ਪਿੰਡ ਰਛੀਨ ਦੇ ਵਸਨੀਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ਼ ਖੋਲਿ੍ਹਆ ਮੋਰਚਾ

ਨਸ਼ੇ ਵਾਲਿਆਂ ਦੀ ਰੋਕਥਾਮ ਲਈ ਵਾਰਡ ਪੱਧਰੀ ਠੀਕਰੇ ਪਹਿਰੇ ਲਗਾਉਣ ਲੱਗੇ ਪਿੰਡਵਾਸੀ
ਚੌਂਕੀ ਲੋਹਟਬੱਦੀ ਪੁਲਿਸ ਦੇ ਵੱਡਮੁੱਲੇ ਸਹਿਯੋਗ ਨੇ ਪਿੰਡਵਾਸੀਆਂ ਦੇ ਹੌਸਲੇ ’ਚ ਕੀਤਾ ਵਾਧਾ
ਪਿੰਡ ਵਿਚਲੇ ਨਸ਼ਾ ਤਸਕਰਾਂ ਨੂੰ ਮਾੜੇ ਕੰਮ ਬੰਦ ਕਰ ਦੇਣ ਦੀ ਸਪੱਸ਼ਟ ਤਾੜਨਾ

ਜਗਰਾਉ/ਸੁਧਾਰ 15 ਜੂਨ (ਅਮਿਤਖੰਨਾ /ਜਗਰੂਪ ਸਿੰਘ ਸੁਧਾਰ) ਵੈਸੇ ਤਾਂ ਪੂਰੇ ਪੰਜਾਬ ਵਿਚ ਹੀ ਨਸ਼ੇ ਖਾਸਕਰ ਚਿੱਟੇ ਦਾ ਮਾਰੂ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਰੋਜ਼ਾਨਾ ਹੀ ਅਨੇਕਾਂ ਲੜਕੇ ਇਸ ਬੇਮੁਰਾਦ ਚਿੱਟੇ ਕਾਰਨ ਅਣਆਈ ਮੌਤੇ ਮਰ ਰਹੇ ਹਨ। ਜਿਸ ਨੂੰ ਦੇਖ ਦੇ ਹੋਏ ਰਾਏਕੋਟ ਦੇ ਪਿੰਡ ਰਛੀਨ ਦੇ ਵਸਨੀਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਬਲਕਿ ਪਿੰਡਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਨਸ਼ੇ ਦੀ ਗਿਰਫ ਵਿਚ ਆ ਚੁੱਕੇ ਪਿੰਡ ਨਸ਼ਾ-ਮੁਕਤ ਕਰਨ ਲਈ ਚੁੱਕਿਆ ਗਿਆ ਬੀੜਾ ਆਪਣੇ ਆਪ ਵਿਚ ਇੱਕ ਮਿਸਾਲ ਹੈ। ਦਰਅਸਲ ਪਿੰਡ ਵਿੱਚ ਜਿਥੇ ਚਿੱਟਾ ਵੇਚਣ ਵਾਲਿਆਂ ਦੀ ਬਹੁਤਾਤ ਹੈ, ਉਥੇ ਹੀ ਪਿੰਡ ਦੇ ਸੈਕੜੇ ਬੱਚੇ, ਨੌਜਵਾਨ ਅਤੇ ਵਿਅਕਤੀ ਚਿੱਟੇ ਦੀ ਦਲਦਲ ਵਿਚ ਫਸ ਚੁੱਕੇ ਹਨ, ਜੋ ਨਸ਼ੇ ਦੀ ਪੂਰਤੀ ਲਈ ਆਪਣੇ ਮਾਵਾਂ ਨੇ ਨਵੇਂ ਸੂਟ(ਕੱਪੜੇ) ਤੱਕ ਵੇਚ ਦਿੰਦੇ ਹਨ। ਇਸ ਸਭ ਤੋਂ ਤੰਗ ਪਿੰਡਵਾਸੀਆਂ ਲਈ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਂਕੀ ਲੋਹਟਬੱਦੀ ਦੇ ਨਵੇਂ ਆਏ ਇੰਚਾਰਜ ਅਮਰਜੀਤ ਸਿੰਘ ਇੱਕ ਮਾਰਗਦਰਸ਼ਕ ਦੀ ਤਰ੍ਹਾਂ ਆਏ, ਬਲਕਿ ਪੁਲਿਸ ਚੌਂਕੀ ਲੋਹਟਬੱਦੀ ਦੇ ਵੱਡਮੁੱਲਾ ਸਹਿਯੋਗ ਨੇ ਪਿੰਡਵਾਸੀਆਂ ਦੇ ਹੌਸਲੇ ਵਿਚ ਕਾਫੀ ਵਾਧਾ ਕੀਤਾ। ਜਿਸ ਤਹਿਤ ਪਿੰਡ ਦੀ ਸੱਥ ਵਿਚ ਚੌਂਕੀ ਇੰਚਾਰਜ ਅਮਰਜੀਤ ਸਿੰਘ ਵੱਲੋਂ ਕੀਤੇ ਇਕੱਠ ਦੌਰਾਨ ਸਮੂਹ ਪਿੰਡਵਾਸੀਆਂ ਖਾਸਕਰ ਗ੍ਰਾਮ ਪੰਚਾਇਤ ਤੇ ਨੌਜਵਾਨਾਂ ਇਸ ਬੇਮੁਰਾਦ ਚਿੱਟੇ ਨਸ਼ੇ ਨੂੰ ਪਿੰਡ ਵਿਚੋਂ ਖਤਮ ਕਰਨ ਦਾ ਤਹੱਈਆ ਕੀਤਾ। ਜਿਸ ਦੇ ਦਬਾਅ ਦੇ ਚਲਦਿਆਂ ਪਿੰਡ ਵਿਚਲੇ ਨਸ਼ੇ ਦੇ ਕੁੱਝ ਤਸਕਰਾਂ ਨੇ ਪਿੰਡ ਵਿਚ ਨਸ਼ਾ ਵੇਚਣ ਨਾ ਵੇਚਣ ਦਾ ਪ੍ਰਣ ਲਿਆ, ਉਥੇ ਹੀ ਪਿੰਡ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਪਿੰਡ ਵਿਚ ਨਸ਼ੇ ਦੀ ਸਪਲਾਈ ਰੋਕਣ ਲਈ ਪਿੰਡ ਦੇ 9 ਵਾਰਡਾਂ ਵਿਚ ਵਾਰਡ ਮੁਤਾਬਿਕ ਦਿਨ ਰਾਤ ਠੀਕਰੀ ਪਹਿਰੇ ਲਗਾਉਣ ਦਾ ਫੈਸਲਾ ਲਿਆ ਤਾਂ ਜੋ ਕੋਈ ਬਾਹਰੀ ਵਿਅਕਤੀ ਪਿੰਡ ਵਿਚ ਨਸ਼ਾ ਨਾ ਵੇਚ ਸਕੇ, ਜਦਕਿ ਠੀਕਰੀ ਪਹਿਰੇ ’ਤੇ ਘੱਟੋ-ਘੱਟ ਦੋ ਵਿਅਕਤੀ ਤਾਇਨਾਤ ਰਹਿੰਦੇ ਹਨ, ਬਲਕਿ ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਐਸਆਈ ਅਮਰਜੀਤ ਸਿੰਘ ਇੰਚਾਰਜ ਚੌਂਕੀ ਲੋਹਟਬੱਦੀ ਅਤੇ ਪੁਲਿਸ ਪਾਰਟੀ ਵੱਲੋਂ ਵਿਸਵਾਸ ਦਿਵਾਇਆ ਗਿਆ। ਇਸ ਮੌਕੇ ਸਰਪੰਚ ਅਵਤਾਰ ਸਿੰਘ ਗਾਂਧੀ ਦੀ ਪ੍ਰੇਰਣਾ ਸਦਕਾ ਪਿੰਡ ਰਛੀਨ ਵਿਖੇ ਨੌਜਵਾਨਾਂ ਵੱਲੋਂ ਪਿੰਡ ਵਿਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ। ਇਸ ਮੌਕੇ ਚੌਂਕੀ ਇੰਚਾਰਜ ਐਸਆਈ ਅਮਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਆਮ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਜਿਸ ਨੂੰ ਸਮਝਦੇ ਹੋਏ ਪਿੰਡ ਰਛੀਨ ਦੇ ਲੋਕ ਅੱਗੇ ਆਏ ਹਨ ਅਤੇ ਇਸ ਮੁਹਿੰਮ ਦਾ ਮੁੱਢਲੇ ਦੌਰ ਵਿਚ ਅਸਰ ਵੀ ਦੇਖਣ ਮਿਲ ਰਿਹਾ ਹੈ, ਬਲਕਿ ਨਸ਼ੇ ਦੇ ਸੌਦਾਗਰ ਹੁਣ ਖੁੱਲ੍ਹਮ-ਖੁੱਲ੍ਹਾ ਨੇਸ਼ ਵੇਚਣ ਦੀ ਬਜਾਏ ਚੋਰ-ਮੋਰੀਆਂ ਵਰਤ ਰਹੇ ਹਨ, ਜਿਨ੍ਹਾਂ ਨੂੰ ਆਉਂਦੇ ਦਿਨ੍ਹਾਂ ਵਿਚ ਬੰਦ ਕਰ ਦਿੱਤਾ ਜਾਵੇਗਾ, ਉਥੇ ਹੀ ਸਰਪੰਚ ਅਵਤਾਰ ਸਿੰਘ ਗਾਂਧੀ ਨੇ ਵੀ ਪਿੰਡਵਾਸੀਆਂ ਚੁੱਕੇ ਬੀੜੇ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਗੁਰਮੇਲ ਸਿੰਘ ਪੰਚ, ਪ੍ਰਦੀਪ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਅਮਰਜੀਤ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਬੇਅੰਤ ਸਿੰਘ, ਜਗਪਾਲ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਬੱਧ ਸਿੰਘ, ਜਗਦੇਵ ਸਿੰਘ ਆਦਿ ਪਿੰਡਵਾਸੀਆਂ ਸਮੇਤ ਏਐਸਆਈ ਰਾਜ ਕੁਮਾਰ, ਏਐਸਆਈ ਰਣਜੀਤ ਸਿੰਘ, ਕਾਂਸਟੇਬਲ ਕਰਮਜੀਤ ਸਿੰਘ ਆਦਿ ਹਾਜ਼ਰ ਸਨ।