ਔਰਤ ਕਿਸਾਨ ਆਗੂਆਂ ਅਤੇ ਵੱਖ-ਵੱਖ ਖੇਤਰ ਦੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ

ਅਜੀਤਵਾਲ, 02 ਜਨਵਰੀ  ( ਬਲਬੀਰ ਸਿੰਘ ਬਾਠ) ਇਤਿਹਾਸਿਕ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਵਿੱਚ ਕਿਸਾਨ ਆਗੂਆਂ ਤੋਂ ਬਿਨਾਂ ਆਪਣੇ ਆਪਣੇ ਖੇਤਰ ਰਾਹੀਂ ਰੋਲ ਨਿਭਾਉਣ ਵਾਲੀਆਂ ਅਤੇ ਪਿੰਡ ਮੱਲੇਆਣਾ ਦੀਆਂ ਸ਼ਖਸੀਅਤਾਂ ਨੂੰ ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡ ਮੱਲੇਆਣਾ ਵੱਲੋਂ ਸਨਮਾਨਿਤ ਕੀਤਾ ਗਿਆ। ਪਿੰਡ ਇਕਾਈ ਦੇ ਪ੍ਰਧਾਨ ਬਲਕਰਨ ਸਿੰਘ, ਬੇਅੰਤ ਸਿੰਘ ਮੱਲੇਆਣਾ ਦੇ ਹੱਥੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਆਗੂ ਰਮਿੰਦਰ ਪਟਿਆਲਾ, ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਡਾ. ਹਰਗੁਰਪ੍ਰਤਾਪ, ਨਵਦੀਪ ਨੰਗਲ(ਦੀਪ ਹਸਪਤਾਲ), ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰਾਜੇਆਣਾ, ਜਗਵਿੰਦਰ ਕੌਰ ਰਾਜੇਆਣਾ, ਸਮੁੱਚੀ ਜਿਲਾ ਤੇ ਤਹਿਸੀਲ ਪੱਧਰੀ ਲੀਡਰਸ਼ਿਪ ਤੋਂ ਬਿਨਾਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਆਗੂ ਰਾਜਦੀਪ ਸਿੰਘ, ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਦੀ ਟੀਮ, ਗੁਰਦੁਆਰਾ ਪ੍ਰਬੰਧਕ ਕਮੇਟੀ ਮੱਲੇਆਣਾ ਦੇ ਪ੍ਰਧਾਨ ਜਗਦੀਸ਼ ਸਿੰਘ, ਮੱਲੇਆਣਾ ਦੇ NRI ਦੇ ਪਰਿਵਾਰਾਂ, ਉਗਰਾਹਾਂ ਦੇ ਇਕਾਈ ਪ੍ਰਧਾਨ ਸਾਧੂ ਸਿੰਘ ਮੱਲੇਆਣਾ ਅਤੇ ਪਿੰਡ ਮੱਲੇਆਣਾ ਦੇ ਉਨ੍ਹਾਂ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਪਿੰਡ ਮੱਲੇਆਣਾ ਇਕਾਈ ਦੇ ਸ਼ਿੰਦਰ ਸਿੰਘ, ਰਾਮਪਾਲ ਸਿੰਘ, ਵਿੱਕੀ, ਜੱਸੀ, ਕੇਵਲ ਸਿੰਘ, ਰੂਪ ਸਿੰਘ, ਰਾਜ ਸਿੰਘ, ਹਰਮੇਲ ਸਿੰਘ, ਜਸਪ੍ਰੀਤ ਸਿੰਘ, ਡਾਕਟਰ ਬਹਾਦੁਰ ਸਿੰਘ ਨੇ ਪਿੰਡ ਇਕਾਈ ਦੇ ਸੱਦੇ 'ਤੇ ਪਹੁੰਚਣ ਦਾ ਸਾਰਿਆਂ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਾਡੇ ਪ੍ਰਤੀਨਿਧ ਨਾਲ ਸਮਾਜ ਸੇਵੀ ਹਰਨਰਾਇਣ ਸਿੰਘ ਮੱਲੇਆਣਾ ਨੇ ਇਹ ਸਾਰਾ ਸੁਨੇਹਾ ਸਾਂਝਾ ਕੀਤਾ ।