ਸੁਖਪਾਲ ਸਿੰਘ ਖੈਰਾ ਨੇ ਜੇਹਲ ਅੰਦਰੋਂ ਇਕ ਅੰਦਾਜ਼ ਵਿੱਚ ਆਪਣੇ ਨਵੇਂ ਤਾਜ਼ੇ ਕਾਂਗਰਸ ਦੋਸਤ ਆਗੂਆਂ ਨੂੰ ਆਵਾਜ਼ ਦਿੱਤੀ ਹੈ । ਉਸ ਨੇ ਨਵਜੋਤ ਸਿਧੂ ਅਤੇ ਚੀਫ ਮਨਿਸਟਰ ਸਰਦਾਰ ਚੰਨੀ ਨੂੰ ਕਿਹਾ ਕਿ ਉਹਨਾਂ ਦਾ ਮੂੰਹ ਕਿਉਂ ਬੰਦ ਹੈ? ਉਹ ਦੋਨਾਂ ਅਤੇ ਪੂਰੇ ਕਾਂਗਰਸੀ ਜਥੇ ਨੇ ਤਾਂ ਆਪਣੀ ਪਿੱਠ ਦੀ ਮਿੱਟੀ ਭੀ ਹੁਣੇ ਹੁਣੇ ਕੈਪਟਨ ਸਿਰ ਝਾੜੀ ਹੈ! ਉਹ ਜੇ ਬੋਲੇ ਤਾਂ ਇਹੀ ਕਹਿਣਗੇ “ਪਰਦੇ ਮੇ ਰਹਿਨੇ ਦੋ” ।ਕਿਉਂਕਿ 2022 ਦੀਆਂਚੋਣਾਂ ਮਦੇ ਆਧਾਰ ਜਨਤਾ ਨੇ ਵੀ ਬੋਲਣਾ ਸ਼ੁਰੂ ਕਰ ਦੇਣਾ ਹੈ । ਵਰਨਾ ਸੁਖਪਾਲ ਖਹਿਰੇ ਦੀ ਆਵਾਜ਼ ਤੋਂ ਇਨਕਾਰੀ ਕਿਉਂ ਹੋਣ? ਸ਼ਕ ਅਤੇ ਵਹਿਮ ਦਾ ਕੋਈ ਇਲਾਜ ਨਹੀਂ , ਸੁਖਪਾਲ ਖਹਿਰੇ ਨਾਲ ਕਾਂਗਰਸ ਦੀ ਅਜੇ ਨਵੀਂ ਹੀ ਦੋਸਤੀ ਬਣੀ ਸੀ , ਅਤੇ ਖਹਿਰਾ ਸਾਹਿਬ ਨੂੰ ਕਾਨੂੰਨੀ ਏਜੰਸੀ ਈ . ਡੀ . ਨੇ ਆ ਨੱਪਿਆ , ਜੋ ਕਥਿਤ ਮਨੀ ਲਾਂਡਰਿੰਗ ਕੇਸ ਦੇ ਸੰਬੰਧ ਨਾਲ ਜੇਲ ਬੰਦੀ ਦਾ ਸਾਹਮਣਾ ਕਰ ਰਹੇ ਹਨ। ਕੈਪਟਨ ਨੂੰ ਤੋਰ ਕੇ - ਕਾਂਗਰਸ ਅਤੇ ਖਹਿਰਾ ਵਿਚਾਲੇ - ਚਾਅ ਅਤੇ ਪ੍ਰਭਾਵ ਵਾਲਾ ਗਠਜੋੜ ਸੀ । ਪਰ ਜੇਹਲ ਅਤੇ ਅੰਦਰਲੇ ਸ਼ਕ ਨੇ ਕਾਂਗਰਸੀਆਂ ਦੇ ਅੰਦਰੋਂ ਇਹ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ ਕਿ ਕੀ ਪਤਾ “ਫਲਾਣਾ” ਕਿੱਥੋਂ ਕਿੱਥੋਂ ਹੋ ਕੇ ਸਾਡੇ ਘਰ ਪਹੁੰਚਾ ਹੈ । ਇਸ ਵਿੱਚ “ਚੰਨੀ” ਵਿਚਾਰਾ ਕੀ ਕਰੇ। ਸਿਧੂ ਤਾਂ ਆਪਣੀ ਸ਼ਤਰੰਜ ਦਾ ਅਜੀਬੋ ਗਰੀਬ ਖਿਲਾੜੀ ਹੈ , ਉਹ ਤਾਂ ਸ਼ਾਇਦ “ਖਹਿਰੇ” ਨੂੰ ਆਪਣੀ ਚੁੱਪ ਵਿੱਚੋਂ ਇਹ ਦਰਸਾ ਰਿਹਾ ਹੈ ਕਿ ਲੋਕ ਪੁੱਛਣ ਲੱਗ ਪੈਣਗੇ ਕਿ —“ਹਮ ਆਪ ਕੇ ਹੈ ਕੌਨ “ਜਾਂ -ਤੁਮ ਹਮਾਰੇ ਹੈ ਕੌਨ“? ਸਿਧੂ ਅਤੇ ਬਾਕੀ ਕਾਂਗਰਸੀ ਪੂਰੇ ਧੜੇ ਨੇ ਕੈਪਟਨ ਨਾਲ “ਰੋਮਨ ਰਾਜ “ ਦੇ ਰਾਜ ਬਦਲ ਵਾਲੀ ਨੀਤੀ ਤੋਂ ਕੰਮ ਲਿਆ ਹੈ !ਜਨਤਾ ਨੂੰ ਨਵੀ ਦਿਖਾਈ ਵਾਲਾ ਸਬਜ਼ ਬਾਗ ਦਿਖਾਲਣਾ, ਭਾਵੇ ਕਿਤਨਾ ਭੀ ਡੂੰਘਾ ਛੁਰਾ ਘੋਪਣਾ ਪਵੇ। ਸਿਧੂ ਨੇ ਆਪਣੇ ਪੁਰਾਣੇ ਬੋਲ ,ਸੁਭਾਅ ਤੋਂ ਵੀ ਇਹੀ ਕੰਮ ਲਿਆ “ਠੋਕ ਦਿਓ” , ਇਵੇਂ ਇਹ ਵੀ ਕਰਿਕਟ ਦਾ “ਛੱਕਾ “ ਹੀ ਜਾਣਾਂਗੇ । ਸਾਰੇ ਕਾਂਗਰਸੀ ਜਥੇ ਤੇ ਇਹਨਾਂ ਸ਼ਤਰੰਜ ਦੇ ਕਾਰਵ-ਪਾਂਡਵ ਮਹਾਂਭਾਰਤੀਆਂ ਨੇ ਇਹੀ ਕੁਝ ਕੀਤਾ। ਇਹਨਾਂ ਇਕ “ਮਹੱਲ “ ਤੇ ਦੋ “ਰਾਣੀਆਂ “ ਦੀ ਉਸ ਮਾਣ ਮਰਿਆਦਾ ਦਾ ਭੀ ਖਿਆਲ ਨਹੀਂ ਕੀਤਾ , ਜਿਸ ਨੂੰ 2016 ਤੋਂ ਸਿਜਦਾ ਕਰਦੇ ਚਲੇ ਆ ਰਹੇ ਸਨ । ਕੀ ਇਹ ਦੱਸ ਰਹੇ ਹਨ ਕਿ ਸਿਧੂ ਸਾਹਿਬ ਵੱਲੋਂ ਦਰਸਾਏ ਜਾਂਦੇ ਬਾਪ ਸਮਾਨ ਕੈਪਟਨ ਸਾਹਿਬ ਹੀ ਇਕੱਲੇ , ਕਾਂਗਰਸ ਰਾਜ ਦੇ ਚਾਰ ਸਾਲ ਦੇ ਜੁਆਬ ਦੇਹ ਹਨ। ਜਾਂ ਫਿਰ ਇਹਨਾਂ ਦੀ ਖੁਦ ਦੀ ਖੁਦਦਾਰੀ ਹੀ ਮਹਤਤਾ ਰੱਖਦੀ ਹੈ ? ਲੋਕ ਭਾਵਨਾ ਦੀ ਕਦਰ ਜਾਂ ਪਹਿਲ ਕਦਮੀ ਅਜੇ ਹੋਣੀ ਬਹੁਤ ਦੂਰ ਕਹੀ ਜਾ ਸਕਦੀ ਹੈ। ਨਵੇ ਚੇਹਰੇ ਪੈਦਾ ਕਰਨੇ , ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਅਜਿਹੀ ਖੇਡ ਵਿੱਚ ਸੁਖਪਾਲ ਖਹਿਰਾ ਕਿਹੜਾ ਹਮਦਰਦ ਲੱਭ ਰਿਹਾ ਹੈ ? ਜਦ ਲੋਕ ਸਿਰਫ਼ ਪਾਸਾ ਬਚਾ ਕੇ ਨਿਕਲ ਜਾਣ ਦੀ ਆਦਤ ਬਣਾ ਚੁਕੇ ਹੋਣ !
ਪਰਮਿੰਦਰ ਸਿੰਘ ਬਲ ਪ੍ਰਧਾਨ ਸਿੱਖ ਫੈਡਰੇਸ਼ਨ ਯੂ.ਕੇ. Email: psbal46@gmail.com