ਮੁਹੱਬਤ
ਜੇ ਮਿਲ ਜਾਵੇ ਮੁੱਲ ਕਿਤੋਂ ਤੂੰ ਮੈਨੂੰ ,
ਮੈਂ ਗਿਰਵੀ ਹਰ ਸ਼ਾਹ ਰੱਖ ਦੇਵਾ ।
ਹੋ ਜਾਵੇ ਰੂਹ ਇੱਕ ਤੇਰੀ ਤੇ ਮੇਰੀ ,
ਮੈਂ ਇੰਨਾ ਹੱਕ ਦੇਵਾ ।
ਫ਼ਾਸਲੇ ਮਿਟਾ ਦੂਰੀਆਂ ਦੇ ,
ਹਰ ਝੂਠ ਤੋਂ ਪਰਦਾ ਚੱਕ ਦੇਵਾ।
ਜਾਂਚ ਆ ਜਾਵੇ ਮੈਨੂੰ ਵੀ ਜੀਣ ਦੀ,
ਖੁਸ਼ੀਆਂ ਤੈਨੂੰ ਲੱਖ ਦੇਵਾ ।
ਰੀਤ ਹੋਵੇ ਜੇ ਪਿਆਰ ਜਤਾਵਣ ਦੀ ,
ਕੱਢ ਕਲ਼ੇਜਾ ਤਲੀ ‘ਤੇ ਰੱਖ ਦੇਵਾ ।
ਜੇ ਸੱਤ ਜਨਮਾਂ ਤੱਕ ਹੋਵਣ ਉਹ ਸਾਡੇ ,
ਗਗਨ ਉਸਦਾ ਨਾਂ ਮੁੱਹਬਤ ਰੱਖ ਦੇਵਾ ।
✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)