You are here

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬਤੇ ਬਲਾਕ ਮਹਿਲਕਲਾਂ ਨੇ ਮਨਾਈ ਜਥੇਬੰਦੀ ਦੀ 26 ਵੀਂ ਵਰ੍ਹੇਗੰਢ.

ਵਰੇਗੰਢ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੂੰ ਕੀਤਾ ਗਿਆ ਸਨਮਾਨਤ 

ਮਹਿਲ ਕਲਾਂ/ਬਰਨਾਲਾ- 10 ਜੂਨ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ( ਰਜਿ:295) ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਵਿਚ ਜਥੇਬੰਦੀ ਦੀ 26 ਵੀੰ ਵਰ੍ਹੇਗੰਢ ਪੂਰੇ ਪੰਜਾਬ ਵਿੱਚ 1 ਜੂਨ ਤੋਂ ਲੈ ਕੇ 10 ਜੂਨ ਤੱਕ ਮਨਾਈ ਜਾ ਰਹੀ ਹੈ।ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਜਥੇਬੰਦੀ ਦੀ 26 ਵੀਂ ਵਰ੍ਹੇਗੰਢ ਮਨਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਹਾਜ਼ਰ ਹੋਏ। ਭਰਾਤਰੀ ਜਥੇਬੰਦੀਆਂ ਵਿੱਚੋਂ ਜਗਸੀਰ ਸਿੰਘ ਛੀਨੀਵਾਲ ਕਲਾਂ, ਡਾ ਜਰਨੈਲ ਸਿੰਘ ਸਹੌਰ ,ਰਿੰਕਾਂ ਕੁਤਬਾ ਬਾਹਮਣੀਆਂ, ਟਰੱਕ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ,ਸਾਬਕਾ ਸਰਪੰਚ ਨਿਰਮਲ ਸਿੰਘ, ਦੁਕਾਨਦਾਰ ਯੂਨੀਅਨ ਵੱਲੋਂ ਡਾ ਗਗਨਦੀਪ ਸ਼ਰਾਂ, ਹਰਦੀਪ ਸਿੰਘ ਬੀਹਲਾ ,ਜਗਦੀਸ਼ ਪੰਨੂੰ ,ਕਰਮ ਉੱਪਲ ,ਬਲਜੀਤ ਸਿੰਘ ,ਹੋਰ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਪੱਤਰਕਾਰ ਅਵਤਾਰ  ਸਿੰਘ ਅਣਖੀ ,ਬਲਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਧਨੇਰ ,ਪ੍ਰੇਮ ਕੁਮਾਰ ਪਾਸੀ ,ਗੁਰਸੇਵਕ ਸਿੰਘ ਸਹੋਤਾ ,ਜਸਬੀਰ ਸਿੰਘ ਵਜੀਦਕੇ ,ਗੁਰਮੁੱਖ ਸਿੰਘ ਹਮੀਦੀ, ਡਾ ਪਰਮਿੰਦਰ ਸਿੰਘ ਹਮੀਦੀ, ਜਸਬੀਰ ਵਜੀਦਕੇ,,ਜੱਗਾ ਸਿੰਘ ਛਾਪਾ, ਸ਼ੇਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਆਗੂ ਸਹਿਬਾਨ ਹਾਜ਼ਰ ਹੋਏ ।
 ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਜਥੇਬੰਦੀ ਨੇ ਆਪਣੇ ਤਿੱਖੇ ਸੰਘਰਸ਼ਾਂ ਰਾਹੀਂ ਆਪਣੀ ਹੱਕੀ ਅਤੇ ਜਾਇਜ਼ ਅਵਾਜ ਨੂੰ ਜਿੱਥੇ ਸਮੇਂ ਸਮੇਂ ਦੀਆਂ ਜਾਬਰ ਸਰਕਾਰਾਂ ਤਕ ਪਹੁੰਚਾਉਣ ਲਈ ਹਰ ਤਿੱਖਾ ਸੰਘਰਸ਼ ਕੀਤਾ, ਉੱਥੇ ਹੀ ਆਪਣੀ ਦੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਬਚਾਉਣ ਲਈ ਹਰ ਹੰਭਲਾ ਮਾਰਿਆ ।
