ਮਹਿਲ ਕਲਾਂ/ ਬਰਨਾਲਾ- 7 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਘਰ- ਘਰ ਨੋਕਰੀ ਦਾ ਵਾਅਦਾ, ਕਰਨ ਵਾਲੇ ਕਰ ਰਹੇ ਹਨ ਰੁਜ਼ਗਾਰ ਮੰਗਣ ਵਾਲਿਆਂ ਤੇ ਜ਼ੁਲਮ
ਡੈਮੋਕਰੈਟਿਕ ਟੀਚਰ ਫਰੰਟ ਦੇ ਬਲਾਕ ਪ੍ਰਧਾਨ ਸ੍ਰੀ ਮਾਲਵਿੰਦਰ ਸਿੰਘ ਬਰਨਾਲਾ ਜਨਰਲ ਸਕੱਤਰ ਰਘਵੀਰ ਚੰਦ ਕਰਮਗੜ੍ਹ ਨੇ ਸਾਂਝੇ ਬਿਆਨ ਰਾਹੀਂ ਮੁਹਾਲੀ ਵਿਖੇ ਚੰਡੀਗੜ੍ਹ ਪੁਲਿਸ ਵੱਲੋਂ ਕੱਚੇ ਅਧਿਆਪਕਾਂ ਤੇ ਕੀਤੇ ਅੰਨੇਵਾਹ ਤਸੱਦਦ ਦੀ ਸਖ਼ਤ ਸ਼ਬਦਾ ਵਿੱਚ ਨਿੰਦਿਆ ਕੀਤੀ ਅਤੇ ਕਾਲੇ ਬਿੱਲੇ ਲਗਾ ਕਿ ਵਿਰੋਧ ਜਿਤਾਇਆ। ਕੱਚੇ ਅਧਿਆਪਕਾਂ ਦੀ ਜਥੇਬੰਦੀ ਨੂੰ ਭਰੋਸਾ ਵੀ ਦਿੱਤਾ ਕਿ ਡੈਮੋਕਰੈਟਿਕ ਟੀਚਰ ਫਰੰਟ ਰਹ ਸਮੇਂ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਆਪਕ ਪਿਛਲੇ 18 ਸਾਲ ਤੋਂ ਨਿਗੂਣੀਆਂ ਤਨਖਾਹਾ ਤੇ ਸੇਵਾਵਾਂ ਨਿਭਾ ਰਹੇ ਹਨ। ਮਾਣਯੋਗ ਅਦਾਲਤ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਵੀ ਦਿੱਤਾ ਹੋਇਆਂ ਹੈ ਅਤੇ ਕੈਪਟਨ ਸਰਕਾਰ ਵੱਲੋਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਅਧਿਆਪਕਾਂ ਨਾਲ਼ ਪੱਕੇ ਕਰਨ ਦਾ ਵਆਦਾ ਵੀ ਕੀਤਾ ਗਿਆ ਸੀ। ਪ੍ਰੰਤੂ ਸਰਕਾਰ ਵੱਲੋਂ ਹੱਕ ਮੰਗਦੇ ਕਰਮਚਾਰੀਆਂ ਤੇ ਤਸੱਦਦ ਕੀਤਾ ਜਾ ਰਿਹਾ ਹੈ। ਜਿਸ ਦਾ ਖਮਿਆਜਾ ਕਾਂਗਰਸ ਸਰਕਾਰ ਨੂੰ ਅਗਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਸਮੇ ਬਲਜਿੰਦਰ ਪ੍ਰਭੂ, ਨਿਰਮਲ ਚੁਹਾਣਕੇ, ਰਜਿੰਦਰ ਸਿੰਗਲਾ, ਪਲਵਿੰਦਰ ਠੀਕਰੀਵਾਲਾ, ਭੁਪਿੰਦਰ ਮਾਂਗੇਵਾਲ, ਭਰਪੂਰ ਸਿੰਘ, ਸੁਰਿੰਦਰ ਕੁਤਬਾ, ਹਰਮਨਜੀਤ ਸਿੰਘ ਕੁਤਬਾ, ਜਰਨੈਲ ਸਿੰਘ ਗੁੰਮਟੀ, ਅਵਤਾਰ ਪੰਡੋਰੀ, ਅਮਰੀਕ ਪਾਠਕ , ਪਰਦੀਪ ਬਖਤਗੜ੍ਹ, ਮਨਜੋਤ ਸਿੰਘ, ਲਖਵੰਤ ਹਰਦਾਸਪੁਰਾ ਹਾਜਰ ਸਨ ।