You are here

ਯਾਰੀਆਂ ਦੇ ਰੰਗਾਂ ‘ਚ ਰੰਗੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ਦਾ ਜ਼ੀ 5 ‘ਤੇ ਵਰਲਡ ਪ੍ਰੀਮੀਅਰ ਜਲਦ

 ਪਿਛਲੇ ਸਾਲ, ਜ਼ੀ 5 ਨੇ 'ਰੱਜ ਕੇ ਵੇਖੋ' ਮੁਹਿੰਮ ਦੀ ਸ਼ੁਰੂਆਤ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਿਸ਼ਆਂ ਨੂੰ ਪੰਜਾਬੀ ਪ੍ਰਸ਼ੰਸਕਾਂ ਤੱਕ ਪਹੁੰਚਾਇਆ, ਜਿਸ ਨੇ ਉੱਚ ਪੱਧਰੀ ਪੰਜਾਬੀ ਫ਼ਿਲਮਾਂ ਅਤੇ ਡਰਾਮਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ। ਉਨ੍ਹਾਂ ਨੇ ਪਰਿਵਾਰਕ ਡਰਾਮਿਆਂ ਤੋਂ ਲੈ ਕੇ ਰੋਮਾਂਸ ਤੱਕ ਦੀਆਂ ਕਈ ਫਿਲਮਾਂ ਰਿਲੀਜ਼ ਕੀਤੀਆਂ ਹਨ, ਇਸੇ ਮੁਹੀਮ ਨੂੰ ਅੱਗੇ ਵਧਾਉਂਦੇ ਹੋਏ ਹੁਣ ਉਨ੍ਹਾਂ ਨੇ 'ਯਾਰ ਅਣਮੁੱਲੇ ਰਿਟਰਨਜ਼' ਦਾ ਸੀਕਵਲ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਆਪਣੇ ਦਰਸ਼ਕਾਂ ਨੂੰ ਆਪਣੇ ਦੋਸਤਾਂ ਨਾਲ ਜਸ਼ਨ ਮਨਾਉਣ ਦਾ ਇੱਕ ਹੋਰ ਕਾਰਣ ਬਣੇ।ਪਹਿਲਾਂ ਕਦੇ ਨਹੀਂ ਹੋਣ ਵਾਲਾ ਮਨੋਰੰਜਨ ਕਰਨ ਦੇ ਵਾਅਦੇ ਨਾਲ, ਸਫਲ ਫਿਲਮ 'ਯਾਰ ਅਣਮੁੱਲੇ' ਦੇ ਸੀਕਵਲ ਨੇ ਦੋਸਤੀ ਦੇ ਸਾਰੇ ਅਸੂਲਾਂ ਨੂੰ ਪੂਰਾ ਕੀਤਾ। ਫਿਲਮ ਤਿੰਨ ਦੋਸਤਾਂ, ਉਨ੍ਹਾਂ ਦੇ ਬੰਧਨ, ਦਿਲ ਟੁੱਟਣ ਅਤੇ ਰੋਮਾਂਸ ਦੀ ਕਹਾਣੀ ਨੂੰ ਦਰਸ਼ਾਉਂਦਾ ਹੈ। ਸਕ੍ਰੀਨਪਲੇ, ਕਹਾਣੀ ਅਤੇ ਇਸਦੇ ਡਾਇਲੌਗ ਗੁਰਜਿੰਦ ਮਾਨ ਦੁਆਰਾ ਲਿਖੇ ਗਏ ਹਨ ਅਤੇ ਇਸਦੇ ਨਿਰਦੇਸ਼ਕ ਹੈਰੀ ਭੱਟੀ ਹਨ। ਉਹ ਹਰੀਸ਼ ਵਰਮਾ, ਪ੍ਰਭ ਗਿੱਲ, ਯੁਵਰਾਜ ਹੰਸ, ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ, ਜਸਲੀਨ ਸਲੇਚ, ਰਾਣਾ ਜੰਗਬਹਾਦਰ ਅਤੇ ਅਤੇ ਹੋਰ ਸ਼ਾਨਦਾਰ ਕਾਸਟ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਣਗੇ।ਨਿਰਦੇਸ਼ਕ ਹੈਰੀ ਭੱਟੀ ਨੇ ਟਿੱਪਣੀ ਕੀਤੀ, "ਮੈਂ ਹਮੇਸ਼ਾ ਅਜਿਹੀਆਂ ਕਹਾਣੀਆਂ ਸੁਣਾਉਣ ਲਈ ਇੰਤਜ਼ਾਰ ਕੀਤਾ ਜਿਨ੍ਹਾਂ ਨਾਲ ਲੋਕ ਜੁੜ ਸਕਣ, ਇਸੇ ਇਰਾਦੇ ਨਾਲ 'ਯਾਰ ਅਣਮੁੱਲੇ ਰਿਟਰਨਜ਼' ਹੁਣ 190+ ਦੇਸ਼ਾਂ ਦੇ ਦਰਸ਼ਕਾਂ ਤਕ ਜ਼ੀ 5 ਰਾਹੀਂ ਪੁੱਜੇਗੀ, ਤੇ ਲੋਕ ਦਿੱਲੋਂ ਇਸ ਫਿਲਮ ਨਾਲ ਹੱਸ ਸਕਣਗੇ ਅਤੇ ਜੁੜ ਸਕਣਗੇ।ਪ੍ਰਭ ਗਿੱਲ ਨੇ ਕਿਹਾ, “ਯਾਰ ਅਣਮੁੱਲੇ ਦੇ ਪਹਿਲੇ ਚੈਪਟਰ ਨੂੰ ਦੇਸ਼ ਭਰ ਦੇ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਿਲਆ ਸੀ। ਅਸੀਂ ਇੱਕ ਟੀਮ ਵਜੋਂ 'ਯਾਰ ਅਣਮੁੱਲੇ ਰਿਟਰਨਜ਼' ਨੂੰ ਤੋਹਫ਼ੇ ਵਜੋਂ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਸੀ। 'ਯਾਰ ਅਣਮੁੱਲੇ ਰਿਟਰਨਜ਼' ਉਹਨਾਂ ਲਈ ਓਟੀਟੀ ਪ੍ਰੀਮੀਅਰ ਰਾਹੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ 'ਤੇ ਦੇਖਣ ਲਈ ਉਪਲਬਧ ਹੋਵੇਗੀ।ਅਭਿਨੇਤਾ ਹਰੀਸ਼ ਵਰਮਾ ਨੇ ਕਿਹਾ, "ਜਦੋਂ ਮੈਂ ਸਕ੍ਰਿਪਟ ਪੜ੍ਹੀ, ਮੈਂ ਇਸ ਫਿਲਮ ਬਾਰੇ ਬਹੁਤ ਖੁਸ਼ ਸੀ, ਅਤੇ ਬਾਕਸ ਆਫਿਸ 'ਤੇ ਸਫਲਤਾ ਤੋਂ ਬਾਦ , ਮੈਂ ਹੁਣ ਵੀ ਇਸ ਲਈ ਉੰਨਾ ਹੀ ਉਤਸ਼ਾਹਿਤ ਹਾਂ।" ਉਸਨੇ ਅੱਗੇ ਕਿਹਾ, "ਮੈਂ ਉਮੀਦ ਕਰਦਾ ਹਾਂ ਕਿ ਤੁਸੀਂ, ਤੁਹਾਡਾ ਪਰਿਵਾਰ ਅਤੇ ਦੋਸਤ ਇਸ ਨੂੰ ਇਕੱਠੇ ਦੇਖੋਗੇ ਅਤੇ ਤੁਹਾਡੇ ਆਪਣੇ ਜੀਵਨ ਦੇ ਕੁੱਛ ਹਿੱਸਿਆਂ ਨੂੰ ਇਸ ਫਿਲਮ ਰਾਹੀਂ ਜੋੜੋਂਗੇ ਅਤੇ ਯਾਦ ਰਖੋਂਗੇ।'ਯਾਰ ਅਣਮੁੱਲੇ ਰਿਟਰਨਜ਼' ਦਾ ਪ੍ਰੀਮੀਅਰ 4 ਮਾਰਚ 2022 ਨੂੰ ਵਿਸ਼ੇਸ਼ ਤੌਰ 'ਤੇ ਜ਼ੀ 5 'ਤੇ ਹੋਵੇਗਾ।

ਹਰਜਿੰਦਰ ਸਿੰਘ