ਲਾਇਨਜ਼ ਕਲੱਬ ਮਿਡਟਾਊਨ ਵਲੋਂ ਟੀਚਰ ਟ੍ਰੇਨਿੰਗ ਵਰਕਸ਼ਾਪ ਅੱਜ ਤੋਂ ਸ਼ੁਰੂ    

 ਜਗਰਾਉਂ,(ਅਮਿਤ ਖੰਨਾ, ਪੱਪੂ ) ਲਾਇਨਜ਼ ਕਲੱਬ ਦੀ ਦੋ ਰੋਜ਼ਾ ਟੀਚਰ ਟ੍ਰੇਨਿੰਗ ਵਰਕਸ਼ਾਪ ਅੱਜ ਤੋਂ ਤਾਰਾ ਦੇਵੀ ਜਿੰਦਲ ਸਕੂਲ ਵਿਖੇ ਸ਼ੁਰੂ ਹੋ ਗਈ ਹੈ  ਕਲੱਬ ਦੇ ਜ਼ੋਨ ਚੇਅਰਮੈਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ  ਨੇ ਕਿਹਾ ਕਿ ਇਹ ਵਰਕਸ਼ਾਪ  ਜ਼ਿਲ੍ਹਾ ਗਵਰਨਰ ਨਕੇਸ਼ ਗਰਗ  ਕਮੇਟੀ ਚੇਅਰਮੈਨ ਰਵਿੰਦਰ ਸੱਗੜ  ਅਤੇ ਰੀਜਨ ਚੇਅਰਮੈਨ  ਪ੍ਰਦੀਪ ਗਰਗ ਦੀ ਅਗਵਾਈ ਹੇਠ ਲਗਾਈ ਗਈ ਹੈ  ਇਸ ਵਰਕਸ਼ਾਪ ਦਾ ਉਦਘਾਟਨ ਅੱਜ ਰੀਜਨ ਚੇਅਰਮੈਨ ਪ੍ਰਦੀਪ ਗਰਗ  ਪਵਨ ਗੋਇਲ ਨੇ ਕੀਤਾ  ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਸੀਨੀਅਰ ਟ੍ਰੇਨਰ ਨਿਧੀ ਨਗਰੱਥ   ਵੱਲੋਂ ਅਧਿਆਪਕਾਂ ਨੂੰ ਜਿੱਥੇ ਅਧਿਆਪਕਾਂ ਦੇ ਨੁਕਤੇ ਸਿਖਾਏ ਜਾਣਗੇ ਉੱਥੇ ਹੀ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਨ ਬਾਰੇ ਸਿਖਲਾਈ ਦੇਵੇਗੀ  ਇਸ ਵਰਕਸ਼ਾਪ ਤੇ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ   ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਲਾਲ ਚੰਦ ਮੰਗਲਾ, ਸੈਕਟਰੀ ਰਾਕੇਸ਼ ਜੈਨ, ਖਜ਼ਾਨਚੀ ਅੰਮ੍ਰਿਤ ਗੋਇਲ,  ਭੂਸ਼ਨ ਗੋਇਲ, ਮਨੋਹਰ ਸਿੰਘ ਟੱਕਰ, ਲਾਕੇਸ਼ ਟੰਡਨ ,ਸੁਖਦੇਵ ਗਰਗ ,ਮਨੀਸ਼ ਚੁੱਘ  ਤਾਰਾ ਦੇਵੀ ਸਕੂਲ ਦੀ ਪ੍ਰਿੰਸੀਪਲ ਮੈਡਮ ਨਿਧੀ ਗੁਪਤਾ , ਡਾ ਬੀ ਬੀ ਸਿੰਗਲਾ , ਦੀਪਇੰਦਰ ਸਿੰਘ ਭੰਡਾਰੀ  ਆਦਿ ਸਮੂਹ ਮੈਂਬਰ ਹਾਜ਼ਰ ਸਨ