ਜਾਵੇ , ਨਹੀਂ ਤਾਂ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। 
ਇਸ ਮੌਕੇ 26 ਵੀਂ ਵਰ੍ਹੇਗੰਢ ਤੇ ਕੇਕ ਕੱਟਿਆ ਗਿਆ ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਮੈਡਮ ਡਾਕਟਰ ਨਵਦੀਪ ਕੌਰ ਜੀ ਲਲਤੋਂ ਕਲਾਂ, ਮੈਡਮ ਡਾ ਜਸਵਿੰਦਰ ਕੌਰ ਬਾੜੇਵਾਲ, ਮੈਡਮ ਡਾਕਟਰ ਰਚਨਪ੍ਰੀਤ ਕੌਰ ਮਾਣਕਵਾਲ, ਡਾ ਜਸਵਿੰਦਰ ਜੜਤੌਲੀ, ਡਾ ਧਰਮਿੰਦਰ ਪੱਬੀਆਂ, ਡਾ ਰਾਜੂ ਖਾਨ, ਡਾ ਹਰਬੰਸ ਸਿੰਘ ਜੀ ਬਸਰਾਓ, ਡਾ ਮੇਵਾ ਸਿੰਘ ਜੀ ਤੁਗਾਹੇੜੀ, ਡਾ ਅਵਤਾਰ ਸਿੰਘ ਭੱਟੀ, ਡਾ ਰੂਪ ਬੱਸੀਆਂ, ਡਾ ਯਾਸੀਨ ਮੁਹੰਮਦ ਮਹੇਰਨਾਂ' ਡਾ ਯੂਨਿਸ ਦਿਓਲ ਪੱਖੋਵਾਲ ,ਡਾ ਰਾਜਵੰਤ ਸਿੰਘ ਰਾਂਚੀ ਕਲੋਨੀ, ਡਾ ਅਵਤਾਰ ਸਿੰਘ ਜੀ ਜਾਂਗਪੁਰ, ਡਾ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ ਪੱਖੋਵਾਲ, ਡਾ ਮਨਜੀਤ ਸਿੰਘ ਡਾ ਹਰਦੀਪ ਧੂਲਕੋਟ, ਡਾ ਭਗਤ ਸਿੰਘ ਜੀ ਤੁਗਲ ਮੁਖੀ ਪ੍ਰਬੰਧਕੀ ਬੋਰਡ ,ਡਾ ਸੁਖਦੇਵ ਸਿੰਘ ਜੀ ਨੰਗਲ, ਡਾ ਸੰਤੋਖ ਮਨਸੂਰਾਂ, ਡਾ ਜਸਵਿੰਦਰ ਰਤਨ ,ਡਾ ਹਰਪ੍ਰੀਤ ਮਨਸੂਰਾਂ ,ਡਾ ਹਰਪ੍ਰੀਤ ਸਿੰਘ ਭੱਟੀਆਂ ,ਡਾ ਮੈਡਮ ਦੀਪਕਾ ਆਦਿ ਤੋਂ   ਦੇ ਇਲਾਵਾ ਵੱਡੀ ਗਿਣਤੀ ਵਿਚ ਡਾ ਸਾਹਿਬਾਨ  ਹਾਜ਼ਰ ਸਨ ।ਸਟੇਜ ਸਕੱਤਰ ਦੀ ਜਿੰਮੇਵਾਰੀ ਡਾਕਟਰ ਪੁਸਪਿੰਦਰ ਬੋਪਾਰਾਏ  ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਬਲਾਕ ਪੱਖੋਵਾਲ ਨੇ ਬਾਖੂਬੀ ਨਿਭਾਈ।  
ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਪੰਜਾਬ ਆਗੂਆਂ ਤੇ ਬਲਾਕ  ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਆਪਣੇ ਮਸਲੇ ਨੂੰ ਹਲ ਕਰਨ ਦੀ ਮੰਗ ਕੀਤੀ ।
ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਭੇਜੇ ਪੈਫਲਿਟ (ਅਪੀਲ) ਨੂੰ ਵੀ ਜਾਰੀ ਕੀਤਾ ਤੇ ਆਮ ਲੋਕਾਂ ਤਕ ਵੰਡਣ ਦੀ ਮੁਹਿੰਮ ਦੀਆਂ ਡਿਊਟੀਆਂ ਲਾਈਆਂ ਗਈਆਂ।
ਅਜ ਦੇ ਸਮਾਗਮ ਦਾ ਚਾਹ ਪਾਣੀ ਲੰਗਰ ਦਾ ਖਰਚ ਡਾਕਟਰ ਅਵਤਾਰ ਸਿੰਘ ਜੀ ਭੱਟੀ ਸੀਨੀਅਰ ਬਲਾਕ ਸੈਕਟਰੀ ਦੇ ਵਲੋਂ ਕੀਤਾ ਗਿਆ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਯੂਥ ਵਿੰਗ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ `ਤੇ ਵੱਡੇ ਪੱਧਰ `ਤੇ ਚਲਾਏਗਾ ਹਰਿਆਵਲ ਮੁਹਿੰਮ।

ਜਲਦ ਕੀਤਾ ਜਾਵੇਗਾ ਯੂਥ ਦੇ ਜਥੇਬੰਦਕ ਢਾਂਚੇ ਦਾ ਐਲਾਨ। ਪਰਮਿੰਦਰ ਸਿੰਘ ਢੀਂਡਸਾ

ਮਹਿਲ ਕਲਾਂ/ਬਰਨਾਲਾ- 11 ਜੂਨ (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ  ਮੁੱਖ ਦਫ਼ਤਰ ਵਿਖੇ ਕੀਤੀ ਗਈ | ਇਸ ਦੌਰਾਨ ਫੈਸਲਾ ਲਿਆ ਗਿਆ ਕਿ ਪਾਰਟੀ ਦਾ ਯੂਥ ਵਿੰਗ ਪੰਜਾਬ ਵਿੱਚ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ `ਤੇ ਵੱਡੇ ਪੱਧਰ 'ਤੇ ਹਰਿਆਵਲ ਲਹਿਰ ਸ਼ੁਰੂ ਕਰੇਗਾ ਅਤੇ ਸੂਬੇ ਵਿੱਚ ਯੂਥ ਆਗੂਆਂ ਵੱਲੋਂ ਬੂਟੇ ਲਗਾਏ ਜਾਣਗੇ। ਮੀਟਿੰਗ ਦੌਰਾਨ ਸ:ਅਮਨਵੀਰ ਸਿੰਘ ਚੈਰੀ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸ:ਮਨਪ੍ਰੀਤ ਸਿੰਘ ਤਲਵੰਡੀ, ਸ:ਹਰਜਿੰਦਰ ਸਿੰਘ ਬੌਬੀ ਗਰਚਾ, ਸ:ਸੁਖਮਨਦੀਪ ਸਿੰਘ ਡਿੰਪੀ ਦਾਤੇਵਾਸ, ਸ:ਗੁਰਸੇਵਕ ਸਿੰਘ ਝੁਨੀਰ, ਸ:ਰਵਿੰਦਰ ਸਿੰਘ ਸ਼ਾਹਪੁਰ, ਸ:ਮਨਜੀਤ ਸਿੰਘ ਰਾਏਕੋਟ, ਸ:ਰਣਵੀਰ ਸਿੰਘ ਦੇਹਲਾਂ, ਸ:ਮਹੀਂਪਾਲ ਸਿੰਘ ਭੁੱਲਣ, ਸ:ਸੰਦੀਪ ਸਿੰਘ ਰੁਪਾਲੋਂ, ਸ:ਜਗਤਾਰ ਸਿੰਘ ਘੜੂੰਆਂ, ਸ:ਕੰਵਲਜੀਤ ਸਿੰਘ, ਸ:ਰਣਜੀਤ ਸਿੰਘ ਬਰਾੜ, ਸ:ਰਮਨਦੀਪ ਸਿੰਘ, ਸ:ਜਵਾਲਾ ਸਿੰਘ ਅਤੇ ਸ:ਇਕਬਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਆਗੂ ਹਾਜ਼ਰ ਸਨ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਜਰਨਲ ਸਕੱਤਰ ਸ: ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੋਮਣੀ ਅਕਾਲੀ ਦਲ ਯੂਥ  ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਜਰਨਲ ਸਕੱਤਰ ਸ: ਹਰਸੁਖਇੰਦਰ ਸਿੰਘ (ਬੱਬੀ ਬਾਦਲ), ਦਫ਼ਤਰ ਸਕੱਤਰ ਸ:ਮਨਿੰਦਰਪਾਲ ਸਿੰਘ ਬਰਾੜ, ਸਿਆਸੀ ਸਲਾਹਕਾਰ ਸ:ਦਵਿੰਦਰ ਸਿੰਘ ਸੋਢੀ, ਸਹਾਇਕ ਖਜ਼ਾਨਚੀ ਸਾਹਿਬ ਸਿੰਘ ਬਡਾਲੀ ਆਦਿ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਜਿਥੇ ਯੂਥ ਆਗੂਆਂ ਨੂੰ ਸੋਸ਼ਲ ਮੀਡੀਆ ਦੀ ਮਹਤੱਤਾ ਬਾਰੇ ਜਾਣੂ ਕਰਵਾਇਆ ਉਥੇ ਇਹ ਵਿਚਾਰ ਵੀ ਕੀਤੀ ਗਈ ਕਿ ਪੰਜਾਬ ਵਿੱਚ ਧਰਤੀ ਬੰਜਰ ਹੁੰਦੀ ਜਾ ਰਹੀ ਹੈ ਅਤੇ ਪਾਣੀ ਦਾ ਪੱਧਰ ਹੇਠਾ ਡਿੱਗਦਾ ਜਾ ਰਿਹਾ ਹੈ। ਲਿਹਾਜ਼ਾ ਅਜਿਹੇ ਸਮੇਂ ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ ਅਤੇ ਇਸੇ ਕਰਕੇ ਹਰਿਆਵਲ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਯੂਥ ਵਿੰਗ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਸਿੱਖੀ ਸਰੂਪ ਸੰਭਾਲਣ ਲਈ ਅਤੇ ਨਸਿ਼ਆਂ ਦੇ ਮਾਰੂ ਅਸਰ ਬਾਰੇ ਜਾਗਰੂਕ ਕੀਤਾ ਜਾਵੇਗਾ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਇਸ ਵਿੱਚ ਨੌਜਵਾਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਅਤੇ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਅਤੇ ਇਸ ਵਿੱਚ ਲੜਕੀਆਂ ਨੂੰ ਵੀ ਵਿਸ਼ੇਸ਼ ਤੌਰ ਤੇ  ਢੁਕਵੀਂ ਥਾਂ ਦਿੱਤੀ ਜਾਵੇਗੀ।

