ਉਨ੍ਹਾਂ ਨਮਿਤ ਭੋਗ, ਅੰਤਿਮ ਅਰਦਾਸ ਅਤੇ ਸੰਸਕਾਰ 25 ਅਕਤੂਬਰ ਨੂੰ
ਵਾਰਿੰਗਟਨ / ਇੰਗਲੈਂਡ - 23 ਅਕਤੂਬਰ (ਗਿਆਨੀ ਅਮਰੀਕ ਸਿੰਘ ਰਾਠੌਰ )- ਆਪ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੇ ਪਿਛਲੇ 17 ਅਕਤੂਬਰ ਨੂੰ ਪਿੱਲੂ ਸਿੰਘ ਕਰੀ ਵਾਸੀ ਵਾਰਿੰਗਟਨ ( ਪਿੰਡ ਬਿੰਜਲ ਜ਼ਿਲ੍ਹਾ ਲੁਧਿਆਣਾ ) ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਕਰੀਂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਜਗਰਾਉਂ ਤਹਿਸੀਲ ਦੇ ਨਾਮੀ ਪਰਿਵਾਰ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਬੀਬੀ ਸੁਖਵਿੰਦਰ ਕੌਰ ਕਰੀਂ ਦੇ ਸਦੀਵੀ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਉਥੇ ਬੀਬੀ ਜੀ ਦੀ ਬੇਵਕਤੀ ਮੌਤ ਨਾਲ ਵਾਰਿੰਗਟਨ ਅਤੇ ਉਸਦੇ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਵੀ ਗਹਿਰਾ ਸਦਮਾ ਆਇਆ ਹੈ । ਸੰਸਾਰ ਭਰ ਤੋਂ ਅਤਿ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਬੀਬੀ ਜੀ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਜਿਤਾਇਆ ਹੈ । ਜਾਣਕਾਰੀ ਲਈ ਦੱਸ ਦਈਏ ਕਿ ਪਿੱਲੂ ਸਿੰਘ ਕਰੀ ਇਕ ਵਧੀਆ ਬਿਜ਼ਨਸਮੈਨ ਲੋਕਾਂ ਨਾਲ ਮੇਲ ਮਿਲਾਪ ਰੱਖਣ ਵਾਲੇ ਅਤੇ ਵਾਰਿੰਗਟਨ ਗੁਰਦੁਆਰਾ ਸਾਹਿਬ ਦੇ ਟਰੱਸਟੀਆਂ ਵਿੱਚੋਂ ਇੱਕ ਹਨ । ਇਸ ਸਮੇਂ ਪਰਿਵਾਰ ਵੱਲੋਂ ਉਚੇਚੇ ਤੌਰ ਤੇ ਜਾਣਕਾਰੀ ਸਾਂਝੀ ਕਰਦੇ ਗੁਰਦੁਆਰਾ ਸਾਹਿਬ ਦੇ ਟਰੱਸਟੀ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕੇ ਬੀਬੀ ਸੁਖਵਿੰਦਰ ਕੌਰ ਕਰੀ ਦੇ ਸੰਸਕਾਰ 25 ਅਕਤੂਬਰ 9.30 ਵਜੇ ਸਵੇਰ ਵਾਲਟਨ ਲੀ ਕੈਮਟੋਰੀਐਮ ,ਚੈਸਟਰ ਰੋਡ ,ਹਾਈ ਲੀ ਵਾਲਟਨ ,ਵਾਰਿਗਟਨ WA46TB ਵਿਖੇ ਹੋਣਗੇ। ਬੀਬੀ ਜੀ ਨਮਿੱਤ ਅੰਤਿਮ ਅਰਦਾਸ ਤੇ ਭੋਗ 10.45 ਵਜੇ ਸਵੇਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਵਾਰਿੰਗਟਨ ਵਿਖੇ ਪੈਣਗੇ । ਗੁਰੂ ਕੇ ਲੰਗਰ ਅਤੁੱਟ ਵਰਤਣਗੇ । ਹੋਰ ਜਾਣਕਾਰੀ ਲਈ ਫੋਟੋ ਵਿੱਚ ਦਿੱਤੇ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਲਵੋ ।ਇਸ ਸਮੇਂ ਪਰਿਵਾਰ ਨਾਲ ਦੁੱਖ ਚ ਸ਼ਰੀਕ ਹੁੰਦਿਆਂ ਜਥੇਦਾਰ ਰਣਜੀਤ ਸਿੰਘ ਜੀ ਤਲਵੰਡੀ , ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ , ਸਾਬਕਾ ਐਮਐਲਏ ਹਲਕਾ ਜਗਰਾਉਂ ਸ ਭਾਗ ਸਿੰਘ ਮੱਲ੍ਹਾ, ਜਨ ਸ਼ਕਤੀ ਨਿਊਜ਼ ਦੇ ਮਾਲਕ ਸ ਅਮਨਜੀਤ ਸਿੰਘ ਖਹਿਰਾ, ਸ ਹਰਦੇਵ ਸਿੰਘ ਗਰੇਵਾਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਵਾਰਿੰਗਟਨ , ਸ ਦਲਜੀਤ ਸਿੰਘ ਜੌਹਲ ਟਰਸਟੀ ਗੁਰਦੁਆਰਾ ਸਾਹਿਬ ਵਾਰਿਗਟਨ , ਭਾਟ ਸਿੱਖ ਗੁਰਦੁਆਰਾ ਕੌਂਸਲ ਦੇ ਮੈਂਬਰ ਗਿਆਨੀ ਅਮਰੀਕ ਸਿੰਘ ਰਾਠੌਰ, ਸ ਅਮਰਜੀਤ ਸਿੰਘ ਗਰੇਵਾਲ , ਸ ਕੁਲਦੀਪ ਸਿੰਘ ਢਿੱਲੋਂ , ਸ ਚਰਨ ਸਿੰਘ ਸਿੱਧੂ , ਸ ਸੰਤੋਖ ਸਿੰਘ ਸਿੱਧੂ , ਸ ਨਾਹਰ ਸਿੰਘ ਸਿੱਧੂ, ਸ ਇੰਦਰਜੀਤ ਸਿੰਘ ਗਿੱਲ , ਸੁ ਰਵਿੰਦਰਪਾਲ ਸਿੰਘ ਖਨੂਜਾ , ਸ ਸੁਰਿੰਦਰ ਸਿੰਘ ਅਤੇ ਇੰਗਲੈਂਡ ਅੰਦਰ ਸ਼ੂ ਟ੍ਰੇਡ ਨਾਲ ਜੁਡ਼ੀਆਂ ਹੋਈਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।