ਯੁ.ਕੇ.

ਸੁਖਪਾਲ ਸਿੰਘ ਖੈਰਾ ਨੇ ਜੇਹਲ ਅੰਦਰੋਂ ਆਵਾਜ਼ -ਪਰਮਿੰਦਰ ਸਿੰਘ ਬਲ

ਸੁਖਪਾਲ ਸਿੰਘ ਖੈਰਾ ਨੇ ਜੇਹਲ ਅੰਦਰੋਂ ਇਕ  ਅੰਦਾਜ਼ ਵਿੱਚ ਆਪਣੇ ਨਵੇਂ ਤਾਜ਼ੇ ਕਾਂਗਰਸ ਦੋਸਤ ਆਗੂਆਂ ਨੂੰ ਆਵਾਜ਼ ਦਿੱਤੀ ਹੈ । ਉਸ ਨੇ ਨਵਜੋਤ ਸਿਧੂ ਅਤੇ ਚੀਫ ਮਨਿਸਟਰ ਸਰਦਾਰ ਚੰਨੀ ਨੂੰ ਕਿਹਾ ਕਿ ਉਹਨਾਂ ਦਾ ਮੂੰਹ ਕਿਉਂ ਬੰਦ ਹੈ? ਉਹ ਦੋਨਾਂ  ਅਤੇ ਪੂਰੇ ਕਾਂਗਰਸੀ ਜਥੇ ਨੇ ਤਾਂ ਆਪਣੀ ਪਿੱਠ ਦੀ ਮਿੱਟੀ  ਭੀ ਹੁਣੇ ਹੁਣੇ ਕੈਪਟਨ ਸਿਰ ਝਾੜੀ ਹੈ! ਉਹ ਜੇ ਬੋਲੇ ਤਾਂ ਇਹੀ ਕਹਿਣਗੇ “ਪਰਦੇ ਮੇ ਰਹਿਨੇ ਦੋ” ।ਕਿਉਂਕਿ 2022 ਦੀਆਂਚੋਣਾਂ ਮਦੇ ਆਧਾਰ ਜਨਤਾ ਨੇ ਵੀ ਬੋਲਣਾ ਸ਼ੁਰੂ ਕਰ ਦੇਣਾ  ਹੈ । ਵਰਨਾ ਸੁਖਪਾਲ ਖਹਿਰੇ ਦੀ ਆਵਾਜ਼ ਤੋਂ ਇਨਕਾਰੀ ਕਿਉਂ  ਹੋਣ? ਸ਼ਕ ਅਤੇ ਵਹਿਮ ਦਾ ਕੋਈ ਇਲਾਜ ਨਹੀਂ , ਸੁਖਪਾਲ ਖਹਿਰੇ  ਨਾਲ ਕਾਂਗਰਸ ਦੀ  ਅਜੇ ਨਵੀਂ ਹੀ ਦੋਸਤੀ ਬਣੀ ਸੀ , ਅਤੇ ਖਹਿਰਾ ਸਾਹਿਬ ਨੂੰ ਕਾਨੂੰਨੀ ਏਜੰਸੀ ਈ . ਡੀ . ਨੇ ਆ ਨੱਪਿਆ , ਜੋ ਕਥਿਤ ਮਨੀ ਲਾਂਡਰਿੰਗ ਕੇਸ ਦੇ ਸੰਬੰਧ ਨਾਲ ਜੇਲ ਬੰਦੀ ਦਾ ਸਾਹਮਣਾ ਕਰ ਰਹੇ ਹਨ। ਕੈਪਟਨ ਨੂੰ ਤੋਰ ਕੇ - ਕਾਂਗਰਸ ਅਤੇ ਖਹਿਰਾ ਵਿਚਾਲੇ - ਚਾਅ ਅਤੇ ਪ੍ਰਭਾਵ ਵਾਲਾ ਗਠਜੋੜ ਸੀ । ਪਰ ਜੇਹਲ ਅਤੇ ਅੰਦਰਲੇ ਸ਼ਕ ਨੇ  ਕਾਂਗਰਸੀਆਂ ਦੇ  ਅੰਦਰੋਂ ਇਹ ਆਵਾਜ਼    ਦੇਣੀ ਸ਼ੁਰੂ ਕਰ ਦਿੱਤੀ ਕਿ ਕੀ ਪਤਾ “ਫਲਾਣਾ” ਕਿੱਥੋਂ ਕਿੱਥੋਂ ਹੋ ਕੇ ਸਾਡੇ ਘਰ ਪਹੁੰਚਾ ਹੈ । ਇਸ ਵਿੱਚ “ਚੰਨੀ” ਵਿਚਾਰਾ ਕੀ ਕਰੇ। ਸਿਧੂ ਤਾਂ ਆਪਣੀ ਸ਼ਤਰੰਜ ਦਾ ਅਜੀਬੋ ਗਰੀਬ ਖਿਲਾੜੀ ਹੈ , ਉਹ ਤਾਂ ਸ਼ਾਇਦ “ਖਹਿਰੇ” ਨੂੰ ਆਪਣੀ ਚੁੱਪ ਵਿੱਚੋਂ ਇਹ ਦਰਸਾ ਰਿਹਾ ਹੈ ਕਿ ਲੋਕ ਪੁੱਛਣ ਲੱਗ ਪੈਣਗੇ ਕਿ —“ਹਮ ਆਪ ਕੇ ਹੈ ਕੌਨ “ਜਾਂ -ਤੁਮ  ਹਮਾਰੇ ਹੈ ਕੌਨ“?  ਸਿਧੂ ਅਤੇ ਬਾਕੀ ਕਾਂਗਰਸੀ ਪੂਰੇ ਧੜੇ ਨੇ ਕੈਪਟਨ ਨਾਲ “ਰੋਮਨ ਰਾਜ “ ਦੇ ਰਾਜ ਬਦਲ ਵਾਲੀ ਨੀਤੀ ਤੋਂ ਕੰਮ ਲਿਆ ਹੈ !ਜਨਤਾ ਨੂੰ ਨਵੀ ਦਿਖਾਈ ਵਾਲਾ ਸਬਜ਼ ਬਾਗ ਦਿਖਾਲਣਾ, ਭਾਵੇ ਕਿਤਨਾ ਭੀ ਡੂੰਘਾ ਛੁਰਾ ਘੋਪਣਾ ਪਵੇ। ਸਿਧੂ ਨੇ ਆਪਣੇ ਪੁਰਾਣੇ ਬੋਲ ,ਸੁਭਾਅ ਤੋਂ ਵੀ ਇਹੀ ਕੰਮ ਲਿਆ “ਠੋਕ ਦਿਓ” , ਇਵੇਂ  ਇਹ ਵੀ ਕਰਿਕਟ ਦਾ “ਛੱਕਾ “ ਹੀ ਜਾਣਾਂਗੇ । ਸਾਰੇ ਕਾਂਗਰਸੀ ਜਥੇ ਤੇ ਇਹਨਾਂ ਸ਼ਤਰੰਜ ਦੇ ਕਾਰਵ-ਪਾਂਡਵ  ਮਹਾਂਭਾਰਤੀਆਂ ਨੇ  ਇਹੀ ਕੁਝ ਕੀਤਾ। ਇਹਨਾਂ ਇਕ “ਮਹੱਲ “ ਤੇ ਦੋ “ਰਾਣੀਆਂ “ ਦੀ  ਉਸ ਮਾਣ ਮਰਿਆਦਾ ਦਾ ਭੀ ਖਿਆਲ ਨਹੀਂ ਕੀਤਾ , ਜਿਸ ਨੂੰ 2016 ਤੋਂ ਸਿਜਦਾ ਕਰਦੇ ਚਲੇ ਆ ਰਹੇ ਸਨ । ਕੀ ਇਹ ਦੱਸ ਰਹੇ ਹਨ ਕਿ ਸਿਧੂ ਸਾਹਿਬ ਵੱਲੋਂ ਦਰਸਾਏ ਜਾਂਦੇ ਬਾਪ ਸਮਾਨ ਕੈਪਟਨ ਸਾਹਿਬ ਹੀ ਇਕੱਲੇ , ਕਾਂਗਰਸ ਰਾਜ ਦੇ ਚਾਰ ਸਾਲ ਦੇ ਜੁਆਬ ਦੇਹ ਹਨ। ਜਾਂ ਫਿਰ ਇਹਨਾਂ ਦੀ ਖੁਦ ਦੀ ਖੁਦਦਾਰੀ ਹੀ ਮਹਤਤਾ ਰੱਖਦੀ ਹੈ ? ਲੋਕ ਭਾਵਨਾ ਦੀ ਕਦਰ ਜਾਂ ਪਹਿਲ ਕਦਮੀ ਅਜੇ ਹੋਣੀ ਬਹੁਤ ਦੂਰ ਕਹੀ ਜਾ ਸਕਦੀ ਹੈ। ਨਵੇ ਚੇਹਰੇ ਪੈਦਾ ਕਰਨੇ , ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਅਜਿਹੀ ਖੇਡ ਵਿੱਚ ਸੁਖਪਾਲ ਖਹਿਰਾ ਕਿਹੜਾ ਹਮਦਰਦ ਲੱਭ ਰਿਹਾ ਹੈ ? ਜਦ ਲੋਕ ਸਿਰਫ਼ ਪਾਸਾ ਬਚਾ ਕੇ ਨਿਕਲ ਜਾਣ ਦੀ ਆਦਤ ਬਣਾ ਚੁਕੇ ਹੋਣ !
 ਪਰਮਿੰਦਰ ਸਿੰਘ ਬਲ  ਪ੍ਰਧਾਨ ਸਿੱਖ  ਫੈਡਰੇਸ਼ਨ ਯੂ.ਕੇ. Email: psbal46@gmail.com

ਦੁਖਦਾਈ ਖ਼ਬਰ ਉੱਘੇ ਕਾਰੋਬਾਰੀ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਸਤਿਕਾਰਯੋਗ ਪਿਤਾ ਜੀ ਸ ਬਲਵੰਤ ਸਿੰਘ ਗਿੱਲ ਦਾ ਦੇਹਾਂਤ  

ਹੇਜ/  ਲੰਡਨ  24 ਨਵੰਬਰ ( ਜਨ ਸ਼ਕਤੀ ਨਿਊਜ਼ ਬਿਊਰੋ )  ਯੂਕੇ ਦੇ ਮਸ਼ਹੂਰ ਕਾਰੋਬਾਰੀ ਹੇਜ ਵਿੱਚ ਸਥਿਤ ਪਿੰਕ ਸਿਟੀ ਰੈਸਟੋਰੈਂਟ ਦੇ ਮਾਲਕ ਸ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਸਤਿਕਾਰਯੋਗ ਪਿਤਾ ਜੀ ਸ ਬਲਵੰਤ ਸਿੰਘ ਗਿੱਲ  ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਅਲਵਿਦਾ ਆਖ ਗਏ ਹਨ । ਸਰਦਾਰ ਬਲਵੰਤ ਸਿੰਘ ਗਿੱਲ ਆਪਣੇ ਪਰਿਵਾਰ ਨੂੰ ਬੁਲੰਦੀਆਂ ਉੱਪਰ ਲੈ ਕੇ ਜਾਣ ਲਈ ਸਖ਼ਤ ਮਿਹਨਤ ਕਰਨ ਵਾਲੇ ਅਤੇ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਵਿਅਕਤੀ ਸਨ ਜਿਨ੍ਹਾਂ ਦੇ ਤੁਰ ਜਾਣ ਨਾਲ ਜਿੱਥੇ ਅੱਜ ਗਿੱਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ  ਸਮੁੱਚੇ ਇਲਾਕੇ ਅਤੇ ਇੰਗਲੈਂਡ ਦੀ ਧਰਤੀ ਤੇ ਵਸਣ ਵਾਲੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ  । ਇਸ ਸਮੇਂ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ  ਡਾ ਕੁਲਵੰਤ ਸਿੰਘ ਧਾਲੀਵਾਲ ਵਾਨੀ ਵਰਲਡ ਕੈਂਸਰ ਕੇਅਰ , ਸ ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਾਊਥਾਲ ,ਪੰਜਾਬੀ ਗਾਇਕੀ ਦਾ ਮਾਣ ਹਰਦੀਪ ਗਿੱਲ , ਸਰਦਾਰ ਅਮਨਜੀਤ ਸਿੰਘ ਖਹਿਰਾ ਆਡੀਟਰ ਜਨਸ਼ਕਤੀ ਨਿਊਜ਼ , ਸ ਸੁਖਦੇਵ ਸਿੰਘ ਗਰੇਵਾਲ ਨਾਨਕਸਰ ਵਾਲੇ , ਸ ਕੁਲਦੀਪ ਸਿੰਘ ਮੱਲ੍ਹੀ , ਸ ਪ੍ਰਤਾਪ ਸਿੰਘ , ਵਾਹਿਗੁਰੂਪਾਲ ਸਿੰਘ ਔਲਖ , ਸ ਬਲਜੀਤ ਸਿੰਘ ਮੱਲ੍ਹੀ, ਇਲਾਕੇ ਭਰ ਤੋਂ ਪੰਚਾਂ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ  , ਇੰਗਲੈਂਡ ਤੋਂ ਮੈਂਬਰ ਪਾਰਲੀਮੈਂਟ ਅਤੇ ਸਮੂਹ ਕੌਂਸਲਰ ਸਾਹਿਬਾਨਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਪਰਿਵਾਰ ਵੱਲੋਂ ਆਖ਼ਰੀ ਰਸਮਾਂ ਨਿਭਾਉਣ ਦੀ ਪ੍ਰਕਿਰਿਆ ਫੋਟੋ ਉੱਪਰ ਦਿੱਤੇ ਹੋਏ ਇਸ਼ਤਿਹਾਰ ਅਨੁਸਾਰ ਹੋਵੇਗੀ  ।

