ਮੋਗਾ, 5 ਜੁਲਾਈ-(ਗੁਰਸੇਵਕ ਸੋਹੀ)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਸੂਬਾ ਅਤੇ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਮੌਜੂਦਾ ਸਰਕਾਰ ਦੇ ਸਾਰੇ ਐਮ.ਐਲ.ਏ ਵਿਰੋਧੀ ਧਿਰ ਦੇ ਐਮ.ਐਲ.ਏ.ਅਤੇ ਅਕਾਲੀ ਦਲ ਦੇ ਐੱਮ.ਐੱਲ.ਏ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ ।ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਨਵਾਂ ਸ਼ਹਿਰ ਦੇ ਐਮ.ਐਲ.ਏ ਦਾ ਸਵੇਰੇ ਪੰਜ ਵਜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪਿੰਡ ਸਲੋਹ ਵਿੱਚ ਇਕੱਠੇ ਹੋਣ ਤੇ ਮੋਟਰਸਾਈਕਲਾਂ ਤੇ ਪਿੰਡ ਵਿੱਚ ਮੁਜ਼ਾਹਰਾ ਕਰਦੇ ਹੋਏ, ਸਰਕਾਰ ਵਿਰੋਧੀ ਨਾਅਰੇ ਮਾਰਦੇ ਹੋਏ ਕੋਠੀ ਦਾ ਘਿਰਾਓ ਕੀਤਾ। ਮੌਜੂਦਾ ਵਿਧਾਇਕ ਅੰਗਦ ਸਿੰਘ ਸੈਣੀ ਦੇ ਮਾਤਾ ਜੀ ਸਾਬਕਾ ਐਮ.ਐਲ.ਏ ਬਬਲੀ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ।ਉਹਨਾਂ ਨੇ ਡਾਕਟਰਾਂ ਦੀਆਂ ਹੱਕੀ ਮੰਗਾਂ ਜਲਦੀ ਹੀ ਕੈਬਨਿਟ ਮੀਟਿੰਗ ਵਿੱਚ ਰੱਖਣ ਦਾ ਭਰੋਸਾ ਦਿੱਤਾ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਬੰਦ ਪਈ ਰਜਿਸਟ੍ਰੇਸ਼ਨ ਨੂੰ ਖੋਲ੍ਹਣ ਸਬੰਧੀ ,ਤਜਰਬੇ ਦੇ ਆਧਾਰ ਤੇ ਬਾਹਰਲੇ ਸੂਬਿਆਂ ਵਾਂਗ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਿਹਤ ਕਰਮਚਾਰੀ ਐਲਾਨਣ ਸਬੰਧੀ ,ਰੀਫਰੈਸ਼ਰ ਕੋਰਸ ਸ਼ੁਰੂ ਕਰਕੇ ਪੰਜਾਬ ਵਿਚ ਡਾਕਟਰਾਂ ਨੂੰ ਮਾਨਤਾ ਦੇਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਹੈ।
ਉਨ੍ਹਾਂ ਹੋਰ ਕਿਹਾ ਕਿ ਨੇ ਕਾਂਗਰਸ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਫੇਲ ਹੋਈ ਹੈ। ਪੰਜਾਬ ਸਰਕਾਰ ਪੰਜਾਬ ਦੇ ਡੇਢ ਲੱਖ ਦੇ ਕਰੀਬ ਡਾਕਟਰ ਨੂੰ, ਜਿਨ੍ਹਾਂ ਨੇ ਕਰੋਨਾ ਵਿੱਚ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾ ਕੇ ਲੋਕਾਂ ਨੂੰ ਮੌਤ ਦੇ ਮੂੰਹ ਚੋਂ ਬਚਾਇਆ ,ਨੂੰ ਉਸ ਸਿਹਤ ਦਾ ਅੰਗ ਮੰਨਣ ਲਈ ਤਿਆਰ ਹੀ ਨਹੀਂ ਹੈ। ਡਾ ਬਾਲੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਨਾਗਰਿਕ ਆਪਣੀ ਤਜਰਬੇ ਦੀ ਯੋਗਤਾ ਅਨੁਸਾਰ ਆਪਣੇ ਉਦੇਸ਼ਾਂ ਅਨੁਸਾਰ ਕੰਮ ਚਲਾ ਸਕਦਾ ਹੈ ਜਿਵੇਂ ਕਿ ਅਸੀਂ ਚਲਾ ਰਹੇ ਹਾਂ ।ਜ਼ਿਲ੍ਹਾ ਚੇਅਰਮੈਨ ਡਾ ਸੁਰਿੰਦਰਪਾਲ ਸਿੰਘ ਜੈਨਪੁਰੀ, ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਸਿੰਘ ਕਟਾਰੀਆ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ,ਜੇਕਰ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।ਡਾ ਕਟਾਰੀਆ ਅਤੇ ਡਾ ਜੈਨਪੁਰੀ ਨੇ ਕਿਹਾ ਕਿ ਰਾਜ ਸਰਕਾਰਾਂ ਦੇ ਮੰਤਰੀਆਂ -ਸੰਤਰੀਆਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਆਉਣ ਦੇ ਸਮੇਂ ਸਮੇਂ ਤੇ ਸਵਾਲ ਕੀਤੇ ਜਾਣਗੇ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਅੰਮ੍ਰਿਤ ਲਾਲ, ਡਾ ਜਸਬੀਰ ਸਿੰਘ ਰਾਹੋ, ਡਾ ਰਾਜਿੰਦਰ ਲੱਕੀ ,ਡਾ ਮੰਗਤ ਰਾਏ, ਡਾ ਸੰਤੋਖ ਰਾਹੋਂ, ਡਾ ਨਿਰਮਲ ਸਿੰਘ, ਡਾ ਬਲਵਿੰਦਰ ਪੰਮਾ ,ਡਾ ਤਰਸੇਮ ਸਿੰਘ ,ਡਾ ਦਿਲਬਾਗ ਸਿੰਘ, ਡਾ ਸੁਰਿੰਦਰ ਕੁਮਾਰ ,ਡਾ ਪਰਮਜੀਤ ਸਿੰਘ ਬੱਧਣ, ਡਾ ਮਨਜਿੰਦਰ ਸਿੰਘ, ਡਾ ਸਤਨਾਮ ਸਿੰਘ ਜੌਹਲ, ਡਾ ਅਸ਼ੋਕ ਕੁਮਾਰ, ਡਾ ਹੁਸਨ ਲਾਲ, ਡਾ ਸਰਬਜੀਤ ਸਿੰਘ, ਡਾ ਗੁਲਸ਼ਨ ਕੁਮਾਰ, ਡਾ ਲੇਖ ਰਾਜ ,ਡਾ ਗੁਰਮੇਲ ਸਿੰਘ, ਡਾ ਧਰਮਪਾਲ ਸਿੰਘ, ਡਾ ਸੀਤਾ ਰਾਮ ,ਡਾ ਮੱਖਣ ਲਾਲ' ਡਾ ਕੁਲਵਿੰਦਰ ਸਹੋਤਾ,ਛਿੰਦਰਪਾਲ ਹੀਰਾ,ਡਾ ਅਮਨ,ਡਾ ਭੁਪਿੰਦਰ ਸਿੰਘ ,ਡਾ ਚਰਨਜੀਤ ,ਡਾ ਵਿਪਨ ਕੁਮਾਰ ,ਡਾ ਨਰੇਸ਼ ਸਹੋਤਾ ,ਡਾ ਬਲਿਹਾਰ ਸਿੰਘ ਆਦਿ ਹਾਜ਼ਰ ਸਨ।