ਯੁ.ਕੇ.

British Sikh Woman Preet Chandi Makes History With Solo Trip To South Pole

London, 4 Janury (Amanjit Singh Khaira)
"I made it to the South Pole where it's snowing," Ms Chandi announced on her blog.
British-born Sikh army officer Preet Chandi has made history by becoming the first "woman of colour" to complete a solo expedition to the South Pole. Ms Chandi's adventure began in November last year, when she embarked on her journey unsupported from Antarctica's Hercules Inlet, reports CNN. She spent the next few weeks skiing solo across Antarctica and announced on January 3 that she had completed the 700 mile (1126 km) trek in 40 days.
"I made it to the South Pole where it's snowing," Ms Chandi announced on her blog. "Feeling so many emotions right now... it feels so surreal to finally be here," the 32-year-old, who has adopted the moniker "Polar Preet", added.
"Antarctica is the coldest, highest, driest and windiest continent on earth. Nobody lives there permanently. I didn't know much about the continent when I first started planning and that is what inspired me to go there," Ms Chandi had said earlier. She spent two and a half years preparing for her South Pole adventure, including crevasse training in the French Alps and trekking in Iceland.

During her Antarctica expedition, the Indian-origin British army officer hauled a pulk or sledge which weighed nearly 90 kg and held her kit, fuel and food.

ਬ੍ਰਿਟਿਸ਼ ਸਿੱਖ ਔਰਤ ਪ੍ਰੀਤ ਚੰਦੀ ਨੇ ਦੱਖਣੀ ਧਰੁਵ ਦੀ ਇਕੱਲੀ ਯਾਤਰਾ ਕਰਕੇ ਇਤਿਹਾਸ ਰਚ ਦਿੱਤਾ

ਸ਼੍ਰੀਮਤੀ ਚੰਦੀ  ਨੇ ਆਪਣੇ ਬਲਾਗ 'ਤੇ ਘੋਸ਼ਣਾ ਕੀਤੀ, "ਮੈਂ ਦੱਖਣੀ ਧਰੁਵ ਤੱਕ ਪਹੁੰਚ ਗਈ ਜਿੱਥੇ ਬਰਫ ਪੈ ਰਹੀ ਹੈ।"

40 ਦਿਨਾਂ ਵਿੱਚ 700 ਮੀਲ (1126 ਕਿਲੋਮੀਟਰ) ਦਾ ਸਫ਼ਰ ਪੂਰਾ ਕੀਤਾ ਜੋ ਕਿ ਇਕ ਔਰਤ ਦੁਆਰਾ ਨਵਾਂ ਰਿਕਾਰਡ ਹੈ  

ਲੰਡਨ,4 ਜਨਵਰੀ (ਅਮਨਜੀਤ ਸਿੰਘ ਖਹਿਰਾ  ) ਬ੍ਰਿਟਿਸ਼ ਮੂਲ ਦੇ ਸਿੱਖ ਫੌਜੀ ਅਫਸਰ ਪ੍ਰੀਤ ਚੰਦੀ ਨੇ ਦੱਖਣੀ ਧਰੁਵ ਦੀ ਇਕੱਲੀ ਮੁਹਿੰਮ ਨੂੰ ਪੂਰਾ ਕਰਨ ਵਾਲੀ ਪਹਿਲੀ "ਰੰਗ ਦੀ ਔਰਤ" ਬਣ ਕੇ ਇਤਿਹਾਸ ਰਚਿਆ ਹੈ। ਸ਼੍ਰੀਮਤੀ ਚੰਦੀ ਦਾ ਸਾਹਸ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਸਨੇ ਅੰਟਾਰਕਟਿਕਾ ਦੇ ਹਰਕੂਲਸ ਇਨਲੇਟ ਤੋਂ ਅਸਮਰਥਿਤ ਆਪਣੀ ਯਾਤਰਾ ਸ਼ੁਰੂ ਕੀਤੀ ਸੀ, CNN ਦੀ ਰਿਪੋਰਟ ਮੁਤਾਬਕ ਉਸਨੇ ਅਗਲੇ ਕੁਝ ਹਫ਼ਤੇ ਅੰਟਾਰਕਟਿਕਾ ਵਿੱਚ ਇਕੱਲੇ ਸਕੀਇੰਗ ਵਿੱਚ ਬਿਤਾਏ ਅਤੇ 3 ਜਨਵਰੀ ਨੂੰ ਘੋਸ਼ਣਾ ਕੀਤੀ ਕਿ ਉਸਨੇ 40 ਦਿਨਾਂ ਵਿੱਚ 700 ਮੀਲ (1126 ਕਿਲੋਮੀਟਰ) ਦਾ ਸਫ਼ਰ ਪੂਰਾ ਕਰ ਲਿਆ ਹੈ।
ਸ਼੍ਰੀਮਤੀ ਚੰਦੀ  ਨੇ ਆਪਣੇ ਬਲਾਗ 'ਤੇ ਘੋਸ਼ਣਾ ਕੀਤੀ,  "ਮੈਂ ਦੱਖਣੀ ਧਰੁਵ ਤੱਕ ਪਹੁੰਚ ਗਈ ਜਿੱਥੇ ਬਰਫ ਪੈ ਰਹੀ ਹੈ।" "ਇਸ ਸਮੇਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਰਿਹਾ ਹਾਂ... ਆਖਰਕਾਰ ਇੱਥੇ ਆਉਣਾ ਬਹੁਤ ਅਸਲ ਮਹਿਸੂਸ ਹੁੰਦਾ ਹੈ," 32 ਸਾਲਾ, ਜਿਸਨੇ "ਪੋਲਰ ਪ੍ਰੀਤ" ਨੂੰ ਗੋਦ ਲਿਆ ਹੈ, ਨੇ ਅੱਗੇ ਕਿਹਾ। ਸ਼੍ਰੀਮਤੀ ਚੰਦੀ ਨੇ ਕਿਹਾ  ਕੇ, "ਅੰਟਾਰਕਟਿਕਾ ਧਰਤੀ 'ਤੇ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਸੁੱਕਾ ਅਤੇ ਹਵਾ ਵਾਲਾ ਮਹਾਂਦੀਪ ਹੈ। ਇੱਥੇ ਕੋਈ ਵੀ ਸਥਾਈ ਤੌਰ 'ਤੇ ਨਹੀਂ ਰਹਿੰਦਾ। ਜਦੋਂ ਮੈਂ ਪਹਿਲੀ ਵਾਰ ਯੋਜਨਾ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਮੈਨੂੰ ਮਹਾਂਦੀਪ ਬਾਰੇ ਬਹੁਤਾ ਪਤਾ ਨਹੀਂ ਸੀ ਅਤੇ ਇਸੇ ਗੱਲ ਨੇ ਮੈਨੂੰ ਉੱਥੇ ਜਾਣ ਲਈ ਪ੍ਰੇਰਿਤ ਕੀਤਾ," ਸ਼੍ਰੀਮਤੀ ਚੰਦੀ  ਨੇ  ਕਿਹਾ ਉਸਨੇ ਆਪਣੇ ਦੱਖਣੀ ਧਰੁਵ ਦੇ ਸਾਹਸ ਦੀ ਤਿਆਰੀ ਵਿੱਚ ਢਾਈ ਸਾਲ ਬਿਤਾਏ, ਜਿਸ ਵਿੱਚ ਫ੍ਰੈਂਚ ਐਲਪਸ ਵਿੱਚ ਕ੍ਰੇਵੇਸ ਸਿਖਲਾਈ ਅਤੇ ਆਈਸਲੈਂਡ ਵਿੱਚ ਟ੍ਰੈਕਿੰਗ ਸ਼ਾਮਲ ਹੈ।
ਆਪਣੀ ਅੰਟਾਰਕਟਿਕਾ ਮੁਹਿੰਮ ਦੇ ਦੌਰਾਨ, ਭਾਰਤੀ ਮੂਲ ਦੀ ਬ੍ਰਿਟਿਸ਼ ਫੌਜੀ ਅਧਿਕਾਰੀ ਨੇ ਇੱਕ ਪੁਲ ਜਾਂ ਸਲੇਜ ਚੁੱਕਿਆ ਜਿਸਦਾ ਵਜ਼ਨ ਲਗਭਗ 90 ਕਿਲੋ ਸੀ ਅਤੇ ਉਸਦੀ ਕਿੱਟ, ਬਾਲਣ ਅਤੇ ਭੋਜਨ ਸੀ।

ਸੁਪਰੀਮ ਸਿੱਖ ਕੌਂਸਲ ਵੱਲੋਂ ਬੀਬੀ ਜਸਬੀਰ ਕੌਰ, ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਉੱਪਰ ਦਿੱਤੇ ਪਰਚਿਆਂ ਦੀ ਨਿਖੇਧੀ  

ਬੀਬੀ ਜਸਬੀਰ ਕੌਰ  , ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੀ  ਸਿੱਖਾਂ ਪ੍ਰਤੀ ਦਮਨਕਾਰੀ ਸੋਚ  -  ਕੌਂਸਲਰ ਗੁਰਦਿਆਲ ਸਿੰਘ ਅਟਵਾਲ  

ਬਰਮਿੰਘਮ, 01 ਜਨਵਰੀ (ਗਿਆਨੀ  ਰਵਿੰਦਰਪਾਲ ਸਿੰਘ  ) ਸੁਪਰੀਮ ਸਿੱਖ ਕੌਂਸਲ ਬੀਬੀ ਜਸਵੀਰ ਕੌਰ, ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀ ਪੰਜਾਬ ਪੁਲਿਸ ਵੱਲੋਂ ਨਜਾਇਜ਼ ਅਤੇ ਝੂਠੇ ਕੇਸ ਪਾ ਕੇ ਕੀਤੀ ਗਈ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । ਇਹਨਾਂ ਸਿੱਖਾਂ ਉੱਤੇ ਇਹ ਕੇਸ ਕਿਸਾਨੀ ਸ਼ੰਘਰਸ਼ ਵਿੱਚ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਨ ਬਦਲੇ ਪਾਏ ਗਏ ਹਨ ।
ਭਾਈ ਜਗਮੀਤ ਸਿੰਘ ਨੇ ਕਿਸਾਨੀ ਸੰਘਰਸ਼ ਦੌਰਾਨ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਭਾਰਤ ਸਰਕਾਰ ਵੱਲੋਂ ਕੀਤੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਨੂੰ ਆਪਣੇ ਪਿੰਡੇ ਤੇ ਝੱਲਿਆ ਸੀ । ਇਹ ਸਿੱਖ ਨੌਜਵਾਨ ਆਪਣੇ ਹੱਕੀ ਮੰਗਾ ਦੀ ਪ੍ਰਾਪਤੀ ਲਈ ਕਾਨੂੰਨੀ ਦਾਇਰੇ ਵਿੱਚ ਰਹਿੰਦਿਆਂ ਪ੍ਰਚਾਰ ਕਰਦੇ ਸਨ । ਬੀਬੀ ਜਸਵੀਰ ਕੌਰ, ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਦਮਨਕਾਰੀ ਸੋਚ ਦਾ ਪ੍ਰਗਟਾਵਾ ਹੈ । ਭਾਰਤ ਸਰਕਾਰ ਦਾ ਪੁਰਾਣਾ ਇਤਿਹਾਸ ਦੱਸਦਾ ਹੈ ਕਿ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰੀ ਜਬਰ ਤੇ ਪੁਲਿਸ ਮੁਕਾਬਲਿਆਂ ਦਾ ਸਾਹਮਣਾ ਕਰਨਾ ਪਿਆ ਹੈ । ਭਾਰਤ ਸਰਕਾਰ ਆਪਣਾ ਇਹ ਇਤਿਹਾਸ ਮੁੜ ਦੁਹਰਾ ਰਹੀ ਹੈ। ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਮੁੱਖੀ ਸਜਣਾਂ ਅਤੇ ਸਮੂਹ ਸੰਗਤਾਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਉਹ ਬੀਬੀ ਜਸਵੀਰ ਕੌਰ, ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀ ਗ੍ਰਿਫਤਾਰੀ ਦਾ ਡੱਟ ਕੇ ਵਿਰੋਧ ਕਰਨ ਅਤੇ ਇਹਨਾਂ ਸਿੱਖਾਂ ਦੀ ਜਲਦ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਸਰਕਾਰ ਤੇ ਦਬਾਅ ਪਾਉਣ ।
ਇਨ੍ਹਾਂ ਵਧੀਕੀਆਂ ਨੂੰ ਰੋਕਣ ਲਈ, ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਅਤੇ ਅਪਣੀ ਕੌਮ ਦੀ ਚੜ੍ਹਦੀ ਕਲਾ ਲਈ ਤਨ, ਮਨ ਅਤੇ ਧੰਨ ਨਾਲ ਸੇਵਾ ਕਰਨ ਲਈ ਅੱਗੇ ਅਉਣ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ  । ਇਹ ਸਾਰੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦੇ  ਕੌਂਸਲਰ ਗੁਰਦਿਆਲ ਸਿੰਘ ਅਟਵਾਲ ਚੇਅਰ ਔਫ ਇੰਡੀਅਨ ਸਬਕੌਂਟੀਨੈਂਟ ਅਫੇਅਰਜ਼ ਕਮੇਟੀ ਮੈਂ ਦੱਸਿਆ ਕਿ ਸਿੱਖਾਂ ਨਾਲ ਇਸ ਤਰ੍ਹਾਂ ਦੀਆਂ ਜਾਤੀਆਂ ਮੁੱਢ ਕਦੀਮੋਂ ਭਾਰਤ ਦੀਆਂ ਸਰਕਾਰਾਂ ਕਰਦੀਆਂ ਆ ਰਹੀਆਂ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹਨ  ਸਰਕਾਰ ਨੂੰ ਇਸ ਤਰ੍ਹਾਂ ਦੇ ਘਟੀਆ ਹੱਥਕੰਡੇ ਅਪਨਾਉਣ ਤੋਂ ਬਾਜ਼ ਆਉਣਾ ਚਾਹੀਦਾ ਹੈ  । 

ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਉਨ੍ਹਾਂ ਦੀ ਸ਼ਹਾਦਤ ਉੱਪਰ ਯਾਦ ਕਰਦਿਆਂ ਕੁਝ ਵਿਚਾਰ ✍️.  ਅਮਨਜੀਤ ਸਿੰਘ ਖਹਿਰਾ 

01 ਜਨਵਰੀ 1993 ਨੂੰ ਪੰਜਾਬ ਵਿੱਚ ਹੋ ਰਹੇ ਮਨੁੱਖੀ ਜ਼ਿੰਦਗੀਆਂ ਦੇ ਘਾਣ ਦੀ ਇਕ ਮੂੰਹ ਬੋਲਦੀ ਮਿਸਾਲ ਸਿੱਖ ਕੌਮ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਅੱਖਾਂ ਬੰਦ ਹੋਣ ਤੇ ਵੀ ਦਿਮਾਗ ਅਤੇ ਲਹੂ ਦੇ ਕਿਣਕੇ ਕਿਣਕੇ ਵਿੱਚ ਵਿਚਰਦੀ ਹੈ  । ਅੱਜ ਫੇਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਯਾਦ ਕਰਦਿਆਂ ਕੁਝ ਸਵਾਲ ਮਨ ਵਿੱਚ ਆਉਂਦੇ ਹਨ  । ਇਕ ਸਵਾਲ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ  ਤੁਸੀਂ ਜ਼ਰੂਰ ਇਸ ਨੂੰ ਵਿਚਾਰਨਾ ਕੀ ਇਹ ਸਾਡੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਇੱਕ ਸਿਧਾਂਤ ਅਤੇ ਇਕ ਜੋ ਸਿੱਖ ਕੌਮ ਦੀ ਲੜਾਈ ਸੀ ਉਸ ਲਈ ਹੋਈਆਂ ਅਤੇ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਉਨ੍ਹਾਂ ਸ਼ਹਾਦਤਾਂ ਨੂੰ ਆਪਣੇ ਅੰਦਰ ਤੋਂ ਵਿਸਾਰ ਚੁੱਕੇ ਹਾਂ ? ਜਿਸ ਲਈ ਉਨ੍ਹਾਂ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਅਸੀਂ ਉਸ ਨੂੰ ਭੁੱਲ ਚੁੱਕੇ ਹਾਂ  ? ਆਓ ਅੱਜ ਦੇ ਦਿਨ ਸਾਰੇ ਰਲ ਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਨੂੰ ਯਾਦ ਕਰੀਏ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੀਏ । ਅਮਨਜੀਤ ਸਿੰਘ ਖਹਿਰਾ      

ਨਵਾਂ ਸਾਲ 2022- ਰੱਖਿਆਕਾਰੀ-ਯੰਤਰ ✍️. ਜਸਵੰਤ ਕੌਰ ਕੰਗ ਬੈਂਸ ਯੂਕੇ

ਕਰਦੇ ਹਾਂ ਆਉਣ ਵਾਲੇ,
ਨਵੇਂ ਸਾਲ ਨੂੰ
ਅਗੇਤਰ ਹੀ  ਇਹ ਗੁੰਜਾਰਿਸ਼,
ਲਿਆਵੇ ਖੁਸ਼ੀਆਂ ਤੇ ਖੇੜੇ ਅਤੇ
ਸਾਰਿਆਂ ਲਈ ਕਰਦੇ ਹਾਂ,
ਚੰਗੇ ਭਵਿੱਖ ਲਈ ਕਾਮਨਾ।
ਪੂਰੀ ਕੁਦਰਤ ਰਾਣੀ ਅਤੇ
ਵਿਸ਼ਾਲ ਧਰਤੀ  ਉੱਤੇ,
ਬਣਾਈ ਰੱਖਣਾ ਸੁੰਦਰ ਦ੍ਰਿਸ਼।
ਹਰ ਕਿਰਤੀ, ਮਜ਼ਦੂਰ  ਅਤੇ
ਮਿਹਨਤੀ ਵਰਗ ਦੀ,
ਕਰਨਾ ਅੱਗੇ ਹੋ ਕੇ,
ਅਗਵਾਈ।
ਬਣਾ ਕੇ ਚਾਰ ਚੁਫੇਰੇ ਨੂੰ,
ਸੰਪੂਰਨ ਖੁਸ਼ਹਾਲ ਅਤੇ
ਲਾਉਣਾ ਧਰਤੀ ਮਾਂ ਨੂੰ ਭਾਗ।
ਮਗ਼ਰੂਰ , ਮਾਣ-ਮੱਤੇ,
ਸਮਾਜ ਵਿਰੋਧੀਆਂ ਦੇ
ਅੰਦਰ ਪਾਉਣਾ ਚੰਗੀ ਮਨ- ਸਮੱਤਿਆ।
ਹਰ ਦੇਸ਼ ਦੇ ਕਰਮਚਾਰੀ
ਦੇ ਅੰਦਰ ਭਰ ਦੇਣਾ
ਦੇਸ਼ ਭਗਤੀ ਅਤੇ ਦੇਸ਼ ਪ੍ਰੇਮ।
ਜੋ ਕਰਨ ਹਰ ਕੰਮ
ਹਮੇਸ਼ਾ ਹੀ,
ਆਪਣੇ ਸ਼ੁੱਧ ਆਚਰਣ ਨਾਲ।
ਚੰਗੇ ਉਮੀਦਵਾਰਾਂ ਨੂੰ ,
ਦੇਸ਼ ਅਤੇ ਸਮਾਜਿਕ ਹਿੱਤਾਂ ਲਈ
ਲੈ ਕੇ ਆਉਣਾ ਅੱਗੇ।
ਜੋ ਕਾਇਮ ਕਰਨ ਸਕਣ,
ਮੁਲਕ ਵਿੱਚ ਸ਼ੁੱਧਤਾ, ਨਿਰਮਲਤਾ,
ਸੁੱਚਮਤਾ ਅਤੇ ਪਵਿੱਤਰਤਾ।
ਕੋਈ ਵੀ ਸਾਜਿਸ਼ ਭਰੇ ਹਿਰਦੇ ਨਾਲ,
ਔਖਿਆਈ ਵਿੱਚ ਪਾ ਕੇ,
ਨਾ ਲਾਵੇ ਇਲਜ਼ਾਮ।
ਸੱਚੇ ਮਨੁੱਖ ਦੀ,
ਜ਼ਿੰਦਗੀ ਦੇ ਅਰਮਾਨਾਂ ਨੂੰ ,
ਲਾ ਕੇ ਦਾਅ ਦੇ ਉੱਤੇ,
ਨਾ ਕੋਈ ਬਣਾਵੇ ਕੈਦੀ ਅਤੇ ਬੰਦੀ।
ਕਿਸੇ ਨੂੰ ਆਵੇ ਨਾ ਅਜਿਹੀ ਔਖਿਆਈ,
ਜੋ ਮਜਬੂਰੀ ਵਿੱਚ ਰੱਖਣੀ ਪੈ ਜਾਵੇ,
ਆਪਣੀ ਮਨ-ਪਸੰਦ ਚੀਜ਼ ਗਿਰਵੀ।
ਨਾ ਕੋਈ ਮਾਰ ਕੇ ਖਾਵੇ,
ਜਾਨਵਰ ਅਤੇ ਜੀਵ ਜੰਤੂ,
ਨਾ ਹੀ ਮਚਾਉਣ ਘੜੱਮ ਅਤੇ
ਖੋ ਦੇਣ ਆਪਣੀ,
ਸੁੱਧ-ਬੁੱਧ ਜਾ ਕੇ,
ਸ਼ਰਾਬਖ਼ਾਨਿਆਂ ਵਿੱਚ।
ਕੋਈ ਨਾ ਕਰੇ ਹੁੱਲੜਬਾਜ਼ੀ
ਦਾ ਹੰਗਾਮਾ ਅਤੇ
ਕੋਈ ਨਾ ਕਰੇ ਨਿਰਦੋਸ਼
ਦੇਸ਼ ਦੀਆਂ ਧੀਆਂ ਦਾ ਜਬਰੀ,
ਬਲਾਤਕਾਰ।
ਕਾਇਮ ਹੋਵੇ ਮੁਲਕ ਵਿੱਚ ਹਰ ਪਾਸੇ,
ਰੁਜ਼ਗਾਰ ਹੀ ਰੁਜ਼ਗਾਰ।
ਸਿਸਟਮ ਦੀ ਉੱਤਮ,
ਵਿਚਾਰ-ਸ਼ਕਤੀ
ਫ਼ਿਰਕੇ , ਧਰਮ, ਰੰਗ ਨਸਲ ਤੋਂ ਉੱਪਰ
ਉੱਠ ਕੇ ਸਾਰੇ ਸਮਾਜ ਨੂੰ,
ਕਰੇ ਵਧੀਆ ਜੀਵਨ ਪ੍ਰਦਾਨ।
ਰੱਖਣਾ ਮਹਿਫੂਜ਼ ਹਰ ਇੱਕ
ਨਾਗਰਿਕ ਨੂੰ,
ਆਉਣ ਵਾਲੇ ਭਵਿੱਖ ਵਿੱਚ,
ਹਰ ਮੁਸੀਬਤ ਤੋਂ ਬਣ ਕੇ ,
ਰੱਖਿਆਕਾਰੀ-ਯੰਤਰ।

ਜਸਵੰਤ ਕੌਰ ਕੰਗ ਬੈਂਸ ਯੂਕੇ

 

