ਧਰਤੀ ਉਪਗ੍ਰਹਿ ਨੂੰ ਖ਼ਤਰਨਾਕ ਵਾਯੂਮੰਡਲ ਆਧਾਰਤ ਕਿਸੇ ਆਉਣ ਵਾਲੀ ਤਬਾਹੀ ਤੋਂ ਬਚਾਉਣ ਲਈ ਕੋਸ਼ਿਸ਼ਾਂ ਦਾ ਸਮਾਂ ਅਤੇ ਜ਼ਰੂਰਤ - ਪਰਮਿੰਦਰ ਸਿੰਘ ਬਲ

ਇਹ ਹਫ਼ਤਾ ਸੰਸਾਰ ਪਧਰ ਤੇ “ਧਰਤੀ”ਉਪਗ੍ਰਹਿ ਨੂੰ ਖ਼ਤਰਨਾਕ ਵਾਯੂ-ਮੰਡਲ ਆਧਾਰ ਕਿਸੇ ਆਉਣ ਵਾਲੀ ਤਬਾਹੀ ਤੋਂ ਬਚਾਉਣ ਲਈ ਕੋਸ਼ਿਸ਼ਾਂ ਦਾ ਸਮਾਂ ਸੀ , ਇਸ ਮੌਕੇ ਸਕਾਟਲੈਂਡ ਵਿਖੇ ਸੰਸਾਰ ਦੇ ਵੱਖ ਵੱਖ  ਦੇਸ਼ਾਂ ਦਾ ਇਕੱਠ ਹੋਇਆ ,ਕਈ ਫੈਸਲੇ ਹੋਏ, ਪੱਛਮੀ ਮੁਲਕਾਂ ਦੀ ਵੱਸੋਂ ਇਸ ਮੁੱਦੇ ਤੇ ਬਹੁਤ ਜਤਨਸ਼ੀਲ ਹਨ, ਪਰੰਤੂ ਇੱਥੇ ਹੀ ਵੱਸਦੇ ਸਿੱਖ ਅਤੇ ਏਸ਼ੀਅਨ ਆਬਾਦੀ ਨੇ ਕਿਧਰੋਂ ਭੀ ਨੀਂਦ ਨਹੀਂ ਖੋਲ੍ਹੀ । ਉਹ ਇਸ ਤਰਾਂ ਸੌਂ ਰਹੇ ਹਨ ਜਿਵੇਂ ਉਹ ਧਰਤੀ ਉੱਤੇ ਵੱਸ ਹੀ ਨਹੀਂ ਰਹੇ। ਆਪਸ ਵਿੱਚ ਉਲਝੇ ਹੋਏ ਮੁੱਦਿਆਂ ਨੂੰ ਪਹਿਲ ਦਿੰਦੇ ਹੋਏ , ਸੰਸਾਰ ਸਾਹਮਣੇ ਕੁਝ ਨਾ ਕਹਿਣ ਤੇ ਕੁਝ ਨਾ ਕਰਨ ਜੋਗੇ ਸਾਬਤ ਹੋ ਰਹੇ ਹਨ ।ਇਸ “ਵਾਯੂ-ਮੰਡਲ “ਮੁੱਦੇ ਤੇ ਕੋਈ ਸਾਂਝੀ ਸੰਸਥਾ ਨਹੀਂ ਜੋ  ਸਿੱਖ ਅਤੇ ਬਾਕੀ ਏਸ਼ੀਅਨ ਭਾਈਚਾਰੇ ਨੂੰ ਇਕ ਪਲੇਟਫ਼ਾਰਮ ਤੇ ਇਕੱਠਿਆਂ ਕਰੇ ,ਤਾਂ ਜੋ ਅਸੀਂ ਸੰਸਾਰ ਨਾਲ ਸਾਂਝੀ ਬਣੀਏ। ਸਮਾਂ ਸੋਚ ,ਇਕੱਠ ਅਤੇ ਸਭ ਦੇ ਭਲੇ ਦਾ ਹੈ । ਜੇ ਅਸੀਂ ਵਾਯੂ-ਮੰਡਲ ਵਿੱਚ ਚੰਗੇ ਪੱਖੋਂ ਤਬਦੀਲੀਆਂ ਲਿਆ ਸਕਾਂਗੇ ਤਾਂ ਖੁਦ ਭੀ ਵੱਸ ਸਕਾਂਗੇ ਅਤੇ ਦੂਜਿਆਂ ਨੂੰ ਵੱਸਣ ਦਾ ਮੌਕਾ ਮਿਲੇਗਾ । ਅੱਜ ਜੇਕਰ ਅਸੀਂ ਪੱਛਮੀ ਮੁਲਕਾਂ ਚ ,ਵਸਦਿਆ , ਮਨੁੱਖਤਾ ਦੇ ਭਲੇ ਲਈ ਢੁਕਵਾਂ ਯੋਗਦਾਨ ਨਾ ਪਾਇਆ ,ਤਾਂ ਜਿਸ ਭੀ ਹਾਲਾਤ ਵਿੱਚ ਸੰਸਾਰ ਖ਼ਤਰਨਾਕ ਹਾਲਾਤਾਂ ਵਿੱਚੋਂ ਹੋ ਗੁਜ਼ਰੇਗਾ ,ਸਾਨੂੰ ਜ਼ਰੂਰ ਅਕਿ੍ਰਤਘਣ ਪੁਕਾਰੇਗਾ । ਆਓ ਗੁਰੂ ਦੇ ਸਿੱਖ ਦੀ ਅਸਲੀ ਸੱਚੀ ਪਹਿਚਾਣ ਦਿਖਾ ਕੇ ਇਸ ਮੁੱਦੇ ਤੇ ਅੱਗੇ ਲੱਗ ਕੇ ਰਸਤਾ ਬਣਾਈਏ। ਦੂਜੇ ਲੋਕਾਂ , ਕੌਮਾਂ ਨੂੰ ਨਾਲ ਲੈ ਕੇ ਇਕ ਜੁਟ ਇਕੱਠ ਬਣਾਈਏ । ਸੂਝਵਾਨ ਸੱਜਣ ਇਸ ਮੁੱਦੇ ਨੂੰ ਲਗਾਤਾਰ ਆਪਣੇ ਸ਼ਹਿਰ ਵਿਚਲੇ ਗੁਰਦੁਆਰਾ ਪ੍ਰਬੰਧ ਨਾਲ ਸੰਪਰਕ ਕਰਕੇ ਸੰਗਤ ਸਾਹਮਣੇ ਵਿਚਾਰ ਕਰਨ ਅਤੇ ਸਹਿਯੋਗ  ਲੈ ਕੇ ਇਕ ਕੌਮੀ ਸੰਸਥਾ ਬਣਾਉਣ ਵਿੱਚ ਹਿੱਸਾ ਪਾਉਣ । ਮੇਰੀ ਆਸੇ ਸਿੱਖ ਕੌਮ ਇਸ ਖੇਤਰ ਵਿੱਚ ਬੜਾ ਉੱਦਮ ਤੇ ਉਚੇਰਾ ਕੰਮ ਕਰ ਸਕਦੇ ਹਨ । ਮੇਰੇ ਨਾਲ ਇਸ ਉਪਰੋਕਤ ਮੁੱਦੇ ਤੇ ਕੋਈ ਸੱਜਣ ਨੇ ਸੰਪਰਕ ਕਰਨਾ ਹੋਵੇ ਮੈਂ ਹਰ ਸਮੇਂ ਹਾਜ਼ਰ ਹਾਂ। 

-ਧੰਨਵਾਦ- ਪਰਮਿੰਦਰ ਸਿੰਘ ਬਲ- ਪ੍ਰਧਾਨ  ਸਿੱਖ ਫੈਡਰੇਸ਼ਨ  ਯੂ . ਕੇ. email:psbal46@gmail.com