You are here

ਲੁਧਿਆਣਾ

ਪਿੰਡ ਸ਼ੇਖਦੌਲਤ ਵਿਖੇ ਪੰਜਾਬ ਯੂਨੀਵਰਸਿਟੀ ਵੱਲੋਂ ਫੀਲਡ ਡੇ, ਮਨਾਇਆ ਗਿਆ

ਜਗਰਾਉ(ਰਾਣਾ ਸ਼ੇਖਦੌਲਤ)ਅੱਜ ਪਿੰਡ ਸ਼ੇਖ ਦੌਲਤ ਵਿਖੇ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੱਲੋਂ ਫੀਲਡ ਡੇ ਮਨਾਇਆ ਗਿਆ। ਜਿਸ ਵਿੱਚ ਯੂਨੀਵਰਸਿਟੀ ਦੇ ਮਾਹਰ ਡਾਕਟਰ ਗੁਰਵਿੰਦਰ ਸਿੰਘ ਮਾਵੀ,(ਸੀਡ ਬਰੀਡਰ)ਡਾਕਟਰ ਮਨਿੰਦਰ ਕੌਰ ਨੇ ਖਾਦਾਂ ਬਾਰੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਫਸਲਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਬਾਰੇ ਦੱਸਿਆ।ਡਾਕਟਰ ਜਸਪਾਲ ਕੌਰ ਬੀਮਾਰੀਆਂ ਨੂੰ ਕਿਵੇਂ ਰੋਕਿਆਂ ਜਾਵੇ ਇਸ ਸਬੰਧੀ  ਜਾਣਕਾਰੀ ਦਿੱਤੀ।ਅਤੇ ਡਾਕਟਰ ਬੇਅੰਤ ਸਿੰਘ ਨੇ ਕੀ਼ੜੇ ਮਕੋੜੇ ਤੋਂ ਕਣਕਾਂ ਦੀ ਫਸਲਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਜਿਸ ਦਾ ਕਿਸਾਨਾਂ ਨੂੰ ਕਾਫੀ ਲਾਭ ਹੋਵੇਗਾ।ਉਨ੍ਹਾ ਨੇ ਮੀਹ ਪੈਣ ਨਾਲ ਫਸਲਾਂ ਨੂੰ ਲੱਗਣ ਵਾਲੀਆਂ ਬੀਮਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਇਹ ਸਮਾਗਮ ਇਕਬਾਲ ਸਿੰਘ ਅਤੇ ਹਰਪਾਲ ਸਿੰਘ ਦੇ ਫਾਰਮ ਤੇ ਮਨਾਇਆ ਗਿਆ ਇਸ ਸਮਾਗਮ ਵਿਚ ਜਸਵੰਤ ਸਿੰਘ ਔਲਖ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ,ਸਰਪੰਚ ਸ਼ੇਰ ਸਿੰਘ,ਮੱਖਣ ਸਿੰਘ,ਹਰਬੰਸ ਸਿੰਘ, ਹਰਜੀਤ ਸਿੰਘ ਸਿਵੀਆਂ, ਸੁਰਿੰਦਰ ਸਿੰਘ ਗਾਲਿਬ, ਕੇਵਲ ਸਿੰਘ ਸੇਰਪੁਰ ਆਦਿ ਕਿਸਾਨ ਹਾਜਰ ਸਨ।

ਪੰਜਵਾਂ ਕਬੱਡੀ ਟੂਰਨਾਮੈਂਟ ਪਿੰਡ ਉੱਡਤ ਸੈਦੇਵਾਲਾ(ਮਾਨਸਾ)

ਬੋਹਾ,ਮਾਰਚ 2020-(ਮਨਜਿੰਦਰ ਗਿੱਲ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਅਤੇ ਵੈਲਫੇਅਰ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਉੱਡਤ ਸੈਦੇਵਾਲਾ ਨਜ਼ਦੀਕ ਬੋਹਾ ਜਿਲਾ ਮਾਨਸਾ ਵਿਖੇ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ 20,21 ਮਾਰਚ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸ ਯਾਦਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦੀਦੇ ਦੱਸਿਆ ਕਿ ਨੌਜੁਆਨ ਦੇ ਨਸ਼ਿਆ ਪ੍ਰਤੀ ਰੁਜਨ ਨੂੰ ਖਤਮ ਕਰਨ ਲਈ ਅਤੇ ਨੌਜੁਆਨ ਨੂੰ ਪਿਆਰ ਮੁਹੱਬਤ ਅਤੇ ਸਾਝੀ ਬਾਲਤਾ ਦਾ ਸੰਦੇਸ਼ ਹਰ ਸਾਲਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਲੱਬ ਵੱਲੋਂ ਇਹ ਉਪਰਲਾ ਕੀਤਾ ਜਾਂਦਾ ਹੈ।ਸਾਰੇ ਇਲਾਕਾ ਭਰ ਦੇ ਵਾਸੀਆਂ ਨੂੰ ਟੂਰਨਾਮੈਂਟ ਵਿੱਚ ਪਹੁੰਚਣ ਦਾ ਖੁਲਾ ਸੱਦਾ ਦਿਦਾ ਹਾਂ।

 

