ਕੀ ਤੁਸੀਂ ਜੋ ਬ੍ਰਿਟਿਸ਼ ਸ਼ਹਿਰੀਅਤ ਨਾਗਰਿਕ ਹੋ ,ਜਾਣ ਰਹੇ ਹੋ ਕਿ ਮੌਜੂਦਾ ਹੋਮ ਸੈਕਟਰੀ ਬੀਬੀ ਪ੍ਰੀਤੀ ਪਟੇਲ ਨੇ ਯੂ ਕੇ ਪਾਰਲੀਮੈਂਟ ਵਿੱਚ ਇਕ ਨਵਾਂ ਨੈਸ਼ਨੇਲਿਟੀ ਬਿੱਲ ਪੇਸ਼ ਕੀਤਾ ਹੈ। ਇਹ ਬਿੱਲ ਧਾਰਾਵਾਂ ਸਹਿਤ ਯੂ ਕੇ ਵਿੱਚ ਵੱਸਦੇ ਕਈ ਦਹਾਕਿਆਂ ਤੋਂ ,ਇਮੀਗਰਾਂਟਸ ਲੋਕ ਜੋ ਭਾਂਵੇ ਖੁਦ ਇੱਥੇ ਹੀ ਜਨਮੇ ਹੋਣ ਅਤੇ ਬਰਿਟਿਸ਼ ਨਾਗਰਿਕ ਹਨ , ਉਹਨਾਂ ਤੋ ਕਈ ਵੱਖਰੇ ਹਾਲਾਤਾਂ ਆਧਾਰ ਅਧੀਨ , ਬਰਿਟਿਸ਼ ਨਾਗਰਿਕਤਾ ਖੋਹੀ ਜਾ ਸਕਦੀ ਹੈ । ਉਪਰੰਤ ਉਹਨਾਂ ਨੂੰ ਵਾਪਸ ਉਸ ਮੁਲਕ ਵਿੱਚ ਭੇਜਿਆ(ਡੀਪੋਰਟ) ਕੀਤਾ ਜਾਵੇਗਾ , ਜਿਸ ਮੁਲਕ ਵਿੱਚੋਂ ਉਹ ਜਾਂ ਉਹਨਾਂ ਦੇ ਮਾਂ ਬਾਪ ਯੂ ਕੇ ਵਿੱਚ ਆਏ ਸਨ । ਇਹ ਬਿੱਲ ਇਕ ਤਰਫਾ ਵਖਰੇਪਨ ਆਧਾਰ ਤੇ ਬਹੁਤ ਡਿਸਕਰਿਮੀਨੇਟਰੀ ਹੈ ਅਤੇ ਸਾਨੂੰ ਇਮੀਗਰਾਂਟਸ ਲੋਕਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਵਿਖਿਆਨ ਕਰਦਾ ਹੈ। ਸਾਨੂੰ ਪੁਰੀ ਖੋਜ ਅਨੁਸਾਰ ਇਸ ਕਾਨੂੰਨ ਨੂੰ ਚੈਲੰਜ ਕਰਨਾ ਬਣਦਾ ਹੈ ਤਾਂ ਕਿ ਸਾਡੇ ਉਸੇ ਤਰਾਂ ਹੱਕ ਬਹਾਲ ਰਹਿਣ ਜੋ ਇੱਥੇ ਗੋਰਿਆਂ ਦੇ ਹਨ । ਬਾਹਰੋਂ ਆ ਕੇ ਵਸੀਆਂ ਕੌਮਾਂ ਚ ਅਸੀਂ ਏਸ਼ੀਅਨ , ਫਾਰਈਸਟ,ਮਿਡਲਈਸਟ ਅਫ਼ਰੀਕਾ ਦੇ ਮੁਲਕਾਂ ਵਿੱਚੋਂ ਸਬੰਧਤ ਹਨ । ਸਾਡੀ ਬੇਨਤੀ ਹੈ ਕਿ ਸਾਰੇ ਰਲ ਕੇ ਇਕ ਸਾਂਝਾ ਮੋਰਚਾ ਜਥੇਬੰਦ ਕਰੀਏ । ਇਸ ਸੰਬੰਧ ਵਿੱਚ ਤੁਹਾਡੇ ਆਪਣੇ ਮੈਬਰਪਾਰਲੀਮੈਟ ਨੂੰ ਦੱਸ ਕੇ ਪੂਰੀ ਕਾਰਵਾਈ ਆਪਣੇ ਤੌਰ ਤੇ ਕਰਨ ਦਾ ਉਪਰਾਲਾ ਕਰੋ । ਸਿੱਧੇ ਸ਼ਬਦਾਂ ਵਿੱਚ ਇਹ ਬਿੱਲ ਸਮਾਜਿਕ ਤੌਰ ਤੇ ਖ਼ਤਰਨਾਕ , ਮਾਨੁਖੀ ਹੱਕਾਂ ਤੇ ਘਾਤਕ ਹਮਲਾ ਹੈ।ਕਿਸੇ ਨੂੰ ਅਪਰਾਧਿਕ ਸਾਬਤ ਕਰਕੇ ਇਹ ਬਿੱਲ ਅਜਿਹਾ ਢੰਗ ਅਪਣਾਏਗਾ ਕਿ ਜੇ ਗੋਰੇ ਨੂੰ ਸਜ਼ਾ ਇੱਥੇ ਯੂ ਕੇ ਵਿੱਚ ਅਤੇ ਸਾਡੇ ਲੋਕਾਂ ਲਈ ਕਾਲੇ ਪਾਣੀਆਂ ਦੀ ਤਰਾਂ , ਧੱਕੇ ਨਾਲ ਡੀਪੋਰਟ ਕੀਤੇ ਜਾਣੇ ਲਾਜ਼ਮੀ ਹੋ ਸਕਦੇ ਹਨ। ਸਾਨੂੰ ਇਕੱਠੇ ਹੋਣ ਦੀ ਲੋੜ ਹੈ। — ਹੁਣ ਤੋਂ ਹੀ ਆਪਣੇ ਨਜਦੀਕੀ ਸੰਸਥਾ ਨਾਲ ਸੰਪਰਕ ਕਰੋ ਅਤੇ ਜਾਣਕਾਰੀ ਹਾਸਲ ਕਰੋ ਅਤੇ ਆਪਣੇ ਹੱਕਾਂ ਦੀ ਰੱਖਿਆ ਕਰੋ ।
ਪਰਮਿੰਦਰ ਸਿੰਘ ਬਲ - ਕਨਵੀਨਰ - ਕਾਮਨਵੈਲਥ ਸਿਟੀਜਨਜ ਐਲਾਇੰਸ ਯੂ ਕੇ - ਪ੍ਰਧਾਨ - ਸਿੱਖ ਫੈਡਰੇਸ਼ਨ ਯੂ ਕੇ । email:psbal46@gmail.com