ਪ੍ਸਿੱਧ ਗਾਇਕ ਬਿੱਕਰ ਤਿੰਮੋਵਾਲ ''ਪੰਜਾਬ ਜਿੰਦਾਬਾਦ'' ਗੀਤ ਨਾਲ ਦੇਵੇਗਾ ਦਸਤਕ

ਅੰਮ੍ਰਿਤਸਰ ਜ਼ਿਲੇ ਵਿਚ ਹੋਇਆ ਸ਼ੂਟ- ਸੰਦੀਪ ਸਿੰਘ

ਅੰਮ੍ਰਿਤਸਰ-(ਸਮਰਾ )ਪੰਜਾਬੀ ਗਾਇਕੀ ਦੇ ਬੇਤਾਜ  ਬਾਦਸ਼ਾਹ  ਪੰਜਾਬੀ ਲੋਕ ਗਾਇਕ ਬਿੱਕਰ ਤਿੰਮੋਵਾਲ ਆਪਣੇ ਨਵੇ ਗੀਤ ''ਪੰਜਾਬ ਜਿੰਦਾਬਾਦ '' ਨਾਲ ਸੰਗੀਤਿਕ ਖੇਮਿਆ ਵਿੱਚ ਦਸਤਕ ਦੇ ਰਿਹਾ ਹੈ |ਗਾਇਕ ਤਿੰਮੋਵਾਲ ਬੇਹੱਦ ਸੰਜੀਦਾ ਗਾਇਕ ਹੈ |

ਜਿਸ ਨੂੰœ ਸੁਰ ਤਾਲ ਦੀ ਮੁਕੰਮਲ ਸਮਝ ਹੈ |ਉਸ ਵੱਲੋਗਾਏ ਇਸ ਨਵੇ ਗੀਤ ਦੀ ਤਰਜ ਨੂੰ ਸੰਦੀਪ ਸਿੰਘ ਨੇ ਬਣਾਇਆ ਹੈ |

ਗੋਲਡਨ ਵਿਰਸਾ ਰਿਕਾਰਡਜ ਅਤੇ ਕੇ .ਅੈਸ ਕੰਗ ਦੀ ਪੇਸ਼ਕਸ਼ ''ਪੰਜਾਬ ਜਿੰਦਾਬਾਦ'' ਗੀਤ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਵਿਨੇ ਕਮਲ ਨੇ ਦਿੱਤਾ ਹੈ |ਇਸ ਗੀਤ  ਦੇ ਮਸਹੂਰ ਡਾਇਰੈਕਟਰ ਦਲਬੀਰ ਭਰੋਵਾਲ ,ਪ੍ਰਸਿੱਧ  ਕੈਮਰਾਮੈਨ ਗੁਰਨਿਸ਼ਾਨ ਸਿੰਘ ,ਪਰੋਡਕਸ਼ਨ ਮੈਨਜਰ ਤਰਸੇਮ ਸਿੰਘ , ਪ੍ਰੋਡਿਉਸਰ ਅਤੇ

ਕੰਪੋਜਰ ਸੰਦੀਪ ਸਿੰਘ ਨੇ ਆਪਣੀ ਪੂਰੀ ਵੀਡਿਉ ਟੀਮ ਨਾਲ ਗੀਤ ਨੂੰ ਪੰਜਾਬ /ਅੰਮ੍ਰਿਤਸਰ ਜ਼ਿਲੇ ਦੇ ਵੱਖ- ਵੱਖ ਪਿੰਡਾ ਦੀਆ ਖੂਬਸੂਰਤ ਲੋਕੇਸਨਾ ਤੇ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਫਿਲਮਾਇਆ| ਪੇਸ਼ਕਾਰ ਸੰਦੀਪ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸੰਸਾਰ ਪ੍ਰਸਿਧ ਗਾਇਕ ਬਿੱਕਰ ਤਿੰਮੋਵਾਲ

ਜੀ  ਦੀ ਅਵਾਜ ਵਿੱਚਨਵਾ ਗੀਤ ''ਪੰਜਾਬ ਜਿੰਦਾਬਾਦ '' ਸਰੋਤਿਆ ਦੀ ਪਹਿਲੀ ਪਸੰਦ ਬਣਨ ਦੇ ਕਾਬਿਲ ਹੈ | ਕੁਝ ਦਿਨਾ ਤੱਕ ਇਹ ਗੀਤ ਵੱਖ- ਵੱਖ ਚੈਨਲਾਂ ਦਾ  ਸਿੰਗਾਰ ਬਣਕੇ ਪ੍ਸਿੱਧੀ ਪ੍ਰਾਪਤ ਕਰੇਗਾ |

 

ਕੇਪਸਨ- ਡਾਇਰੈਕਟਰ ਦਲਬੀਰ ਭਰੋਵਾਲ ,  ਕੈਮਰਾਮੈਨ ਗੁਰਨਿਸ਼ਾਨ ਸਿੰਘ ,ਪਰੋਡਕਸ਼ਨ ਮੈਨਜਰ ਤਰਸੇਮ ਸਿੰਘ , ਪ੍ਰੋਡਿਉਸਰ ਅਤੇ
ਕੰਪੋਜਰ ਸੰਦੀਪ ਸਿੰਘ , ਗਾਇਕ ਬਿੱਕਰ ਤਿਮੋਵਾਲ  ਗੀਤ ''ਪੰਜਾਬ ਜਿੰਦਾਬਾਦ ''ਦੀ ਸ਼ੂਟਿੰਗ ਦੋਰਾਨ 

ਮਹਿਕ ਕਲਾਂ ਦੇ ਪੱਤਰਕਾਰਾਂ ਨੂੰ ਸਮਾਜ ਸੇਵੀ ਕੰਮਾਂ ਵਿੱਚ ਅਤੇ  ਸੰਯੁਕਤ ਕਿਸਾਨ ਮੋਰਚਾ ਦਿੱਲੀ ਅਤੇ ਪੰਜਾਬ ਵਿਚ ਮੋਹਰੀ ਨਿਭਾਉਣ ਤੇ ਸਨਮਾਨਿਤ

ਮਹਿਲ ਕਲਾਂ/ਬਰਨਾਲਾ- 10 ਜੂਨ- (ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੀ 26 ਵੀੰ ਵਰ੍ਹੇ ਗੰਢ ਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਅਤੇ ਸੂਬ ਸੀਨੀਅਰ ਮੀਤ ਪ੍ਰਧਾਨ ਡਾ.ਮਿੱਠੂ ਮੁਹੰਮਦ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਅਤੇ ਬਲਾਕ ਮਹਿਲ ਕਲਾਂ ਦੇ ਡਾਕਟਰ ਸਹਿਬਾਨਾਂ ਵੱਲੋਂ ਮਹਿਲ ਕਲਾਂ ਸਟੇਸ਼ਨ ਦੇ ਚੋਣਵੇਂ ਪੱਤਰਕਾਰਾਂ ਨੂੰ ਲੋਕ ਭਲਾਈ ਤੇ ਸਮਾਜ ਸੇਵੀ ਕੰਮਾਂ ਵਿਚ ਅਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਅਤੇ ਪੰਜਾਬ ਵਿਚ ਵਿਸੇਸ ਯੋਗਦਾਨ ਪਾਉਣ ਅਤੇ ਕਰੋਨਾ ਮਹਾਮਾਰੀ 2020 ਅਤੇ 2021ਵਿੱਚ ਮੋਹਰੀ ਰੋਲ ਨਿਭਾਉਣ ਤੇ  ਸਨਮਾਨਤ ਕੀਤਾ ਗਿਆ ।ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਪੱਤਰਕਾਰ ਅਵਤਾਰ ਸਿੰਘ ਅਣਖੀ, ਬਲਜਿੰਦਰ ਸਿੰਘ ਢਿੱਲੋਂ,ਸੋਨੀ ਮਾਂਗੇਵਾਲ,ਜਗਸੀਰ ਸਿੰਘ ਸਹਿਜੜਾ,ਪ੍ਰੇਮ ਕੁਮਾਰ ਪਾਸੀ,ਭੁਪਿੰਦਰ ਸਿੰਘ ਧਨੇਰ , ਡਾ ਮਿੱਠੂ ਮੁਹੰਮਦ, ਗੁਰਸੇਵਕ ਸਿੰਘ ਸਹੋਤਾ, ਜਗਜੀਤ ਸਿੰਘ ਮਾਹਲ ,ਅਜੇ ਟੱਲੇਵਾਲ, ਫਿਰੋਜ਼ਦੀਨ , ਗੁਰਸੇਵਕ ਸਿੰਘ ਸੋਹੀ, ਜਗਜੀਤ ਸਿੰਘ ਕੁਤਬਾ, ਲਕਸ਼ਦੀਪ ਸਿੰਘ ਗਿੱਲ ,ਸ਼ੇਰ ਸਿੰਘ ਰਵੀ,ਗੁਰਪ੍ਰੀਤ ਸਿੰਘ ਬਿੱਟੂ ,ਡਾ.ਕੁਲਦੀਪ ਸਿੰਘ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ ਹਮੀਦੀ, ਜਸਬੀਰ ਸਿੰਘ ਵਜੀਦਕੇ , ਹਰਪਾਲ ਸਿੰਘ ਪਾਲੀ ਵਜੀਦਕੇ ,ਪ੍ਰਦੀਪ ਸਿੰਘ ਲੋਹਗੜ, ਬਲਵੰਤ ਸਿੰਘ ਚੌਹਾਣਕੇ,ਗੁਰਭਿੰਦਰ ਗੁਰੀ, ਜਗਰਾਜ ਸਿੰਘ ਮੂੰਮ ਆਦਿ ਨੂੰ ਸਨਮਾਨਿਤ ਕੀਤਾ ਗਿਆ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ,ਟਰੱਕ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ,ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਜੀ ,ਡਾਕਟਰ ਯੂਨੀਅਨ ਦੇ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ, ਮੀਤ ਪ੍ਰਧਾਨ ਡਾ ਨਾਹਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਜ਼ਿਲ੍ਹਾ ਆਗੂ ਡਾ ਕੇਸਰ ਖਾਨ ਮਾਂਗੇਵਾਲ, ਸਕੱਤਰ ਡਾ ਸੁਰਜੀਤ ਸਿੰਘ ਛਾਪਾ,ਵਿੱਤ ਸਕੱਤਰ ਡਾ. ਸੁਖਵਿੰਦਰ ਸਿੰਘ ਬਾਪਲਾ ਆਦਿ ਤੋਂ ਇਲਾਵਾ ਬਲਾਕ ਮਹਿਲ ਕਲਾਂ ਦੇ ਸਮੂਹ ਡਾਕਟਰ ਸਹਿਬਾਨ ਹਾਜ਼ਰ ਸਨ।