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —✍️ ਪਰਮਿੰਦਰ ਸਿੰਘ ਬਲ

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —

ਸ਼ਰਾਰਤੀ ਅਤੇ ਘਟੀਆ ਕਿਸਮ ਦੇ ਲੋਕ ਭਾਵੇਂ ਪਰਦੇ ਪਿੱਛੋਂ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ੁੰਮੇਵਾਰ ਸੁਣੇ ਗਏ ਹਨ ।ਕਾਫ਼ੀ ਦੇਰ ਬਾਅਦ ਸਿੱਖਾਂ ਦਾ ਜੋ ਸ਼ੱਕ ਸੀ ਉਹ ਉਦੋਂ ਸਹੀ ਨਿਕਲਿਆ , ਜਦ ਸ਼ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਅਵਤਾਰ ਸਿੰਘ ਮਕੜ ਨੇ ਆਪਣੀ ਜ਼ਿੰਦਗੀ ਦੇ ਅਖੀਰ ਨੇੜਲੇ ਸਮੇਂ ਵਿੱਚ ਇਕ ਵੀਡੀਓ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ “ਕਿ ਇਹ ਕੰਮ ਹਮੇਸ਼ਾ ਸਿਰਸਾ ਸਾਧ ਦੇ ਚੇਲਿਆਂ ਨੇ ਕੀਤਾ ਪਰ ਬਾਦਲ ਸਾਹਿਬ ਨੇ ਜਾਣਦੇ  ਹੋਏਭੀ ਕੁਝ ਨਹੀਂ ਕੀਤਾ”। ਹੁਣ ਜਿਵੇਂ ਆਮ ਹੁੰਦਾ ਹੈ ਕਿ ਕੁਝ ਹੋਵੇ ਪਰ ਓਲਾਮਾ ਹਮੇਸ਼ਾ ਸਮੇਂ ਦੀ ਸਰਕਾਰ ਤੇ । ਇਸੇ ਨੂੰ ਭਾਵਕ ਬਣਾ ਕੇ ਇਸ ਨੀਵੀਂ ਪੱਧਰ ਦੀ ਰਾਜਨੀਤੀ ਨੇ ਸ਼ਾਇਦ ਬਾਰਡਰੋਂ ਪਾਰ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ , ਕਿ ਜਿਵੇਂ ਹੈ ਇਹ ਵੀ ਮਸਲਾ ਹੈ ਜੇ ਕਸ਼ਮੀਰ ਮੁੱਦੇ ਨਾਲ ਰਲ਼ਾ ਦਿਉ ਤਾਂ ਵੀ ਉਲਾਂਭਾ ਤਾਂ ਸਰਕਾਰੇ ਹੀ ਜਾਵੇਗਾ । ਸਿੱਖ ਸ਼ਾਇਦ ਭੁੱਲ ਜਾਣ ਕਿ ਸਿਰਸਾ ਸਾਧ ਅਤੇ ਬਾਦਲ ਪਿਓ - ਪੁੱਤਰ ਤੇ ਨੂੰਹ ਕਿਤਨੇ ਡੂੰਗੇ ਹਮਦਰਦ ਅਤੇ ਘਿਓ - ਖਿਚੜੀ ਰਹੇ ਹਨ । ਇਹ ਵੀ ਹਵਾਲੇ ਸਾਹਮਣੇ ਆ ਚੁੱਕੇ ਹਨ ਕਿ ਸਿਰਸੇ ਸਾਧ ਦੀ ਸਵਾਂਗ ਵਾਲੀ ਪੁਸ਼ਾਕ ਭੀ ਇਸੇ ਘਿਓ - ਖਿਚੜੀ ਵਿੱਚੋਂ ਹੀ ਪੈਦਾ ਹੋਈ ਦੱਸੀ ਗਈ ਹੈ ।ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਹੋਈ ਗੰਭੀਰ ਘਟਨਾ ਨੇ ਮੇਰੇ ਲਿਖੇ ਅਨੁਸਾਰ ਇਕ ਨਵਾਂ ਰੁਖ ਲੈ ਲਿਆ ਹੈ ।  ਯੂ ਕੇ ਵਿੱਚੋਂ ਇਕ ਬਰਿਟਿਸ਼ ਐਮ ਪੀ ਜੋ ਖੁਦ ਭੀ ਸਿੱਖ ਅਤੇ ਏਸ਼ੀਅਨ ਭਾਰਤੀ ਮੂਲ ਪਿਛੋਕੜ ਵਜੋਂ ਹੈ , ਨੇ ਤੁਰੰਤ ਹੀ ਬਿਆਨ ਦਾਗ਼ ਦਿੱਤਾ ਕਿ ਇਸ ਘਟਨਾ ਨੂੰ ਅੰਜਾਮ ਦੇਣ  ਵਾਲਾ “ ਹਿੰਦੂ ਟੈਰੋਰਿਸਟ” ਹੈ - ਪਰੰਤੂ ਜਲਦੀ ਉਸ ਦਾ ਸਾਰਿਆਂ ਪਾਸਿਆਂ ਤੋਂ ਵਿਰੋਧ ਹੋਇਆ , ਤਦ ਝੂਠ ਨੂੰ ਚੱਲਦਾ ਨਾ ਕਰ ਸਕੀ ਤੇ ਬਿਆਨ ਵਾਪਸ ਲੈਣਾ ਪਿਆ , ਖੁਦ ਹੀ ਜਾਣੇ ਕਿ ਕੀ ਭੇਦ ਜਾ ਸੁਪਨਾ ਸੀ ਕਿ ਜੋ ਪੂਰਾ ਨਾ ਹੋ ਸਕਿਆ । ਹੁਣ ਜ਼ਿਕਰ ਇਹ ਹੈ ਕਿ ਜਦ ਸਿੱਖਾਂ ਨੇ ਕਿਧਰੇ ਭੀ ਕਿਸੇ ਧਰਮ , ਸਮਾਜ , ਫ਼ਿਰਕੇ  ਤੇ ਉਂਗਲ ਨਹੀਂ ਕੀਤੀ , ਤਾਂ ਬੀਬਾ ਜੀ ਤੁਸੀਂ ਬ੍ਰਿਟਿਸ਼ ਐਮ ਪੀ , ਹੁੰਦਿਆਂ ਆਪਣੇ ਖ਼ਿੱਤੇ ਦੇ (ਜਿਉਰਿਸਡਿਕਸ਼ਨ) ਕਿਸੇ ਆਪਣੇ ਜਾਂ ਪਰਾਏ ਧਰਮ ਦੇ ਇੱਜ਼ਤ ਮਾਣ ਦਾ ਖਿਆਲ ਕਿਉਂ ਨਹੀਂ ਕੀਤਾ । ਅਸੀਂ ਸਮਝਦੇ ਹਾਂ ਕਿ ਤੁਹਾਡੇ ਖ਼ਿੱਤੇ ਵਿੱਚ ਬਾਰਡਰੋਂ ਪਾਰਲੇ ਧਾਰਮਿਕ ਵਿਰਸੇ ਦੀਆਂ ਵੋਟਾਂ ਬਹੁਤ ਹਨ , ਸਾਨੂੰ ਏਸ਼ਿਅਨ ਭਾਈਚਾਰੇ ਦੀ ਸਾਂਝ ਤੇ ਮਾਣ ਹੈ । ਪਰ ਉੱਥੇ ਸਿੱਖਾਂ ਅਤੇ ਹਿੰਦੂ ਵੋਟਾਂ ਦੀ ਗਿਣਤੀ ਭੀ ਉਸੇ ਰੇਸ਼ੋ ਹਿਸਾਬ  ਦੀ ਹੀ ਹੈ । ਕੀ ਇਹ ਬੇਅਦਬੀ ਕਾਂਢ ਕਸ਼ਮੀਰ ਮੁੱਦੇ ਤੇ ਰਲ਼ਾ ਕੇ ਸਰਕਾਰੀ ਵਿਰੋਧ ਵਜੋਂ ਮਿਲਗੋਭਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ? ਜਾਂ ਜਾਣ ਲਈਏ ਕਿ ਇਸ ਨੂੰ ਭੀ ਸਿਰਸੇ ਸਾਧ ਨਾਲ ਰਲ਼ਾ ਕੇ ਬਾਰਡਰ ਤੋਂ ਦੂਸਰੇ ਪਾਸਿਓਂ ਭੀ ਸ਼ਰਾਰਤ ਹੋ ਸਕਦੀ ਹੈ ?ਯੂ ਕੇ ਵਿੱਚ ਸਾਨੂੰ ਰਹਿੰਦਿਆਂ ਅੱਧੀ ਸਦੀ ਤੋਂ ਉੱਪਰ ਸਮਾਂ ਬੀਤ ਚੁੱਕਾ ਹੈ । ਅਸੀਂ ਪਿੱਛੇ ਛੱਡ ਆਪਣੇ ਮੁਲਕ ਨੂੰ ਅਤੇ ਕਈ ਪੱਖਾਂ ਤੋਂ ਵਿਦਾਇਗੀ ਦੇ ਚੁੱਕੇ ਹਾਂ । ਸਾਡਾ ਸਿੱਖ , ਮੁਸਲਮ , ਹਿੰਦੂ ਅਤੇ ਹੋਰ ਧਰਮ ਅਤੇ ਵੱਖ ਵੱਖ ਕਲਚਰ ਅਤੇ ਬੋਲੀਆਂ , ਇਕ ਨਵਾਂ ਅਖਤਿਆਰ ਕੀਤਾ ਅਤੇ ਰਚਿਆ ਗਿਆ ਬਰਿਟਿਸ਼ ਢਾਂਚਾ ਹੈ । ਏਸ਼ੀਅਨ ਭਾਈਚਾਰੇ ਵਿੱਚੋਂ ਪ੍ਰਮੁਖ ਬੋਲੀ “ਪੰਜਾਬੀ” ਹੈ । ਪਿਛਲੇ ਕਈ ਸਾਲਾ ਤੋਂ ਇਸੇ ਵਿੱਚੋਂ “ਆਲ ਪੰਜਾਬੀ ਪਾਰਲੀਮੈਂਟ ਪਾਰਟੀ” ਬਣੀ ਹੋਈ ਹੈ । ਉਹ ਕਈ ਪੱਖਾਂ ਤੋਂ ਸਮਾਜਿਕ ਭਾਈਚਾਰੇ ਲਈ ਉੱਦਮ ਕਰਕੇ ਪੰਜਾਬੀਅਤ ਦੀ ਪਛਾਣ ਬਣਦੇ ਹਨ । ਪਰੰਤੂ ਜਿਵੇਂ ਉਪਰੋਕਤ ਐਮ ਪੀ ਨੇ ਆਪਣੀ ਪਛਾਣ ਵਜੋਂ ਸ਼ੱਕ ਪੈਦਾ ਕੀਤਾ ਹੈ , ਸਾਡੀ ਜੁਮੇਵਾਰੀ ਹੋਵੇਗੀ , ਕਿ ਇਸ ਸੰਸਥਾ ਵਿੱਚ ਉਹੀ ਐਮ ਪੀ ਹਿੱਸਾ ਲੈਣ ਜੋ ਸਮਾਜਿਕ ਸਾਂਝ ਨੂੰ ਪਹਿਲ ਦਿੰਦੇ ਹੋਣ । ਅਜਿਹਾ ਨਾ ਹੋਣ ਦੀ ਸ਼ਕਲ ਵਿੱਚ ਸਾਨੂੰ ਆਪਣੇ ਬਰਿਟਿਸ਼ ਸ਼ਹਿਰੀ ਹੋਣ ਦੇ ਹਕ ਹਰ ਪਹਿਲੂ ਵਜੋਂ ਵਰਤਣੇ ਹੋਣਗੇ ।
ਪਰਮਿੰਦਰ ਸਿੰਘ ਬਲ ,ਪ੍ਰਧਾਨ  ਸਿੱਖ ਫੈਡਰੇਸ਼ਨ  ਯੂ ਕੇ । email: psbal46@gmail.com

ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਗਰੁੱਪ ਵੱਲੋਂ  " ਨਿੱਕੀਆਂ ਜਿੰਦਾਂ ਵੱਡੇ ਸਾਕੇ  " ਨੂੰ ਸਮਰਪਿਤ ਕਵੀ ਦਰਬਾਰ  ਕਰਵਾਇਆ ਗਿਆ  

ਲੈਸਟਰ , 28  ਦਸੰਬਰ ( ਖਹਿਰਾ )  ਲੇਖਿਕਾ ਅਤੇ ਸੰਸਥਾਪਕ ਜਸਵੰਤ ਕੌਰ ਬੈਂਸ ਯੂ ਕੇ ਨੇ “ਅੰਤਰਰਾਸ਼ਟਰੀ ਸੁਨਹਿਰੇ ਲਫ਼ਜ਼ “ ਵੱਲੋਂ ਧਾਰਮਿਕ ਕਵੀ ਦਰਬਾਰ “ਨਿੱਕੀਆਂ ਜਿੰਦਾਂ ਵੱਡੇ ਸਾਕੇ” ਔਨ ਲਾਈਨ ਕਰਵਾਇਆ। ਜਿਸ ਵਿੱਚ ਉਂਨਾਂ ਦਾ ਪੂਰਾ ਪੂਰਾ ਸਾਥ ਦਿੱਤਾ IT ਮੈਨੇਜਰ ਲੇਖਕ ਮਾਸਟਰ ਲਖਵਿੰਦਰ ਸਿੰਘ ਮਲੇਰਕੋਟਲਾ  ਨੇ । ਮਾਸਟਰ ਲਖਵਿੰਦਰ ਸਿੰਘ ਅਤੇ ਲੇਖਿਕਾ ਖੁਸ਼ ਧਾਲੀਵਾਲ  ਨੇ ਹੋਸਟ ਦੀ ਸੇਵਾ ਨਿਭਾਈ।  ਕੋਰਡੀਨੇਟਰ ਸਿਮਰਨਜੀਤ ਕੌਰ ਸਿਮਰ  ਨੇ ਤਰੰਨਮ ਵਿੱਚ ਧਾਰਮਿਕ ਗੀਤ ਸੁਣਾਇਆ।
ਕਵੀ ਦਰਬਾਰ ਵਿੱਚ ਗੀਤਕਾਰ ਡਮਾਣਾਂ ਪਾਂਟਿਆਂਵਾਲੀ, ਲ਼ੇਖਕ ਜਸਵੀਰ ਸਿੱਧੂ ਕਹਾਣੀਕਾਰ, ਲੇਖਕ ਮਲਕੀਤ ਸਿੰਘ, ਲੇਖਕ ਕਰਨੈਲ ਸਿੰਘ, ਸੋਹਣ ਸਿੰਘ ਗੇਂਦੂ, ਅਮਰਜੀਤ ਕੌਰ ਮੋਰਿੰਡਾ, ਸਿਮਰਨਜੀਤ ਕੌਰ ਬਰਾੜ,  ਸੁਖਵਿੰਦਰ ਕੌਰ ਆਹੀ ਪਟਿਆਲ਼ਾ ਤੋਂ,
ਰਜਨੀ ਵਾਲ਼ੀਆ ਜੀ ਨੇ ਆਪਣੀਆਂ ਰਚਨਾਵਾਂ ਅਤੇ ਗੀਤ ਸੁਣਾਏ। ਜੋ ਕੇ ਗੁਰੂ ਜੀ ਦੇ ਲਾਡਲੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਜੀ ਨੂੰ ਸਮਰਪੱਤ ਕੀਤੀਆਂ ਗਈਆਂ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ ।ਅਖੀਰ ਵਿੱਚ ਜਸਵੰਤ ਕੌਰ ਬੈਂਸ ਵੱਲੋਂ ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਕਵੀ, ਕਵੀਤਰੀਆਂ, ਲੇਖਕ ਅਤੇ ਕਹਾਣੀਕਾਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ। ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਅਖੀਰ ਵਿੱਚ ਬੋਲੀ ਅਤੇ ਵਿਰਸੇ ਤੇ ਸਾਂਝਾਂ ਕਾਵਿ ਸੰਗ੍ਰਹਿ ਲਿੱਖਣ ਦੀ ਘੋਸ਼ਣਾ ਕੀਤੀ ਗਈ। ਕਵੀਆਂ ਦੀਆਂ ਸਾਰੀਆਂ ਹੀ ਰਚਨਾਵਾਂ ਦਰਦ ਭਰਭੂਰ ਦਿਲ ਨੂੰ ਟੁੰਬਣ ਵਾਲ਼ੀਆਂ ਸਨ। ਜੋ ਗੁਰੂ ਜੀ ਦੇ ਪ੍ਰੀਵਾਰ ਨੂੰ ਸਮੱਰਪਤ ਕੀਤੀਆਂ ਗਈਆਂ। ਇਹ ਜਸਵੰਤ ਕੌਰ ਬੈਂਸ ਯੂ ਕੇ ਵੱਲੋਂ ਕਰਵਾਇਆ ਗਿਆ ਅੱਠਵਾਂ ਕਵੀ ਦਰਬਾਰ ਸੀ।

