ਜਗਰਾਓਂ 13 ਨਵੰਬਰ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵੱਲੋਂ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸਕੂਲੀ ਬੱਸਾਂ ਨੂੰ ਹਰ ਤਰਾਂ ਦੇ ਟੈਕਸ ਤੋਂ ਮੁਕਤ ਕਰਨ ਲਈ ਪੂਰਨ ਤੌਰ ਤੇ ਪ੍ਰੋਟੈਸਟ ਕਰਦੇ ਹੋਏ ਰੋਸ ਪ੍ਰਗਟ ਕੀਤਾ।ਇਹ ਰੋਸ ਬਿਨ੍ਹਾਂ ਕਿਸੇ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਨੂੰ ਭੰਗ ਕਰਦੇ ਹੋਏ ਬੱਸਾਂ ਨੂੰ ਰਾਏਕੋਟ ਰੋਡ ਤੇ ਇਕ ਸਾਈਡ ਤੇ ਲਗਾ ਕੇ ਇਸ ਸਮਰਥਨ ਦਾ ਸਾਥ ਦਿੱਤਾ।ਇਹ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਕੀਤਾ ਗਿਆ। ਬੈਨਰ ਆਦਿ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਫੈਡਰੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਬੱਸਾਂ ਦੇ ਹਰ ਤਰ੍ਹਾਂ ਦੇ ਟੈਕਸ ਸਰਕਾਰ ਮਾਫ ਕਰ ਦੇਵੇ ਤਾਂ ਮਾਪਿਆਂ ਦੇ ਸਿਰ ਤੋਂ ਕਾਫ਼ੀ ਹੱਦ ਤੱਕ ਬੋਝ ਹਲਕਾ ਹੋ ਜਾਵੇਗਾ। ਕਿਉਂਕਿ ਸਿੱਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਤੇ ਸਰਕਾਰਾਂ ਇਸ ਤੇ ਵਾਧੂ ਬੋਝ ਪਾ ਕੇ ਇਸਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਉਜਲਾ ਬਣਾਉਣ ਲਈ ਸਿੱਖਿਆ ਦੇ ਰਾਹਾਂ ਨੂੰ ਪੱਧਰਾ ਕਰੇ ਤੇ ਇਹਨਾਂ ਬੋਝ ਰੂਪੀ ਟੈਕਸਾਂ ਨੂੰ ਹਟਾ ਕੇ ਪ੍ਰਾਈਵੇਟ ਸਕੂਲਾਂ ਦੀ ਬੱਚਿਆਂ ਦੇ ਭਵਿੱਖ ਬਣਾਉਣ ਦੀ ਦੇਣ ਨੂੰ ਪਹਿਚਾਣਨ।