ਨੋਟ  ; ਉਸ ਫੋਟੋ ਉਪਰ ਦਿੱਤੇ ਇਸ਼ਤਿਹਾਰ ਨੂੰ ਜ਼ਰੂਰ ਪੜ੍ਹ ਲਓ ।         

ਸ ਅਮਰਜੀਤ ਸਿੰਘ ਗਰੇਵਾਲ ਵਾਰਿੰਗਟਨ  ਏਜ਼ ਯੂ ਕੇ (Age UK)  ਚੈਰਿਟੀ ਦੇ ਡਾਇਰੈਕਟਰ ਬਣੇ  

ਮਾਨਚੈਸਟਰ , 20 ਨਵੰਬਰ (  ਜਨ ਸ਼ਕਤੀ ਨਿਊਜ਼ ਬਿਊਰੋ )  ਅਦਾਰਾ ਜਨ ਸ਼ਕਤੀ ਬੜੀ ਖੁਸ਼ੀ ਨਾਲ਼ ਆਪਣੇ ਸ਼ੁੱਭਚਿੰਤਕਾਂ ਨਾਲ ਇਹ ਖ਼ਬਰ ਸਾਂਝੀ ਕਰ ਰਿਹਾ ਹੈ ਕਿ ਸਾਡੇ  ਪੱਤਰਕਾਰ ਅਤੇ ਲੇਖਕ ਸ ਅਮਰਜੀਤ ਸਿੰਘ ਗਰੇਵਾਲ ਨੂੰ ਯੂ ਕੇ ਦੀ ਸਿਰਕੱਢ ਚੈਰਿਟੀ ਏਜ ਯੂਕੇ  ਨੇ ਆਪਣਾ ਡਾਇਰੈਕਟਰ ਨਿਯੁਕਤ ਕੀਤਾ ਹੈ। ਜਨ ਸ਼ਕਤੀ ਨਾਲ ਗੱਲ-ਬਾਤ ਕਰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਉਹਨਾਂ ਲਈ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਏਨੀ ਵੱਡੀ ਚੈਰਿਟੀ ਨੇ ਉਹਨਾਂ ਦੀ ਯੋਗਤਾ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਉਹ ਆਪਣੀਆਂ ਸੇਵਾਵਾਂ ਚੈਰਿਟੀ ਲਈ ਨਿਸ਼ਕਾਮ ਨਿਭਾਉਣਗੇ।ਯਾਦ ਰਹੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਯੂ ਕੇ ਵਿੱਚ ਪੁਲੀਸ ਅਤੇ ਹੋਰ ਕਮਿਊਨਿਟੀ ਅਦਾਰਿਆਂ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਨੇ।ਅਦਾਰਾ ਜਨ ਸ਼ਕਤੀ ਸਮੂਹ ਅਹੁਦੇਦਾਰ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸ ਅਮਰਜੀਤ ਸਿੰਘ ਗਰੇਵਾਲ ਨੂੰ ਬਹੁਤ ਬਹੁਤ ਮੁਬਾਰਕਾਂ  ।

S Amarjit Singh Grewal appointed Director of famous charity Age UK

Warringtion, 20 November (Jan Shakti News Bureau ) Jan Shakti News is happy to share this news with its well wishers that our columnist and writer Amarjit Singh Grewal has been appointed Director of Age UK. Talking to Jan Shakti News Amarjit Singh Grewal said it is a great honour for him that such a famous charity has put its faith in his ability and he will continue to serve the charity voluntarily. Jan Shakti News reminds you that he has been serving the police and other community organisations before this tirelessly. Jan Shakti News congratulates him on behalf of its staff and journalists.

ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ  

ਵਾਰਿਗਟਨ  , 19  ਨਵੰਬਰ (ਗਿਆਨੀ ਅਮਰੀਕ ਸਿੰਘ ਰਾਠੌਰ ) ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਾਰਿੰਗਟਨ ਦੇ ਸਮੂਹ ਪ੍ਰਬੰਧਕਾਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇਂ ਪ੍ਰਕਾਸ਼ ਪੂਰਬ ਦੀਆਂ  ਦੁਨੀਆਂ ਵਿੱਚ ਵੱਸ ਰਹੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ । ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਮੁੱਚੀ ਮਨੁੱਖਤਾ ਉੱਪਰ ਮਿਹਰ ਭਰਿਆ ਹੱਥ ਰੱਖਣ ਅਤੇ ਹਰੇਕ ਨੂੰ ਚੜ੍ਹਦੀ ਕਲਾ ਬਖ਼ਸ਼ਣ  । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸ ਕੁਲਦੀਪ ਸਿੰਘ ਢਿੱਲੋਂ  ਨੇ ਕੀਤਾ । ਉਨ੍ਹਾਂ ਅੱਗੇ ਆਖਿਆ  ਭਾਰਤ ਸਰਕਾਰ ਵੱਲੋਂ ਕਿਸਾਨ ਮਾਰੂ ਕਾਲੇ ਕਾਨੂੰਨ ਨੂੰ ਰਪੀਲ ਕਰਕੇ  ਇਕ ਬਹੁਤ ਹੀ ਸ਼ਲਾਘਾਯੋਗ ਅਤੇ  ਮਨੁੱਖਤਾ ਦੇ ਭਲੇ ਵਾਲਾ ਕੰਮ ਕੀਤਾ ਹੈ  ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਦੁਨੀਆਂ ਦੇ ਉੱਪਰ ਇਕ ਬਹੁਤ ਹੀ ਵੱਡਾ ਜਹਾਦ ਵਿੱਢ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਸ਼ੰਘਰਸ਼ ਕਰਨ ਲਈ ਵਧਾਈਆਂ ਦਿੰਦੇ ਹਾਂ । ਇਸ ਸਮੇਂ ਉਨ੍ਹਾਂ ਨਾਲ ਟਰਸਟੀ ਸਾਹਿਬਾਨ ਸ ਪਰਮਜੀਤ ਸਿੰਘ ਸੇਖੋਂ , ਸ ਦਲਜੀਤ ਸਿੰਘ ਜੌਹਲ ,ਸ ਪੀਲੂ ਸਿੰਘ ਕਰੀਂ ,ਗੁਰਦੁਆਰਾ ਸਾਹਿਬ ਦੇ ਪ੍ਰਬੰਧਕ  ਸ ਚਰਨ ਸਿੰਘ ਸਿੱਧੂ , ਸ ਹਰਦੇਵ ਸਿੰਘ ਗਰੇਵਾਲ,  ਸ ਜੀਤ ਸਿੰਘ  ,ਸ ਸੰਤੋਖ ਸਿੰਘ ਸਿੱਧੂ  ਆਦਿ ਸ਼ਾਮਲ ਸਨ ।     

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ  

ਜਗਰਾਉਂ, 19 ਨਵੰਬਰ  (ਜਸਮੇਲ ਗ਼ਾਲਿਬ ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਰਹਿਬਰ ਨਾਮ ਜਪੋ ਕਿਰਤ ਕਰੋ ਵੰਡ ਛਕੋ ਦੇ ਸਿਧਾਂਤ ਦੇ ਬਾਨੀ ਸਿੱਖਾਂ ਦੇ ਪਹਿਲੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਉਪਰ ਅੱਜ ਸੰਪਾਦਕ ਅਮਨਜੀਤ ਸਿੰਘ ਖਹਿਰਾ ਅਦਾਰਾ ਜਨ ਸ਼ਕਤੀ, ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ  ਅਤੇ ਸਮਾਜਸੇਵੀ ਅਮਰਜੀਤ ਸਿੰਘ ਗਰੇਵਾਲ ਯੂਕੇ  ਵੱਲੋਂ ਸਮੂਹ ਦੇਸ਼ ਵਿਦੇਸ਼ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਨੂੰ ਬਹੁਤ ਬਹੁਤ ਮੁਬਾਰਕਾਂ । ਅਸੀਂ ਧੰਨਵਾਦੀ ਹਾਂ ਭਾਰਤ ਸਰਕਾਰ ਦੇ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ  ਜਿੰਨਾ ਅੱਜ ਕਾਲੇ ਕਾਨੂੰਨਾਂ ਨੂੰ ਅਪੀਲ ਕਰਨ ਦਾ ਸੁਨੇਹਾ ਦੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਭਾਰਤ ਦੇ ਕਿਸਾਨ ਮਜ਼ਦੂਰਾਂ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ  ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ । ਇਸਦੇ ਨਾਲ ਹੀ ਅਸੀਂ ਸਮੁੱਚੇ ਭਾਰਤ ਵਰਸ਼ ਦੇ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਇਕਜੁੱਟਤਾ ਦਾ ਐਡਾ ਵੱਡਾ ਪਲੇਟਫਾਰਮ ਖੜ੍ਹਾ ਕਰਕੇ  ਅੰਨਦਾਤਾ ਉੱਪਰ ਥੋਪੇ ਜਾਣ ਵਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ।   

ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਦੇ ਪ੍ਰਬੰਧਕਾਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ  

ਬਰਮਿੰਘਮ ,19 ਨਵੰਬਰ  ( ਗਿਆਨੀ ਰਵਿੰਦਰਪਾਲ ਸਿੰਘ)  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ  ਦੁਨੀਆਂ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਂਝੀਆਂ ਕਰਦੇ ਭਾਟ ਸਿੱਖ ਕੌਂਸਲ ਯੂਕੇ ਦੇ ਨੁਮਾਇੰਦਿਆਂ ਨੇ ਅੱਜ ਭਾਰਤ ਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨੂੰ ਰਪੀਲ ਕਰਨ ਦੀ ਘੋਸ਼ਣਾ ਤੇ ਸਮੁੱਚੇ ਭਾਰਤ ਵਾਸੀਆਂ ਨੂੰ ਇਸ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ । ਇਸ ਸਮੇਂ ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਵਾਲੇ , ਜਸਵੰਤ ਸਿੰਘ  ਡਿੱਗਪਾਲ ਪੋਰਟਸਮਥ , ਚਰਨਦੂਰ ਸਿੰਘ ਕਾਸਬੇ ਐਕਸੀਟਰ , ਜਸਬੀਰ ਸਿੰਘ ਭਾਖੜ ਪੀਟਰਬਰੋ , ਜੁਝਾਰ ਸਿੰਘ ਲਾਡਾ ਨੌਟਿੰਗਮ, ਈਸ਼ਰ ਸਿੰਘ ਗ਼ਰੀਬ ਕਾਰਡਿਫ  ਬਹੁਤੇ ਸਮੂਹ ਮੈਂਬਰਜ਼ ਗੁਰਦੁਆਰਾ ਭਾਟ ਸਿੱਖ ਕੌਂਸਲ ਯੂ ਕੇ ਆਦਿ । 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ  

 

ਸਿੱਖ ਧਰਮ ਦੇ ਬਾਨੀ ਮਨੁੱਖਤਾ ਦੇ ਭਲੇ ਲਈ ਸੱਚੀ ਬਾਣੀ ਰਾਹੀਂ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸੰਦੇਸ਼ ਦੇਣ ਵਾਲੇ ਦੁਨੀਆਂ ਦੇ ਮਹਾਨ ਰਹਿਬਰ ਦੇ ਪ੍ਰਕਾਸ਼ ਪੁਰਬ ਉੱਪਰ ਸਮੂਹ ਗੁਰੂ ਨਾਨਕ ਨਾਮ ਲੇਵਾ ਮਨੁੱਖਤਾ ਨੂੰ ਬਹੁਤ ਬਹੁਤ ਮੁਬਾਰਕਾਂ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਿਆਰਵੇਂ ਜਾਮੇ ਵਿੱਚ ਸਦਾ ਹਾਜ਼ਰ ਨਾਜ਼ਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਜੀਵਨ ਵਿਚ ਸਦਾ ਰੰਗ ਜਾਤ ਪਾਤ ਗ਼ਰੀਬ ਅਮੀਰ ਅਤੇ ਦੁਨੀਆਂ ਵਿੱਚ ਹੋਰ ਵਿਕਾਰਾਂ ਦਾ ਨਾਸ਼ ਕਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਉੱਪਰ ਚੱਲਣ ਦਾ ਬਲ ਬਖਸ਼ਣ ਇਹੀ ਬੇਨਤੀ ਕਰਦੇ ਹਾਂ।  ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ UK

Core teachings from Guru Nanak Dev ji, founder of the Sikh faith, about love, oneness of all, truthful living, working hard, sharing, meditation, gender equality and selfless service are universal. Best wishes everyone for a very happy Gurpurab.

