ਆਪਣੀ ਜਨਮ ਭੂਮੀ ਨਾਲ ਆਪਣਾ ਮੋਹ ਭੰਗ ਨਹੀਂ ਹੋਣ ਦਿੱਤਾ ਸਵਰਨ ਸਿੰਘ ਕੈਨੇਡਾ
ਅਜੀਤਵਾਲ (ਬਲਵੀਰ ਸਿੰਘ ਬਾਠ )ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਸਮਾਜ ਸੇਵੀ ਇਨਸਾਨ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਰਾਹੀਂ ਇਕ ਗਰੀਬ ਪਰਿਵਾਰ ਦੀ ਆਰਥਿਕ ਮਦਦ ਲਈ ਬੀਡ਼ਾ ਚੁੱਕਿਆ ਪਿਛਲੇ ਪੰਜਾਹ ਸਾਲਾਂ ਤੋਂ ਇਕ ਬਿਰਧ ਮਾਤਾ ਬਿਨਾਂ ਬਿਜਲੀ ਪਾਣੀ ਤੋਂ ਜ਼ਿੰਦਗੀ ਬਤੀਤ ਕਰ ਰਹੀ ਸੀ ਜਿਸ ਦੇ ਮਕਾਨ ਦੀ ਛੱਤ ਵੀ ਡਿੱਗ ਚੁੱਕੀ ਸੀ ਇਸ ਮਾਤਾ ਲਈ ਮਸੀਹਾ ਬਣ ਕੇ ਪਹੁੰਚੇ ਸਵਰਨ ਸਿੰਘ ਐਬਟਸਫੋਰਡ ਨੇ ਨਵਾਂ ਘਰ ਬਣਾ ਕੇ ਦੇਣ ਦਾ ਬੀੜਾ ਚੁੱਕਿਆ ਜਿਸ ਦੇ ਪਿੰਡ ਦੇ ਚਹੁੰ ਤਰਫੋਂ ਸ਼ਲਾਘਾ ਕੀਤੀ ਜਾ ਰਹੀ ਹੈ ਜਾਣ ਸਕਦੇ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਕਿਹਾ ਕਿ ਗੁਰੂ ਦੀ ਗੋਲਕ ਗ਼ਰੀਬ ਦੇ ਮੂੰਹ ਦੇ ਮਹਾਂਵਾਕ ਅਨੁਸਾਰ ਮੈਨੂੰ ਸੇਵਾ ਕਰਨ ਦਾ ਪਰਮਾਤਮਾ ਵੱਲੋਂ ਮੌਕਾ ਮਿਲਿਆ ਬਿਰਧ ਮਾਤਾ ਦੀ ਸੇਵਾ ਕਰਕੇ ਮੈਂ ਆਪਣੇ ਆਪ ਨੂੰ ਬੜੇ ਭਾਗਾਂ ਵਾਲਾ ਨਸੀਬ ਸਮਝਦਾ ਹਾਂ ਅਤੇ ਬੈਂਗਲੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਮਾਲਕ ਮੈਨੂੰ ਸੁਮੱਤ ਬਖਸ਼ੇ ਮੈਂ ਅੱਗੇ ਤੋਂ ਵੀ ਸਮਾਜ ਸੇਵਾ ਦੇ ਕੰਮ ਕਰਦਾ ਰਹਾਂ