ਪੁੱਤ ਸਾਊ ਜਾਂ ਕੁਪਤੇ ਲੰਬੜਦਾਰ ✍️ ਪਰਮਿੰਦਰ ਸਿੰਘ ਬਲ

ਪੁੱਤ ਸਾਊ ਜਾਂ ਕੁਪਤੇ ਲੰਬੜਦਾਰ — ਸਾਡੇ ਪੰਜਾਬੀ ਵੋਟਰ ਤਾਂ ਸਾਊ ਹੀ ਗਿਣੇ ਜਾਂਦੇ ਹਨ। ਅਸਲ ਚਿਹਰਾ ਤਾਂ ਲੰਬਰਦਾਰ ਆਗੂ ਹੀ ਹੁੰਦੇ ਹਨ , ਜੋ ਅਹਿਲ /ਨਾਅਹਿਲ ਦੀ ਪਛਾਣ ਬਣਦੇ ਹਨ । ਪੰਜਾਬ ਵਿੱਚ ਹੋਣ ਜਾ ਰਹੀਆਂ 2022 ਦੀਆਂ ਚੋਣਾਂ ਵਿੱਚ ਇਕ ਨਵਾਂ ਪਾਰਟੀ ਸੰਗਠਨ ਮੈਦਾਨ ਵਿੱਚ ਆਇਆ - ਜਿਵੇਂ ਕੁਝ ਦਿਨ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਬੀ ਜੇ ਪੀ ਨਾਲ ਗਠਜੋੜ ਐਲਾਨਿਆ ਸੀ , ਹੁਣ ਇਸੇ ਜੁਟ ਵਿੱਚ ਅਕਾਲੀ ਆਗੂ ਸੁੱਖਦੇਵ ਸਿੰਘ ਢੀੰਡਸਾ ਨੇ ਸੰਯੁਕਤ ਅਕਾਲੀ ਦਲ ਨੂੰ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਹੈ । ਇਸ ਨਵੇਂ ਗਠਜੋੜ ਵਿੱਚ ਇਹ ਉਪਰੋਕਤ ਤਿੰਨ ਧਿਰਾਂ ਹਨ ।ਇਸ ਦੇ ਇਲਾਵਾ ਪੰਜਾਬ ਵਿੱਚ ਕੇਜਰੀਵਾਲ ਦੀ ਆਮ ਪਾਰਟੀ  , ਕੈਪਟਨ ਤੋ ਅਲੱਗ ਹੋਏ ਸ.ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਦੀ ਕਾਂਗਰਸ ਪਾਰਟੀ ਅਤੇ ਚੌਥੇ ਬੀ ਜੇ ਪੀ ਨਾਲ ਨੌਂਹ- ਮਾਸ ਦੇ ਰਿਸ਼ਤੇ ਤੇ ਪਲਣ ਵਾਲਾ ਬਾਦਲ ਦਲ  ਜਿਨਾਂ ਨੇ ਦੱਸ ਸਾਲ ਦੀ ਸੱਤਾ ਦੌਰਾਨ  ਆਪਣੇ ਪਰਵਾਰ ਦੇ ਹੀ ਨੂੰਹ-ਮਾਸ ਨੂੰ ਹੀ ਮੋਟੇ ਤਾਜ਼ੇ ਅਤੇ ਪਲਦੇ ਰੱਖਿਆ ਸੀ। ਇਹਨਾਂ ਵਿੱਚੋਂ ਕਿਸੇ ਨੂੰ ਭਰਵੇਂ ਪੱਖ ਦਾ ਦੱਸਣਾ ਤਾਂ ਪੰਜਾਬ ਦੇ ਵੋਟਰਾਂ ਤੇ ਹੀ ਨਿਰਭਰ ਕਰੇਗਾ   , ਪਰੰਤੂ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਨਾਲ ਇਹ  ਚਾਰੇ ਪਾਰਟੀਆਂ ਦੇ  ਨਾਲ ਕਈ ਖਾਸ ਸਵਾਲ ਭੀ ਬੱਝੇ ਹੋਏ ਹਨ । ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ - ਜੋ ਤਿਹਾੜ ਜੇਲ ਵਿੱਚ ਬੰਦ ਹੈ , ਉਸ ਬਾਰੇ ਦਿੱਲੀ ਸਰਕਾਰ ਅਤੇ ਕੇਜਰੀਵਾਲ ਬਿਲਕੁਲ ਚੁੱਪ ਹੈ, ਜਦਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਇਸ ਰਿਹਾਈ ਬਾਰੇ ਹਰੀ ਝੰਡੀ ਦੇ ਚੁੱਕੀ ਹੈ । ਕਾਂਗਰਸ ਤਾਂ ਇਸ ਮੁੱਦੇ ਤੇ ਗੱਲ ਕਰਨੋਂ ਵੀ ਅਸਮਰਥ ਲੱਗ ਰਹੀ ਹੈ ਕਿਉਂ ਕਿ ਉਹ ਤਾਂ ਸ਼ਾਇਦ ਨੈਸ਼ਨਲ ਕਮੇਟੀ ਵਿੱਚ ਜਗਦੀਸ਼ ਟਾਈਟਲਰ ਨੂੰ ਕਾਇਮ ਰੱਖਣਾ , ਆਪਣੀ ਤੇ ਸ਼ਾਇਦ ਕਾਂਗਰਸੀ ਸੋਭਾ ਗਿਣ ਰਹੇ ਹਨ ! ਵੈਸੇ ਵੀ ਸ. ਚੰਨੀ ਦੇ ਸਾਥੀ ਸਿਧੂ ਸਾਹਿਬ ਜਿਸ ਕਿਸੇ ਨੂੰ ਖੁਦ  ਬਾਪ ਕਹਿ ਲੈੰਦੇ ਹਨ , ਉਸ ਨੂੰ ਹੀ  ਝੁਠਲਾਉਣ ਲਈ , ਰਿਸ਼ਤਾ ਫਿਰ ਤੋਂ ਦਰੁਸਤ ਕਰਨ ਲਈ ਆਪਣੇ ਹੀ ਰਚੇ ਹੋਏ  “ਚੱਕਰ-ਵਿਯੂ “ ਦੁਆਲੇ ਇਕ ਮਨੋਰੰਜਨ ਖੜਾ ਕਰ ਲੈੰਦੇ ਹਨ । ਭਾਵੇ ਇਸ ਰਿਸ਼ਤੇ ਵਿੱਚ  ਮਨਮੋਹਨ ਸਿੰਘ ਜੀ ਹੋਣ ਜਾਂ ਕੈਪਟਨ ਸਾਹਿਬ , ਅਜਿਹੇ  ਕਲਾਕਾਰ ਨੂੰ ਕੀ ਅਰਥ ਹਨ , ਰਿਸ਼ਤਿਆਂ ਬਾਰੇ ਜਦੋਂ ਸਤਿਕਾਰ ਵਜੋਂ ਕਦਰ ਨਾ ਕਰ ਸਕਣ ।, ਇਕ ਮਨੋਰੰਜਨ ਸਮਝ ਕੇ ਇਹੀ ਸ਼ੁਗਲ ਜਾਰੀ ਰੱਖੇ ਕਿ ਮਾਰੋ “ਤਾੜੀ” !ਤਦ ਵੋਟਰ ਹੀ ਸਿਆਣੇ ਬਣਨ ਅਤੇ  ਅਜਿਹੇ ਸ਼ੁਗਲ ਤੋਂ ਆਪਣਾ  ਭਵਿੱਖ ਕਿਵੇਂ ਸੁਰੱਖਿਅਤ ਰੱਖਣਾ ਹੈ? ਬਾਦਲ ਪਰਿਵਾਰ ਨੇ ਨੌਹ-ਮਾਸ ਦੇ ਰਿਸ਼ਤੇ ਰਾਹੀ ਜਿਸ ਢੰਗ ਨਾਲ ਗੁਮਰਾਹ ਕੀਤਾ , ਪੰਜਾਬ ਵਿਚਲੀ ਬੀ ਜੇ ਪੀ ਸ਼ਾਇਦ ਸਾਰਾ ਸਮਾਂ ਨਾਲ ਰਹਿਕੇ ਬਾਦਲ ਜਾਲ ਤੋਂ ਤੋਬਾ ਕਰਕੇ ਨਵੇਂ ਫੈਸਲੇ ਅਨੁਸਾਰ ਅੱਗੇ ਆਏ ਹਨ । ਹੁਣ ਬਸਪਾ ਅਥਵਾ ਮਾਇਆਵਤੀ ਇਸ ਬਾਦਲ- ਗਠਜੋੜ ਵਿੱਚੋਂ ਕੀ ਸੁਪਨਾ ਪੂਰਾ ਕਰੇਗੀ , ਉਹ ਦੇਖਣਾ ਅਜੇ ਬਾਕੀ  ਹੈ , “ਪ੍ਰਤੱਖ ਨੂੰ ਪ੍ਰਮਾਣ ਕੀ” ।ਬਾਦਲ ਦਲ ਇਸ ਨੂੰ ਵੀ ਨੌਹ ਮਾਸ ਦਾ ਰਿਸ਼ਤਾ ਦੱਸ ਕੇ ਚੋਣ ਗੱਡੇ ਨੂੰ ਵਾਂਗ ਕੇ ਕੀ ਵੋਟਰਾਂ ਵਿੱਚ ਤੋਰ ਲਵੇਗਾ ? ਵੈਸੇ ਜੇ ਕੁਝ ਪਲੇ ਨਾ ਪਿਆ ਤਦ ਦੋਸ਼ ਮਾਇਆਵਤੀ ਦਾ ਹੋਵੇਗਾ , ਕਿ ਬੀਬਾ ਜੀ ਇਹਨਾਂ ਦੇ ਦੱਸ ਸਾਲਾ ਰਾਜ ਦੀ ਦਾਸਤਾਨ ਤੋਂ ਤੂੰ ਕਿਉਂ ਅਣਜਾਣ ਰਹੀ ?। ਆਉ ਪੇਸ਼ ਹੈ ਇਕ ਉਹ ਧਿਰ ਜਿਸ ਦਾ ਜ਼ਿਕਰ ਸ਼ੁਰੂ ਵਿੱਚ ਕੀਤਾ ਹੈ “ਕੈਪਟਨ - ਬੀ ਜੇ ਪੀ ਅਤੇ ਸੰਯੁਕਤ ਅਕਾਲੀ ਦਲ “  ਸ਼ਾਇਦ ਇਹ ਪੰਜਾਬ ਦੀਆਂ 2022 ਦੀਆਂ ਚੋਣਾਂ ਵਿੱਚ ਅਹਿਮ ਪਾਰਟੀ ਦੀ ਦਿਖ ਬਣ ਜਾਵੇ , ਸਹੀ ਲੱਛਣ ਦਿਖਾਈ ਦੇ ਰਹੇ ਹਨ । ਕੈਪਟਨ ਦੀ ਕਾਂਗਰਸੀ ਸ਼ਾਖ ਕਮਜ਼ੋਰ ਨਹੀਂ ਹੋਈ , ਸਗੋਂ ਸਿਧੂ ਸਾਹਬ ਦੀ ਤਾੜੀ, ਵਤੀਰਾ ਸਰਦਾਰ ਚੰਨੀ ਨੂੰ ਕਮਜ਼ੋਰ ਅਤੇ ਕੈਪਟਨ ਨੂੰ ਮਜ਼ਬੂਤ ਕਰ ਰਿਹਾ ਹੈ । ਕਾਂਗਰਸ ਵਿੱਚ ਇਸ ਕਿਸਮ ਦੀ ਭੰਨ ਤੋੜ ਦੇਖੀ ਜਾ ਰਹੀ ਹੈ । ਕਿਸਾਨ ਮੋਰਚੇ ਦੇ ਸ਼ੁਰੂ ਤੋਂ ਤਿੰਨੇ ਕਾਨੂੰਨਾਂ ਦੀ ਵਾਪਸੀ ਤੱਕ ਦਾ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਬੀ ਜੇ ਪੀ ਦਾ ਵੀ ਖੁਦ ਦਾ ਦਾਅਵਾ ਹੋਵੇਗਾ ਕਿ “ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ “ ਮੌਕੇ ਉਹਨਾਂ  ਤਿੰਨੇ ਕਿਸਾਨੀ ਕਾਨੂੰਨ ਵਾਪਸ ਲੈਕੇ  ਇਕ ਸੱਦ ਭਾਵਨਾ ਵਾਲਾ ਸ਼ੁਭ ਕੰਮ ਕੀਤਾ ਹੈ ,  ਇਹ ਭੀ ਗੱਲ ਸਾਹਮਣੇ ਆਵੇਗੀ ਕਿ ਬਾਦਲ ਦਲ ਨੇ ਬੀਬੀ ਹਰਸਿਮਰਤ ਕੌਰ ਰਾਹੀ , ਕਿਸਾਨੀ ਕਾਨੂੰਨ ਦੇ ਹੱਕ ਵਿੱਚ ਵੋਟ ਪਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਗੁਮਰਾਹ ਕੀਤਾ ਸੀ ।ਇਸ ਕੈਪਟਨ , ਬੀ ਜੇ ਪੀ ਨਾਲ ਜੋ ਸਿੱਖ ਧਿਰ ਸੰਯੁਕਤ ਅਕਾਲੀ ਦਲ ਹੈ , ਫੈਸਲਾਕੁਨ ਧਿਰ ਕਹੀ ਜਾ ਸਕਦੀ ਹੈ । ਕਿਉਂਕਿ ਜੋ ਸਿੱਖ ਵੋਟਰ ਹੈ ਉਸ ਦੀ ਨੁਮਾਇੰਦਗੀ ਹਮੇਸ਼ਾ ਅਕਾਲੀ ਦਲ ਹੀ ਰਿਹਾ ਹੈ। ਵੈਸੇ ਵੀ ਬਾਦਲ ਪਰਵਾਰ ਤੋ ਵੱਖ ਹੋ ਕੇ ਸਿੱਖਾਂ ਵਿੱਚ ਜੱਥੇਬੰਦਕ ਹੋਣਾ , ਸਿੱਖ ਪੰਥ ਲਈ ਲੋੜੀਂਦਾ ਅਤੇ ਸਹੀ ਹੈ । ਇਸ ਅਕਾਲੀ ਦਲ ਦੇ ਆਗੂ ਸ. ਸੁੱਖਦੇਵ 
ਸਿੰਘ ਢੀਡਸਾ ਅਤੇ ਸ. ਬਰਹਮਪੁਰਾ ਇਸ ਭੇਦ ਤੋਂ ਭਲੀ ਭਾਂਤ ਜਾਣੂ ਹਨ ਕਿ ਬਾਦਲ ਦਲ ਨੇ ਸਿਰਫ਼ ਆਪਣਾ ਪਰਵਾਰ ਪਾਲਣ ਲਈ ਹੀ ਮਕਸਦ ਬਣਾ ਰੱਖਿਆ ਸੀ। ————ਪਰਮਿੰਦਰ ਸਿੰਘ ਬਲ , ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ ।