ਯੂ.ਕੇ. ਦੇ ਸਿੱਖਾਂ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਦੇ ਫ਼ੈਸਲੇ ਦਾ ਸਵਾਗਤ

ਲੰਡਨ, 17 ਨਵੰਬਰ ( ਖਹਿਰਾ )-ਯੂ. ਕੇ. ਵਸਦੇ ਸਿੱਖਾਂ ਨੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ | ਵਰਲਡ ਕੈਂਸਰ ਕੇਅਰ ਦੇ ਬਾਨੀ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਅੱਜ ਪ੍ਰੈੱਸ ਨਾਲ ਗੱਲਬਾਤ ਕਰਦੇ ਦੱਸਿਆ ਦੁਨੀਆਂ ਉੱਪਰ ਕਰੋਨਾ ਮਹਾਂਮਾਰੀ ਦਾ ਜੋ ਕ੍ਰੋਪ ਪਿਛਲੇ ਸਮੇਂ ਵਿੱਚ ਆਇਆ ਉਸ ਵਿੱਚ ਸਿੱਖ ਕੌਮ ਨੂੰ ਵੀ ਬਹੁਤ ਵੱਡਾ ਸੰਤਾਪ ਇਸ ਵਿੱਚ ਝੱਲਣਾ ਪਿਆ । ਜਿਸ ਵਿੱਚ ਇੱਕ ਬਹੁਤ ਅਹਿਮ ਗੱਲ ਸੀ ਕਿ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਸਦੀਆਂ ਬਾਅਦ ਖੁੱਲ੍ਹਿਆ ਸੀ ਉਸ ਨੂੰ ਇਸ ਕਰੋਪੀ ਦੌਰਾਨ ਫਿਰ ਤੋਂ ਬੰਦ ਕਰ ਦਿੱਤਾ ਗਿਆ ਸੀ  । ਪਰ ਕੱਲ੍ਹ ਭਾਰਤ ਸਰਕਾਰ ਨੇ ਇਸ ਨੂੰ ਦੁਬਾਰਾ ਖੋਲ੍ਹਣ ਦੇ ਹੁਕਮ ਦੇ ਕੇ ਇਕ ਬਹੁਤ ਹੀ ਵਧੀਆ ਸ਼ਲਾਘਾਯੋਗ ਕਾਰਜ ਕੀਤਾ ਹੈ। ਦੁਨੀਆਂ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ  ਜਿਸ ਲਈ ਮੈਂ ਆਪਣੇ ਦਿਲ ਤੋਂ ਸਰਕਾਰ ਦਾ ਧੰਨਵਾਦ ਵੀ ਕਰਦਾ ਹਾਂ ।  ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ  ਅਤੇ ਗਿਆਨੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਕਾਰਨ ਬੰਦ ਕੀਤੇ ਲਾਂਘੇ ਨੂੰ ਗੁਰਪੁਰਬ ਮੌਕੇ ਖੋਲ੍ਹਣ ਦਾ ਚੰਗਾ ਫੈਸਲਾ ਹੈ | ਸਿੱਖ ਸੰਗਤ ਹੁਣ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵੀ ਰੱਦ ਕਰਕੇ ਸਾਲ ਭਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀ ਵੀ ਗੱਲ ਮੰਨੇ ਜੋ ਕੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉਸ ਤੋਂ ਬਚਾਅ ਹੋ ਸਕੇ । 

ਬੀਬੀ ………ਕੰਗਨਾ , ਛੋੜੋ ਭੀਖ ਮੰਗਣਾਂ ! - ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ

 ਅਭਿਨੇਤਰੀ ਕੰਗਨਾ ਹਮੇਸ਼ਾ ਕਿਸੇ ਨਾ ਕਿਸੇ ਤਰਾਂ ਦੀ ਬਿਆਨਬਾਜ਼ੀ ਵਿੱਚ ਛਲਾਂਗ ਲਾ  ਕੇ ਹਮੇਸ਼ਾ ਗੈਰਜੁਮੇਵਾਰ ਹੋ ਗੁਜ਼ਰਦੀ ਹੈ। ਦੇਸ਼ ਦੇ ਇਤਿਹਾਸ ਵਿਰੁੱਧ ਬੋਲ ਕੇ ਉਸ ਨੇ  ਫਿਰ ਇਕ ਕਾਲਾ ਪੰਨਾ ਭਰਿਆ ਹੈ!  ਦੇਸ਼ ਦੀ 1947 ਦੀ ਆਜ਼ਾਦੀ ਤੇ ਉਸ ਸਮੇਂ ਤੋਂ  ਹੀ ਸ਼ੁਰੂ ਕੌਮੀ ਗੀਤ ਨੂੰ ਇਕ ਅੰਗਰੇਜ਼ ਵੱਲੋਂ ਮਿਲੀ  ਭੀਖ ਕਹਿ ਕੇ , ਉਸ ਨੇ ਸ਼ਾਇਦ ਖੁਦ ਅੰਗਰੇਜ਼ ਜਾਂ ਅੰਗਰੇਜ਼ੀ ਪਰਵਾਰ ਵਿੱਚੋਂ ਹੋਣ ਦਾ ਸਬੂਤ ਦਿੱਤਾ ਹੈ, ਜਦ ਕਿ ਅੰਗਰੇਜ਼ ਤਾਂ ਦੇਸ਼ੋਂ 1947 ਦਾ ਹੀ ਕੱਢਿਆ ਜਾ ਚੁੱਕਾ ਹੈ। ਪਰੰਤੂ ਕੰਗਨਾ ਵੱਲੋਂ ਆਪਣੇ ਬੰਬਈ ਵਿੱਚ ਮਕਾਨ ਦੀ ਪਲੈਨਿੰਗ ਦੇ ਗਲਤ ਤਰੀਕੇ ਕਾਰਨ ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਝਗੜਾ ਸੀ ।ਉਸੇ ਸਮੇਂ ਤੋਂ ਬੀ ਜੇ ਪੀ ਦੇ ਗੁਣਾ ਵਿੱਚ ਵਾਧਾ ਕਰਦੀ ਹੋਈ , ਅੱਜ ਅਜਿਹਾ ਰਸਤਾ ਭੁੱਲੀ ਕਿ ਦੇਸ਼ ਆਜ਼ਾਦ ਕਰਵਾਉਣ ਵਾਲੇ ਪਰਵਾਨਿਆਂ ਦੀ ਕੁਰਬਾਨੀ ਨੂੰ ਰੋਲਣ ਤੁਰ ਪਈ। ਬੜੀ ਸ਼ਰਮਨਾਕ ਗੱਲ ਹੈ ।ਦੇਸ਼ ਦਾ ਮੀਡੀਆ ਭੀ ਇਸ ਨੂੰ ਦਰੁਸਤ ਕਰਨ  ਨਾਲ਼ੋਂ ਇਕ ਮਜ਼ਾਕ ਬਣਕੇ ਦਿਖਾਈ ਦੇ ਰਿਹਾ ਹੈ, ਵਰਨਾ ਕੰਗਨਾ ਆਜ਼ਾਦੀ ਦੇ ਸ਼ਹੀਦਾਂ ਤੇ ਕਾਲੇ ਪਾਣੀਆਂ ਦੀਆਂ ਜਲਾਵਤਨੀਆਂ ਨੂੰ ਅੰਗਰੇਜ਼ ਦੀ ਬੋਲੀ ਨਾਲ ਨਾ ਬੋਲਦੀ । ਅਫ਼ਸੋਸ ਹੈ ਕਿ ਦੇਸ਼ ਦੇ ਜ਼ਿੰਮੇਵਾਰ ਆਗੂ ਵੀ ਇਹ ਸਭ ਕੁਝ ਦੇਖਦੇ ਹੋਏ ਭੀ ਆਪਣੇ ਕਦੋਂ ਬੌਣੇ ਹੋਏ , ਹੱਥ ਨੀਵੇਂ ਧਰੀ ਬੈਠੇ ਹਨ। ਦੁਨੀਆ ਦੀ ਆਜ਼ਾਦੀ ਇਤਿਹਾਸ ਦੀ ਸਭ ਤੋਂ ਲੰਮੀ ਲੜਾਈ , ਬਦੇਸ਼ੀ ਅੱਤਿਆਚਾਰ  ,ਫਾਂਸੀਆਂ ,ਹਜ਼ਾਰਾਂ ਸ਼ਹੀਦੀਆਂ  ,ਬਗਾਵਤਾਂ , ਕਾਲੇ ਪਾਣੀਆਂ ਨੂੰ ਪਿੱਠ ਦੇ ਕੇ ਇਸ  “ਕੰਗਨਾ” ਦੀ ਬੇਰੁਖ਼ੀ ਨੂੰ ਸੁਣਨਾ ਉਪੱਦਰ ਤੇ ਗੁਨਾਹ ਹੈ।

ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ. email:psbal46@gmail.com 

ਧਰਤੀ ਉਪਗ੍ਰਹਿ ਨੂੰ ਖ਼ਤਰਨਾਕ ਵਾਯੂਮੰਡਲ ਆਧਾਰਤ ਕਿਸੇ ਆਉਣ ਵਾਲੀ ਤਬਾਹੀ ਤੋਂ ਬਚਾਉਣ ਲਈ ਕੋਸ਼ਿਸ਼ਾਂ ਦਾ ਸਮਾਂ ਅਤੇ ਜ਼ਰੂਰਤ - ਪਰਮਿੰਦਰ ਸਿੰਘ ਬਲ

ਇਹ ਹਫ਼ਤਾ ਸੰਸਾਰ ਪਧਰ ਤੇ “ਧਰਤੀ”ਉਪਗ੍ਰਹਿ ਨੂੰ ਖ਼ਤਰਨਾਕ ਵਾਯੂ-ਮੰਡਲ ਆਧਾਰ ਕਿਸੇ ਆਉਣ ਵਾਲੀ ਤਬਾਹੀ ਤੋਂ ਬਚਾਉਣ ਲਈ ਕੋਸ਼ਿਸ਼ਾਂ ਦਾ ਸਮਾਂ ਸੀ , ਇਸ ਮੌਕੇ ਸਕਾਟਲੈਂਡ ਵਿਖੇ ਸੰਸਾਰ ਦੇ ਵੱਖ ਵੱਖ  ਦੇਸ਼ਾਂ ਦਾ ਇਕੱਠ ਹੋਇਆ ,ਕਈ ਫੈਸਲੇ ਹੋਏ, ਪੱਛਮੀ ਮੁਲਕਾਂ ਦੀ ਵੱਸੋਂ ਇਸ ਮੁੱਦੇ ਤੇ ਬਹੁਤ ਜਤਨਸ਼ੀਲ ਹਨ, ਪਰੰਤੂ ਇੱਥੇ ਹੀ ਵੱਸਦੇ ਸਿੱਖ ਅਤੇ ਏਸ਼ੀਅਨ ਆਬਾਦੀ ਨੇ ਕਿਧਰੋਂ ਭੀ ਨੀਂਦ ਨਹੀਂ ਖੋਲ੍ਹੀ । ਉਹ ਇਸ ਤਰਾਂ ਸੌਂ ਰਹੇ ਹਨ ਜਿਵੇਂ ਉਹ ਧਰਤੀ ਉੱਤੇ ਵੱਸ ਹੀ ਨਹੀਂ ਰਹੇ। ਆਪਸ ਵਿੱਚ ਉਲਝੇ ਹੋਏ ਮੁੱਦਿਆਂ ਨੂੰ ਪਹਿਲ ਦਿੰਦੇ ਹੋਏ , ਸੰਸਾਰ ਸਾਹਮਣੇ ਕੁਝ ਨਾ ਕਹਿਣ ਤੇ ਕੁਝ ਨਾ ਕਰਨ ਜੋਗੇ ਸਾਬਤ ਹੋ ਰਹੇ ਹਨ ।ਇਸ “ਵਾਯੂ-ਮੰਡਲ “ਮੁੱਦੇ ਤੇ ਕੋਈ ਸਾਂਝੀ ਸੰਸਥਾ ਨਹੀਂ ਜੋ  ਸਿੱਖ ਅਤੇ ਬਾਕੀ ਏਸ਼ੀਅਨ ਭਾਈਚਾਰੇ ਨੂੰ ਇਕ ਪਲੇਟਫ਼ਾਰਮ ਤੇ ਇਕੱਠਿਆਂ ਕਰੇ ,ਤਾਂ ਜੋ ਅਸੀਂ ਸੰਸਾਰ ਨਾਲ ਸਾਂਝੀ ਬਣੀਏ। ਸਮਾਂ ਸੋਚ ,ਇਕੱਠ ਅਤੇ ਸਭ ਦੇ ਭਲੇ ਦਾ ਹੈ । ਜੇ ਅਸੀਂ ਵਾਯੂ-ਮੰਡਲ ਵਿੱਚ ਚੰਗੇ ਪੱਖੋਂ ਤਬਦੀਲੀਆਂ ਲਿਆ ਸਕਾਂਗੇ ਤਾਂ ਖੁਦ ਭੀ ਵੱਸ ਸਕਾਂਗੇ ਅਤੇ ਦੂਜਿਆਂ ਨੂੰ ਵੱਸਣ ਦਾ ਮੌਕਾ ਮਿਲੇਗਾ । ਅੱਜ ਜੇਕਰ ਅਸੀਂ ਪੱਛਮੀ ਮੁਲਕਾਂ ਚ ,ਵਸਦਿਆ , ਮਨੁੱਖਤਾ ਦੇ ਭਲੇ ਲਈ ਢੁਕਵਾਂ ਯੋਗਦਾਨ ਨਾ ਪਾਇਆ ,ਤਾਂ ਜਿਸ ਭੀ ਹਾਲਾਤ ਵਿੱਚ ਸੰਸਾਰ ਖ਼ਤਰਨਾਕ ਹਾਲਾਤਾਂ ਵਿੱਚੋਂ ਹੋ ਗੁਜ਼ਰੇਗਾ ,ਸਾਨੂੰ ਜ਼ਰੂਰ ਅਕਿ੍ਰਤਘਣ ਪੁਕਾਰੇਗਾ । ਆਓ ਗੁਰੂ ਦੇ ਸਿੱਖ ਦੀ ਅਸਲੀ ਸੱਚੀ ਪਹਿਚਾਣ ਦਿਖਾ ਕੇ ਇਸ ਮੁੱਦੇ ਤੇ ਅੱਗੇ ਲੱਗ ਕੇ ਰਸਤਾ ਬਣਾਈਏ। ਦੂਜੇ ਲੋਕਾਂ , ਕੌਮਾਂ ਨੂੰ ਨਾਲ ਲੈ ਕੇ ਇਕ ਜੁਟ ਇਕੱਠ ਬਣਾਈਏ । ਸੂਝਵਾਨ ਸੱਜਣ ਇਸ ਮੁੱਦੇ ਨੂੰ ਲਗਾਤਾਰ ਆਪਣੇ ਸ਼ਹਿਰ ਵਿਚਲੇ ਗੁਰਦੁਆਰਾ ਪ੍ਰਬੰਧ ਨਾਲ ਸੰਪਰਕ ਕਰਕੇ ਸੰਗਤ ਸਾਹਮਣੇ ਵਿਚਾਰ ਕਰਨ ਅਤੇ ਸਹਿਯੋਗ  ਲੈ ਕੇ ਇਕ ਕੌਮੀ ਸੰਸਥਾ ਬਣਾਉਣ ਵਿੱਚ ਹਿੱਸਾ ਪਾਉਣ । ਮੇਰੀ ਆਸੇ ਸਿੱਖ ਕੌਮ ਇਸ ਖੇਤਰ ਵਿੱਚ ਬੜਾ ਉੱਦਮ ਤੇ ਉਚੇਰਾ ਕੰਮ ਕਰ ਸਕਦੇ ਹਨ । ਮੇਰੇ ਨਾਲ ਇਸ ਉਪਰੋਕਤ ਮੁੱਦੇ ਤੇ ਕੋਈ ਸੱਜਣ ਨੇ ਸੰਪਰਕ ਕਰਨਾ ਹੋਵੇ ਮੈਂ ਹਰ ਸਮੇਂ ਹਾਜ਼ਰ ਹਾਂ। 

