ਜਗਰਾਉਂ, ਮਈ 2021 ( ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ )-
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਲੁਧਿਆਣਾ ਦੇ ਵਖ ਵਖ ਬਲਾਕਾਂ ਅਧੀਨ ਸਾਰੀਆਂ ਪਿੰਡ ਇਕਾਈਆਂ ਦੇ ਸਰਗਰਮ ਵਰਕਰਾਂ ਦੀ ਸਿਖਿਆ ਮੀਟਿੰਗ ਕਮਾਲਪੁਰਾ ਵਿਖੇ ਹੋਈ। ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ,ਹਰਦੀਪ ਸਿੰਘ ਗਾਲਬ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਗਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮਦਿਨ ਤੇ ਸ਼ਹੀਦ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕਰਦਿਆਂ ਸਿਜਦਾ ਕੀਤਾ। ਇਸ ਸਮੇਂ ਬੀਤੇ ਦਿਨੀਂ ਪਹਿਲੇ ਦਿਨ ਤੋਂ ਸੰਘਰਸ਼ ਨਾਲ ਜੂੜੇ ਬੇਵਕਤ ਵਿਛੋੜੇ ਦੇ ਗਏ ਬੀਬੀ ਸੁਖਵਿੰਦਰ ਕੌਰ ਰੂਮੀ,ਦਿੱਲੀ ਸਘੰਰਸ਼ ਤੋਂ ਵਾਪਸ ਪਰਤਦਿਆਂ ਹਾਕਮ ਸਿੰਘ ਜਲਾਲਦੀਵਾਲ ਅਤੇ ਕਿਸਾਨ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ।ਇਸ ਸਮੇਂ ਜਗਤਾਰ ਸਿੰਘ ਦੇਹੜਕਾ ਦੀ ਮੰਚ ਸੰਚਾਲਨਾ ਹੇਠ ਪਿਛਲੇ ਛੇ ਮਹੀਨੇ ਤੋਂ ਚਲ ਰਹੇ ਇਤਿਹਾਸਕ ਸੰਘਰਸ਼ ਦਾ ਲੇਖਾਜੋਖਾ ਕੀਤਾ ਗਿਆ। ਇਸ ਸਮੇਂ ਮੁੱਖ ਬੁਲਾਰੇ ਵਜੋਂ ਕੰਵਲਜੀਤ ਖੰਨਾ ਨੇ ਬੋਲਦਿਆਂ ਦੱਸਿਆ ਕਿ ਕਿਂਸਾਨ ਲਹਿਰ ਦੀ ਹੁਣ ਤੱਕ ਜੋ ਕੁਲ ਦੂਨੀਆਂ ਅਤੇ ਦੇਸ਼ ਭਰ ਚ ਧਾਕ ਜੰਮੀ ਹੈ ਊਸ ਨੇ ਪੂਰੇ ਕਾਰਪੋਰੇਟ ਜਗਤ ਨੂੰ ਅਤੇ ਦੇਸ਼ ਦੀ ਫਾਸ਼ੀਵਾਦੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨਾ ਕਿਹਾ ਕਿ 26 ਮਈ ਨੂੰ ਦੇਸ਼ ਭਰ ਚ ਕਿਰਤੀ ਲੋਕ ਕਾਲਾ ਦਿਨ ਮਨਾ ਕੇ ਮੋਦੀ ਹਕੂਮਤ ਦੀ ਸਿਆਸੀ ਮੋਤ ਹੋਰ ਨੇੜੇ ਲਿਆਉਣ ਲਈ ਪੂਰਾ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ ਇਸ
ਵਿੱਚ ਦੇਸ਼ ਭਰ ਦੀਆਂ ਜਨਤਕ ਜਥੇਬੰਦੀਆਂ ਵੀ ਪੂਰਾ ਜੋਰ ਲਾਕੇ ਸ਼ਾਮਿਲ ਹੋ ਰਹੀਆਂ ਹਨ।ਉਨਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਾਰਪੋਰੇਟਾਂ ਦੀ ਦਲਾਲ ਹਕੂਮਤ ਨੂੰ ਹਰਾਉਣ ਲਈ ਸਾਨੂੰ ਸਚਮੁੱਚ ਲੰਮੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣਾ ਹੋਵੇਗਾ। ਊਨਾਂ ਆਉਣ ਵਾਲੇ ਦਿਨ ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਦਿਲੀ ਵੱਲ ਨੂੰ ਕੂਚ ਕਰਨ ਲਈ ਤਿਆਰੀਆਂ ਜੋਰ ਨਾਲ ਆਰੰਭ ਦਿਓ।ਇਸ ਸਮੇਂ ਸੁਖਵਿੰਦਰ ਸਿੰਘ ਹੰਬੜਾਂ, ਬਲਵਿੰਦਰ ਸਿੰਘ ਕਮਾਲਪੁਰਾ,ਰਾਮ ਸਰਨ ਸਿੰਘ ਰਸੂਲਪੁਰ, ਗੁਰਪ੍ਰੀਤ ਸਿੰਘ ਸਿਧਵਾਂ, ਮਨਪ੍ਰੀਤ ਕੋਰ ਸਿਧਵਾਂ, ਸਰਬਜੀਤ ਸਿੰਘ ਸੁਧਾਰ, ਤਰਸੇਮ ਸਿੰਘ ਬੱਸੂਵਾਲ, ਸੁਰਜੀਤ ਸਿੰਘ ਦੋਧਰ, ਨਿਰਮਲ ਸਿੰਘ ਭਮਾਲ, ਜਸਬੀਰ ਸਿੰਘ ਅਕਾਲ ਗੜ ,ਧਰਮ ਸਿੰਘ ਸੂਜਾਪੁਰ, ਬਚਿੱਤਰ ਸਿੰਘ ਜਨੇਤਪੁਰਾ, ਸੁਰਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸਮੇਂ ਦਾ ਸੱਚ ਹੈ ਕਿ ਜੇ ਲੜਾਂਗੇ ਤਾਂ ਜਿੱਤਾਂਗੇ, ਜੇ ਨਹੀ ਲੜਾਂਗੇ ਤਾਂ ਮਰਾਂਗੇ। ਜੇਕਰ ਮਰਨਾ ਹੈ ਤਾਂ ਲੜ ਕੇ ਮਰਨਾ ਹੀ ਸੂਰਮਗਤੀ ਹੁੰਦਾ ਹੈ।ਇਸ ਸਮੇਂ ਸਾਰੀਆਂ ਇਕਾਈਆਂ ਨੇ ਸੰਘਰਸ਼ ਨੂੰ ਤੇਜ ਕਰਨ ਲਈ ਪ੍ਰਧਾਨਗੀ ਮੰਡਲ ਨੂੰ ਅਪਣੇ ਅਪਣੇ ਸੁਝਾਅ ਦਿੱਤੇ। ਬੂਲਾਰਿਆਂ ਨੇ ਸਮੂਹ ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ ਨੂੰ 26 ਮਈ ਨੂੰ ਕਾਲੇ ਦਿਨ ਮਨਾਉਣ ਦੇ ਐਕਸ਼ਨ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।