ਬਿ੍ਰਟੇਨ ਦੇ ਬ੍ਰੈਗਜ਼ਿਟ ਮੰਤਰੀ ਦਾ ਅਸਤੀਫ਼ਾ

ਲੰਡਨ, 19 ਦਸੰਬਰ (ਖਹਿਰਾ) ਓਮੀਕ੍ਰੋਨ ਦੇ ਵਧਦੇ ਮਾਮਲਿਆਂ ਕਾਰਨ ਬਰਤਾਨੀਆ ’ਚ ਲਾਕਡਾਊਨ ਸਬੰਧੀ ਪਾਬੰਦੀਆਂ ਲਾਗੂ ਕਰਨ ਕਾਰਨ ਹੋ ਰਹੇ ਵਿਰੋਧ ਵਿਚਾਲੇ ਬ੍ਰੈਗਜ਼ਿਟ ਮੰਤਰੀ ਲਾਰਡ ਡੇਵਿਡ ਫ੍ਰਾਸਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਫ੍ਰਾਸਟ, ਯੂਰਪੀ ਸੰਘ (ਈਯੂ) ਤੋਂ ਬਿ੍ਰਟੇਨ ਨੂੰ ਬਾਹਰ ਰੱਖਣ ਸਬੰਧੀ ਮਾਮਲਿਆਂ ਦੇ ਇੰਚਾਰਜ ਸਨ। ਫ੍ਰਾਸਟ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭੇਜੇ ਅਸਤੀਫ਼ੇ ’ਚ ਲਿਖਿਆ ਕਿ ਸਾਨੂੁੰ ਕੋਵਿਡ ਨਾਲ ਜਿਊਣਾ ਸਿੱਖਣਾ ਪਵੇਗਾ ਤੇ ਮੈਂ ਜਾਣਦਾ ਹਾਂ ਕਿ ਤੁਹਾਨੂੰ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈ। ਤੁਸੀਂ ਜੁਲਾਈ ’ਚ ਕਾਫੀ ਵਿਰੋਧ ਦੇ ਬਾਵਜੂਦ ਦੇਸ਼ ਨੂੰ ਮੁੜ ਤੋਂ ਖੋਲ੍ਹਣ ਦਾ ਇਕ ਸਾਹਸੀ ਫ਼ੈਸਲਾ ਕੀਤਾ।

ਫੋਟੋ ; ਲਾਰਡ ਡੇਵਿਡ ਫਾਸਟਰ  

Great Britain ਓਮੀਕ੍ਰੋਨ ਵੈਰੀਐਂਟ ਨਾਲ ਇਫੈਕਟਿਡ ਮਰੀਜ਼ਾਂ ਦਾ ਰੋਜ਼ਾਨਾ ਦਾ ਆਂਕੜਾ ਦੱਸ ਹਜ਼ਾਰ ਤੋਂ ਪਾਰ  

ਲੰਡਨ , 19 ਦਸੰਬਰ (  ਖਹਿਰਾ)  ਬਰਤਾਨੀਆ ’ਚ ਤਿੰਨ ਗੁਣਾ ਵਾਧਾ ਨਾਲ ਕੋਵਿਡ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਡਿਟ ਮਰੀਜ਼ਾਂ ਦਾ ਰੋਜ਼ਾਨਾ ਦਾ ਅੰਕੜਾ 10 ਹਜ਼ਾਰ ਪਾਰ ਕਰ ਗਿਆ। ਗੌਰ ਕਰਨ ਵਾਲੀ ਗੱਲ ਹੈ ਕਿ ਓਮੀਕ੍ਰੋਨ ਇਨਫੈਕਸ਼ਨ ਵਾਲੇ ਮਰੀਜ਼ਾਂ ’ਚ ਇਹ ਵਾਧਾ ਮਹਿਜ ਇਕ ਦਿਨ ’ਚ ਹੋਇਆ ਹੈ। ਪ੍ਰਸਿੱਧ ਰਾਕ ਬੈਂਡ ਕਵੀਨ ਦੇ ਲੀਡ ਗਿਟਾਰਿਸਟ ਬ੍ਰੇਨ ਕੋਰੋਨਾ ਤੋਂ ਪੀੜਤ ਪਾਏ ਗਏ ਹਨ।ਬਿ੍ਰਟੇਨ ਹੈਲਥ ਸਕਿਓਰਿਟੀ ਏਜੰਸੀ (ਯੂਕੇਐੱਚਐੱਸਏ) ਨੇ ਸ਼ਨਿਚਰਵਾਰ ਨੂੰ ਹੋਰ 10059 ਲੋਕਾਂ ਦੇ ਨਵੇਂ ਵੇਰੀਐਂਟ ਤੋਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਇਸ ਵੇਰੀਐਂਟ ਦੇ 3201 ਮਾਮਲੇ ਸਾਹਮਣੇ ਆਏ ਸਨ। ਦੇਸ਼ ’ਚ ਓਮੀਕ੍ਰੋਨ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 24968 ਹੋ ਚੁੱਕੀ ਹੈ। ਬਰਤਾਨੀਆ ’ਚ ਸ਼ਨਿਚਰਵਾਰ ਨੂੰ ਕੁੱਲ 90418 ਲੋਕਾਂ ’ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਜਦੋਂਕਿ 125 ਦੀ ਮੌਤ ਹੋ ਗਈ।

ਸਿਹਤ ਮੰਤਰੀ ਸਾਜ਼ਿਦ ਜਾਵਿਦ ਨੇ ਮੀਡੀਆ ਵੱਲੋਂ ਪੁੱਛੇ ਗਏ ਲਾਕਡਾਊਨ ਲਗਾਉਣ ਸਬੰਧੀ ਸਵਾਲ ’ਤੇ ਕਿਹਾ, ‘ਅਸੀਂ ਅੰਕਿੜਆਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਾਂ।’

ਸਮੂਹ ਸਿੱਖ ਸੰਗਤਾਂ ਅਤੇ ਸ੍ਬੱਤ ਦੇ ਭਲੇ ਅਤੇ ਇਨਸਾਫ ਪਸੰਦ ਲੋਕਾਂ ਨਾਲ ਰਲ ਕੇ ਕਰੜੇ ਸ਼ਬਦਾਂ ਰਾਹੀਂ ਨਖੇਧੀ-ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ

ਸਤਿਕਾਰਯੋਗ, ਮੁੱਖ ਸੇਵਾਦਾਰ ਅਤੇ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ।
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ਜੀ।
ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ ਵਲੋਂ ਆਪਜੀ ਪ੍ਰਤੀ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਪਿਛਲੇ ਦਿਨੀਂ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਜੋ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਬੇਅਦਬੀ ਦੀ ਸ਼ਰਮਨਾਕ ਘਟਨਾ ਵਾਪਰੀ ਹੈ ਉਸ ਦੀ ਸਮੂਹ ਸਿੱਖ ਸੰਗਤਾਂ ਅਤੇ ਸ੍ਬੱਤ ਦੇ ਭਲੇ ਅਤੇ ਇਨਸਾਫ ਪਸੰਦ ਲੋਕਾਂ ਨਾਲ ਰਲ ਕੇ ਕਰੜੇ ਸ਼ਬਦਾਂ ਰਾਹੀਂ ਨਖੇਧੀ ਕਰਦੇ ਹਾਂ ਜੀ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਜੀਵਾਂ ਨੂੰ ਸੁਮੱਤ ਬਖਸ਼ਣ ਜੀ। ਧੰਨਵਾਦ ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇਸ਼-ਵਿਦੇਸ਼।

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਫਿਰ ਤੋਂ ਬਣੇ ਬਾਪ  

ਲੰਡਨ, 09 ਦਸੰਬਰ (ਖਹਿਰਾ) ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਘਰ ਅੱਜ ਇਕ ਬੇਟੀ ਨੇ ਜਨਮ ਲਿਆ।   ਮਿਲੀ ਜਾਣਕਾਰੀ ਅਨੁਸਾਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਧਰਮ ਪਤਨੀ  ਕੈਰੀ ਜੌਹਨਸਨ ਨੇ ਲੰਡਨ ਦੇ ਹਸਪਤਾਲ ਵਿੱਚ ਬੇਟੀ ਨੂੰ ਜਨਮ ਦਿੱਤਾ, ਬੇਟੀ ਦੇ ਜਨਮ ਉਪਰੰਤ   ਮਾਂ ਤੇ ਬੇਟੀ ਦੋਵੇਂ ਸਿਹਤਮੰਦ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੋਰਿਸ ਜੌਹਨਸਨ ਦੀ ਇਹ ਬੇਟੀ ਉਨ੍ਹਾਂ ਦਾ ਸੱਤਵਾਂ ਬੱਚਾ ਹੈ  । ਪ੍ਰਧਾਨ ਮੰਤਰੀ ਦੀ ਧਰਮਪਤਨੀ ਕੈਰੀ ਜੌਹਨਸਨ ਦਾ ਇਹ ਦੂਸਰਾ ਬੱਚਾ ਹੈ  ।

ਪੰਥ ਦੇ ਸਿਰਮੌਰ ਢਾਡੀ ਹਰਬੰਸ ਸਿੰਘ ਜੋਸ਼ ਦੀ ਪਹਿਲੀ ਬਰਸੀ ਤੇ ਸ਼ਰਧਾਂਜਲੀ ਸਮਾਗਮ  

ਕੋਰੋਨਾ ਮਹਾਂਮਾਰੀ ਦੌਰਾਨ ਪਿਛਲੇ 1 ਦਸੰਬਰ 2020 ਨੂੰ  ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਢਾਡੀ ਹਰਬੰਸ ਸਿੰਘ ਜੋਸ਼  

ਇਲਾਕੇ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਪਤਵੰਤੇ ਸੱਜਣਾਂ ਨੇ ਅੱਜ ਪੰਥਕ ਢਾਡੀ ਹਰਬੰਸ ਸਿੰਘ ਜੋਸ਼ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਭੇਟ ਕੀਤਾ  

ਲਿਵਰਪੂਲ, 06 ਦਸੰਬਰ (ਖਹਿਰਾ/ ਗੁਰਬਚਨ ਸਿੰਘ ਅਣਖੀ )   ਸਿੱਖ ਕੌਮ ਦੀ ਬਹੁਤ ਹੀ ਪਿਆਰੀ ਅਤੇ ਸਤਿਕਾਰਯੋਗ ਸ਼ਖਸੀਅਤ ਪੰਥਕ ਢਾਡੀ ਹਰਬੰਸ ਸਿੰਘ ਜੋਸ਼ ਲਿਵਰਪੂਲ ਵਾਲੇ ਪਿਛਲੇ ਸਾਲ ਕੋਰੂਨਾ ਮਹਾਂਮਾਰੀ ਦੌਰਾਨ 01 ਦਸੰਬਰ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਪਰਿਵਾਰ ਅਤੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਲਿਵਰਪੂਲ ਦੀ ਸੰਗਤ ਵੱਲੋਂ  ਉਨ੍ਹਾਂ ਨਮਿੱਤ ਅੱਜ 5 ਦਸੰਬਰ 2021 ਨੂੰ ਪਹਿਲੀ ਬਰਸੀ ਉਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਿਵਰਪੂਲ ਵਿਖੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿੱਚ ਕਰਨਜੀਤ ਸਿੰਘ ਬਰਮਿੰਘਮ ਵਾਲੇ ਅਤੇ ਜਗੀਰ ਸਿੰਘ ਰਾਹੀ ਦੇ ਕੀਰਤਨੀ  ਜਥਿਆਂ ਵੱਲੋਂ ਗੁਰੂ ਦੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਦੇ ਸ਼ਬਦ ਨਾਲ ਜੋਡ਼ਿਆ । ਉਸ ਉਪਰੰਤ  ਪਵਿੱਤਰ ਸਿੰਘ ਰੁੜਕਾ ਕਲਾਂ ਅਤੇ ਹਰਮੇਲ ਸਿੰਘ, ਗੁਰਬਚਨ ਸਿੰਘ ਅਣਖੀ ਢਾਡੀ ਜਥਿਆਂ ਦੁਆਰਾ ਗੁਰੂ ਦੇ ਭਾਣੇ ਵਿੱਚ ਰਹਿ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ  । ਇਸ ਤੋਂ ਬਿਨਾਂ ਨਵੀਂ ਪਨੀਰੀ  ਨੂੰ ਬਾਣੀ ਤੇ ਬਾਣੇ ਦਾ ਜਾਗ ਲਾਉਂਦਿਆਂ ਛੋਟੇ ਬੱਚਿਆਂ ਵੱਲੋਂ  ਰਸਭਿੰਨਾ ਕੀਰਤਨ ਕਰਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇੱਥੇ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਭਾਈ ਹਰਬੰਸ ਸਿੰਘ ਜੋਸ਼  ਸਮੁੱਚੀ ਦੁਨੀਆਂ ਵਿੱਚ ਪੰਥ ਪ੍ਰਸਿੱਧ ਢਾਡੀ ਦੇ ਤੌਰ ਤੇ ਜਾਣੇ ਜਾਂਦੇ ਸਨ ਜਿਨ੍ਹਾਂ ਨੇ ਉੱਨੀ ਸੌ ਅਠੱਤਰ ਤੋਂ ਲੈ ਕੇ ਸਿੱਖ ਕੌਮ ਦੇ ਸੰਘਰਸ਼ੀ ਸਮੇਂ ਦੇ ਵਡਮੁੱਲੇ  ਇਤਿਹਾਸ ਨੂੰ ਆਪਣੇ ਜੀਵਨ ਦੇ ਨੇੜਿਓਂ ਦੇਖ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਸੰਗਤਾਂ ਦੇ ਰੂਬਰੂ ਕੀਤਾ । ਭਾਈ ਹਰਬੰਸ ਸਿੰਘ ਜੋਸ਼ ਦੀ ਕੜਕਵੀਂ ਆਵਾਜ਼  ਅਤੇ ਰੋਅਬਦਾਰ ਚਿਹਰਾ ਸੁਣਨ ਵਾਲਿਆਂ ਦੇ ਲੂੰ ਕੰਡੇ ਖੜ੍ਹੇ ਕਰ ਦਿੰਦਾ ਸੀ  ।ਅੱਜ ਵੀ ਇਹ ਦੋ ਅੱਖਰ ਲਿਖਣ ਸਮੇਂ ਕੰਨਾਂ ਵਿੱਚੋਂ ਹਰਬੰਸ ਸਿੰਘ ਜੋਸ਼ ਦੀ  ਗੂੰਜਦੀ ਆਵਾਜ਼  ਸੁਣਾਈ ਦਿੰਦੀ ਹੈ  । ਜਿੱਥੇ ਅੱਜ ਉਨ੍ਹਾਂ ਦੀ ਪਹਿਲੀ ਬਰਸੀ ਉੱਪਰ ਸਮੁੱਚੇ ਇੰਗਲੈਂਡ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਹਾਜ਼ਰੀਆਂ ਭਰੀਆਂ  ਉਥੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ  ਲਿਵਰਪੂਲ ਦੇ ਸਮੂਹ ਪ੍ਰਬੰਧਕਾਂ ਨੇ ਅਤੇ ਪਰਿਵਾਰ ਨੇ ਸੁਚੱਜੇ ਪ੍ਰਬੰਧ ਕਰਕੇ ਵਾਹ ਵਾਹ ਖੱਟੀ  । ਭਾਈ ਹਰਜੀਤ ਸਿੰਘ ਜੋਸ਼ ਵੱਲੋਂ ਸਟੇਜ ਦੀ ਸੇਵਾ ਬਾਖੂਬੀ ਨਿਭਾਈ ਗਈ  । ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਲਿਵਰਪੂਲ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਗਿੱਲ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਅਦਾਰਾ ਜਨ ਸ਼ਕਤੀ ਅੱਜ ਜਿੱਥੇ ਇਸ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਉਥੇ ਹਰਬੰਸ ਸਿੰਘ ਜੋਸ਼ ਅਤੇ ਉਸ ਦੇ ਪਰਿਵਾਰ ਦੀ ਪੰਥ ਪ੍ਰਤੀ ਸੇਵਾ ਨੂੰ ਵੀ ਸਿਜਦਾ ਕਰਨਾ ਹੈ ।   