-ਧੰਨਵਾਦ- ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ. email:psbal46@gmail.com    

ਪਿੰਡ ਉੱਚਾ ਜ਼ਿਲ੍ਹਾ ਜਲੰਧਰ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਪ੍ਰਤੀ ਜਾਗਰੂਕ ਕੈਂਪ ਇੰਗਲੈਂਡ ਹਡਸਫੀਲਡ ਵਾਸੀ  ਗੁਰਦੀਪ ਸਿੰਘ ਕੂਨਰ ਦੀ ਮਦਦ ਨਾਲ ਲਾਇਆ ਗਿਆ

ਇੰਗਲੈਂਡ/ ਜਲੰਧਰ  (ਜਨ ਸ਼ਕਤੀ ਨਿਊਜ਼ ਬਿਊਰੋ ) ਇੰਗਲੈਂਡ ਦੇ ਸ਼ਹਿਰ ਹਡਸਫੀਲਡ ਦੇ ਵਾਸੀ ਗੁਰਦੀਪ ਸਿੰਘ ਕੂਨਰ ਵੱਲੋਂ ਆਪਣੇ ਬਜ਼ੁਰਗਾਂ ਸਵਰਗਵਾਸੀ  ਸ ਅਜੀਤ ਸਿੰਘ ਕੂਨਰ ਅਤੇ ਸਰਦਾਰਨੀ ਅਵਤਾਰ ਕੌਰ ਕੂਨਰ ਦੀ ਯਾਦ ਵਿੱਚ ਦੁਨੀਆਂ ਦੀ ਨਾਮੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਜੱਦੀ ਪਿੰਡ ਉੱਚਾ ਜ਼ਿਲ੍ਹਾ ਜਲੰਧਰ ਵਿਖੇ ਕੈਂਪ ਲਾਇਆ ਗਿਆ ।  ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਆਪਣੀ ਵੱਖ ਵੱਖ ਤਰੀਕਿਆਂ ਨਾਲ ਸਿਹਤ ਨੂੰ ਚੈੱਕ ਕਰਵਾਕੇ  ਫ਼ਾਇਦਾ ਲਿਆ । ਜਾਣਕਾਰੀ ਲਈ ਦੱਸ ਦੇਈਏ ਕੀ ਸਰਦਾਰ ਗੁਰਦੀਪ ਸਿੰਘ ਕੂਨਰ ਲੰਮੇ ਸਮੇਂ ਤੋਂ ਇੰਗਲੈਂਡ ਦੇ ਸ਼ਹਿਰ ਹਡਸਫੀਲਡ ਵਿਚ ਰਹਿ ਰਹੇ ਹਨ ਅਤੇ ਬਹੁਤ ਹੀ ਵਧੀਆ ਸਮਾਜ ਸੇਵੀ ਸੇਵਾਵਾਂ ਵੀ ਨਿਭਾਅ ਰਹੇ ਹਨ। ਇਸ ਸਮੇਂ ਜਵੰਧਾ ਕਲੀਨਿਕ ਫਗਵਾੜਾ ਦੇ ਡਾ ਬਲਵੀਰ ਕੌਰ ਵੱਲੋਂ ਵੀ ਲੋਕਾਂ ਨੂੰ ਚੈੱਕ ਕਰ ਕੇ ਫ੍ਰੀ ਆਯੂਰਵੈਦਿਕ ਦੀਆਂ ਦਵਾਈਆਂ ਦਿੱਤੀਆਂ ਗਈਆਂ । ਇਸ ਸਮੇਂ ਵਰਲਡ ਕੈਂਸਰ ਕੇਅਰ ਦੇ ਡਾ ਧਰਮਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਵਰਲਡ ਕੈਂਸਰ ਕੇਅਰ ਦੇ ਬਾਨੀ ਇੰਗਲੈਂਡ ਵਾਸੀ ਡਾ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਚਲਾਈ ਇਹ ਸੰਸਥਾ ਨਾਲ ਪੂਰੀ ਦੁਨੀਆਂ ਤੋਂ ਆਪਣੇ ਧਨ ਮਨ ਤੇ ਧਨ ਦੇ ਨਾਲ ਜੁੜੇ ਲੋਕ ਸੇਵਾ ਕਰਦੇ ਹਨ ਜਿਸ ਨਾਲ ਅਸੀਂ ਪੰਜਾਬ ਦੇ ਹਰੇਕ ਪਿੰਡ ਵਿਚ ਕੈਂਪ ਲਾ ਕੇ ਲੋਕਾਂ ਨੂੰ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਅਤੇ ਹੋਰ ਕੈਂਸਰ ਪ੍ਰਤੀ ਬਿਮਾਰੀਆਂ ਤੋਂ ਜਾਗਰੂਕ ਕਰਵਾਉਂਦੇ ਹਾਂ । ਉਨ੍ਹਾਂ ਵੱਧ ਤੋਂ ਵੱਧ ਕੈਂਪ ਬੁੱਕ ਕਰਾਉਣ ਦੀ ਬੇਨਤੀ ਵੀ ਕੀਤੀ । 

ਸਿੱਖਾਂ ਲਈ ਜ਼ਰੂਰੀ ਕਿ ਸੰਸਾਰ ਨੂੰ ਪਹਿਚਾਨੋ ਅਤੇ ਆਪਣੀ ਪਹਿਚਾਨ ਬਣਾਓ-ਪਰਮਿੰਦਰ ਸਿੰਘ ਬਲ 

ਇਸ ਹਫ਼ਤੇ ਸਕਾਟਲੈਂਡ ਵਿੱਚ ਸੰਸਾਰ ਪੱਧਰ ਤੇ “ਕਲਾਈਮੇਟ ਚੇਂਜ ਕਾਨਫਰੰਸ “ ਹੋ ਰਹੀ ਸੀ , ਇਹੀ ਹਫ਼ਤਾ ਸੀ ਜਦ ਨਵੰਬਰ 1984 ਵਿੱਚ ਸਿੱਖਾਂ ਦਾ ਦਿਲੀ ਵਿੱਚ ਕਾਂਗਰਸੀਆਂ ਵੱਲੋਂ ਸ਼ਰੇਆਂਮ ਕਤਲੇਆਮ ਕੀਤਾ ਗਿਆ ਸੀ। ਯੂ .ਕੇ . ਵਿੱਚ ਕੁਝ ਕਲੇਮ ਕਰਦੇ ਸਿੱਖ ਆਗੂਆਂ ਨੇ ਇਹਨਾਂ ਦੋਨਾਂ ਮੁੱਦਿਆਂ ਤੋਂ ਹਟਾ ਕੇ , ਸਿੱਖਾਂ ਨੂੰ ਇਕ ਫਜ਼ੂਲ ,ਬੇਤੁਕੇ , ਨੌਨ-ਬਾਈਡਿੰਗ ਰੈਫਰੰਡਮ ਵਿੱਚ ਗੁਮਰਾਹ ਕੀਤਾ। ਬਹੁਤੇ ਲੋਕ ਇਸ ਨੂੰ ਇਕ ਗੁਆਂਢੀ ਮੁਲਕ ਦੀ ਸਾਜਸ਼ ਕਹਿ ਰਹੇ ਹਨ ,ਕਿ ਸਿੱਖਾਂ ਨੂੰ ਆਪਣੇ ਇਤਿਹਾਸਕ ਵਿਰਸੇ ਨਾਲ਼ੋਂ ਵੱਖ ਕਰਕੇ ਤੋੜਿਆ ਜਾਵੇ, ਤਾਂ ਜੋ ਸਿੱਖ ਆਪਣੀ ਸਿਧਾਂਤਿਕ ਸੋਚ ਨਾਲ ਆਪਣੇ ਫੈਸਲੇ ਖੁਦ ਨਾ ਕਰਕੇ , ਇਕ ਚੰਗੀ ਪਹਿਚਾਣ ਨਾ ਬਣ ਸਕਣ । ਵਰਨਾ ਇਕ ਇੰਟਰਨੇਸ਼ਨਲ ਅਖਬਾਰ ਮੁਤਾਬਕ ਇਸ ਰੈਫਰੰਡਮ ਵਿੱਚ ਪਾਕਿਸਤਾਨੀਆਂ , ਅਫ਼ਗ਼ਾਨੀਆਂ ,ਕਸ਼ਮੀਰੀਆਂ ਦੀ ਹੋਂਦ ਬਾਰੇ ਕਿਓਂ ਲਿਖਿਆ ਗਿਆ। ਮੇਰੀ ਰਾਏ ਹੈ ਕਿ ਸਿੱਖਾਂ ਨੂੰ ਕਲਾਈਮੇਟ ਮੁੱਦੇ ਤੇ ਵੱਡੀ  ਇਕੱਤਰਤਾ ਵਜੋਂ ਇਕੱਤਰ ਹੋ ਕੇ ਸੰਸਾਰ ਨਾਲ ਸਾਂਝ ਪਾਉਣੀ ਚਾਹੀਦੀ ਸੀ। ਇਸੇ ਨਾਲ ਉਹ ਇੰਦਰਾ ਦੇ 1984 ਦੇ ਕਾਂਗਰਸੀ ਦਰਿੰਦਿਆਂ ਦੀ ਦਰਿੰਦਗੀ ਨੂੰ ਭੀ ਸੰਸਾਰ ਸਾਹਮਣੇ ਰੱਖ ਸਕਦੇ ਸਨ। ਸਾਰਾ ਸੰਸਾਰ ਵਾਯੂ-ਮੰਡਲ ਨੂੰ ਮੁੱਖ ਰੱਖਕੇ ਚਿੰਤਤ ਹੈ ਅਤੇ ਇਹ ਧਰਤੀ ਗ੍ਰਿਹ ਜਿਸ ਉਤੇ ਅਸੀਂ ਵੱਸ ਰਹੇ ਹਾਂ , ਇਸ ਨੂੰ ਭਵਿੱਖ ਵਿੱਚ ਖ਼ਤਰਨਾਕ ਵਾਯੂ-ਮੰਡਲ ਕਾਰਨ ਕਿਸੇ ਆ ਰਹੀ ਤਬਾਹੀ ਤੋਂ ਬਚਾਉਣ ਲਈ  ਇਕਜੁਟ ਹੋ ਰਿਹਾ। ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕਿਸ  ਚੰਗੀ ਸਿਆਣਪ ਨਾਲ ਆਪਣੇ ਮੁੱਦਿਆਂ ਤੇ ਮੁਜ਼ਾਹਰਿਆਂ ਦੀ ਚੋਣ ਕਰਕੇ ਸੰਸਾਰ ਅੱਗੇ ਸਾਂਝੇ ਬਣਦੇ ਹਨ? ਪਰ ਜੋ ਲੋਕ ਹੱਥ-ਠੋਕਾ ਬੱਣਕੇ ਗੁੰਮਰਾਹ ਕਰਦੇ ਹਨ , ਉਹ ਸੰਸਾਰ ਦੀ ਤਬਾਹੀ ਤੇ ਵੀ ਚਿੰਤਤ ਨਹੀਂ ਅਤੇ ਨਾ ਹੀ ਉਹ ਦਿਲੀ ਦੀ 1984 ਦੇ ਸਿੱਖ ਕਤਲੇਆਮ ਦੀ ਗੱਲ ਦੁਨੀਆ ਨੂੰ ਦੱਸ ਸਕੇ। ਸੰਸਾਰ ਸਾਹਮਣੇ ਆਪਣੀ ਪਛਾਣ ਅਤੇ ਦੁਖੀ ਦਾਸਤਾਨ ਪੇਸ਼ ਕਰਨ ਲਈ ਸੁਚੱਜੇ ਢੰਗਾਂ ਦਾ ਆਸਰਾ ਲੈਣਾ ਚਾਹਿਦਾ ਹੈ। ਜੋ ਆਗੂ ਇਸ ਨਵੰਬਰ 2021 ਦੇ ਪਹਿਲੇ ਹਫ਼ਤੇ ਵਿੱਚ ਕਿਸੇ  ਸਾਜ਼ਿਸ਼ੀ ਰੁਝਾਨ ਅਧੀਨ ਰੁੱਝੇ ਰਹੇ , ਉਹਨਾਂ ਸਿੱਖ ਕੌਮ ਦੀ ਚੰਗੀ ਸਿਧਾਂਤਿਕ ਸੋਚ ਨੂੰ ਸੰਸਾਰ ਤੋਂ ਵਾਂਝੇ ਰੱਖਿਆ ਹੈ । ਇਹ ਆਗੂ ਅਜਿਹੀ ਬੇਲੋੜੀ ਗੈਰਜੁਮੇਵਾਰੀ ਅਤੇ ਓਹਲੇਪਨ ਲਈ ਜ਼ਿੰਮੇਵਾਰ ਹਨ ।ਕਲਾਈਮੇਟ(ਵਾਯੂ ਮੰਡਲ) ਤੋਂ  ਬਗੈਰ ਸੰਸਾਰ ਦੀਆਂ ਕਈ ਕੌਮਾਂ ਦੀਆਂ ਸਮੱਸਿਆਵਾਂ ਸਾਡੇ ਸਿੱਖਾਂ ਦੀ ਤਰਾਂ ਹੀ ਹਨ । ਉਹ ਕੌਮਾਂ ਆਪਣੇ  ਚਿੰਤਤ ਮੁੱਦੇ ਖੁਦ ਵਿਚਾਰਦੀਆਂ ਹਨ ਅਤੇ ਹਰ ਚੰਗੇ ਹੱਲ ਦਾ ਰਸਤਾ ਅਪਣਾਉਦੀਆਂ ਹਨ । ਉਹ ਸਾਡੇ ਕੁਝ ਆਗੂਆਂ ਵਾਂਗ ਆਪਣੀ ਹੀ ਕੌਮ ਦੇ ਦੁੱਖ ਨੂੰ ਵਪਾਰ ਨਹੀਂ ਬਣਾਉਂਦੀਆਂ ।ਸ਼ੰਗਰਸ਼ ਕਰਦੀਆਂ ਕੌਮਾਂ ਕਦੇ ਵੀ ਕਿਸੇ ਵੀ ਸਾਜ਼ਿਸ਼ ਦੇ ਸਿਰਹਾਣੇ ਨੂੰ ਨਹੀਂ ਕਬੂਲਦੀੱਆਂ । ਸਿੱਖਾਂ ਦੀ ਆਪਣੀ ਪਛਾਣ ਦਾ ਨਵੇਕਲ਼ਾ ਵਿਰਸਾ ਹੈ। ਅਸੀਂ ਸੰਸਾਰ ਦੇ ਹਰੇਕ ਧਰਮ ਅਤੇ ਨਸਲ ਨੂੰ ਹਮੇਸ਼ਾ ਦਿਲੋਂ ਸਤਿਕਾਰ ਦਿੰਦੇ ਹਾਂ । ਸਾਨੂੰ ਆਪਣੀ ਪਹਿਚਾਣ ਦੀ ਦਰ ਇਸੇ ਆਧਾਰ ਤੇ ਕਾਇਮ ਰੱਖਣੀ ਅਤੀ ਜ਼ਰੂਰੀ ਹੈ।

ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ , ਯੂ.ਕੇ . Email:psbal46@gmail.com

ਮੈਂ ਲਾਸ਼ ਬੋਲਦੀ ਆਂ ✍️ ਸਲੇਮਪੁਰੀ ਦੀ ਚੂੰਢੀ -

ਮੈਂ ਲਾਸ਼ ਬੋਲਦੀ ਆਂ !
- ਮੈਂ ਸਿੰਘੂ ਬਾਰਡਰ ਤੋਂ
ਬੈਰੀਕੇਡ 'ਤੇ ਲਟਕਦੀ
ਹੱਥੋਂ ਟੁੰਡੀ,
 ਪੈਰੋਂ ਲੰਗੜੀ
ਲਹੂ-ਲੁਹਾਣ ਹੋਈ
ਲਖਵੀਰ  ਦੀ
ਲਾਸ਼ ਬੋਲਦੀ ਆਂ!
ਕਿ-
ਮਾਨਵਤਾ ਦਾ ਪਾਠ
ਪੜ੍ਹਾਉਣ ਵਾਲਿਆਂ
ਦੇ ਮੂੰਹ ਉਪਰ
ਛਿਕਲੀ  ਲੱਗ ਗਈ ਆ!
ਕਿਸੇ ਨਿਹੱਥੇ
ਬੇਦੋਸ਼ੇ
ਗਰੀਬ ਨੂੰ
ਬੰਨ੍ਹ ਕੇ,
 ਕੁੱਟ ਕੇ
ਧੌਣ 'ਤੇ
 ਗੋਡਾ ,                                 
ਸੰਘੀ 'ਤੇ
ਅੰਗੂਠਾ ਰੱਖਕੇ
ਮਨਚਾਹੇ ਬੋਲ
ਬੁਲਾਕੇ,
ਬਲੀ ਲੈਣੀ
ਕਿਹੜਾ ਧਰਮ ਸਿਖਾਉੰਦਾ?
ਉਹ ਜਦੋਂ
ਮੈਨੂੰ ਪਿੰਡੋਂ ਲੈ ਕੇ ਤੁਰੇ ਸੀ,
ਉਦੋਂ ਹੀ
ਮੇਰਾ ਮੱਥਾ ਠਣਕਿਆ ਸੀ!
ਕਿ-
ਕੋਈ ਅਣ-ਹੋਣੀ ਹੋਵੇਗੀ!
ਹੁਣ ਮੈਂ ਨਹੀਂ
ਮੇਰੀ ਲਾਸ਼ ਆਵੇਗੀ !
ਤੇ ਉਹ
ਮੇਰੇ ਦਾਹ ਸਸਕਾਰ 'ਤੇ  ਭੜਕਣਗੇ!
ਲਾਂਬੂ ਲਾਉਣ ਤੋਂ
ਰੋਕਣਗੇ!
ਉਨ੍ਹਾਂ ਨੂੰ
ਮੇਰੇ ਬੇਦੋਸ਼ੇ
ਮਾਪੇ ਵਿਹੁ ਲੱਗਣਗੇ!
 ਮੇਰੇ ਬੱਚਿਆਂ ਨੂੰ
 ਡੱਸਣਗੇ!
ਮੇਰੀ ਵਿਧਵਾ ਨੂੰ,
ਮੇਰੀ ਹਮਸਾਈ ਨੂੰ ,
ਅਨੋਖੇ
ਸੁਆਲ ਪੁੱਛਣਗੇ!
'ਰੱਬ ਦੇ ਬੰਦੇ'
ਮੇਰੀਆਂ ਧੀਆਂ
ਦੇ ਸਿਰ 'ਤੇ
ਹੱਥ ਨਹੀਂ
 ਨਫਰਤ ਦੀ ਚਾਦਰ ਰੱਖਣਗੇ!
ਉਹ ਮੇਰੀ
ਲਾਸ਼ ਨੂੰ ਲੈ ਕੇ
ਸਿਆਸਤ ਕਰਨਗੇ!
ਅਖਬਾਰ ਸੁਰਖੀਆਂ
ਨਾਲ ਭਰਨਗੇ!
ਚੈਨਲ ਗੱਲਾਂ ਕਰਨਗੇ!
'ਰੱਬ ਦੇ ਬੰਦੇ'
ਜਹਿਰ ਉੱਗਲਣਗੇ!
ਕੰਜਕਾਂ ਪੂਜਣ ਵਾਲੇ
ਮੇਰੀਆਂ ਧੀਆਂ ਨਾਲ
ਵਿਤਕਰਾ ਕਰਨਗੇ!
ਮੈਂ-
ਮਾਰ ਕੇ ਟੰਗੇ ਕਾਂ
ਵਾਂਗੂੰ
ਬੈਰੀਕੇਡ ਤੋਂ ਲਟਕਦੀ
ਲਾਸ਼
ਬੋਲਦੀ ਆਂ
ਕਿ-
ਇਥੇ -
'ਤਕੜੇ ਦਾ ਸੱਤੀੰ ਵੀਹੀੰ ਸੌ ਹੁੰਦੈ'
ਪਰ -
ਮੇਰੀ ਲਾਸ਼ ਚੋਂ
ਨਿਕਲਿਆ
ਲਹੂ ਦਾ ਇਕ ਇਕ ਤੁਪਕਾ
ਸਮਾਂ ਆਉਣ 'ਤੇ
ਥੋਡੇ ਤੋਂ
ਹਿਸਾਬ ਜਰੂਰ ਮੰਗੇਗਾ!
ਪਰ-
'ਰੱਬ ਦੇ ਬੰਦੇ'
ਆਪਣੀਆਂ ਕਲਮਾਂ ਦੀ
 ਜਹਿਰੀ ਸਿਆਹੀ ਨਾਲ
ਮੇਰੀ ਮੌਤ ਦੀ
ਘਟਨਾ ਨੂੰ
ਤੋੜ , ਮਰੋੜ ਕੇ
ਰੱਖਣਗੇ!
ਕਿਤਾਬਾਂ ਦੇ ਸਫੇ
ਭਰਨਗੇ!
ਕਿਉਂਕਿ -
ਸਾਡੇ ਬੁੱਧੀਜੀਵੀ
ਸੱਚ ਨੂੰ ਝੂਠ,
 ਝੂਠ ਨੂੰ ਸੱਚ
ਵਿਚ ਤਬਦੀਲ ਕਰਨ ਵਿਚ
ਸਦੀਆਂ ਤੋਂ ਮੁਹਾਰਤ
ਰੱਖਦੇ  ਨੇ!
ਉਹ -
ਇਤਿਹਾਸ ਨੂੰ ਮਿਥਿਹਾਸ,
 ਮਿਥਿਹਾਸ ਨੂੰ ਇਤਿਹਾਸ
ਬਣਾਕੇ
ਆਉਣ ਵਾਲੀਆਂ
ਪੀੜ੍ਹੀਆਂ ਦੇ
ਅੱਖੀਂ ਘੱਟਾ ਪਾਉਣਗੇ !
'ਅਣ-ਮਨੁੱਖੀ ਕਾਰੇ' ਨੂੰ
 ਮਹਾਨ ਕਾਰਨਾਮਾ ਦਰਸਾਉਣਗੇ!
ਮੇਰੀ ਮੌਤ ਪਿੱਛੋਂ
ਮੈਨੂੰ
 ਤੇ ਮੇਰੇ ਪਰਿਵਾਰ ਨੂੰ
ਦੋਸ਼ੀ ਬਣਾਉਣਗੇ!
ਮੈਂ ਲਾਸ਼ ਬੋਲਦੀ ਆਂ!
ਕਿ-
ਅਸਲ ਵਿਚ
'ਮੇਰੀ ਪਤਨੀ ਤਾਂ
ਉਦੋਂ ਹੀ ਵਿਧਵਾ
ਹੋ ਗਈ ਸੀ,
ਜਦੋਂ ਉਹ -
ਮੈਨੂੰ ਕਾਗਜ ਦੀ ਪੁੜੀ ਵਿਚ
'ਨਸ਼ਾ' ਲਪੇਟ ਕੇ
ਦੇ ਗਏ ਸਨ!
-ਸੁਖਦੇਵ ਸਲੇਮਪੁਰੀ
09780620233
30 ਅਕਤੂਬਰ, 2021

ਸ ਪਿੱਲੂ ਸਿੰਘ ਕਰੀਂ ਦੀ ਧਰਮ ਪਤਨੀ ਬੀਬੀ ਸੁਖਮਿੰਦਰ ਕੌਰ ਕਰੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ 

