ਨਵਾਂ ਸਾਲ 2022- ਰੱਖਿਆਕਾਰੀ-ਯੰਤਰ ✍️. ਜਸਵੰਤ ਕੌਰ ਕੰਗ ਬੈਂਸ ਯੂਕੇ

ਕਰਦੇ ਹਾਂ ਆਉਣ ਵਾਲੇ,
ਨਵੇਂ ਸਾਲ ਨੂੰ
ਅਗੇਤਰ ਹੀ  ਇਹ ਗੁੰਜਾਰਿਸ਼,
ਲਿਆਵੇ ਖੁਸ਼ੀਆਂ ਤੇ ਖੇੜੇ ਅਤੇ
ਸਾਰਿਆਂ ਲਈ ਕਰਦੇ ਹਾਂ,
ਚੰਗੇ ਭਵਿੱਖ ਲਈ ਕਾਮਨਾ।
ਪੂਰੀ ਕੁਦਰਤ ਰਾਣੀ ਅਤੇ
ਵਿਸ਼ਾਲ ਧਰਤੀ  ਉੱਤੇ,
ਬਣਾਈ ਰੱਖਣਾ ਸੁੰਦਰ ਦ੍ਰਿਸ਼।
ਹਰ ਕਿਰਤੀ, ਮਜ਼ਦੂਰ  ਅਤੇ
ਮਿਹਨਤੀ ਵਰਗ ਦੀ,
ਕਰਨਾ ਅੱਗੇ ਹੋ ਕੇ,
ਅਗਵਾਈ।
ਬਣਾ ਕੇ ਚਾਰ ਚੁਫੇਰੇ ਨੂੰ,
ਸੰਪੂਰਨ ਖੁਸ਼ਹਾਲ ਅਤੇ
ਲਾਉਣਾ ਧਰਤੀ ਮਾਂ ਨੂੰ ਭਾਗ।
ਮਗ਼ਰੂਰ , ਮਾਣ-ਮੱਤੇ,
ਸਮਾਜ ਵਿਰੋਧੀਆਂ ਦੇ
ਅੰਦਰ ਪਾਉਣਾ ਚੰਗੀ ਮਨ- ਸਮੱਤਿਆ।
ਹਰ ਦੇਸ਼ ਦੇ ਕਰਮਚਾਰੀ
ਦੇ ਅੰਦਰ ਭਰ ਦੇਣਾ
ਦੇਸ਼ ਭਗਤੀ ਅਤੇ ਦੇਸ਼ ਪ੍ਰੇਮ।
ਜੋ ਕਰਨ ਹਰ ਕੰਮ
ਹਮੇਸ਼ਾ ਹੀ,
ਆਪਣੇ ਸ਼ੁੱਧ ਆਚਰਣ ਨਾਲ।
ਚੰਗੇ ਉਮੀਦਵਾਰਾਂ ਨੂੰ ,
ਦੇਸ਼ ਅਤੇ ਸਮਾਜਿਕ ਹਿੱਤਾਂ ਲਈ
ਲੈ ਕੇ ਆਉਣਾ ਅੱਗੇ।
ਜੋ ਕਾਇਮ ਕਰਨ ਸਕਣ,
ਮੁਲਕ ਵਿੱਚ ਸ਼ੁੱਧਤਾ, ਨਿਰਮਲਤਾ,
ਸੁੱਚਮਤਾ ਅਤੇ ਪਵਿੱਤਰਤਾ।
ਕੋਈ ਵੀ ਸਾਜਿਸ਼ ਭਰੇ ਹਿਰਦੇ ਨਾਲ,
ਔਖਿਆਈ ਵਿੱਚ ਪਾ ਕੇ,
ਨਾ ਲਾਵੇ ਇਲਜ਼ਾਮ।
ਸੱਚੇ ਮਨੁੱਖ ਦੀ,
ਜ਼ਿੰਦਗੀ ਦੇ ਅਰਮਾਨਾਂ ਨੂੰ ,
ਲਾ ਕੇ ਦਾਅ ਦੇ ਉੱਤੇ,
ਨਾ ਕੋਈ ਬਣਾਵੇ ਕੈਦੀ ਅਤੇ ਬੰਦੀ।
ਕਿਸੇ ਨੂੰ ਆਵੇ ਨਾ ਅਜਿਹੀ ਔਖਿਆਈ,
ਜੋ ਮਜਬੂਰੀ ਵਿੱਚ ਰੱਖਣੀ ਪੈ ਜਾਵੇ,
ਆਪਣੀ ਮਨ-ਪਸੰਦ ਚੀਜ਼ ਗਿਰਵੀ।
ਨਾ ਕੋਈ ਮਾਰ ਕੇ ਖਾਵੇ,
ਜਾਨਵਰ ਅਤੇ ਜੀਵ ਜੰਤੂ,
ਨਾ ਹੀ ਮਚਾਉਣ ਘੜੱਮ ਅਤੇ
ਖੋ ਦੇਣ ਆਪਣੀ,
ਸੁੱਧ-ਬੁੱਧ ਜਾ ਕੇ,
ਸ਼ਰਾਬਖ਼ਾਨਿਆਂ ਵਿੱਚ।
ਕੋਈ ਨਾ ਕਰੇ ਹੁੱਲੜਬਾਜ਼ੀ
ਦਾ ਹੰਗਾਮਾ ਅਤੇ
ਕੋਈ ਨਾ ਕਰੇ ਨਿਰਦੋਸ਼
ਦੇਸ਼ ਦੀਆਂ ਧੀਆਂ ਦਾ ਜਬਰੀ,
ਬਲਾਤਕਾਰ।
ਕਾਇਮ ਹੋਵੇ ਮੁਲਕ ਵਿੱਚ ਹਰ ਪਾਸੇ,
ਰੁਜ਼ਗਾਰ ਹੀ ਰੁਜ਼ਗਾਰ।
ਸਿਸਟਮ ਦੀ ਉੱਤਮ,
ਵਿਚਾਰ-ਸ਼ਕਤੀ
ਫ਼ਿਰਕੇ , ਧਰਮ, ਰੰਗ ਨਸਲ ਤੋਂ ਉੱਪਰ
ਉੱਠ ਕੇ ਸਾਰੇ ਸਮਾਜ ਨੂੰ,
ਕਰੇ ਵਧੀਆ ਜੀਵਨ ਪ੍ਰਦਾਨ।
ਰੱਖਣਾ ਮਹਿਫੂਜ਼ ਹਰ ਇੱਕ
ਨਾਗਰਿਕ ਨੂੰ,
ਆਉਣ ਵਾਲੇ ਭਵਿੱਖ ਵਿੱਚ,
ਹਰ ਮੁਸੀਬਤ ਤੋਂ ਬਣ ਕੇ ,
ਰੱਖਿਆਕਾਰੀ-ਯੰਤਰ।

ਜਸਵੰਤ ਕੌਰ ਕੰਗ ਬੈਂਸ ਯੂਕੇ