ਕੁਲਵੰਤ ਸਿੰਘ ਧਾਲੀਵਾਲ ਹਡਰਸਫੀਲਡ ਦੇ ਫਾਰ ਟਾਊਨ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ  

ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ ਕੁਲਵੰਤ ਸਿੰਘ ਧਾਲੀਵਾਲ ਨੂੰ ਪੰਜਾਬ ਅੰਦਰ ਵੱਡੀ ਪੱਧਰ ਉੱਪਰ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ ਸਨਮਾਨਤ  

ਹਡਰਸਫੀਲਡ ਦੇ ਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਤਿੰਨ ਵੱਡੇ ਕੈਂਪਾਂ ਵਿੱਚ ਦਿੱਤਾ ਜਾਵੇਗਾ ਸਹਿਯੋਗ - ਕੁਲਵੰਤ ਸਿੰਘ ਧਾਲੀਵਾਲ  

ਹਡਰਸਫੀਲਡ/ ਯੂ ਕੇ  6 ਦਸੰਬਰ ( ਖਹਿਰਾ )  ਵਰਲਡ ਕੈਂਸਰ ਕੇਅਰ ਦੇ ਬਾਨੀ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਅੱਜ ਇੰਗਲੈਂਡ ਦੇ ਸ਼ਹਿਰ ਹਡਰਜ਼ਫੀਲਡ ਵਿਖੇ ਨਤਮਸਤਕ ਹੋਣ ਲਈ ਪਹੁੰਚੇ  । ਜਿੱਥੇ ਉਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਪੰਜਾਬ ਅੰਦਰ ਲੋਕਾਂ ਨੂੰ ਕੈਂਸਰ ਅਵੇਰਨੈਸ , ਪਿੰਡ ਪਿੰਡ ਵਿਚ ਜਾ ਕੇ ਕੈਂਪ ਲਾਉਣ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਮਾਣ ਸਨਮਾਨ ਕੀਤਾ ਗਿਆ  । ਇਸ ਸਮੇਂ ਗੁਰਦੁਆਰਾ ਫਾਰ ਟਾਊਨ ਹਡਰਸਫੀਲਡ ਦੇ ਮੁੱਖ ਪ੍ਰਬੰਧਕ ਮਨਜੀਤ ਸਿੰਘ ਕੰਗ ਨੇ ਗੱਲਬਾਤ ਕਰਦੇ ਦੱਸਿਆ ਪਿਛਲੇ ਦਿਨੀਂ ਗੁਰਦੀਪ ਸਿੰਘ ਕੂਨਰ ਵੱਲੋਂ ਵਰਲਡ ਕੈਂਸਰ ਕੇਅਰ ਦੀ ਸੰਸਥਾ ਜੋ ਕਿ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਚਲਾਈ ਜਾ ਰਹੀ ਹੈ ਉੱਚਾ ਪਿੰਡ  ਚ ਕੈਂਸਰ ਅਵੇਅਰਨੈੱਸ  ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਫਾਇਦਾ ਲਿਆ । ਇਸ ਕੈਂਪ ਦੇ ਮੱਦੇਨਜ਼ਰ ਅੱਜ ਗੁਰਦੁਆਰਾ ਫਾਰ  ਟਾਊਨ ਹਡਰਜ਼ਫੀਲਡ ਵਿਖੇ ਸ ਕੁਲਵੰਤ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਗਿਆ  । ਇਸਦੇ ਨਾਲ ਹੀ ਅੱਜ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਗੁਰਦੁਆਰਾ ਸਾਹਿਬ ਦੀ ਸੰਗਤ ਨੂੰ ਕੈਂਸਰ ਪ੍ਰਤੀ ਅਵੇਰਨੈੱਸ ਅਤੇ ਪੰਜਾਬ ਵਿੱਚ ਹੋਰ ਕੁਰੀਤੀਆਂ ਅਤੇ ਸਾਡੇ ਸਮੁੱਚੇ ਸਮਾਜ ਵਿੱਚ ਹੋਰ ਕੁਰੀਤੀਆਂ ਬਾਰੇ ਜੋ ਜਾਣਕਾਰੀ ਦਿੱਤੀ ਬਹੁਤ ਹੀ ਅਹਿਮੀਅਤ ਰੱਖਦੀ ਹੈ  । ਉਨ੍ਹਾਂ ਅੱਗੇ ਆਖਿਆ ਕਿ ਡਾ ਕੁਲਵੰਤ ਸਿੰਘ ਧਾਲੀਵਾਲ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਉਨ੍ਹਾਂ ਨੂੰ ਹੋਰ ਰਾਸ਼ੀ ਵੀ ਭੇਟ ਕੀਤੀ ਗਈ ਅਤੇ ਉਸ ਦੇ ਨਾਲ ਹੀ  ਗੁਰਦੁਆਰਾ ਸਾਹਿਬ ਦੀ ਸੰਗਤ ਨੇ ਇਕ ਹੋਰ ਕੈਂਪ ਬੁੱਕ ਕਰਾਉਣ ਲਈ ਮਾਇਆ ਇਕੱਠੀ ਕੀਤੀ ਹੈ ਜੋ ਕਿ ਨਿਸ਼ਚਿਤ ਸਮੇਂ ਉੱਪਰ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੂੰ ਮੁਹੱਈਆ ਕਰਾ ਦਿੱਤੀ ਜਾਵੇਗੀ । 

ਅੱਜ ਜੋ ਧਾਲੀਵਾਲ ਨੂੰ ਰਾਸ਼ੀ ਭੇਟ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਸ ਮਨਜੀਤ ਸਿੰਘ ਕੰਗ ਨੇ ਦੱਸਿਆ ਇਹ ਰਾਸ਼ੀ ਸ ਸੰਤੋਖ ਸਿੰਘ ਦੁਸਾਂਝ ,ਸ ਬਲਹਾਰ ਸਿੰਘ ਦੁਸਾਂਝ ,ਸ ਬਲਵਿੰਦਰ ਸਿੰਘ ਕੰਗ ਅਤੇ ਸਵਰਗਵਾਸੀ ਸੰਤੋਖ ਸਿੰਘ ਕੁਲਾਰ ਵੱਲੋਂ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਦੀਆਂ ਸੇਵਾਵਾਂ ਨਿਭਾ ਕੇ ਇਕੱਠੇ ਕੀਤੇ ਗਏ ਸਨ । 

ਇਸ ਸਮੇਂ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਗੱਲਬਾਤ ਕਰਦੇ ਹੋਏ ਜਿੱਥੇ ਹੈੱਡਜ਼ ਫੀਲਡ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਉਚੇਚੇ ਤੌਰ ਤੇ  ਦੁਨੀਆਂ ਵਿੱਚ ਵਸਣ ਵਾਲੇ ਦਾਨੀ ਸੱਜਣਾਂ ਅੱਗੇ ਬੇਨਤੀ ਵੀ ਕੀਤੀ ਕਿ ਆਪਣਾ ਦਸਵੰਧ ਚੰਗੇ ਪਾਸੇ ਲਾਉਣ ਲਈ ਯਤਨਸ਼ੀਲ ਹੋਈਏ ਪੰਜਾਬ ਅੱਜ ਕੈਂਸਰ ਦੀ  ਬਹੁਤ ਵੱਡੀ ਮਾਰ ਝੱਲ ਰਿਹਾ ਹੈ ਸਾਡੇ ਕੋਲੋਂ ਸਾਡੇ ਘਰਾਂ ਦੇ  ਮੁਖੀਆਂ ਦੇ ਚਿਰਾਗ ਬੁਝ ਰਹੇ ਹਨ ਜੋ ਕਿ ਬਹੁਤ ਹੀ ਦੁਖਦਾਈ ਹਨ ਆਓ ਸਾਰੇ ਰਲ ਕੇ ਵਰਲਡ ਕੈਂਸਰ ਕੇਅਰ ਦਾ ਸਾਥ ਦੇਈਏ ਤੇ ਆਪਣੇ ਪਰਿਵਾਰਾਂ ਅਤੇ ਸਹਿਯੋਗੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਿਚ ਹਿੱਸਾ ਪਾਈਏ  । ਸ ਕੁਲਵੰਤ ਸਿੰਘ ਧਾਲੀਵਾਲ ਨੇ ਸ ਸੰਤੋਖ ਸਿੰਘ ਦੁਸਾਂਝ ,ਸ ਬਲਹਾਰ ਸਿੰਘ ਦੁਸਾਂਝ  , ਸ ਬਲਵਿੰਦਰ ਸਿੰਘ ਕੰਗ ਅਤੇ ਉਨ੍ਹਾਂ ਦੇ ਵਿਛੜ ਚੁੱਕੇ ਸਾਥੀ ਸ ਸੰਤੋਖ ਸਿੰਘ ਕੁਲਾਰ ਨੂੰ ਯਾਦ ਕਰਦੇ ਹਾਂ ਇਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਕ ਬਹੁਤ ਹੀ ਉੱਚੀ ਸੋਚ ਅਪਣਾ ਕੇ ਗੁਰਦੁਆਰਾ ਪ੍ਰਬੰਧ ਵਿਚ ਜਾ ਕੇ ਕੀਰਤਨ ਕਰ ਕੇ ਇਹ ਮਾਇਆ ਮਨੁੱਖਤਾ ਦੇ ਭਲੇ ਲਈ ਇਕੱਠੀ ਕੀਤੀ । ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਿੱਚ ਮੌਜੂਦ ਸਨ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਜੀਤ ਸਿੰਘ  , ਮੁੱਖ ਪ੍ਰਬੰਧਕ  ਸ ਮਨਜੀਤ ਸਿੰਘ ਕੰਗ , ਸ ਬਲਵਿੰਦਰ ਸਿੰਘ ਕੰਗ, ਸੰਤੋਖ ਸਿੰਘ ਦੁਸਾਂਝ , ਬਲਿਹਾਰ ਸਿੰਘ ਦੁਸਾਂਝ  , ਸੰਦੀਪ ਸਿੰਘ , ਗੁਰਦੀਪ ਸਿੰਘ ਕੂਨਰ ਆਦਿ  ।

ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸ ਬਲਵੰਤ ਸਿੰਘ ਗਿੱਲ ਕੋਕਰੀ ਵਾਲਿਆਂ ਨਮਿਤ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਸਾਊਥਹਾਲ ਵਿਖੇ ਹੋਈ  