ਉਨ੍ਹਾਂ ਨਮਿਤ ਭੋਗ, ਅੰਤਿਮ ਅਰਦਾਸ ਅਤੇ ਸੰਸਕਾਰ 25 ਅਕਤੂਬਰ ਨੂੰ  

ਵਾਰਿੰਗਟਨ / ਇੰਗਲੈਂਡ  - 23 ਅਕਤੂਬਰ  (ਗਿਆਨੀ ਅਮਰੀਕ ਸਿੰਘ ਰਾਠੌਰ  )-  ਆਪ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੇ ਪਿਛਲੇ 17 ਅਕਤੂਬਰ ਨੂੰ ਪਿੱਲੂ ਸਿੰਘ ਕਰੀ ਵਾਸੀ ਵਾਰਿੰਗਟਨ  ( ਪਿੰਡ ਬਿੰਜਲ ਜ਼ਿਲ੍ਹਾ ਲੁਧਿਆਣਾ ) ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਕਰੀਂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਜਗਰਾਉਂ ਤਹਿਸੀਲ ਦੇ ਨਾਮੀ ਪਰਿਵਾਰ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਬੀਬੀ ਸੁਖਵਿੰਦਰ ਕੌਰ ਕਰੀਂ ਦੇ ਸਦੀਵੀ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਉਥੇ ਬੀਬੀ ਜੀ ਦੀ ਬੇਵਕਤੀ ਮੌਤ ਨਾਲ ਵਾਰਿੰਗਟਨ ਅਤੇ ਉਸਦੇ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਵੀ ਗਹਿਰਾ ਸਦਮਾ ਆਇਆ ਹੈ । ਸੰਸਾਰ ਭਰ ਤੋਂ ਅਤਿ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਬੀਬੀ ਜੀ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਜਿਤਾਇਆ ਹੈ । ਜਾਣਕਾਰੀ ਲਈ ਦੱਸ ਦਈਏ ਕਿ ਪਿੱਲੂ ਸਿੰਘ ਕਰੀ ਇਕ ਵਧੀਆ ਬਿਜ਼ਨਸਮੈਨ ਲੋਕਾਂ ਨਾਲ ਮੇਲ ਮਿਲਾਪ ਰੱਖਣ ਵਾਲੇ ਅਤੇ ਵਾਰਿੰਗਟਨ ਗੁਰਦੁਆਰਾ ਸਾਹਿਬ ਦੇ ਟਰੱਸਟੀਆਂ ਵਿੱਚੋਂ ਇੱਕ ਹਨ । ਇਸ ਸਮੇਂ ਪਰਿਵਾਰ ਵੱਲੋਂ ਉਚੇਚੇ ਤੌਰ ਤੇ ਜਾਣਕਾਰੀ ਸਾਂਝੀ ਕਰਦੇ ਗੁਰਦੁਆਰਾ ਸਾਹਿਬ ਦੇ ਟਰੱਸਟੀ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕੇ ਬੀਬੀ ਸੁਖਵਿੰਦਰ ਕੌਰ ਕਰੀ ਦੇ ਸੰਸਕਾਰ 25 ਅਕਤੂਬਰ 9.30 ਵਜੇ ਸਵੇਰ ਵਾਲਟਨ ਲੀ ਕੈਮਟੋਰੀਐਮ ,ਚੈਸਟਰ ਰੋਡ ,ਹਾਈ ਲੀ ਵਾਲਟਨ ,ਵਾਰਿਗਟਨ WA46TB ਵਿਖੇ ਹੋਣਗੇ। ਬੀਬੀ ਜੀ ਨਮਿੱਤ ਅੰਤਿਮ ਅਰਦਾਸ ਤੇ ਭੋਗ 10.45 ਵਜੇ ਸਵੇਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਵਾਰਿੰਗਟਨ ਵਿਖੇ ਪੈਣਗੇ । ਗੁਰੂ ਕੇ ਲੰਗਰ ਅਤੁੱਟ ਵਰਤਣਗੇ । ਹੋਰ ਜਾਣਕਾਰੀ ਲਈ ਫੋਟੋ ਵਿੱਚ ਦਿੱਤੇ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਲਵੋ  ।ਇਸ ਸਮੇਂ ਪਰਿਵਾਰ ਨਾਲ ਦੁੱਖ ਚ ਸ਼ਰੀਕ ਹੁੰਦਿਆਂ ਜਥੇਦਾਰ ਰਣਜੀਤ ਸਿੰਘ ਜੀ ਤਲਵੰਡੀ , ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ , ਸਾਬਕਾ ਐਮਐਲਏ ਹਲਕਾ ਜਗਰਾਉਂ ਸ ਭਾਗ ਸਿੰਘ ਮੱਲ੍ਹਾ, ਜਨ ਸ਼ਕਤੀ ਨਿਊਜ਼ ਦੇ ਮਾਲਕ ਸ ਅਮਨਜੀਤ ਸਿੰਘ ਖਹਿਰਾ, ਸ ਹਰਦੇਵ ਸਿੰਘ ਗਰੇਵਾਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਵਾਰਿੰਗਟਨ , ਸ ਦਲਜੀਤ ਸਿੰਘ ਜੌਹਲ ਟਰਸਟੀ ਗੁਰਦੁਆਰਾ ਸਾਹਿਬ ਵਾਰਿਗਟਨ , ਭਾਟ ਸਿੱਖ ਗੁਰਦੁਆਰਾ ਕੌਂਸਲ ਦੇ ਮੈਂਬਰ ਗਿਆਨੀ ਅਮਰੀਕ ਸਿੰਘ  ਰਾਠੌਰ, ਸ ਅਮਰਜੀਤ ਸਿੰਘ ਗਰੇਵਾਲ , ਸ ਕੁਲਦੀਪ ਸਿੰਘ ਢਿੱਲੋਂ , ਸ ਚਰਨ ਸਿੰਘ ਸਿੱਧੂ , ਸ ਸੰਤੋਖ ਸਿੰਘ ਸਿੱਧੂ , ਸ ਨਾਹਰ ਸਿੰਘ ਸਿੱਧੂ, ਸ ਇੰਦਰਜੀਤ ਸਿੰਘ ਗਿੱਲ , ਸੁ ਰਵਿੰਦਰਪਾਲ ਸਿੰਘ ਖਨੂਜਾ , ਸ ਸੁਰਿੰਦਰ ਸਿੰਘ ਅਤੇ  ਇੰਗਲੈਂਡ ਅੰਦਰ ਸ਼ੂ ਟ੍ਰੇਡ ਨਾਲ ਜੁਡ਼ੀਆਂ ਹੋਈਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

ਬਰਤਾਨੀਆ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੈਸਟ ਮਿਡਲੈਂਡਜ਼ ਥ੍ਰੀ ਦੇ ਅਨਿਆਂਪੂਰਨ ਸਲੂਕਾਂ ਬਾਰੇ ਜਵਾਬ ਮੰਗੇ

ਸਰਬ ਪਾਰਟੀ ਸਾਂਸਦ ਸਮੂਹ ਦੀ ਪ੍ਰਧਾਨ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਨੇ ਬ੍ਰਿਟਿਸ਼ ਸਿੱਖ ਜਗਤਾਰ ਸਿੰਘ ਜੌਹਲ ਦੀ ਰਿਹਾਈ ਬਾਰੇ ਗ੍ਰਹਿ ਦਫ਼ਤਰ ਨੂੰ ਭਾਰਤ ਸਰਕਾਰ ਉੱਪਰ ਜ਼ੋਰ ਪਾਉਣ ਲਈ ਵੀ ਕਿਹਾ   

 ਉਨ੍ਹਾਂ ਅੱਜ ਇਕ ਟਵੀਟ ਰਾਹੀਂ ਇਹ ਸਾਰੀ ਗੱਲਬਾਤ ਸਾਂਝੀ ਕਰਦੇ ਇਕ ਇੰਗਲਿਸ਼ ਅਖ਼ਬਾਰ ਦੀ ਖ਼ਬਰ ਨੂੰ ਵੀ ਇਸ ਦੇ ਨਾਲ ਨੱਥੀ ਕਰ ਕੇ ਲੋਕਾਂ ਦੇ ਸਾਹਮਣੇ ਰੱਖਿਆ  

ਲੰਡਨ , 22 ਅਕਤੂਬਰ -ਅਮਨਜੀਤ ਸਿੰਘ ਖਹਿਰਾ 

ਪੱਛਮੀ ਮਿਡਲੈਂਡਜ਼ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ  ਨੇ ਕਿਹਾ ਹੈ ਕਿ ਗ੍ਰਹਿ ਦਫਤਰ ਨੂੰ ਤਿੰਨ ਬ੍ਰਿਟਿਸ਼ ਸਿੱਖਾਂ ਨਾਲ "ਬੇਇਨਸਾਫ਼ੀ" ਵਾਲੇ ਸਲੂਕ ਬਾਰੇ ਗੰਭੀਰ ਪ੍ਰਸ਼ਨਾਂ ਦੇ ਉੱਤਰ ਦੇਣੇ ਚਾਹੀਦੇ ਹਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਜੇ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਂਦਾ। ਪ੍ਰੀਤ ਕੌਰ ਗਿੱਲ ਨੇ ਵੈਸਟ ਮਿਡਲੈਂਡਸ ਥ੍ਰੀ ਦੇ ਨਾਂ ਨਾਲ ਜਾਣੇ ਜਾਂਦੇ ਵਿਅਕਤੀਆਂ ਨੂੰ "ਨਿਸ਼ਾਨਾ ਬਣਾਉਣ" ਦੇ ਜਵਾਬ ਦੀ ਮੰਗ ਕੀਤੀ ਹੈ, ਜਿਨ੍ਹਾਂ 'ਤੇ 2009 ਵਿੱਚ ਭਾਰਤ ਵਿੱਚ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ। ਗ੍ਰਹਿ ਦਫਤਰ ਨੇ ਦਸੰਬਰ 2020 ਵਿੱਚ ਹਵਾਲਗੀ ਦੀ ਬੇਨਤੀ ਨੂੰ ਪ੍ਰਮਾਣਿਤ ਕੀਤਾ, ਪਰੰਤੂ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰਨ ਦੀ ਅਪੀਲ ਸਤੰਬਰ ਵਿੱਚ ਖਾਰਜ ਕਰ ਦਿੱਤੀ ਗਈ ਕਿਉਂਕਿ ਇੱਕ ਜ਼ਿਲ੍ਹਾ ਜੱਜ ਨੇ ਆਖਿਆ ਕਿ ਉਨ੍ਹਾਂ ਵਿਰੁੱਧ ਕੋਈ ਕੇਸ ਨਹੀਂ ਬਣਦਾ। ਐਜਬੈਸਟਨ ਦੀ ਸੰਸਦ ਮੈਂਬਰ ਸ੍ਰੀਮਤੀ ਗਿੱਲ, ਜੋ ਬ੍ਰਿਟਿਸ਼ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਸਮੂਹ ਦੀ ਪ੍ਰਧਾਨ ਹੈ, ਨੇ ਮਾਮਲੇ ਦੀ ਸੁਣਵਾਈ ਬਾਰੇ ਜਵਾਬ ਮੰਗੇ ਹਨ।
ਸ੍ਰੀਮਤੀ ਗਿੱਲ ਨੇ ਕਿਹਾ: “ਵੈਸਟ ਮਿਡਲੈਂਡਜ਼ ਥ੍ਰੀ ਦਾ ਮਾਮਲਾ ਬਹੁਤ ਹੀ ਭਿਆਨਕ ਹੈ। ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਮੈਂ ਉਨ੍ਹਾਂ ਦੇ ਨਾਲ ਬੇਇਨਸਾਫ਼ੀ ਵਾਲਾ ਸਲੂਕ ਪਹਿਲੀ ਵਾਰ ਵੇਖਿਆ ਹੈ। “ਨਿਰਦੋਸ਼, ਬ੍ਰਿਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਸਰਕਾਰ ਨੂੰ ਹੁਣ ਇਨ੍ਹਾਂ ਤਿੰਨਾਂ ਬ੍ਰਿਟਿਸ਼ ਨਾਗਰਿਕਾਂ ਦੇ ਇਲਾਜ ਸੰਬੰਧੀ ਗੰਭੀਰ ਪ੍ਰਸ਼ਨਾਂ ਦੇ ਉੱਤਰ ਦੇਣੇ ਚਾਹੀਦੇ ਹਨ। ਜੇ ਗ੍ਰਹਿ ਸਕੱਤਰ ਦੀ ਇੱਛਾ ਅਨੁਸਾਰ ਸਫਲਤਾਪੂਰਵਕ ਹਵਾਲਗੀ ਦੇ ਦਿੱਤੀ ਜਾਂਦੀ ਤਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ। “ਸਿੱਖ ਭਾਈਚਾਰੇ ਲਈ ਇਸ ਤੋਂ ਵੀ ਜ਼ਿਆਦਾ ਦੁਖਦਾਈ ਗੱਲ ਇਹ ਹੈ ਕਿ ਇਹ ਇਕਲੌਤਾ ਮਾਮਲਾ ਨਹੀਂ ਜਿੱਥੇ ਸਰਕਾਰ ਨੇ ਸਰਗਰਮੀ ਨਾਲ ਬ੍ਰਿਟਿਸ਼ ਸਿੱਖਾਂ ਨੂੰ ਕਿਸੇ ਵਿਦੇਸ਼ੀ ਸ਼ਕਤੀ ਦੁਆਰਾ ਗੰਭੀਰ ਅਪਰਾਧਾਂ ਦੇ ਝੂਠੇ ਦੋਸ਼ ਲਗਾਉਣ ਦੀ ਇਜਾਜ਼ਤ ਦਿੱਤੀ ਹੈ।

ਉਸਨੇ ਗ੍ਰਹਿ ਦਫਤਰ ਨੂੰ ਇੱਕ ਹੋਰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਜ਼ੋਰ ਪਾਉਣ ਲਈ ਕਿਹਾ, ਜੋ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਦੋਸ਼ ਤੋਂ  ਭਾਰਤੀ ਜੇਲ੍ਹ ਵਿੱਚ ਬੰਦ ਹੈ। “ਜਗਤਾਰ ਸਿੰਘ ਜੌਹਲ ਨੂੰ ਹੁਣ ਭਾਰਤ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਜੋ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ, ਜਿਸਨੂੰ ਸਬੂਤ ਦੇ ਤੌਰ ਤੇ ਤਸੀਹੇ ਦੇ ਕੇ ਪ੍ਰਾਪਤ ਕੀਤੇ ਗਏ ਕਥਿਤ ਇਕਬਾਲੀਆ ਬਿਆਨ ਦੇ ਨਾਲ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। "ਵਿਦੇਸ਼ੀ ਦਫਤਰ ਨੀਤੀ ਦੇ ਅਨੁਸਾਰ ਜਿੱਥੇ ਇੱਕ ਵਿਅਕਤੀ ਨੂੰ ਮਨਮਾਨੇ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਜਾਂਦਾ ਹੈ। ਯੂਕੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੱਗੀ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਵਿਦੇਸ਼ ਸਕੱਤਰ ਹੁਣ ਇਹ ਕਾਰਵਾਈ ਕਰ ਜੱਗੀ ਜੌਹਲ ਦੀ ਰਿਹਾਈ ਦਾ ਰਾਹ ਪੱਧਰਾ ਕਰੇ ।"