ਪਿੰਡ ਕੁਤਬਾ ਵੱਲੋਂ ਅਤਿ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਇਮਾਰਤ ਅਜੂਬਾ ਨੂੰ ਐਨ,ਆਰ,ਆਈ (ਦਾਨੀ) ਵੀਰਾਂ ਨੇ 100000 ਰੁਪਏ ਦਾ ਚੈੱਕ ਭੇਜ ਕਿ ਚੱਲ ਰਹੀ ਸੇਵਾ ਵਿੱਚ ਦਿੱਤਾ ਸਹਿਯੋਗ

ਪਿੰਡ ਕੁਤਬਾ ਵੱਲੋਂ ਅਤਿ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਇਮਾਰਤ ਅਜੂਬਾ ਨੂੰ ਐਨ,ਆਰ,ਆਈ (ਦਾਨੀ) ਵੀਰਾਂ ਨੇ 100000 ਰੁਪਏ ਦਾ ਚੈੱਕ ਭੇਜ ਕਿ ਚੱਲ ਰਹੀ
ਸੇਵਾ ਵਿੱਚ ਦਿੱਤਾ ਸਹਿਯੋਗ।ਮਹਿਲ ਕਲਾਂ/ਬਰਨਾਲਾ-ਜੂਨ- (ਗੁਰਸੇਵਕ ਸਿੰਘ ਸੋਹੀ)- ਅੱਜ ਪਿੰਡ ਕੁਤਬਾ ਵਿਖੇ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਗੁਰਮ ਨੂੰ ਅਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ਨੇ ਐਨ,ਆਰ,ਆਈ ਵੀਰਾਂ ਵੱਲੋਂ ਭੇਜਿਆ ਗਿਆ 100000 ਰੁਪਏ ਦਾ ਚੈੱਕ ਭੇਟ ਕੀਤਾ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਦਾਰ ਅਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਪਿੰਡ ਕੁਤਬਾ ਦੀ ਪੰਚਾਇਤ ਵੱਲੋਂ ਉਨ੍ਹਾਂ ਸਾਰੇ ਦਾਨੀ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਇਸ ਮਹਾਨ ਕਾਰਜ ਵਿੱਚ ਆਪਣਾਂ ਯੋਗਦਾਨ ਪਾਇਆ ਹੈ।
ਇਸ ਮੌਕੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੂਹ ਗਰੇਵਾਲ ਪਰਿਵਾਰ (ਕਨੇਡਾ) ਦਾ ਧੰਨਵਾਦ ਕੀਤਾ ਜਿਨ੍ਹਾਂ ਵਿੱਚ ਐਨ,ਆਰ,ਆਈ ਹਰਵਿੰਦਰ ਕੌਰ ਕੋਰ ਕਨੇਡਾ, ਰਸ਼ਪਾਲ ਕੋਰ ਭੱਟੀ, ਬਲਜਿੰਦਰ ਕੌਰ ਬੜੈਚ ਸ਼ਾਮਿਲ ਹਨ ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦਾਂ ਸਿੰਘਾਂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹਨਾਂ ਪਰਿਵਾਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜਿਨ੍ਹਾਂ ਨੇ ਬਿਗਾਨੇ ਮੁਲਕ ਵਿੱਚ ਰਹਿੰਦੇ ਹੋਏ ਵੀ ਆਪਣੇ ਪਿੰਡ ਦੀ ਮਿੱਟੀ ਨੂੰ ਨਹੀਂ ਭੁਲਾਇਆ ਅਤੇ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਚੱਲ ਰਹੀ ਸੇਵਾ ਵਿੱਚ ਆਪਣਾਂ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਇਹ ਸੇਵਾ ਸਾਰੇ ਪਿੰਡ ਤੇ ਐਨ,ਆਰ,ਆਈ ਵੀਰਾਂ ਦੇ ਸਹਿਯੋਗ ਨਾਲ ਚੱਲਾਈ ਜਾ ਰਹੀ ਹੈ ।ਉਹਨਾਂ ਕਿਹਾ ਏਥੇ ਕਿਸੇ ਵੀ ਮੋਜੂਦਾ ਸਰਕਾਰਾਂ ਜਾ ਕਿਸੇ ਸਰਕਾਰੀ ਅਦਾਰੇ ਦਾ ਕੋਈ ਸਹਿਯੋਗ ਨਹੀਂ ਹੈ । ਉਹਨਾਂ ਕਿਹਾ ਕਿ ਇਸ ਮਹਾਨ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ ਤਾਂ ਜ਼ੋ ਸਾਡੇ ਪੁਰਖਿਆਂ ਦੀ ਇਸ ਮਹਾਨ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕਿ ਰੱਖਿਆ ਜਾ ਸਕੇ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਗੁਰਮ ਨੇ ਕਿਹਾ ਕਿ ਸਮੁੱਚੇ ਪਿੰਡ ਵਾਸੀਆਂ ਤੇ ਐਨ,ਆਰ,ਆਈ ਵੀਰਾਂ ਦਾ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬਤੇ ਬਲਾਕ ਮਹਿਲਕਲਾਂ ਨੇ ਮਨਾਈ ਜਥੇਬੰਦੀ ਦੀ 26 ਵੀਂ ਵਰ੍ਹੇਗੰਢ.

ਵਰੇਗੰਢ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੂੰ ਕੀਤਾ ਗਿਆ ਸਨਮਾਨਤ 

ਮਹਿਲ ਕਲਾਂ/ਬਰਨਾਲਾ- 10 ਜੂਨ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ( ਰਜਿ:295) ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਵਿਚ ਜਥੇਬੰਦੀ ਦੀ 26 ਵੀੰ ਵਰ੍ਹੇਗੰਢ ਪੂਰੇ ਪੰਜਾਬ ਵਿੱਚ 1 ਜੂਨ ਤੋਂ ਲੈ ਕੇ 10 ਜੂਨ ਤੱਕ ਮਨਾਈ ਜਾ ਰਹੀ ਹੈ।ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਜਥੇਬੰਦੀ ਦੀ 26 ਵੀਂ ਵਰ੍ਹੇਗੰਢ ਮਨਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਹਾਜ਼ਰ ਹੋਏ। ਭਰਾਤਰੀ ਜਥੇਬੰਦੀਆਂ ਵਿੱਚੋਂ ਜਗਸੀਰ ਸਿੰਘ ਛੀਨੀਵਾਲ ਕਲਾਂ, ਡਾ ਜਰਨੈਲ ਸਿੰਘ ਸਹੌਰ ,ਰਿੰਕਾਂ ਕੁਤਬਾ ਬਾਹਮਣੀਆਂ, ਟਰੱਕ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ,ਸਾਬਕਾ ਸਰਪੰਚ ਨਿਰਮਲ ਸਿੰਘ, ਦੁਕਾਨਦਾਰ ਯੂਨੀਅਨ ਵੱਲੋਂ ਡਾ ਗਗਨਦੀਪ ਸ਼ਰਾਂ, ਹਰਦੀਪ ਸਿੰਘ ਬੀਹਲਾ ,ਜਗਦੀਸ਼ ਪੰਨੂੰ ,ਕਰਮ ਉੱਪਲ ,ਬਲਜੀਤ ਸਿੰਘ ,ਹੋਰ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਪੱਤਰਕਾਰ ਅਵਤਾਰ  ਸਿੰਘ ਅਣਖੀ ,ਬਲਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਧਨੇਰ ,ਪ੍ਰੇਮ ਕੁਮਾਰ ਪਾਸੀ ,ਗੁਰਸੇਵਕ ਸਿੰਘ ਸਹੋਤਾ ,ਜਸਬੀਰ ਸਿੰਘ ਵਜੀਦਕੇ ,ਗੁਰਮੁੱਖ ਸਿੰਘ ਹਮੀਦੀ, ਡਾ ਪਰਮਿੰਦਰ ਸਿੰਘ ਹਮੀਦੀ, ਜਸਬੀਰ ਵਜੀਦਕੇ,,ਜੱਗਾ ਸਿੰਘ ਛਾਪਾ, ਸ਼ੇਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਆਗੂ ਸਹਿਬਾਨ ਹਾਜ਼ਰ ਹੋਏ ।
 ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਜਥੇਬੰਦੀ ਨੇ ਆਪਣੇ ਤਿੱਖੇ ਸੰਘਰਸ਼ਾਂ ਰਾਹੀਂ ਆਪਣੀ ਹੱਕੀ ਅਤੇ ਜਾਇਜ਼ ਅਵਾਜ ਨੂੰ ਜਿੱਥੇ ਸਮੇਂ ਸਮੇਂ ਦੀਆਂ ਜਾਬਰ ਸਰਕਾਰਾਂ ਤਕ ਪਹੁੰਚਾਉਣ ਲਈ ਹਰ ਤਿੱਖਾ ਸੰਘਰਸ਼ ਕੀਤਾ, ਉੱਥੇ ਹੀ ਆਪਣੀ ਦੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਬਚਾਉਣ ਲਈ ਹਰ ਹੰਭਲਾ ਮਾਰਿਆ ।
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਸਾਡੇ ਸਤਿਕਾਰਯੋਗ ਅਣਖੀ ਤੇ ਜੁਝਾਰੂ ਸਾਥੀਆਂ ਨੇ ਮਿਲ ਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੂੰ ਆਪਣੇ ਖੂਨ ਪਸੀਨੇ ਨਾਲ ਸਿਰਜਿਆ ਹੈ। ਪਿਛਲੇ ਲੰਮੇ ਸਮੇਂ ਤੋਂ ਮਾਨਵ ਸੇਵਾ ਪਰਮੋ ਧਰਮ ਦੇ ਅਸਲੀ ਵਾਰਸ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ  ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਆਓ ਇਸ 26 ਵੀਂ ਵਰ੍ਹੇਗੰਢ ਤੇ ਅਹਿਦ ਕਰੀਏ, ਇਕੱਠੇ ਹੋਈਏ ਅਤੇ ਆਪਣੇ ਮਿਸ਼ਨ ਨੂੰ ਅੱਗੇ ਵਧਾਈਏ ,ਜਥੇਬੰਦੀ ਦੇ ਪਰਚਮ ਨੂੰ ਘਰ ਘਰ ਲੈ ਕੇ ਜਾਣ ਦਾ ਅਹਿਦ ਕਰੀਏ। ਸਰਕਾਰੀ ਤੰਤਰ ਅਤੇ ਜਥੇਬੰਦੀ ਨੂੰ ਖੇਰੂੰ ਖੇਰੂੰ ਕਰਨ ਵਾਲਿਆਂ ਦੀ ਪਛਾਣ ਕਰਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਉਣ ਲਈ ਰਲ ਕੇ ਹੰਭਲਾ ਮਾਰੀਏ। ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ ਵੱਖ ਵੱਖ ਖੇਤਰਾਂ ਵਿੱਚ ਅਹਿਮ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿੱਚ ਚੋਣਵੇਂ ਪੱਤਰਕਾਰ ਵੀਰ, ਦੁਕਾਨਦਾਰ ਯੂਨੀਅਨ ਦੇ ਆਗੂ ,ਮਜ਼ਦੂਰ ਕਿਸਾਨ ਯੂਨੀਅਨਾਂ ਦੇ ਆਗੂ ਅਤੇ ਡਾਕਟਰ ਸਹਿਬਾਨ ਸਾਮਲ ਸਨ।.
ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਵੱਡੇ ਵੱਡੇ ਡਾਕਟਰ ਆਪਣੇ ਹਸਪਤਾਲਾਂ ਨੂੰ ਜਿੰਦਰੇ ਮਾਰ ਕੇ ਚਲੇ ਗਏ ਸਨ, ਉਥੇ  ਇਹ ਪੇੰਡੂ ਡਾਕਟਰ ਹੀ ਪਿੰਡਾਂ ਵਿੱਚ ਘਰ ਘਰ ਜਾ ਕੇ ਸਾਡੇ ਲੋਕਾਂ ਨੂੰ  ਸਿਹਤ ਸਹੂਲਤਾਂ ਲਗਾਤਾਰ ਦਿੰਦੇ ਰਹੇ ਹਨ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਕੋਰੋਨਾ ਮਾਹਾਮਾਰੀ ਦੌਰਾਨ ਲੱਖਾਂ ਦੀ ਤਦਾਦ ਵਿੱਚ ਮਾਸਿਕ ਅਤੇ ਹਜ਼ਾਰਾਂ ਦੀ ਤਦਾਦ ਵਿੱਚ ਸੈਨੇਟਾਈਜ਼ਰ ਅਤੇ ਕਿਸਾਨੀ ਸੰਘਰਸ ਵਿੱਚ ਅਹਿਮ ਰੋਲ ਅਦਾ ਕਰਨ ਵਾਲੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਅਸੀਂ ਬਹੁਤ ਰਿਣੀ ਹਾਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਜਗਜੀਤ ਸਿੰਘ ਕਾਲਸਾ, ਡਾ ਸੁਰਜੀਤ ਸਿੰਘ ਛਾਪਾ, ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਡਾ ਨਾਹਰ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ, ਡਾਕਟਰ ਕੇਸਰ ਖਾਨ ਮਾਂਗੇਵਾਲ ,ਡਾ ਅਬਰਾਰ ਹਸਨ, ਡਾ ਪਰਮਿੰਦਰ ਕੁਮਾਰ ਆਦਿ ਤੋਂ ਇਲਾਵਾ ਜ਼ਿਲ੍ਹਾ ਅਤੇ ਬਲਾਕ ਮਹਿਲ ਕਲਾਂ ਦੇ ਡਾ ਸਾਥੀ ਹਾਜ਼ਰ ਸਨ ।