Image preview

ਪਿੰਡ ਹਮੀਦੀ ਵਿਖੇ ਮਾਂਗਟ ਨੇ ਪਾਰਕ ਦਾ ਕੀਤਾ ਉਦਘਾਟਨ

 ਮਹਿਲ ਕਲਾਂ ਬਰਨਾਲਾ,ਮਾਰਚ 2020-(ਗੁਰਸੇਵਕ ਸਿੰਘ ਸੋਹੀ )- ਪਿੰਡ ਹਮੀਦੀ ਦੀ ਬਾਜਵਾ ਪੱਤੀ ਵਿਖੇ ਸੱਤ ਲੱਖ ਦੀ ਲਾਗਤ ਨਾਲ ਬਣਨ ਵਾਲੇ ਸੁੰਦਰ ਪਾਰਕ ਦਾ ਉਦਘਾਟਨ ਅੱਜ ਸਰਪੰਚ ਸ੍ਰੀਮਤੀ ਜਸਪ੍ਰੀਤ ਕੌਰ ਮਾਂਗਟ  ਦੇ ਪਤੀ ਉੱਘੇ ਸਮਾਜ ਸੇਵੀ ਤੇ ਪੰਚ ਜਸਵਿੰਦਰ  ਸਿੰਘ ਮਾਂਗਟ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ । ਇਸ ਮੌਕ ਪੰਚ ਜਸਵਿੰਦਰ ਸਿੰਘ ਮਾਂਗਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਮਹਿਲ ਕਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਪਾਰਕ ਲਈ ਲੱਖਾਂ ਰੁਪਏ ਦੀ ਗਰਾਂਟ ਦਿੱਤੀ ਹੈ ਅਤੇ ਅੱਗੇ ਤੋਂ ਵੀ ਸਾਡਾ ਮਾਣ ਸਨਮਾਨ ਕਰਦੇ ਰਹਿਣਗੇ । ਉਨ੍ਹਾਂ ਨੇ ਕਿਹਾ ਕਿ ਇਹ ਪਾਰਕ ਇੱਕ ਕਨਾਲ ਜਗ੍ਹਾ ਵਿੱਚ ਬਣਾਇਆ  ਜਾਵੇਗਾ ਤੇ ਨਰੇਗਾ ਸਕੀਮ ਅਧੀਨ ਸੱਤ ਲੱਖ ਰੁਪਏ ਦੀ ਗ੍ਰਾਂਟ ਪਾਰਕ ਲਈ ਆਈ ਹੈ ਤੇ ਪਿੰਡ ਦੀ ਫਿਰਨੀ ਉੱਪਰ ਸਥਿਤ ਘਰਾਂ ਚ ਰੂੜੀਆਂ ਨੂੰ ਸਾਫ਼ ਕਰਕੇ ਪਾਰਕ ਬਣਾਇਆ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਘਰਾਂ ਵਾਲਿਆਂ ਦੀ ਦਸ ਸਾਲਾਂ ਤੋਂ ਮੰਗ ਸੀ ਕਿ ਇੱਥੇ ਸੁੰਦਰ ਪਾਰਕ ਬਣਾਇਆ ਜਾਵੇ । ਇਸ  ਸਰਪੰਚ ਸ੍ਰੀਮਤੀ ਜਸਪ੍ਰੀਤ ਕੌਰ, ਪੰਚ ਜਸਵਿੰਦਰ ਸਿੰਘ ਮਾਂਗਟ ,ਪੰਚ ਅਮਰ ਸਿੰਘ ,ਪੰਚ ਅਮਰਜੀਤ ਸਿੰਘ, ਪੰਚ ਓਮਨਦੀਪ ਸਿੰਘ, ਪੰਚ ਮੱਘਰ ਸਿੰਘ, ਪੰਚ ਕਰਮਜੀਤ ਕੌਰ ,ਪੰਚ ਸਰਬਜੀਤ ਕੌਰ ,ਪੰਚ ਰਜਿੰਦਰ ਕੌਰ, ਪੰਚ ਪਰਮਜੀਤ ਕੌਰ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ , ਆੜ੍ਹਤੀਆ ਹਰਦਿਆਲ ਸਿੰਘ, ਗੁਰਦਿਆਲ ਸਿੰਘ ਸਾਬਕਾ ਪੰਚ, ਕੁਲਦੀਪ ਸਿੰਘ ਸਾਬਕਾ ਪੰਚ, ਗੁਰਲਾਲ ਸਿੰਘ ਬਾਜਵਾ ,ਹਰਜੀਤ ਸਿੰਘ ਬਾਜਵਾ ,ਜੋਗਿੰਦਰ ਸਿੰਘ ਬਾਜਵਾ, ਗੁਰਨਾਮ ਸਿੰਘ ਬਾਜਵਾ ਆਦਿ ਹੋਰ ਹਾਜ਼ਰ ਸਨ ।