ਲੰਡਨ, 3 ਦਸੰਬਰ  ( ਖਹਿਰਾ)   ਸਾਊਥਹਾਲ ਦੇ ਮਸ਼ਹੂਰ ਕਾਰੋਬਾਰੀ ਪਿੰਕ ਸਿਟੀ ਹੇਜ ਦੇ ਮਾਲਕ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਪਿਤਾ ਸ ਬਲਵੰਤ ਸਿੰਘ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ  । ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਇਆ । ਵੱਡੀ ਗਿਣਤੀ ਵਿਚ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਅਤੇ ਇਲਾਕੇ ਵਿੱਚ ਵਸਣ ਵਾਲੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦੇ ਨਾਲ ਬਹੁਤ ਸਾਰੇ ਹੋਰ ਵਿਦੇਸ਼ਾਂ ਤੋਂ ਸ ਬਲਵੰਤ ਸਿੰਘ ਗਿੱਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਸਮੇਂ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਨੇ ਸ ਬਲਵੰਤ ਸਿੰਘ ਗਿੱਲ ਨੂੰ ਸ਼ਰਧਾ ਤੇ ਸਤਿਕਾਰ  ਭੇਟ ਕਰਦੇ ਹੋਏ  ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਉਪਰੰਤ ਸ੍ਰੀ ਗੁਰੂ ਸਿੰਘ ਸਭਾ ਦੇ ਮੌਜੂਦਾ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਕਮੇਟੀ ਮੈਂਬਰ ਸੁਖਦੇਵ ਸਿੰਘ ਔਜਲਾ ਸਾਬਕਾ ਪ੍ਰਧਾਨ ਹਿੰਮਤ ਸਿੰਘ ਸੋਹੀ ਸਟੇਜ ਸਕੱਤਰ ਕੁਲਵੰਤ ਸਿੰਘ ਭਿੰਡਰ ਅਤੇ ਗੁਰਦੇਵ ਸਿੰਘ ਬਰਾੜ ਵੱਲੋਂ ਸ ਬਲਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਦੇ ਨਾਲ ਖੜ੍ਹੇ ਹੋਣ ਦਾ ਸਬੂਤ ਦਿੱਤਾ  । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਿੱਥੇ ਸ ਬਲਵੰਤ ਸਿੰਘ ਗਿੱਲ ਉਘੇ ਸਮਾਜ ਸੇਵੀ ਸਨ ਉਥੇ ਉਹ ਆਪਣੇ ਸਮੇਂ ਵਿੱਚ ਕਬੱਡੀ ਦੇ ਵੀ ਮਸ਼ਹੂਰ ਨਾਮੀ ਖਿਡਾਰੀ ਵੀ ਰਹੇ ਸਨ  । ਸਖ਼ਤ ਮਿਹਨਤ ਕਰਨਾ ਉਨ੍ਹਾਂ ਦਾ ਸੁਭਾਅ ਸੀ ਤੇ ਜਿਸ ਦੇ ਪਦ ਚਿਨ੍ਹਾਂ ਉੱਪਰ ਚੱਲ ਕੇ ਪਰਿਵਾਰ ਵੀ ਅੱਜ ਸਮਾਜ ਅੰਦਰ ਅਤੇ ਦੁਨੀਆਂ ਅੰਦਰ ਆਪਣੀ  ਕਾਰੋਬਾਰ ਰਾਹੀਂ ਅਤੇ ਸਮਾਜ ਸੇਵਾ ਰਾਹੀਂ ਆਪਣਾ ਨਾਮ ਕਮਾ ਰਿਹਾ ਹੈ  । ਜਿੱਥੇ ਅੱਜ ਅਨੇਕਾਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਸ ਬਲਵੰਤ ਸਿੰਘ ਗਿੱਲ ਦੀ ਅੰਤਿਮ ਅਰਦਾਸ ਤੇ ਪੁੱਜ ਕੇ ਆਪਣੀ ਸ਼ਰਧਾ ਦੇ ਫੁਲ ਭੇਟ ਕੀਤੇ ਉਥੇ ਸ ਬਲਜੀਤ ਸਿੰਘ ਮੱਲ੍ਹੀ, ਸ ਕੁਲਦੀਪ ਸਿੰਘ ਮੱਲ੍ਹੀ,   ਸ ਤਲਵਿੰਦਰ ਸਿੰਘ ਢਿੱਲੋਂ, ਸ ਅਜੈਬ ਸਿੰਘ ਪੁਆਰ,ਸ ਨਛੱਤਰ ਸਿੰਘ ਬਰਾੜ,ਸ ਬਲਦੇਵ ਸਿੰਘ ਗਿੱਲ , ਸ ਸੋਹਨ ਸਿੰਘ ਸਮਰਾ, ਸ ਹਰਜੀਤ ਸਿੰਘ ਸਮਰਾ,ਸ ਹਰਜੀਤ ਸਿੰਘ ਵਾਟਫੋਰਡ , ਸ ਸੁਖਦੇਵ ਸਿੰਘ ਗਰੇਵਾਲ ਆਦਿ ਨੇ ਵੀ ਉਚੇਚੇ ਤੌਰ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਵਿਛੜੀ ਰੂਹ ਨੂੰ ਆਪਣਾ ਸਤਿਕਾਰ ਭੇਟ ਕੀਤਾ । ਅਖੀਰ ਵਿੱਚ ਪਰਿਵਾਰ ਅਤੇ ਸ ਲਖਵਿੰਦਰ ਸਿੰਘ ਗਿੱਲ ਵੱਲੋਂ ਸਥਾਨਕ ਕੌਂਸਲਰ ਰਾਜੂ ਸੰਸਾਰਪੁਰੀ ਨੇ ਦੂਰ ਦੁਰਾਡੇ ਤੋਂ ਚੱਲ ਕੇ ਆਈਆਂ ਸੰਗਤਾਂ ਦਾ ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ  ਖਡ਼੍ਹਨ ਲਈ ਧੰਨਵਾਦ ਕੀਤਾ ।  

 

ਸਾਵਧਾਨ-ਯੂ ਕੇ ਸਰਕਾਰ ਦਾ ਨਵਾਂ ਨੈਸ਼ਨੇਲਿਟੀ ਅਤੇ ਬਾਰਡਰ ਬਿੱਲ ਦੀ ਸਾਡੇ ਸ਼ਹਿਰੀਅਤ ਹਕਾਂ ਤੇ ਲਟਕਦੀ ਤਲਵਾਰ ✍️ ਪਰਮਿੰਦਰ ਸਿੰਘ ਬਲ

 ਕੀ ਤੁਸੀਂ ਜੋ ਬ੍ਰਿਟਿਸ਼ ਸ਼ਹਿਰੀਅਤ ਨਾਗਰਿਕ ਹੋ ,ਜਾਣ ਰਹੇ ਹੋ ਕਿ ਮੌਜੂਦਾ ਹੋਮ ਸੈਕਟਰੀ ਬੀਬੀ ਪ੍ਰੀਤੀ ਪਟੇਲ ਨੇ ਯੂ ਕੇ ਪਾਰਲੀਮੈਂਟ ਵਿੱਚ ਇਕ ਨਵਾਂ ਨੈਸ਼ਨੇਲਿਟੀ ਬਿੱਲ ਪੇਸ਼ ਕੀਤਾ ਹੈ। ਇਹ ਬਿੱਲ ਧਾਰਾਵਾਂ ਸਹਿਤ ਯੂ ਕੇ ਵਿੱਚ ਵੱਸਦੇ ਕਈ ਦਹਾਕਿਆਂ ਤੋਂ ,ਇਮੀਗਰਾਂਟਸ ਲੋਕ ਜੋ ਭਾਂਵੇ ਖੁਦ ਇੱਥੇ ਹੀ ਜਨਮੇ ਹੋਣ  ਅਤੇ ਬਰਿਟਿਸ਼ ਨਾਗਰਿਕ ਹਨ , ਉਹਨਾਂ ਤੋ ਕਈ ਵੱਖਰੇ ਹਾਲਾਤਾਂ  ਆਧਾਰ ਅਧੀਨ , ਬਰਿਟਿਸ਼ ਨਾਗਰਿਕਤਾ ਖੋਹੀ ਜਾ ਸਕਦੀ ਹੈ । ਉਪਰੰਤ ਉਹਨਾਂ ਨੂੰ ਵਾਪਸ ਉਸ ਮੁਲਕ ਵਿੱਚ ਭੇਜਿਆ(ਡੀਪੋਰਟ) ਕੀਤਾ ਜਾਵੇਗਾ , ਜਿਸ ਮੁਲਕ ਵਿੱਚੋਂ ਉਹ ਜਾਂ ਉਹਨਾਂ ਦੇ ਮਾਂ ਬਾਪ ਯੂ ਕੇ ਵਿੱਚ ਆਏ ਸਨ । ਇਹ ਬਿੱਲ ਇਕ ਤਰਫਾ ਵਖਰੇਪਨ ਆਧਾਰ ਤੇ ਬਹੁਤ ਡਿਸਕਰਿਮੀਨੇਟਰੀ ਹੈ ਅਤੇ  ਸਾਨੂੰ ਇਮੀਗਰਾਂਟਸ ਲੋਕਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਵਿਖਿਆਨ ਕਰਦਾ ਹੈ। ਸਾਨੂੰ ਪੁਰੀ ਖੋਜ ਅਨੁਸਾਰ ਇਸ ਕਾਨੂੰਨ ਨੂੰ ਚੈਲੰਜ ਕਰਨਾ ਬਣਦਾ ਹੈ ਤਾਂ ਕਿ ਸਾਡੇ ਉਸੇ ਤਰਾਂ ਹੱਕ ਬਹਾਲ ਰਹਿਣ ਜੋ ਇੱਥੇ ਗੋਰਿਆਂ ਦੇ ਹਨ । ਬਾਹਰੋਂ ਆ ਕੇ ਵਸੀਆਂ ਕੌਮਾਂ ਚ ਅਸੀਂ ਏਸ਼ੀਅਨ , ਫਾਰਈਸਟ,ਮਿਡਲਈਸਟ ਅਫ਼ਰੀਕਾ ਦੇ ਮੁਲਕਾਂ ਵਿੱਚੋਂ ਸਬੰਧਤ ਹਨ । ਸਾਡੀ ਬੇਨਤੀ ਹੈ ਕਿ ਸਾਰੇ ਰਲ ਕੇ ਇਕ ਸਾਂਝਾ ਮੋਰਚਾ ਜਥੇਬੰਦ ਕਰੀਏ । ਇਸ ਸੰਬੰਧ ਵਿੱਚ ਤੁਹਾਡੇ ਆਪਣੇ ਮੈਬਰਪਾਰਲੀਮੈਟ ਨੂੰ ਦੱਸ ਕੇ ਪੂਰੀ ਕਾਰਵਾਈ ਆਪਣੇ ਤੌਰ ਤੇ  ਕਰਨ ਦਾ ਉਪਰਾਲਾ ਕਰੋ । ਸਿੱਧੇ ਸ਼ਬਦਾਂ ਵਿੱਚ ਇਹ ਬਿੱਲ ਸਮਾਜਿਕ ਤੌਰ ਤੇ ਖ਼ਤਰਨਾਕ , ਮਾਨੁਖੀ ਹੱਕਾਂ ਤੇ ਘਾਤਕ ਹਮਲਾ ਹੈ।ਕਿਸੇ ਨੂੰ ਅਪਰਾਧਿਕ ਸਾਬਤ ਕਰਕੇ ਇਹ ਬਿੱਲ ਅਜਿਹਾ ਢੰਗ ਅਪਣਾਏਗਾ ਕਿ ਜੇ ਗੋਰੇ ਨੂੰ ਸਜ਼ਾ ਇੱਥੇ ਯੂ ਕੇ ਵਿੱਚ ਅਤੇ ਸਾਡੇ ਲੋਕਾਂ ਲਈ ਕਾਲੇ ਪਾਣੀਆਂ ਦੀ ਤਰਾਂ , ਧੱਕੇ ਨਾਲ ਡੀਪੋਰਟ ਕੀਤੇ ਜਾਣੇ ਲਾਜ਼ਮੀ ਹੋ ਸਕਦੇ ਹਨ।  ਸਾਨੂੰ ਇਕੱਠੇ ਹੋਣ ਦੀ ਲੋੜ ਹੈ। — ਹੁਣ ਤੋਂ ਹੀ ਆਪਣੇ ਨਜਦੀਕੀ ਸੰਸਥਾ ਨਾਲ ਸੰਪਰਕ ਕਰੋ ਅਤੇ ਜਾਣਕਾਰੀ ਹਾਸਲ ਕਰੋ ਅਤੇ ਆਪਣੇ ਹੱਕਾਂ ਦੀ ਰੱਖਿਆ ਕਰੋ । 

ਪਰਮਿੰਦਰ ਸਿੰਘ ਬਲ - ਕਨਵੀਨਰ - ਕਾਮਨਵੈਲਥ ਸਿਟੀਜਨਜ ਐਲਾਇੰਸ ਯੂ ਕੇ - ਪ੍ਰਧਾਨ - ਸਿੱਖ ਫੈਡਰੇਸ਼ਨ  ਯੂ ਕੇ । email:psbal46@gmail.com 

ਸ ਕੁਲਵੰਤ ਸਿੰਘ ਧਾਲੀਵਾਲ 5 ਦਸੰਬਰ ਨੂੰ ਗੁਰਦੁਆਰਾ ਫਾਰ ਟਾਊਨ ਹਡਰਸਫੀਲਡ ਵਿਖੇ ਭਰਨਗੇ ਹਾਜ਼ਰੀ  

ਹਡਰਸਫੀਲਡ , 30 ਨਵੰਬਰ ( ਜਨ ਸ਼ਕਤੀ ਨਿਊਜ਼ ਬਿਊਰੋ)  ਵਰਲਡ ਕੈਂਸਰ ਕੇਅਰ ਦੇ ਬਾਨੀ ਸ ਕੁਲਵੰਤ ਸਿੰਘ ਧਾਲੀਵਾਲ 5 ਦਸੰਬਰ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸੱਦੇ ਉੱਪਰ ਪਹੁੰਚ ਰਹੇ ਹਨ ਗੁਰਦੁਆਰਾ ਸਾਹਿਬ ਫਾਰ ਟਾਊਨ ਹਡਰਸਫੀਲਡ ਜਿੱਥੇ ਉਹ  10.45 ਸਵੇਰੇ ਸੰਗਤਾਂ ਦੇ ਰੂਬਰੂ ਹੋਣਗੇ ਅਤੇ ਕੈਂਸਰ ਪ੍ਰਤੀ ਸਾਨੂੰ ਆਪਣੇ ਆਪ ਨੂੰ ਬਚਾਉਣ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ਵਾਰੇ ਜਾਣਕਾਰੀ ਦੇਣਗੇ । ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦੇ ਸ ਮਨਜੀਤ ਸਿੰਘ ਕੰਗ ਨੇ ਦੱਸਿਆ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਸਾਨੂੰ ਦੁਨੀਆਂ ਵਿੱਚ ਇਸ ਭਿਆਨਕ ਬਿਮਾਰੀ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ  ਤੇ ਨਾਲੇ  ਸ ਕੁਲਵੰਤ ਸਿੰਘ ਧਾਲੀਵਾਲ ਜੋ ਕਿ ਪੰਜਾਬ ਅੰਦਰ ਪਿੰਡ ਪਿੰਡ ਵਿਚ ਵਰਲਡ ਕੈਂਸਰ ਕੇਅਰ ਦੀ ਜਾਗਰੂਕ ਕੈਂਪ ਲਗਵਾ ਰਹੇ ਹਨ ਉਸ ਵਿੱਚ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ  ਇਸੇ ਤਹਿਤ ਕੁਲਵੰਤ ਸਿੰਘ ਧਾਲੀਵਾਲ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਨ ਅਤੇ ਉਹ ਸੰਗਤਾਂ ਦੇ ਰੂਬਰੂ ਹੋਣਗੇ। ਇਸ ਸਮੇਂ ਸ ਮਨਜੀਤ ਸਿੰਘ ਕੰਗ ਨਾਲ  ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਜੀਤ ਸਿੰਘ ,ਗੁਰਦੀਪ ਸਿੰਘ ਕੂਨਰ ,ਸ ਸੰਤੋਖ ਸਿੰਘ ਦੁਸਾਂਝ , ਸ ਰੇਸ਼ਮ ਸਿੰਘ ਸਹੋਤਾ ਆਦਿ ਮੌਜੂਦ ਸਨ।       