ਐਸਐਚਓ ਬਲਜੀਤ ਸਿੰਘ ਢਿੱਲੋਂ ਨੇ ਥਾਣਾ ਠੁੱਲੀਵਾਲ ਦਾ ਅਹੁਦਾ ਸੰਭਾਲਿਆ

ਇਲਾਕੇ ਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ -ਐਸ ਐਚ ਓ ਢਿੱਲੋਂ    

ਮਹਿਲ ਕਲਾਂ/ਬਰਨਾਲਾ- 10 ਜੂਨ (ਗੁਰਸੇਵਕ ਸੋਹੀ)-  
ਆਪਣੀ ਵੱਖਰੀ ਕੰਮ ਕਰਨ ਦੀ ਕਾਰਜ ਸ਼ੈਲੀ ,ਲੋਕ ਸੇਵਾ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਕਾਰਨ ਲੋਕਾਂ ਵਿੱਚ ਹਰਮਨ ਪਿਆਰੇ ਅਫ਼ਸਰ ਵਜੋਂ ਵਿਚਰਨ ਵਾਲੇ  ਬਲਜੀਤ ਸਿੰਘ ਢਿੱਲੋਂ ਨੇ ਅੱਜ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਦਾਰ ਢਿੱਲੋਂ ਇਸ ਤੋਂ ਪਹਿਲਾਂ ਪੁਲੀਸ ਲਾਈਨ ਬਰਨਾਲਾ ਵਿਖੇ ਤੈਨਾਤ ਸਨ ।ਜਿਨ੍ਹਾਂ ਦੀ ਮਾਣਯੋਗ ਐੱਸ ਐੱਸ ਪੀ ਬਰਨਾਲਾ ਸੰਦੀਪ ਗੋਇਲ ਵੱਲੋਂ ਠੁੱਲੀਵਾਲ ਵਿਖੇ ਤੈਨਾਤੀ ਕੀਤੀ ਗਈ ਹੈ।ਉਨ੍ਹਾਂ ਦੀ ਇਸ ਨਿਯੁਕਤੀ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।ਲੋਕਾਂ ਦਾ ਕਹਿਣਾ ਕਿ ਸ ਬਲਜੀਤ ਸਿੰਘ ਢਿੱਲੋਂ ਜਿੱਥੇ ਇੱਕ ਚੰਗੇ ਸਮਾਜ ਸੁਧਾਰਕ ਹਨ, ਉਥੇ ਇਕ ਇਮਾਨਦਾਰ ਅਫ਼ਸਰ ਵਜੋਂ ਲੋਕਾਂ ਚ ਵਿਚਰ ਕੇ ਆਪਣੀ ਇਕ ਚੰਗੀ ਸਾਖ ਬਣਾਈ ਹੈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਸਿੰਘ ਢਿਲੋਂ ਨੇ ਕਿਹਾ ਕਿ ਥਾਣਾ ਠੁੱਲੀਵਾਲ ਅਧੀਨ ਆਉਂਦੀਆਂ ਗਰਾਮ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਸਮੇਤ ਲੋਕਾਂ ਨੂੰ ਪੂਰਾ ਪੂਰਾ ਇਨਸਾਫ਼ ਦਿੱਤਾ ਜਾਵੇਗਾ ਸਮੇਤ ਹਰ ਇਕ ਨੂੰ ਥਾਣੇ ਅੰਦਰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਸਮਾਜ ਵਿਚ ਗਲਤ ਗਤੀਵਿਧੀਆਂ ਕਰਨ ਵਾਲੇ ਲੋਕਾਂ  ਸੰਬੰਧੀ ਉਹ ਪੁਲੀਸ ਨੂੰ ਦੱਸ ਸਕਦੇ ਹਨ ।ਉਨ੍ਹਾਂ ਕਿਹਾ ਕਿ ਪੁਲਸ ਅਤੇ ਲੋਕਾਂ ਦਾ ਆਪਸ ਵਿੱਚ ਰਿਸ਼ਤਾ ਬੇਹੱਦ ਹੀ ਵਧੀਆ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ।ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਗ਼ਲਤ ਕੰਮ ਕਰਨ ਲਈ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ।ਜ਼ਿਕਰਯੋਗ ਹੈ ਕਿ ਸਦਾ ਬਲਜੀਤ ਸਿੰਘ ਢਿਲੋਂ ਇਸ ਤੋਂ ਪਹਿਲਾਂ ਥਾਣਾ ਮਹਿਲ ਕਲਾਂ ਅਤੇ ਥਾਂ ਠੁੱਲ੍ਹੀਵਾਲ ਵਿਖੇ ਬਤੌਰ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ  ।

ਇਨਸਾਫ਼ ਤੋਂ ਬੇ-ਅਾਸ ਹੋਈ ਪੁਲਿਸ ਜ਼ਬਰ ਦੀ ਸ਼ਿਕਾਰ ਲੜਕੀ ਨੇ ਮੰਗੀ 'ਮੌਤ' ਕੈਪਟਨ ਨੂੰ ਲਿਖਿਆ 'ਖ਼ਤ'