ਮਹਿਲ ਕਲਾਂ ਵਿਖੇ 20 ਵਾਂ ਸਾਲਾਨਾ ਭੰਡਾਰਾ ਅਤੇ ਕਵਾਲੀ ਸਮਾਗਮ ਕਰਵਾਇਆ

ਮਹਿਲ ਕਲਾਂ/ਬਰਨਾਲਾ,ਮਾਰਚ 2020- (ਗੁਰਸੇਵਕ ਸਿੰਘ ਸੋਹੀ ) ਅਮਨ ਮੁਸਲਿਮ ਵੈੱਲਫੇਅਰ ਕਮੇਟੀ,ਮੁਸਲਿਮ ਭਾਈਚਾਰਾ ਦੋਨੋਂ ਗ੍ਰਾਮ ਪੰਚਾਇਤਾਂ  ਮਹਿਲ ਕਲਾਂ ਅਤੇ ਪਿੰਡ ਜੋਹਲਾਂ ਦੇ ਸਹਿਯੋਗ ਨਾਲ   ਸਾਲਾਨਾ ਵਿਸ਼ਾਲ ਭੰਡਾਰਾ ਅਤੇ ਕਵਾਲੀ ਸਮਾਗਮ ਬਾਗ ਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ  ਕਰਵਾਇਆ ਗਿਆ । ਇਸ ਮੌਕੇ  ਝੰਡਾ ਚੜ੍ਹਾਉਣ ਦੀ ਰਸਮ ਮੁੱਖ ਸੇਵਾਦਾਰ ਮਿੱਠੂ ਮੁਹੰਮਦ ਨੇ ਅਦਾ ਕੀਤੀ ਅਤੇ ਚਾਦਰ ਚੜ੍ਹਾਉਣ ਦੀ ਰਸਮ ਬਾਬਾ ਰਫ਼ੀਕ ਮੁਹੰਮਦ ਨੱਥੋਵਾਲ ਵਾਲੇ ਬਾਬਾ ਕਾਲਾ ਖਾਂ ਅਹਿਮਦਗੜ੍ਹ ਮੰਡੀ ਬਾਬਾ ਟੀ ਟੀ ਜੀ ਧਨੌਲਾ ਵਾਲਿਆਂ ਨੇ ਸਾਂਝੇ ਤੌਰ ਤੇ ਕੀਤੀ । ਇਸ ਮੌਕੇ ਦਿਲਸ਼ਾਦ ਜਮਾਲਪੁਰੀ ਕੱਵਾਲ ਐਂਡ ਪਾਰਟੀ ਮਲੇਰਕੋਟਲਾ ,ਮੁਹੰਮਦ ਰਫੀ ਸਾਵਰ ਕਵਾਲ ਐਂਡ  ਪਾਰਟੀ ਬਰਕਤਪੁਰਾ ਅਤੇ ਮੁਹੰਮਦ ਰਫੀ ਐਂਡ ਕਵਾਲ ਪਾਰਟੀ ਹਿੰਮਤਪੁਰਾ ਨੇ ਕਵਾਲੀਆਂ ਗਾ ਕੇ ਸਮਾਂ ਬੰਨ੍ਹ ਦਿੱਤਾ । ਇਸ ਮੌਕੇ ਪੰਜਾਬ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਪੁੱਜੇ ਮਹਾਂਪੁਰਸ਼ਾਂ ਨੇ ਕਿਹਾ ਕਿ ਮਹਿਲਕਲਾਂ ਇਲਾਕੇ ਦੇ ਲੋਕ ਵਧਾਈ ਦੇ ਪਾਤਰ ਹਨ ਜੋ ਪੀਰਾਂ ਫਕੀਰਾਂ ਦੀ ਯਾਦ ਚ ਸਾਲਾਨਾ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸਿਜਦਾ ਕਰਦੇ ਹਨ । ਸਾਨੂੰ ਇਹੋ ਜਿਹੇ ਸਮਾਗਮ ਪਾਰਟੀਬਾਜ਼ੀ ਅਤੇ ਧਰਮ ਤੋਂ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ ।ਜੋ ਸਾਂਝੀਵਾਲਤਾ ਦਾ ਪ੍ਰਤੀਕ ਹਨ ।ਇਸ ਸਮੇਂ ਬਾਬਾ ਜੰਗ ਸਿੰਘ ਦੀਵਾਨਾ,ਬਾਬਾ ਗੁਲਜ਼ਾਰ ਖਾਂ ਕਲਿਆਣ, ਬਾਬਾ ਇਕਬਾਲ ਸ਼ਾਹ ਅਹਿਮਦਗੜ੍ਹ ਮੰਡੀ ,ਬਾਬਾ ਬੂਟਾ ਖਾਂ ਮਨਾਲ ,ਬਾਬਾ ਮੁਹੱਬਤ ਸ਼ਾਹ ਪੰਜਗਰਾਈਆਂ ,ਭੋਲਾ ਖਾਂ ਜੋੜਾਂ ਨੂੰ ਪੂਰਾਂ ਜੌਲਾਂ ਸ਼ੋਮਣੀ ਜੋੜਾਂ, ਬਾਬਾ ਇੱਜ਼ਤ ਸ਼ਾਹ ਫਤਹਿਗੜ੍ਹ ਪੰਜਗਰਾਈਆਂ ਸਮੇਤ ਮਾਂ ਚਿੰਤਪੂਰਨੀ ਮੰਦਰ ਬੱਸੂਵਾਲ ਦੀ ਮੁੱਖ ਸੇਵਾਦਾਰ ਮਾਤਾ ਹਰਦੀਪ ਕੌਰ ਹਾਜ਼ਰ ਸਨ । ਸਮਾਗਮ ਦੌਰਾਨ ਸਾਰਾ ਦਿਨ ਕਵਾਲੀ ਪ੍ਰੋਗਰਾਮ ਤੇ ਭੰਡਾਰਾ ਅਤੁੱਟ ਵਰਤਾਇਆ ਗਿਆ ।

ਨੌਜਵਾਨ ਦੀ ਅਚਾਨਕ ਮੌਤ ਕਾਰਨ ਸੋਗਮਈ ਦਾ ਮਾਹੌਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਅਮਰਗੜ੍ਹ ਕਲੇਰ ਵਿਖੇ ਨੌਜਵਾਨ ਦੀ ਅਚਾਨਕ ਮੌਤ ਨਾਲ ਸਾਰੇ ਪਿੰਡ ਵਿੱਚ ਮਾਤਮ ਤੇ ਸੋਗਮਈ ਮਾਹੌਲ ਹੈ।ਜਾਣਕਾਰੀ ਅਨੁਸਾਰ ਗਗਨਪ੍ਰੀਤ ਸਿੰਘ(36) ਪੱੁਤਰ ਸਵ: ਤਰਲੋਚਣ ਸਿੰਘ ਜੋ ਪਿਛਲੇ ਦਿਨਾਂ ਤੋ ਅਚਾਨਕ ਬੀਮਾਰ ਸੀ ਤੇ ਪੇਟ ਵਿੱਚ ਅਨਫੇਕਸ਼ਨ ਵੱਧਣ ਨਾਲ ਨੌਜਵਾਨ ਦੀ ਮੌਤ ਹੋ ਗਈ।ਨੌਜਵਾਨ ਦੀ ਕਹਿਰ ਮੌਤ ਨਾਲ ਪਰਿਵਾਰ ਦਾ ਦੱੁਖ ਦੇਖਿਆ ਨਹੀ ਜਾ ਰਿਹਾ ਸੀ ਅਤੇ ਮ੍ਰਿਤਕ ਆਪਣੇ ਪਿੱਛੇ ਵਿਧਵਾ ਮਾਤਾ,ਪਤਨੀ ਤੇ ਬੇਟਾ,ਬੇਟੀ ਛੱਡ ਗਿਆ।ਨੌਜਵਾਨ ਗਗਨਪ੍ਰੀਤ ਦੇ ਸੰਸਕਾਰ ਸਮੇ ਸੈਕੜੇ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਇਸ ਸਮੇ ਸਰਪੰਚ ਕਰਨੈਲ ਸਿੰਘ ਔਲਖ ਨੇ ਦੱੁਖੀ ਮਨ ਨਾਲ ਦੱਸਿਆ ਕਿ ਗਗਨਪ੍ਰੀਤ ਦਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 19 ਮਾਰਚ ਨੂੰ ਪਿੰਡ ਅਮਰਗੜ੍ਹ ਕਲੇਰ ਦੇ ਗੁਰਦੁਆਰਾ ਸਿਿਹਬ ਵਿਖੇ ਹੋਵੇਗੀ।

