ਜਗਰਾਓ, 2 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)-ਪ੍ਰੈਸ ਕਲੱਬ ਰਜਿ: ਜਗਰਾਉ ਦੇ ਪ੍ਰਧਾਨ ਅਮਰਜੀਤ ਮਾਲਵਾ ਵੱਲੋ ਸਿਵਲ ਹਸਪਤਾਲ ਦੇ ਐਸ.ਐਮ. ਓ ਪ੍ਰਦੀਪ ਮਹਿੰਦਰਾ ਦੇ ਸਹਿਯੋਗ ਨਾਲ ਕਰੋਨਾ ਵੈਕਸੀਨ ਕੈਪ ਜਗਰਾਉ ਵਿਖੇ ਲਗਾਇਆ ਗਿਆ ।ਕੈਪ ਦਾ ਉਦਘਾਟਨ ਐਡਵੋਕੇਟ ਪੁਨੀਤ ਭੰਡਾਰੀ ਨੇ ਕਰਦਿਆ ਕਿਹਾ ਕਿ ਜਗਰਾਉ ਦੇ ਸਮੂਹ ਪੱਤਰਕਾਰਾ ਵੱਲੋ ਮੇਰੇ ਪਿਤਾ ਦੀ ਯਾਦ ਵਿੱਚ ਲਗਾਏ ਕੈਪ ਲਈ ਮੈ ਜਿੱਥੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਮੈ ਸ਼ਹਿਰ ਵਾਸੀਆਂ ਦਾ ਵੀ ਰਿਣੀ ਹਾਂ ਜਿੰਨ੍ਹਾਂ ਨੇ ਮੇਰੇ ਪਿਤਾ ਨੰੁ ਮਾਣ ਤੇ ਸਤਿਕਾਰ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਮੈ ਇਲਕਾ ਨਿਵਾਸੀਆਂ ਦੀ ਸੇਵਾ ਵਿੱਚ ਦਿਨ- ਰਾਤ ਖੜ੍ਹਾ ਹਾਂ।ਇਸ ਮੌਕੇ ਵਾਇਸ ਚੇਅਰਮੈਨ ਸੁਖਦੇਵ ਗਰਗ, ਸੈਕਟਰੀ ਸੁਖਦੀਪ ਨਾਹਰ ਅਤੇ ਉੱਪ ਪ੍ਰਧਾਨ ਬਿੰਦੂ ਉੱਪਲ ਨੇ ਦੱਸਿਆ ਕਿ ਕੈਪ ਦੌਰਾਨ 380 ਲੋਕਾਂ ਨੇ ਵੈਕਸੀਨ ਲਗਵਾਈ।ਜਿਸ ਵਿੱਚ ਕਰੋਨਾ ਦੀ ਪਹਿਲੀ ਤੇ ਦੂਜੀ ਡੋਜ਼ ਲਗਾਈ ਗਈ।ਇਸ ਮੌਕੇ ਸਟਾਫ ਨਰਸ ਬਲਜੋਤ ਕੌਰ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ ਨੂੰ ਵੀ ਪ੍ਰੈਸ ਕਲੱਬ ਵੱਲੋ ਸਨਮਾਨਿਤ ਕੀਤਾ ਗਿਆ।ਗ੍ਰੀਨ ਮਿਸ਼ਨ ਪੰਜਾਬ ਦੇ ਆਗੂ ਸੱਤਪਾਲ ਦੇਹੜਕਾ ਦੇ ਸਹਿਯੋਗ ਨਾਲ ਓ.ਪੀ ਭੰਡਾਰੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ‘ਚ 200 ਬੂਟੇ ਲਾਉਣ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਸਮੇ ਦੀਪਕ ਜੈਨ , ਹਰਿੰਦਰ ਚਾਹਲ, ਦਵਿੰਦਰ ਜੈਨ , ਚਰਨਜੀਤ ਸਿੰਘ ਚੰਨ , ਕ੍ਰਿਸ਼ਨ ਵਰਮਾ,ਅੰਮਿਤ ਖੰਨਾ, ਪ੍ਰਦੀਪ ਕੁਮਾਰ, ਕੁਲਦੀਪ ਸਿੰਘ ਕੋਮਲ,ਰਜਨੀਸ਼ ਬਾਂਸਲ, ਪ੍ਰਦੀਪ ਜੈਨ ਆਦਿ ਮੌਜੂਦ ਸਨ।