ਜਗਰਾਉਂ 9 ਜੂਨ 2021( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ) ਸਥਾਨਕ ਥਾਣੇ ਦੇ ਰਹਿ ਚੁੱਕੇ ਥਾਣਾਮੁਖੀ ਦੇ ਅੱਤਿਆਚਾਰਾਂ ਦੀ ਸ਼ਿਕਾਰ ਹੋਈ, ਮੰਜੇ 'ਤੇ ਨਕਾਰਾ ਪਈ, ਇਨਸਾਫ਼ ਤੋਂ ਬੇ-ਆਸ ਹੋ ਗਈ ਨੌਜਵਾਨ ਲੜਕੀ ਕੁਲਵੰਤ ਕੌਰ ਨੇ ਹੁਣ ਮੁੱਖ ਮੰਤਰੀ ਤੋਂ 'ਮੌਤ' ਮੰਗੀ ਹੈ। 'ਅਜੀਤ' ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 50 ਰੁਪਏ ਦੇ ਅਸਟਾਂਮ ਪੇਪਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ 'ਖ਼ਤ' ਵਿਚ ਪੀੜ੍ਹਤਾ ਨੇ ਲਿਖਿਆ ਹੈ ਕਿ ਪਰਚਾ ਦਰਜ ਕਰਨ ਲਈ ਭੇਜੇ ਕਮਿਸ਼ਨਾਂ ਦੇ ਹੁਕਮਾਂ ਨੂੰ ਲੋਕਲ਼ ਪੁਲਿਸ ਅਧਿਕਾਰੀਆਂ ਨੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਹੈ ਜਦਕਿ ਦੋਸ਼ੀ ਥਾਣੇਦਾਰ ਨੂੰ ਡੀਅੈਸਪੀ ਬਣਾ ਦਿੱਤਾ ਹੈ। ਇਸ ਭਰਿਸ਼ਟ ਸਿਸਟਮ 'ਚ ਇਨਸਾਫ਼ ਦੀ ਆਸ ਘਟਦੀ ਜਾ ਰਹੀ ਹੈ ਫਿਰ ਵੀ ਮੈਂ ਮੁੜ ਮੰਗ ਕਰਦੀ ਹਾਂ ਕਿ "ਜਾਂ ਤਾਂ ਦੋਸ਼ੀਆਂ ਖਿਲਾਫ਼ ਕ‍ਾਰਵਾਈ ਕਰਕੇ ਇਨਸਾਫ਼ ਦੇ ਦਿਓ ਨਹੀਂ ਤਾਂ ਮੈਨੂੰ ਮਰਨ ਦੀ ਆਗਿਆ ਦੇ ਦਿਓ" ਕਿਉਂਕਿ ਕਿ ਇਨਸਾਫ਼ ਦੀ ਆਸ ਵਿੱਚ ਮੈਨੂੰ ਹੋਰ ਜਿਉਣਾ ਅੌਖਾ ਹੈ।ਜ਼ਿਕਰਯੋਗ ਹੈ ਕਿ ਥਾਣਾਮੁਖੀ ਨੇ ਕੁਲਵੰਤ ਕੌਰ ਅਤੇ ਉਸ ਦੀ ਬਿਰਧ ਮਾਤਾ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਕੇ ਤੇ ਕਰੰਟ ਲਗਾਉਣ ਤੋਂ ਬਾਦ ਫਰਜ਼ੀ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਕੁਲਵੰਤ ਦੇ ਭਰਾ ਇਕਬਾਲ ਸਿੰਘ ਨੂੰ ਕਤਲ਼ ਦੇ ਝੂਠੇ ਕੇਸ ਵਿਚ ਫਸਾ ਦਿੱਤਾ ਸੀ ਜੋ ਕਰੀਬ 10 ਬਾਦ ਬਰੀ ਹੋਇਆ ਸੀ ਅਤੇ ਡੀਜੀਪੀ ਦੀਆਂ ਪੜਤਾਲਾਂ ਵਿੱਚ ਦੋਸ਼ ਸਾਬਤ ਹੋਣ ਤੋਂ ਬਾਦ ਵੀ 17 ਸਾਲਾਂ ਤੋਂ ਦੋਸ਼ੀ ਪੁਲਿਸ ਕਰਮੀਆਂ ਖਿਲਾਫ਼ ਕਾਰਵਾਈ ਲਈ ਲੜ੍ਹ ਰਿਹਾ ਹੈ।

"ਨਸ਼ਾ ਰੋਕੂ ਸੰਸਥਾ"ਮਰਖਾਈ ਵੱਲੋਂ ਵਿਸ਼ੇਸ਼ ਮੀਟਿੰਗ  

ਮਹਿਲ ਕਲਾਂ /ਬਰਨਾਲਾ -10 ਜੂਨ (ਗੁਰਸੇਵਕ ਸੋਹੀ)- 
"ਨਸ਼ਾ ਰੋਕੂ ਟੀਮ ਰਜਿ"ਪਿੰਡ ਮਰਖਈ ਨੇੜੇ ਜ਼ੀਰਾ ਵੱਲੋਂ ਕੋਰੋਨਾ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਜ ਸੇਵੀ ਖੇਤਰ ਵਿੱਚ  ਚਰਚਾ ਚ ਰਹਿਣ  ਵਾਲੀ ਤੇ ਹਰ ਸਮੇਂ ਲੋਕਾਂ ਦੀ ਸੇਵਾ ਲਈ ਤੱਤਪਰ ਰਮਨਦੀਪ ਕੌਰ ਮਰਖਾਈ ਦੀ ਅਗਵਾਈ ਹੇਠ ਇਕ ਸੰਖੇਪ ਪਰ  ਪ੍ਰਭਾਵਸ਼ਾਲੀ ਮੀਟਿੰਗ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਸਮੁੱਚੇ ਪੰਜਾਬ ਚ ਕੰਮ ਕਰਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ ।ਮੀਟਿੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਾ ਦੇਣ ,ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਚ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਅਤੇ ਸਮਾਜ ਸੇਵੀ ਖੇਤਰ ਵਿਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਆਉਂਦੀਆਂ ਮੁਸ਼ਕਿਲਾਂ ਸਬੰਧੀ ਵਿਸਥਾਰ ਪੂਰਬਕ ਵਿਚਾਰ ਵਟਾਂਦਰਾ ਕੀਤਾ ਗਿਆ ।ਮੀਟਿੰਗ ਨੂੰ ਸੰਬੋਧਨ ਕਰਦਿਆਂ 24 ਘੰਟੇ ਮਦਦ ਕਲੱਬ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਗੁਰਭੇਜ ਸਿੰਘ ਖ਼ਾਲਸਾ ,ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਪ੍ਰਚਾਰ ਕਮੇਟੀ  ਦੇ ਜ਼ਿਲ੍ਹਾ ਸਰਪ੍ਰਸਤ ਲਖਵੀਰ ਸਿੰਘ ਖਾਲਸਾ ਮਹਾਲਮ ,ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਕਾਨੂੰਨੀ ਮਾਹਰ ਕੁਲਦੀਪ ਭੱਟੀ ਜਲੰਧਰ ,ਭੀਮ ਆਰਮੀ ਦੇ ਪ੍ਰਧਾਨ ਰਾਜ ਕੁਮਾਰ ,ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਸੂਬਾ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ,ਸੰਮਤੀ ਮੈਂਬਰ ਦਵਿੰਦਰ ਸਿੰਘ ਪ੍ਰੋ ਮੁਕੰਦ ਸਿੰਘ ਚੌਕੀਮਾਨ ਸਵਰਨ ਸਿੰਘ, ਬਲਜਿੰਦਰ ਕੌਰ ਮਾਂਗੇਵਾਲ, ਭਾਈ ਸੁਖਦੇਵ ਸਿੰਘ, ਸਮਾਜ ਪ੍ਰਤੀ ਚਿੰਤਕ ਤੇ ਸਮਾਜ ਸੇਵੀ ਜੀ ਐਸ ਭੁੱਲਰ ਯੂਐਸਏ ਅੰਮ੍ਰਿਤਸਰ ਆਦਿ ਨੇ ਕਿਹਾ ਕਿ ਵੋਟਾਂ ਦੇ ਸਮੇਂ ਸਾਨੂੰ ਰਾਜਸੀ ਪਾਰਟੀਆਂ ਵੱਲੋਂ ਵਰਤਿਆ ਜਾਂਦਾ ਹੈ ਅਤੇ ਕੁਝ ਲੋਕਾਂ ਵੱਲੋ 500 ਤੋਂ ਲੈ ਕੇ 1000 ਰੁਪਏ ਵਿਚ ਆਪਣੀ ਵੋਟ ਵੇਚ ਆਪਣੀ ਕਿਸਮਤ ਚ ਦੁੱਖ ਖ਼ੁਦ ਖ਼ਰੀਦ ਲੈਂਦੇ ਹਾਂ ।ਉਨ੍ਹਾਂ ਕਿਹਾ ਕਿ ਅਸੀਂ ਇਨਕਲਾਬ ਲਿਆਉਣ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਾਂ। ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਇਨਕਲਾਬੀ ਲਹਿਰ ਲਿਆਉਣ ਲਈ ਸਾਨੂੰ ਖ਼ੁਦ ਨੂੰ ਇਨਕਲਾਬੀ ਬਣਨਾ ਪਵੇਗਾ ।ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਆਪਣੀ ਝੂਠੀ ਸ਼ੋਹਰਤ ਦੀ ਖਾਤਰ ਗੰਧਲੀ ਹੋ ਚੁੱਕੀ ਰਾਜਨੀਤੀ ਦੇ ਲੀਡਰਾਂ ਦੀ ਹੁਕਮ ਗੁਲਾਮੀ ਕਰਕੇ ਸਮਾਜ ਨੂੰ ਸੁਧਾਰਨ ਦੀਆਂ ਗੱਲਾਂ ਕਰਨ ਦੀ ਸੋਚ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ ।ਪੰਜਾਬ ਵਿੱਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਸੰਬੰਧੀ ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਹੁੰਚ ਸਰਕਾਰਾਂ ਨਾਕਾਮ ਸਾਬਤ ਹੋਈਆਂ ਹਨ।ਜਿਸ ਦੀ ਮਿਸਾਲ ਸੈਂਕੜੇ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਾਨੂੰ ਇਕ ਪਲੇਟਫਾਰਮ ਤੇ ਇਕੱਠੇ ਹੋਣਾ ਪਵੇਗਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਇਨ੍ਹਾਂ ਨੂੰ ਭਜਾਉਣਾ ਪਵੇਗਾ। ਬੁਲਾਰਿਆਂ ਨੇ ਕਿਹਾ ਕਿ ਸਮਾਜ ਸੇਵਾ ਦੇ ਕੰਮ ਵਿੱਚ ਕੰਮ ਕਰਨ ਸੰਸਥਾਵਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਸਾਨੂੰ ਸਭ ਸੰਸਥਾਵਾਂ ਨੂੰ ਆਪਣੇ ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਜਥੇਬੰਦੀ ਤੇ ਕੋਈ ਬਿਪਤਾ ਪੈਂਦੀ ਹੈ ਤਾਂ  ਅਸੀਂ ਆਪਣੀ ਸਮੱਸਿਆ ਦਾ ਹੱਲ ਕਰ ਸਕੀਏ ।ਕਿਸਾਨੀ ਸੰਘਰਸ਼ ਸਬੰਧੀ  ਬੋਲਦਿਆਂ ਉਨ੍ਹਾਂ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਹਨ ਤੇ ਬਾਦਲਾਂ ਦੇ ਵੀ ਸਮੇਂ ਸਮੇਂ ਆਪਣੀ ਹਾਜ਼ਰੀ ਲਵਾਈ ਹੈ ਅਤੇ ਆਪਣਾ ਬਣਦਾ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਸਾਨੂੰ ਰਾਜਨੀਤਕ ਆਗੂਆਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਇਹ ਪਾ ਇਹ ਰਾਜਸੀ ਪਾਰਟੀਆਂ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਸ਼ਾਸ਼ਾ ਚੱਲ ਰਹੀ ਹੈ ਅਤੇ ਕੁਝ ਰਾਜਨੀਤਕ ਲੋਕ ਇਨ੍ਹਾਂ ਕਿਸਾਨੀ ਕਾਫ਼ਲਿਆਂ ਦਾ ਹਿੱਸਾ ਵੀ ਬਣ ਚੁੱਕੇ ਹਨ ਜਿਨ੍ਹਾਂ ਨੂੰ ਪਛਾਨਣਾ ਸਮੇਂ ਦੀ ਮੁੱਖ ਲੋੜ ਹੈ ।ਕਿਸੇ ਮਜਬੂਰੀ ਕਾਰਨ ਮੀਟਿੰਗ ਚ ਨਾ ਪੁੱਜਣ ਤੇ ਪ੍ਰਸਿੱਧ ਫਿਲਮੀ ਐਕਟਰ ਤੇ ਸਮਾਜ ਪ੍ਰਤੀ ਚਿੰਤਕ ਯੋਗਰਾਜ ਸਿੰਘ ਵੱਲੋਂ  ਵੀਡੀਓ ਕਾਲ ਰਾਹੀਂ ਮੀਟਿੰਗ ਵਿੱਚ ਹਾਜ਼ਰ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਭਲਾਈ ਦੇ ਲਈ ਉਹ ਹਮੇਸ਼ਾ ਇਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ ਹਨ ਤੇ ਆਉਂਦੇ ਦਿਨਾਂ ਵਿੱਚ ਪੰਜਾਬ ਚ ਵੱਡੀਆਂ ਰੈਲੀਆਂ ਕਰਕੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਇਨ੍ਹਾਂ ਕਾਲੀਆਂ ਭੇਡਾਂ ਤੋਂ ਆਜ਼ਾਦ ਕਰਾਉਣ ਵਿੱਚ ਮੈਂ ਆਪ ਜੀ ਦੇ ਸਹਿਯੋਗ ਨਾਲ ਕੋਈ ਕਸਰ ਬਾਕੀ ਨਹੀਂ ਛੱਡਾਂਗਾ ।ਮੀਟਿੰਗ ਦੀ ਸਮਾਪਤੀ ਉਪਰੰਤ ਰਮਨਦੀਪ ਕੌਰ ਮਰਖਾਈ ਵੱਲੋਂ ਆਏ ਹੋਏ ਸਾਰੀਆਂ ਸੰਸਥਾਵਾਂ ਦੇ ਮੁਖੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਹਰਿਮੰਦਰ ਸਿੰਘ ਮਰਖਾਈ, ਮਨਪ੍ਰੀਤ ਸਿੰਘ ਮਰਖਾਈ, ਰਾਮਪਾਲ ਸਿੰਘ, ਜਸਵਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਜਾਪ ਸਿੰਘ, ਸੁਖਦੇਵ ਸਿੰਘ ,ਜਰਨੈਲ ਸਿੰਘ, ਜੋਗਿੰਦਰ ਸਿੰਘ ,ਲਵਪ੍ਰੀਤ ਕੌਰ, ਗਗਨਦੀਪ ਕੌਰ ,ਹਰਮਨਪ੍ਰੀਤ ਕੌਰ, ਪਿਰਥੀਪਾਲ ਸਿੰਘ ਸਰਪੰਚ ,ਜੋਗਿੰਦਰ ਸਿੰਘ ਕੰਡਿਆਲ, ਬਾਬਾ ਗੁਰਮੁਖ ਸਿੰਘ ,ਕੁਲਦੀਪ ਸਿੰਘ ਗ੍ਰੰਥੀ, ਮੁਖਤਿਆਰ ਸਿੰਘ ,ਪੱਤਰਕਾਰ ਗੁਰਸੇਵਕ ਸਿੰਘ ਸਹੋਤਾ, ਤਰਲੋਕ ਸਿੰਘ, ਜਗਦੀਪ ਸਿੰਘ, ਡਿਪਟੀ ਸਿੰਘ ਕੋਟਕਪੂਰਾ ਆਦਿ ਹਾਜ਼ਰ ਸਨ।