ਛੀਨੀਵਾਲ ਕਲਾਂ ਵਿਖੇ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ ।

ਮਹਿਲ ਕਲਾਂ /ਬਰਨਾਲਾ,ਮਾਰਚ 2020-( ਗੁਰਸੇਵਕ ਸਿੰਘ ਸੋਹੀ)- ਪਿੰਡ ਛੀਨੀਵਾਲ ਕਲਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਗ੍ਰਾਮ ਪੰਚਾਇਤ ,ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਫਤਿਹਗੜ੍ਹ ਸਾਹਿਬ ਲੰਗਰ ਕਮੇਟੀ ,ਐਨ ਆਰ ਆਈ ਵੀਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ 10 ਵਾ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 12 ਮਾਰਚ ਨੂੰ ਸਥਾਨਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ  ਲਗਾਇਆ ਗਿਆ।  ਜਿਸ ਦਾ ਉਦਘਾਟਨ  ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ ਅਤੇ ਡਾਕਟਰ ਪ੍ਰਵੀਨ ਸਿੰਗਲਾ (ਐਮ ਡੀ) ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ । ਇਸ ਸਮੇਂ ਅੱਖਾਂ ਦੇ ਮਾਹਰ ਡਾਕਟਰ ਰੁਪੇਸ਼ ਸਿੰਗਲਾ ( ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ) ਸਮੇਤ ਆਪਣੀ ਟੀਮ ਨਾਲ 600 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਇੱਕ ਸੌ ਪੰਜ ਦੇ ਕਰੀਬ ਮਰੀਜ਼ ਅਪਰੇਸ਼ਨ ਲਈ ਚੁਣੇ ਗਏ। ਇਸ ਮੌਕੇ ਬੋਲਦਿਆਂ ਸੰਤ ਦਰਬਾਰ ਸਿੰਘ ਛੀਨੀਵਾਲ ਨੇ ਕਿਹਾ ਕਿ ਅੱਖਾਂ ਅਤੇ ਖੂਨਦਾਨ ਦੇ ਕੈਂਪ ਲਗਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਕੁੱਝ ਅਜਿਹੇ ਪਰਿਵਾਰ ਹੁੰਦੇ ਹਨ ਜੋ ਪੈਸਿਆਂ ਦੀ ਘਾਟ ਕਾਰਨ ਆਪਣੀ ਅੱਖਾਂ ਦੀ ਰੌਸ਼ਨੀ ਅਤੇ ਇਲਾਜ ਦੀ ਘਾਟ ਕਾਰਨ ਜਾਨ ਤੋਂ ਹੱਥ ਧੋ ਬੈਠਦੇ ਹਨ । ਜਿਨ੍ਹਾਂ ਲੋੜਵੰਦਾਂ ਲਈ  ਇਹੋ ਜਿਹੇ ਕੈਂਪ ਵਰਦਾਨ ਹੋ ਨਿੱਬੜਦੇ ਹਨ ।ਇਸ ਲਈ ਸਾਨੂੰ ਹੋਰਨਾਂ ਕੈਂਪਾਂ ਵਾਂਗ ਅੱਖਾਂ ਅੱਖਾਂ ਦੀ ਜਾਂਚ ਦੇ ਕੈਂਪ ਵੀ ਲਗਾਉਣੇ ਚਾਹੀਦੇ ਹਨ ।ਕਲੱਬ ਦੇ ਸਰਪ੍ਰਸਤ ਰਜਿੰਦਰ ਸਿੰਘ ਗੋਗੀ ਅਤੇ ਪ੍ਰਧਾਨ ਜੈ ਸਿੰਘ ਨੇ ਸਮੂਹ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸਹਿਯੋਗ ਕਾਰਨ ਹੀ ਅਸੀਂ ਪਿਛਲੇ ਦਸ ਸਾਲਾਂ ਤੋਂ ਅਜਿਹੇ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਜਾਂਚ ਅਪਰੇਸ਼ਨ ਤੋਂ ਲੈ ਕੇ ਉਨ੍ਹਾਂ ਨੂੰ ਫਰੀ ਦਵਾਈਆਂ ਸਮੇਤ ਘਰ ਛੱਡਣ ਤੱਕ ਦੀ ਜ਼ਿੰਮੇਵਾਰੀ ਵੀ ਕਲੱਬ ਵੱਲੋਂ ਹੀ ਨਿਭਾਈ ਜਾਂਦੀ ਹੈ ।  ਕੈਂਪ ਦੌਰਾਨ ਲੰਗਰ ਦਾ ਪ੍ਰਬੰਧ  ਗੁਰਬੀਰ ਸਿੰਘ ਗਿੱਲ ਕੈਨੇਡੀਅਨ ਦੇ ਦੋਹਤੇ ਅਵਤਾਰ ਸਿੰਘ( ਭੋਮੀੲੇ ਕਾ) ਕੈਨੇਡੀਅਨ ਤੇ ਸਰਦਾਰ ਖੜਕ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ  ਦੇ ਪਰਿਵਾਰ ਵੱਲੋਂ ਕੀਤਾ ਗਿਆ । ਇਸ ਮੌਕੇ ਡਾਕਟਰ ਪ੍ਰਦੀਪ ਕੁਮਾਰ ਐਮ ਡੀ ,ਜਥੇਦਾਰ ਗੁਰਮੇਲ ਸਿੰਘ, ਪਵਿੱਤਰ ਸਿੰਘ, ਅਵਤਾਰ ਸਿੰਘ, ਯਾਦਵਿੰਦਰ ਸਿੰਘ ਲਾਡੀ, ਡਾਕਟਰ ਬਲਵਿੰਦਰ ਸਿੰਘ, ਗੁਰਲਾਲ ਸਿੰਘ, ਪ੍ਰਧਾਨ ਜਗਜੀਤ ਸਿੰਘ, ਬੀ,ਕੇ,ਯੂ ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਸਿਮਰਜੀਤ ਕੌਰ, ਆਸ਼ਾ ਅਤੇ ਆਂਗਣਵਾੜੀ ਵਰਕਰ ਪਰਮੇਲ ਕੌਰ ਏਨਮ, ਜਗਦੇਵ ਸਿੰਘ, ਵਰਕਰ ਸਿੰਘ ਜਗਦੀਪ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਬਲਵੰਤ ਸਿੰਘ, ਢਿੱਲੋਂ ਸੁਸਾਇਟੀ ਪ੍ਰਧਾਨ ਜਗਜੀਤ ਸਿੰਘ ਜੱਗਾ, ਸ਼ਮਸ਼ੇਰ ਸਿੰਘ, ਪੰਚ ਜਗਰਾਜ ਸਿੰਘ, ਪੰਚ ਗੋਰਾ ਸਿੰਘ, ਪੰਚ ਕੌਰ ਸਿੰਘ, mਅਤੇ ਹੈੱਡ ਗ੍ਰੰਥੀ ਪ੍ਰੀਤਮ ਸਿੰਘ ਗੁਰਦੁਆਰਾ ਜੰਡਸਰ ਹਾਜ਼ਰ ਸਨ । ਇਸ ਸਮੇਂ ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ ਅਤੇ ਬਾਹਰੋਂ ਆਏ ਹੋਏ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਹੋਲਾ ਮਹੱਲਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸਮਾਪਤ

