ਸੁਪਰੀਮ ਸਿੱਖ ਕੌਂਸਲ ਵੱਲੋਂ ਬੀਬੀ ਜਸਬੀਰ ਕੌਰ, ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਉੱਪਰ ਦਿੱਤੇ ਪਰਚਿਆਂ ਦੀ ਨਿਖੇਧੀ  

ਬੀਬੀ ਜਸਬੀਰ ਕੌਰ  , ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੀ  ਸਿੱਖਾਂ ਪ੍ਰਤੀ ਦਮਨਕਾਰੀ ਸੋਚ  -  ਕੌਂਸਲਰ ਗੁਰਦਿਆਲ ਸਿੰਘ ਅਟਵਾਲ  

ਬਰਮਿੰਘਮ, 01 ਜਨਵਰੀ (ਗਿਆਨੀ  ਰਵਿੰਦਰਪਾਲ ਸਿੰਘ  ) ਸੁਪਰੀਮ ਸਿੱਖ ਕੌਂਸਲ ਬੀਬੀ ਜਸਵੀਰ ਕੌਰ, ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀ ਪੰਜਾਬ ਪੁਲਿਸ ਵੱਲੋਂ ਨਜਾਇਜ਼ ਅਤੇ ਝੂਠੇ ਕੇਸ ਪਾ ਕੇ ਕੀਤੀ ਗਈ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । ਇਹਨਾਂ ਸਿੱਖਾਂ ਉੱਤੇ ਇਹ ਕੇਸ ਕਿਸਾਨੀ ਸ਼ੰਘਰਸ਼ ਵਿੱਚ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਨ ਬਦਲੇ ਪਾਏ ਗਏ ਹਨ ।
ਭਾਈ ਜਗਮੀਤ ਸਿੰਘ ਨੇ ਕਿਸਾਨੀ ਸੰਘਰਸ਼ ਦੌਰਾਨ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਭਾਰਤ ਸਰਕਾਰ ਵੱਲੋਂ ਕੀਤੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਨੂੰ ਆਪਣੇ ਪਿੰਡੇ ਤੇ ਝੱਲਿਆ ਸੀ । ਇਹ ਸਿੱਖ ਨੌਜਵਾਨ ਆਪਣੇ ਹੱਕੀ ਮੰਗਾ ਦੀ ਪ੍ਰਾਪਤੀ ਲਈ ਕਾਨੂੰਨੀ ਦਾਇਰੇ ਵਿੱਚ ਰਹਿੰਦਿਆਂ ਪ੍ਰਚਾਰ ਕਰਦੇ ਸਨ । ਬੀਬੀ ਜਸਵੀਰ ਕੌਰ, ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਦਮਨਕਾਰੀ ਸੋਚ ਦਾ ਪ੍ਰਗਟਾਵਾ ਹੈ । ਭਾਰਤ ਸਰਕਾਰ ਦਾ ਪੁਰਾਣਾ ਇਤਿਹਾਸ ਦੱਸਦਾ ਹੈ ਕਿ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰੀ ਜਬਰ ਤੇ ਪੁਲਿਸ ਮੁਕਾਬਲਿਆਂ ਦਾ ਸਾਹਮਣਾ ਕਰਨਾ ਪਿਆ ਹੈ । ਭਾਰਤ ਸਰਕਾਰ ਆਪਣਾ ਇਹ ਇਤਿਹਾਸ ਮੁੜ ਦੁਹਰਾ ਰਹੀ ਹੈ। ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਮੁੱਖੀ ਸਜਣਾਂ ਅਤੇ ਸਮੂਹ ਸੰਗਤਾਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਉਹ ਬੀਬੀ ਜਸਵੀਰ ਕੌਰ, ਭਾਈ ਜਗਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀ ਗ੍ਰਿਫਤਾਰੀ ਦਾ ਡੱਟ ਕੇ ਵਿਰੋਧ ਕਰਨ ਅਤੇ ਇਹਨਾਂ ਸਿੱਖਾਂ ਦੀ ਜਲਦ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਸਰਕਾਰ ਤੇ ਦਬਾਅ ਪਾਉਣ ।
ਇਨ੍ਹਾਂ ਵਧੀਕੀਆਂ ਨੂੰ ਰੋਕਣ ਲਈ, ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਅਤੇ ਅਪਣੀ ਕੌਮ ਦੀ ਚੜ੍ਹਦੀ ਕਲਾ ਲਈ ਤਨ, ਮਨ ਅਤੇ ਧੰਨ ਨਾਲ ਸੇਵਾ ਕਰਨ ਲਈ ਅੱਗੇ ਅਉਣ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ  । ਇਹ ਸਾਰੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦੇ  ਕੌਂਸਲਰ ਗੁਰਦਿਆਲ ਸਿੰਘ ਅਟਵਾਲ ਚੇਅਰ ਔਫ ਇੰਡੀਅਨ ਸਬਕੌਂਟੀਨੈਂਟ ਅਫੇਅਰਜ਼ ਕਮੇਟੀ ਮੈਂ ਦੱਸਿਆ ਕਿ ਸਿੱਖਾਂ ਨਾਲ ਇਸ ਤਰ੍ਹਾਂ ਦੀਆਂ ਜਾਤੀਆਂ ਮੁੱਢ ਕਦੀਮੋਂ ਭਾਰਤ ਦੀਆਂ ਸਰਕਾਰਾਂ ਕਰਦੀਆਂ ਆ ਰਹੀਆਂ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹਨ  ਸਰਕਾਰ ਨੂੰ ਇਸ ਤਰ੍ਹਾਂ ਦੇ ਘਟੀਆ ਹੱਥਕੰਡੇ ਅਪਨਾਉਣ ਤੋਂ ਬਾਜ਼ ਆਉਣਾ ਚਾਹੀਦਾ ਹੈ  ।