ਹਾਏ ਲੂ! ✍️. ਸਲੇਮਪੁਰੀ ਦਾ ਮੌਸਮਨਾਮਾ

ਹਾਏ ਲੂ!
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 
ਅੱਜ 8ਜੂਨ ਨੂੰ 
ਗੰਗਾਨਗਰ  ਵਿਚ          45.1°c
ਫਿਰੋਜ਼ਪੁਰ              44.7°c
ਮੋਗਾ                       44°c
ਬਰਨਾਲਾ               43.9°c
ਬੁਧ ਸਿੰਘ ਵਾਲਾ(ਮੋਗਾ)43.7°c
ਮੁਕਤਸਰ ਸਾਹਿਬ,ਸਿਰਸਾ 43.6°c
ਨੂਰਮਹਿਲ(ਜਲੰਧਰ),ਫ਼ਤਿਹਾਬਾਦ,43.4°c
ਬਠਿੰਡਾ                   43°c
ਅੰਮ੍ਰਿਤਸਰ              43.1°c
ਕਪੂਰਥਲਾ             42.9°c
ਸੰਗਰੂਰ,ਗੁਰਦਾਸਪੁਰ42.7°c
ਪਠਾਨਕੋਟ             42.5°c
ਪਟਿਆਲਾ,ਮੋਹਾਲੀ   42.2°c
ਰੋਪੜ                    42.1°c
ਓੂਨਾ,ਹਲਵਾਰਾ           42°c
ਲੁਧਿਆਣਾ              41.8°c
ਰੋਣੀ(ਪਟਿ:)            41.6°c
ਬਲਾਚੌਰ                41.3°c
ਕਰਨਾਲ                   41°c
ਚੰਡੀਗੜ੍ਹ               40.8°c
ਮੋਹਾਲੀ ਏਅਰਪੋਰਟ  40.7°c ਅਤੇ  
ਪੰਚਕੂਲਾ ਵਿਚ              40°ਸੈਂਟੀਗ੍ਰੇਡ ਤਾਪਮਾਨ ਦਰਜ ਕੀਤਾ ਗਿਆ ਹੈ। 
ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨ ਚੜ੍ਹਦੀ ਖੱਖ ਲੂ ਦੀ ਸਥਿਤੀ ਜਾਰੀ ਰਹੇਗੀ ਜਦਕਿ ਲੂ ਕੱਲ੍ਹ ਜਾਂ ਪਰਸੋਂ ਮੁੱਖ ਰਹੇਗੀ।
 ਜਲਦੀ ਹੀ 11,12,13 ਅਤੇ 14 ਜੂਨ ਨੂੰ ਸੂਬੇ ਭਰ 'ਚ ਭਾਰੀ ਪ੍ਰੀਮਾਨਸੂਨੀ ਮੀਹਾਂ ਨਾਲ  ਲੂ ਅਤੇ  ਰੇਤ(ਗਹਿਰ/ਖੱਖ) ਤੋਂ ਰਾਹਤ ਮਿਲੇਗੀ।
ਧੰਨਵਾਦ ਸਹਿਤ। 
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
ਸਮਾਂ - 8 ਜੂਨ, 2021, 7:45 ਸ਼ਾਮ।

 ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਦਸਵੰਧ ਰਾਹੀਂ ਗਰੀਬ ਪਰਿਵਾਰ ਦੀ ਆਰਥਕ ਮਦਦ ਲਈ  ਬੀੜਾ  ਚੁੱਕਿਆ  

ਆਪਣੀ ਜਨਮ ਭੂਮੀ ਨਾਲ ਆਪਣਾ ਮੋਹ ਭੰਗ ਨਹੀਂ ਹੋਣ ਦਿੱਤਾ ਸਵਰਨ ਸਿੰਘ ਕੈਨੇਡਾ
 ਅਜੀਤਵਾਲ (ਬਲਵੀਰ ਸਿੰਘ ਬਾਠ )ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ  ਸਮਾਜ ਸੇਵੀ ਇਨਸਾਨ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਰਾਹੀਂ ਇਕ ਗਰੀਬ ਪਰਿਵਾਰ ਦੀ ਆਰਥਿਕ ਮਦਦ ਲਈ ਬੀਡ਼ਾ ਚੁੱਕਿਆ ਪਿਛਲੇ ਪੰਜਾਹ ਸਾਲਾਂ ਤੋਂ ਇਕ ਬਿਰਧ ਮਾਤਾ ਬਿਨਾਂ ਬਿਜਲੀ ਪਾਣੀ ਤੋਂ ਜ਼ਿੰਦਗੀ ਬਤੀਤ ਕਰ ਰਹੀ ਸੀ  ਜਿਸ ਦੇ ਮਕਾਨ ਦੀ ਛੱਤ ਵੀ ਡਿੱਗ ਚੁੱਕੀ ਸੀ ਇਸ ਮਾਤਾ ਲਈ ਮਸੀਹਾ ਬਣ ਕੇ ਪਹੁੰਚੇ ਸਵਰਨ ਸਿੰਘ ਐਬਟਸਫੋਰਡ ਨੇ ਨਵਾਂ ਘਰ ਬਣਾ ਕੇ ਦੇਣ ਦਾ ਬੀੜਾ ਚੁੱਕਿਆ  ਜਿਸ ਦੇ ਪਿੰਡ ਦੇ ਚਹੁੰ ਤਰਫੋਂ ਸ਼ਲਾਘਾ ਕੀਤੀ ਜਾ ਰਹੀ ਹੈ  ਜਾਣ ਸਕਦੇ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਕਿਹਾ ਕਿ ਗੁਰੂ ਦੀ ਗੋਲਕ ਗ਼ਰੀਬ ਦੇ ਮੂੰਹ ਦੇ ਮਹਾਂਵਾਕ ਅਨੁਸਾਰ ਮੈਨੂੰ ਸੇਵਾ ਕਰਨ ਦਾ ਪਰਮਾਤਮਾ ਵੱਲੋਂ ਮੌਕਾ ਮਿਲਿਆ ਬਿਰਧ ਮਾਤਾ ਦੀ ਸੇਵਾ ਕਰਕੇ ਮੈਂ ਆਪਣੇ ਆਪ ਨੂੰ ਬੜੇ ਭਾਗਾਂ ਵਾਲਾ ਨਸੀਬ ਸਮਝਦਾ ਹਾਂ   ਅਤੇ ਬੈਂਗਲੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਮਾਲਕ ਮੈਨੂੰ ਸੁਮੱਤ ਬਖਸ਼ੇ ਮੈਂ ਅੱਗੇ ਤੋਂ ਵੀ  ਸਮਾਜ ਸੇਵਾ ਦੇ ਕੰਮ ਕਰਦਾ ਰਹਾਂ