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਸਾਡੇ ਸਤਿਕਾਰਯੋਗ ਅਣਖੀ ਤੇ ਜੁਝਾਰੂ ਸਾਥੀਆਂ ਨੇ ਮਿਲ ਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੂੰ ਆਪਣੇ ਖੂਨ ਪਸੀਨੇ ਨਾਲ ਸਿਰਜਿਆ ਹੈ। ਪਿਛਲੇ ਲੰਮੇ ਸਮੇਂ ਤੋਂ ਮਾਨਵ ਸੇਵਾ ਪਰਮੋ ਧਰਮ ਦੇ ਅਸਲੀ ਵਾਰਸ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ  ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਆਓ ਇਸ 26 ਵੀਂ ਵਰ੍ਹੇਗੰਢ ਤੇ ਅਹਿਦ ਕਰੀਏ, ਇਕੱਠੇ ਹੋਈਏ ਅਤੇ ਆਪਣੇ ਮਿਸ਼ਨ ਨੂੰ ਅੱਗੇ ਵਧਾਈਏ ,ਜਥੇਬੰਦੀ ਦੇ ਪਰਚਮ ਨੂੰ ਘਰ ਘਰ ਲੈ ਕੇ ਜਾਣ ਦਾ ਅਹਿਦ ਕਰੀਏ। ਸਰਕਾਰੀ ਤੰਤਰ ਅਤੇ ਜਥੇਬੰਦੀ ਨੂੰ ਖੇਰੂੰ ਖੇਰੂੰ ਕਰਨ ਵਾਲਿਆਂ ਦੀ ਪਛਾਣ ਕਰਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਉਣ ਲਈ ਰਲ ਕੇ ਹੰਭਲਾ ਮਾਰੀਏ। ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ ਵੱਖ ਵੱਖ ਖੇਤਰਾਂ ਵਿੱਚ ਅਹਿਮ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿੱਚ ਚੋਣਵੇਂ ਪੱਤਰਕਾਰ ਵੀਰ, ਦੁਕਾਨਦਾਰ ਯੂਨੀਅਨ ਦੇ ਆਗੂ ,ਮਜ਼ਦੂਰ ਕਿਸਾਨ ਯੂਨੀਅਨਾਂ ਦੇ ਆਗੂ ਅਤੇ ਡਾਕਟਰ ਸਹਿਬਾਨ ਸਾਮਲ ਸਨ।.
ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਵੱਡੇ ਵੱਡੇ ਡਾਕਟਰ ਆਪਣੇ ਹਸਪਤਾਲਾਂ ਨੂੰ ਜਿੰਦਰੇ ਮਾਰ ਕੇ ਚਲੇ ਗਏ ਸਨ, ਉਥੇ  ਇਹ ਪੇੰਡੂ ਡਾਕਟਰ ਹੀ ਪਿੰਡਾਂ ਵਿੱਚ ਘਰ ਘਰ ਜਾ ਕੇ ਸਾਡੇ ਲੋਕਾਂ ਨੂੰ  ਸਿਹਤ ਸਹੂਲਤਾਂ ਲਗਾਤਾਰ ਦਿੰਦੇ ਰਹੇ ਹਨ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਕੋਰੋਨਾ ਮਾਹਾਮਾਰੀ ਦੌਰਾਨ ਲੱਖਾਂ ਦੀ ਤਦਾਦ ਵਿੱਚ ਮਾਸਿਕ ਅਤੇ ਹਜ਼ਾਰਾਂ ਦੀ ਤਦਾਦ ਵਿੱਚ ਸੈਨੇਟਾਈਜ਼ਰ ਅਤੇ ਕਿਸਾਨੀ ਸੰਘਰਸ ਵਿੱਚ ਅਹਿਮ ਰੋਲ ਅਦਾ ਕਰਨ ਵਾਲੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਅਸੀਂ ਬਹੁਤ ਰਿਣੀ ਹਾਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਜਗਜੀਤ ਸਿੰਘ ਕਾਲਸਾ, ਡਾ ਸੁਰਜੀਤ ਸਿੰਘ ਛਾਪਾ, ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਡਾ ਨਾਹਰ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ, ਡਾਕਟਰ ਕੇਸਰ ਖਾਨ ਮਾਂਗੇਵਾਲ ,ਡਾ ਅਬਰਾਰ ਹਸਨ, ਡਾ ਪਰਮਿੰਦਰ ਕੁਮਾਰ ਆਦਿ ਤੋਂ ਇਲਾਵਾ ਜ਼ਿਲ੍ਹਾ ਅਤੇ ਬਲਾਕ ਮਹਿਲ ਕਲਾਂ ਦੇ ਡਾ ਸਾਥੀ ਹਾਜ਼ਰ ਸਨ ।