ਵੈਸਟ ਮਿਡਲੈਂਡਜ਼ ਥ੍ਰੀ - ਵੁਲਵਰਹੈਂਪਟਨ ਤੋਂ ਪਿਆਰਾ ਸਿੰਘ ਗਿੱਲ, ਅਤੇ ਕਵੈਂਟਰੀ ਦੇ ਭਰਾ ਅਮ੍ਰਿਤਵੀਰ ਸਿੰਘ ਵਾਹੀਵਾਲਾ ਅਤੇ ਗੁਰਸ਼ਰਨਵੀਰ ਸਿੰਘ ਵਾਹੀਵਾਲਾ ਦੇ ਵਿਰੁੱਧ ਕੇਸ ਉਦੋਂ ਖ਼ਤਮ ਹੋ ਗਿਆ ਜਦੋਂ ਉਨ੍ਹਾਂ ਦੇ ਖਿਲਾਫ ਅਦਾਲਤ ਵਿੱਚ ਕੋਈ ਹੋਰ ਸਬੂਤ ਪੇਸ਼ ਨਹੀਂ ਕੀਤਾ ਗਿਆ। ਬ੍ਰਿਟਿਸ਼ ਨਾਗਰਿਕਾਂ 'ਤੇ ਭਾਰਤੀ ਅਧਿਕਾਰੀਆਂ ਨੇ ਰੁਲਦਾ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਜਿਸ ਨੂੰ 12 ਸਾਲ ਪਹਿਲਾਂ ਪੰਜਾਬ ਦੇ ਪਟਿਆਲਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। 2011 ਵਿੱਚ ਵੈਸਟ ਮਿਡਲੈਂਡਸ ਪੁਲਿਸ ਦੀ ਜਾਂਚ ਵਿੱਚ ਉਨ੍ਹਾਂ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ

ਮੰਗਲਵਾਰ ਨੂੰ ਕਾਮਨਜ਼ ਵਿੱਚ, ਲੇਬਰ ਐਮਪੀ ਤਾਈਵੋ ਓਵਾਤੇਮੀ ਦੁਆਰਾ ਗ੍ਰਹਿ ਸਕੱਤਰ ਨੂੰ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਣ ਲਈ ਕਿਹੜੇ ਸਬੂਤਾਂ ਦੀ ਵਰਤੋਂ ਕੀਤੀ ਗਈ ਸੀ। 
ਸ਼੍ਰੀਮਤੀ ਪਟੇਲ ਨੇ ਸੰਸਦ ਮੈਂਬਰ ਨੂੰ ਕਿਹਾ ਕਿ ਉਹ ਇਸ ਮਾਮਲੇ 'ਤੇ ਨਿੱਜੀ ਤੌਰ' ਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁਣਗੇ।

ਮਿਲੀ ਜਾਣਕਾਰੀ ਅਨੁਸਾਰ ਇੱਕ ਸਰਕਾਰੀ ਬੁਲਾਰੇ ਨੇ ਕਿਹਾ: “ਅਸੀਂ ਸ੍ਰੀ ਜੋਹਲ ਦੇ ਕੇਸ ਬਾਰੇ ਭਾਰਤ ਸਰਕਾਰ ਕੋਲ ਲਗਾਤਾਰ ਆਪਣੀਆਂ ਚਿੰਤਾਵਾਂ ਉਠਾਉਂਦੇ ਰਹੇ ਹਾਂ, ਜਿਸ ਵਿੱਚ ਉਨ੍ਹਾਂ ਦੇ ਤਸ਼ੱਦਦ ਅਤੇ ਬਦਸਲੂਕੀ ਦੇ ਦੋਸ਼ ਅਤੇ ਨਿਰਪੱਖ ਸੁਣਵਾਈ ਦੇ ਉਨ੍ਹਾਂ ਦੇ ਅਧਿਕਾਰ ਸ਼ਾਮਲ ਹਨ। “ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਭਾਰਤ ਵਿੱਚ ਵਿਅਕਤੀਗਤ ਦੂਤਘਰ ਦੌਰੇ ਫਿਲਹਾਲ ਮੁਅੱਤਲ ਹਨ। ਹਾਲਾਂਕਿ, ਕੌਂਸੁਲਰ ਸਟਾਫ ਸ੍ਰੀ ਜੌਹਲ ਨਾਲ ਨਿਯਮਤ ਟੈਲੀਫੋਨ ਕਾਲ ਕਰ ਰਹੇ ਹਨ ਅਤੇ ਸੰਬੰਧਤ ਅਦਾਲਤੀ ਸੁਣਵਾਈਆਂ ਵਿੱਚ ਸ਼ਾਮਲ ਹੋਏ ਹਨ। ”

ਖੰਜਰ ਬਣਕੇ ਖੁੱਭੇਗਾ ✍️ ਸਲੇਮਪੁਰੀ ਦੀ ਚੂੰਢੀ

ਖੰਜਰ ਬਣਕੇ ਖੁੱਭੇਗਾ
- ਸਿੰਘੂ ਬਾਰਡਰ 'ਤੇ
 ਮੇਰੇ ਵੱਢੇ ਹੱਥ
ਦੀਆਂ ਹੱਡੀਆਂ 
ਬੰਦੂਕਾਂ ਬਣਕੇ
ਬੇਈਮਾਨਾਂ ਦੀਆਂ ਛਾਤੀਆਂ
ਵਿਚੋਂ ਆਰ-ਪਾਰ 
ਹੋਣਗੀਆਂ ! 
ਮੇਰੇ ਵੱਢੇ 
ਪੈਰ ਦੀਆਂ ਹੱਡੀਆਂ
ਤਿੱਖੇ ਸੂਏ ਬਣਕੇ
 ਪੈਰਾਂ ਵਿਚ ਚੁੱਭਣਗੀਆ! 
ਲਹੂ-ਲੁਹਾਣ ਕਰਨਗੀਆਂ !! 
ਤੁਰਨ ਜੋਗਾ ਨਹੀਂ ਛੱਡਣਗੀਆਂ!!! 
 ਨਿਹੱਥੇ ਦਾ 
ਡੁੱਲ੍ਹਿਆ ਖੂਨ
ਗੂਹੜੀ ਨੀੰਦੇ ਸੁੱਤਿਆਂ ਨੂੰ
ਹਲੂਣਾ ਦੇਵੇਗਾ, 
ਕਿ - 
ਜਾਗੋ! ਜਾਗੋ!! 
ਨਹੀਂ ਤਾਂ 
ਮੇਰੇ ਵਾਂਗੂੰ 
ਕਈ ਬੇਦੋਸ਼ੇ ਬਲੀ ਚੜ੍ਹਨਗੇ! 
ਮੇਰੀ ਪਿੱਠ ਵਿਚ 
ਨਸ਼ੇ ਦਾ ਟੀਕਾ ਖੋਭਣ 
ਵਾਲਿਆਂ ਦੇ 
'ਭਵਿੱਖ ਦੇ ਢਿੱਡ' ਵਿਚ 
ਨਸ਼ੇ ਦਾ ਟੀਕਾ 
ਖੰਜਰ ਬਣਕੇ ਖੁੱਭੇਗਾ ! 
ਮੇਰੀਆਂ ਚੀਕਾਂ 
ਬੇਈਮਾਨਾਂ ਦੀਆਂ 
ਕਰਤੂਤਾਂ ਨੂੰ
ਉਜਾਗਰ ਕਰਦੀਆਂ 
 ਨੀਂਦ ਉਡਾ ਦੇਣਗੀਆਂ ! 
ਬੈਰੀਗੇਟ 'ਤੇ 
ਲਟਕਦੀ ਲਾਸ਼ 
'ਮਾਨਵਤਾ' ਦਾ ਢੰਡੋਰਾ 
ਪਿੱਟਣ ਵਾਲਿਆਂ ਦੇ 
ਮੂੰਹ 'ਤੇ 
ਫਿਟਕਾਰਾਂ ਪਾਉਂਦੀ 
ਇਤਿਹਾਸ ਦੇ ਪੰਨੇ ਬਣਕੇ 
ਹਮੇਸ਼ਾ ਦੰਦ ਚੜ੍ਹਾਉਂਦੀ 
ਰਹੇਗੀ! 
ਸ਼ੁਕਰ ਆ! 
'ਟ੍ਰਿਬਿਊਨ' ਨੇ ਜਲਦੀ 
ਸੱਚ ਦੀਆਂ 
ਪਰਤਾਂ ਖੋਲ੍ਹ ਕੇ 
ਰੱਖ ਦਿੱਤੀਆਂ , 
ਨਹੀਂ ਤਾਂ 
ਮੇਰੇ 'ਤੇ ਇਲਜ਼ਾਮ 
ਦੀ ਪੱਕੀ ਮੋਹਰ 
ਲੱਗ ਜਾਣੀ ਸੀ! 
ਤੇ 
'ਵਿਹੜੇ ਵਾਲਿਆਂ'
ਦਾ ਜੀਣਾ ਦੁੱਭਰ
 ਕਰ ਦੇਣਾ ਸੀ! 
ਕਿਉਂਕਿ - 
ਜਾਤ ਦੇ ਹੰਕਾਰੀ ਤਾਂ 
ਮਿਹਨਤਾਂ ਦਾ ਮੁੱਲ 
ਪਾਉਣ ਦੀ ਮੰਗ 
ਕਰਨ 'ਤੇ 
ਪਹਿਲਾਂ ਹੀ 
ਵਿਹੜੇ ਵਾਲਿਆਂ ਦਾ 
ਬਾਈਕਾਟ ਕਰਦੇ 
ਆ ਰਹੇ ਨੇ ! 
ਸ਼ਾਇਦ ਉਹ 
ਬੇ-ਖਬਰ ਨੇ 
ਕਿ- 
'ਗੁਰੂ ਗ੍ਰੰਥ ਸਾਹਿਬ ਜੀ' ਦੀ 
'ਬੇਅਦਬੀ' ਦੀ ਸ਼ੁਰੂਆਤ ਤਾਂ 
ਉਦੋਂ ਤੋਂ 
ਹੁੰਦੀ ਆ ਰਹੀ ਆ
 ਜਦੋਂ ਤੋਂ 
'ਸੁੱਚਮਤਾ ਤੇ ਉੱਚਮਤਾ'
ਦਾ ਸਰਟੀਫਿਕੇਟ 
ਲੈਣ ਲਈ 
ਪਿੰਡਾਂ ਵਿੱਚ 
ਚਾਰ, ਚਾਰ 
ਗੁਰਦੁਆਰਿਆਂ ਦੀ 
ਉਸਾਰੀ ਸ਼ੁਰੂ ਕੀਤੀ ਸੀ! 

ਸੁਖਦੇਵ ਸਲੇਮਪੁਰੀ 
09780620233 
20 ਅਕਤੂਬਰ, 2021.