ਐੱਮ ਐੱਲ ਏ ਬਿਲਾਸਪੁਰ ਦੀ ਅਗਵਾਈ ਚ ਆਪ ਦੀ ਅਹਿਮ ਮੀਟਿੰਗ

 ਅਜੀਤਵਾਲ (ਬਲਵੀਰ  ਸਿੰਘ ਬਾਠ)  ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਪਾਰਟੀ ਦੀ ਅਹਿਮ ਮੀਟਿੰਗ ਪਿੰਡ ਮਟਵਾਣੀ ਵਿਖੇ ਹੋਈ  ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਕਰੀਬ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ  ਸਭਾ ਪੰਜਾਬ ਅੰਦਰ ਮਹਿੰਗਾਈ ਬੇਰੁਜ਼ਗਾਰੀ ਆਪੋ ਧਾਪੀ ਭ੍ਰਿਸ਼ਟਾਚਾਰ ਮਾਫੀਆ ਰਾਜ ਅਤੇ ਹੋਰ ਬਹੁਤ ਸਾਰੀਆਂ ਅਲਾਮਤਾਂ ਵਿੱਚ ਵਾਧਾ ਹੋਇਆ ਜਿਸ ਕਰਕੇ ਪੰਜਾਬ ਹੋਰ ਵੀ ਬੁਰੀ ਤਰ੍ਹਾਂ ਪਛੜ ਗਿਆ ਹੈ  ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਇਆ ਸਬਕ ਸਿਖਾ ਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ  ਅਤੇ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਹੋ ਸਕਣ ਇਸ ਸਮੇਂ ਬਲਾਕ ਪ੍ਰਧਾਨ ਜੀਵਨ ਸਿੰਘ ਸੈਦੋਕੇ ਸੁਖਦੇਵ ਸਿੰਘ ਕਿਲੀ ਚਾਹਲਾਂ ਸਰਪੰਚ ਜਸਵਿੰਦਰ ਸਿੰਘ ਮਟਵਾਣੀ ਕਮਲਜੀਤ ਸਿੰਘ ਮਨੋਹਰ ਸਿੰਘ ਬਲਵਿੰਦਰ ਸਿੰਘ ਸਿਮਰਨਪ੍ਰੀਤ ਕੌਰ  ਸੱਤਪਾਲ ਸਿੰਘ ਸੁਖਦੀਪ ਸਿੰਘ ਸਰਬਜੀਤ ਕੌਰ ਇੰਦਰਜੀਤ ਕੌਰ ਮੋਹਨ ਸਿੰਘ ਸਕੱਤਰ ਸੁਰਜੀਤ ਸਿੰਘ ਮੈਂਬਰ ਮਨਪ੍ਰੀਤ ਸਿੰਘ ਮੈਂਬਰ ਜਸਵੀਰ ਸਿੰਘ ਕਰਮਜੀਤ ਸਿੰਘ ਮੋਹਣ ਸਿੰਘ ਮੈਂਬਰ ਆਦਿ ਹਾਜ਼ਰ ਸਨ

ਅੰਤਰਰਾਸ਼ਟਰੀ ਵੈੱਬਨਾਰ ਰਾਹੀਂ ਕੌਮਾਂਤਰੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਚਰਚਾ

ਕੈਨੇਡਾ 'ਚ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਕੋਵਿਡ ਕਾਰਣ ਅੱਗੇ ਪਈ

ਮਹਿਲ ਕਲਾਂ /ਬਰਨਾਲਾ -6 ਜੂਨ- (ਗੁਰਸੇਵਕ ਸਿੰਘ ਸੋਹੀ) -ਕੈਨੇਡਾ ਆਧਾਰਤ ਸੰਸਥਾ 'ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ' ਵੱਲੋਂ ਚੇਅਰਮੈਨ ਰੋਸ਼ਨ ਪਾਠਕ ਦੀ ਅਗਵਾਈ ਹੇਠ ਹਰਿਆਣਾ ਚੈਪਟਰ ਵੱਲੋਂ ਡਾ. ਨਾਇਬ ਸਿੰਘ ਮੰਡੇਰ ਦੇ ਯਤਨਾਂ ਸਦਕਾ ਆਯੋਜਿਤ ਹੋਏ ਵੈੱਬਨਾਰ ਵਿੱਚ ਵੱਖ ਵੱਖ ਮੁਲਕਾਂ ਤੋਂ ਸੰਸਥਾ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪੰਜਾਬ ਚੈਪਟਰ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ ਨੇ ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ ਦੀ ਸਮੀਖਿਆ ਰਿਪੋਰਟ ਪੇਸ਼ ਕੀਤੀ ਅਤੇ ਕੈਨੇਡਾ ਦੇ ਮਿਸੀਸਾਗਾ ਵਿੱਚ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਪ੍ਰਸਿੱਧ ਵਿਦਵਾਨਾਂ ਵੱਲੋਂ ਲਿਖੇ ਖੋਜ ਪੱਤਰਾਂ ਦਾ ਇੱਕ ਸੋਵੀਨਾਰ ਜਾਰੀ ਕੀਤਾ ਜਾਵੇਗਾ, ਜੋ ਜਲਦ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ।ਸੰਸਥਾ ਦੇ ਕੌਮਾਂਤਰੀ ਚੇਅਰਮੈਨ ਰੋਸ਼ਨ ਲਾਲ ਪਾਠਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਵਿੱਚ 18,19 ਅਤੇ 20 ਜੂਨ 2021 ਨੂੰ ਹੋਣ ਵਾਲੀ ਕਾਨਫਰੰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਕਰਕੇ ਸੰਸਥਾ ਵੱਲੋਂ ਕੀਤੀ ਜਾ ਰਹੀ ਇਸ ਕਾਨਫ਼ਰੰਸ ਨੂੰ ਥੋੜ੍ਹੇ ਸਮੇਂ ਲਈ ਟਾਲਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 25 ਜੂਨ 2021ਤੱਕ ਕੈਨੇਡਾ ਵਿੱਚ ਵੈਕਸੀਨੇਸ਼ਨ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਉਸ ਪਿੱਛੋਂ ਹੀ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ 20 ਮੁਲਕਾਂ ਤੋਂ ਪ੍ਰਸਿੱਧ ਵਿਦਵਾਨ ਅਤੇ ਡੈਲੀਗੇਟ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ ਅਤੇ ਸਮੂਹ ਡੈਲੀਗੇਟਾਂ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਤੋਹਫ਼ੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ ਅਤੇ ਅੰਤਰਰਾਸ਼ਟਰੀ ਪੱਧਰ ਦਾ "ਵਿਸ਼ਵ ਸਾਂਤੀ ਪੁਰਸਕਾਰ" ਵੀ ਦਿੱਤਾ ਜਾਵੇਗਾ।ਚੇਅਰਮੈਨ ਰੋਸ਼ਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੈਨੇਡਾ ਸਮੇਤ ਯੂਰਪ ਅਤੇ ਏਸ਼ੀਆ ਦੇ ਹੋਰ ਮੁਲਕਾਂ ਵਿੱਚ ਵਿਸ਼ਵ ਸ਼ਾਂਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਪ੍ਰਸਾਰ ਲਈ ਵੱਡੀ ਪੱਧਰ ਤੇ ਕਾਰਜ ਕਰ ਰਹੀ ਹੈ।''ਵਿਸ਼ਵ ਸ਼ਾਂਤੀ ਵਿੱਚ ਪੰਜਾਬੀਆਂ ਦਾ ਯੋਗਦਾਨ'' ਬਾਰੇ ਹੋ ਰਹੀ ਕਾਨਫਰੰਸ ਬਾਰੇ ਹਰਿਆਣਾ ਚੈਪਟਰ ਦੇ ਪ੍ਰਧਾਨ ਡਾ.ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਮੁੱਚੇ ਸੰਸਾਰ ਦੀ ਸਭ ਤੋਂ ਵੱਧ ਮਿੱਠੀ ਭਾਸ਼ਾ ਹੈ ਅਤੇ ਇਸ ਭਾਸ਼ਾ ਵਿੱਚ ਸਿੱਖ ਧਰਮ ਦੇ ਗੁਰੂਆਂ ਸੱਚੀ ਅਤੇ ਮਾਨਵਤਾਵਾਦੀ ਗੁਰਬਾਣੀ ਦੀ ਰਚਨਾ ਕੀਤੀ । ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪੰਜਾਬ ਭਰ ਵਿੱਚ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਤੇ ਹਰਿਆਣਾ ਵਿੱਚੋਂ ਵੀ ਵੱਡੀ ਗਿਣਤੀ ਵਿਚ ਡੈਲੀਗੇਟ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ।ਮੀਟਿੰਗ ਦੌਰਾਨ ਸੰਸਥਾ ਦੇ ਮੀਡੀਆ ਸਪੋਕਸਪਰਸਨ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸੰਸਥਾ ਵਲੋਂ ਆਯੋਜਿਤ ਕੀਤੀ ਜਾ ਰਹੀ ਇਸ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਇੰਗਲੈਂਡ ਤੋਂ ਕੁਲਵੰਤ ਕੌਰ ਚੰਨ ਨੇ ਇਸ ਵੈੱਬਨਾਰ ਵਿੱਚ ਸ਼ਾਮਲ ਹੁੰਦਿਆਂ ਆਪਣੀ ਇੱਕ ਕਵਿਤਾ ਪੇਸ਼ ਕੀਤੀ ਜਦਕਿ ਕੈਨੇਡਾ ਆਧਾਰਤ ਪਾਕਿਸਤਾਨੀ ਮੂਲ ਦੇ  ਵਿਦਵਾਨ ਮਕਸੂਦ ਚੌਧਰੀ ਨੇ ਵੀ ਕਵਿਤਾ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ। ਮੀਟਿੰਗ ਵਿਚ ਵੀਨਾ ਰਾਣੀ ਬਟਾਲਾ,ਕ੍ਰਿਸ਼ਨ ਸਿੰਘ, ਪ੍ਰੋ ਸੁਸ਼ੀਲ ਕੁਮਾਰ ਆਜ਼ਾਦ, ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ, ਡਾ ਦੇਵਿੰਦਰ ਬੀਬੀਪੁਰੀਆ ਕਰਨਾਲ,ਸਤਬੀਰ ਪੂਨੀਆ ਹਿਸਾਰ ਯੂਨੀਵਰਸਿਟੀ, ਰਸ਼ਮੀ ਸ਼ਰਮਾ, ਸੰਜੇ ਕੁਮਾਰ,ਅਵਨੀਤ ਕੌਰ, ਸੁਖਵਿੰਦਰ ਕੌਰ, ਰਣਜੀਤ ਸਿੰਘ, ਨਰਿੰਦਰ ਸਿੰਘ ਬਟਾਲਾ,ਡਾ ਰਵਿੰਦਰ ਕੌਰ ਭਾਟੀਆ, ਡਾ ਬੀਰਬਲ, ਹੈਪੀ ਸੇਠੀ ਰੱਤੀਆ, ਕ੍ਰਿਸ਼ਨ ਚਿੱਤਰਕਾਰ, ਆਸ਼ਾ ਸਰਮਾ ਤੇ ਡਾ. ਪ੍ਰਵੀਨ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਨਫ਼ਰੰਸ ਦੀ ਕਾਮਯਾਬੀ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। 

