ਪਿੰਡ ਸਹੌਲੀ ਵਿਖੇ ਚੋਣ ਜਲਸੇ 'ਚ ਪੁੱਜੇ ਇਆਲੀ ਦਾ ਵਸਨੀਕਾਂ ਵੱਲੋਂ ਭਰਵਾਂ ਸਵਾਗਤ 

ਉਨ੍ਹਾਂ ਹਮੇਸ਼ਾਂ ਸਾਫ ਸੁਥਰੀ ਤੇ ਉਸਾਰੂ ਸਿਆਸਤ ਕੀਤੀ ਹੈ-ਇਆਲੀ 
ਮੁੱਲਾਂਪੁਰ ਦਾਖਾ , 12 ਫਰਵਰੀ(ਸਤਵਿੰਦਰ ਸਿੰਘ ਗਿੱਲ )—  ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਹਲਕਾ ਦਾਖਾ ਤੋਂ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਸਮਰਥਨ ਸਦਕਾ ਦਿਨ ਬ ਦਿਨ ਬੁਲੰਦੀਆਂ ਵੱਲ ਨੂੰ ਜਾ ਰਹੀ ਹੈ। ਇਸ ਦੌਰਾਨ ਪਿੰਡ ਸਹੌਲੀ ਵਿਖੇ ਕੀਤੇ ਚੋਣ ਜਲਸੇ ਵਿੱਚ ਪੁੱਜਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਿਰੋਪਾਓ ਪਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਆਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰੇਕ ਵਰਗ ਦੇ ਲੋਕਾਂ ਨੂੰ ਭਰਵਾਂ ਮਾਣ ਸਤਿਕਾਰ ਦਿੱਤਾ ਗਿਆ, ਉਥੇ ਹੀ ਹਰ ਪ੍ਰਕਾਰ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਬਲਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਸ ਨੂੰ ਪੂਰਾ ਕਰਕੇ ਦਿਖਾਇਆ ਹੈ, ਕਾਂਗਰਸ ਵਾਂਗ ਲੋਕਾਂ ਨੂੰ ਝੂਠੇ ਵਾਅਦਿਆਂ ਰਾਹੀਂ ਗੁੰਮਰਾਹ ਨਹੀਂ ਕੀਤਾ, ਜਦਕਿ ਆਪ ਤਾਂ ਹਲਕੇ 'ਚੋਂ ਪਹਿਲਾਂ ਹੀ ਭਗੌੜੀ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਹਮੇਸ਼ਾਂ ਸਾਫ਼-ਸੁਥਰੀ ਸਿਆਸਤ ਕੀਤੀ ਹੈ ਅਤੇ ਹਲਕੇ ਨੂੰ ਵਿਕਾਸ 'ਤੇ ਲਿਜਾਣ ਲਈ ਵਿਸ਼ੇਸ਼ ਯਤਨ ਕੀਤੇ ਹਨ, ਜਦਕਿ ਵਿਰੋਧੀ ਪਾਰਟੀਆਂ ਸਿਰਫ ਵੋਟਾਂ ਸਮੇਂ ਹੀ ਹਲਕੇ ਦੇ ਲੋਕਾਂ ਨੂੰ ਵਰਗਲਾਉਣ ਲਈ ਹੀ ਚੋਣ ਮੈਦਾਨ ਵਿੱਚ ਆਉਂਦੀਆਂ ਹਨ, ਜਿਨ੍ਹਾਂ ਦਾ ਹਲਕੇ ਦੇ ਲੋਕਾਂ ਨਾਲ ਕੋਈ ਵੀ ਕੋਈ ਵੀ ਸੰਬੰਧ ਨਹੀਂ ਹੈ ਅਤੇ 20 ਫਰਵਰੀ ਤੋਂ ਬਾਅਦ ਇਨ੍ਹਾਂ 'ਚੋ ਕਿਸੇ ਨੇ ਵੀ ਹਲਕੇ 'ਚ ਦਿਖਣਾ ਨਹੀਂ। ਇਸ ਲਈ ਹਲਕੇ ਦੇ ਲੋਕ ਆਪਣੀ ਵੋਟ ਸੋਚ ਸਮਝ ਪਾਉਣ। ਇਸ ਮੌਕੇ ਸਰਪੰਚ ਜਸਵੀਰ ਕੌਰ ਪੰਚ, ਬਲਵਿੰਦਰ ਕੌਰ, ਬਲਵੀਰ ਸਿੰਘ, ਕਮਲਜੀਤ ਸਿੰਘ ਸੰਘੇੜਾ, ਗੁਰਮੀਤ ਸਿੰਘ ਰਾਣਾ ਯੂਐਸਏ, ਅਜਮੇਰ ਸਿੰਘ, ਜਥੇਦਾਰ ਬੇਅੰਤ ਸਿੰਘ ਗਰੇਵਾਲ, ਕਰਨੈਲ ਸਿੰਘ ਕੈਲੀ, ਸੁਖਦੇਵ ਸਿੰਘ ਮੈਂਬਰ, ਗੈਰੀ ਸਹੋਲੀ, ਕੁਲਦੀਪ ਸਿੰਘ ਅਮਰੀਕ ਸਿੰਘ ਲਿੱਟ, ਸੁਖਵਿੰਦਰ ਸਿੰਘ ਲਿੱਟ, ਸਾਬਕਾ ਪੰਚ ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਚੀਮਾ, ਅਮਰੀਕ ਸਿੰਘ ਗਰੇਵਾਲ, ਪੀਤਾ ਗਰੇਵਾਲ, ਸੁਖਵਿੰਦਰ ਸਿੰਘ ਸੁੱਖੀ, ਜਗਪਾਲ ਸਿੰਘ ਲਿੱਟ, ਮਨਪ੍ਰੀਤ ਸਿੰਘ ਜਵੰਧਾ, ਤਜਿੰਦਰ ਸਿੰਘ ਸੰਘੇੜਾ, ਮਨਜਿੰਦਰ ਸਿੰਘ ਲਿੱਟ ਸਮੇਤ ਸਮੂਹ ਖਿਡਾਰੀ ਤੇ ਪਿੰਡਵਾਸੀ ਹਾਜ਼ਰ ਸਨ।