ਖੂਨ ਦੀ ਬਰਸਾਤ ✍️ਸਲੇਮਪੁਰੀ ਦੀ ਚੂੰਢੀ

ਮਨੁੱਖ ਦੀ ਵਾਹ ਚੱਲਦੀ
ਤਾਂ
ਅਕਾਸ਼ ਵਿੱਚ ਵੀ
ਧਰਮ ਦੀਆਂ,
ਜਾਤਾਂ-ਕੁਜਾਤਾਂ ਦੀਆਂ,
ਨਸਲਾਂ ਦੀਆਂ,
ਕਬੀਲਿਆਂ ਦੀਆਂ,
ਕੰਡਿਆਲੀ ਤਾਰਾਂ ਦੀਆਂ
ਕੰਧਾਂ ਉਸਾਰੀਆਂ
ਹੋਣੀਆਂ ਸੀ!
ਫਿਰ ਸਾਇਬੇਰੀਆ ਤੋਂ
ਕੂੰਜਾਂ ਦੇ ਕਾਫਲੇ
ਹਰੀਕੇ ਪੱਤਣ
ਨਹੀਂ ਸੀ ਆਉਣੇ,
ਸਗੋਂ -
ਅਕਾਸ਼ ਵਿੱਚੋਂ
ਟੁੱਟਦੇ ਤਾਰਿਆਂ
ਥਾਂ ਦੀ
ਬੇਰਹਿਮੀ ਨਾਲ
ਕੂੰਜਾਂ  ਦੇ ਵੱਢੇ ਖੰਭ,
ਜਖਮੀ ਪਹੁੰਚੇ
ਡਿੱਗਦੇ ਦਿਖਾਈ ਦੇਣੇ ਸੀ!
 ਹੱਦਾਂ ਬੰਨੇ
ਤੋੜ ਕੇ
ਇੱਧਰ, ਉਧਰ ਜਾਂਦੀਆਂ
ਚਿੜੀਆਂ ਦੀ
 ਚੀੰ-ਚੀੰ
ਦੀ ਥਾਂ
 ਚਿੜੀਆਂ ਦੇ  
ਰੋਣ ਦੀ ਅਵਾਜ
 ਸੁਣਾਈ ਦੇਣੀ ਸੀ!
ਅਕਾਸ਼ ਵਿੱਚ ਉਡਾਰੀਆਂ
ਮਾਰਦੀਆਂ
ਗੁਟਾਰਾਂ ਦੇ
ਚਿਹਰਿਆਂ 'ਤੇ
ਹਾਸੇ ਨਹੀਂ,
ਸਗੋਂ
 ਉਦਾਸੀ ਦੇ ਬੱਦਲ
ਛਾਏ ਹੋਣੇ ਸੀ!
ਸ਼ੁਕਰ ਆ!
ਪੰਛੀਆਂ ਨੇ
 ਮਨੁੱਖ ਤੋਂ
ਧਰਮ ਦਾ,
ਜਾਤ ਦਾ,
ਨਸਲ ਦਾ,
ਕਬੀਲਿਆਂ ਦੇ
ਵਿਤਕਰਿਆਂ ਦਾ
ਪਾਠ ਨਹੀਂ ਸਿੱਖਿਆ
ਨਹੀਂ ਤਾਂ -
ਪੰਛੀਆਂ ਦੇ ਮੂੰਹਾਂ 'ਤੇ
ਉਂਗਲੀਆਂ !
ਅੱਖੀਆਂ 'ਤੇ
ਪੱਟੀਆਂ,
 ਕੰਨਾਂ ਵਿਚ
ਸਿੱਕੇ  !
ਹੱਥ-ਪੈਰ ਕੱਟੇ!
ਜੀਭਾਂ ਵੱਢੀਆਂ,
ਤੇ ਪਿੰਡੇ
ਲਹੂ-ਲੁਹਾਣ ਮਿਲਣੇ ਸੀ!
ਸ਼ਾਂਤੀ ਦਾ ਪ੍ਰਤੀਕ
ਘੁੱਗੀਆਂ, ਕਬੂਤਰਾਂ ਦੇ
 ਖੰਭਾਂ 'ਤੇ
ਅਹਿੰਸਾ, ਨਫਰਤਾਂ
ਦਾ ਸ਼ਬਦ
ਉੱਕਰਿਆ ਹੋਣਾ ਸੀ!
ਤੇ ਅਕਾਸ਼ ਵਿੱਚੋਂ
ਮੀਂਹ ਦੀ ਨਹੀਂ,
ਰੋਜ ਲਹੂ ਦੀ
ਮੋਹਲੇਧਾਰ
ਬਰਸਾਤ ਹੋਣੀ ਸੀ!
ਸੁਖਦੇਵ ਸਲੇਮਪੁਰੀ
09780620233
17 ਅਕਤੂਬਰ, 2021.

ਬੁੱਧ ਉਦਾਸ ਤੇ ਨਾਨਕ ਅੱਖਾਂ ਮਲ ਰਿਹਾ ਹੈ ✍️ ਸਲੇਮਪੁਰੀ ਦੀ ਚੂੰਢੀ

ਬੇਈਮਾਨੀਆਂ, ਠੱਗੀਆਂ ਦਾ
 ਹਨੇਰਾ ਜਿਹਾ ਛਾ ਗਿਆ,
ਚੁਸਤੀਆਂ, ਚਲਾਕੀਆਂ ਦਾ
 ਦੌਰ ਚੱਲ ਰਿਹਾ ਹੈ!
ਮਨੁੱਖਾਂ ਦਾ ਜੀਣਾ
 ਕੀੜਿਆਂ ਤੋਂ ਮਾੜਾ ਹੋ ਗਿਆ,
ਸੱਚ ਦੇ ਖੇਤ ਅੰਦਰ
 ਝੂਠ ਪਲ ਰਿਹਾ ਹੈ!
ਲੋਕਾਂ ਨੂੰ ਉਕਸਾਉਣਾ
ਉਨ੍ਹਾਂ ਦਾ ਧਰਮ ਬਣ ਗਿਆ,
ਤਾਹੀਓਂ ਤਾਂ ਮਨੁੱਖਤਾ ਦਾ
ਧਰਮ ਜਲ ਰਿਹਾ ਹੈ!
ਈਮਾਨ ਦੇ ਢਿੱਡ ਵਿਚ
ਖੰਜਰ ਵੇਖ ਕੇ,
'ਬੁੱਧ' ਉਦਾਸ ਹੋਇਆ
'ਨਾਨਕ' ਅੱਖਾਂ ਮਲ ਰਿਹਾ ਹੈ।
ਤੂੰ ਹੌਸਲਾ ਨਾ ਛੱਡੀੰ
 ਹਨੇਰਿਆਂ ਨੂੰ ਚੀਰਨ ਲਈ,
ਨਾ 'ਅੱਜ' ਨੇ ਰਹਿਣਾ,
ਨਾ 'ਕੱਲ੍ਹ' ਰਿਹਾ ਹੈ!
-ਸੁਖਦੇਵ ਸਲੇਮਪੁਰੀ
13 ਅਕਤੂਬਰ, 2021.

ਮਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਮਾਤਾ ਚਿੰਤਪੁਰਨੀ ਜਾਣ ਤੇ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਦਾ ਸਵਾਲ - ਪਰਮਿੰਦਰ ਸਿੰਘ ਬੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂਕੇ    

ਇੱਕ ਅਟੱਲ ਸੱਚਾਈ ਹੈ ਕਿ ਜ਼ੁਬਾਨ ਵਿੱਚੋਂ ਨਿਕਲੇ ਬੋਲ ਅਤੇ ਕਮਾਨ ਵਿੱਚੋਂ ਛੁੱਟੀ ਤੀਰ ਕਦੇ ਵਾਪਸ ਨਹੀਂ ਮੁੜਦੇ । ਕਮਾਨ ਵਿਚੋਂ ਛੁੱਟੇ ਤੀਰ ਨੂੰ ਵਾਪਸ ਮੋੜਨਾ ਤਾਂ ਅਸੰਭਵ ਹੈ ਪ੍ਰੰਤੂ ਸ਼ਾਤਰ ਚਲਾਕ ਲੋਕ ਜਵਾਨਾਂ ਵਿੱਚੋਂ ਕਹੇ ਬੋਲਾਂ ਨੂੰ ਜ਼ਰੂਰ ਆਪਣੀ ਨੀਯਤ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰ ਲੈਂਦੇ ਹਨ।ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਚਿੰਤਪੁਰਨੀ ਦੇ ਦਰਸ਼ਨਾਂ ਨੂੰ ਜਾਣਾ ਜਿਸ ਸਬੰਧ ਵਿਚ ਪਹਿਰੇਦਾਰ ਅਖ਼ਬਾਰ ਦੇ ਐਡੀਟਰ ਸ ਜਸਪਾਲ ਸਿੰਘ ਹੇਰਾਂ ਨੇ ਬਾਦਲ ਸਾਹਿਬ ਤੇ ਸਵਾਲ ਕੀਤਾ ਹੈ । ਇਸ ਦਾ ਉੱਤਰ ਸਿੱਧੇ ਤੌਰ ਤੇ ਸਰਦਾਰ ਬਾਦਲ ਸਾਹਿਬ ਹੀ ਦੇ ਸਕਦੇ ਸਨ ਅਤੇ ਉੱਤਰ ਦੇਣਾ ਵੀ ਚਾਹੀਦਾ ਹੈ ਇਹ ਮੁੱਦਾ ਕਿਸੇ ਦੂਸਰੀ ਧਿਰ ਦਾ ਨਹੀਂ ਅਤੇ ਨਾ ਹੀ ਇਸ ਨੂੰ ਹਿੰਦੂ ਵਿਰੋਧੀ ਦੱਸ ਕੇ ਗੁੰਮਰਾਹ ਨਹੀਂ ਕਰਨਾ ਚਾਹੀਦਾ। ਇਹ ਬੇਲੋੜਾ ਅਤੇ ਗ਼ੈਰ ਸਮਾਜਿਕ ਢੰਗ ਹੈ ਇਹ ਸਿਰਫ਼ ਸਿੱਖ ਵਿਚਾਰਧਾਰਾ ਸਿੱਖ ਮਰਿਆਦਾ ਅਨੁਸਾਰ ਇਕ ਸਿੱਖ ਵੱਲੋਂ ਹੀ ਦੂਸਰੇ ਸਿੱਖ ਨੇਤਾ ਨੂੰ ਸਵਾਲ ਹੈ। ਲਫ਼ਜ਼ ਭਾਵੇਂ ਮਿੱਠੇ ਹੋਣ ਜਾਂ ਫਿੱਕੇ ਇਸ ਵਿੱਚ ਕੋਈ ਚਿੰਤਾ ਵਾਲੀ ਗੱਲ ਨਹੀਂ ਸੀ ਪ੍ਰੰਤੂ ਜੋ ਚਾਤਰ ਲੋਕ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਨੂੰ ਗਲਤ ਤਰੀਕੇ ਨਾਲ ਮੁੱਦਾ ਬਣਾ ਕੇ ਹਿੰਦੂ ਭਾਈਚਾਰੇ ਦੇ ਮੋਢਿਆਂ ਤੇ ਧਰ ਰਹੇ ਹਨ ਉਹ ਖ਼ੁਦ ਇਸ ਤਰੀਕੇ ਨਾਲ ਹਿੰਦੂ ਧਰਮ ਦਾ ਹੀ ਅਪਮਾਨ ਕਰ ਰਹੇ ਹਨ। ਹਾਂ ਸਰਦਾਰ ਬਾਦਲ ਇਸ ਮਸਲੇ ਤੇ ਚੁੱਪ ਰਹਿ ਕੇ ਖ਼ੁਦ ਨੂੰ ਇਸ ਲਪੇਟ ਵਿਚ ਕਿਉਂ ਰੱਖ ਰਹੇ ਹਨ ਉਹ ਖੁਦ ਸਪੱਸ਼ਟ ਕਰ ਸਕਦੇ ਹਨ ਕਿ ਇਕ ਸਿੱਖ ਵੱਲੋਂ ਕੀਤੇ ਪ੍ਰਸ਼ਨ ਤੇ ਉਨ੍ਹਾਂ ਦੇ ਦਿਲ ਦੀ ਭਾਵਨਾ ਕੀ ਹੈ । ਉਹ ਖ਼ੁਦ ਜ਼ਿੰਮੇਵਾਰ ਹੁੰਦਿਆਂ ਸਪੱਸ਼ਟ ਕਰਨ ਕਿ ਚਿੰਤਪੁਰਨੀ ਜਾਣ ਦੀ ਉਨ੍ਹਾਂ ਦੀ ਭਾਵਨਾ ਕੀ ਹੈ ਜੇਕਰ ਸੁਖਬੀਰ ਬਾਦਲ ਦੀ ਚੁੱਪ ਹਿੰਦੂ ਸਿੱਖਾਂ ਵਿੱਚ ਵਿਵਾਦ ਖੜ੍ਹਾ ਕਰਦੀ ਹੈ ਤਾਂ ਹੋ ਸਕਦੈ ਉਹ  ਹਿੰਦੂ ਵੋਟ ਤੋਂ ਸੱਖਣੇ ਹੀ ਰਹਿ ਜਾਣ ਕਿਉਂਕਿ ਬਿ ਜੇ ਪੀ ਨਾਲੋਂ ਉਹ ਐਲਾਨੀਆ ਤੌਰ ਤੇ ਸਪੱਸ਼ਟ ਟੁੱਟ ਚੁੱਕੇ ਹਨ। ਰਹੇ ਗਏ ਪੱਤਰਕਾਰ ਦੇ ਲਫ਼ਜ਼ਾਂ ਨੂੰ ਵਲੇਵਾਂ ਦੇ ਕੇ ਭਾਵੇਂ ਜਿੱਤਣਾ ਵੀ ਮਰੋੜਿਆ ਜਾਵੇ ਪ੍ਰੰਤੂ ਅਸਲੀਅਤ ਨਹੀਂ ਲੁਕਦੀ ਮੌਕਾ ਪ੍ਰਸਤ ਲੋਕ ਜੇਕਰ ਇਸ ਬਹਾਨੇ ਹਿੰਦੂ ਸਿੱਖ ਤ੍ਰੇੜਾਂ ਪਾ ਕੇ ਸਮਾਜਿਕ ਦੁਸ਼ਮਣੀਆਂ ਖੱਟ ਰਹੇ ਹਨ ਤਦ ਏਹ ਗੁਮਰਾਹ ਕੁਨ ਸਾਜ਼ਿਸ਼ ਹੈ । ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਿਰਫ਼ ਲੋਕ ਭਲਾਈ ਲਈ ਸਮਾਜ ਅੱਗੇ ਠੋਸ ਸੱਚਾਈ ਰੱਖਣੀ ਚਾਹੀਦੀ ਹੈ । ਭਾਈ ਜਸਪਾਲ ਸਿੰਘ ਹੇਰਾਂ ਤਜਰਬੇਕਾਰ ਸਿੱਖ ਹਨ ਸਿਆਣੇ ਹਨ ਉਨ੍ਹਾਂ ਦੀ ਕਹੀ ਗੱਲ ਵਜ਼ਨਦਾਰ ਹੈ ਲੀਡਰਸ਼ਿਪ ਨੂੰ ਕਬੂਲਣੀ ਚਾਹੀਦੀ ਹੈ ਕਹੇ ਗਏ ਬੋਲਾਂ ਨੂੰ ਰਸਤੇ ਵਿੱਚ ਢੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਵਿੱਚ ਹੀ ਸਮਾਜ ਦਾ ਭਲਾ ਹੈ ।

ਲੰਡਨ, 15 ਅਕਤੂਬਰ  2021