ਕੁੱਖ ਅਤੇ ਰੁੱਖ ਨੂੰ ਬਚਾਉਣਾ ਹਰ ਇਨਸਾਨ ਦਾ ਮੁੱਢਲਾ ਫ਼ਰਜ਼ - ਸਵਰਨ ਸਿੰਘ ਐਬਟਸਫੋਰਡ

  ਅਜੀਤਵਾਲ (ਬਲਵੀਰ ਸਿੰਘ ਬਾਠ )  ਅੱਜ ਧਰਤੀ ਤੇ ਵਸਦੇ ਹਰ ਇਕ ਇਨਸਾਨ ਦੀ ਜ਼ਿੰਮੇਵਾਰੀ  ਹਰ ਚ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਵੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸ੍ਰੀ ਸਵਰਨ ਸਿੰਘ ਐਬਸਫੋਰਡ ਕੈਨੇਡਾ ਵਾਲਿਆਂ ਨੇ ਜਨਸੰਘ ਦੇ ਨਿਊਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹਾ ਕਾਰਜ ਕਰਨ ਵਿੱਚ ਸਫਲ ਨਾ ਹੋਏ ਤਾਂ ਧਰਤੀ ਤੇ ਜੀਵਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ  ਇਸ ਲਈ ਤੰਦਰੁਸਤ ਜੀਵਨ ਜਿਉਣ ਲਈ ਰੁੱਖਾਂ ਦੀ ਸਾਂਭ ਸੰਭਾਲ ਲਈ ਅਤੇ ਰੁੱਖ ਲਗਾਉਣੇ ਅਤੇ ਪਾਣੀ ਦੀ ਸੰਜਮ ਨਾਲ ਸਹੀ ਵਰਤੋਂ ਕਰਨੀ ਅਤਿ ਜ਼ਰੂਰੀ ਹੈ  ਕਿਉਂਕਿ ਤੰਦਰੁਸਤ ਜੀਵਨ ਜਿਊਣ ਲਈ ਸ਼ੁੱਧ ਵਾਤਾਵਰਨ ਦੀ ਲੋੜ ਹੈ ਜਿਸ ਕਰਕੇ ਹਰ ਨਾਗਰਿਕ ਨੂੰ ਸੁਚੇਤ ਹੋਣਾ ਪਵੇਗਾ  ਆਓ ਸਾਰੇ ਪ੍ਰਣ ਕਰ  ਕਿ ਪਾਣੀ ਕੁੱਖ ਅਤੇ ਰੁੱਖ ਨੂੰ ਬਚਾਉਣ ਲਈ ਹੰਭਲਾ ਮਾਰੀਏ  ਅਤੇ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਵਾਤਾਵਰਨ ਦੀ ਸ਼ੁੱਧਤਾ ਬਣਾਉਣ ਵਿੱਚ ਸਫਲ ਕਾਰਜ ਕਰੀਏ

ਨਸ਼ੇ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਲੋਕ ਲਾਮਬੰਦੀ ਜ਼ਰੂਰੀ _ਪ੍ਰਧਾਨ ਗੋਲਡੀ

ਅਜੀਤਵਾਲ (ਬਲਵੀਰ ਸਿੰਘ ਬਾਠ )  ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਤੇ ਭਰੂਣ ਹੱਤਿਆ ਜੋ ਪੰਜਾਬੀਆਂ ਦੇ ਮੱਥੇ ਤੇ ਕਲੰਕ ਹਨ  ਇਨ੍ਹਾਂ ਕੁਰੀਤੀਆਂ ਨੂੰ ਇਕੱਲੀ ਸਰਕਾਰ ਨਹੀਂ ਮਿਟਾ ਸਕਦੀ ਇਸ ਨੂੰ ਠੱਲ੍ਹ ਪਾਉਣ ਵਾਸਤੇ  ਆਪੇ ਖ਼ਤਮ ਕਰਨ ਵਾਸਤੇ ਪੰਜਾਬ ਵਾਸੀਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਨੇ ਜਨਸ਼ਕਤੀ ਨਿਊਜ਼ ਨਾਲ ਕੁਝ ਵਿਚਾਰ ਸਾਂਝੇ ਕਰਦਿਆਂ ਕੀਤਾ  ਇਸ ਮੌਕੇ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਆਦਤ ਬਣ ਚੁੱਕੀ ਹੈ ਕਿ ਕਿਸੇ ਦੇ ਬੱਚੇ ਨੂੰ ਨਸ਼ਾ ਕਰਦੇ ਦੇਖ ਕੇ ਖ਼ੁਸ਼ ਹੁੰਦੇ ਹਨ  ਜਦ ਕਿ ਉਹ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਵੀ ਕੋਈ ਪਰਿਵਾਰ ਦਾ ਬੱਚਾ ਕਦੇ ਇਸ ਦੀ ਲਪੇਟ ਵਿੱਚ ਆ ਜਾਵੇ ਤਾਂ ਪਤਾ ਨਹੀਂ  ਭਾਰਤ ਦੇ ਹੋਰ ਵਿਵਸਥਾਵਾਂ ਲਗਦਾ ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਇਕੱਲੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ  ਨਸ਼ੇ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਸਾਨੂੰ ਲੋਕ ਲਾਮਬੰਦੀ ਜ਼ਰੂਰੀ ਕਰਨੀ ਪਊ ਜਿਵੇਂ  ਸਕੂਲ ਕਾਲਜ ਵਿਚ ਪੜ੍ਹਾਈ ਕਰਵਾਉਣ ਵਾਲੇ ਟੀਚਰ ਪ੍ਰੋਫ਼ੈਸਰ ਨੂੰ ਵੀ ਤਨਦੇਹੀ ਨਾਲ ਸਾਥ ਦੇਣਾ ਪਵੇਗਾ ਖ਼ਾਸ ਕਰਕੇ ਪੇਂਡੂ ਇਲਾਕਿਆਂ ਦੀ  ਗੱਲ ਕਰਦੇ ਹੋਏ ਪ੍ਰਧਾਨ ਗੋਲਡੀ ਨੇ ਕਿਹਾ ਕਿ ਪਿੰਡਾਂ ਵਿਚ ਨਸ਼ੇਡ਼ੀਆਂ ਤੇ ਸਮਗਲਰਾਂ ਨੇ ਸਖ਼ਤੀ ਅਤੇ ਫੜੇ ਜਾਣ ਦੇ ਡਰੋਂ ਨਸ਼ਾ ਵੇਚਣ ਅਤੇ ਖ਼ਰੀਦਣ ਦੇ ਕਈ ਹੋਰ ਢੰਗ ਲੱਭ ਲਏ ਹਨ  ਇਨ੍ਹਾਂ ਨੂੰ ਨੱਥ ਪਾਉਣ ਵਾਸਤੇ ਪਿੰਡ ਵਾਸੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਪੱਧਰ ਤੇ ਨਸ਼ਾ ਵੇਚਣ ਵਾਲਿਆਂ ਦੀ ਪਹਿਚਾਣ ਕਰ ਕੇ ਕਾਨੂੰਨ  ਹਵਾਲੇ ਕਰ ਦੇਣੇ ਚਾਹੀਦੇ ਹਨ  ਪ੍ਰਧਾਨ ਗੋਲਡੀ ਨੇ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਪੈਂਦੇ ਸਾਰੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਆਪਣੇ ਪੱਧਰ ਤੇ ਬੇਨਤੀ ਕੀਤੀ ਜੇਕਰ ਕੋਈ ਨਸ਼ਾ ਵੇਚਦਾ ਹੈ ਉਨ੍ਹਾਂ ਦੀ ਨਿਗ੍ਹਾ ਵਿਚ ਆਉਂਦਾ ਹੈ  ਤਾਂ ਪੁਲੀਸ ਪ੍ਰਸ਼ਾਸਨ ਦਾ ਸਾਥ ਲੈ ਕੇ ਨਸ਼ਾ ਬੰਦ ਕਰਵਾਉਣਾ ਚਾਹੀਦਾ ਹੈ ਪ੍ਰਧਾਨ ਗੋਲਡੀ ਨੇ ਅੱਗੇ ਕਿਹਾ ਕਿ ਪ੍ਰਚੂਨ ਦੀਆਂ ਦੁਕਾਨਾਂ ਵਾਂਗ ਖੁੱਲ੍ਹੇ ਪਿੰਡਾਂ ਦੇ ਮੈਡੀਕਲ ਸਟੋਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ  ਜ਼ਰੂਰਤ ਹੈ  ਇਸ ਤੋਂ ਇਲਾਵਾ ਪੰਜਾਬ ਨੂੰ ਨਸ਼ਾਮੁਕਤ  ਬਣਾਉਣ ਲਈ ਹਰ ਇਨਸਾਨ ਨੂੰ ਆਪਣਾ ਮੁਢਲਾ ਫਰਜ ਪਹਿਚਾਨਣ ਦੀ ਲੋੜ ਹੈ ਤਾਂ ਹੀ ਅਸੀਂ ਸਾਫ਼ ਸੁਥਰਾ ਸਮਾਜ ਸਿਰਜ ਸਕਦੇ ਹਾਂ