 

 

ਬਰਫ਼ਬਾਰੀ ਦੇ ਬਾਵਜੂਦ ਹਜ਼ਾਰਾਂ ਸਿੱਖ ਸਾਲਾਨਾ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਏ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਬਵੰਜਾ ਵੇਂ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਤ ਮਿਡਲੈਂਡ ਵਿਖੇ ਹੋਇਆ ਨਗਰ ਕੀਰਤਨ  

ਬਰਮਿੰਘਮ , 28 ਨਵੰਬਰ ( ਗਿਆਨੀ ਰਵਿੰਦਰਪਾਲ ਸਿੰਘ )  ਠੰਡੇ ਮੌਸਮ ਅਤੇ ਇੱਥੋਂ ਤੱਕ ਕੇ ਬਰਫਬਾਰੀ ਦੇ ਬਾਵਜੂਦ, ਹਜ਼ਾਰਾਂ ਸਿੱਖ ਅੱਜ (ਐਤਵਾਰ 28 ਨਵੰਬਰ) ਮੈਨੂੰ ਬਲੈਕ ਕਾਊਂਟੀ  ਮਿਡਲੈਂਡ ਵਿਖੇ ਇਕੱਠੇ ਹੋਏ । ਸਮੁੰਦਰ ਵਾਂਗੂੰ ਠਾਠਾਂ ਮਾਰਦਾ ਸਿੱਖਾਂ ਦਾ ਇਕੱਠ ਇਕ ਵੱਖਰੀ ਮਿਸਾਲ ਛੱਡ ਰਿਹਾ ਸੀ  । ਮਿਡਲੈਂਡਜ਼ ਸਿੱਖ ਧਰਮ ਦੇ ਬਾਨੀ ਪਹਿਲੇ ਗੁਰੂ  ਸ੍ਰੀ ਗੁਰੂ  ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਵਿਸ਼ਵਵਿਆਪੀ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਅਤੇ  ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ  । ਨਗਰ ਕੀਰਤਨ ਵੈਸਟ ਬਰੌਮਿਚ ਦੇ ਗੁਰਦੁਆਰਾ ਸਾਹਿਬ    ਗੁਰੂ ਹਰ ਰਾਏ ਜੀ ਤੋਂ ਸ਼ੁਰੂ ਹੋ ਗੁਰਦੁਆਰਾ ਸਾਹਿਬ ਓਲਡਬਰੀ ਅਤੇ ਗੁਰਦੁਆਰਾ ਸਾਹਿਬ ਬਾਬਾ ਸੰਗ ਤੋਂ ਹੁੰਦਾ ਹੋਇਆ ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਤੋਪਾਂ ਦੀ ਸਲਾਮੀ ਨਾਲ ਸਮਾਪਤ ਹੋਇਆ। ਸਮਾਗਮ ਦੇ ਆਯੋਜਕ ਅਤੇ ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰੇ ਦੇ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਨੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਭਾਈਚਾਰੇ ਅਤੇ ਵਾਲੰਟੀਅਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸੈਂਡਵੈੱਲ ਦੇ ਅੱਜ ਦੇ ਇਸ ਨਗਰ ਕੀਰਤਨ ਦੀ ਵਿਸ਼ੇਸ਼ ਮਹੱਤਤਾ ਭਾਈਚਾਰਕ ਸਾਂਝ ਸਦਭਾਵਨਾ ਏਕਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਧਰਮਾਂ ਦੇ ਲੋਕਾਂ ਦਾ ਸਤਿਕਾਰ  ਆਪਸੀ ਵਿਸ਼ਵਾਸ ਅਤੇ ਏਕਤਾ ਨੂੰ ਮਜ਼ਬੂਤ ਕਰ ਰਹੀ ਸੀ  । ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ  । ਉਨ੍ਹਾਂ ਦਾ ਜਨਮ 1469 ਵਿੱਚ ਤਲਵੰਡੀ ਨਾਮਕ ਇੱਕ ਪਿੰਡ ਵਿੱਚ ਹੋਇਆ ਸੀ, ਜਿਸਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਅਤੇ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਹਜ਼ਾਰਾਂ ਮੀਲ ਦੀ ਯਾਤਰਾ ਕਰਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ  ਸਿਖਾਇਆ ਕੇਵਲ ਇੱਕ ਹੀ ਰੱਬ ਹੈ, ਇੱਥੇ ਮਨੁੱਖ ਜਾਤੀ ਅੰਦਰ ਨਸਲ, ਧਰਮ, ਜਾਤ ਜਾਂ ਦੌਲਤ ਦੀ ਪਰਵਾਹ ਕੀਤੇ ਬਿਨਾਂ, ਹਰ ਕੋਈ ਬਰਾਬਰ ਹੈ। ਗੁਰੂ ਸਾਹਿਬ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਸਮੁੱਚੀ ਦੁਨੀਆਂ ਨੂੰ ਦਿੱਤਾ ਜਿਸ ਤੇ  ਸਿੱਖ ਕੌਮ ਅੱਜ ਬੜੀ ਸੰਜੀਦਗੀ ਨਾਲ ਪਹਿਰਾ ਦੇ ਰਹੀ ਹੈ ਅਤੇ ਦੁਨੀਆਂ ਦੇ ਹਰੇਕ ਕੋਨੇ ਵਿੱਚ ਲੰਗਰ ਪ੍ਰਥਾ ਨੂੰ ਚਲਾ ਰਹੀ ਹੈ ।

 

BOOK ON LIFE OF VISIONARY PHILANTHROPIST WARYAM SINGH SEKHON RELEASED TODAY

BOOK RELEASED BY VETERAN JOURNALIST GULZAR SINGH SANDHU, CABINET MINISTER GURKIRAT SINGH KOTLI & SEVERAL OTHERS

WARYAM SINGH SEKHON PLAYED VITAL ROLE ON DEVELOPMENT OF MULLANPUR-DAKHA AREA

CABINET MINISTER ANNOUNCES GRANT OF RS 5 LAKH FOR GHG KHALSA COLLEGE FOR WOMEN SIDHWAN KHURD

Mullanpur /Ludhiana , November 28  (Iqbal Singh Rasulpur)-

Waryam Singh Sekhon, a name reckoned with the philanthropy and forward thinking became an inspiration for the former district public relation officer Ujagar Singh who penned a book named, “Pushtan Te Patwante, Waryam Singh Sekhon” a complete account on this personality.

The book was released today at Mehal Mubarak, Raikot Road, Hissowal in the presence of large number of dignitaries including veteran journalist Gulzar Singh Sandhu, Punjab Lok Virasat Academy chairman Prof Gurbhajan Singh Gill, Cabinet Minister Gurkirat Singh Kotli, former minister Tej Prakash Singh Kotli and other family members of Waryam Singh Sekhon.

As it happened, Ujagar Singh first came to know about the personality and work done by Waryam Singh Sekhon of Dakha village in Ludhiana district from his friend Daljit Singh Bhangu, grandson of Sekhon. Thereafter, the author decided to write about this personality who was the man behind envisioning and executing inhabitation of the Mullanpur Dakha.

Gulzar Singh Sandhu former chairman of Punjab Arts Council while sharing his views stated that Waryam Singh Sekhon and his wife Gulab Kaur Sekhon are known for their perceptiveness integrity and women empowerment. “This book by Ujjagar Singh will give an insight to the social thinkers, intellectuals and will prove to be an eye opener for the younger generations of Punjab,” added Sandhu.

Cabinet Minister Gurkirat Singh Kotli while speaking about the book said that his close association with the Sekhon family was a matter of pride for him. “My grandfather Lachhman Singh Sekhon, a decorated freedom fighter was the son of Waryam Singh Sekhon and followed the footsteps of his father. This prestigious family is acknowledged for their humanitarian and brave deeds,” added the minister.

He also stated that his great grandfather Waryam Singh Sekhon not only helped families by providing them social security but also gave a direction to the small traders, shopkeepers and businessmen thus realizing the dream of making Mullanpur Dakha a self-sustained business hub.

So as to empower women, Waryam Singh Sekhon provided free transport facilities to the girls/women going to the colleges in Gurusar Sudhar and Sidhwan Khurd.

As many as 10 women from Sekhon family who went to Guru Hargobind Khalsa College for Women in Sidhwan Khurd and brought laurels were also present on the occasion. They were also honoured.

Gurkirat Singh also announced the grant of Rs 5 lakh for the above college also stated that the book will be kept in the library at Vidhan Sabha and will be presented to the Punjab Chief Minister Charanjit Singh Channi and the entire Cabinet.

Punjab Lok Virasat Academy Chairman Gurbhajan Singh Gill while speaking at the function termed Waryam Singh Sekhon as the link between past, present and future who fought a battle against ignorance and motivated every generation of his family to move forward on the path of education and self- sustenance. “We are thankful that Dakha gave a gem like Waryam Singh Sekhon to the society,” added Gill .

Prominent among those present on the occasion included Anokh Singh Sekhon, Paramjit Singh Sekhon UK, Harbimal Kaur, Amrit Kaur, Surinder Kaur Bhangu, Satwinder Kaur Mangat, Amarjeet Mander, Jabbar Jang Singh Sekhon, Jaskirat Singh Sekhon, Parmjit Kaur Sekhon UK besides several others.

ਯੂਕੇ ਨੇ 6 ਅਫਰੀਕੀ ਮੁਲਕਾਂ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ 

ਲੰਡਨ, 26 ਨਵੰਬਰ   (ਜਨ ਸ਼ਕਤੀ ਨਿਊਜ਼ ਬਿਊਰੋ ) ਨਵੇਂ ਕੋਰੋਨਾ ਵਾਇਰਸ ਦੇ ਸਾਹਮਣੇ ਆ ਜਾਣ ਤੇ ਯੂਕੇ ਨੇ ਮੁਸ਼ਤੈਦੀ ਵਰਤਦੇ ਹੋਏ 6ਅਫ਼ਰੀਕੀ ਦੇਸ਼ਾਂ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।   

ਬ੍ਰਿਟੇਨ ਇੱਕ ਨਵੇਂ ਕੋਵਿਡ ਰੂਪ ਦੇ ਕਾਰਨ 6 ਅਫਰੀਕੀ ਦੇਸ਼ਾਂ ਲਈ ਯਾਤਰਾ ਪਾਬੰਦੀਆਂ ਲਿਆ ਰਿਹਾ ਹੈ ਜਿਸ ਨੂੰ ਯੂਕੇ ਦੇ ਮਾਹਰਾਂ ਨੇ "ਅਸੀਂ ਹੁਣ ਤੱਕ ਵੇਖਿਆ ਹੈ ਸਭ ਤੋਂ ਭੈੜਾ" ਕਿਹਾ ਹੈ। ਸਿਹਤ ਸਕੱਤਰ ਸਾਜਿਦ ਜਾਵਿਦ ਨੇ ਟਵੀਟ ਕੀਤਾ: "ਯੂਕੇਐਚਐਸਏ (ਯੂਕੇ ਹੈਲਥ ਸਕਿਓਰਿਟੀ ਏਜੰਸੀ) ਇੱਕ ਨਵੇਂ ਰੂਪ ਦੀ ਜਾਂਚ ਕਰ ਰਹੀ ਹੈ। ਹੋਰ ਡੇਟਾ ਦੀ ਲੋੜ ਹੈ ਪਰ ਅਸੀਂ ਹੁਣ ਸਾਵਧਾਨੀ ਵਰਤ ਰਹੇ ਹਾਂ। "6 ਅਫਰੀਕੀ ਦੇਸ਼ਾਂ ਨੂੰ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ, ਉਡਾਣਾਂ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਜਾਵੇਗੀ, ਅਤੇ ਯੂਕੇ ਦੇ ਯਾਤਰੀਆਂ ਨੂੰ ਕੁਆਰੰਟੀਨ ਕਰਨਾ ਚਾਹੀਦਾ ਹੈ।" ਦੱਖਣੀ ਅਫਰੀਕਾ, ਨਾਮੀਬੀਆ, ਲੇਸੋਥੋ, ਬੋਤਸਵਾਨਾ, ਐਸਵਾਤੀਨੀ ਅਤੇ ਜ਼ਿੰਬਾਬਵੇ ਦੀਆਂ ਉਡਾਣਾਂ ਅੱਜ ਦੁਪਹਿਰ (26 ਨਵੰਬਰ ) 12 ਵਜੇ ਤੋਂ ਐਤਵਾਰ ਸਵੇਰੇ 4 ਵਜੇ ਤੱਕ ਮੁਅੱਤਲ ਕਰ ਦਿੱਤੀਆਂ ਜਾਣਗੀਆਂ।

ਐਤਵਾਰ ਤੋਂ, ਯੂਕੇ ਵਿੱਚ ਆਉਣ ਵਾਲੇ ਨਵੇਂ ਲੋਕਾਂ ਨੂੰ ਹੋਟਲਾਂ ਵਿੱਚ ਕੁਆਰੰਟੀਨ ਕਰਨ ਦੀ ਲੋੜ ਹੋਵੇਗੀ।