ਜਗਰਾਉਂ, ਮਾਰਚ (ਮਨਜਿੰਦਰ ਗਿੱਲ )- ਇਲਾਕੇ ਦੀਆਂ ਸਿੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਸਿੱਖ ਮਿਸ਼ਨਰੀ ਕਾਲਜ ਸਰਕਲ ਜਗਰਾਉਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਕਰਵਾਇਆ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜ ਕੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਇਸ ਸਮਾਗਮ ਵਿਚ ਹੋਈਆਂ ਖੇਡਾਂ ਤੇ ਪ੍ਰਦਰਸ਼ਨ ਦੀ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ 1298 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਸਮਾਗਮ ਵਿਚ ਇੱਕ ਲੱਤ 'ਤੇ ਖੜ੍ਹਣਾ, ਮਿਊਜੀਕਲ ਕੁਰਸੀ ਦੌੜ, 100 ਮੀਟਰ ਦੌੜ, ਰੱਸੀ ਟੱਪਣਾ, ਲੀਡਰ ਦੀ ਸੁਣੋ, ਨਿਸ਼ਾਨੇਬਾਜ਼ੀ, ਪੈਨਲਟੀ ਸਟ੍ਰੋਕ (ਫੁੱਟਬਾਲ), ਸਿੰਗਲ ਵਿਕਟ ਹਿੱਟ ਅਤੇ ਇਕ ਮਿੰਟ ਦੀਆਂ ਖੇਡਾਂ ਕਰਵਾਈਆਂ ਗਈਆਂ | ਹਰ ਖੇਡ ਦੇ ਹਰ ਗਰੁੱਪ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਖੇਡ ਪਰਚੀ ਵਿਚੋਂ ਡਰਾਅ ਰਾਹੀਂ ਆਕਰਸ਼ਕ ਇਨਾਮ ਸਾਈਕਲ, ਸਿਲਾਈ ਮਸ਼ੀਨ, ਡਬਲ ਬਿਸਤਰ ਚਾਦਰ, ਵਾਟਰ ਕੂਲਰ, ਪ੍ਰੈੱਸ, ਟਿਫਨ ਆਦਿ ਕੱਢੇ ਗਏ¢ ਖ਼ਾਲਸਾਈ ਪਹਿਰਾਵੇ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਰਦਾਰੀਆਂ ਟਰੱਸਟ ਵਲੋਂ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ | ਇਸ ਮੌਕੇ ਪਿ੍ੰ: ਸੁਖਜੀਤ ਸਿੰਘ, ਪਿ੍ੰ: ਚਰਨਜੀਤ ਸਿੰਘ ਭੰਡਾਰੀ, ਪਿ੍ੰ: ਅਮਰਜੀਤ ਕੌਰ, ਪ੍ਰੋ: ਕਰਮ ਸਿੰਘ ਸੰਧੂ, ਜੋਗਿੰਦਰ ਸਿੰਘ, ਜਸਪਾਲ ਸਿੰਘ ਹੇਰਾਂ, ਅਮਨਜੀਤ ਸਿੰਘ ਖੈਹਿਰਾ, ਪ੍ਰਤਾਪ ਸਿੰਘ, ਤਰਸੇਮ ਸਿੰਘ ਦੇਹੜਕਾ, ਜਗਜੀਤ ਸਿੰਘ, ਲੈਕ: ਸਤਨਾਮ ਸਿੰਘ, ਮਾ: ਕੁਲਵੰਤ ਸਿੰਘ, ਮਾ: ਪਿ੍ਤਪਾਲ ਸਿੰਘ, ਗੁਰਜੀਤ ਕੌਰ, ਨਰਿੰਦਰ ਕੌਰ, ਜਸਵਿੰਦਰ ਕੌਰ, ਜਤਵਿੰਦਰਪਾਲ ਸਿੰਘ, ਇਸ਼ਟਪ੍ਰੀਤ ਸਿੰਘ, ਗੁਰਮੀਤ ਸਿੰਘ, ਸਤਵੀਰ ਕੌਰ, ਕੰਵਲਜੀਤ ਕੌਰ, ਗੁਰਪ੍ਰੀਤ ਕੌਰ, ਮਨਦੀਪ ਸਿੰਘ, ਜਨਪ੍ਰੀਤ ਸਿੰਘ, ਅਵਨੀਤ ਸਿੰਘ, ਜੂਝਾਰ

ਡਿਜੀਟਲ ਤਰੀਕੇ ਨਾਲ ਕੰਮ ਕਰਨ ਲਈ ਜ਼ਿਲ੍ਹਾ ਲੁਧਿਆਣਾ ਅਧੀਨ ਕੰਮ ਕਰਦੇ ਪੰਚਾਇਤ ਸਕੱਤਰਾਂ, ਲੇਖਾਕਾਰ ਅਤੇ ਈ.ਪੰਚਾਇਤ ਕੰਪਿਊਟਰ ਆਪਰੇਟਰਾਂ ਨੂੰ ਦਿੱਤੀ ਟ੍ਰੇਨਿੰਗ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵਿਖੇ ਚਰਨਜੋਤ ਸਿੰਘ ਵਾਲੀਆ ਉੱਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਡਿਜੀਟਲ ਇੰਡੀਆ ਨਾਲ ਜੁੜਦੇ ਹੋਏ ਅਤੇ ਪਿੰਡ ਪੱਧਰ 'ਤੇ ਵਿਕਾਸ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਜ਼ਿਲ੍ਹਾ ਲੁਧਿਆਣਾ ਅਧੀਨ ਕੰਮ ਕਰਦੇ ਪੰਚਾਇਤ ਸਕੱਤਰਾਂ, ਲੇਖਾਕਾਰ ਅਤੇ ਈ.ਪੰਚਾਇਤ ਕੰਪਿਊਟਰ ਆਪਰੇਟਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਮੁੱਖ ਦਫਤਰ ਵੱਲੋਂ ਭੇਜੇ ਗਏ ਅਮਰਿੰਦਰ ਸਿੰਘ ਚੀਮਾਂ ਐਪਲੀਕੇਸ਼ਨ ਮੈਨੇਜਰ ਅਤੇ ਦੀਪਕ ਕੌਸ਼ਲ ਨੈੱਟਵਰਕ ਮੈਨੇਜਰ ਵੱਲੋਂ ਆਨ ਲਾਈਨ ਪੋਰਟਲਾਂ ਸਬੰਧੀ ਪੂਰਨ ਤੌਰ 'ਤੇ ਜਾਣਕਾਰੀ ਦਿੱਤੀ ਗਈ ਤਾਂ ਜੋ ਪੰਚਾਇਤਾਂ ਦਾ ਕੰਮ ਆਉਣ ਵਾਲੇ ਵਿੱਤੀ ਸਾਲ ਤੋਂ ਡਿਜੀਟਲ ਤਰੀਕੇ ਨਾਲ ਗ੍ਰਾਂਟਾਂ ਦਾ ਭੁਗਤਾਨ ਅਤੇ ਖਰਚ ਕਰਨਾ ਯਕੀਨੀ ਬਣਾਇਆ ਜਾ ਸਕੇ।

ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਮਨਾਏ ਪੰਦਰਵਾੜੇ ਦੌਰਾਨ 4863 ਵਿਅਕਤੀਆਂ ਦੀ ਸਿਹਤ ਜਾਂਚ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

-ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਵਿਸ਼ੇਸ਼ ਪੰਦਰਵਾੜਾ ਮਨਾਇਆ ਗਿਆ, ਜਿਸ ਦੌਰਾਨ 39 ਸਿਹਤ ਜਾਂਚ ਕੈਂਪ ਲਗਾਏ ਗਏ ਅਤੇ 4863 ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਗਈ। ਇਸ ਪੰਦਰਵਾੜੇ ਦਾ ਆਯੋਜਨ ਨਿਗਮ ਦੀ 68ਵੀਂ ਵਰੇਗੰਢ ਦੇ ਮੌਕੇ ਕੀਤਾ ਗਿਆ। ਇਸ ਪੰਦਰਵਾੜੇ ਦੌਰਾਨ ਈ. ਐੱਸ. ਆਈ. ਦੀਆਂ ਯੋਜਨਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਨਿਗਮ ਦੇ ਉੱਪ ਖੇਤਰੀ ਦਫ਼ਤਰ ਦੇ ਉਪ ਨਿਰਦੇਸ਼ਕ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ਤਕਰੀਬਨ ਹਰੇਕ ਕੈਂਪ ਵਿੱਚ 100 ਤੋਂ ਵਧੇਰੇ ਕਰਮਚਾਰੀਆਂ ਦੀ ਸਿਹਤ ਜਾਂਚ ਕੀਤੀ ਗਈ। ਜਿਨਾਂ ਮਰੀਜ਼ਾਂ ਨੂੰ ਟੈਸਟਾਂ ਜਾਂ ਇਲਾਜ ਦੀ ਜ਼ਰੂਰਤ ਸੀ, ਉਨਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਬੁਲਾਇਆ ਗਿਆ। ਇਸ ਦੌਰਾਨ ਕਰਮਚਾਰੀਆਂ ਦੇ ਬੀਮੇ ਸੰਬੰਧੀ ਮਾਮਲਿਆਂ ਦਾ ਨਿਪਟਾਰਾ ਅਤੇ ਹੋਰ ਸਮੱਸਿਆਵਾਂ ਦਾ ਵੀ ਹੱਲ ਕੀਤਾ ਗਿਆ। ਇਨਾਂ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਦਫ਼ਤਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰੱਖੇ ਗਏ।

ਕੈਨੇਡਾ ਵੱਸਦੇ ਸੰਚਾਰ ਖੇਤਰ ਮਹਾਂਰਥੀਆਂ ਇਕਬਾਲ ਮਾਹਲ ਤੇ ਸਤਿੰਦਰਪਾਲ ਸਿੰਘ ਸਿੱਧਵਾਂ ਦਾ ਸਨਮਾਨ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

-ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਟੋਰੰਟੋ ਵੱਸਦੇ ਪੰਜਾਬੀ ਰੇਡੀਓ ਟੀ ਵੀ ਸੜਚਾਰ ਮਾਧਿਅਮ ਦੇ ਮੋਢੀ ਇਕਬਾਲ ਮਾਹਲ ਤੇ ਰੇਡੀਓ ਪੰਜਾਬੀ ਲਹਿਰਾਂ ਦੇ ਮੁੱਖ ਪ੍ਰਬੰਧਕ ਤੇ ਜਗਤ ਪ੍ਰਸਿੱਧ ਢਾਡੀ ਸ: ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਗਿਆ। ਇਕਬਾਲ ਮਾਹਲ ਨੇ ਦੱਸਿਆ ਕਿ ਉਹ 1968 ਚ ਇੰਗਲੈਂਡ ਤੋਂ ਕੈਨੇਡਾ ਚਲੇ ਗਏ ਸਨ ਜਿੱਥੇ ਉਨ੍ਹਾਂ ਕੁਲਦੀਪ ਦੀਪਕ ਨਾਲ ਮਿਲ ਕੇ ਪਹਿਲਾ ਪੰਜਾਬੀ ਰੇਡੀਓ ਆਰੰਭਿਆ। ਬਾਦ ਵਿੱਚ ਉਹ ਟੀ ਵੀ ਪ੍ਰੋਗ੍ਰਾਮ ਕਰਨ ਲੱਗ ਪਏ। ਲੋਕ ਗੀਤਾਂ ਦੀ ਮਹਾਂਰਾਣੀ ਬੀਬੀ ਸੁਰਿੰਦਰ ਕੌਰ, ਸੰਗੀਤ ਸਮਰਾਟ ਸ਼ੌਕਤ ਅਲੀ, ਗ਼ਜ਼ਲ ਸਮਰਾਟ ਜਗਜੀਤ ਸਿੰਘ ਚਿਤਰਾ ਸਿੰਘ, ਗੁਰਦਾਸ ਮਾਨ, ਡਾ: ਸਤਿੰਦਰ ਸਰਤਾਜ ਤੇ ਨੂਰਾਂ ਸਿਸਟਰਜ਼ ਨੂੰ ਕੈਨੇਡਾ ਚ ਪਹਿਲੀ ਵਾਰ ਬੁਲਾ ਕੇ ਸਰੋਤਿਆਂ ਸਨਮੁਖ ਪੇਸ਼ ਕਰਨ ਦਾ ਮਾਣ ਵੀ ਉਨ੍ਹਾਂ ਨੂੰ ਹੀ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਚੰਗੀ ਸ਼ਾਇਰੀ ਮੇਰੀ ਕਮਜ਼ੋਰੀ ਹੈ ਅਤੇ ਚੰਗੇ ਕਲਾਮ ਰਾਹੀਂ ਹੀ ਇੰਡੋ ਪਾਕਿ ਦੇ ਬਹੁਤੇ ਸ਼ਾਇਰਾਂ ਨਾਲ ਮੇਰੇ ਪਰਿਵਾਰਕ ਰਿਸ਼ਤੇ ਹਨ। ਸ਼ਬਦ ਦੀ ਸਾਂਝ ਹੀ ਮੇਰੀ ਸ਼ਕਤੀ ਹੈ। ਪੰਜਾਬੀ ਲਹਿਰਾਂ ਰੇਡੀਓ ਟੋਰੰਟੋ ਦੇ ਮੁੱਖ ਸੰਚਾਲਕ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਕਿਹਾ ਕਿ ਮੇਰੇ ਸਤਿਕਾਰਯੋਗ ਪਿਤਾ ਜੀ ਸ੍ਵ: ਰਣਜੀਤ ਸਿੰਘ ਸਿੱਧਵਾਂ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਦੇ ਉਮਰ ਭਰ ਗਾਇਕ ਸਾਥੀ ਰਹੇ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਮੈਂ ਵੀ ਇਸੇ ਰਾਹ ਤੇ ਤੁਰਿਆ। ਉਨ੍ਹਾਂ ਕਿਹਾ ਕਿ ਮੇਰੇ ਜਨਮ ਦਿਵਸ ਮੌਕੇ ਅੱਜ ਲੋਕ ਵਿਰਾਸਤ ਅਕਾਡਮੀ ਵੱਲੋਂ ਵੱਡੇ ਵੀਰ ਇਕਬਾਲ ਮਾਹਲ ਦੇ ਨਾਲ ਆਦਰ ਮਿਲਣਾ ਮੇਰੀ ਵੱਡੀ ਪ੍ਰਾਪਤੀ ਹੈ। ਇਸ ਮੌਕੇ ਬੋਲਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਕਬਾਲ ਮਾਹਲ ਨੇ ਆਪਣੀਆਂ ਲਿਖਤਾਂ, ਕਲਾਕਾਰਾਂ ਨੂੰ ਸਰਪ੍ਰਸਤੀ ਦੇਣ ਤੋਂ ਇਲਾਵਾ ਬਾਬਾ ਨਜਮੀ ਤੇ ਹੋਰ ਅਨੇਕ ਸ਼ਾਇਰਾਂ ਨੂੰ ਸਰਪ੍ਰਸਤੀ ਦੇ ਕੇ ਬਦੇਸ਼ ਵੱਸਦੇ ਪੰਜਾਬੀਆਂ ਦਾ ਮਾਰਗ ਦਰਸ਼ਨ ਕੀਤਾ ਹੈ। ਇਵੇਂ ਹੀ ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਤੋਂ ਉਚੇਰੀ ਸਿੱਖਿਆ ਪ੍ਰਾਪਤ ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਰਹਿੰਦਿਆਂ ਅਠਵੇਂ ਦਹਾਕੇ ਚ ਪ੍ਰੋ: ਮੋਹਨ ਸਿੰਘ ਮੇਲੇ ਦੇ ਵੀ ਸਹਿਯੋਗੀ ਰਹੇ ਹਨ। ਹੁਣ ਵੀ ਉਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਨਿਰੰਤਰ ਬਿਨ ਤਨੰਖਾਹੋਂ ਸਫੀਰ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਯੁਵਕ ਭਲਾਈ ਡਾ: ਨਿਰਮਲ ਜੌੜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਦੋਵੇਂ ਹਸਤੀਆਂ ਮੈਨੂੰ ਉਂਗਲੀ ਫੜ ਤੇ ਤੋਰਨ ਵਾਲੀਆਂ ਅਤੇ ਵਿਸ਼ਵ ਪਛਾਣ ਦਿਵਾਉਣ ਵਿੱਚ ਵੱਡੀਆਂ ਹਿੱਸੇਦਾਰ ਹਨ। ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਉੱਘੇ ਬੈਂਕਰ ਹਰਪਾਲ ਸਿੰਘ ਮਾਂਗਟ, ਪੰਜਾਬੀ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਇਸ ਮੌਕੇ ਹਾਜ਼ਰ ਸਨ।